ਰੱਖਿਆ ਮੰਤਰਾਲਾ

ਐੱਨਸੀਸੀ ਮਹੱਤਵਪੂਰਨ ਵਿਸਤਾਰ ਜ਼ਰੀਏ 173 ਸੀਮਾਵਰਤੀ ਅਤੇ ਤਟੀ ਜ਼ਿਲ੍ਹਿਆਂ ਨੂੰ ਕਵਰ ਕਰਨ ਲਈ ਪੂਰੀ ਤਰ੍ਹਾਂ ਤਿਆਰ

Posted On: 16 AUG 2020 9:47AM by PIB Chandigarh

ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਸਾਰੇ ਸੀਮਾਵਰਤੀ ਅਤੇ ਤਟੀ ਜ਼ਿਲ੍ਹਿਆਂ ਵਿੱਚ ਨੌਜਵਾਨਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਲਈ ਇੱਕ ਪ੍ਰਮੁੱਖ ਵਿਸਤਾਰ ਯੋਜਨਾ ਦੇ ਨੈਸ਼ਨਲ ਕੈਡਿਟ ਕਾਰਪਸ (ਐੱਨਸੀਸੀ) ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਯੋਜਨਾ ਦੇ ਪ੍ਰਤਸਾਵ ਦਾ ਐਲਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਕੀਤਾ ਗਿਆ ਸੀ।

 

173 ਸੀਮਾਵਰਤੀ ਅਤੇ ਤਟੀ ਜ਼ਿਲ੍ਹਿਆਂ ਤੋਂ ਕੁੱਲ ਇੱਕ ਲੱਖ ਕੈਡੇਟਾਂ ਨੂੰ ਐੱਨਸੀਸੀ ਵਿੱਚ ਸ਼ਾਮਲ ਕੀਤਾ ਜਾਵੇਗਾ। ਇੱਕ ਤਿਹਾਈ ਕੈਡਿਟ ਮਹਿਲਾ ਕੈਡਿਟ ਹੋਣਗੀਆਂ। ਸੀਮਾਵਰਤੀ ਅਤੇ ਤਟੀ ਜ਼ਿਲ੍ਹਿਆਂ ਵਿੱਚੋਂ 1,000 ਤੋਂ ਜ਼ਿਆਦਾ ਸਕੂਲਾਂ ਅਤੇ ਕਾਲਜਾਂ ਦੀ ਪਹਿਚਾਣ ਕੀਤੀ ਗਈ ਹੈ ਜਿੱਥੇ ਐੱਨਸੀਸੀ ਲਾਗੂ ਕੀਤੀ ਜਾਵੇਗੀ।

 

ਵਿਸਤਾਰ ਯੋਜਨਾ ਦੇ ਹਿੱਸੇ ਦੇ ਰੂਪ ਵਿੱਚ ਸੀਮਾਵਰਤੀ ਅਤੇ ਤਟੀ ਖੇਤਰਾਂ ਵਿੱਚ ਕੈਡੇਟਾਂ ਨੂੰ ਐੱਨਸੀਸੀ ਸਿਖਲਾਈ ਪ੍ਰਦਾਨ ਕਰਨ ਲਈ ਕੁੱਲ 83 ਐੱਨਸੀਸੀ ਯੂਨਿਟਾਂ (ਸੈਨਾ 53, ਜਲ ਸੈਨਾ 29, ਵਾਯੂ ਸੈਨਾ 10) ਨੂੰ ਅੱਪਗ੍ਰੇਡ ਕੀਤਾ ਜਾਵੇਗਾ।

 

ਸੈਨਾ ਸੀਮਾਵਰਤੀ ਖੇਤਰਾਂ ਵਿੱਚ ਸਥਿਤ ਐੱਨਸੀਸੀ ਯੂਨਿਟਾਂ ਨੂੰ ਸਿਖਲਾਈ ਅਤੇ ਪ੍ਰਸ਼ਾਸਨਿਕ ਸਹਾਇਤਾ ਉਪਲੱਬਧ ਕਰਾਏਗੀ, ਜਲ ਸੈਨਾ ਤਟੀ ਖੇਤਰਾਂ ਵਿੱਚ ਐੱਨਸੀਸੀ ਯੂਨਿਟਾਂ ਨੂੰ ਸਹਾਇਤਾ ਪ੍ਰਦਾਨ ਕਰੇਗੀ ਅਤੇ ਇਸੀ ਪ੍ਰਕਾਰ ਵਾਯੂ ਸੈਨਾ ਏਅਰ ਫੋਰਸ ਸਟੇਸ਼ਨਾਂ ਦੇ ਨਜ਼ਦੀਕ ਸਥਿਤ ਐੱਨਸੀਸੀ ਯੂਨਿਟਾਂ ਨੂੰ ਸਹਾਇਤਾ ਉਪਲੱਬਧ ਕਰਾਏਗੀ।

 

ਇਹ ਸੀਮਾਵਰਤੀ ਅਤੇ ਤਟੀ ਖੇਤਰਾਂ ਦੇ ਨੌਜਵਾਨਾਂ ਨੂੰ ਨਾ ਸਿਰਫ਼ ਸੈਨਾ ਸਿਖਲਾਈ ਅਤੇ ਜੀਵਨ ਦੇ ਅਨੁਸ਼ਾਸਿਤ ਤਰੀਕੇ ਦਾ ਵਿਵਹਾਰਕ ਗਿਆਨ ਉਪਲੱਬਧ ਕਰਾਏਗਾ, ਬਲਕਿ ਉਨ੍ਹਾਂ ਨੂੰ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣ ਲਈ ਵੀ ਪ੍ਰੇਰਿਤ ਕਰੇਗਾ।

 

ਐੱਨਸੀਸੀ ਵਿਸਤਾਰ ਯੋਜਨਾ ਨੂੰ ਰਾਜਾਂ ਦੀ ਸਾਂਝੇਦਾਰੀ ਵਿੱਚ ਲਾਗੂ ਕੀਤਾ ਜਾਵੇਗਾ।

 

****

 

ਏਬੀਬੀ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1646307) Visitor Counter : 118