ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਇੱਕ ਦਿਨ ਵਿੱਚ ਲਗਭਗ 8.5 ਲੱਖ ਟੈਸਟ ਕਰਨ ਦਾ ਰਿਕਾਰਡ ਕਾਇਮ ਕੀਤਾ


ਰਿਕਵਰੀ ਦਰ ਵਿੱਚ ਨਿਰੰਤਰ ਵਾਧਾ ਜਾਰੀ, ਹੁਣ 71.17%

ਕੇਸ ਮੌਤ ਦਰ ਹੋਰ ਘਟ ਕੇ 1.95% ਹੋਈ

Posted On: 14 AUG 2020 3:09PM by PIB Chandigarh


ਚਿਰਸਥਾਈ ਅਧਾਰ ’ਤੇ ਟੈਸਟਿੰਗ ਸੁਵਿਧਾਵਾਂ ਵਿੱਚ ਵਾਧਾ ਹੋਣ ਕਾਰਨ ਭਾਰਤ ਨੇ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਵੱਧ ਸੰਖਿਆ ਵਿੱਚ ਟੈਸਟ ਕਰਨ ਦਾ ਰਿਕਾਰਡ ਕਾਇਮ ਕਰ ਲਿਆ ਹੈ, ਜੋ 10 ਲੱਖ ਟੈਸਟ ਪ੍ਰਤੀ ਦਿਨ ਦੇ ਉਦੇਸ਼ ਦੇ ਨੇੜੇ ਪੁੱਜ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 8,48,728 ਟੈਸਟ ਕੀਤੇ ਗਏ ਸਨ। ਇੰਝ ਹੁਣ ਤੱਕ ਕੁੱਲ 2,76,94,416 ਟੈਸਟ ਕੀਤੇ ਜਾ ਚੁੱਕੇ ਹਨ।

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ‘ਕੋਵਿਡ–19 ਦੇ ਸੰਦਰਭ ਵਿੱਚ ਜਨ ਸਿਹਤ ਤੇ ਸਮਾਜਕ ਉਪਾਵਾਂ ਨੂੰ ਐਡਜਸਟ ਕਰਨ ਲਈ ਜਨ ਸਿਹਤ ਮਾਪਦੰਡ’ ਬਾਰੇ ਇੱਕ ਮਾਰਗ–ਦਰਸ਼ਨ ਨੋਟ ਵਿੱਚ ਸਲਾਹ ਦਿੱਤੀ ਹੈ ਕਿ ਸ਼ੱਕੀ ਮਾਮਲਿਆਂ ਲਈ ਵਿਆਪਕ ਚੌਕਸੀ ਰੱਖੀ ਜਾਵੇ। ਵਿਸ਼ਵ ਸਿਹਤ ਸੰਗਠਨ ਦੀ ਸਲਾਹ ਅਨੁਸਾਰ ਇੱਕ ਦੇਸ਼ ਨੂੰ ਹਰੇਕ 10 ਲੱਖ ਦੀ ਆਬਾਦੀ ਪਿੱਛੇ ਰੋਜ਼ਾਨਾ 140 ਟੈਸਟ ਕਰਨ ਦੀ ਜ਼ਰੂਰਤ ਹੈ।

ਭਾਰਤ ਵਿੱਚ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ ਰੋਜ਼ਾਨਾ ਔਸਤਨ 603 ਟੈਸਟ ਹੋ ਰਹੇ ਹਨ; ਇਸ ਲਈ ਕੇਂਦਰ ਨੇ ਆਪਣੇ ਯਤਨਾਂ ਦਾ ਧਿਆਨ ਪੂਰੀ ਤਰ੍ਹਾਂ ਇਸ ਉੱਤੇ ਕੇਂਦ੍ਰਿਤ ਕੀਤਾ ਹੋਇਆ ਹੈ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਾਰੀਆਂ ਕੇਂਦਰੀ ਯੋਜਨਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਰਹੇ ਹਨ, ਉਨ੍ਹਾਂ ਵਿੱਚੋਂ 34 ਇਸ ਅੰਕੜੇ ਤੋਂ ਵੱਧ ਹਨ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਪੂਰੀ ਸਕਾਰਾਤਮਕਤਾ ਨਾਲ ਇੱਕਸਮਾਨਤਾ ਨਾਲ ਟੈਸਟਿੰਗ ਵਿੱਚ ਲਗਾਤਾਰ ਵਾਧਾ ਕਰਦੇ ਰਹਿਣ।

 

‘ਟੈਸਟ, ਟ੍ਰੈਕ ਤੇ ਟ੍ਰੀਟ’ (ਟੈਸਟ ਕਰਨ, ਸੰਕ੍ਰਮਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭਣ ਤੇ ਉਨ੍ਹਾਂ ਦਾ ਇਲਾਜ ਕਰਨ) ਦੀ ਰਣਨੀਤੀ ਨੂੰ ਸਫ਼ਲਤਾਪੂਰਬਕ ਲਾਗੂ ਕਰਨ ਲਈ ਸਮੁੱਚੇ ਦੇਸ਼ ਵਿੱਚ ਡਾਇਓਗਨੌਸਟਿਕ ਲੈਬਸ ਦੇ ਨੈੱਟਵਰਕ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਅੱਜ ਇਸ ਨੈੱਟਵਰਕ ਵਿੱਚ 1,451 ਲੈਬੋਰੇਟਰੀਆਂ ਸ਼ਾਮਲ ਹਨ; ਜਿਨ੍ਹਾਂ ਵਿੱਚੋਂ 958 ਸਰਕਾਰੀ ਖੇਤਰ ਵਿੱਚ ਹਨ ਤੇ 493 ਨਿਜੀ ਲੈਬੋਰੇਟਰੀਆਂ ਹਨ।

ਵਿਭਿੰਨ ਪ੍ਰਕਾਰ ਦੀਆਂ ਲੈਬੋਰੇਟਰੀਆਂ ਵਿੱਚ ਇਹ ਸ਼ਾਮਲ ਹਨ:

• ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਸ: 749 (ਸਰਕਾਰੀ: 447 + ਨਿਜੀ 302)
• ਟਰੂਨੈਟ ਅਧਾਰਿਤ ਟੈਸਟਿੰਗ ਲੈਬਸ: 586 (ਸਰਕਾਰੀ: 478 + ਨਿਜੀ: 108)
• ਸੀਬੀਐੱਨਏਏਟੀ ਅਧਾਰਿਤ ਟੈਸਟਿੰਗ ਲੈਬਸ: 116 (ਸਰਕਾਰੀ: 33 + ਨਿਜੀ: 83)

ਟੈਸਟਿੰਗ ਨੂੰ ਤੀਬਰਤਾ ਨਾਲ, ਟ੍ਰੈਕਿੰਗ ਨੂੰ ਵਿਆਪਕ ਤੌਰ ਉੱਤੇ ਅਤੇ ਟ੍ਰੀਟਿੰਗ (ਇਲਾਜ) ਨੂੰ ਕਾਰਜਕੁਸ਼ਲਤਾ ਨਾਲ ਸਫ਼ਲਤਾਪੂਰਬਕ ਲਾਗੂ ਕਰਨ ਸਦਕਾ ਹੀ ਰਿਕਵਰੀ ਦਰ ਵਿੱਚ ਵਾਧਾ ਹੋਇਆ ਹੈ, ਜੋ ਅੱਜ 71.17% ਹੈ। ਹੁਣ ਤੱਕ ਠੀਕ ਹੋਏ ਕੋਵਿਡ–19 ਮਰੀਜ਼ਾਂ ਦੀ ਕੁੱਲ ਸੰਖਿਆ ਵਧ ਕੇ 17.5 ਲੱਖ ਤੋਂ ਵੱਧ (17,51,555) ਹੋ ਗਈ ਹੈ।

ਠੀਕ ਹੋਏ ਰੋਗੀਆਂ ਦੀ ਸੰਖਿਆ ਹੁਣ ਸਰਗਰਮ ਕੇਸਾਂ (6,61,595) ਤੋਂ ਵਧ ਕੇ ਲਗਭਗ 11 ਲੱਖ (10,89,960) ਹੋ ਗਈ ਹੈ।

ਕੇਅਰ ਟ੍ਰੀਟਮੈਂਟ ਪ੍ਰੋਟੋਕੋਲ ਦੇ ਇੱਕ ਮਿਆਰ ਜ਼ਰੀਏ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧ ਨੇ ਕੋਵਿਡ ਰੋਗੀਆਂ ਵਿੱਚ ਮੌਤ ਦਰ ’ਚ ਹੋਰ ਚਿਰਸਥਾਈ ਕਮੀ ਨੂੰ ਯਕੀਨੀ ਬਣਾਇਆ ਹੈ। ਕੇਸ ਮੌਤ ਦਰ ਅੱਜ 1.95% ਹੈ, ਇਸ ਦਰ ਵਿੱਚ ਸਥਿਰਤਾ ਨਾਲ ਕਮੀ ਦਾ ਰੁਝਾਨ ਲਗਾਤਾਰ ਬਣਿਆ ਹੋਇਆ ਹੈ।

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf 

****

ਐੱਮਵੀ/ਐੱਸਜੇ


(Release ID: 1645850) Visitor Counter : 230