ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਸਰਕਾਰ ਨੇ ਰਾਜਾਂ ਨੂੰ ਰਿਕਾਰਡ ਤਿੰਨ ਕਰੋੜ ਐੱਨ - 95 ਮਾਸਕਾਂ ਦੀ ਸਪਲਾਈ ਕੀਤੀ

ਕੇਂਦਰ ਦੀ ਤਰਫੋਂ 1.28 ਕਰੋੜ ਤੋਂ ਅਧਿਕ ਪੀਪੀਈ ਕਿੱਟਾਂ ਅਤੇ 10 ਕਰੋੜ ਐੱਚਸੀਕਿਊ ਟੈਬਲੇਟ ਮੁਫ਼ਤ ਵੰਡੀਆਂ ਗਈਆਂ

Posted On: 13 AUG 2020 10:23AM by PIB Chandigarh

ਕੋਵਿਡ-19 ਮਹਾਮਾਰੀ ਦੇ ਨਿਯੰਤ੍ਰਨ ਅਤੇ ਪ੍ਰਬੰਧਨ ਲਈ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤਰਫੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਅਤੇ ਮਹਾਮਾਰੀ ਨਾਲ ਲੜਨ ਲਈ ਪ੍ਰਭਾਵੀ ਪ੍ਰਬੰਧਨ ਤਹਿਤ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਕੇਂਦਰ ਸਰਕਾਰ ਦੀ ਅਹਿਮ ਭੂਮਿਕਾ ਰਹੀ ਹੈ।

 

ਕੋਵਿਡ-19 ਨਾਲ ਨਜਿੱਠਣ ਲਈ ਸੁਵਿਧਾਵਾਂ ਨੂੰ ਵਧਾਉਣ ਦੇ ਨਾਲ-ਨਾਲਕੇਂਦਰ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਉਨ੍ਹਾਂ ਦੇ ਯਤਨਾਂ ਵਿੱਚ ਮਦਦ ਲਈ ਮੁਫ਼ਤ ਵਿੱਚ ਮੈਡੀਕਲ ਸਮੱਗਰੀ ਦੀ ਸਪਲਾਈ ਕਰ ਰਹੀ ਹੈ। ਭਾਰਤ ਸਰਕਾਰ ਦੁਆਰਾ ਸਪਲਾਈ ਕੀਤੇ ਗਏ ਅਜਿਹੇ ਜ਼ਿਆਦਾਤਰ ਮੈਡੀਕਲ ਉਤਪਾਦ ਸ਼ੁਰੂਆਤ ਵਿੱਚ ਦੇਸ਼ ਵਿੱਚ ਨਹੀਂ ਬਣਾਏ ਜਾ ਰਹੇ ਸੀ। ਮਹਾਮਾਰੀ  ਦੇ ਕਾਰਨ ਵਧਦੀ ਗਲੋਬਲ ਮੰਗ  ਕਾਰਨ ਵਿਦੇਸ਼ੀ ਬਜ਼ਾਰਾਂ ਵਿੱਚ ਵੀ ਉਨ੍ਹਾਂ ਦੀ ਉਪਲਬਧਤਾ ਘੱਟ ਹੋ ਗਈ ਸੀ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਟੈਕਸਟਾਈਲ ਮੰਤਰਾਲਾ, ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟਿਕਲਸ ਵਿਭਾਗਉਦਯੋਗ ਅਤੇ ਅੰਦਰੂਨੀ ਵਪਾਰ ਸੰਵਰਧਨ ਵਿਭਾਗਰੱਖਿਆ ਖੋਜ ਅਤੇ ਵਿਕਾਸ ਸੰਗਠਨ ਅਤੇ ਹੋਰਾਂ ਦੇ ਸੰਯੁਕਤ ਯਤਨਾਂ ਨਾਲ ਇਸ ਮਿਆਦ ਦੌਰਾਨ ਜ਼ਰੂਰੀ ਮੈਡੀਕਲ ਉਪਕਰਣਾਂ ਜਿਵੇਂ ਪੀਪੀਈ ਕਿੱਟ, ਐੱਨ-95 ਮਾਸਕਵੈਂਟੀਲੇਟਰ ਆਦਿ ਦੇ ਨਿਰਮਾਣ ਅਤੇ ਸਪਲਾਈ ਲਈ ਘਰੇਲੂ ਉਦਯੋਗ ਨੂੰ ਪ੍ਰੋਤਸਾਹਿਤ ਕੀਤਾ ਗਿਆ ਹੈ। ਨਜੀਤੇ ਵਜੋਂ, ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਦਾ ਸੰਕਲਪ ਮਜ਼ਬੂਤ ਹੋਇਆ ਅਤੇ ਕੇਂਦਰ ਸਰਕਾਰ ਦੁਆਰਾ ਸਪਲਾਈ ਕੀਤੇ ਜਾ ਰਹੇ ਜ਼ਿਆਦਾਤਰ ਮੈਡੀਕਲ ਉਪਕਰਣ ਅਤੇ ਸੱਮਗਰੀ ਹੁਣ ਦੇਸ਼ ਵਿੱਚ ਹੀ ਬਣਾਏ ਜਾ ਰਹੇ ਹਨ।

 

11 ਮਾਰਚ 2020 ਦੇ ਬਾਅਦ ਤੋਂ, ਕੇਂਦਰ ਸਰਕਾਰ ਨੇ ਰਾਜਾਂ/ਕੇਂਦਰ ਰਾਜ ਪ੍ਰਦੇਸ਼ਾਂ/ਕੇਂਦਰੀ ਸੰਸਥਾਨਾਂ ਨੂੰ 3.04 ਕਰੋੜ ਤੋਂ ਅਧਿਕ ਐੱਨ 95 ਮਾਸਕ ਅਤੇ 1.28 ਕਰੋੜ ਤੋਂ ਅਧਿਕ ਪੀਪੀਈ ਕਿੱਟਾਂ ਵੰਡੀਆਂ ਹਨ।  ਨਾਲ ਹੀ, 10.83 ਕਰੋੜ ਤੋਂ ਅਧਿਕ ਐੱਚਸੀਕਿਊ ਟੈਬਲੇਟ ਵੀ ਉਨ੍ਹਾਂ ਨੂੰ ਮੁਫਤ ਵੰਡੀਆਂ ਗਈਆਂ ਹਨ।

 

ਇਸ ਦੇ ਇਲਾਵਾ22,533 ਮੇਕ ਇਨ ਇੰਡੀਆ ਵੈਂਟੀਲੇਟਰ ਵਿਭਿੰਨ ਰਾਜਾਂਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਸੰਸਥਾਨਾਂ ਨੂੰ ਵੰਡੇ ਗਏ ਹਨ।  ਕੇਂਦਰ ਵੈਂਟੀਲੇਟਰਾਂ ਨੂੰ ਲਗਾਏ ਜਾਣ ਅਤੇ ਉਨ੍ਹਾਂ ਦਾ ਸੰਚਾਲਨ ਵੀ ਸੁਨਿਸ਼ਚਿਤ  ਕਰ ਰਿਹਾ ਹੈ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ

 

ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075  ( ਟੋਲ - ਫ੍ਰੀ) ਤੇ ਕਾਲ ਕਰੋ।  ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf  ‘ਤੇ ਉਪਲੱਬਧ ਹੈ।

 

 

****

 

ਐੱਮਵੀ/ਐੱਸਜੀ


(Release ID: 1645582)