PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 15 AUG 2020 7:00PM by PIB Chandigarh

Coat of arms of India PNG images free download   

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 ਭਾਰਤ ਇੱਕ ਦਿਨ ਵਿੱਚ ਠੀਕ ਹੋਇਆਂ ਦੇ ਇੱਕ ਹੋਰ ਰਿਕਾਰਡ ਸਿਖ਼ਰ ’ਤੇ ਪੁੱਜਾ; ਪਿਛਲੇ 24 ਘੰਟਿਆਂ ’ਚ 57,381
ਵਿਅਕਤੀ ਠੀਕ ਹੋਏ।
 32 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਿਕਵਰੀ ਦਰ 50% ਤੋਂ ਵੱਧ।
 ਭਾਰਤ ਨੇ ਇੱਕ ਦਿਨ ਵਿੱਚ ਸਭ ਤੋਂ ਵੱਧ 8.6 ਲੱਖ ਕੋਵਿਡ ਸੈਂਪਲ ਟੈਸਟ ਕੀਤੇ।
 ਰਿਕਵਰੀਆਂ ਦੀ ਅਜਿਹੀ ਉੱਚੀ ਦਰ ਨਾਲ ਭਾਰਤ ਦੀ ਰਿਕਵਰੀ ਦਰ 70% ਤੋਂ ਵੀ ਉੱਤੇ ਚਲੀ ਗਈ ਹੈ।
 ਇਸ ਵੇਲੇ ਐਕਟਿਵ ਕੇਸਾਂ ਦੀ ਸੰਖਿਆ 6,68,220 ਹੈ ਤੇ ਦੇਸ਼ ਉੱਤੇ ਕੇਸਾਂ ਦਾ ਇਹੋ ਅਸਲ ਬੋਝ ਹੈ, ਅੱਜ ਕੁੱਲ
ਪਾਜ਼ਿਟਿਵ ਮਾਮਲੇ 26.45% ਹਨ।
 ਪ੍ਰਧਾਨ ਮੰਤਰੀ ਨੇ ਰਾਸ਼ਟਰ ਦੇ ਨਾਮ ਆਪਣੇ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਕੋਵਿਡ ਨਾਲ ਦੇਸ਼ ਦੀ ਬਹਾਦਰੀ
ਭਰੀ ਲੜਾਈ ਨੂੰ ਸਲਾਮ ਕੀਤਾ; ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਦਾ ਐਲਾਨ ਕੀਤਾ।


Image

ਭਾਰਤ ਇੱਕ ਦਿਨ ਵਿੱਚ ਠੀਕ ਹੋਇਆਂ ਦੇ ਇੱਕ ਹੋਰ ਰਿਕਾਰਡ ਸਿਖ਼ਰ ’ਤੇ ਪੁੱਜਾ; ਪਿਛਲੇ 24 ਘੰਟਿਆਂ ’ਚ
57,381 ਵਿਅਕਤੀ ਠੀਕ ਹੋਏ; 32 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਿਕਵਰੀ ਦਰ 50% ਤੋਂ ਵੱਧ; ਭਾਰਤ
ਨੇ ਇੱਕ ਦਿਨ ਵਿੱਚ ਕੀਤੇ ਸਭ ਤੋਂ ਵੱਧ 8.6 ਲੱਖ ਕੋਵਿਡ ਸੈਂਪਲ ਟੈਸਟ
ਭਾਰਤ ਨੇ ਇੱਕੋ ਦਿਨ ਵਿੱਚ ਠੀਕ ਹੋਣ ਵਾਲੇ ਕੋਵਿਡ–19 ਮਰੀਜ਼ਾਂ ਦੀ ਸੰਖਿਆ ਦਾ ਇੱਕ ਹੋਰ ਰਿਕਾਰਡ ਸਿਖ਼ਰ ਛੋਹ
ਲਿਆ ਹੈ। ਪਿਛਲੇ 24 ਘੰਟਿਆਂ ਦੌਰਾਨ 57,381 ਮਰੀਜ਼ ਠੀਕ ਹੋਏ ਹਨ ਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ
ਦਿੱਤੀ ਗਈ ਹੈ। ਰਿਕਵਰੀਆਂ ਦੀ ਅਜਿਹੀ ਉੱਚੀ ਦਰ ਨਾਲ ਭਾਰਤ ਦੀ ਰਿਕਵਰੀ ਦਰ 70% ਤੋਂ ਵੀ ਉੱਤੇ ਚਲੀ
ਗਈ ਹੈ, ਜਿਸ ਨਾਲ ਵੱਧ ਤੋਂ ਵੱਧ ਮਰੀਜ਼ਾਂ ਦਾ ਠੀਕ ਹੋਣਾ ਯਕੀਨੀ ਹੋ ਗਿਆ ਹੈ। ਇਸ ਪ੍ਰਾਪਤੀ ’ਚ ਹੋਰ ਵਾਧਾ

ਕਰਦਿਆਂ ਦੇਸ਼ ਦੇ 32 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਿਤਯਾਬੀ ਦਰ 50% ਤੋਂ ਵੀ ਵੱਧ ਹੋ ਗਈ ਹੈ। 12
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਰਾਸ਼ਟਰੀ ਰਿਕਵਰੀ ਦਰ ਤੋਂ ਵੀ ਅਗਾਂਹ ਚਲੇ ਗਏ ਹਨ।ਹੁਣ ਜਦੋਂ ਵਧੇਰੇ ਮਰੀਜ਼ ਠੀਕ ਹੋ
ਰਹੇ ਹਨ ਤੇ ਉਨ੍ਹਾਂ ਨੂੰ ਹਸਪਤਾਲਾਂ ਤੇ ਘਰ ਵਿੱਚ ਆਈਸੋਲੇਸ਼ਨ (ਮਾਮੂਲੀ ਤੇ ਦਰਮਿਆਨੇ ਕੇਸਾਂ ਦੇ ਮਾਮਲੇ ਵਿੱਚ) ਤੋਂ ਛੁੱਟੀ ਦਿੱਤੀ
ਜਾ ਰਹੀ ਹੈ, ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਅੱਜ 18 ਲੱਖ ਤੋਂ ਉੱਤੇ (18,08,936) ਚਲੀ ਗਈ ਹੈ। ਠੀਕ ਹੋਏ
ਮਰੀਜ਼ਾਂ ਤੇ ਕੋਵਿਡ–19 ਮਰੀਜ਼ਾਂ ਦੇ ਐਕਟਿਵ ਕੇਸਾਂ ਦਾ ਅੰਤਰ ਵਧ ਕੇ 11 ਲੱਖ ਤੋਂ ਵੀ ਵਧ ਗਿਆ ਹੈ (ਜੋ ਅੱਜ 11,40,716
’ਤੇ ਹੈ)। ਇਸ ਵੇਲੇ ਐਕਟਿਵ ਕੇਸਾਂ ਦੀ ਸੰਖਿਆ 6,68,220 ਹੈ ਤੇ ਦੇਸ਼ ਉੱਤੇ ਕੇਸਾਂ ਦਾ ਇਹੋ ਅਸਲ ਬੋਝ ਹੈ। ਅੱਜ ਕੁੱਲ
ਪਾਜ਼ਿਟਿਵ ਮਾਮਲੇ 26.45% ਹਨ, ਪਿਛਲੇ 24 ਘੰਟਿਆਂ ਦੌਰਾਨ ਇਸ ਵਿੱਚ ਵੀ ਕਮੀ ਆਈ ਹੈ। ਉਹ ਸਾਰੇ ਸਰਗਰਮ
ਮੈਡੀਕਲ ਨਿਗਰਾਨੀ ਅਧੀਨ ਹਨ। ਭਾਰਤ ਦੀ ਕੇਸ ਮੌਤ ਦਰ ਵਿਸ਼ਵ ਔਸਤ ਤੋਂ ਹੇਠਾਂ ਹੀ ਬਣੀ ਰਹੇ। ਇਸ ਮਾਮਲੇ ’ਚ ਲਗਾਤਾਰ
ਹਾਂ–ਪੱਖੀ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ ਤੇ ਇਹ ਦਰ ਇਸ ਵੇਲੇ 1.94% ਹੈ।ਭਾਰਤ ਦੀ ‘ਟੈਸਟ, ਟ੍ਰੈਕ, ਟ੍ਰੀਟ’ ਨੀਤੀ ਨੇ ਇੱਕ
ਨਵਾਂ ਸਿਖ਼ਰ ਛੋਹਿਆ ਹੈ ਤੇ ਪਿਛਲੇ 24 ਘੰਟਿਆਂ ਦੌਰਾਨ 8,68,679 ਟੈਸਟ ਕੀਤੇ ਗਏ ਹਨ। ਇੰਝ ਹੁਣ ਤੱਕ ਕੁੱਲ 2.85
ਕਰੋੜ ਤੋਂ ਵੱਧ ਟੈਸਟ ਹੋ ਚੁੱਕੇ ਹਨ। ਦੇਸ਼ ਵਿੱਚ ਟੈਸਟਿੰਗ ਲੈਬਸ ਦਾ ਨੈੱਟਵਰਕ ਵੀ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ; ਅੱਜ
ਇਸ ਵੇਲੇ ਦੇਸ਼ ਵਿੱਚ 1,465 ਲੈਬੋਰੇਟਰੀਆਂ ਹਨ; ਜਿਨ੍ਹਾਂ ਵਿੱਚੋਂ 968 ਸਰਕਾਰੀ ਖੇਤਰ ਨਾਲ ਸਬੰਧਿਤ ਹਨ ਤੇ 497 ਪ੍ਰਾਈਵੇਟ
ਲੈਬਸ ਹਨ।
https://pib.gov.in/PressReleseDetail.aspx?PRID=1646037
ਪ੍ਰਧਾਨ ਮੰਤਰੀ ਨੇ ਰਾਸ਼ਟਰ ਦੇ ਨਾਮ ਆਪਣੇ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਕੋਵਿਡ ਨਾਲ ਦੇਸ਼ ਦੀ ਬਹਾਦਰੀ
ਭਰੀ ਲੜਾਈ ਨੂੰ ਸਲਾਮ ਕੀਤਾ; ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਦਾ ਐਲਾਨ ਕੀਤਾ
ਕੋਵਿਡ-19 ਮਹਾਮਾਰੀ ਦੇ ਚਲਦਿਆਂ ਅਤੇ ਭਾਰਤ ਦੀ ਬਰਾਬਰ ਦੀ ਗ੍ਰੇਡਿਡ ਅਤੇ ਸਰਗਰਮ ਪਹੁੰਚ ਨੇ ਦੇਸ਼ ਨੂੰ
"ਆਤਮਨਿਰਭਰ" ਬਣਾ ਦਿੱਤਾ ਹੈ ਅਤੇ ਇਸ ਦਾ ਜ਼ਿਕਰ ਪ੍ਰਧਾਨ ਮੰਤਰੀ ਦੇ ਦੇਸ਼ਵਾਸੀਆਂ ਨੂੰ 74ਵੇਂ ਸੁਤੰਤਰਤਾ
ਦਿਵਸ ਦੇ ਮੌਕੇ ਉੱਤੇ ਕੀਤੇ ਗਏ ਸੰਬੋਧਨ ਵਿੱਚ ਵੀ ਆਇਆ ਹੈ ਕਿਉਂਕਿ ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਸਿਹਤ ਦੇ
ਖੇਤਰ ਵਿੱਚ ਪ੍ਰਾਪਤੀਆਂ ਨੂੰ ਉਭਾਰਿਆ ਹੈ। ਇਸ ਬਿਮਾਰੀ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ
ਪ੍ਰਗਟਾਉਂਦੇ ਹੋਏ, ਉਨ੍ਹਾਂ ਕਿਹਾ ਕਿ ਭਾਰਤ ਦੇ ਕੋਰੋਨਾ ਵਾਰੀਅਰਸ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ
ਉਨ੍ਹਾਂ ਨੇ "ਸੇਵਾ ਪਰਮੋ ਧਰਮ:" ਦੇ ਮੰਤਰ ਦੀ ਇੱਕ ਉਦਾਹਰਣ ਪੇਸ਼ ਕੀਤੀ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਮੁੜ
ਭਰੋਸਾ ਦਿਵਾਇਆ ਕਿ "ਅਸੀਂ ਕੋਰੋਨਾ ਵਿਰੁੱਧ ਜਿੱਤਾਂਗੇ।" "ਮਜ਼ਬੂਤ ਇੱਛਾ ਸ਼ਕਤੀ" ਸਾਨੂੰ ਜਿੱਤ ਦਿਵਾਏਗੀ। ਉਨ੍ਹਾਂ ਨੇ
ਦੇਸ਼ ਦੀ "ਆਤਮਨਿਰਭਰ ਭਾਰਤ" ਦੀ ਭਾਵਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਦੇ ਨਤੀਜੇ ਵਜੋਂ ਕੋਵਿਡ-
19 ਦੌਰਾਨ ਵੀ ਅਸੀਂ ਆਤਮਨਿਰਭਰਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਇਸ ਸਮੇਂ ਪੀਪੀਈ
ਕਿੱਟਾਂ, ਐੱਨ 95 ਮਾਸਕ, ਵੈਂਟੀਲੇਟਰ ਆਦਿ ਤਿਆਰ ਕਰ ਰਿਹਾ ਹੈ ਜੋ ਕਿ ਪਹਿਲਾਂ ਦੇਸ਼ ਵਿੱਚ ਤਿਆਰ ਨਹੀਂ ਹੁੰਦੇ
ਸਨ। ਵਿਸ਼ਵ ਪੱਧਰ ਦੀਆਂ ਅਜਿਹੀਆਂ ਵਸਤਾਂ ਦੇ ਉਤਪਾਦਨ ਦੀ ਸਮਰੱਥਾ ਵਿੱਚ ਵਾਧਾ ਵੀ ਉਨ੍ਹਾਂ ਦੇ "ਵੋਕਲ ਫਾਰ
ਲੋਕਲ" ਦੇ ਸੱਦੇ ਵਿੱਚ ਗੂੰਜਿਆ। ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ
ਕਿ ਇੱਕ ਵਿਲੱਖਣ ਸਿਹਤ ਪਹਿਚਾਣ (ਆਈਡੀ) ਹਰ ਨਾਗਰਿਕ ਨੂੰ ਪ੍ਰਦਾਨ ਕੀਤੀ ਜਾਵੇਗੀ ਜਿਸ ਵਿੱਚ ਉਸ ਦੀਆਂ
ਬਿਮਾਰੀਆਂ, ਜਾਂਚ, ਰਿਪੋਰਟ ਅਤੇ ਚਲ ਰਹੀਆਂ ਦਵਾਈਆਂ ਆਦਿ ਦਾ ਜ਼ਿਕਰ ਹੋਵੇਗਾ ਜੋ ਕਿ ਸਿੰਗਲ ਆਈਡੀ ਵਿੱਚ
ਕਾਮਨ ਡਾਟਾਬੇਸ ਜ਼ਰੀਏ ਹੋਵੇਗਾ।
https://pib.gov.in/PressReleseDetail.aspx?PRID=1646111
 
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 74ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ
;ਉਨ੍ਹਾਂ ਦੇ ਭਾਸ਼ਣ ਦੇ ਮੁੱਖ ਅੰਸ਼ ਨਿਮਨਲਿਖਿਤ ਹਨ
https://pib.gov.in/PressReleseDetail.aspx?PRID=1646111
 
74ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫਸੀਲ ਤੋਂ ਰਾਸ਼ਟਰ ਦੇ ਨਾਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ
ਸੰਬੋਧਨ ਦਾ ਮੂਲ-ਪਾਠ

ਇਸ ਕੋਰੋਨਾ ਦੇ ਕਾਲਖੰਡ ਵਿੱਚ, ਅਨੇਕ ਸਾਡੇ ਭਾਈ-ਭੈਣ ਇਸ ਕੋਰੋਨਾ ਦੇ ਸੰਕਟ ਵਿੱਚ ਪ੍ਰਭਾਵਿਤ ਹੋਏ ਹਨ। ਕਈ
ਪਰਿਵਾਰ ਪ੍ਰਭਾਵਿਤ ਹੋਏ ਹਨ। ਕਈਆਂ ਨੇ ਆਪਣੀ ਜਾਨ ਵੀ ਗਵਾਈ ਹੈ। ਮੈਂ ਅਜਿਹੇ ਸਾਰੇ ਪਰਿਵਾਰਾਂ ਪ੍ਰਤੀ ਆਪਣੀ
ਸੰਵੇਦਨਸ਼ੀਲਤਾ ਪ੍ਰਗਟ ਕਰਦਾ ਹਾਂ ... ਅਤੇ ਇਸ ਕੋਰੋਨਾ ਦੇ ਖ਼ਿਲਾਫ਼ ਮੈਨੂੰ ਵਿਸ਼‍ਵਾਸ ਹੈ 130 ਕਰੋੜ ਦੇਸ਼‍ਵਾਸੀਆਂ
ਦੀ ਅਜਿੱਤ ਇੱਛਾ ਸ਼ਕਤੀ, ਸੰਕਲ‍ਪ ਸ਼ਕਤੀ ਸਾਨੂੰ ਉਸ ਵਿੱਚ ਵਿਜੈ ਦਿਵਾਏਗੀ ਅਤੇ ਅਸੀਂ ਵਿਜਈ ਹੋ ਕੇ ਰਹਾਂਗੇ।
 ਕੋਰੋਨਾ ਵੈਸ਼ਵਿਕ ਮਹਾਮਾਰੀ ਦੇ ਦਰਮਿਆਨ 130 ਕਰੋੜ ਭਾਰਤੀਆਂ ਨੇ ਸੰਕਲ‍ਪ ਲਿਆ-ਸੰਕਲ‍ਪ
ਆਤ‍ਮਨਿਰਭਰ ਬਣਨ ਦਾ ... ਅਤੇ ਆਤ‍ਮਨਿਰਭਰ ਭਾਰਤ ਅੱਜ ਹਰ ਹਿੰਦੁਸ‍ਤਾਨੀ ਦੇ ਮਨ – ਮਸਤਕ ’ਤੇ
ਛਾਇਆ ਹੋਇਆ ਹੈ। ਬੀਤੇ ਵਰ੍ਹੇ ਭਾਰਤ ਵਿੱਚ FDI ਵਿੱਚ 18%  ਦਾ ਵਾਧਾ ਹੋਇਆ ਹੈ......... ਵਾਧਾ ਹੋਇਆ ਹੈ।
ਅਤੇ ਇਸ ਲਈ ਕੋਰੋਨਾ ਕਾਲ ਵਿੱਚ ਵੀ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਭਾਰਤ ਵੱਲ ਰੁਖ ਕਰ ਰਹੀਆਂ
ਹਨ। ਦੇਸ਼ਵਾਸੀਆਂ ਦੇ ਜੀਵਨ ਨੂੰ,  ਦੇਸ਼ ਦੀ ਅਰਥਵਿਵਸਥਾ ਨੂੰ ਕੋਰੋਨਾ ਦੇ ਪ੍ਰਭਾਵ ਤੋਂ ਜਲਦੀ ਤੋਂ ਜਲਦੀ ਬਾਹਰ
ਕੱਢਣਾ ਅੱਜ ਸਾਡੀ ਪ੍ਰਾਥਮਿਕਤਾ ਹੈ।  ਇਸ ਵਿੱਚ ਅਹਿਮ ਭੂਮਿਕਾ ਰਹੇਗੀ National Infrastructure Pipeline
Project ਦੀ।  ਕੋਰੋਨਾ ਦੇ ਸੰਕਟ ਵਿੱਚ ਵੀ ਇਨ੍ਹਾਂ ਵਿਵਸਥਾਵਾਂ ਤੋਂ ਬਹੁਤ ਮਦਦ ਮਿਲੀ ਹੈ।  ਇਸ ਦੌਰਾਨ ਕਰੋੜਾਂ
ਗ਼ਰੀਬ ਪਰਿਵਾਰਾਂ ਨੂੰ ਮੁਫਤ ਗੈਸ ਸਿਲੰਡਰ ਪੰਹੁਚਾਉਣਾ ..................  ਰਾਸ਼ਨਕਾਰਡ ਹੋਵੇ ਜਾਂ ਨਾ ਹੋਵੇ,  80
ਕਰੋੜ ਤੋਂ ਜ਼ਿਆਦਾ ਮੇਰੇ ਦੇਸ਼ਵਾਸੀਆਂ ਦੇ ਘਰ ਦਾ ਚੁੱਲ੍ਹਾ ਜਲਦਾ ਰਹੇ ..................  80 ਕਰੋੜ ਦੇਸ਼ਵਾਸੀਆਂ ਨੂੰ
ਮੁਫਤ ਵਿੱਚ ਅਨਾਜ ਪਹੁੰਚਾਉਣ ਦਾ ਕੰਮ ਹੋਵੇ,  90 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਸਿੱਧੇ ਬੈਂਕ ਖਾਤਿਆਂ ਵਿੱਚ
ਪੈਸੇ ਟ੍ਰਾਂਸਫਰ ਹੋਣ- ਕੁਝ ਸਾਲ ਪਹਿਲਾਂ ਤਾਂ ਸੋਚ ਵੀ ਨਹੀਂ ਸਕਦੇ ਸੀ। ਤੁਸੀਂ ਦੇਖਿਆ ਹੋਵੇਗਾ ਇਸ ਕੋਰੋਨਾ
ਕਾਲਖੰਡ ਵਿੱਚ ਹੀ ਪਿਛਲੇ ਦਿਨੀਂ ਇੱਕ ਲੱਖ ਕਰੋੜ ਰੁਪਏ agriculture infrastructure ਲਈ ਭਾਰਤ ਸਰਕਾਰ
ਨੇ ਵੰਡੇ ਹਨ।   ਕੋਰੋਨਾ ਕਾਲ ਵਿੱਚ ਕਰੀਬ 30 ਹਜ਼ਾਰ ਕਰੋੜ ਰੁਪਏ ਇਨ੍ਹਾਂ ਭੈਣਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੇ
ਗਏ ਹਨ। ਇਸ ਕੋਰੋਨਾ ਦੇ ਕਾਲਖੰਡ ਵਿੱਚ Health Sector ਦੀ ਤਰਫ ਧਿਆਨ ਜਾਣਾ ਬਹੁਤ ਸੁਭਾਵਿਕ ਹੈ ਅਤੇ
ਇਸ ਲਈ ਆਤਮਨਿਰਭਰ ਦੀ ਸਭ ਤੋਂ ਵੱਡੀ ਸਿੱਖਿਆ ਸਾਨੂੰ Health Sector ਨੇ ਇਸ ਸੰਕਟ ਦੇ ਕਾਲ ਵਿੱਚ ਹੀ
ਸਿਖਾ ਦਿੱਤੀ ਹੈ। ਅਤੇ ਉਸ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਅੱਗੇ ਵੀ ਵਧਣਾ ਹੈ। ਜਦੋਂ ਵੀ ਕੋਰੋਨਾ ਦੀ ਗੱਲ
ਆਉਂਦੀ ਹੈ, ਤਾਂ ਇੱਕ ਗੱਲ ਸੁਭਾਵਿਕ ਹੈ, ਹਰ ਕਿਸੇ ਦੇ ਮਨ ਵਿੱਚ ਸਵਾਲ ਹੈ, ਕੋਰੋਨਾ ਦੀ vaccine ਕਦੋਂ ਤਿਆਰ
ਹੋਵੇਗੀ ... ਇਹ ਸਵਾਲ ਹਰ ਇੱਕ ਦੇ ਮਨ ਵਿੱਚ ਹੈ, ਪੂਰੀ ਦੁਨੀਆ  ਵਿੱਚ ਹੈ। ਮੈਂ ਅੱਜ ਦੇਸ਼ਵਾਸੀਆਂ ਨੂੰ ਕਹਿਣਾ
ਚਾਹਾਂਗਾ ਕਿ ਸਾਡੇ ਦੇਸ਼ ਦੇ ਵਿਗਿਆਨੀ... ਸਾਡੇ ਵਿਗਿਆਨੀਆਂ ਦੀ ਪ੍ਰਤਿਭਾ ਇੱਕ ਰਿਸ਼ੀ-ਮੁਨੀ ਦੀ ਤਰ੍ਹਾਂ ਹੈ...
ਉਹ Laboratory ਵਿੱਚ ਜੀ-ਜਾਨ ਨਾਲ ਜੁਟੇ ਹੋਏ ਹਨ। ਅਖੰਡ, ਏਕਨਿਸ਼ਠ ਤਪੱਸਿਆ ਕਰ ਰਹੇ ਹਨ, ਬਹੁਤ
ਸਖਤ ਮਿਹਨਤ ਕਰ ਰਹੇ ਹਨ।
https://pib.gov.in/PressReleseDetail.aspx?PRID=1646045
 
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਦਾ 74ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਦੇ ਨਾਮ ਸੰਦੇਸ਼
ਆਪਣੀ ਸਮਰੱਥਾ ਵਿੱਚ ਵਿਸ਼ਵਾਸ ਦੇ ਅਧਾਰ ’ਤੇ ਅਸੀਂ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਹੋਰ ਦੇਸ਼ਾਂ ਵੱਲ ਵੀ ਮਦਦ ਦਾ
ਹੱਥ ਵਧਾਇਆ ਹੈ। ਹੋਰ ਦੇਸ਼ਾਂ ਦੀ ਬੇਨਤੀ ’ਤੇ ਦਵਾਈਆਂ ਮੁਹੱਈਆ ਕਰਾ ਕੇ ਅਸੀਂ ਇੱਕ ਵਾਰ ਫਿਰ ਇਹ ਸਿੱਧ ਕੀਤਾ ਹੈ ਕਿ
ਭਾਰਤ ਮੁਸ਼ਕਿਲ ਸਮੇਂ ਵਿੱਚ ਦੁਨੀਆ ਨਾਲ ਖੜ੍ਹਾ ਰਹਿੰਦਾ ਹੈ। ਖੇਤਰੀ ਅਤੇ ਸੰਸਾਰਿਕ ਪੱਧਰ ’ਤੇ ਮਹਾਮਾਰੀ ਦਾ ਸਾਹਮਣਾ ਕਰਨ
ਲਈ ਪ੍ਰਭਾਵਸ਼ਾਲੀ ਰਣਨੀਤੀ ਨੂੰ ਵਿਕਸਿਤ ਕਰਨ ਵਿੱਚ ਸਾਡੀ ਮੋਹਰੀ ਭੂਮਿਕਾ ਰਹੀ ਹੈ। ਮੇਰਾ ਮੰਨਣਾ ਹੈ ਕਿ ਕੋਵਿਡ-19 ਦੇ
ਖ਼ਿਲਾਫ਼ ਲੜਾਈ ਵਿੱਚ, ਜੀਵਨ ਅਤੇ ਰੋਜ਼ਗਾਰ ਦੋਹਾਂ ਦੀ ਰੱਖਿਆ ’ਤੇ ਧਿਆਨ ਦੇਣਾ ਜ਼ਰੂਰੀ ਹੈ। ਅਸੀਂ ਮੌਜੂਦਾ ਸੰਕਟ ਨੂੰ
ਸਾਰਿਆਂ ਦੇ ਹਿੱਤ ਵਿੱਚ ਖਾਸ ਤੌਰ ’ਤੇ ਕਿਸਾਨਾਂ ਅਤੇ ਛੋਟੇ ਉਦਮਿਆਂ ਦੇ ਹਿੱਤ ਵਿੱਚ, ਸਮੁੱਚਿਤ ਸੁਧਾਰ ਲਿਆ ਕੇ ਅਰਥਵਿਵਸਥਾ
ਨੂੰ ਮੁੜ ਗਤੀ ਪ੍ਰਦਾਨ ਕਰਨ ਦੇ ਮੌਕੇ ਦੇ ਰੂਪ ਵਿੱਚ ਦੇਖਿਆ ਹੈ। ਜਨਤਕ ਹਸਪਤਾਲਾਂ ਅਤੇ ਪ੍ਰਯੋਗਸ਼ਾਲਾਵਾਂ ਨੇ ਕੋਵਿਡ-19 ਦਾ
ਸਾਹਮਣਾ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਜਨਤਕ ਸਿਹਤ ਸੇਵਾਵਾਂ ਕਰਕੇ ਗ਼ਰੀਬਾਂ ਲਈ ਇਸ ਮਹਾਮਾਰੀ ਦਾ
ਸਾਹਮਣਾ ਕਰਨਾ ਸੰਭਵ ਹੋਇਆ ਹੈ। ਇਸ ਲਈ ਇਨ੍ਹਾਂ ਸਾਰਵਜਨਿਕ ਸਿਹਤ ਸੁਵਿਧਾਵਾਂ ਨੂੰ ਹੋਰ ਵਿਸ਼ਾਲ ਅਤੇ ਮਜ਼ਬੂਤ
ਬਣਾਉਣਾ ਹੋਵੇਗਾ। 
https://pib.gov.in/PressReleseDetail.aspx?PRID=1645888

ਪ੍ਰਧਾਨ ਮੰਤਰੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਦਰਮਿਆਨ ਟੈਲੀਫੋਨ ʼਤੇ ਗੱਲਬਾਤ ਹੋਈ
ਪ੍ਰਧਾਨ ਮੰਤਰੀ ਨੂੰ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਕੇਪੀ ਸ਼ਰਮਾ ਓਲੀ ਦੀ ਟੈਲੀਫੋਨ ਕਾਲ ਪ੍ਰਾਪਤ
ਹੋਈ। ਨੇਪਾਲ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ 74ਵੇਂ ਸੁਤੰਤਰਤਾ ਦਿਵਸ ਦੇ ਅਵਸਰʼਤੇ ਭਾਰਤ ਸਰਕਾਰ ਅਤੇ ਇੱਥੋਂ
ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸੰਯੁਕਤ ਰਾਸ਼ਟਰ ਸੁੱਰਖਿਆ ਪਰਿਸ਼ਦ ਦੇ ਅਸਥਾਈ ਮੈਂਬਰ ਵਜੋਂ ਭਾਰਤ
ਦੀ ਹੁਣੇ-ਹੁਣੇ ਹੋਈ ਚੋਣ ਲਈ ਵਧਾਈਆਂ ਵੀ ਦਿੱਤੀਆਂ। ਦੋਵਾਂ ਦੇਸ਼ਾਂ ਵਿੱਚ ਕੋਵਿਡ -19 ਮਹਾਮਾਰੀ ਦੇ ਪ੍ਰਭਾਵ ਨੂੰ ਘੱਟ
ਕਰਨ ਲਈ ਕੀਤੇ ਜਾ ਰਹੇ ਪ੍ਰਯਤਨਾਂ  ਦੇ ਸੰਦਰਭ ਵਿੱਚ ਦੋਹਾਂ ਨੇਤਾਵਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਪ੍ਰਧਾਨ
ਮੰਤਰੀ ਨੇ ਇਸ ਸਬੰਧ ਵਿੱਚ ਨੇਪਾਲ ਨੂੰ ਭਾਰਤ ਵੱਲੋਂ ਨਿਰੰਤਰ ਸਹਾਇਤਾ ਦੀ ਪੇਸ਼ਕਸ਼ ਕੀਤੀ।
https://pib.gov.in/PressReleseDetail.aspx?PRID=1646051 
 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

• ਮਹਾਰਾਸ਼ਟਰ: ਰਾਜ ਦੇ ਸਹਿਕਾਰਤਾ ਮੰਤਰੀ ਬਾਲਾਸਾਹੇਬ ਪਾਟਿਲ ਨੂੰ ਕੋਰੋਨਾ ਵਾਇਰਸ ਦੇ ਸੰਕ੍ਰਮਣ ਲਈ
ਪਾਜ਼ਿਟਿਵ ਪਾਇਆ ਗਿਆ ਹੈ ਅਤੇ ਕਰਾਦ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਉਹ
ਐੱਮਵੀਏ ਸਰਕਾਰ ਦੇ ਸੱਤਵੇਂ ਮੰਤਰੀ ਹਨ ਜੋ ਪਿਛਲੇ ਤਿੰਨ ਮਹੀਨਿਆਂ ਦੌਰਾਨ ਕੋਵਿਡ ਲਈ ਪਾਜ਼ਿਟਿਵ ਪਾਏ
ਗਏ ਹਨ। ਮਹਾਰਾਸ਼ਟਰ ਵਿੱਚ ਕੁੱਲ 5.73 ਲੱਖ ਤੋਂ ਵੱਧ ਕੋਵਿਡ ਮਾਮਲੇ ਸਾਹਮਣੇ ਆਏ ਹਨ ਅਤੇ ਐਕਟਿਵ
ਮਾਮਲੇ 1.51 ਲੱਖ ਹਨ।
• ਗੁਜਰਾਤ: ਸ਼ੁੱਕਰਵਾਰ ਨੂੰ ਗੁਜਰਾਤ ਵਿੱਚ ਰਿਕਾਰਡ ਤੋੜ 51225 ਕੋਵਿਡ ਟੈਸਟ ਕੀਤੇ ਗਏ, ਜਦੋਂ ਕਿ ਰਾਜ ਵਿੱਚ
ਰਿਕਵਰੀ ਦਰ 77.72 ਫ਼ੀਸਦੀ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਆਪਣੀ ਸਮੀਖਿਆ ਬੈਠਕ ਦੌਰਾਨ ਗੁਜਰਾਤ ਦੇ
ਮੁੱਖ ਮੰਤਰੀ ਵਿਜੇ ਰੁਪਾਨੀ ਨੂੰ ਰਾਜ ਵਿੱਚ ਟੈਸਟਾਂ ਦੀ ਸੰਖਿਆ ਵਧਾਉਣ ਲਈ ਕਿਹਾ ਸੀ। ਗੁਜਰਾਤ ਵਿੱਚ ਆਏ
ਕੇਸਾਂ ਦੀ ਸੰਖਿਆ 76,569 ਹੈ ਜਿਨ੍ਹਾਂ ਵਿੱਚੋਂ 14,299 ਐਕਟਿਵ ਕੇਸ ਹਨ।
• ਛੱਤੀਸਗੜ੍ਹ: ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ 13 ਕੋਵਿਡ ਮੌਤਾਂ ਹੋਈਆਂ ਹਨ, ਜਦੋਂਕਿ ਸ਼ੁੱਕਰਵਾਰ ਨੂੰ
451 ਨਵੇਂ ਮਾਮਲੇ ਸਾਹਮਣੇ ਆਏ ਹਨ। 451 ਕੇਸਾਂ ਵਿੱਚੋਂ ਰਾਏਪੁਰ ਤੋਂ 142 ਅਤੇ ਦੁਰਗ ਦੇ 59 ਮਾਮਲੇ
ਸਾਹਮਣੇ ਆਏ ਹਨ। ਇਸ ਦੌਰਾਨ 199 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ।
• ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਕੋਵਿਡ -19 ਕਾਰਨ ਇੱਕ ਹੋਰ ਮੌਤ ਹੋਈ ਹੈ ਅਤੇ ਪਿਛਲੇ ਚੌਵੀ
ਘੰਟਿਆਂ ਦੌਰਾਨ ਰਾਜ ਵਿੱਚ 95 ਹੋਰ ਕੋਰੋਨਾ ਪਾਜ਼ਿਟਿਵ ਕੇਸ ਪਾਏ ਗਏ ਹਨ, ਐਕਟਿਵ ਕੇਸ 852 ਹਨ ਅਤੇ
1750 ਡਿਸਚਾਰਜ ਕੇਸ ਹਨ।
• ਮਣੀਪੁਰ: ਮਣੀਪੁਰ ਵਿੱਚ ਕੋਵਿਡ -19 ਦੇ 130 ਨਵੇਂ ਮਾਮਲੇ ਸਾਹਮਣੇ ਆਏ ਹਨ, ਰਾਜ ਵਿੱਚ ਇੱਕ ਵਿਅਕਤੀ
ਕੋਵਿਡ ਦਾ ਸ਼ਿਕਾਰ ਹੋ ਗਿਆ, ਜਿਸ ਨਾਲ ਮੁਤਾ ਦੀ ਸੰਖਿਆ 13 ਹੋ ਗਈ ਹੈ। ਮਣੀਪੁਰ ਸਰਕਾਰ ਵੱਡੀ ਸੰਖਿਆ
ਵਿੱਚ ਕੋਵਿਡ -19 ਮਾਮਲਿਆਂ ਦੇ ਆਉਣ ਕਰਕੇ ਰਾਜ ਵਿੱਚ 31 ਅਗਸਤ ਤੱਕ ਮੁਕੰਮਲ ਲੌਕਡਾਊਨ ਲਗਾ
ਰਹੀ ਹੈ।
• ਮੇਘਾਲਿਆ: ਮੇਘਾਲਿਆ ਛੋਟੇ ਕਾਰੋਬਾਰਾਂ ਅਤੇ ਉੱਦਮੀਆਂ ਲਈ ਮੁੱਖ ਮੰਤਰੀ ਦੇ ਸਹਾਇਤਾ ਪ੍ਰੋਗਰਾਮ ਦੀ
ਸ਼ੁਰੂਆਤ ਕਰ ਰਿਹਾ ਹੈ। ਜਿਸ ਵਿੱਚ ਕਿਸੇ ਵੀ ਨਵੇਂ ਛੋਟੇ ਕਾਰੋਬਾਰ ਲਈ 10,000 ਰੁਪਏ ਤੱਕ ਦੀ ਇੱਕ-ਵਾਰੀ
ਗ੍ਰਾਂਟ ਸਹਾਇਤਾ ਹੋਵੇਗੀ ਅਤੇ 50000 ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ। ਇਸ ਸਕੀਮ ਲਈ 15 ਕਰੋੜ
ਰੁਪਏ ਦਾ ਕਾਰਪਸ ਫੰਡ ਬਣਾਇਆ ਗਿਆ ਹੈ।
• ਮਿਜ਼ੋਰਮ: ਮਿਜ਼ੋਰਮ ਵਿੱਚ ਕੋਵਿਡ-19 ਦੇ 56 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਮਾਮਲੇ 713 ਹੋ
ਗਏ ਹਨ, ਐਕਟਿਵ ਮਾਮਲੇ 365 ਹਨ।
• ਨਾਗਾਲੈਂਡ: ਸ਼ੁੱਕਰਵਾਰ ਨੂੰ ਨਾਗਾਲੈਂਡ ਵਿੱਚ 154 ਨਵੇਂ ਕੋਵਿਡ -19 ਪਾਜ਼ਿਟਿਵ ਮਾਮਲੇ ਆਏ ਹਨ। ਕੁੱਲ ਕੇਸ
3322 ਹੋ ਗਏ ਹਨ।

• ਪੰਜਾਬ: ਰਾਜ ਵਿੱਚ ਕੋਵਿਡ ਦੇ ਕੇਸ ਲਗਾਤਾਰ ਵਧ ਰਹੇ ਹਨ ਜਿਸਦੇ ਡਰ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਨੇ ਸਾਰੇ ਸ਼ਹਿਰਾਂ ਵਿੱਚ ਰਾਤ ਦੇ ਕਰਫਿਊ ਨੂੰ ਰਾਤ ਦੇ 9 ਵਜੇ ਤੋਂ ਸਵੇਰ ਦੇ 5 ਵਜੇ ਤੱਕ
ਵਧਾਉਣ ਦਾ ਐਲਾਨ ਕੀਤਾ ਹੈ। ਮਹਾਮਾਰੀ ਦੇ ਫੈਲਣ ਨੂੰ ਰੋਕਣ ਲਈ ਕਈ ਹੋਰ ਉਪਾਅ ਵੀ ਕੀਤੇ ਗਏ ਹਨ।
• ਹਰਿਆਣਾ: ਕੋਵਿਡ -19 ਮਹਾਮਾਰੀ ਨਾਲ ਹੋਣ ਵਾਲੀਆਂ ਮੁਸ਼ਕਲਾਂ ਨੂੰ ਵੇਖਦਿਆਂ, ਹਰਿਆਣਾ ਸਰਕਾਰ ਨੇ ਰਾਜ
ਵਿੱਚ ਸਾਰੇ ਧਾਰਮਿਕ ਸਥਾਨਾਂ ਜਿਵੇਂ ਮੰਦਰਾਂ (ਬੁੱਧ ਅਤੇ ਜੈਨ ਮੰਦਰਾਂ ਸਮੇਤ), ਗੁਰੂਦਵਾਰਿਆਂ, ਚਰਚਾਂ ਅਤੇ
ਮਸਜ਼ਿਦਾਂ ਦੇ ਅਪ੍ਰੈਲ, 2020 ਤੋਂ ਜੂਨ, 2020 ਦੀ ਮਿਆਦ ਤੱਕ ਦੇ ਬਿਜਲੀ ਬਿਲਾਂ ਨੂੰ ਮਾਫ਼ ਕਰਨ ਦਾ ਫੈਸਲਾ
ਕੀਤਾ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਉਹ ਮਾਰਚ, 2020 ਤੱਕ ਜੇ ਕੋਈ ਬਿਲ ਬਕਾਇਆ ਰਹਿੰਦਾ
ਹੈ ਤਾਂ ਉਸਨੂੰ 31 ਅਕਤੂਬਰ, 2020 ਤੱਕ ਜਮਾਂ ਕਰਵਾ ਸਕਦੇ ਹਨ।
• ਕੇਰਲ: ਰਾਜ ਵਿੱਚ ਅੱਜ ਚਾਰ ਕੋਵਿਡ -19 ਮੌਤਾਂ ਹੋਈਆਂ, ਜਿਸ ਨਾਲ ਮੌਤਾਂ ਦੀ ਕੁੱਲ ਸੰਖਿਆ 143 ਹੋ ਗਈ
ਹੈ। ਰਾਜਧਾਨੀ ਤਿਰੂਵਨੰਤਪੁਰਮ ਸੰਕ੍ਰਮਣ ਦਾ ਗੜ੍ਹ ਹੈ। ਕੇਂਦਰੀ ਜੇਲ੍ਹ ਦੇ 53 ਹੋਰ ਕੈਦੀਆਂ ਵਿੱਚ ਅੱਜ ਕੋਰੋਨਾ
ਪਾਜ਼ਿਟਿਵ ਪਾਇਆ ਗਿਆ ਹੈ। ਇਸ ਨਾਲ ਕੁੱਲ 218 ਕੈਦੀਆਂ ਵਿੱਚ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ।
ਇਸ ਦੌਰਾਨ, ਕੇਐੱਸਆਰਟੀਸੀ ਨੇ ਅੰਤਰ ਜ਼ਿਲ੍ਹਾ ਬੱਸ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ
ਲੌਕਡਾਊਨ ਕਾਰਨ ਰੁਕੀਆਂ ਹੋਈਆਂ ਸਨ। ਰਾਜ ਵਿੱਚ ਕੱਲ ਇੱਕ ਦਿਨ ਵਿੱਚ ਸਭ ਤੋਂ ਵੱਧ 1,569 ਕੇਸ
ਸਾਹਮਣੇ ਆਏ ਹਨ। ਇਸ ਵੇਲੇ ਰਾਜ ਵਿੱਚ 14,094 ਮਰੀਜ਼ ਇਲਾਜ ਅਧੀਨ ਹਨ ਜਦੋਂ ਕਿ ਰਾਜ ਵਿੱਚ ਕੋਵਿਡ
ਦੇ 26,996 ਲੋਕ ਹੁਣ ਤੱਕ ਠੀਕ ਹੋ ਚੁੱਕੇ ਹਨ। ਇਸ ਵੇਲੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 1,55,025 ਵਿਅਕਤੀ
ਨਿਗਰਾਨੀ ਅਧੀਨ ਹਨ।
• ਤਮਿਲ ਨਾਡੂ: ਸੁਤੰਤਰਤਾ ਦਿਵਸ ਦੇ ਸੰਬੋਧਨ ਦੌਰਾਨ ਪੁਦੂਚੇਰੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ -19
ਮਹਾਮਾਰੀ ਦਾ ਮੁਕਾਬਲਾ ਕਰਨ ਲਈ ਲੋਕਾਂ ਦਾ ਸਹਿਯੋਗ ਸਭ ਤੋਂ ਜ਼ਰੂਰੀ ਹੈ। ਕੋਇੰਬਟੂਰ ਵਿੱਚ ਕੋਵਿਡ ਕੇਸਾਂ ਦਾ
ਅੰਕੜਾ 8000 ਨੂੰ ਪਾਰ ਕਰ ਚੁੱਕਾ ਹੈ; ਸ਼ੁੱਕਰਵਾਰ ਨੂੰ 385 ਤਾਜ਼ਾ ਮਾਮਲਿਆਂ ਨਾਲ ਕੋਵਿਡ ਦੇ ਕੇਸਾਂ ਦੀ
ਸੰਖਿਆ 8,274 ਹੋ ਗਈ ਹੈ ਅਤੇ ਵਾਇਰਲ ਇਨਫੈਕਸ਼ਨ ਕਾਰਨ ਅੱਠ ਹੋਰ ਵਿਅਕਤੀਆਂ ਦੀ ਮੌਤ ਹੋ ਗਈ
ਜਿਸ ਨਾਲ ਮੌਤਾਂ ਦੀ ਸੰਖਿਆ 164 ਹੋ ਗਈ ਹੈ। ਤਮਿਲ ਨਾਡੂ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਕੋਵਿਡ -
19 ਤੋਂ ਰਿਕਵਰ ਹੋ ਚੁੱਕੇ ਹਨ ਅਤੇ ਨੈਗੀਟਿਵ ਪਾਏ ਗਏ ਹਨ। ਤਮਿਲ ਨਾਡੂ ਵਿੱਚ ਕੱਲ 5,890 ਤਾਜ਼ਾ ਕੋਵਿਡ
ਮਾਮਲੇ ਆਏ ਹਨ ਅਤੇ ਇੱਕ ਦਿਨ ਵਿੱਚ 117 ਮੌਤਾਂ ਹੋਈਆਂ ਹਨ। ਕੁੱਲ ਕੇਸ: 3,26,345; ਐਕਟਿਵ ਕੇਸ:
53,716; ਮੌਤਾਂ: 5514; ਚੇਨਈ ਵਿੱਚ ਐਕਟਿਵ ਮਾਮਲੇ: 11,209.
• ਕਰਨਾਟਕ: ਰਾਜ ਸਰਕਾਰ ਕੋਵਿਡ-19 ਟਾਸਕ ਫ਼ੋਰਸ ਦੁਆਰਾ ਨਿਰਧਾਰਤ ਕੀਤੇ ਅਨੁਸਾਰ 10 ਲੱਖ ਰੈਪਿਡ
ਐਂਟੀਜਨ ਖੋਜ ਕਿੱਟਾਂ ਸ਼ਾਮਲ ਕਰੇਗੀ। ਬੀਬੀਐੱਮਪੀ ਨੇ ਆਰਡਬਲਿਊਏ ਨੂੰ ਆਈਐੱਲਆਈ ਅਤੇ
ਐੱਸਏਆਰਆਈ ਕੇਸਾਂ ਵਾਲੇ ਲੋਕਾਂ ਦੀ ਪਛਾਣ ਕਰਨ ਲਈ ਕਿਹਾ ਹੈ। ਇਸ ਨੇ ਕੋਵਿਡ ਬਾਰੇ ਲੋਕਾਂ ਵਿੱਚ
ਜਾਗਰੂਕਤਾ ਪੈਦਾ ਕਰਨ ਲਈ ਵਾਲੰਟੀਅਰਾਂ ਨੂੰ ਜੋੜਨ ਲਈ ਵੈਬਸਾਈਟ ਵੀ ਲਾਂਚ ਕੀਤੀ ਹੈ। ਇਸ ਦੌਰਾਨ ਰਾਜ
ਨੇ ਸ਼ੁੱਕਰਵਾਰ ਨੂੰ ਜਨਤਕ ਥਾਵਾਂ ’ਤੇ ਗਣੇਸ਼ ਦੀ ਮੂਰਤੀ ਲਾਉਣ ਅਤੇ ਪੂਜਾ ਕਰਨ ’ਤੇ ਰੋਕ ਲਗਾਉਣ ਦੇ ਆਦੇਸ਼
ਜਾਰੀ ਕੀਤੇ ਹਨ ਅਤੇ ਲੋਕਾਂ ਨੂੰ ਘਰਾਂ ਵਿੱਚ ਹੀ ਗਣੇਸ਼ ਚਤੂਰਥੀ ਮਨਾਉਣ ਦੀ ਸਲਾਹ ਦਿੱਤੀ ਹੈ।
• ਆਂਧਰ ਪ੍ਰਦੇਸ਼: ਰਾਜਪਾਲ ਬਿਸਵਭੂਸ਼ਣ ਹਰੀਚੰਦਨ ਨੇ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਉਨ੍ਹਾਂ ਸਾਰੇ ਲੋਕਾਂ ਨੂੰ
ਅਪੀਲ ਕੀਤੀ ਜਿਹੜੇ ਕੋਵਿਡ-19 ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਉਹ ਅੱਗੇ ਆਉਣ ਅਤੇ ਆਪਣਾ ਪਲਾਜ਼ਮਾ
ਦਾਨ ਕਰਕੇ ਲਾਗ ਨਾਲ ਲੜ ਰਹੇ ਮਰੀਜ਼ਾਂ ਦੀ ਸਹਾਇਤਾ ਕਰਨ। ਬ੍ਰਿਟੇਨ ਦੀ ਸਰਕਾਰ ਅਤੇ ਆਂਧਰ ਪ੍ਰਦੇਸ਼ ਦੀ
ਮੈਡ-ਟੈੱਕ ਜ਼ੋਨ ਨੇ ਕੋਵਿਡ 19 ਮਹਾਮਾਰੀ ਨਾਲ ਲੜਨ ਲਈ ਵੈਂਟੀਲੇਟਰਾਂ ਅਤੇ ਜ਼ਰੂਰੀ ਡਾਕਟਰੀ ਉਪਕਰਣਾਂ ਦੀ
ਮੰਗ ਅਤੇ ਸਪਲਾਈ ਦੇ ਵਿਚਕਾਰ ਪਾੜੇ ਨੂੰ ਦੂਰ ਕਰਨ ਲਈ ਸਮਝੌਤਾ ਕੀਤਾ ਹੈ। ਚੁਣੇ ਗਏ ਭਾਰਤੀ ਮੈਡ-ਟੈੱਕ
ਸਟਾਰਟ-ਅੱਪਸ ਨੂੰ ਨਿਰਮਾਣ ਲਈ ਵਿੱਤੀ, ਤਕਨੀਕੀ ਅਤੇ ਬੁਨਿਆਦੀ ਢਾਂਚਾ ਸਹਾਇਤਾ ਪ੍ਰਦਾਨ ਕਰਕੇ
ਵਿਸ਼ਾਖਾਪਟਨਮ ਦੇ ਮੈਡ-ਟੈੱਕ ਵੈਲੀ ਇਨਕਿਉਬੇਸਨ ਸੈਂਟਰ ਵਿਖੇ ਮੇਜ਼ਬਾਨ ਕੀਤਾ ਜਾਵੇਗਾ। ਜੇਕਰ ਕੋਵਿਡ 19
ਦੀ ਡਿਊਟੀ ’ਤੇ ਤੈਨਾਤ ਜੂਨੀਅਰ ਡਾਕਟਰਾਂ ਦੀਆਂ ਰੱਖਿਆ ਅਤੇ ਸੁਰੱਖਿਆ ਦੀਆਂ ਮੰਗਾਂ ਪੂਰੀਆਂ ਨਹੀਂ
ਕੀਤੀਆਂ ਗਈਆਂ ਤਾਂ ਉਨ੍ਹਾਂ ਨੇ 17 ਅਗਸਤ ਤੋਂ ਮੁਕੰਮਲ ਬਾਈਕਾਟ ਕਰਨ ਦੀ ਧਮਕੀ ਦਿੱਤੀ ਹੈ।
• ਤੇਲੰਗਾਨਾ: ਤੇਲੰਗਾਨਾ ਵਿੱਚ ਕੋਵਿਡ -19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਸਿਹਤ ਮਾਹਰ ਅਤੇ ਡਾਕਟਰ
ਇਹ ਨੋਟ ਕਰ ਰਹੇ ਹਨ ਕਿ ਜ਼ਿਆਦਾਤਰ ਚੰਗੀ ਸਿਹਤ ਵਾਲੇ ਅਤੇ ਬਿਨਾ ਕਿਸੇ ਬਿਮਾਰੀ ਵਾਲੇ ਲੋਕ ਕੋਰੋਨਾ
ਵਾਇਰਸ ਨਾਲ ਜ਼ਿਆਦਾ ਮਰ ਰਹੇ ਹਨ, ਜਿਸਦਾ ਮੁੱਖ ਕਾਰਨ ਹਸਪਤਾਲਾਂ ਵਿੱਚ ਦੇਰੀ ਨਾਲ ਰਿਪੋਰਟ ਕਰਨਾ
ਹੈ। ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ 1864 ਨਵੇਂ ਕੇਸ ਆਏ, 1912 ਰਿਕਵਰ ਹੋਏ ਅਤੇ 10 ਮੌਤਾਂ

ਹੋਈਆਂ ਹਨ; 1864 ਮਾਮਲਿਆਂ ਵਿੱਚੋਂ 394 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ:
90,259; ਐਕਟਿਵ ਕੇਸ: 23,379; ਮੌਤਾਂ: 684; ਡਿਸਚਾਰਜ: 66,196.

*****

ਵਾਈਬੀ



(Release ID: 1646251) Visitor Counter : 175