ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਸੀਆਈਆਈ ਜਨ ਸਿਹਤ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਡਿਜੀਟਲੀ ਸੰਬੋਧਨ ਕੀਤਾ

“ਕੋਵਿਡ ਮਹਾਮਾਰੀ ਨੇ ਸਾਨੂੰ ਮਜ਼ਬੂਤ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਦੁਬਾਰਾ ਦੇਖਣ ਅਤੇ ਆਪਣੇ ਦੇਸ਼ ਲਈ ਢਾਂਚਾਗਤ ਢੰਗ ਨਾਲ ਮੁੜ ਕਲਪਨਾ ਕਰਨ ਦਾ ਮੌਕਾ ਦਿੱਤਾ ਹੈ”

Posted On: 17 AUG 2020 4:15PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਸੀਆਈਆਈ ਦੀ ਦੋ-ਦਿਨਾ ਜਨਤਕ ਸਿਹਤ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੀ ਵਰਚੁਅਲ ਤੌਰ ‘ਤੇ ਪ੍ਰਧਾਨਗੀ ਕੀਤੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਅਸ਼ਵਨੀ ਕੁਮਾਰ ਚੌਬੇ ਅਤੇ ਨੀਤੀ ਆਯੋਗ (ਸਿਹਤ) ਦੇ ਮੈਂਬਰ ਡਾ. ਵਿਨੋਦ ਕੁਮਾਰ ਪਾਲ ਨੇ ਵੀ ਇਸ ਵਿੱਚ ਡਿਜੀਟਲੀ ਹਿੱਸਾ ਲਿਆ ਸਿਹਤ ਸੰਭਾਲ਼ ਅਤੇ "ਸੀਆਈਆਈ ਟੀਬੀ ਵਰਕ ਪਲੇਸਿਜ਼ ਕੰਪੇਨ" ਬਾਰੇ ਇੱਕ ਵਰਚੁਅਲ ਪ੍ਰਦਰਸ਼ਨੀ ਦੀ ਸ਼ੁਰੂਆਤ ਕੀਤੀ ਗਈ ਅਤੇ "ਸੀਆਈਆਈ ਜਨ ਸਿਹਤ ਰਿਪੋਰਟ" ਉਨ੍ਹਾਂ ਦੀ ਹਾਜ਼ਰੀ ਵਿੱਚ ਜਾਰੀ ਕੀਤੀ ਗਈ

 

ਸੀਆਈਆਈ ਦਾ ਕੋਵਿਡ ਮਹਾਮਾਰੀ ਦੌਰਾਨ ਇਸ ਸਮਾਰੋਹ ਦੇ ਆਯੋਜਨ ਲਈ ਧੰਨਵਾਦ ਕਰਦੇ ਹੋਏ, ਉਨ੍ਹਾਂ ਨੇ ਸਰੋਤਿਆਂ ਨੂੰ ਯਾਦ ਦਿਵਾਇਆ ਕਿ “ਕੋਵਿਡ ਮਹਾਮਾਰੀ ਨੇ ਸਾਨੂੰ ਮਜ਼ਬੂਤ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਦੁਬਾਰਾ ਦੇਖਣ ਅਤੇ ਆਪਣੇ ਦੇਸ਼ ਲਈ ਢਾਂਚਾਗਤ ਢੰਗ ਨਾਲ ਮੁੜ ਕਲਪਨਾ ਕਰਨ ਦਾ ਮੌਕਾ ਦਿੱਤਾ ਹੈ” ਇਸ ਨਵੇਂ ਸਿਹਤ ਰਿਸਕ ਦਾ ਇਲਾਜ ਕਰਨ ਅਤੇ ਇਸ ਨੂੰ ਰੋਕਣ ਬਾਰੇ ਭਾਰਤ ਦੀ ਸਫਲ ਪਹੁੰਚ ਦਾ ਉਦਾਹਰਣ ਦੇਂਦੇ ਹੋਏ ਉਨ੍ਹਾਂ ਨੇ ਦੇਸ਼ ਦੀਆਂ ਸਰਕਾਰੀ ਸਕੀਮਾਂ ਨੂੰ ਵਿਸਤ੍ਰਿਤ ਸਮਾਜਿਕ ਅੰਦੋਲਨ ਵਜੋਂ ਸਫਲਤਾ ਨਾਲ ਸਥਾਪਿਤ ਕਰਨ ਦੀ ਸ਼ਲਾਘਾ ਕੀਤੀ ਜਿਸ ਵਿੱਚ "ਚੇਚਕ ਅਤੇ ਪੋਲੀਓ ਦੇ ਮੁਕੰਮਲ ਖਾਤਮੇ ਨੂੰ ਉਸ ਸਮੇਂ ਦੇਖਿਆ ਗਿਆ ਜਦੋਂ ਭਾਰਤ ਨੇ ਦੁਨੀਆ ਵਿੱਚ ਪੋਲੀਓ ਦੇ 60% ਕੇਸਾਂ ਵਿੱਚ ਯੋਗਦਾਨ ਪਾਇਆ”ਉਨ੍ਹਾਂ ਉਮੀਦ ਜਤਾਈ ਕਿ "ਪ੍ਰਧਾਨ ਮੰਤਰੀ ਦਾ ਭਾਰਤ ਨੂੰ 2025 ਤੱਕ  ਪੋਲੀਓ-ਮੁਕਤ ਬਣਾਉਣ ਦਾ ਟੀਚਾ ਵੀ ਇਸੇ ਤਰ੍ਹਾਂ ਉਦਯੋਗ ਦੇ ਆਗੂਆਂ ਅਤੇ ਸੀਆਈਆਈ ਦੀ ਮਦਦ ਨਾਲ ਹਾਸਲ ਕਰ ਲਿਆ ਜਾਵੇਗਾ

 

ਦਿੱਲੀ ਐੱਨਸੀਟੀ ਦੇ ਸਿਹਤ ਮੰਤਰੀ ਵਜੋਂ ਆਪਣੇ ਅਨੁਭਵ ਨੂੰ ਯਾਦ ਕਰਦੇ ਹੋਏ ਜਦੋਂ ਕਿ ਉਨ੍ਹਾਂ ਨੇ ਪੋਲੀਓ ਦੇ ਖਾਤਮੇ ਲਈ ਬਹੁਤ ਮਾਮੂਲੀ ਫੰਡਾਂ ਨਾਲ ਪਰ  ਉਦਯੋਗ ਦੇ ਪ੍ਰਮੁਖ ਆਗੂਆਂ ਦੇ ਸਹਿਯੋਗ ਅਤੇ ਜੋਸ਼ ਨਾਲ ਇਕ ਮੁਹਿੰਮ ਚਲਾਈ ਸੀ, ਡਾ. ਹਰਸ਼ ਵਰਧਨ ਨੇ ਕਿਹਾ  "ਉਨ੍ਹਾਂ  ਨੂੰ  ਦੇਸ਼ ਵਿੱਚੋਂ ਤਪਦਿਕ ਦੇ ਖਾਤਮੇ ਲਈ ਉਹ ਹੀ ਜੋਸ਼ ਅਤੇ ਵਾਅਦਾ ਹੁਣ ਵੀ ਨਜ਼ਰ ਆ ਰਿਹਾ ਹੈ"

 

ਕੰਮ ਵਾਲੀਆਂ ਥਾਵਾਂ ਨੂੰ ਟੀਬੀ ਮੁਕਤ ਬਣਾਉਣ ਦੀ ਮੁਹਿੰਮ ਬਾਰੇ ਡਾ. ਹਰਸ਼ ਵਰਧਨ ਨੇ ਕਿਹਾ "ਭਾਰਤ ਵਿੱਚ ਜਿੱਥੇ ਕਿ ਤਪਦਿਕ ਦੇ 26.4 ਲੱਖ ਕੇਸ ਹਨ, ਉਤੇ ਟੀਬੀ ਬੋਝ ਦਾ ਦੁਨੀਆ ਵਿੱਚ ਸਭ ਤੋਂ ਵੱਡਾ ਹਿੱਸਾ ਹੈ ਟੀਬੀ ਦਾ ਜ਼ਿੰਦਗੀਆਂ, ਪੈਸੇ ਅਤੇ ਕੰਮ ਦੇ ਬੋਝ ਦੇ ਨੁਕਸਾਨ ਵਿੱਚ ਵੱਡਾ ਹਿੱਸਾ ਬਣਦਾ ਹੈ ਕਿਉਂਕਿ ਇਨ੍ਹਾਂ ਵਸਤਾਂ ਦਾ ਨੁਕਸਾਨ ਗ਼ਰੀਬਾਂ ਨੂੰ ਬਹੁਤ ਪ੍ਰਭਵਿਤ ਕਰਦਾ ਹੈ ਕਿਉਂਕਿ  ਉਹ ਬਹੁਤ ਅਸਵੱਛ ਹਾਲਤ ਵਿੱਚ ਰਹਿ ਰਹੇ ਹਨ ਅਤੇ ਕੈਲੋਰੀਆਂ ਤੋਂ ਵਾਂਝੇ ਹਨ" ਉਨ੍ਹਾਂ ਸਰਕਾਰ ਦੇ ਇਸ ਪ੍ਰਤੀ ਹੁੰਗਾਰੇ ਦਾ ਜ਼ਿਕਰ ਇਸ ਤਰ੍ਹਾਂ ਕੀਤਾ, "ਭਾਰਤ ਵਿੱਚ ਟੀਬੀ ਦੇ ਇਲਾਜ ਲਈ ਸੋਮਿਆਂ ਦੀ ਅਲਾਟਮੈਂਟ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਚਾਰ ਗੁਣਾ ਵਾਧਾ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨੇ ਟੀਬੀ ਕੇਸਾਂ ਦਾ ਪਤਾ ਲਗਾਉਣ ਲਈ ਇੱਕ ਵੱਡਾ ਸਰਵੇ 2014 ਵਿੱਚ ਅਹੁਦਾ ਸੰਭਾਲ਼ਣ ਤੋਂ ਬਾਅਦ ਵੀ ਕਰਵਾਇਆ ਸੀ" ਟੀਬੀ ਦਾ ਹਰ ਮਰੀਜ਼ ਅਤੇ ਉਹ ਲੋਕ ਜੋ ਕਿ ਟੀਬੀ ਉੱਤੇ ਕਾਬੂ ਪਾਉਣ ਲਈ ਕਈ ਦਵਾਈਆਂ ਲੈ ਰਹੇ ਹਨ, ਦਾ ਇਲਾਜ ਮੁਫਤ ਹੋ ਰਿਹਾ ਹੈ ਅਤੇ ਇਸ ਦਾ ਸਾਰਾ ਖਰਚਾ ਸਰਕਾਰ ਦੁਆਰਾ ਬਰਦਾਸ਼ਤ ਕੀਤਾ ਜਾ ਰਿਹਾ ਹੈ ਅਤੇ ਡਾਕਟਰਾਂ ਨੂੰ ਟੀਬੀ ਕੇਸਾਂ ਦੀ ਰਿਪੋਰਟ ਦੇਣ ਉੱਤੇ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ

 

ਕੇਂਦਰੀ ਸਿਹਤ ਮੰਤਰੀ ਨੇ ਆਸ ਪ੍ਰਗਟਾਈ ਕਿ ਸਰਕਾਰ ਦੁਆਰਾ ਸਿਹਤ ਢਾਂਚੇ ਨੂੰ ਆਯੁਸ਼ਮਾਨ ਭਾਰਤ ਸਕੀਮ ਅਧੀਨ ਜੋ ਉਤਸ਼ਾਹ ਦਿੱਤਾ ਜਾ ਰਿਹਾ ਹੈ ਉਸ ਨਾਲ ਵੀ ਇਸ ਬਿਮਾਰੀ ਨੂੰ ਕਾਲਾ-ਅਜ਼ਰ ਅਤੇ ਕੋਹੜ ਵਾਂਗ ਖਤਮ ਕਰਨ ਅਤੇ ਮਾਤਾਵਾਂ ਦੀ ਮੌਤ ਦੀ ਦਰ ਨੂੰ ਜ਼ੀਰੋ ਤੇ ਲਿਆਉਣ ਵਿੱਚ ਮਦਦ ਮਿਲੇਗੀ

 

ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਦੱਸਿਆ ਕਿਵੇਂ ਪ੍ਰਧਾਨ ਮੰਤਰੀ ਦੇ ਮੁਢਲੇ ਪੱਧਰ ਉੱਤੇ ਮੈਡੀਕਲ ਸੰਭਾਲ਼ ਪ੍ਰਦਾਨ ਕਰਨ ਦੇ ਜੋ ਯਤਨ ਹਨ ਉਨ੍ਹਾਂ ਨੇ "ਗ੍ਰਾਮੀਣ ਖੇਤਰਾਂ ਵਿੱਚ ਸਿਹਤ ਢਾਂਚੇ ਦੇ ਵਿਕਾਸ ਵਿੱਚ ਕ੍ਰਾਂਤੀ ਲਿਆਂਦੀ ਹੈ" ਉਨ੍ਹਾਂ ਕਿਹਾ, "ਟੈਲੀ ਮੈਡੀਸਨ ਦੀ ਵਿਸਤ੍ਰਿਤ ਵਰਤੋਂ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਹੁਣ ਤੱਕ 1.5 ਲੱਖ ਸਲਾਹਾਂ ਈ-ਸੰਜੀਵਨੀ ਟੈਲੀ ਕੰਸਲਟੇਸ਼ਨ ਪਲੈਟਫਾਰਮ ਉੱਤੇ ਰਿਕਾਰਡ ਹੋ ਚੁੱਕੀਆਂ ਹਨ"

 

ਡਾਇਰੈਕਟਰ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਡਾ. ਰਣਦੀਪ ਗੁਲੇਰੀਆ ਨੇ ਸੀਆਈਆਈ ਪਬਲਿਕ ਹੈਲਥ ਕੌਂਸਲ ਦੇ ਚੇਅਰਮੈਨ ਵਜੋਂ ਅਤੇ ਸ਼੍ਰੀ ਚੰਦਰਜੀਤ ਬੈਨਰਜੀ, ਡਾਇਰੈਕਟਰ ਜਨਰਲ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ) ਵੀ ਡਿਜੀਟਲੀ ਇਸ ਮੌਕੇ ‘ਤੇ ਮੌਜੂਦ ਸਨ

 

****

 

ਐੱਮਵੀ



(Release ID: 1646566) Visitor Counter : 176