ਰਸਾਇਣ ਤੇ ਖਾਦ ਮੰਤਰਾਲਾ

ਐੱਨਡੀਏ ਸਰਕਾਰ ਨੇ ਖਾਦ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਹਨ -ਸ਼੍ਰੀ ਗੌੜਾ

Posted On: 10 AUG 2020 10:25AM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ.ਵੀ. ਸਦਾਨੰਦ ਗੌੜਾ ਨੇ ਕਿਹਾ ਕਿ ਐਨਡੀਏ ਸਰਕਾਰ ਨੇ ਖੇਤੀਬਾੜੀ ਉਤਪਾਦਕਤਾ ਬਣਾਏ ਰੱਖਣ  ਅਤੇ ਖਾਦ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਵੱਖ ਵੱਖ ਪਹਿਲਕਦਮੀਆਂ ਕੀਤੀਆਂ ਹਨ ਸ਼੍ਰੀ ਗੌੜਾ ਨੇ ਕਿਹਾ ਕਿ ਖੇਤੀ ਉਤਪਾਦਕਤਾ ਨੂੰ ਕਾਇਮ ਰੱਖਣ ਲਈ ਖਾਦਾਂ ਦੇ ਪੌਸ਼ਟਿਕ ਤੱਤਾਂ ਦੀ ਸਰਬੋਤਮ ਵਰਤੋਂ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖਾਦ ਵਿਭਾਗ, ਖੇਤੀਬਾੜੀ ਸਹਿਕਾਰਤਾ ਵਿਭਾਗ ਤੇ ਕਿਸਾਨ ਭਲਾਈ ਵਿਭਾਗ ਅਤੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ ਪ੍ਰਚਾਰ ਦੇ ਮੰਤਵ ਨਾਲ ਸਾਂਝੇ ਤੌਰ 'ਤੇ ਕਿਸਾਨਾਂ ਖਾਦ ਐਪਲੀਕੇਸ਼ਨ ਜਾਗਰੂਕਤਾ ਪ੍ਰੋਗਰਾਮ ਆਯੋਜਿਤ  ਕਰ ਰਹੇ ਹਨ।

 

 ਸ੍ਰੀ ਗੌੜਾ ਨੇ ਅੱਗੇ ਦੱਸਿਆ ਕਿ ਖਾਦ ਅਤੇ ਖਾਦ ਟੈਕਨੋਲੋਜੀ ਵਿੱਚ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਖਾਦ ਵਿਭਾਗ ਅਧੀਨ ਸੀਪੀਐਸਈਜ਼ ਨੇ ਇੱਕ ਵੱਖਰੀ ਥਿੰਕ ਟੈਂਕ ਬਾਡੀ ਬਣਾਈ ਹੈ ਜਿਸ ਦਾ ਨਾਮ ਇੰਡੀਅਨ ਕੌਂਸਲ ਫਰਟਲਾਈਜ਼ਰਜ਼ ਐਂਡ ਫਰਟੀਲਾਈਜ਼ਰ ਟੈਕਨੋਲੋਜੀ ਰਿਸਰਚ” (ਆਈਸੀਐੱਫਐੱਫਟੀਆਰ) ਹੈ। ਕੌਂਸਲ 19 ਅਗਸਤ 2019 ਨੂੰ ਸੁਸਾਇਟੀਆਂ ਰਜਿਸਟ੍ਰੇਸ਼ਨ ਐਕਟ, 1860 ਦੇ ਅਧੀਨ ਸੁਸਾਇਟੀ ਵਜੋਂ ਰਜਿਸਟਰ ਕੀਤੀ ਗਈ ਹੈ। ਕੌਂਸਲ ਖਾਦ ਅਤੇ ਖਾਦ ਬਣਾਉਣ ਵਾਲੀ ਟੈਕਨੋਲੋਜੀ, ਕੱਚੇ ਮਾਲ ਦੀ ਵਰਤੋਂ ਅਤੇ ਉਤਪਾਦਾਂ ਵਿੱਚ ਸਾਂਝੇਦਾਰੀ ਰਾਹੀਂ ਅਤੇ ਉਤਪਾਦਾਂ ਵਿੱਚ ਨਵੀਨਤਾ ਦੇ ਖੇਤਰ ਵਿੱਚ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰੇਗੀ ਅਤੇ ਵੱਖ-ਵੱਖ ਖੋਜ ਸੰਸਥਾਵਾਂ, ਖਾਦ ਉਦਯੋਗ ਅਤੇ ਹੋਰ ਹਿੱਸੇਦਾਰਾਂ ਨਾਲ ਸਹਿਯੋਗ ਕਰਨਗੇ, ਹੁਣ ਤੱਕ, ਜਨਰਲ ਕੌਂਸਲ ਦੀਆਂ ਦੋ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਕਾਰਜਕਾਰੀ ਕਮੇਟੀ ਦੀਆਂ ਤਿੰਨ ਮੀਟਿੰਗਾਂ ਕੀਤੀਆਂ ਹਨ

 

                                                *****

 

ਆਰਸੀਜੇ /ਆਰਕੇਐੱਮ



(Release ID: 1644945) Visitor Counter : 114