ਰੇਲ ਮੰਤਰਾਲਾ

ਭਾਰਤੀ ਰੇਲਵੇ 15 ਅਗਸਤ ਤੋਂ 2 ਅਕਤੂਬਰ 2020 ਤੱਕ ਚਲਣ ਵਾਲੀ ‘ਫਿਟ ਇੰਡੀਆ ਫ੍ਰੀਡਮ ਰਨ’ ਨੂੰ ਲਾਗੂਕਰਨ ਵਿੱਚ ਪੂਰਾ ਸਹਿਯੋਗ ਕਰੇਗਾ

ਯੁਵਕ ਮਾਮਲੇ ਅਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਘੱਟਗਿਣਤੀ ਮਾਮਲੇ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਸ਼ੁੱਕਰਵਾਰ ਨੂੰ ‘ਫਿਟ ਇੰਡੀਆ ਫ੍ਰੀਡਮ ਰਨ’ ਦੀ ਸ਼ੁਰੂਆਤਾ ਕੀਤੀ, ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਵੀ. ਕੇ. ਯਾਦਵ ਵੀ ਮੌਜੂਦ ਸਨ

‘ਫਿਟ ਇੰਡੀਆ ਫ੍ਰੀਡਮ ਰਨ’ ਨੂੰ ਸਫਲ ਬਣਾਉਣ ਲਈ ਰੇਲਵੇ ਦੇ ਸਾਰੇ ਜਨਰਲ ਮੈਨੇਜਰਾਂ ਨੂੰ ਰੇਲਵੇ ਪਰਿਵਾਰ ਵਿਚਕਾਰ ਜ਼ਿਆਦਾ ਤੋਂ ਜ਼ਿਆਦਾ ਜਾਗਰੂਕਤਾ ਫੈਲਾਉਣ ਅਤੇ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਕਰਨ ਲਈ ਕਿਹਾ ਗਿਆ


ਭਾਰਤੀ ਰੇਲਵੇ ਕੋਲ 29 ਖੇਡਾਂ ਦੇ ਲਗਭਗ 10,000 ਖਿਡਾਰੀ ਅਤੇ 300 ਕੋਚ ਹਨ; 2019-20 ਵਿੱਚ ਕੁੱਲ 32 ਰਾਸ਼ਟਰੀ ਖੇਡ ਪੁਰਸਕਾਰਾਂ ਵਿੱਚੋਂ 6 ਪੁਰਸਕਾਰ ਭਾਰਤੀ ਰੇਲਵੇ ਦੇ ਖਿਡਾਰੀਆਂ ਨੇ ਜਿੱਤੇ ਸਨ

Posted On: 14 AUG 2020 6:31PM by PIB Chandigarh

ਭਾਰਤੀ ਰੇਲਵੇ ਨੇ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਨਵੀਂ ਪਹਿਲ ਫਿਟ ਇੰਡੀਆ ਫ੍ਰੀਡਮ ਰਨਦਾ ਪੂਰੀ ਤਰ੍ਹਾਂ ਨਾਲ ਸਹਿਯੋਗ ਕਰਨ ਦਾ ਫੈਸਲਾ ਕੀਤਾ ਹੈ। ਇਹ ਆਯੋਜਨ 15 ਅਗਸਤ ਤੋਂ 2 ਅਕਤੂਬਰ 2020 ਤੱਕ ਜਾਰੀ ਰਹੇਗਾ। ਇਸ ਪਹਿਲ ਨੂੰ ਫਿਟ ਇੰਡੀਅਨ ਮੂਵਮੈਂਟ ਅਧੀਨ ਕੀਤਾ ਜਾ ਰਿਹਾ ਹੈ।

 

ਫਿਟ ਇੰਡੀਆ ਰਨਦੀ ਕਲਪਨਾ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕਰਦੇ ਹੋਏ, ਖੁਦ ਨੂੰ ਫਿਟ ਰੱਖਣ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ। ਇਸ ਰਨ ਵਿੱਚ ਇੱਕ ਵਿਅਕਤੀ ਆਪਣੇ ਅਨੁਕੂਲ ਸਮੇਂ ਤੇ ਆਪਣੀ ਪਸੰਦ ਦੇ ਕਿਸੇ ਮਾਰਗ ਤੇ ਦੌੜ/ਤੁਰ ਸਕਦਾ ਹੈ। ਅਜਿਹੀ ਰਨ/ਵਾਕ ਦੌਰਾਨ ਕੋਈ ਅਰਾਮ (ਬਰੇਕ) ਵੀ ਲੈ ਸਕਦਾ ਹੈ। ਅਸਲ ਵਿੱਚ ਇਸ ਵਿੱਚ ਹਰ ਕੋਈ ਆਪਣੀ ਦੌੜ ਪੂਰੀ ਕਰਦਾ ਹੈ ਅਤੇ ਆਪਣੇ ਹਿਸਾਬ ਨਾਲ ਆਪਣੀ ਦੌੜ ਦੀ ਗਤੀ ਤੈਅ ਕਰਦਾ ਹੈ।

 

ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਘੱਟਗਿਣਤੀ ਮਾਮਲੇ ਰਾਜ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਨੇ ਸ਼ੁੱਕਰਵਾਰ ਨੂੰ ਫਿਟ ਇੰਡੀਆ ਫ੍ਰੀਡਮ ਰਨਦੀ ਸ਼ੁਰੂਆਤ ਕੀਤੀ ਅਤੇ ਇਸ ਮੌਕੇ ਤੇ ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਵੀ. ਕੇ. ਯਾਦਵ ਵੀ ਮੌਜੂਦ ਸਨ। ਇਸ ਪਹਿਲ ਨੂੰ ਸਫਲ ਬਣਾਉਣ ਲਈ ਸਾਰੀਆਂ ਖੇਤਰੀ ਰੇਲਵੇ/ਇਕਾਈਆਂ ਨੂੰ ਫਿਟ ਇੰਡੀਆ ਫ੍ਰੀਡਮ ਰਨਨੂੰ ਲੈ ਕੇ ਜਾਗਰੂਕਤਾ ਫੈਲਾਉਣ ਅਤੇ ਇਸ ਅਭਿਆਨ ਵਿੱਚ ਵੱਡੀ ਸੰਖਿਆ ਵਿੱਚ ਰੇਲਵੇ ਅਧਿਕਾਰੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕਰਦੇ ਹੋਏ ਫਿਟ ਇੰਡੀਆ ਫ੍ਰੀਡਮ ਰਨਵਿੱਚ ਵੱਡੀ ਸ਼ਮੂਲੀਅਤ ਯਕੀਨੀ ਕਰਨ ਦੀ ਸਲਾਹ ਦਿੱਤੀ ਗਈ ਹੈ। ਭਾਰਤ ਸਰਕਾਰ ਦੇ ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਵਿੱਚ ਦਿੱਤੇ ਗਏ ਸਰਲ ਕਦਮ ਉਠਾਉਂਦੇ ਹੋਏ ਖੁਦ ਨੂੰ ਫਿਟ ਰੱਖਣ ਦੀ ਵੀ ਸਲਾਹ ਦਿੱਤੀ ਗਈ ਹੈ। ਇਹ ਦਿਸ਼ਾ-ਨਿਰਦੇਸ਼ ਮੰਤਰਾਲੇ ਦੀ ਵੈੱਬਸਾਈਟ www.fitindia.gov.in ਤੇ ਉਪਲੱਬਧ ਹਨ।

ਭਾਰਤੀ ਰੇਲਵੇ ਵਿੱਚ ਆਪਣੀ ਸ਼ੁਰੂਆਤ ਤੋਂ ਹੀ ਭਾਰਤ ਵਿੱਚ ਖੇਡਾਂ ਨੂੰ ਪ੍ਰੋਤਸਾਹਨ ਦੇਣ ਦੀ ਮਹਾਨ ਪਰੰਪਰਾ ਰਹੀ ਹੈ। ਇਹ ਭਾਰਤ ਵਿੱਚ ਖੇਡਾਂ ਦਾ ਸਭ ਤੋਂ ਵੱਡਾ ਪ੍ਰਮੋਟਰ ਹੈ ਜੋ ਹਰ ਸਾਲ 300-400 ਖਿਡਾਰੀਆਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਖੇਡ ਵਿੱਚ ਉੱਤਮਤਾ ਹਾਸਲ ਕਰਨ ਲਈ ਸਾਰੀਆਂ ਸੁਵਿਧਾਵਾਂ ਅਤੇ ਅਨੁਕੂਲ ਮਾਹੌਲ ਦਿੰਦਾ ਹੈ ਤਾਂ ਕਿ ਉਹ ਦੇਸ਼ ਵਿੱਚ ਖੇਡਾਂ ਦਾ ਤਮਗਾ ਲਿਆ ਸਕਣ। ਭਾਰਤੀ ਰੇਲਵੇ ਕੋਲ 29 ਖੇਡਾਂ ਵਿੱਚ ਲਗਭਗ 10,000 ਖਿਡਾਰੀ ਅਤੇ 300 ਕੋਚ ਹਨ। 2019-20 ਵਿੱਚ ਕੁੱਲ 32 ਰਾਸ਼ਟਰੀ ਖੇਡ ਪੁਰਸਕਾਰਾਂ ਵਿੱਚੋਂ 6 ਪੁਰਸਕਾਰ ਭਾਰਤੀ ਰੇਲਵੇ ਦੇ ਖਿਡਾਰੀਆਂ ਨੇ ਜਿੱਤੇ ਸਨ।

 

ਦੇਸ਼ ਵਿੱਚ ਅਤਿ ਆਧੁਨਿਕ ਖੇਡ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਖਿਡਾਰੀਆਂ ਨੂੰ ਉੱਤਮ ਸਿਖਲਾਈ ਪ੍ਰਦਾਨ ਕਰਨ ਲਈ ਸਾਰੇ ਮੁੱਲਾਕਣਾਂ ਵਿੱਚ ਖੇਡ ਵਿਕਾਸ ਲਈ 0.5 ਪ੍ਰਤੀਸ਼ਤ ਡੀ ਐਂਡ ਜੀ ਫੀਸ ਦਾ ਪ੍ਰਾਵਧਾਨ ਸ਼ਾਮਲ ਕੀਤਾ ਗਿਆ ਹੈ। ਇਹ ਭਾਰਤੀ ਰੇਲਵੇ ਦੁਆਰਾ ਖੇਡਾਂ ਨੂੰ ਪ੍ਰੋਤਸਾਹਨ ਦੇਣ ਅਤੇ ਫਿਟ ਇੰਡੀਆ ਪਹਿਲ ਦੇ ਇੱਕ ਭਾਗ ਦੇ ਰੂਪ ਵਿੱਚ ਇੱਕ ਵਿਲੱਖਣ ਪਹਿਲ ਹੈ।

 

ਫਿਟ ਇੰਡੀਆ ਫ੍ਰੀਡਮ ਰਨਨੂੰ ਸਫਲ ਬਣਾਉਣ ਲਈ ਸਾਰੇ ਜਨਰਲ ਮੈਨੇਜਰਾਂ ਨੂੰ ਰੇਲਵੇ ਪਰਿਵਾਰ ਵਿਚਕਾਰ ਜ਼ਿਆਦਾ ਤੋਂ ਜ਼ਿਆਦਾ ਜਾਗਰੂਕਤਾ ਫੈਲਾਉਣ ਅਤੇ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਕਰਨ ਲਈ ਕਿਹਾ ਗਿਆ ਹੈ।

 

*****

 

ਡੀਜੇਐੱਨ/ਐੱਮਕੇਵੀ



(Release ID: 1646009) Visitor Counter : 115