ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਬੁਨਿਆਦੀ ਢਾਂਚੇ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਵਿੱਚ ਅੰਤਰਰਾਸ਼ਟਰੀ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ

Posted On: 12 AUG 2020 3:20PM by PIB Chandigarh


ਕੇਂਦਰੀ ਰੋਡ ਟਰਾਂਸਪੋਰਟ, ਰਾਜਮਾਰਗ ਅਤੇ ਸੂਖਮ, ਲਘੂ ਅਤੇ ਮੱਧਮ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਭਾਰਤੀ ਰਾਜਮਾਰਗਾਂ ਅਤੇ ਐੱਮਐੱਸਐੱਮਈ ਖੇਤਰਾਂ ਵਿੱਚ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ ਹੈ। ਇਹ ਦੋਵੇਂ ਖੇਤਰ ਭਾਰਤੀ ਅਰਥਵਿਵਸਥਾ ਦੇ ਵਿਕਾਸ ਇੰਜਣ ਹਨ।

ਅੱਜ ਸੜਕ ਬੁਨਿਆਦੀ  ਢਾਂਚਾ ਅਤੇ ਐੱਮਐੱਸਐੱਮਈ ਵਿੱਚ ਵਪਾਰ ਨਿਵੇਸ਼ ਅਤੇ ਸਹਿਯੋਗ ਪਰ ਇੰਡੋ-ਆਸਟਰੇਲੀਅਨ ਚੈਂਬਰਸ ਆਵ੍ ਕਮਰਸ ਅਤੇ ਵੋਮੇਨੋਵੇਟਰ ਨੂੰ ਸੰਬੋਧਤ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਪਹਿਲਾਂ ਤੋਂ ਹੀ ਸੜਕ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਕਰ ਰਹੇ ਹਨ। ਇਸ ਸਹਿਯੋਗ ਨੇ ਜਨਤਾ ਦੇ ਲਈ ਬਿਹਤਰ ਡਿਜ਼ਾਈਨ ਅਤੇ ਜਾਗਰੂਕਤਾ ਦੇ ਮੌਕੇ ਵੀ ਉਪਲਬਧ ਕਰਾਏ ਹਨ। ਭਾਰਤੀ ਸੜਕ ਸੁਰੱਖਿਆ ਮੁੱਲਾਂਕਣ ਪ੍ਰੋਗਰਾਮ ਦੇ ਤਹਿਤ 21000 ਕਿਲੋਮੀਟਰ ਲੰਬੀਆਂ ਸੜਕਾਂ ਦਾ ਮੁੱਲਾਂਕਣ ਕੀਤਾ ਗਿਆ ਹੈ ਅਤੇ ਲਗਭਗ 3000 ਕਿਲੋਮੀਟਰ ਲੰਬੀਆਂ ਸੜਕਾਂ ਦਾ ਤਕਨੀਕੀ ਅੱਪਗ੍ਰੇਡੇਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਿਹਤਰ ਸੜਕ ਇੰਜੀਨੀਅਰਿੰਗ ਅਤੇ ਜਨਤਕ ਜਾਗਰੂਕਤਾ ਵਿੱਚ ਵਾਧੇ ਨਾਲ ਇਹ ਸੁਧਾਰ ਆਇਆ ਹੈ। ਅੰਦਾਜ਼ਾ ਹੈ ਕਿ ਇਸ ਅੱਪਗ੍ਰੇਡੇਸ਼ਨ ਪ੍ਰੋਗਰਾਮਾਂ ਨਾਲ ਸੜਕ ਹਾਦਸਿਆਂ ਵਿੱਚ ਲਗਭਗ 50 ਫ਼ੀਸਦੀ ਦੀ ਕਮੀ ਆਵੇਗੀ। ਸ਼੍ਰੀ ਗਡਕਰੀ ਨੇ ਇਹ ਦੱਸਿਆ ਕਿ ਸਾਡਾ ਉਦੇਸ਼ 2030 ਤੱਕ ਜ਼ੀਰੋ ਸੜਕ ਹਾਦਸਿਆਂ ਨੂੰ ਪ੍ਰਾਪਤ ਕਰਨਾ ਹੈ। 

https://twitter.com/nitin_gadkari/status/1293444073152319488

ਸ਼੍ਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਉਨ੍ਹਾਂ ਦੇ ਮੰਤਰਾਲੇ ਨੇ ਸੜਕ ਹਾਦਸਿਆਂ ਨੂੰ ਘਟਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਹਨ। ਵਿਸ਼ਵ ਬੈਂਕ ਅਤੇ ਏਡੀਬੀ ਨੇ ਇਸ ਮੁਹਿੰਮ ਦੇ ਲਈ 7000-7000 ਕਰੋੜ ਰੁਪਏ ਦੀ ਪ੍ਰਤੀਬੱਧਤਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਜਾਗਰੂਕਤਾ ਅਤੇ ਸਿੱਖਿਆ, ਐਮਰਜੈਂਸੀ ਸੇਵਾਵਾਂ ਵਿੱਚ ਸੁਧਾਰ, ਮੈਡੀਕਲ ਬੀਮੇ ’ਤੇ ਜ਼ੋਰ, ਜ਼ਿਆਦਾ ਤੋਂ ਜ਼ਿਆਦਾ ਹਸਪਤਾਲ ਆਦਿ ਉਪਲਬਧ ਕਰ ਕੇ ਦੇਸ਼ ਆਪਣੇ ਸੜਕ ਸੁਰੱਖਿਆ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਨੇੜੇ ਪਹੁੰਚ ਰਿਹਾ ਹੈ। ਉਨ੍ਹਾਂ ਨੇ ਮੋਟਰ ਵਾਹਨ ਅਧਿਨਿਯਮ, 2019 ਦਾ ਹਵਾਲਾ ਦਿੱਤਾ, ਜਿਹੜਾ ਦੇਸ਼ ਵਿੱਚ ਟਰਾਂਸਪੋਰਟ ਖੇਤਰ ਦੇ ਸਾਰੇ ਪਹਿਲੂਆਂ ਦੇ ਲਈ ਇੱਕ ਵਿਆਪਕ ਕਾਨੂੰਨ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਪਿੰਡ, ਖੇਤੀਬਾੜੀ ਅਤੇ ਕਬਾਇਲੀ ਖੇਤਰਾਂ ਵੱਲ ਖ਼ਾਸ ਧਿਆਨ ਦੇ ਰਹੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਐੱਮਐੱਸਐੱਮਈ ਇੱਕ ਅਜਿਹਾ ਖੇਤਰ ਹੈ ਜੋ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਅਰਥਵਿਵਸਥਾ ਨੂੰ ਅੱਗੇ ਵਧਾਏਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੁਨਿਆਦੀ ਢਾਂਚੇ ਅਤੇ ਬੀਮਾ ਖੇਤਰਾਂ ਵਿੱਚ ਨਿਵੇਸ਼ ਖੋਲ ਦਿੱਤਾ ਗਿਆ ਹੈ, ਕਿਉਂਕਿ ਬੀਮਾ, ਪੈਨਸ਼ਨ ਅਤੇ ਸ਼ੇਅਰ ਅਰਥਵਿਵਸਥਾਵਾਂ ਵਿੱਚ ਵੱਡੇ ਮੌਕੇ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਐੱਮਐੱਸਐੱਮਈ ਜਲਦੀ ਹੀ ਪੂੰਜੀ ਬਜ਼ਾਰ ਵਿੱਚ ਦਾਖ਼ਲ ਕਰਨ ਵਾਲੀ ਹੈ।

ਆਸਟਰੇਲੀਆ ਦੇ ਉਪ-ਪ੍ਰਧਾਨ ਮੰਤਰੀ ਸ਼੍ਰੀ ਮਾਈਕਲ ਮੈਕਕਾਰਮੈਕ ਨੇ ਇਸ ਮੌਕੇ ’ਤੇ ਭਾਰਤੀ ਸੜਕ ਖੇਤਰ ਦੇ ਵਿਕਾਸ ਅਤੇ ਪ੍ਰਗਤੀ, ਖ਼ਾਸ ਰੂਪ ਨਾਲ ਸੜਕ ਸੁਰੱਖਿਆ ਵਿੱਚ ਭਾਗੀਦਾਰੀ ਕਰਨ ਦੇ ਲਈ ਆਸਟਰੇਲੀਆ ਦੀ ਗਹਰੀ ਦਿਲਚਸਪੀ ਵਿਅਕਤ ਕੀਤੀ। ਉਨ੍ਹਾਂ ਨੇ ਖ਼ਾਸ ਰੂਪ ਨਾਲ ਸੜਕ ਸੁਰੱਖਿਆ ਦੇ ਖੇਤਰ ਵਿੱਚ  ਉਨ੍ਹਾਂ ਦੇ ਦੇਸ਼ ਦੁਆਰਾ ਦਿੱਤੀਆਂ ਗਈਆਂ ਵੱਖ-ਵੱਖ ਪਹਿਲਾਂ ਦੇ ਬਾਰੇ ਵੀ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਵਿੱਚ ਮਜ਼ਬੂਤ ਸਬੰਧ ਹੈ। ਇਸ ਤੋਂ ਪਹਿਲਾਂ ਇੰਨੇ ਮਜ਼ਬੂਤ ਸਬੰਧ ਕਦੇ ਨਹੀਂ ਰਹੇ। ਇਨ੍ਹਾਂ ਸਬੰਧਾਂ ਵਿੱਚ ਵੱਡੇ ਰੂਪ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੇ ਬੁਨਿਆਦੀ ਢਾਂਚੇ ਨਿਰਮਾਣ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਕੋਵਿਡ-19 ’ਤੇ ਕਾਬੂ ਪਾਉਣ ਦਾ ਇੱਕ ਤਰੀਕਾ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਵੀ ਹੈ।

***

ਆਰਸੀਜੇ / ਐੱਮਐੱਸ



(Release ID: 1645425) Visitor Counter : 159