ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਲਗਭਗ 16 ਲੱਖ ਮਰੀਜ਼ਾਂ ਦੇ ਠੀਕ ਹੋਣ ਨਾਲ ਭਾਰਤ ਦੀ ਰਿਕਵਰੀ ਦਰ ਲਗਭਗ 70% ਹੋਈ

ਮਾਮਲਾ ਮੌਤ ਦਰ (ਸੀਐੱਫ਼ਆਰ) 2% ਤੋਂ ਹੇਠਾਂ ਆਈ

Posted On: 11 AUG 2020 2:03PM by PIB Chandigarh

ਪ੍ਰਭਾਸ਼ਾਲੀ ਕੰਟਰੋਲ ਨੀਤੀ, ਤੇਜ ਅਤੇ ਵਿਆਪਕ ਟੈਸਟਿੰਗ ਨੂੰ ਕਾਮਯਾਬੀ ਨਾਲ ਅਮਲ ਵਿੱਚ ਲਿਆਉਣ ਦੇ ਨਾਲ-ਨਾਲ ਦੇਖਭਾਲ਼ ਦੇ ਦ੍ਰਿਸ਼ਟੀਕੋਣ ਤੇ ਅਧਾਰਿਤ ਗੰਭੀਰ ਮਰੀਜ਼ਾਂ ਦੇ ਸਟੈਂਡਰਡ ਕਲੀਨੀਕਲ ਪ੍ਰਬੰਧਨ ਸਦਕਾ ਠੀਕ ਹੋਣ ਦੀ ਦਰ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਠੀਕ ਹੋਣ ਦੀ ਦਰ ਅੱਜ ਲਗਭਗ 70% ਹੈ।  

 

ਹੋਰ ਵੱਧ ਮਰੀਜ਼ਾਂ ਦੇ ਠੀਕ ਹੋਣ ਤੇ ਹਸਪਤਾਲਾਂ ਤੋਂ ਛੁੱਟੀ  ਦਿੱਤੇ ਜਾਣ ਅਤੇ ਘੱਰ ਵਿੱਚ ਇਕਾਂਤਵਾਸ (ਹਲਕੇ ਤੇ ਦਰਮਿਆਨੇ ਮਾਮਲਿਆਂ ਨਾਲ) ਵਿੱਚ ਰਹਿ ਰਹੇ ਮਰੀਜ਼ਾਂ ਦੇ ਠੀਕ ਹੋਣ ਨਾਲ ਕੁੱਲ ਰਿਕਵਰੀ ਦਰ ਵਧ ਕੇ 15, 83,489 ਤੱਕ  ਪਹੁੰਚ ਗਈ ਹੈ, ਇਸ ਵਿੱਚ ਪਿਛਲੇ 24 ਘੰਟਿਆਂ ਚ ਹਸਪਤਾਲਾਂ ਤੋਂ ਡਿਸਚਾਰਜ ਕੀਤੇ ਗਏ ਕੋਵਿਡ-19 ਦੇ 47,746 ਮਰੀਜ਼ ਵੀ ਸ਼ਾਮਲ ਹਨ।

 

ਦੇਸ਼ ਵਿੱਚ ਐਕਟਿਵ ਕੇਸਾਂ ਦੀ ਅਸਲ ਸੰਖਿਆ 6,39, 929 ਹੈ, ਜੋ ਕੁੱਲ ਪਾਜ਼ਿਟਿਵ ਕੇਸਾਂ ਦਾ ਸਿਰਫ 28.21 % ਹੈ। ਇਹ ਮਰੀਜ਼ ਸਰਗਰਮ ਮੈਡੀਕਲ ਨਿਗਰਾਨੀ ਹੇਠ ਹਨ।

 

ਨਿਰੰਤਰ ਠੀਕ ਹੋ ਰਹੇ ਕੇਸਾਂ ਸਦਕਾ ਕੋਵਿਡ-19 ਦੇ ਐਕਟਿਵ ਕੇਸਾਂ ਅਤੇ ਠੀਕ ਹੋਏ ਕੇਸਾਂ ਦਾ ਅੰਤਰ ਲਗਭਗ 9.5 ਲੱਖ ਹੋ ਗਿਆ ਹੈ।  ਭਾਰਤ ਦੀ ਟੈਸਟ, ਟ੍ਰੈਕ, ਟ੍ਰੀਟ ਰਣਨੀਤੀ ਇੱਛਾ ਅਨੁਸਾਰ ਨਤੀਜੇ ਦਰਸਾ ਰਹੀ ਹੈ। ਇਸ ਲਈ ਪ੍ਰਤੀਸ਼ਤ ਰਿਕਵਰੀ ਅਤੇ ਪ੍ਰਤੀਸ਼ਤ ਐਕਟਿਵ ਕੇਸਾਂ ਦਾ ਅੰਤਰ ਰੋਜ਼ਾਨਾ ਵਧ  ਰਿਹਾ ਹੈ।

 

WhatsApp Image 2020-08-11 at 10.25.54.jpeg

 

ਹਸਪਤਾਲਾਂ ਵਿੱਚ ਬਿਹਤਰ ਅਤੇ ਪ੍ਰਭਾਵੀ ਕਲੀਨੀਕਲ ਇਲਾਜ ਤੇ ਧਿਆਨ ਕੇਂਦ੍ਰਿਤ ਕੀਤੇ ਜਾਣ, ਜਲਦੀ ਅਤੇ ਸਮੇਂ ਤੇ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਲਿਆਉਣ ਲਈ ਐਂਬੂਲੈਂਸਾਂ ਦੀ ਨਾਨ-ਇੰਵੇਸਿਵ, ਬਿਹਤਰ ਅਤੇ ਆਪਸੀ ਤਾਲਮੇਲ ਦੀਆਂ ਸੇਵਾਵਾਂ ਦੀ ਵਰਤੋਂ ਨਾਲ ਕੋਵਿਡ-19 ਮਰੀਜ਼ਾਂ ਦੇ ਨਿਰਵਿਘਨ ਕੁਸ਼ਲ ਰੋਗੀ ਪ੍ਰਬੰਧਨ ਵਿੱਚ  ਸਹਾਇਤਾ ਮਿਲੀ। ਇਸ ਸਦਕਾ ਮਾਮਲਾ ਮੌਤ ਦਰ (ਸੀਐੱਫ਼ਆਰ) ਵਿਸ਼ਵ ਪੱਧਰੀ ਔਸਤ ਦੇ ਮੁਕਾਬਲੇ ਘੱਟ ਰਹੀ। ਇਹ ਦਰ ਅੱਜ 2% ਤੋਂ ਘਟ ਕੇ 1.99% ਤੇ ਆ ਗਈ ਹੈ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ ਤੇ ਪ੍ਰਮਾਣਿਕ ਅਤੇ ਤਾਜ਼ੀ ਜਾਣਕਾਰੀ ਲਈ, ਦਿਸ਼ਾ-ਨਿਰਦੇਸ਼ ਅਤੇ ਅਡਵਾਈਜ਼ਰੀ ਲਈ ਨਿਯਮਿਤ ਤੌਰ ਤੇ https://www.mohfw.gov.in/ ਅਤੇ @MoHFW_INDIA ਦੇਖੋ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਜਾਣਕਾਰੀ ਲਈ technicalquery.covid19[at]gov[dot]in ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]inਤੇ ਈ-ਮੇਲ ਅਤੇ @CovidIndiaSeva ਪੁੱਛਿਆ ਜਾ ਸਕਦਾ ਹੈ

 

ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਹੈਲਪਲਾਈਨ ਨੰਬਰ : +91-11-23978046 ਜਾਂ 1075 (ਟੋਲ ਫ੍ਰੀ) ਤੇ ਕਾਲ ਕਰੋ ਕੋਵਿਡ-19 ’ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ https://www.mohfw.gov.in/pdf/coronvavirushelplinenumber.pdf. ’ਤੇ ਉਪਲੱਬਧ ਹੈ

 

****

 

ਐੱਮਵੀ/ਐੱਸਜੀ


(Release ID: 1645129) Visitor Counter : 242