ਰੇਲ ਮੰਤਰਾਲਾ

ਰੇਲਵੇ ਬੋਰਡ ਦੇ ਚੇਅਰਮੈਨ ਨੇ ਰੇਲਵੇ ਕਰਮਚਾਰੀਆਂ ਦੇ ਲਈ ਔਨਲਾਈਨ ਈ-ਪਾਸ ਬਣਾਉਣ ਅਤੇ ਟਿਕਟ ਬੁੱਕਿੰਗ ਦੇ ਲਈ ਸੀਆਰਆਈਐੱਸ ਦੁਆਰਾ ਐੱਚਆਰਐੱਮਐੱਸ ਪ੍ਰੋਜੈਕਟ ਦੇ ਤਹਿਤ ਵਿਕਸਿਤ ਕੀਤੇ ਗਏ ਈ-ਪਾਸ ਮਾਡਿਊਲ ਦੀ ਸ਼ੁਰੂਆਤ ਕੀਤੀ

ਇਸ ਮਾਡਿਊਲ ਦੇ ਮਾਧਿਅਮ ਨਾਲ ਰੇਲ ਕਰਮਚਾਰੀ ਔਨਲਾਈਨ ਅਰਜ਼ੀ ਦੇ ਕੇ ਈ-ਪਾਸ ਕਿਤੋਂ ਵੀ ਪ੍ਰਾਪਤ ਸਕਣਗੇ


ਮਹਿਕਮੇ ਦੇ ਸਬੰਧਿਤ ਕੰਮਕਾਜ ਦੇ ਲਈ ਰੇਲਵੇ ਦੇ ਅਧਿਕਾਰੀਆਂ ਨੂੰ ਲੰਬੀ ਦੂਰੀ ਦੀਆਂ ਯਾਤਰਾਵਾਂ ਕਰਨੀਆਂ ਪੈਂਦੀਆਂ ਹਨ, ਈ-ਪਾਸ ਮਾਡਿਊਲ ਨਾਲ ਅਧਿਕਾਰੀਆਂ ਦੀ ਕਾਰਜਸ਼ੀਲ ਕੁਸ਼ਲਤਾ ਵਧੇਗੀ


Posted On: 13 AUG 2020 12:48PM by PIB Chandigarh

ਰੇਲਵੇ ਬੋਰਡ ਦੇ ਚੇਅਰਮੈਨ ਨੇ ਰੇਲ ਕਰਮਚਾਰੀਆਂ ਦੇ ਲਈ ਔਨਲਾਈਨ ਈ-ਪਾਸ ਬਣਾਉਣ ਅਤੇ ਟਿਕਟ ਬੁੱਕਿੰਗ ਦੇ ਲਈ ਸੀਆਰਆਈਐੱਸ ਦੁਆਰਾ ਮਾਨਵ ਸੰਸਾਧਨ ਪ੍ਰਬੰਧਨ ਪ੍ਰਣਾਲੀ (ਐੱਚਆਰਐੱਮਐੱਸ) ਪ੍ਰੋਜੈਕਟ ਦੇ ਤਹਿਤ ਵਿਕਸਿਤ ਕੀਤੇ ਗਏ ਈ-ਪਾਸ ਮਾਡਿਊਲ ਦੀ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸ਼ੁਰੂਆਤ ਕੀਤੀ ਇਸ ਮੌਕੇ ਤੇ ਰੇਲਵੇ ਬੋਰਡ ਦੇ ਸਾਰੇ ਮੈਂਬਰ, ਆਈਆਰਸੀਟੀਸੀ ਦੇ ਪ੍ਰਧਾਨ ਐੱਮਡੀ, ਸੀਆਰਆਈਐੱਸ ਦੇ ਪ੍ਰਧਾਨ ਐੱਮਡੀ, ਸਾਰੇ ਜੀਐੱਮ, ਪੀਸੀਪੀਓਐੱਸ, ਪੀਸੀਸੀਐੱਮਐੱਸ, ਪੀਐੱਫ਼ਏ ਅਤੇ ਡੀਆਰਐੱਮ ਵੀ ਹਾਜ਼ਰ ਸਨ।

 

ਮਾਨਵ ਸੰਸਾਧਨ ਦੇ ਡਾਇਰੈਕਟਰ ਜਨਰਲ ਨੇ ਇਸ ਮੌਕੇ ਈ-ਪਾਸ ਮਾਡਿਊਲ ਅਤੇ ਇਸ ਦੇ ਪੜਾਅਵਾਰ ਲਾਗੂ ਕਰਨ ਦੀ ਰਣਨੀਤੀ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਕਰਮਚਾਰੀਆਂ ਦੇ ਲਈ ਪਾਸ ਜਾਰੀ ਕਰਨ ਦੀ ਪ੍ਰਕਿਰਿਆ ਹੁਣ ਤੱਕ ਮੈਨੂਅਲ ਹੀ ਜਾਂਦੀ ਰਹੀ ਹੈ ਇਸ ਤੋਂ ਇਲਾਵਾ ਰੇਲਵੇ ਕਰਮਚਾਰੀ ਦੇ ਲਈ ਪਾਸ ਤੇ ਔਨਲਾਈਨ ਟਿਕਟ ਬੁਕਿੰਗ ਕਰਨ ਦੀ ਕੋਈ ਸੁਵਿਧਾ ਵੀ ਨਹੀਂ ਸੀ।

 

ਈਆਰ-ਪਾਸ ਮਾਡਿਊਲ ਨੂੰ ਐੱਚਆਰਐੱਮਐੱਸ ਪ੍ਰੋਜੈਕਟ ਦੇ ਤਹਿਤ ਸੀਆਰਆਈਐੱਸ ਦੁਆਰਾ ਵਿਕਸਿਤ ਕੀਤਾ ਗਿਆ ਹੈ ਇਸ ਨੂੰ ਪੜਾਅਵਾਰ ਢੰਗ ਨਾਲ ਭਾਰਤੀ ਰੇਲਵੇ ਨਾਲ ਜੋੜਿਆ ਜਾਵੇਗਾ ਇਸ ਸੁਵਿਧਾ ਦੇ ਨਾਲ ਰੇਲਵੇ ਕਰਮਚਾਰੀ ਨੂੰ ਨਾ ਤਾਂ ਪਾਸ ਦੇ ਲਈ ਅਰਜ਼ੀ ਦੇਣ ਲਈ ਦਫ਼ਤਰ ਆਉਣਾ ਪਵੇਗਾ ਅਤੇ ਨਾ ਹੀ ਪਾਸ ਜਾਰੀ ਹੋਣ ਦਾ ਇੰਤਜ਼ਾਰ ਕਰਨਾ ਪਵੇਗਾ ਕਰਮਚਾਰੀ ਕਿਤੋਂ ਵੀ ਔਨਲਾਈਨ ਅਰਜ਼ੀ ਦੇ ਸਕਣਗੇ ਅਤੇ ਇਸ ਨੂੰ ਪ੍ਰਾਪਤ ਕਰਨ ਦੀ ਪੂਰੀ ਪ੍ਰਕਿਰਿਆ ਮੋਬਾਈਲ ਤੇ ਉਪਲਬਧ ਹੋਵੇਗੀ ਇਸ ਦੇ ਮਾਧਿਅਮ ਨਾਲ ਪਹਿਲਾਂ ਦੀ ਤਰ੍ਹਾਂ ਪੀਆਰਐੱਸ / ਯੂਟੀਐੱਸ ਕਾਉਂਟਰ ਤੋਂ ਟਿਕਟ ਬੁਕਿੰਗ ਦੀ ਸੁਵਿਧਾ ਤੋਂ ਇਲਾਵਾ, ਪਾਸ ਤੇ ਟਿਕਟ ਬੁੱਕ ਕਰਨ ਦੀ ਸੁਵਿਧਾ ਆਈਆਰਸੀਟੀਸੀ ਦੀ ਵੈੱਬਸਾਈਟ ਤੇ ਵੀ ਉਪਲਬਧ ਹੋਵੇਗੀ

 

ਇਹ ਸੁਵਿਧਾ ਰੇਲਵੇ ਕਰਮਚਾਰੀਆਂ ਨੂੰ ਰੇਲ ਪਾਸ ਦੀ ਅਸਾਨੀ ਨਾਲ ਵਰਤੋਂ ਕਰਨ ਵਿੱਚ ਮਦਦ ਕਰੇਗੀ ਅਤੇ ਨਾਲ ਦੀ ਨਾਲ ਸਾਰੇ ਅਧਿਕਾਰੀਆਂ ਨੂੰ ਪਾਸ ਜਾਰੀ ਕਰਨ ਦਾ ਕੰਮ ਵੀ ਸੌਖਾ ਬਣਾਵੇਗੀ।

 

ਐੱਚਆਰਐੱਮਐੱਸ ਪ੍ਰੋਜੈਕਟ ਭਾਰਤੀ ਰੇਲਵੇ ਦੀ ਪੂਰੀ ਮਾਨਵ ਸੰਸਾਧਨ ਪ੍ਰਕਿਰਿਆ ਦੇ ਡਿਜੀਟਾਈਜ਼ੇਸ਼ਨ ਦੀ ਇੱਕ ਵਿਆਪਕ ਯੋਜਨਾ ਹੈ ਐੱਚਆਰਐੱਮਐੱਸ ਵਿੱਚ ਕੁੱਲ 21 ਮਾਡਿਊਲਾਂ ਦੀ ਯੋਜਨਾ ਬਣਾਈ ਗਈ ਹੈ ਲਗਭਗ 97 ਫ਼ੀਸਦੀ ਰੇਲਵੇ ਕਰਮਚਾਰੀਆਂ ਦੀ ਮੁੱਢਲਾ ਡੇਟਾ ਐਂਟਰੀ ਐੱਚਆਰਐੱਮਐੱਸ ਦੇ ਕਰਮਚਾਰੀ ਮਾਸਟਰ ਅਤੇ ਈ-ਸਰਵਿਸ ਰਿਕਾਰਡ ਮਾਡਿਊਲਾਂ ਵਿੱਚ ਪੂਰੀ ਹੋ ਚੁੱਕੀ ਹੈ, ਜਿਸ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ

 

ਸੀਆਰਆਈਐੱਸ ਬਹੁਤ ਜਲਦੀ ਹੀ ਐੱਚਆਰਐੱਮਐੱਸ ਦਾ ਆਫ਼ਿਸ ਆਰਡਰ ਮਾਡਿਊਲ ਅਤੇ ਸੈਟਲਮੈਂਟ ਮਾਡਿਊਲ ਵੀ ਲਾਂਚ ਕਰਨ ਜਾ ਰਿਹਾ ਹੈ

 

*****

 

ਡੀਜੇਐੱਨ / ਐੱਮਕੇਵੀ



(Release ID: 1645584) Visitor Counter : 110