ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਬਿਮਾਰੀ ਤੋਂ ਇੱਕ ਦਿਨ ਵਿੱਚ ਹੁਣ ਤੱਕ ਸਭ ਤੋਂ ਅਧਿਕ 56,110 ਲੋਕਾਂ ਦੇ ਠੀਕ ਹੋਣ ਦਾ ਰਿਕਾਰਡ ਦਰਜ
ਭਾਰਤ ਵਿੱਚ ਇਸ ਬਿਮਾਰੀ ਤੋਂ ਠੀਕ ਹੋਣ ਦੀ ਦਰ 70% ਤੋਂ ਅਧਿਕ
ਭਾਰਤ ਵਿੱਚ ਇੱਕ ਦਿਨ ਵਿੱਚ ਹੁਣ ਤੱਕ ਸਭ ਤੋਂ ਅਧਿਕ 7,33,449 ਲੋਕਾਂ ਦੇ ਟੈਸਟ ਕੀਤੇ ਗਏ
Posted On:
12 AUG 2020 2:58PM by PIB Chandigarh
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇੱਕ ਦਿਨ ਵਿੱਚ ਕੋਵਿਡ-19 ਤੋਂ ਹੁਣ ਤੱਕ ਸਭ ਤੋਂ ਅਧਿਕ 56,110 ਲੋਕਾਂ ਦੇ ਠੀਕ ਹੋਣ ਦਾ ਰਿਕਾਰਡ ਦਰਜ ਕੀਤਾ ਗਿਆ ਹੈ। ਇਹ ਸੰਪੂਰਨ ਦੇਖਭਾਲ਼ ਮਿਆਰ ਦੇ ਅਧਾਰ ‘ਤੇ ਗੰਭੀਰ ਰੋਗੀਆਂ ਦੇ ਮਿਆਰੀ ਕਲੀਨਿਕਲ ਪ੍ਰਬੰਧਨ ਸਹਿਤ ਪ੍ਰਭਾਵੀ ਰੋਕਥਾਮ ਕਾਰਜਨੀਤੀ, ਤੇਜ਼ੀ ਨਾਲ ਅਤੇ ਵਿਆਪਕ ਟੈਸਟਿੰਗ ਦੇ ਸਫਲ ਲਾਗੂਕਰਨ ਦਾ ਨਤੀਜਾ ਹੈ।
ਕੇਂਦਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੇ ਤਾਲਮੇਲੀ ਯਤਨਾਂ ਸਦਕਾ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਰੋਜ਼ਾਨਾ ਔਸਤ ਲਗਾਤਾਰ ਵਧ ਰਹੀ ਹੈ। ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਰੋਜ਼ਾਨਾ ਔਸਤ 15,000 ਸੀ ਜੋ ਅਗਸਤ ਦੇ ਪਹਿਲੇ ਹਫ਼ਤੇ ਵਿੱਚ ਵਧ ਕੇ 50,000 ਤੋਂ ਅਧਿਕ ਹੋ ਗਈ।
ਅਧਿਕ ਮਰੀਜ਼ਾਂ ਦੇ ਠੀਕ ਹੋਣ ਅਤੇ ਹਸਪਤਾਲਾਂ ਤੇ ਘਰਾਂ ਵਿੱਚ ਆਈਸੋਲੇਸ਼ਨ (ਬਿਮਾਰੀ ਦੇ ਹਲਕੇ ਅਤੇ ਦਰਮਿਆਨੇ ਕੇਸਾਂ ਵਿੱਚ) ਤੋਂ ਛੁੱਟੀ ਮਿਲਣ ਦੇ ਨਾਲ ਹੁਣ ਤੱਕ ਠੀਕ ਹੋਣ ਵਾਲੇ ਕੁੱਲ ਲੋਕਾਂ ਦੀ ਸੰਖਿਆ 16 ਲੱਖ ਤੋਂ ਅਧਿਕ ਹੋ ਕੇ 16,39,599 ਤੱਕ ਪਹੁੰਚ ਗਈ ਹੈ। ਇਸ ਬਿਮਾਰੀ ਤੋਂ ਠੀਕ ਹੋਣ ਦੀ ਦਰ ਵੀ 70.38% ਦੀ ਇੱਕ ਨਵੀਂ ਉਚਾਈ ‘ਤੇ ਪਹੁੰਚ ਗਈ ਹੈ।
ਦੇਸ਼ ਵਿੱਚ ਕੋਵਿਡ-19 ਬਿਮਾਰੀ ਦੇ ਕੁੱਲ ਐਕਟਿਵ ਕੇਸਾਂ ਦੀ ਸੰਖਿਆ ਹੁਣ 6,43,948 ਹੈ ਜੋ ਇਸ ਬਿਮਾਰੀ ਦੇ ਹੁਣ ਤੱਕ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ ਕੇਵਲ 27.64% ਹੈ। ਇਨ੍ਹਾਂ ਨੂੰ ਐਕਟਿਵ ਮੈਡੀਕਲ ਦੇਖਭਾਲ਼ ਵਿੱਚ ਰੱਖਿਆ ਗਿਆ ਹੈ। ਇਸ ਬਿਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਸੰਖਿਆ ਵਿੱਚ ਲਗਾਤਾਰ ਵਾਧੇ ਦੇ ਨਾਲ ਇਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਅਤੇ ਐਕਟਿਵ ਕੋਵਿਡ-19 ਕੇਸਾਂ ਦਾ ਅੰਤਰ ਲਗਭਗ 10 ਲੱਖ ਤੱਕ ਪਹੁੰਚ ਗਿਆ ਹੈ।
ਹਸਪਤਾਲਾਂ ਵਿੱਚ ਬਿਹਤਰ ਅਤੇ ਪ੍ਰਭਾਵੀ ਨੈਦਾਨਿਕ ਇਲਾਜ ‘ਤੇ ਧਿਆਨ ਦੇਣ ਅਤੇ ਰੋਗੀਆਂ ਦੇ ਜਲਦੀ ਤੇ ਸਮੇਂ ਰਹਿੰਦੇ ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਲਿਆਉਣ ਲਈ ਐਂਬੂਲੈਂਸ ਦੀ ਬਿਹਤਰ ਅਤੇ ਤਾਲਮੇਲੀ ਸੇਵਾਵਾਂ ਦੀ ਵਰਤੋਂ ਸਦਕਾ ਕੋਵਿਡ-19 ਰੋਗੀਆਂ ਦਾ ਸਹਿਜ ਪ੍ਰਬੰਧਨ ਹੋ ਸਕਿਆ ਹੈ। ਨਤੀਜੇ ਵਜੋਂ, ਆਲਮੀ ਔਸਤ ਦੀ ਤੁਲਨਾ ਵਿੱਚ ਭਾਰਤ ਵਿੱਚ ਮੌਤ ਦਰ (ਸੀਐੱਫਆਰ) ਘੱਟ ਰਹੀ ਹੈ। ਇਹ ਵਰਤਮਾਨ ਵਿੱਚ 1.98% ਹੈ।
ਭਾਰਤ ਵਿੱਚ ਟੈਸਟ, ਟ੍ਰੈਕ, ਟ੍ਰੀਟ ਯਾਨੀ ਟੈਸਟ, ਨਿਗਰਾਨੀ ਅਤੇ ਇਲਾਜ ਦੀ ਕਾਰਜਨੀਤੀ ਦੀ ਵਜ੍ਹਾ ਨਾਲ ਪਿਛਲੇ 24 ਘੰਟਿਆਂ ਵਿੱਚ ਇੱਕ ਦਿਨ ਵਿੱਚ ਹੁਣ ਤੱਕ ਦੇ ਸਭ ਤੋਂ ਅਧਿਕ 7,33,449 ਟੈਸਟ ਕੀਤੇ ਗਏ ਜੋ ਇੱਕ ਨਵੀਂ ਉਪਲੱਬਧੀ ਹੈ। ਇਸ ਦੇ ਨਾਲ ਹੀ ਹੁਣ ਤੱਕ ਕੁੱਲ 2.6 ਕਰੋੜ ਤੋਂ ਅਧਿਕ ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ। ਟੀਪੀਐੱਮ ਯਾਨੀ ਪ੍ਰਤੀ ਦਸ ਲੱਖ ਦੀ ਆਬਾਦੀ ‘ਤੇ ਟੈਸਟ ਵਧ ਕੇ 18,852 ਹੋ ਗਏ ਹਨ।
ਸ਼੍ਰੇਣੀਬੱਧ ਟੈਸਟਿੰਗ ਅਤੇ ਉਸ ਤੋਂ ਮਿਲਣ ਵਾਲੀਆਂ ਪ੍ਰਤੀਕਿਰਿਆਵਾਂ ਸਦਕਾ ਹੁਣ ਇੱਕ ਟੈਸਟਿੰਗ ਰਣਨੀਤੀ ਬਣ ਗਈ ਹੈ ਜਿਸ ਨਾਲ ਦੇਸ਼ ਵਿੱਚ ਟੈਸਟਿੰਗ ਸੁਵਿਧਾਵਾਂ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਇਸ ਰਣਨੀਤੀ ਨੂੰ ਬਣਾਈ ਰੱਖਣ ਦੇ ਲਈ ਦੇਸ਼ ਵਿੱਚ ਟੈਸਟਿੰਗ ਲੈਬ ਨੈੱਟਵਰਕ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਅੱਜ ਦੇਸ਼ ਭਰ ਵਿੱਚ 1421 ਲੈਬਾਂ ਕਾਰਜਸ਼ੀਲ ਹਨ, ਇਨ੍ਹਾਂ ਵਿੱਚ ਸਰਕਾਰੀ ਖੇਤਰ ਦੀਆਂ 44 ਅਤੇ ਪ੍ਰਾਈਵੇਟ ਖੇਤਰ ਦੀਆਂ 477 ਲੈਬਾਂ ਹਨ। ਇਸ ਵਿੱਚ ਸ਼ਾਮਲ ਹਨ:
• ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ : 724 ( ਸਰਕਾਰੀ : 431 + ਪ੍ਰਾਈਵੇਟ : 293)
• ਟਰੂਨੈਟ ਅਧਾਰਿਤ ਟੈਸਟ ਲੈਬਾਂ : 584 ( ਸਰਕਾਰ : 481 + ਪ੍ਰਾਈਵੇਟ : 103 )
• ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ: 113 ( ਸਰਕਾਰੀ : 32 + ਪ੍ਰਾਈਵੇਟ : 81 )
ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ‘ਤੇ ਈਮੇਲ ਅਤੇ @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।
ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075 ( ਟੋਲ - ਫ੍ਰੀ) ‘ਤੇ ਕਾਲ ਕਰੋ। ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ‘ਤੇ ਉਪਲੱਬਧ ਹੈ।
****
ਐੱਮਵੀ/ਐੱਸਜੀ
(Release ID: 1645427)
Visitor Counter : 222
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam