ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਆਈਆਈਐੱਮਸੀ ਨੇ ਆਪਣਾ 56ਵਾਂ ਸਥਾਪਨਾ ਦਿਵਸ ਮਨਾਇਆ

ਸਕੱਤਰ, ਸੂਚਨਾ ਤੇ ਪ੍ਰਸਾਰਣ ਅਮਿਤ ਖਰੇ ਨੇ ਸਥਾਪਨਾ ਦਿਵਸ ਭਾਸ਼ਣ ਦਿੱਤਾ

ਮੀਡੀਆ ਵਿਦਿਆਰਥੀਆਂ ਦੇ ਉਦਯੋਗ–ਰੁਝਾਨ ਵਾਲੀ ਸਿਖਲਾਈ ਉੱਤੇ ਜ਼ੋਰ

Posted On: 17 AUG 2020 6:12PM by PIB Chandigarh

ਇੰਡੀਅਨ ਇੰਸਟੀਟਿਊਟ ਆਵ੍ ਮਾਸ ਕਮਿਊਨੀਕੇਸ਼ਨ’ (ਆਈਆਈਐੱਮਸੀ – IIMC) ਨੇ ਅੱਜ ਆਪਣਾ 56ਵਾਂ ਸਥਾਪਨਾ ਦਿਵਸ ਮਨਾਇਆ। ਸਮੁੱਚੇ ਦੇਸ਼ ਵਿੱਚ ਸਥਿਤ ਖੇਤਰੀ ਕੇਂਦਰਾਂ ਤੇ ਦਿੱਲੀ ਸਥਿਤ ਮੁੱਖ ਦਫ਼ਤਰ ਚ ਵੀ ਕਈ ਔਨਲਾਈਨ ਸਮਾਰੋਹ ਆਯੋਜਿਤ ਕੀਤੇ ਗਏ ਸਨ।

 

ਸ਼੍ਰੀ ਅਮਿਤ ਖਰੇ, ਸਕੱਤਰ, ਉਚੇਰੀ ਸਿੱਖਿਆ ਵਿਭਾਗ, ਸਿੱਖਿਆ ਮੰਤਰਾਲਾ ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਅਤੇ ਆਈਆਈਐੱਮਸੀ ਦੇ ਚੇਅਰਮੈਨ ਨੇ ਸਥਾਪਨਾ ਦਿਵਸ ਭਾਸ਼ਣ ਦਿੱਤਾ।

 

ਸ਼੍ਰੀ ਖਰੇ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ – NEP) ਦਰਸ਼ਨ ਤੇ ਮਾਰਗਦਰਸ਼ਕ ਸਿਧਾਂਤ ਅਤੇ ਦੇਸ਼ ਵਿੱਚ ਸੰਚਾਰ ਸਿੱਖਿਆ ਲਈ ਇਸ ਦਾ ਕੀ ਅਸਰ ਹੈਵਿਸ਼ੇ ਉੱਤੇ ਭਾਸ਼ਣ ਦਿੱਤਾ।

 

ਰਾਸ਼ਟਰੀ ਸਿੱਖਿਆ ਨੀਤੀ ਦੀ ਰੋਸ਼ਨੀ ਵਿੱਚ ਸ਼੍ਰੀ ਖਰੇ ਨੇ IIMC ਨੂੰ ਸੁਝਾਅ ਦਿੰਦਿਆਂ ਕਿਹਾ ਕਿ ਉਸ ਨੂੰ ਕੇਂਦਰੀ ਤੇ ਰਾਜਾਂ ਦੀਆਂ ਯੂਨੀਵਰਸਿਟੀਆਂ ਨਾਲ ਸਲਾਹਮਸ਼ਵਰਾ ਕਰ ਕੇ ਪੱਤਰਕਾਰੀ ਤੇ ਜਨਸੰਚਾਰ ਨੂੰ ਸੋਧਣ ਵਿੱਚ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ।

 

ਉਨ੍ਹਾਂ ਨੇ ਪੱਤਰਕਾਰੀ ਤੇ ਜਨਸੰਚਾਰ ਦੇ ਉੱਭਰ ਰਹੇ ਖੇਤਰਾਂ ਵਿੱਚ ਤਕਨਾਲੋਜੀ ਦੁਆਰਾ ਸੰਚਾਲਿਤ ਸਿੱਖਿਆ ਅਤੇ ਔਨਲਾਈਨ ਕੋਰਸ ਤਿਆਰ ਕਰਨ ਅਤੇ ਰਾਸ਼ਟਰੀ ਸਿੱਖਿਆ ਮੰਚਾਂ ਲਈ ਵਿਸ਼ੇ ਤਿਆਰ ਕਰਨ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਮੀਡੀਆ ਦੇ ਵਿਦਿਆਰਥੀਆਂ ਦੀ ਉਦਯੋਗ ਦੇ ਰੁਝਾਨ ਵਾਲੀ ਸਿਖਲਾਈ ਦੇਣ ਉੱਤੇ ਜ਼ੋਰ ਦਿੱਤਾ, ਤਾਂ ਜੋ ਇੱਕ ਬਿਹਤਰ ਵਿਸ਼ਵ ਦ੍ਰਿਸ਼ਵਿਕਸਤ ਹੋ ਸਕੇ।

 

ਸ਼੍ਰੀ ਖਰੇ ਨੇ ਸੁਝਾਅ ਦਿੱਤਾ ਕਿ ਆਈਆਈਐੱਮਸੀ ਨੂੰ ਖੋਜ ਤੇ ਸਿਖਲਾਈ ਲਈ ਆਈਸੀਸੀਐੱਸਆਰ (ICCSR), ਜੇਐੱਨਯੂ (JNU) ਜਿਹੇ ਉੱਘੇ ਸੰਸਥਾਨਾਂ ਨਾਲ ਤਾਲਮੇਲ ਕਾਇਮ ਕਰਨਾ ਚਾਹੀਦਾ ਹੈ।

 

ਇਸ ਸਮਾਰੋਹ ਦੀ ਸ਼ੁਰੂਆਤ ਆਈਆਈਐੱਮਸੀ ਦੇ ਡੀਜੀ ਪ੍ਰੋ. ਸੰਜੇ ਦ੍ਵਿਵੇਦੀ ਦੇ ਸੁਆਗਤੀ ਭਾਸ਼ਣ ਨਾਲ ਹੋਈ ਤੇ ਇਸ ਦੀ ਸਮਾਪਤੀ ਏਡੀਜੀ ਸ਼੍ਰੀ ਕੇ. ਸਤੀਸ਼ ਨੰਬੂਦਰੀਪਾਦ ਦੇ ਧੰਨਵਾਦ ਨਾਲ ਹੋਈ।

 

***

 

ਸੌਰਭ ਸਿੰਘ



(Release ID: 1646538) Visitor Counter : 126