ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਨਵਰੋਜ਼ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ
Posted On:
16 AUG 2020 10:04AM by PIB Chandigarh
ਉਪ ਰਾਸ਼ਟਰਪਤੀ ਸ੍ਰੀ ਐੱਮ. ਵੈਂਕੱਈਆ ਨਾਇਡੂ ਨੇ ਇੱਕ ਸੰਦੇਸ਼ ਜ਼ਰੀਏ ਨਵਰੋਜ਼ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਉਨ੍ਹਾਂ ਦੇ ਸੰਦੇਸ਼ ਦਾ ਮੂਲ ਪਾਠ ਇਸ ਪ੍ਰਕਾਰ ਹੈ –
ਮੈਂ ‘ਨਵਰੋਜ਼’, ਜੋ ਪਾਰਸੀ ਨਵੇਂ ਵਰ੍ਹੇ ਦੀ ਸ਼ੁਰੂਆਤ ਦਾ ਪ੍ਰਤੀਕ ਹੈ, ਦੇ ਸ਼ੁਭ ਅਵਸਰ ਉੱਤੇ ਲੋਕਾਂ ਨੂੰ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਪਾਰਸੀ ਭਾਈਚਾਰੇ ਦਾ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਵਿੱਚ ਇੱਕ ਖ਼ਾਸ ਸਥਾਨ ਹੈ। ਸਖ਼ਤ ਮਿਹਨ ਤੇ ਸਮਰਪਣ ਲਈ ਆਪਣੇ ਉਤਸ਼ਾਹ ਰਾਹੀਂ, ਭਾਰਤ ਦੇ ਪਾਰਸੀ ਭਾਈਚਾਰੇ ਨੇ ਰਾਸ਼ਟਰ ਨਿਰਮਾਣ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਪਾਰਸੀ ਨਵਾਂ ਵਰ੍ਹਾ, ਜੋ ਬਸੰਤ ਦੇ ਅਰੰਭ ਦਾ ਪ੍ਰਤੀਕ ਹੈ, ਇੱਕ ਨਵੀਨੀਕਰਨ ਤੇ ਕਾਇਆਕਲਪ ਦਾ ਸਮਾਰੋਹ ਹੈ। ਨਵਰੋਜ਼ ਦਾ ਸੱਚੇ ਰੂਪ ਵਿੱਚ ਸਮਾਰੋਹ ਮਨਾਉਣ ਦਾ ਅਰਥ ਹੈ, ਚੰਗੇ ਵਿਚਾਰਾਂ ਨੂੰ ਗ੍ਰਹਿਣ ਕਰਨਾ, ਚੰਗੇ ਕੰਮ ਕਰਨਾ, ਇਮਾਨਦਾਰੀ ਨਾਲ ਰਹਿਣਾ ਅਤੇ ਨੇਕੀ ਉੱਤੇ ਚਲਣਾ।
ਭਾਰਤ ਤੇ ਵਿਸ਼ਵ ਕੋਵਿਡ–19 ਦੇ ਪਸਾਰ ਵਿਰੁੱਧ ਲਗਾਤਾਰ ਅਣਥੱਕ ਲੜਾਈ ਲੜ ਰਹੇ ਹਨ। ਭਾਵੇਂ, ਨਵਰੋਜ਼ ਪਰਿਵਾਰ ਦੇ ਮੈਂਬਰਾਂ ਤੇ ਦੋਸਤਾਂ ਨਾਲ ਇਕੱਠੇ ਹੋਣ ਤੇ ਪੂਜਾ ਕਰਨ ਤੇ ਸਮਾਰੋਹ ਮਨਾਉਣ ਦਾ ਅਵਸਰ ਹੈ, ਲੇਕਿਨ ਇਸ ਵਰ੍ਹੇ ਸਾਨੂੰ ਮਾਮੂਲੀ ਸਮਾਰੋਹ ਨਾਲ ਹੀ ਸੰਤੁਸ਼ਟ ਹੋ ਜਾਣਾ ਪਵੇਗਾ, ਜੋ ਸਾਡੇ ਘਰਾਂ ਤੱਕ ਹੀ ਸੀਮਤ ਹੈ। ਸਾਨੂੰ ਯਕੀਨੀ ਤੌਰ ਉੱਤੇ ਸਮਾਰੋਹ ਦੌਰਾਨ ਸਰੀਰਕ ਦੂਰੀ ਤੇ ਵਿਅਕਤੀਗਤ ਸਵੱਛਤਾ ਦੇ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ।
ਪਰਮਾਤਮਾ ਕਰੇ, ਇਹ ਤਿਉਹਾਰ ਸਾਡੇ ਜੀਵਨ ਵਿੱਚ ਆਪਸੀ ਮੇਲਜੋਲ, ਖ਼ੁਸ਼ਹਾਲੀ ਤੇ ਖ਼ੁਸ਼ੀਆਂ ਲਿਆਵੇ।
********
ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ
(Release ID: 1646303)
Visitor Counter : 183