ਰੱਖਿਆ ਮੰਤਰਾਲਾ

ਲਾਲ ਕਿਲੇ ਵਿਖੇ ਸੁਤੰਤਰਤਾ ਦਿਵਸ ਸਮਾਰੋਹ-2020 ਦਾ ਕਰਟੇਨ ਰੇਜ਼ਰ

Posted On: 14 AUG 2020 7:40PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਦੇਸ਼ ਦੇ 74ਵੇਂ ਸੁਤੰਤਰਤਾ ਦਿਵਸ ਦੇ ਮੌਕੇ ਉੱਤੇ ਸ਼ਾਹੀ ਲਾਲ ਕਿਲੇ ਉੱਤੇ ਹੋਣ ਵਾਲੇ ਸਮਾਰੋਹ ਵਿੱਚ ਦੇਸ਼ ਦੀ ਅਗਵਾਈ ਕਰਨਗੇ ਉਹ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਦੇਸ਼ ਨੂੰ ਵੱਕਾਰੀ ਸਮਾਰਕ ਦੀ ਫਸੀਲ ਤੋਂ ਸੰਬੋਧਨ ਕਰਨਗੇ

 

ਉਹ ਸਵੇਰੇ 07:18 ਵਜੇ ਜਦੋਂ ਲਾਲ ਕਿਲੇ ਦੇ ਸਾਹਮਣੇ ਲਾਹੌਰ ਗੇਟ ਵਿਖੇ ਪਹੁੰਚਣਗੇ ਤਾਂ ਸ਼੍ਰੀ ਨਰੇਂਦਰ ਮੋਦੀ ਦਾ ਸੁਆਗਤ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਰੱਖਿਆ ਸਕੱਤਰ ਡਾ. ਅਜੇ ਕੁਮਾਰ ਦੁਆਰਾ ਕੀਤਾ ਜਾਵੇਗਾ

 

ਰੱਖਿਆ ਸਕੱਤਰ ਦਿੱਲੀ ਇਲਾਕੇ ਦੇ ਜਨਰਲ ਆਫੀਸਰ ਕਮਾਂਡਿੰਗ (ਜੀਓਸੀ) ਲੈਫਟੀਨੈਂਟ ਜਨਰਲ ਵਿਜੇ ਕੁਮਾਰ ਮਿਸ਼ਰਾ ਦੀ ਪ੍ਰਧਾਨ ਮੰਤਰੀ ਨਾਲ ਜਾਣ-ਪਹਿਚਾਣ ਕਰਵਾਉਣਗੇ ਦਿੱਲੀ ਖੇਤਰ ਦੇ ਜੀਓਸੀ ਫਿਰ ਪ੍ਰਧਾਨ ਮੰਤਰੀ ਨੂੰ ਸੈਲਿਊਟ ਵਾਲੇ ਸਥਾਨ ਉੱਤੇ ਲਿਜਾਣਗੇ ਜਿੱਥੇ ਇੱਕ ਸਾਂਝੀ ਅੰਤਰ ਸੇਵਾ ਅਤੇ ਪੁਲਿਸ ਗਾਰਡ ਦੁਆਰਾ ਸ਼੍ਰੀ ਨਰੇਂਦਰ ਮੋਦੀ ਨੂੰ ਜਨਰਲ ਸੈਲਿਊਟ ਦਿੱਤਾ ਜਾਵੇਗਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦੁਆਰਾ ਗਾਰਡ ਆਵ੍ ਆਨਰ ਦਾ ਨਿਰੀਖਣ ਕੀਤਾ ਜਾਵੇਗਾ

 

ਪ੍ਰਧਾਨ ਮੰਤਰੀ ਨੂੰ ਗਾਰਡ ਆਵ੍ ਆਨਰ ਪੇਸ਼ ਕਰਨ ਵਾਲੀ ਟੁਕੜੀ ਵਿੱਚ ਇੱਕ-ਇੱਕ ਅਧਿਕਾਰੀ ਅਤੇ 24-24 ਵਿਅਕਤੀ ਥਲ ਸੈਨਾ, ਜਲ ਸੈਨਾ, ਵਾਯੂ ਸੈਨਾ ਅਤੇ ਦਿੱਲੀ ਪੁਲਿਸ ਵਿੱਚੋਂ ਸ਼ਾਮਿਲ ਹੋਣਗੇ ਗਾਰਡ ਆਵ੍ ਆਨਰ ਨੂੰ ਰਾਸ਼ਟਰੀ ਝੰਡੇ ਦੇ ਬਿਲਕੁਲ ਸਾਹਮਣੇ ਕਿਲੇ ਦੀ ਫਸੀਲ ਦੇ ਬਿਲਕੁਲ ਹੇਠਾਂ ਖੜ੍ਹਾ ਕੀਤਾ ਜਾਵੇਗਾ

 

ਇਸ ਸਾਲ ਥਲ ਸੈਨਾ ਇੱਕ ਤਾਲਮੇਲ ਕਰਨ ਵਾਲੀ ਸੇਵਾ ਹੋਵੇਗੀ, ਇਸ ਲਈ ਗਾਰਡ ਆਵ੍ ਆਨਰ ਲੈਫਟੀਨੈਂਟ ਕਰਨਲ ਗੌਰਵ ਐੱਸ ਯੇਵਲਕਰ ਦੀ ਅਗਵਾਈ ਹੇਠ ਦਿੱਤਾ ਜਾਵੇਗਾ ਪ੍ਰਧਾਨ ਮੰਤਰੀ ਦੇ ਗਾਰਡ ਵਿੱਚ ਥਲ ਸੈਨਾ ਦੀ ਟੁਕੜੀ ਦੀ ਅਗਵਾਈ ਮੇਜਰ ਪਲਵਿੰਦਰ ਗਰੇਵਾਲ, ਜਲ ਸੈਨਾ ਦੀ ਟੁਕੜੀ ਦੀ ਅਗਵਾਈ ਲੈਫਟੀਨੈਂਟ ਕਮਾਂਡਰ ਕੇ ਵੀ ਆਰ ਰੈੱਡੀ ਅਤੇ ਵਾਯੂ ਸੈਨਾ ਦੀ ਟੁਕੜੀ ਦੀ ਅਗਵਾਈ ਸਕੁਆਡਰਨ ਲੀਡਰ ਵਿਕਾਸ ਕੁਮਾਰ ਅਤੇ ਦਿੱਲੀ ਪੁਲਿਸ ਦੀ ਟੁਕੜੀ ਦੀ ਅਗਵਾਈ ਐਡੀਸ਼ਨਲ ਡਿਪਟੀ ਕਮਿਸ਼ਨਰ ਆਵ੍ ਪੁਲਿਸ ਸ਼੍ਰੀ ਜਿਤੇਂਦਰ ਕੁਮਾਰ ਮੀਨਾ ਕਰਨਗੇ

 

ਗੜਵਾਲ ਰਾਈਫਲਸ ਦੀ ਦੂਸਰੀ ਬਟਾਲੀਅਨ ਦੀ ਸਥਾਪਨਾ 1 ਮਾਰਚ, 1901 ਨੂੰ ਲੈਂਸਡਾਊਨ ਵਿਖੇ ਲੈਫਟੀਨੈਂਟ ਕਰਨਲ ਜੇ ਟੀ ਐਵੇਟ ਦੀ ਅਗਵਾਈ ਵਿੱਚ ਕੀਤੀ ਗਈ ਸੀ ਇਹ ਭਾਰਤੀ ਥਲ ਸੈਨਾ ਦੀਆਂ ਸਭ ਤੋਂ ਸ਼ਾਨਦਾਰ ਬਟਾਲੀਅਨਾਂ ਵਿੱਚ ਸ਼ਾਮਿਲ ਹੈ ਜਿਸ ਦਾ ਇੱਕ ਸਦੀ ਤੋਂ ਵੱਧ ਦਾ ਸ਼ਾਨਦਾਰ ਅਤੇ ਮਹਾਨ ਸੇਵਾ ਇਤਿਹਾਸ ਰਿਹਾ ਹੈ ਬਟਾਲੀਅਨ ਨੇ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿੱਚ 11 ਜੰਗੀ ਸਨਮਾਨ ਜਿੱਤੇ ਅਤੇ ਜੋ ਕਿ ਕਿਸੇ ਵੀ ਮਿਆਰ ਤੋਂ ਸ਼ਾਨਦਾਰ ਹਨ

 

ਸੁਤੰਤਰਤਾ ਤੋਂ ਬਾਅਦ ਬਟਾਲੀਅਨ ਨੇ 1965 ਦੀ ਜੰਗ ਵਿੱਚ ਸਰਗਰਮ ਤੌਰ ਤੇ ਹਿੱਸਾ ਲਿਆ ਇਸ ਨੂੰ ਆਪ੍ਰੇਸ਼ਨ ਰਕਸ਼ਕ ਵਿੱਚ 1994 ਤੋਂ 1996 ਦਰਮਿਆਨ ਅਤੇ 2005 ਤੋਂ 2007 ਦਰਮਿਆਨ ਸੇਵਾ ਕਰਨ ਦਾ ਮੌਕਾ ਮਿਲਿਆ ਬਟਾਲੀਅਨ ਨੇ 80 ਦਹਿਸ਼ਤਪਸੰਦਾਂ ਨੂੰ ਖਤਮ ਕੀਤਾ

 

ਗਾਰਡ ਆਵ੍ ਆਨਰ ਦਾ ਨਿਰੀਖਣ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਲਾਲ ਕਿਲੇ ਦੀ ਫਸੀਲ ਵਲ ਜਾਣਗੇ ਜਿੱਥੇ ਉਨ੍ਹਾਂ ਦਾ ਸੁਆਗਤ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਡਿਫੈਂਸ ਸਟਾਫ ਦੇ ਮੁੱਖੀ ਜਨਰਲ ਬਿਪਿਨ ਰਾਵਤ, ਥਲ ਸੈਨਾ ਦੇ ਮੁੱਖੀ ਜਨਰਲ ਐੱਮ ਐੱਮ ਨਰਵਾਣੇ, ਜਲ ਸੈਨਾ ਦੇ ਮੁੱਖੀ ਐਡਮਿਰਲ ਕਰਮਬੀਰ ਸਿੰਘ ਅਤੇ ਵਾਯੂ ਸੈਨਾ ਦੇ ਮੁੱਖੀ ਏਅਰ ਚੀਫ ਮਾਰਸ਼ਲ ਆਰ ਕੇ ਐਸ ਭਦੌਰੀਆ ਕਰਨਗੇ ਦਿੱਲੀ ਖੇਤਰ ਦੇ ਜੀਓਸੀ ਪ੍ਰਧਾਨ ਮੰਤਰੀ ਨੂੰ ਲਾਲ ਕਿਲੇ ਦੀ ਫਸੀਲ ਉੱਤੇ ਰਾਸ਼ਟਰੀ ਝੰਡਾ ਫਹਿਰਾਉਣ ਲਈ ਲੈ ਕੇ ਜਾਣਗੇ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਰਾਸ਼ਟਰੀ ਝੰਡਾ ਫਹਿਰਾਏ ਜਾਣ ਤੋਂ ਬਾਅਦ ਰਾਸ਼ਟਰੀ ਗਾਰਡ ਦੁਆਰਾ ਰਾਸ਼ਟਰੀ ਝੰਡੇ ਨੂੰ "ਰਾਸ਼ਟਰੀ ਸੈਲਿਊਟ" ਦਿੱਤਾ ਜਾਵੇਗਾ ਆਰਮੀ ਗ੍ਰੇਨੇਡੀਅਰਸ ਰੈਜੀਮੈਂਟਲ ਸੈਂਟਰ ਮਿਲਟਰੀ ਬੈਂਡ ਦੁਆਰਾ ਰਾਸ਼ਟਰੀ ਝੰਡਾ ਫਹਿਰਾਉਣ ਦੌਰਾਨ ਰਾਸ਼ਟਰੀ ਗਾਨ ਵਜਾਇਆ ਜਾਵੇਗਾ ਸਾਰੀਆਂ ਸੇਵਾਵਾਂ ਦੇ ਜਵਾਨ ਆਪਣੀ ਵਰਦੀ ਵਿੱਚ ਖੜ੍ਹੇ ਹੋ ਕੇ ਸੈਲਿਊਟ ਦੇਣਗੇ ਅਤੇ ਬਾਕੀਆਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਖੜ੍ਹੇ ਹੋ ਕੇ ਰਾਸ਼ਟਰੀ ਝੰਡੇ ਨੂੰ  ਸਨਮਾਨ ਪ੍ਰਦਾਨ ਕਰਨ ਬੈਂਡ ਦੀ ਅਗਵਾਈ ਸੂਬੇਦਾਰ ਮੇਜਰ ਅਬਦੁਲ ਗਨੀ ਦੁਆਰਾ ਕੀਤੀ ਜਾਵੇਗੀ

 

ਮੇਜਰ ਸ਼ਵੇਤਾ ਪਾਂਡੇ ਰਾਸ਼ਟਰੀ ਝੰਡੇ ਨੂੰ ਫਹਿਰਾਉਣ ਵਿੱਚ ਪ੍ਰਧਾਨ ਮੰਤਰੀ ਦੀ ਸਹਾਇਤਾ ਕਰਨਗੇ ਤਿਰੰਗੇ ਨੂੰ ਲਹਿਰਾਉਣ ਦੇ ਨਾਲ ਹੀ 21 ਤੋਪਾਂ ਦੀ ਸਲਾਮੀ 2233 ਫੀਲਡ ਬੈਟਰੀ ਦੇ ਬਹਾਦਰ ਗਨਰਾਂ ਦੁਆਰਾ ਦਿੱਤੀ ਜਾਵੇਗੀ (ਰਸਮੀ) ਇਸ ਰਸਮੀ ਗਰੁੱਪ ਦੀ ਕਮਾਂਡ ਲੈਫਟੀਨੈਂਟ ਕਰਨਲ ਜਿਤੇਂਦਰ ਸਿੰਘ ਮਹਿਤਾ ਦੁਆਰਾ ਸੰਭਾਲੀ ਜਾਵੇਗੀ ਅਤੇ ਗਨ ਪੋਜ਼ੀਸ਼ਨ ਅਫਸਰ ਨਾਇਬ ਸੂਬੇਦਾਰ (ਏਆਈਜੀ) ਅਨਿਲ ਚੰਦ ਹੋਣਗੇ

 

ਰਾਸ਼ਟਰੀ ਝੰਡੇ ਦੇ ਗਾਰਡ ਵਿੱਚ 32 ਵਿਅਕਤੀਆਂ ਅਤੇ ਥਲ ਸੈਨਾ, ਜਲ ਸੈਨਾ, ਵਾਯੂ ਸੈਨਾ ਅਤੇ ਦਿੱਲੀ ਪੁਲਿਸ ਦੇ 1-1 ਅਫਸਰ ਦੁਆਰਾ ਰਾਸ਼ਟਰੀ ਝੰਡੇ ਨੂੰ ਪ੍ਰਧਾਨ ਮੰਤਰੀ ਦੁਆਰਾ ਫਹਿਰਾਏ ਜਾਣ ਦੌਰਾਨ ਰਾਸ਼ਟਰੀ ਸੈਲਿਊਟ ਦਿੱਤਾ ਜਾਵੇਗਾ ਥਲ ਸੈਨਾ ਦੇ ਮੇਜਰ ਸੂਰਯ ਪ੍ਰਕਾਸ਼ ਇਸ ਅੰਤਰ ਸੇਵਾ ਗਾਰਡ ਅਤੇ ਪੁਲਿਸ ਗਾਰਡ ਦੀ ਕਮਾਂਡ ਸੰਭਾਲਣਗੇ ਰਾਸ਼ਟਰੀ ਫਲੈਗ ਗਾਰਡ ਲਈ ਜਲ ਸੈਨਾ ਦੀ ਟੁਕੜੀ ਦੀ ਕਮਾਂਡ ਲੈਫਟੀਨੈਂਟ ਕਮਾਂਡਰ ਵਿਵੇਕ ਟਿੰਗਲੂ ਦੁਆਰਾ, ਵਾਯੂ ਸੈਨਾ ਦੀ ਟੁਕੜੀ ਦੀ ਕਮਾਂਡ ਸਕੁਆਡਰਨ ਲੀਡਰ ਮਯੰਕ ਅਭਿਸ਼ੇਕ ਅਤੇ ਦਿੱਲੀ ਪੁਲਿਸ ਦੀ ਟੁਕੜੀ ਦੀ ਕਮਾਂਡ ਐਡੀਸ਼ਨਲ ਡਿਪਟੀ ਕਮਿਸ਼ਨਰ ਆਵ੍ ਪੁਲਿਸ ਸ਼੍ਰੀ ਸੁਧਾਂਸ਼ੂ ਧੰਮਾ ਦੁਆਰਾ ਸੰਭਾਲੀ ਜਾਵੇਗੀ

 

ਰਾਸ਼ਟਰੀ ਫਲੈਗ ਗਾਰਡ ਲਈ ਥਲ ਸੈਨਾ ਦੀ ਟੁਕੜੀ ਪਹਿਲੀ ਗੋਰਖਾ ਰਾਈਫਲਜ਼ ਦੀ ਪੰਜਵੀ ਬਟਾਲੀਅਨ ਵਿੱਚੋਂ ਲਈ ਗਈ ਪਹਿਲੀ ਗੋਰਖਾ ਰਾਈਫਲਜ਼ ਦੀ ਪੰਜਵੀਂ ਉੱਘੀ ਬਟਾਲੀਅਨ ਦੀ ਸਥਾਪਨਾ ਜਨਵਰੀ, 1942 ਵਿੱਚ ਧਰਮਸ਼ਾਲਾ ਵਿਖੇ ਕੀਤੀ ਗਈ ਸੀ ਅਤੇ ਬਾਅਦ ਵਿੱਚ ਦਸੰਬਰ, 1946 ਵਿੱਚ ਇਸ ਨੂੰ ਸਮਾਪਤ ਕਰ ਦਿੱਤਾ ਗਿਆ ਸੀ ਪਰ ਫਿਰ ਬਾਅਦ ਵਿੱਚ 1 ਜਨਵਰੀ, 1965 ਨੂੰ ਇਸ ਨੂੰ ਸੋਲਨ (ਹਿਮਾਚਲ ਪ੍ਰਦੇਸ਼) ਵਿੱਚ ਮੁੜ ਸਥਾਪਿਤ ਕੀਤਾ ਗਿਆ

 

ਬਟਾਲੀਅਨ ਨੇ 1971 ਵਿੱਚ ਪੂਰਬੀ ਪਾਕਿਸਤਾਨ ਵਿੱਚ 'ਆਪ੍ਰੇਸ਼ਨ ਕੇਕਟਸ ਲਿਟੀ' ਵਿੱਚ ਆਪਣਾ ਜਲਵਾ ਵਿਖਾਇਆ ਅਤੇ ਇਸ ਨੂੰ ਤਿੰਨ ਮਹਾਵੀਰ ਚੱਕਰ ਅਤੇ ਦੋ ਵੀਰ ਚੱਕਰ ਇਸ ਕਾਰਨਾਮੇ ਲਈ ਦਿੱਤੇ ਗਏ ਬਟਾਲੀਅਨ ਨੂੰ ਸੂਡਾਨ ਵਿੱਚ 2008 ਤੋਂ 2009 ਤੱਕ ਸੰਯੁਕਤ ਰਾਸ਼ਟਰ ਦੇ ਮਿਸ਼ਨ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਇਹ ਬਟਾਲੀਅਨ ਇਸ ਵੇਲੇ ਭਾਰਤ ਦੇ ਰਾਸ਼ਟਰਪਤੀ ਦੇ ਰਵਾਇਤੀ ਆਰਮੀ ਗਾਰਡ ਦੀ ਮਾਣਯੋਗ ਡਿਊਟੀ ਨਿਭਾ ਰਹੀ ਹੈ

 

ਰਾਸ਼ਟਰੀ ਝੰਡਾ ਫਹਿਰਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਰਾਸ਼ਟਰ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਸਮਾਪਤੀ ਤੋਂ ਬਾਅਦ ਨੈਸ਼ਨਲ ਕੈਡਿਟ ਕਾਰਪਸ ਦੇ ਕੈਡਿਟਸ ਰਾਸ਼ਟਰੀ ਗੀਤ ਗਾਉਣਗੇ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਰਾਸ਼ਟਰੀ ਗੀਤ ਦੇ ਗਾਇਨ ਦੌਰਾਨ ਆਪਣੀਆਂ ਸੀਟਾਂ ਉੱਤੇ ਖੜ੍ਹੇ ਹੋ ਕੇ ਇਸ ਵਿੱਚ ਹਿੱਸਾ ਲੈਣ ਵਰਦੀਆਂ ਵਿੱਚ ਮੌਜੂਦ ਸੇਵਾ ਦੇ ਜਵਾਨਾਂ ਨੂੰ ਇਸ ਮੌਕੇ ਤੇ ਸੈਲਿਊਟ ਕਰਨ ਦੀ ਲੋੜ ਨਹੀਂ ਹੋਵੇਗੀ

 

ਰਾਸ਼ਟਰੀ ਜੋਸ਼ ਦੇ ਇਸ ਤਿਉਹਾਰ ਦੌਰਾਨ ਵੱਖ-ਵੱਖ ਸਕੂਲਾਂ ਤੋਂ 500 ਐੱਨਸੀਸੀ ਕੈਡਿਟਸ (ਥਲ ਸੈਨਾ, ਜਲ ਸੈਨਾ ਅਤੇ ਵਾਯੂ ਸੈਨਾ) ਇਸ ਵਿੱਚ ਹਿੱਸਾ ਲੈਣਗੇ

 

 

******

 

ਏਬੀਬੀ/ ਨੈਂਪੀ /ਕੇਏ/ ਡੀਕੇ /ਸਾਵੀ /ਏਡੀਏ



(Release ID: 1645988) Visitor Counter : 160