ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਦੇ ਤਹਿਤ ਸੁਤੰਤਰਤਾ ਦਿਵਸ ਥੀਮ'ਤੇ ਕੇਂਦ੍ਰਿਤ ਚੌਥੇ ਵੈਬੀਨਾਰ “ਜਲ੍ਹਿਆਂਵਾਲਾ ਬਾਗ: ਸੁਤੰਤਰਤਾ ਸੰਗਰਾਮ ਦਾ ਇੱਕ ਨਵਾਂ ਮੋੜ” ਦਾ ਆਯੋਜਿਤ ਕੀਤਾ ਗਿਆ

Posted On: 17 AUG 2020 4:41PM by PIB Chandigarh

ਟੂਰਿਜ਼ਮ ਮੰਤਰਾਲੇ ਨੇ ਆਜ਼ਾਦੀ ਦਿਵਸ ਦੇ ਅਵਸਰ'ਤੇ ਦੇਖੋ ਆਪਣਾ ਦੇਸ਼ ਵੈਬੀਨਾਰ ਦੀ ਲੜੀ ਤਹਿਤ ਚੌਥਾ ਵੈਬੀਨਾਰ "ਜਲ੍ਹਿਆਂਵਾਲਾ ਬਾਗ: ਆਜ਼ਾਦੀ ਸੰਘਰਸ਼ ਵਿੱਚਇੱਕ ਨਵਾਂ ਮੋੜ" ਆਯੋਜਿਤ ਕੀਤਾ।

 

ਇਸ ਲੜੀ ਤਹਿਤ ਇਹ 48ਵਾਂ ਵੈਬੀਨਾਰ ਹੈ। ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਦਾ 48ਵਾਂ ਵੈਬੀਨਾਰ, ਦਿ ਪਾਰਟੀਸ਼ਨ ਮਿਊਜ਼ੀਅਮ/ਆਰਟ ਐਂਡ ਕਲਚਰਲ ਹੈਰੀਟੇਜ ਅਤੇ ਜਲ੍ਹਿਆਂਵਾਲਾ ਬਾਗ ਦੀ ਪ੍ਰਧਾਨ ਅਤੇ ਦਿ ਰੀਅਲ ਸਟੋਰੀ ਕਿਤਾਬ ਦੀ 1919 ਲੇਖਿਕਾ ਸੁਸ਼੍ਰੀ ਕਿਸ਼ਵਰ ਦੇਸਾਈ  ਦੁਆਰਾ ਪੇਸ਼ ਕੀਤਾ ਗਿਆ। ਸੁਸ਼੍ਰੀ ਦੇਸਾਈ ਨੇ ਉਨ੍ਹਾਂ ਭਿਆਨਕ ਕਾਰਵਾਈਆਂ ਦਾ ਜ਼ਿਕਰ ਕੀਤਾ, ਜਿਹੜੀਆਂ ਸੈਂਕੜੇ ਬੇਗੁਨਾਹਾਂ ਦੀ ਹੱਤਿਆ ਦਾ ਕਾਰਨ ਬਣੀਆਂ ਸਨ ਅਤੇ ਬਾਅਦ ਵਿੱਚ ਕਿਵੇਂ ਇਸ ਵੱਡੇ ਕਤਲੇਆਮ ਨੇ ਪੂਰੇ ਦੇਸ਼ ਨੂੰ ਬ੍ਰਿਟਿਸ਼ ਰਾਜ ਦੇ ਵਿਰੁੱਧ ਲੜਨ ਲਈ ਇਕਜੁਟ ਕੀਤਾ। ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਏਕ ਭਾਰਤ ਸ਼੍ਰੇਸ਼ਟ ਭਾਰਤ ਦੇ ਅਧੀਨ ਭਾਰਤ ਦੀ ਅਮੀਰ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਹੈ।

https://ci4.googleusercontent.com/proxy/g7Bs3NHIhHH9Li5rAc7W5KnlmL9Q_76MQfM-ipbvPjh0n8GAUkwcwC7JZC_-LtQ1Tu_uPOThPnwMqWcgmf9wr2V2vOg7dR1mUAsVf6xBEuJZGCmCF7W9V21x=s0-d-e1-ft#http://static.pib.gov.in/WriteReadData/userfiles/image/image0010TUV.jpg

 

ਇਸ ਸਮੇਂ ਦੌਰਾਨ, ਜ਼ਮੀਨੀ ਪੱਧਰ ਦੇ ਪਿਛੋਕੜ ਅਤੇ ਸਥਿਤੀਆਂ ਨੂੰ ਦੇਖਦਿਆਂ, ਸੁਸ਼੍ਰੀ ਦੇਸਾਈ ਨੇ ਦੱਸਿਆ ਕਿ ਕਿਵੇਂ ਪਹਿਲੇ ਵਿਸ਼ਵ ਯੁੱਧ ਦੌਰਾਨ, ਭਾਰਤੀ ਸੈਨਿਕ ਵਿਦੇਸ਼ਾਂ ਤੋਂ ਇਲਾਵਾ ਬੰਗਾਲ ਅਤੇ ਪੰਜਾਬ ਵਿੱਚ ਬ੍ਰਿਟਿਸ਼ ਦੀ ਤਰਫ਼ੋਂ ਲੜ ਰਹੇ ਸਨ ਅਤੇ ਪੰਜਾਬ ਬਸਤੀਵਾਦ ਵਿਰੋਧੀ ਗਤੀਵਿਧੀਆਂ ਦਾ ਸਰੋਤ ਬਣਿਆ ਹੋਇਆ ਸੀ। ਬੰਗਾਲ ਵਿੱਚ ਇਨਕਲਾਬੀ ਹਮਲੇ, ਜੋ ਕਿ ਪੰਜਾਬ ਵਿੱਚ ਗੜਬੜੀਆਂ ਨਾਲ ਜੁੜੇ ਹੋਏ ਸਨ, ਖੇਤਰੀ ਪ੍ਰਸ਼ਾਸਨ ਨੂੰ ਨਕਾਰਾ ਕਰਨ ਲਈ ਬਹੁਤ ਮਹੱਤਵਪੂਰਨ ਸਨ।  1918 ਅਤੇ 1920 ਦੇ ਵਿਚਾਲੇ, ਭਾਰਤ ਵਿੱਚ ਇਨਫਲੂਐਨਜ਼ਾ ਮਹਾਮਾਰੀ ਕਾਰਨ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ।  ਬਹੁਤ ਸਾਰੇ ਸੈਨਿਕਾਂ ਨੂੰ ਗ਼ੈਰ-ਜਮਹੂਰੀ ਢੰਗ ਨਾਲ ਭਰਤੀ ਕੀਤਾ ਗਿਆ ਸੀ ਅਤੇ ਉਨ੍ਹਾਂ ਵਿੱਚੋਂ ਕੁਝ ਜਬਰੀ ਭਰਤੀ ਵਿਰੁੱਧ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਲਗੇ ਸਨ। 1914ਵਿੱਚਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਤੋਂ ਬਾਅਦ, ਗ਼ਦਰ ਪਾਰਟੀ ਦੇ ਕੁਝ ਮੈਂਬਰ ਭਾਰਤ ਦੀ ਆਜ਼ਾਦੀ ਲਈ ਹਥਿਆਰਬੰਦ ਇਨਕਲਾਬ ਦੀ ਸ਼ੁਰੂਆਤ ਕਰਨ ਲਈ ਪੰਜਾਬ ਵਾਪਸ ਪਰਤੇ। ਗ਼ਦਰ ਪਾਰਟੀ ਦੇ ਮੈਂਬਰਾਂ ਨੇ ਹਥਿਆਰਾਂ ਦੀ ਤਸਕਰੀ ਭਾਰਤ ਵਿੱਚ ਕੀਤੀ ਅਤੇ ਭਾਰਤੀ ਸੈਨਿਕਾਂ ਨੂੰ ਬ੍ਰਿਟਿਸ਼ ਵਿਰੁੱਧ ਬਗਾਵਤ ਕਰਨ ਲਈ ਉਕਸਾਇਆ।

 

ਸੁਸ਼੍ਰੀ ਦੇਸਾਈ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਬਾਕੀ ਭਾਰਤ ਦੀਆਂ ਰਾਜਨੀਤਿਕ ਅਤੇ ਸਮਾਜਿਕ ਸਥਿਤੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਸਨੇ ਰੌਲਟ ਐਕਟ ਜਾਂ ਬਲੈਕ ਐਕਟ ਦਾ ਹਵਾਲਾ ਦਿੱਤਾ ਜੋ ਕਿ ਬ੍ਰਿਟਿਸ਼ ਸਰਕਾਰ ਦੁਆਰਾ ਪਾਸ ਕੀਤਾ ਗਿਆ ਸਖਤ ਕਨੂੰਨ ਸੀ, ਜਿਸ ਨਾਲ ਪੁਲਿਸ ਨੂੰ ਕਿਸੇ ਵੀ ਵਿਅਕਤੀ ਨੂੰ ਬਿਨਾ ਵਜ੍ਹਾ ਗ੍ਰਿਫਤਾਰ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਇਸ ਐਕਟ ਦਾ ਉਦੇਸ਼ ਦੇਸ਼ ਵਿੱਚ ਵੱਧ ਰਹੀ ਰਾਸ਼ਟਰਵਾਦੀ ਲਹਿਰ ਨੂੰ ਰੋਕਣਾ ਸੀ। ਗਾਂਧੀ ਜੀ ਨੇ ਲੋਕਾਂ ਨੂੰ ਅਜਿਹੇ ਜ਼ੁਲਮ ਭਰੇ ਕਾਰਜਾਂ ਵਿਰੁੱਧ ਸੱਤਿਆਗ੍ਰਹਿ ਕਰਨ ਦਾ ਸੱਦਾ ਦਿੱਤਾ ਸੀ।

 

ਉਨ੍ਹਾਂ ਦੱਸਿਆ ਕਿ ਕਿਵੇਂ ਜਲ੍ਹਿਆਂਵਾਲਾ ਬਾਗ ਇਕ ਬੰਜਰ ਭੂਮੀ ਸੀ ਜਿੱਥੇ ਲੋਕ ਅਕਸਰ ਮਿਲਦੇ ਸਨ ਅਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਲਈ ਇਸ ਦੀ ਵਰਤੋਂ ਕਰਦੇ ਸਨ। ਇਸ ਨਾਲ ਅੰਗਰੇਜਾਂ ਵਿੱਚ ਦਹਿਸ਼ਤ ਫੈਲ ਗਈ ਕਿਉਂਕਿ ਉਨ੍ਹਾਂ ਨੇ ਅੱਜ ਤਕ ਕਦੇ ਕਿਸੇ ਵਿਰੋਧ ਦਾ ਸਾਹਮਣਾ ਨਹੀਂ ਕੀਤਾ ਸੀ। ਡਾ. ਸੈਫੂਦੀਨ ਕਿਚਲੂ ਅਤੇ ਡਾ. ਸੱਤਿਆਪਾਲ, ਅੰਮ੍ਰਿਤਸਰ ਸ਼ਹਿਰ ਦੇ ਪ੍ਰਸਿੱਧ ਰਾਸ਼ਟਰੀ ਆਗੂ ਸਨ। ਉਨ੍ਹਾਂ  ਰੌਲਟ ਐਕਟ ਦੇ ਵਿਰੁੱਧ ਸੱਤਿਆਗ੍ਰਹਿ ਦਾ ਆਯੋਜਨ ਕੀਤਾ।  ਜਲ੍ਹਿਆਂਵਾਲਾ ਬਾਗ ਵਿਖੇ ਹੋਏ ਸ਼ਾਂਤਮਈ ਇਕੱਠ ਵਿੱਚ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ। ਇਸ ਕਾਰਨ ਬ੍ਰਿਟਿਸ਼ ਦਰਮਿਆਨ ਬਹੁਤ ਸਾਰੀਆਂ ਗਲਤ ਧਾਰਨਾਵਾਂ ਅਤੇ ਗਲਤਫਹਿਮੀਆਂ ਪੈਦਾ ਹੋ ਗਈਆਂ।  ਬ੍ਰਿਟਿਸ਼ ਸਰਕਾਰ ਨੇ ਡਾ ਕਿਚਲੂ ਅਤੇ ਡਾ. ਸੱਤਿਆਪਾਲ ਦੀ ਗ੍ਰਿਫਤਾਰੀ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ ਦੀ ਗ੍ਰਿਫਤਾਰੀ ਦੀ ਖ਼ਬਰ ਨਾਲ ਅੰਮ੍ਰਿਤਸਰ ਦੇ ਲੋਕਾਂ ਨੇ ਸਖ਼ਤ ਪ੍ਰਤੀਕ੍ਰਿਆ ਜ਼ਾਹਰ ਕੀਤੀ।

ਮਹਾਤਮਾ ਗਾਂਧੀ ਨੂੰ ਵੀ 9 ਅਪ੍ਰੈਲ 1919 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਲੋਕ ਉਨ੍ਹਾਂ ਦੀ ਗ੍ਰਿਫਤਾਰੀ ਪਿੱਛੇ ਕੋਈ ਕਾਰਨ ਨਹੀਂ ਸਮਝ ਸਕੇ ਸਨ। ਜਦੋਂ 10 ਅਪ੍ਰੈਲ ਨੂੰ ਗਾਂਧੀ ਜੀ ਦੀ ਗ੍ਰਿਫਤਾਰੀ ਦੀ ਖ਼ਬਰ ਅੰਮ੍ਰਿਤਸਰ ਪਹੁੰਚੀ ਤਾਂ ਲੋਕਾਂ ਦੀ ਇੱਕ ਵੱਡੀ ਭੀੜ ਸੜਕਾਂ ਤੇ ਇਕੱਠੀ ਹੋ ਗਈ। ਬ੍ਰਿਟਿਸ਼ ਬੈਂਕਾਂ ਨੂੰ ਅੱਗ ਲਾ ਦਿੱਤੀ ਗਈ ਅਤੇ ਤਿੰਨ ਬੈਂਕ ਮੈਨੇਜਰ ਮਾਰੇ ਗਏ। ਹਿੰਸਾ 10 ਅਤੇ 11 ਅਪ੍ਰੈਲ ਤੱਕ ਜਾਰੀ ਰਹੀ।  ਪੁਲਿਸ ਭੀੜ ਨੂੰ ਕਾਬੂ ਕਰਨ ਵਿੱਚ ਅਸਮਰਥ ਹੋਣ ਤੋਂ ਬਾਅਦ, ਸ਼ਹਿਰ ਵਿੱਚ ਮਾਰਸ਼ਲ ਲਾਅ ਲਗਾ ਦਿੱਤਾ ਗਿਆ ਸੀ।  ਕਲੈਕਟਰ ਨੇ ਇਹ ਕੰਮ ਬ੍ਰਿਗੇਡੀਅਰ-ਜਨਰਲ ਰੇਜੀਨਾਲਡ ਐਡਵਰਡ ਡਾਇਰ ਨੂੰ ਦਿੱਤਾ, ਜੋ ਗੋਰਖਾ ਅਤੇ ਪਠਾਣ ਫੌਜੀਆਂ ਦੀ ਟੁਕੜੀ  ਨਾਲ ਆਇਆ ਸੀ।

 

ਪੰਜਾਬ ਵਿੱਚ ਮਾਰਸ਼ਲ ਲਾਅ ਦਾ ਰਾਜ ਬਹੁਤ ਸਖ਼ਤ ਸੀ। ਡਾਕ'ਤੇਪਾਬੰਦੀ ਸੀ। ਉਪਾਸਕਾਂ ਨੂੰ ਮੰਦਰਾਂ ਅਤੇ ਮਸਜਿਦਾਂ ਦੇ ਦਰਸ਼ਨ ਕਰਨ ਤੇ ਪਾਬੰਦੀ ਲਗਾਈ ਗਈ ਸੀ। ਜਿਸਦੀ ਰਾਜਨੀਤਿਕ ਸਾਂਝ ਦਾ ਸ਼ੱਕ ਹੋਇਆ ਉਨ੍ਹਾਂ ਲੋਕਾਂ ਦੇ ਘਰਾਂ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ ਸੀ । ਸਭ ਤੋਂ ਮਾੜੀ ਸਥਿਤੀ ਉਦੋਂ ਪੈਦਾ ਹੋਈ ਜਦੋਂ ਜਨਤਕ ਤੌਰ 'ਤੇ ਕੁਝ ਚੁਣੇ ਗਏ ਬਾਗੀਆਂ ਨੂੰ ਕੋੜੇ ਲਾਏ ਗਏ ; ਅਤੇ ਇਕ ਹੁਕਮ ਜਾਰੀ ਕੀਤਾ ਗਿਆ ਜਿਸ ਨਾਲ ਸਾਰੇ ਭਾਰਤੀਆਂ ਨੂੰ ਸੜਕ ਤੇ ਰੀਂਗਣ ਲਈ ਮਜਬੂਰ ਕੀਤਾ ਗਿਆ ,ਜਿਨ੍ਹਾਂ ਨੇ ਮਹਿਲਾ ਮਿਸ਼ਨਰੀਆਂ 'ਤੇ ਹਮਲਾ ਹੁੰਦੇ ਦੇਖਿਆ ਸੀ।

 

13 ਅਪ੍ਰੈਲ 1919 ਨੂੰ, ਡਾਇਰ ਨੇ ਅੰਦਾਜ਼ਾ ਲਗਾਇਆ ਕਿ ਕੋਈ ਵੱਡਾ ਵਿਦਰੋਹ ਹੋ ਸਕਦਾ ਹੈ, ਇਸ ਲਈ ਸਾਰੀਆਂ ਕਿਸਮਾਂ ਦੀਆਂ ਬੈਠਕਾਂ 'ਤੇ ਪਾਬੰਦੀ ਲਗਾਈ ਗਈ।  ਇਹ ਨੋਟਿਸ ਵਿਆਪਕ ਤੌਰ 'ਤੇ ਫੈਲਾਇਆ ਨਹੀਂ ਗਿਆ ਸੀ ਅਤੇ ਬਹੁਤ ਸਾਰੇ ਪਿੰਡ ਵਾਸੀ ਇਸ ਬਾਗ਼ ਵਿੱਚ ਵਿਸਾਖੀ ਦੇ ਭਾਰਤੀ ਤਿਉਹਾਰ ਨੂੰ ਮਨਾਉਣ ਲਈ ਅਤੇ ਦੋ ਰਾਸ਼ਟਰੀ ਨੇਤਾਵਾਂ ਸੱਤਿਆਪਾਲ ਅਤੇ ਸੈਫੂਦੀਨ ਕਿਚਲੂ ਦੀ ਗ੍ਰਿਫ਼ਤਾਰੀ ਅਤੇ ਦੇਸ਼ ਨਿਕਾਲੇ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਲਈ ਇਕੱਠੇ ਹੋਏ ਸਨ। ਡਾਇਰ ਅਤੇ ਉਸਦੇ ਸਿਪਾਹੀ ਬਾਗ਼ ਵਿੱਚ ਦਾਖਲ ਹੋਏ, ਉਨ੍ਹਾਂ ਦੇ ਬਾਅਦ ਮੁੱਖ ਦਰਵਾਜ਼ੇ ਨੂੰ ਰੋਕਿਆ, ਇੱਕ ਮੋਰਚਾ ਉੱਚੀ ਉਚਾਈ 'ਤੇ ਇੱਕ ਜਗ੍ਹਾ ਤੇ ਲੈ ਗਿਆ ਅਤੇ ਬਿਨਾ ਚਿਤਾਵਨੀ ਦਿੱਤੇ, 10 ਮਿੰਟ ਤੱਕ ਭੀੜ 'ਤੇ ਲਗਾਤਾਰ ਫਾਇਰ ਕੀਤੇ, ਉਨ੍ਹਾਂ ਨੇ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਫਾਟਕਾਂ ਰਹਿਣ ਬਾਹਰ ਭੱਜ ਰਹੇ ਲੋਕਾਂ ਨੂੰ ਬਣਾਇਆ, ਗੋਲੀਆਂ ਵਰਖਾ ਉਦੋਂ ਤੱਕ ਹੁੰਦੀ ਰਹੀ ਜਦੋਂ ਤੱਕ ਅਸਲਾ ਖਤਮ ਨਹੀਂ ਹੋ ਗਿਆ ਸੀ।  ਲਗਭਗ 1,650 ਰਾਊਂਡ ਫਾਇਰ ਕੀਤੇ ਗਏ।ਬਹੁਤ ਸਾਰੇ ਛੋਟੇ ਬੱਚੇ ਮਾਰੇ ਗਏ ਅਤੇ ਸਿਰਫ ਦੋ ਮਹਿਲਾਵਾਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ।  ਕਤਲੇਆਮ ਦੇ ਤਿੰਨ ਮਹੀਨਿਆਂ ਬਾਅਦ, ਲਾਸ਼ਾਂ ਨੂੰ ਮੌਤ ਦੀ ਗਿਣਤੀ ਜਾਣਨ ਲਈ ਗਿਣਿਆ ਗਿਆ।  ਇਹ ਇੱਕ ਬਹੁਤ ਵੱਡਾ ਕਤਲੇਆਮ ਸੀ ਅਤੇ ਜਿਸ ਵਿੱਚ 1000 ਤੋਂ ਵੱਧ ਲੋਕਾਂ ਨੂੰ ਮਾਰਿਆ ਗਿਆ  ਸੀ। ਜ਼ਖਮੀਆਂ ਨੂੰ ਦਵਾਈ ਵਜੋਂ ਕੋਈ ਸਹਾਇਤਾ ਨਹੀਂ ਦਿੱਤੀ ਗਈ। ਇਸ ਵਿੱਚ ਸਥਾਨਕ ਭਾਰਤੀ ਡਾਕਟਰਾਂ ਨੇ ਸ਼ਿਰਕਤ ਕੀਤੀ ਸੀ

 

13 ਅਪ੍ਰੈਲ 1919 ਨੂੰ ਬ੍ਰਿਟਿਸ਼ ਸਰਕਾਰ ਨੇ ਪੰਜਾਬ ਦੇ ਬਹੁਤੇ ਇਲਾਕਿਆਂ ਨੂੰ ਮਾਰਸ਼ਲ ਲਾਅ ਦੇ ਅਧੀਨ ਕਰ ਦਿੱਤਾ।ਇਸ ਕਾਨੂੰਨ ਨੇ ਕਈ ਨਾਗਰਿਕ ਹੱਕਾਂ ਨੂੰ ਖੋਹ ਲਿਆ,ਜਿਸ ਵਿੱਚ ਵਿਧਾਨ ਸਭਾ ਦੀ ਅਜਾਦੀ ਵੀ ਸ਼ਾਮਲ ਸੀ; ਚਾਰ ਤੋਂ ਵੱਧ ਲੋਕਾਂ ਦੇ ਇਕੱਠ ਤੇ ਵੀ ਪਾਬੰਦੀ ਲਗਾਈ ਗਈ ਸੀ। ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਬ੍ਰਿਟਿਸ਼ ਸਰਕਾਰ ਦੁਆਰਾ ਇੱਕ ਕਮੇਟੀ ਬਣਾਈ ਗਈ ਸੀ ਅਤੇ ਅੰਮ੍ਰਿਤਸਰ ਦੀਆਂ ਘਟਨਾਵਾਂ ਨਾਲ ਜੁੜੇ ਸਬੂਤਾਂ ਨੂੰ ਹੰਟਰ ਕਮਿਸ਼ਨ ਦੀ ਰਿਪੋਰਟ ਵਿੱਚ ਸ਼ਾਮਲ ਕੀਤਾ ਗਿਆ ਸੀ। ਮਾਰਚ 1920ਵਿੱਚ, ਸੌਂਪੀ ਗਈ ਅੰਤਮ ਰਿਪੋਰਟ ਵਿੱਚ ਕਮੇਟੀ ਨੇ ਸਰਬਸੰਮਤੀ ਨਾਲ ਡਾਇਰ ਦੀਆਂ ਕਾਰਵਾਈਆਂ ਦੀ ਨਿਖੇਧੀ ਕੀਤੀ। ਹਾਲਾਂਕਿ, ਹੰਟਰ ਕਮੇਟੀ ਨੇ ਜਨਰਲ ਡਾਇਰ ਦੇ ਖਿਲਾਫ ਕੋਈ ਦੰਡਕਾਰੀ ਜਾਂ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼ ਨਹੀਂ ਕੀਤੀ। 

 

ਰਬਿੰਦਰਨਾਥ ਟੈਗੋਰ ਨੇ ਵਿਰੋਧ ਵਿੱਚ ਆਪਣਾ ਨਾਈਟਹੁੱਡਖ਼ਿਤਾਬ ਤਿਆਗ ਦਿੱਤਾ ਅਤੇ ਮਹਾਤਮਾ ਗਾਂਧੀ ਨੇ ਕੈਸਰ-ਏ-ਹਿੰਦ ਦੀ ਉਪਾਧੀ ਵਾਪਸ ਕਰ ਦਿੱਤੀ, ਜੋ ਉਨ੍ਹਾਂ ਨੂੰ ਅੰਗਰੇਜਾਂ ਦੁਆਰਾ ਬੋਅਰ ਯੁੱਧ ਦੌਰਾਨ ਉਨ੍ਹਾਂ ਦੇ ਕੰਮ ਲਈ ਦਿੱਤੀ ਗਈ ਸੀ।

ਸੁਸ਼੍ਰੀ ਰੁਪਿੰਦਰ ਬਰਾੜ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਅੰਮ੍ਰਿਤਸਰ ਦੇ ਨਜ਼ਾਰਿਆਂ ਬਾਰੇ ਗੱਲ ਕੀਤੀ ਜੋ ਕਿ ਹਵਾਈ, ਰੇਲ ਅਤੇ ਸੜਕ ਰਾਹੀਂ ਬਹੁਤ ਵਧੀਆ ਢੰਗ ਨਾਲ ਜੁੜੇ ਹੋਏ ਹਨ। ਜਲ੍ਹਿਆਂਵਾਲਾ ਬਾਗ, ਪਾਰਟੀਸ਼ਨ ਅਜਾਇਬ ਘਰ, ਹਰਿਮੰਦਰ ਸਾਹਿਬ ਅਤੇ ਵਾਹਗਾ ਬਾਰਡਰ, ਗ੍ਰੈਂਡ ਟਰੰਕ ਰੋਡ ਦੇ ਨਾਲ ਲਗਦੀ ਭਾਰਤ ਅਤੇ ਪਾਕਿਸਤਾਨ ਦੀਆਂ ਸੀਮਾਵਾਂ ਦੀ ਨਿਸ਼ਾਨਦੇਹੀ ਕਰਦੇ ਹਨ।  ਹਰ ਦਿਨ ਸੂਰਜ ਡੁੱਬਣ ਤੋਂ ਪਹਿਲਾਂ ਵਾਹਗਾ ਬਾਰਡਰ ਸਮਾਰੋਹ ਜਾਂ ਬੀਟਿੰਗ ਰੀਟਰੀਟ ਸਮਾਰੋਹ ਇਥੇ ਮੁੱਖ ਆਕਰਸ਼ਣ ਹੈ। ਹਰ ਸ਼ਾਮ, ਸੂਰਜ ਡੁੱਬਣ ਤੋਂ ਪਹਿਲਾਂ, ਭਾਰਤੀ ਅਤੇ ਪਾਕਿਸਤਾਨੀ ਸੈਨਾ ਦੇ ਜਵਾਨ ਇਸ ਸਰਹੱਦੀ ਚੌਕੀ 'ਤੇ ਮਿਲਦੇ ਹਨ ਅਤੇ 30 ਮਿੰਟ ਦੀ ਫੌਜੀ ਸਦਭਾਵਨਾ ਅਤੇ ਕਲਾ ਪ੍ਰਦਰਸ਼ਨ ਵਿੱਚ ਸ਼ਾਮਲ ਹੁੰਦੇ ਹਨ।  ਯਾਤਰੀ ਨੂੰ ਢਾਬਿਆਂ ਵਿੱਚ ਸ਼ਾਨਦਾਰ ਭੋਜਨ ਦਾ ਅਨੰਦ ਲੈਣ ਦਾ ਮੌਕਾ ਵੀ ਮਿਲਦਾ ਹੈ।

 

ਟੂਰਿਜ਼ਮ ਮੰਤਰਾਲਾ ਆਪਣੀਆਂ ਵੱਖ-ਵੱਖ ਯੋਜਨਾਵਾਂ ਤਹਿਤ ਟੂਰਿਜ਼ਮ ਬੁਨਿਆਦੀ ਢਾਂਚੇ  ਅਤੇ ਸਹੂਲਤਾਂ ਦੇ ਵਿਕਾਸ 'ਤੇ ਜ਼ਰੂਰੀ ਜ਼ੋਰ ਦੇ ਰਿਹਾ ਹੈ। ਇਸ ਸਮੇਂ, ਜਲ੍ਹਿਆਂਵਾਲਾ ਬਾਗ ਦਾ ਨਵੀਨੀਕਰਨ ਅਤੇ ਅੱਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਯਾਦਗਾਰ ਵਾਲੀ ਜਗ੍ਹਾ 'ਤੇ ਅਜਾਇਬ ਘਰ / ਗੈਲਰੀਆਂ ਅਤੇ ਸਾਊਂਡ ਅਤੇ ਲਾਈਟ ਸ਼ੋਅ ਸਥਾਪਿਤ ਕੀਤੇ ਜਾ ਰਹੇ ਹਨ। 

 

ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਨੂੰ ਰਾਸ਼ਟਰੀ ਈ-ਗਵਰਨੈਂਸ ਵਿਭਾਗ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਨਾਲ ਇੱਕ ਤਕਨੀਕੀ ਭਾਈਵਾਲੀ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।  ਵੈਬੀਨਾਰ ਦੇ ਸੈਸ਼ਨ ਹੁਣ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਸ ਅਤੇ https://www.youtube.com/channel/UCbzIbBmMvtvH7d6Zo_ZEHDA/featured 'ਤੇ ਵੀ ਉਪਲਬਧ ਹਨ।

 *****

ਐੱਨਬੀ/ਏਕੇਜੇ/ਓਏ



(Release ID: 1646577) Visitor Counter : 292