PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
16 AUG 2020 6:25PM by PIB Chandigarh

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
• ਭਾਰਤ ਦੀ ਕੇਸ ਮੌਤ ਦਰ ਦੁਨੀਆ ਵਿੱਚ ਸਭ ਤੋਂ ਘੱਟ ਮੌਤ ਦਰਾਂ ਵਿੱਚੋਂ ਇੱਕ ਹੈ, ਭਾਰਤ ਦੀ ਕੇਸ ਮੌਤ ਦਰ 1.93% ਹੈ।
• ਪਿਛਲੇ 24 ਘੰਟਿਆਂ ਦੌਰਾਨ 52,332 ਵਿਅਕਤੀ ਠੀਕ ਹੋਣ ਨਾਲ ਭਾਰਤ ਦੀ ਰਿਕਵਰੀ ਦਰ ਲਗਭਗ 72% ਹੋ ਗਈ ਹੈ।
• ਵਰਤਮਾਨ ਐਕਟਿਵ ਕੇਸ (6,77,444) ਕੁੱਲ ਐਕਟਿਵ ਕੇਸਾਂ ਦਾ 26.16% ਹਨ।
• ਹੁਣ ਤੱਕ ਕੁੱਲ 2.93 ਕਰੋੜ ਸੈਂਪਲ ਟੈਸਟ ਕੀਤੇ ਗਏ ਹਨ; ਪਿਛਲੇ 24 ਘੰਟਿਆਂ ਵਿੱਚ 7.46 ਲੱਖ ਟੈਸਟ ਕੀਤੇ ਗਏ।



ਦੁਨੀਆ ਦੇ ਸਭ ਤੋਂ ਘੱਟ ਵਿੱਚੋਂ ਇੱਕ, ਭਾਰਤ ਦੀ ਕੇਸ ਮੌਤ ਦਰ 2% ਤੋਂ ਘੱਟ ਤੇ ਘਟਦੀ ਜਾ ਰਹੀ ਹੈ; ਰਿਕਵਰੀ ਦਰ ਦੇ ਵਾਧੇ
ਦਾ ਸਫ਼ਰ ਜਾਰੀ, ਅੱਜ ਲਗਭਗ 72%; ਕੋਵਿਡ ਟੈਸਟ ਲਗਭਗ 3 ਕਰੋੜ
ਕੋਵਿਡ–19 ਕੇਸਾਂ ਦੀ ਮੌਤ ਦਰ ਵਿੱਚ ਨਿਰੰਤਰ ਸਕਾਰਾਤਮਕ ਕਮੀ ਦੇ ਰਾਹ ਉੱਤੇ ਚਲ ਰਿਹਾ ਭਾਰਤ ਵਿਸ਼ਵ ਦੇ
ਸਭ ਤੋਂ ਘੱਟ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਅੱਜ ਇਹ ਦਰ 1.93% ਹੈ। ਭਾਰਤ ਦੀ ਰਿਕਵਰੀ ਦਰ
ਲਗਭਗ 72% ਉੱਤੇ ਪੁੱਜ ਗਈ ਹੈ ਅਤੇ ਵੱਧ ਤੋਂ ਵੱਧ ਮਰੀਜ਼ ਠੀਕ ਹੋ ਰਹੇ ਹਨ। ਪਿਛਲੇ 24 ਘੰਟਿਆਂ
ਦੌਰਾਨ 52,332 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਸੰਖਿਆ ਨਾਲ ਠੀਕ ਹੋਏ ਕੋਵਿਡ–19 ਮਰੀਜ਼ਾਂ ਦੀ ਕੁੱਲ
ਸੰਖਿਆ 18.6 ਲੱਖ ਤੋਂ ਵੱਧ ਹੋ ਗਈ ਹੈ (18,62,258)। ਸਿਹਤਯਾਬ ਹੋਣ ਵਾਲੇ ਵਿਅਕਤੀਆਂ ਦੀ ਸੰਖਿਆ ਵਿੱਚ
ਸਥਿਰ ਵਾਧੇ ਨੇ ਯਕੀਨੀ ਬਣਾਇਆ ਹੈ ਕਿ ਦੇਸ਼ ਦਾ ਕੇਸ–ਲੋਡ ਪ੍ਰਤੀਸ਼ਤ ਘਟ ਰਿਹਾ ਹੈ। ਇਸ ਵੇਲੇ ਸਰਗਰਮ
ਮਾਮਲੇ (6,77,444) ਹੀ ਦੇਸ਼ ਦਾ ਅਸਲ ਕੇਸ ਲੋਡ ਹਨ। ਅੱਜ ਕੁੱਲ ਪਾਜ਼ਿਟਿਵ
ਕੇਸ 26.16% ਹਨ, ਪਿਛਲੇ 24 ਘੰਟਿਆਂ ਦੌਰਾਨ ਹੋਰ ਕਮੀ ਦਰਜ ਕੀਤੀ ਗਈ ਹੈ। ਉਹ ਸਰਗਰਮ ਮੈਡੀਕਲ
ਨਿਗਰਾਨੀ ਅਧੀਨ ਹਨ। ਕਾਰਜਕੁਸ਼ਲ ਢੰਗ ਤੇ ਤੇਜ਼ੀ ਨਾਲ ਟੈਸਟਿੰਗ ਸਦਕਾ ਭਾਰਤ ਤੇਜ਼–ਰਫ਼ਤਾਰ ਨਾਲ 3 ਕਰੋੜ
ਕੋਵਿਡ ਟੈਸਟ ਮੁਕੰਮਲ ਕਰਨ ਵੱਲ ਵਧ ਰਿਹਾ ਹੈ; ਹੁਣ ਤੱਕ 2,93,09,703 ਸੈਂਪਲ ਟੈਸਟ ਹੋ ਚੁੱਕੇ ਹਨ।
ਪਿਛਲੇ 24 ਘੰਟਿਆਂ ਦੌਰਾਨ 7,46,608 ਟੈਸਟ ਕੀਤੇ ਜਾ ਚੁੱਕੇ ਹਨ। ਅਜਿਹਾ ਡਾਇਓਗਨੌਸਟਿਕ ਲੈਬੋਰੇਟਰੀਜ਼ ਦੇ
ਰਾਸ਼ਟਰੀ ਨੈੱਟਵਰਕ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਸੰਭਵ ਹੋਇਆ ਹੈ, ਇਸ ਨੈੱਟਵਰਕ ਵਿੱਚ ਸਰਕਾਰੀ ਖੇਤਰ
ਦੀਆਂ 969 ਲੈਬੋਰੇਟਰੀਆਂ ਤੇ 500 ਪ੍ਰਾਈਵੇਟ ਲੈਬੋਰੇਟਰੀਆਂ ਸ਼ਾਮਲ ਹਨ ਤੇ ਇੰਝ ਇਨ੍ਹਾਂ ਦੀ ਕੁੱਲ
ਸੰਖਿਆ 1,469 ਹੈ।
https://pib.gov.in/PressReleseDetail.aspx?PRID=1646259
ਭਾਰਤੀ ਰੇਲਵੇ ਨੇ 6 ਰਾਜਾਂ ਵਿੱਚ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਤਹਿਤ 5.5 ਲੱਖ ਮਾਨਵ ਦਿਨਾਂ ਦਾ
ਰੋਜਗਾਰ ਪੈਦਾ ਕੀਤਾ
ਭਾਰਤੀ ਰੇਲਵੇ ਨੇ 6 ਰਾਜਾਂ- ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ
ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਤਹਿਤ 5.5 ਲੱਖ ਮਾਨਵ ਦਿਨਾਂ ਦਾ ਰੋਜਗਾਰ ਪੈਦਾ ਕੀਤਾ।ਰੇਲਵੇ, ਵਣਜ
ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੁਆਰਾ ਇਨ੍ਹਾਂ ਪ੍ਰੋਜੈਕਟਾਂ ਉੱਤੇ ਨਜ਼ਦੀਕੀ ਨਿਗਰਾਨੀ ਰੱਖੀ ਜਾ ਰਹੀ ਹੈ
ਅਤੇ ਇਨ੍ਹਾਂ ਰਾਜਾਂ ਵਿੱਚ ਇਸ ਸਕੀਮ ਤਹਿਤ ਪ੍ਰਵਾਸੀ ਮਜ਼ਦੂਰਾਂ ਲਈ ਪੈਦਾ ਹੋ ਰਹੇ ਰੋਜਗਾਰ ਦੇ ਮੌਕਿਆਂ ਉੱਤੇ ਵੀ
ਨਿਗਰਾਨੀ ਰੱਖੀ ਜਾ ਰਹੀ ਹੈ। ਇਨ੍ਹਾਂ ਰਾਜਾਂ ਵਿੱਚ 2988 ਕਰੋੜ ਰੁਪਏ ਦੇ 165 ਰੇਲਵੇ ਢਾਂਚਾ ਪ੍ਰੋਜੈਕਟਾਂ ਉੱਤੇ
ਅਮਲ ਹੋ ਰਿਹਾ ਹੈ। 14 ਅਗਸਤ, 2020 ਤੱਕ ਇਸ ਮੁਹਿੰਮ ਤਹਿਤ 11296 ਵਰਕਰ ਕੰਮ ਤੇ ਲਗਾਏ ਗਏ ਹਨ
ਅਤੇ ਉਨ੍ਹਾਂ ਨੂੰ ਭੁਗਤਾਨ ਕਰਨ ਲਈ 1336.84 ਕਰੋੜ ਰੁਪਏ ਠੇਕੇਦਾਰਾਂ ਨੂੰ ਜਾਰੀ ਕੀਤੇ ਗਏ ਹਨ।
https://pib.gov.in/PressReleseDetail.aspx?PRID=1646280
ਭਾਰਤ ਦੇ ਰਾਸ਼ਟਰਪਤੀ ਆਈਸੀਸੀਆਰ ਹੈੱਡਕੁਆਰਟਰਸ ’ਚ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੇ ਚਿੱਤਰ ਤੋਂ ਵਰਚੁਅਲੀ ਪਰਦਾ
ਹਟਾਇਆ
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (16 ਅਗਸਤ, 2020) ਨੂੰ ‘ਇੰਡੀਅਨ ਕੌਂਸਲ ਫ਼ਾਰ
ਕਲਚਰਲ ਰਿਲੇਸ਼ਨਸ’ (ਆਈਸੀਸੀਆਰ – ICCR) ਦੇ ਹੈੱਡਕੁਆਰਟਰਸ ’ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ
ਅਟਲ ਬਿਹਾਰੀ ਵਾਜਪੇਈ ਦੀ ਦੂਜੀ ਬਰਸੀ ਮੌਕੇ ਉਨ੍ਹਾਂ ਦੇ ਚਿੱਤਰ ਤੋਂ ਵਰਚੁਅਲ ਢੰਗ ਨਾਲ ਪਰਦਾ ਹਟਾਇਆ। ਸ਼੍ਰੀ
ਅਟਲ ਬਿਹਾਰੀ ਵਾਜਪੇਈ ਜਦੋਂ ਵਿਦੇਸ਼ ਮੰਤਰੀ ਸਨ, ਤਦ ਉਹ ਮਾਰਚ 1977 ਤੋਂ ਲੈ ਕੇ ਅਗਸਤ 1979 ਤੱਕ
ਆਈਸੀਸੀਆਰ ਦੇ ਐਕਸ–ਆਫ਼ਿਸ਼ੀਓ ਪ੍ਰਧਾਨ ਰਹੇ ਸਨ। ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅਟਲ
ਜੀ ਸਦਾ ਉਦਾਰਵਾਦੀ ਸੋਚ ਤੇ ਜਮਹੂਰੀ ਆਦਰਸ਼ਾਂ ਦੇ ਧਾਰਨੀ ਰਹੇ ਸਨ। ਆਪਣੀਆਂ ਵਿਭਿੰਨ ਭੂਮਿਕਾਵਾਂ ਦੌਰਾਨ
ਮਹਾਨ ਯੋਗਦਾਨ ਪਾਇਆ ਤੇ ਆਪਣੀ ਵਿਲੱਖਣ ਸ਼ਖ਼ਸੀਅਤ ਦੀ ਇੱਕ ਅਮਿੱਟ ਛਾਪ ਛੱਡੀ। ਉਨ੍ਹਾਂ ਕਿਹਾ ਕਿ ਅੱਜ
ਕੋਵਿਡ–19 ਕਾਰਨ ਸਮੁੱਚਾ ਵਿਸ਼ਵ ਖ਼ਤਰੇ ਵਿੱਚ ਹੈ। ਪਰ ਉਨ੍ਹਾਂ ਭਰੋਸਾ ਪ੍ਰਗਟਾਉਂਦਿਆ ਕਿਹਾ ਕਿ ਇਸ ਮਹਾਮਾਰੀ
ਪਿੱਛੋਂ ਸਾਰਾ ਮਾਹੌਲ ਠੀਕ ਹੋਣ ਤੋਂ ਬਾਅਦ ਅਸੀਂ ਪ੍ਰਗਤੀ ਤੇ ਖ਼ੁਸ਼ਹਾਲੀ ਦੇ ਪੱਥ ਉੱਤੇ ਤੇਜ਼ੀ ਨਾਲ ਅੱਗੇ ਵਧਾਂਗੇ ਅਤੇ
ਅਸੀਂ ਅਟਲ ਜੀ ਦੇ ਸੁਪਨੇ ਨੂੰ ਸਾਕਾਰ ਕਰਦਿਆਂ 21ਵੀਂ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਵਿੱਚ ਸਫ਼ਲ ਹੋਵਾਂਗੇ।
https://pib.gov.in/PressReleseDetail.aspx?PRID=1646266
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
• ਪੰਜਾਬ: ਕੋਵਿਡ-19 ਦੀ ਮੁਸ਼ਕਿਲ ਸਥਿਤੀ ਦੌਰਾਨ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਅਹਿਸਾਸ ਕਰਦਿਆਂ, ਸਰਕਾਰ
ਨੇ ਫੈਸਲਾ ਕੀਤਾ ਹੈ ਕਿ ਵੱਖ-ਵੱਖ ਸਮਾਜਿਕ ਸੁਰੱਖਿਆ ਸਕੀਮਾਂ ਦੇ ਤਹਿਤ ਜੁਲਾਈ ਮਹੀਨੇ ਵਿੱਚ ਦਿੱਤੀਆਂ ਜਾਣ ਵਾਲੀਆਂ
ਪੈਨਸ਼ਨਾਂ ਨੂੰ ਜਲਦ ਹੀ ਅਗਸਤ ਵਿੱਚ ਸਿੱਧੇ ਹੀ ਲਾਭਾਰਥੀਆਂ ਦੇ ਬੱਚਤ ਖਾਤਿਆਂ ਵਿੱਚ ਪਾ ਦਿੱਤਾ ਜਾਵੇਗਾ। ਮੁੱਖ ਮੰਤਰੀ ਦੇ
ਨਿਰਦੇਸ਼ਾਂ ’ਤੇ, 25.25 ਲੱਖ ਲਾਭਾਰਥੀਆਂ ਲਈ 190 ਕਰੋੜ ਰੁਪਏ ਦੀ ਸਮਾਜਿਕ ਸੁਰੱਖਿਆ ਪੈਨਸ਼ਨ ਜਾਰੀ ਕੀਤੀ ਗਈ
ਹੈ।
• ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦੇ ਤਹਿਤ ਦੇਸ਼ ਦੇ ਗ਼ਰੀਬ ਪਰਿਵਾਰ
ਨਵੰਬਰ 2020 ਤੱਕ ਮੁਫ਼ਤ ਰਾਸ਼ਨ ਦਾ ਲਾਭ ਲੈ ਸਕਣਗੇ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਜਨ
ਧਨ ਯੋਜਨਾ ਤਹਿਤ ਮਹਿਲਾਵਾਂ ਦੇ 5.90 ਲੱਖ ਖਾਤਿਆਂ ਵਿੱਚ 500 ਪ੍ਰਤੀ ਮਹੀਨਾ ਦੀ ਸਿੱਧੀ ਵਿੱਤੀ ਸਹਾਇਤਾ ਦਿੱਤੀ ਗਈ
ਹੈ ਅਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ 8.74 ਲੱਖ ਕਿਸਾਨਾਂ ਨੂੰ 2000 ਪ੍ਰਤੀ ਤਿੰਨ ਮਹੀਨਾ
ਮੁਹੱਈਆ ਕਰਵਾਏ ਗਏ ਹਨ। ਇਸਤੋਂ ਇਲਾਵਾ ਉਨ੍ਹਾਂ ਨੇ ਕੋਰੋਨਾ ਯੋਧਿਆਂ ਦੇ ਵਡਮੁੱਲੇ ਯੋਗਦਾਨ ਲਈ ਅਤੇ ਸਮੇਂ-ਸਮੇਂ ’ਤੇ
ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਰਾਜ ਦੇ ਲੋਕਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।
• ਮਹਾਰਾਸ਼ਟਰ: ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਮੁੰਬਈ ਤੋਂ ਪ੍ਰਵਾਸੀਆਂ ਦੀ ਆਮਦ ਕਾਰਨ ਰਾਜ ਦੇ ਗ੍ਰਾਮੀਣ ਇਲਾਕਿਆਂ
ਵਿੱਚ ਕੋਵਿਡ-19 ਦੇ ਵਾਧੇ ’ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੇਸਾਂ ਦੀ ਸੰਖਿਆ ਵਿੱਚ ਵਾਧੇ ਦੇ ਬਾਵਜੂਦ ਰਾਜ
ਵਿੱਚ ਰਿਕਵਰੀ ਦੀ ਦਰ ਸੰਤੁਸ਼ਟੀਜਨਕ ਰਹੀ ਹੈ। ਮਹਾਰਾਸ਼ਟਰ ਵਿੱਚ ਕੁੱਲ 5.84 ਲੱਖ ਕੇਸ ਆਏ ਹਨ, ਜਿਨ੍ਹਾਂ ਵਿੱਚੋਂ 1.56
ਲੱਖ ਐਕਟਿਵ ਕੇਸ ਹਨ।
• ਗੁਜਰਾਤ: ਗੁਜਰਾਤ ਦੀ ਰਾਜਕੋਟ ਕੇਂਦਰੀ ਜੇਲ੍ਹ ਦੇ ਤਕਰੀਬਨ 23 ਕੈਦੀਆਂ ਵਿੱਚ ਕੋਰੋਨਾ ਵਾਇਰਸ ਲਈ ਪਾਜ਼ਿਟਿਵ ਟੈਸਟ
ਪਾਇਆ ਗਿਆ ਹੈ। ਸ਼ਨੀਵਾਰ ਨੂੰ 94 ਕੈਦੀਆਂ ਦੇ ਰੈਪਿਡ ਐਂਟੀਜਨ ਟੈਸਟ ਲਏ ਗਏ ਸਨ ਅਤੇ ਜਿਨ੍ਹਾਂ ਵਿੱਚੋਂ 23 ਦੇ ਨਤੀਜੇ
ਪਾਜ਼ਿਟਿਵ ਆਏ ਸਨ, ਇਨ੍ਹਾਂ ਵਿੱਚ ਅੰਡਰ ਟ੍ਰਾਇਲ ਅਤੇ ਮੁਜ਼ਰਮ ਦੋਨੋਂ ਤਰ੍ਹਾਂ ਦੇ ਕੈਦੀ ਹੀ ਸ਼ਾਮਲ ਹਨ। ਇਸ ਤੋਂ ਪਹਿਲਾਂ, 11
ਕੈਦੀਆਂ ਵਿੱਚ ਕੋਰੋਨਾ ਵਾਇਰਸ ਲਈ ਪਾਜ਼ਿਟਿਵ ਜਾਂਚ ਪਾਈ ਗਈ ਸੀ। ਇਸ ਨਾਲ, ਜੇਲ੍ਹ ਵਿੱਚ ਕੋਵਿਡ-19 ਦੇ ਕੈਦੀਆਂ ਦੀ
ਕੁੱਲ ਸੰਖਿਆ 34 ਹੋ ਗਈ ਹੈ। ਰਾਜ ਵਿੱਚ ਕੋਵਿਡ ਦੇ ਕੁੱਲ 14,359 ਐਕਟਿਵ ਮਾਮਲੇ ਹਨ।
• ਰਾਜਸਥਾਨ: ਜੈਪੁਰ ਵਿੱਚ ਰਾਜਸਥਾਨ ਹਾਈ ਕੋਰਟ ਦੇ ਚੀਫ਼ ਜਸਟਿਸ, ਇੰਦਰਜੀਤ ਮੋਹੰਤੀ ਕੋਵਿਡ ਲਈ ਪਾਜ਼ਿਟਿਵ ਪਾਏ ਗਏ
ਹਨ। ਸ਼ਨੀਵਾਰ ਨੂੰ ਰਾਜ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 1,287 ਤਾਜ਼ਾ ਕੋਵਿਡ ਮਾਮਲੇ ਸਾਹਮਣੇ ਆਏ ਹਨ ਅਤੇ 16
ਮੌਤਾਂ ਹੋਈਆਂ ਹਨ, ਜਿਸ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਸੰਖਿਆ 59,979 ਹੋ ਗਈ ਹੈ। ਐਕਟਿਵ ਕੇਸ 14,265 ਹਨ।
• ਮੱਧ ਪ੍ਰਦੇਸ਼: ਰਾਜ ਵਿੱਚ ਕੋਵਿਡ-19 ਦੇ ਐਕਟਿਵ ਮਾਮਲਿਆਂ ਦੀ ਸੰਖਿਆ ਦਸ ਹਜ਼ਾਰ ਤੋਂ ਹੇਠਾਂ ਆ ਗਈ ਹੈ। ਹਾਲਾਂਕਿ
ਸ਼ਨੀਵਾਰ ਨੂੰ 1,098 ਨਵੇਂ ਕੇਸ ਸਾਹਮਣੇ ਆਏ ਹਨ, ਪਰ ਐਕਟਿਵ ਮਾਮਲੇ 9,986 ਹੀ ਹਨ।
• ਛੱਤੀਸਗੜ੍ਹ: ਸ਼ਨੀਵਾਰ ਨੂੰ 428 ਨਵੇਂ ਕੋਵਿਡ-19 ਕੇਸ ਆਏ ਅਤੇ ਚਾਰ ਮੌਤਾਂ ਹੋਈਆਂ ਹਨ ਜਿਸ ਨਾਲ ਛੱਤੀਸਗੜ੍ਹ ਵਿੱਚ
ਕੇਸਾਂ ਦੀ ਕੁੱਲ ਸੰਖਿਆ 14,987 ਹੋ ਗਈ ਹੈ ਅਤੇ ਮੌਤਾਂ ਦੀ ਸੰਖਿਆ 134 ਹੋ ਗਈ ਹੈ। ਦਿਨ ਵਿੱਚ 189 ਕੋਵਿਡ ਮਰੀਜ਼ਾਂ
ਦਾ ਇਲਾਜ ਹੋਕੇ ਉਨ੍ਹਾਂ ਨੂੰ ਛੁੱਟੀ ਵੀ ਹੋਇਆ ਹੈ। ਰਾਜ ਵਿੱਚ ਹੁਣ 4,807 ਐਕਟਿਵ ਕੇਸ ਹਨ।
• ਗੋਆ: ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ 369 ਨਵੇਂ ਕੋਵਿਡ ਸੰਕ੍ਰਮਣ ਦੇ ਮਾਮਲੇ ਸਾਹਮਣੇ ਆਏ ਹਨ। ਭਾਜਪਾ ਨੇਤਾ
ਉਤਪਲ ਪਾਰੀਕਰ, ਜੋ ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਬੇਟਾ ਹੈ, ਉਹ ਕੋਵਿਡ ਪਾਜ਼ਿਟਿਵ ਪਾਏ ਗਏ
ਹਨ। ਗੋਆ ਵਿੱਚ ਐਕਟਿਵ ਮਾਮਲਿਆਂ ਦੀ ਸੰਖਿਆ 3,753 ਹੈ।
• ਕੇਰਲ: ਰਾਜ ਵਿੱਚ ਦੁਪਹਿਰ ਤੱਕ 12 ਕੋਵਿਡ-19 ਮੌਤਾਂ ਹੋਈਆਂ ਹਨ। ਹੁਣ ਤੱਕ ਮਰਨ ਵਾਲਿਆਂ ਦੀ ਸੰਖਿਆ 158 ਹੈ।
ਐਤਵਾਰ ਨੂੰ ਮਾਲਾਪੁਰਮ ਵਿੱਚ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ, ਜਿੱਥੇ ਵਾਇਰਸ ਦਾ ਫੈਲਾਅ ਬਹੁਤ ਜ਼ਿਆਦਾ ਹੈ।
ਨਵੇਂ ਕਲਸਟਰਾਂ ਵਿੱਚ ਕਮੀ ਆਉਣ ਤੋਂ ਬਾਅਦ ਕੋਜ਼ੀਕੋਡ ਵਿੱਚ ਐਤਵਾਰ ਦੇ ਲੌਕਡਾਊਨ ਨੂੰ ਅੰਸ਼ਕ ਤੌਰ ’ਤੇ ਵਾਪਸ ਲੈ ਲਿਆ
ਗਿਆ ਹੈ। ਤਿਰੂਵਨੰਤਪੁਰਮ ਵਿੱਚ ਕੇਂਦਰੀ ਜੇਲ੍ਹ ਦੇ 145 ਹੋਰ ਕੈਦੀਆਂ ਵਿੱਚ ਕੋਵਿਡ ਪਾਜ਼ਿਟਿਵ ਟੈਸਟ ਦੀ ਪੁਸ਼ਟੀ ਹੋਈ ਹੈ।
ਜ਼ਿਲ੍ਹੇ ਵਿੱਚ ਸਮੁੰਦਰੀ ਕੰਢੇ ਦੇ ਇਲਾਕਿਆਂ ਵਿੱਚ ਰਿਆਇਤਾਂ ਦਾ ਐਲਾਨ ਕੀਤਾ ਗਿਆ ਹੈ। ਕੇਰਲ ਵਿੱਚ ਕੱਲ 1,608 ਨਵੇਂ
ਕੋਵਿਡ-19 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਸਮੇਂ ਰਾਜ ਭਰ ਵਿੱਚ 14,891 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ
1,60,169 ਲੋਕ ਨਿਗਰਾਨੀ ਅਧੀਨ ਹਨ।
• ਤਮਿਲ ਨਾਡੂ: ਆਈਐੱਮਏ ਤਮਿਲ ਨਾਡੂ ਸ਼ਾਖਾ ਨੇ ਕਿਹਾ ਹੈ ਕਿ ਤਮਿਲ ਨਾਡੂ ਵਿੱਚ ਕੋਵਿਡ-19 ਕਾਰਨ ਹੁਣ ਤੱਕ ਕੁੱਲ 32
ਡਾਕਟਰਾਂ ਦੀ ਮੌਤ ਹੋ ਚੁੱਕੀ ਹੈ ਅਤੇ 15 ਹੋਰ ਡਾਕਟਰ ਜਿਨ੍ਹਾਂ ਦੀ ਮੌਤ ਹੋਈ ਸੀ, ਉਨ੍ਹਾਂ ਵਿੱਚ ਕੋਵਿਡ-19 ਦੇ ਲੱਛਣ ਪਾਏ
ਗਏ ਸਨ ਪਰ ਕੋਵਿਡ ਲਈ ਉਨ੍ਹਾਂ ਦਾ ਟੈਸਟ ਨੈਗੀਟਿਵ ਆਇਆ ਸੀ। ਚੇਨਈ ਵਿੱਚ ਸੁਤੰਤਰਤਾ ਦਿਵਸ ਸਮਾਰੋਹ ਦੌਰਾਨ
ਕੋਵਿਡ-19 ਸੰਪਰਕ ਟਰੇਸਿੰਗ ਦੇ ਲਈ ਨੇ ਤਮਿਲ ਨਾਡੂ ਸਾਈਬਰ ਕ੍ਰਾਈਮ ਵਿੰਗ ਨੂੰ ਪੁਰਸਕਾਰ ਦਿੱਤਾ ਗਿਆ। ਜ਼ਿਆਦਾਤਰ
ਸੇਵਾ ਅਤੇ ਗ਼ੈਰ-ਸੇਵਾ ਵਾਲੇ ਜਿਨ੍ਹਾਂ ਪੀਜੀ ਡਾਕਟਰਾਂ ਨੂੰ ਕੋਵਿਡ-19 ਡਿਊਟੀ ਲਈ ਚੇਨਈ ਭੇਜਿਆ ਗਿਆ ਸੀ, ਉਨ੍ਹਾਂ ਨੂੰ ਹਾਲੇ
ਤੱਕ ਦੋ ਮਹੀਨਿਆਂ ਦੀ ਤਨਖਾਹ ਨਹੀਂ ਮਿਲੀ ਹੈ। ਕੱਲ 1,179 ਨਵੇਂ ਮਾਮਲਿਆਂ ਦੇ ਨਾਲ ਚੇਨਈ ਵਿੱਚ ਰੋਜ਼ਾਨਾ ਕੇਸਾਂ ਦੀ
ਸੰਖਿਆ ਲਗਾਤਾਰ ਦੂਸਰੇ ਦਿਨ 1000 ਤੋਂ ਉਪਰ ਚੱਲ ਰਹੀ ਹੈ। ਕੱਲ ਰਾਜ ਵਿੱਚ 5860 ਨਵੇਂ ਕੇਸ ਆਏ, 5236 ਰਿਕਵਰ
ਹੋਏ ਅਤੇ 127 ਮੌਤਾਂ ਹੋਈਆਂ ਹਨ। ਤਮਿਲ ਨਾਡੂ ਕੁੱਲ ਕੇਸ: 3,32,105; ਐਕਟਿਵ ਕੇਸ: 54,213; ਮੌਤਾਂ: 5641.
• ਕਰਨਾਟਕ: ਰਾਜ ਸਿਹਤ ਵਿਭਾਗ ਪੂਰੇ ਕਰਨਾਟਕ ਦੀਆਂ ਲੈਬਾਂ ਵਿੱਚ ਵਧੇਰੇ ਆਟੋਮੇਟਡ ਮਸ਼ੀਨਾਂ ਦੀ ਸਪਲਾਈ ਕਰੇਗਾ ਤਾਂ ਜੋ
ਆਰਟੀ-ਪੀਸੀਆਰ ਦੇ ਨਤੀਜੇ ਸਿਰਫ਼ ਦੋ ਘੰਟਿਆਂ ਵਿੱਚ ਪ੍ਰਾਪਤ ਕੀਤੇ ਜਾ ਸਕਣ। ਕੱਲ ਇੱਕ ਸ਼੍ਰਮਿਕ ਟ੍ਰੇਨ ਬੰਗਲੁਰੂ ਤੋਂ ਗੁਹਾਟੀ
ਲਈ ਰਵਾਨਾ ਹੋਈ, ਜਿਸ ਵਿੱਚ 976 ਵਿਅਕਤੀ ਸਵਾਰ ਸਨ। ਕੋਵਿਡ ਮਾਮਲਿਆਂ ਵਿੱਚ ਤਿੰਨ ਅੰਕਾਂ ਵਾਲੇ ਇੱਕ ਰੋਜ਼ਾ ਵਾਧੇ
ਨੇ ਮੈਸੂਰ ਨੂੰ ਪਰੇਸ਼ਾਨ ਕਰ ਦਿੱਤਾ ਹੈ, ਸ਼ਨੀਵਾਰ ਨੂੰ ਜ਼ਿਲ੍ਹੇ ਵਿੱਚ 635 ਨਵੇਂ ਕੇਸ ਸਾਹਮਣੇ ਆਏ ਹਨ; ਮੈਸੂਰ ਵਿੱਚ ਕੇਸਾਂ ਦੀ
ਕੁੱਲ ਸੰਖਿਆ 9,915 ਹੈ। ਰਾਜ ਵਿੱਚ ਕੱਲ 7908 ਨਵੇਂ ਕੇਸ ਆਏ, 6940 ਡਿਸਚਾਰਜ ਹੋਏ ਅਤੇ 104 ਮੌਤਾਂ ਹੋਈਆਂ
ਹਨ। ਕੁੱਲ ਕੇਸ: 2,11,108; ਐਕਟਿਵ ਕੇਸ: 79,201; ਮੌਤਾਂ: 3717; ਡਿਸਚਾਰਜ: 1,28,182.
• ਆਂਧਰ ਪ੍ਰਦੇਸ਼: ਹਾਲਾਂਕਿ ਕੁਰਨੂਲ ਵਿੱਚ ਲਾਗ ਤੇਜ਼ੀ ਨਾਲ ਵਧ ਰਹੀ ਹੈ, ਪਰ ਹਸਪਤਾਲਾਂ ਵਿੱਚੋਂ ਛੁੱਟੀ ਹੋਣ ਵਾਲੇ ਲੋਕਾਂ ਦੀ
ਸੰਖਿਆ ਵੀ ਹੌਲੀ-ਹੌਲੀ ਵਧ ਰਹੀ ਹੈ ਕਿਉਂਕਿ ਜ਼ਿਲ੍ਹੇ ਦੀ ਰਿਕਵਰੀ ਦਰ 72.46 ਫ਼ੀਸਦੀ ਨਾਲ ਰਾਜ ਵਿੱਚ ਸਰਬੋਤਮ ਦੂਜੇ
ਨੰਬਰ ’ਤੇ ਹੈ। ਵਿਸ਼ਾਖਾਪਟਨਮ ਵਿੱਚ ਕੋਵਿਡ ਕੇਸਾਂ ਦਾ ਅੰਕੜਾ 25,000 ਨੂੰ ਪਾਰ ਕਰਨ ਜਾ ਰਿਹਾ ਹੈ ਜਦੋਂਕਿ 1,316
ਕੋਵਿਡ-19 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਪਿਛਲੇ ਕੁਝ ਦਿਨਾਂ ਵਿੱਚ ਕੜਪਾ ਜ਼ਿਲ੍ਹੇ ਵਿੱਚ ਕੋਵਿਡ ਦੀ
ਰਿਕਵਰੀ ਦਰ ਵਿੱਚ ਸੁਧਾਰ ਹੋਇਆ ਹੈ। ਪਿਛਲੇ 12 ਦਿਨਾਂ ਵਿੱਚ ਕੋਵਿਡ-19 ਹਸਪਤਾਲਾਂ ਅਤੇ ਕੇਅਰ ਸੈਂਟਰਾਂ ਵਿੱਚੋਂ
6,907 ਵਿਅਕਤੀਆਂ ਨੂੰ ਛੁੱਟੀ ਦਿੱਤੀ ਗਈ ਸੀ। ਰਾਜ ਵਿੱਚ ਕੱਲ 8732 ਨਵੇਂ ਕੇਸ ਆਏ ਅਤੇ 87 ਮੌਤਾਂ ਹੋਈਆਂ ਹਨ।
ਮਰਨ ਵਾਲਿਆਂ ਦੀ ਸੰਖਿਆ 2562 ਤੱਕ ਪਹੁੰਚ ਗਈ ਹੈ ਅਤੇ ਰਾਜ ਵਿੱਚ 88,138 ਐਕਟਿਵ ਕੇਸ ਹਨ।
• ਤੇਲੰਗਾਨਾ: ਰਾਜ ਵਿੱਚ ਕੋਵਿਡ-19 ਦੇ ਕੇਸਾਂ ਦੀ ਸੰਖਿਆ 90,000 ਦੇ ਅੰਕ ਨੂੰ ਪਾਰ ਕਰ ਗਈ ਹੈ। ਰਾਜ ਵਿੱਚ ਪਿਛਲੇ 24
ਘੰਟਿਆਂ ਵਿੱਚ 1102 ਨਵੇਂ ਕੇਸ ਆਏ, 1930 ਦੀ ਰਿਕਵਰੀ ਹੋਈ ਅਤੇ 09 ਮੌਤਾਂ ਹੋਈਆਂ ਹਨ; 1102 ਮਾਮਲਿਆਂ ਵਿੱਚੋਂ
234 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਹੁਣ ਤੱਕ ਕੁੱਲ ਕੇਸ: 91,361 ਹਨ; ਐਕਟਿਵ ਕੇਸ: 22,542; ਮੌਤਾਂ:
684; ਡਿਸਚਾਰਜ: 68,126। ਰਿਕਵਰੀ ਦੀ ਦਰ 74.56 ਫ਼ੀਸਦੀ ਹੈ, ਜਦੋਂ ਕਿ ਦੇਸ਼ ਵਿੱਚ ਇਹ 71.6 ਫ਼ੀਸਦੀ ਸੀ।
• ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ 51 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ। 23 ਮਾਮਲਿਆਂ ਦੀ ਰਿਕਵਰੀ
ਨਾਲ ਰਾਜ ਵਿੱਚ ਹੁਣ ਕੁੱਲ ਐਕਟਿਵ ਕੇਸਾਂ ਦੀ ਸੰਖਿਆ 882 ਹੈ।
• ਅਸਾਮ: ਅਸਾਮ ਵਿੱਚ ਕੱਲ 1593 ਕੋਵਿਡ-19 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਇਸ ਨਾਲ ਰਾਜ ਵਿੱਚ ਹੁਣ ਤੱਕ
53286 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ ਅਤੇ ਰਾਜ ਵਿੱਚ 22087 ਐਕਟਿਵ ਕੇਸ ਹਨ।
• ਮਣੀਪੁਰ: ਮਣੀਪੁਰ ਵਿੱਚ 192 ਨਵੇਂ ਕੋਵਿਡ 19 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ 131 ਕੇਂਦਰੀ ਸੁਰੱਖਿਆ ਬਲ
ਦੇ ਜਵਾਨ ਹਨ। ਮਣੀਪੁਰ ਰਾਜ ਵਿੱਚ ਕੋਵਿਡ-19 ਦੇ 1989 ਐਕਟਿਵ ਮਾਮਲੇ ਹਨ ਅਤੇ 55 ਫ਼ੀਸਦੀ ਦੀ ਰਿਕਵਰੀ ਦਰ
ਹੈ।
• ਮਿਜ਼ੋਰਮ: ਮਿਜ਼ੋਰਮ ਵਿੱਚ ਕੱਲ੍ਹ ਇੱਕ ਦਿਨ ਵਿੱਚ ਸਭ ਤੋਂ ਵੱਧ 64 ਕੋਵਿਡ 19 ਪਾਜ਼ਿਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਰਾਜ ਵਿੱਚ ਕੋਵਿਡ-19 ਦੇ ਕੇਸਾਂ ਦੀ ਕੁੱਲ ਸੰਖਿਆ 777 ਹੈ। ਇਨ੍ਹਾਂ ਵਿੱਚੋਂ 421 ਐਕਟਿਵ ਕੇਸ ਹਨ ਅਤੇ 356 ਹੁਣ ਤੱਕ
ਠੀਕ ਹੋ ਚੁੱਕੇ ਹਨ।
• ਮੇਘਾਲਿਆ: ਮੇਘਾਲਿਆ ਵਿੱਚ ਕੋਵਿਡ-19 ਦੇ ਤਾਜ਼ਾ 64 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਰਾਜ ਦੇ
ਨਾਗਰਿਕ ਹੀ ਹਨ, ਜਦੋਂ ਕਿ ਕੱਲ 15 ਮਰੀਜ਼ ਠੀਕ ਵੀ ਹੋਏ ਹਨ।
• ਨਾਗਾਲੈਂਡ: ਸ਼ਨੀਵਾਰ ਨੂੰ ਨਾਗਾਲੈਂਡ ਵਿੱਚ ਸਿਰਫ਼ 18 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਜੋ ਇੱਕ ਦਿਨ ਵਿੱਚ ਸਭ ਤੋਂ ਘੱਟ
ਮਾਮਲੇ ਸਨ। ਰਿਕਵਰਡ ਹੋਏ ਮਾਮਲਿਆਂ ਦੀ ਸੰਖਿਆ 1321 ਹੈ। ਨਾਗਾਲੈਂਡ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਜੂਨ ਤੱਕ 6.8
ਕਰੋੜ ਰੁਪਏ ਕੋਵਿਡ ਸੈੱਸ ਵਜੋਂ ਇਕੱਠੇ ਕੀਤੇ ਜਾ ਚੁੱਕੇ ਹਨ ਅਤੇ ਇਹ ਰਾਸ਼ੀ ਕੋਵਿਡ-19 ਨਾਲ ਸਬੰਧਿਤ ਗਤੀਵਿਧੀਆਂ ਲਈ
ਰਾਜ ਸਰਕਾਰ ਦੇ ਕੰਸੋਲੀਡੇਟਡ ਫ਼ੰਡ ਵਿੱਚ ਜਮ੍ਹਾਂ ਕਰ ਦਿੱਤੀ ਗਈ ਹੈ।
• ਸਿੱਕਮ: ਅੱਜ ਸਿੱਕਿਮ ਵਿੱਚ 19 ਨਵੇਂ ਕੋਵਿਡ-19 ਮਾਮਲੇ ਪਾਏ ਗਏ ਹਨ। ਇਸ ਨਾਲ ਰਾਜ ਵਿੱਚ ਹੁਣ ਤੱਕ ਐਕਟਿਵ ਕੇਸਾਂ
ਦੀ ਸੰਖਿਆ 493 ਹੈ ਅਤੇ 671 ਮਰੀਜ਼ਾਂ ਦਾ ਇਲਾਜ ਹੋ ਚੁੱਕਿਆ ਹੈ।
ਫੈਕਟਚੈੱਕ


*******
ਵਾਈਬੀ
(Release ID: 1646356)
Visitor Counter : 215