ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ‘ਪਾਰਦਰਸ਼ੀ ਕਰਾਧਾਨ-ਇਮਾਨਦਾਰ ਦਾ ਸਨਮਾਨ’ ਪਲੈਟਫਾਰਮ ਦੇ ਲਾਂਚ ਨੂੰ ਨਿਊ ਇੰਡੀਆ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ

“ਇਮਾਨਦਾਰ ਕਰਦਾਤਾ ਭਾਰਤ ਦੇ ਵਿਕਾਸ ਅਤੇ ਸਮ੍ਰਿੱਧੀ ਦੀ ਰੀੜ੍ਹ ਹਨ, ਇਨ੍ਹਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਸਨਮਾਨ ਦੇਣ ਲਈ ਮੋਦੀ ਸਰਕਾਰ ਨੇ ਕਈ ਇਤਿਹਾਸਿਕ ਫ਼ੈਸਲੇ ਕੀਤੇ ਹਨ”


ਇਹ ਪਲੈਟਫਾਰਮ ਪ੍ਰਧਾਨ ਮੰਤਰੀ ਮੋਦੀ ਦੇ ‘ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ’ ਦੇ ਸੰਕਲਪ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ

“’ਪਾਰਦਰਸ਼ੀ ਕਰਾਧਾਨ- ਇਮਾਨਦਾਰ ਦਾ ਸਨਮਾਨ ਪਲੈਟਫਾਰਮ’ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੁਆਰਾ ਸਾਡੇ ਕਰਦਾਤਿਆਂ ਲਈ ਇੱਕ ਉਪਹਾਰ ਹੈ”


“ਫ਼ੇਸਲੈੱਸ ਅਸੈੱਸਮੈਂਟ, ਫ਼ੇਸਲੈੱਸ ਅਪੀਲ ਅਤੇ ਟੈਕਸਪੇਅਰਸ ਚਾਰਟਰ ਜਿਹੇ ਸੁਧਾਰਾਂ ਨਾਲ ਇਹ ਪਲੈਟਫਾਰਮ ਸਾਡੀ ਟੈਕਸ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰੇਗਾ”

Posted On: 13 AUG 2020 4:06PM by PIB Chandigarh

ਕੇਂਦਰੀ ਗ੍ਰਹਿ ਮੰਤਰੀ  ਸ਼੍ਰੀ ਅਮਿਤ ਸ਼ਾਹ ਨੇ ਪਾਰਦਰਸ਼ੀ ਕਰਾਧਾਨ-ਇਮਾਨਦਾਰ ਦਾ ਸਨਮਾਨ’  ਪਲੈਟਫਾਰਮ ਨੂੰ ਨਿਊ ਇੰਡੀਆ ਲਈ ਇੱਕ ਮਹੱਤਵਪੂਰਨ ਕਦਮ  ਦੱਸਿਆ ਹੈ।  ਆਪਣੇ ਟਵੀਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “’ਪਾਰਦਰਸ਼ੀ ਕਰਾਧਾਨ-ਇਮਾਨਦਾਰ ਦਾ ਸਨਮਾਨਪਲੈਟਫਾਰਮ ਦਾ ਲਾਂਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ  ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਸਾਡੇ ਕਰਦਾਤਿਆਂ ਲਈ ਇੱਕ ਉਪਹਾਰ ਹੈ।  ਫ਼ੇਸਲੈੱਸ ਅਸੈੱਸਮੈਂਟਫ਼ੇਸਲੈੱਸ ਅਪੀਲ ਅਤੇ ਟੈਕਸਪੇਅਰਸ ਚਾਰਟਰ ਜਿਹੇ ਸੁਧਾਰਾਂ ਨਾਲ ਇਹ ਪਲੈਟਫਾਰਮ ਸਾਡੀ ਟੈਕਸ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰੇਗਾ।

 

ਕੇਂਦਰੀ ਗ੍ਰਹਿ ਮੰਤਰੀ  ਨੇ ਕਿਹਾ ਕਿ ਇਮਾਨਦਾਰ ਕਰਦਾਤਾ ਭਾਰਤ  ਦੇ ਵਿਕਾਸ ਅਤੇ ਸਮ੍ਰਿੱਧੀ ਦੀ ਰੀੜ੍ਹ ਹਨਇਨ੍ਹਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਸਨਮਾਨ ਦੇਣ ਲਈ ਮੋਦੀ ਸਰਕਾਰ ਨੇ ਕਈ ਇਤਿਹਾਸਿਕ ਫ਼ੈਸਲੇ ਕੀਤੇ ਹਨ।  ਇਹ ਪਲੈਟਫਾਰਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ’  ਦੇ ਸੰਕਲਪ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ  ਹੈ।

 

https://twitter.com/AmitShah/status/1293823098232307712

 

https://twitter.com/AmitShah/status/1293823379569426434

 

*****

 

ਐੱਨਡਬਲਿਊ/ਆਰਕੇ/ਏਡੀ/ਐੱਸਐੱਸ/ਡੀਡੀਡੀ



(Release ID: 1645643) Visitor Counter : 81