ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸਰਕਾਰ ਮਨੁੱਖ-ਹਾਥੀ ਟਕਰਾਅ ਦੇ ਖਾਤਮੇ ਲਈ ਇੱਕ ਲੰਬੇ ਸਮੇਂ ਦੇ ਮਜ਼ਬੂਤ ਹੱਲ ਲਈ ਪ੍ਰਤੀਬੱਧ ਹੈ - ਕੇਂਦਰੀ ਵਾਤਾਵਰਣ ਮੰਤਰੀ

ਵਿਸ਼ਵ ਹਾਥੀ ਦਿਵਸ ਦੇ ਮੌਕੇ ਤੇ ਭਾਰਤ ਵਿੱਚ ਮਨੁੱਖ-ਹਾਥੀ ਟਕਰਾਅ ਦੇ ਪ੍ਰਬੰਧਨ ਦੀਆਂ ਵੱਖ-ਵੱਖ ਪ੍ਰਥਾਵਾਂ ਬਾਰੇ ਇੱਕ ਸੰਗ੍ਰਹਿ ਜਾਰੀ

Posted On: 10 AUG 2020 3:34PM by PIB Chandigarh

"ਮਨੁੱਖਾਂ ਅਤੇ ਪਸ਼ੂਆਂ ਦਰਮਿਆਨ ਟਕਰਾਅ ਦੇ ਵਧ ਰਹੇ ਕੇਸਾਂ ਨਾਲ ਨਜਿੱਠਣ ਲਈ ਜ਼ੋਰ-ਸ਼ੋਰ ਨਾਲ ਯਤਨ ਹੋ ਰਹੇ ਹਨ ਕਿ ਵਣਾਂ ਵਿੱਚ ਪਸ਼ੂਆਂ ਨੂੰ ਖਾਣਾ ਅਤੇ ਪਾਣੀ ਮੁਹੱਈਆ ਕਰਵਾਇਆ ਜਾਵੇ" ਇਹ ਸ਼ਬਦ ਕੇਂਦਰੀ ਵਾਤਾਵਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਨਵੀਂ ਦਿੱਲੀ ਵਿੱਚ ਵਿਸ਼ਵ ਹਾਥੀ ਦਿਵਸ ਦੇ ਮੌਕੇ ਉੱਤੇ ਆਯੋਜਿਤ ਕੀਤੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਹੇ

 

 

https://twitter.com/PrakashJavdekar/status/1292775690866012161

 

ਵਾਤਾਵਰਣ ਮੰਤਰੀ ਨੇ ਕਿਹਾ ਕਿ ਭਾਰਤ ਹਾਥੀਆਂ ਅਤੇ ਹੋਰ ਜਾਨਵਰਾਂ ਨੂੰ ਬਚਾਉਣ ਲਈ ਪ੍ਰਤੀਬੱਧ ਹੈ ਅਤੇ ਉਹ ਮਨੁੱਖਾਂ-ਪਸ਼ੂਆਂ ਦਰਮਿਆਨ ਟਕਰਾਅ ਨੂੰ ਟਾਲਣ ਲਈ ਇੱਕ ਮਜ਼ਬੂਤ, ਪ੍ਰੈਕਟੀਕਲ ਅਤੇ ਸਸਤਾ ਹੱਲ ਲੱਭਣ ਲਈ ਕੰਮ ਕਰ ਰਿਹਾ ਹੈ ਸ਼੍ਰੀ ਜਾਵਡੇਕਰ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਬੰਧ ਵਿੱਚ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਵਣ ਸਟਾਫ ਦੀ ਟ੍ਰੇਨਿੰਗ ਵੱਲ ਧਿਆਨ ਦੇਣ ਦੀ ਲੋੜ ਹੈ

 

 

"ਝਗੜਿਆਂ ਦੇ ਪ੍ਰਬੰਧਨ ਅਤੇ ਮਨੁੱਖਾਂ ਅਤੇ ਹਾਥੀਆਂ ਦੀਆਂ ਕੀਮਤੀ ਜਾਨਾਂ ਦਾ ਨੁਕਸਾਨ ਨਾ ਹੋਣ ਦੇਣ ਲਈ ਇਹ ਜ਼ਰੂਰੀ ਹੈ ਕਿ ਮਨੁੱਖ ਅਤੇ ਹਾਥੀ ਦੀ ਸਹਿ-ਹੋਂਦ ਨੂੰ ਮਜ਼ਬੂਤ ਕੀਤਾ ਜਾਵੇ," ਮੰਤਰੀ ਨੇ ਇਹ ਸ਼ਬਦ ਪ੍ਰੋਗਰਾਮ ਦੌਰਾਨ ਇਕ ਕਿਤਾਬਚਾ "ਬੈਸਟ ਪ੍ਰੈਕਟਿਸਿਜ਼ ਆਵ੍ ਹਿਊਮਨ-ਐਲੀਫੈਂਟ ਕਨਫਲਿਕਟ ਮੈਨੇਜਮੈਂਟ ਇਨ ਇੰਡੀਆ" ਜਾਰੀ ਕਰਦੇ ਹੋਏ ਕਹੇ

 

 

ਇਹ ਕਿਤਾਬਚਾ ਹਾਥੀਆਂ ਦੀ ਬਹੁਲਤਾ ਵਾਲੇ ਰਾਜਾਂ ਵਲੋਂ ਸਫਲਤਾ ਨਾਲ ਅਪਣਾਈ ਗਈ ਇੱਕ ਚਿੱਤਰਾਂ ਵਾਲੀ ਗਾਈਡ ਹੈ ਜਿਸ ਵਿੱਚ ਹਾਥੀਆਂ ਦੇ ਪ੍ਰਬੰਧਨ ਬਾਰੇ ਹੋਈਆਂ ਖੋਜਾਂ ਬਾਰੇ ਦੱਸਣ ਤੋਂ ਇਲਾਵਾ ਇਹ ਹਾਥੀਆਂ ਅਤੇ ਮਨੁੱਖਾਂ ਦਰਮਿਆਨ ਟਕਰਾਅ ਨੂੰ ਘੱਟ ਕਰਨ ਲਈ ਇੱਕ ਰੈਫਰੈਂਸ ਮੈਨੂਅਲ ਵਜੋਂ ਕੰਮ ਕਰੇਗਾ

 

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਵਾਤਾਵਰਣ ਮੰਤਰਾਲਾ ਵਿੱਚ ਰਾਜ ਮੰਤਰੀ ਸ਼੍ਰੀ ਬਾਬੁਲ ਸੁਪ੍ਰਿਯੋ ਨੇ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਦੇਸ਼ ਵਿੱਚ ਹਾਥੀਆਂ ਦੀ ਗਿਣਤੀ ਵਧ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਵੇਲੇ ਹਾਥੀਆਂ ਦੇ ਬਚਾਅ ਅਤੇ ਹਾਥੀ-ਮਨੁੱਖ ਟਕਰਾਅ ਨਾਲ ਸਖਤੀ ਨਾਲ ਨਜਿੱਠਣ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਬੇਦੋਸ਼ੇ ਜਾਨਵਰਾਂ ਦੀ ਹੱਤਿਆ ਸਰਕਾਰ ਵਲੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੇਂਦਰ ਸਰਕਾਰ ਮਨੁੱਖ-ਜਾਨਵਰ ਟਕਰਾਅ ਨੂੰ ਰੋਕਣ ਲਈ ਵਧੀਆ ਢੰਗ-ਤਰੀਕੇ ਅਪਣਾ ਰਹੀ ਹੈ

 

 

ਪ੍ਰੋਗਰਾਮ ਦੌਰਾਨ ਸ਼੍ਰੀ ਜਾਵਡੇਕਰ ਅਤੇ ਸ਼੍ਰੀ ਸੁਪ੍ਰਿਯੋ ਨੇ ਮੰਤਰਾਲਾ ਦੇ ਅਧਿਕਾਰੀਆਂ ਨਾਲ ਮਨੁੱਖ-ਹਾਥੀ ਟਕਰਾਅ ਬਾਰੇ ਇਕ ਪੋਰਟਲ ਦਾ ਬੀਟਾ ਰੂਪਾਂਤਰ ਜਾਰੀ ਕੀਤਾ ਮਨੁੱਖ-ਹਾਥੀ ਟਕਰਾਅ ਬਾਰੇ ਰਾਸ਼ਟਰੀ ਪੋਰਟਲ ਨੂੰ "ਸੁਰਕਸ਼ਾ" ਦਾ ਨਾਮ ਦਿੱਤਾ ਗਿਆ ਹੈ ਅਤੇ ਇਹ ਰੀਅਲ ਟਾਈਮ ਸੂਚਨਾ ਇਕੱਠੀ ਕਰਨ ਤੋਂ ਇਲਾਵਾ ਰੀਅਲ ਟਾਈਮ ਅਧਾਰ ਉੱਤੇ ਹੋ ਰਹੇ ਟਕਰਾਅ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰੇਗਾ ਅਤੇ ਡਾਟਾ ਇਕੱਠਾ ਕਰਨ ਦੇ ਪ੍ਰੋਟੋਕੋਲਜ਼, ਡਾਟਾ ਟ੍ਰਾਂਸਮਿਸ਼ਨ, ਪਾਈਪਲਾਈਨਜ਼ ਅਤੇ ਡਾਟਾ ਵੇਖਣ ਦੇ ਟੂਲਜ਼ ਵਿੱਚ ਮਦਦ ਕਰੇਗਾ ਤਾਕਿ ਨੀਤੀ ਘੜਨ ਵਾਲੇ ਐੱਚਈਸੀ ਡਾਟਾ ਇਕੱਠਾ ਕਰ ਸਕਣ ਜਿਸ ਨਾਲ ਨੀਤੀ ਤਿਆਰ ਕਰਨ ਵਿੱਚ ਅਤੇ ਟਕਰਾਅ ਨੂੰ ਘੱਟ ਕਰਨ ਦੀ ਕਾਰਜ ਯੋਜਨਾ ਤਿਆਰ ਕਰਨ ਵਿੱਚ ਸਹਾਇਤਾ ਮਿਲ ਸਕੇ ਇਸ ਵੇਲੇ ਪੋਰਟਲ ਦਾ ਬੀਟਾ-ਰੂਪਾਂਤਰ ਜਾਰੀ ਕੀਤਾ ਜਾ ਰਿਹਾ ਹੈ ਤਾਕਿ ਡਾਟਾ ਦੀ ਟੈਸਟਿੰਗ ਸਰਬ ਭਾਰਤੀ ਰੋਲ ਆਊਟ ਤੋਂ ਪਹਿਲਾਂ ਹੋ ਸਕੇ ਤਾਕਿ ਰਾਜ ਇਸ ਨੂੰ ਅਪਣਾ ਸਕਣ ਇਹ ਕੰਮ ਇਸ ਸਾਲ ਦੇ ਅੰਤ ਤੋਂ ਪਹਿਲਾਂ ਹੋਣ ਦੀ ਆਸ ਹੈ

https://twitter.com/PIB_India/status/1292733818533642240

 

ਵਿਸ਼ਵ ਹਾਥੀ ਦਿਵਸ 12 ਅਗਸਤ ਨੂੰ ਮਨਾਇਆ ਜਾਂਦਾ ਹੈ ਅਤੇ ਇਹ ਇੱਕ ਅੰਤਰਰਾਸ਼ਟਰੀ ਸਾਲਾਨਾ ਪ੍ਰੋਗਰਾਮ ਹੈ ਜੋ ਕਿ ਦੁਨੀਆ ਦੇ ਹਾਥੀਆਂ ਦੀ ਸੰਭਾਲ਼ ਅਤੇ ਰਾਖੀ ਨੂੰ ਸਮਰਪਿਤ ਹੈ ਵਿਸ਼ਵ ਹਾਥੀ ਦਿਵਸ ਦਾ ਉਦੇਸ਼ ਹਾਥੀਆਂ ਦੀ ਸੰਭਾਲ਼ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਗਿਆਨ ਅਤੇ ਹਾਂ-ਪੱਖੀ ਹੱਲਾਂ ਨੂੰ ਸਾਂਝਾ ਕਰਨਾ ਹੈ ਤਾਕਿ ਜੰਗਲੀ ਅਤੇ ਪਕੜੇ ਹੋਏ ਹਾਥੀਆਂ ਦੀ ਵਧੀਆ ਰਾਖੀ ਅਤੇ ਪ੍ਰਬੰਧਨ ਹੋ ਸਕੇ

 

ਏਸ਼ੀਆਈ ਹਾਥੀਆਂ ਨੂੰ ਆਈਯੂਸੀਐਨ ਰੈੱਡ ਸੂਚੀ ਵਿੱਚ ਸ਼ਾਮਲ ਕੀਤਾ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਭਾਰਤ ਨੂੰ ਛੱਡ ਕੇ ਵਧੇਰੇ ਦੇਸ਼ਾਂ ਵਿੱਚ ਹਾਥੀਆਂ ਦੀ ਆਬਾਦੀ ਖਤਮ ਹੋ ਗਈ ਹੈ ਕਿਉਂਕਿ ਉਥੇ ਹਾਥੀਆਂ ਦਾ ਸ਼ਿਕਾਰ ਜ਼ਿਆਦਾ ਹੋਇਆ ਹੈ ਇਸ ਵੇਲੇ ਦੀ ਆਬਾਦੀ ਦੇ ਅਨੁਮਾਨ ਅਨੁਸਾਰ 50,000 - 60,000 ਏਸ਼ੀਆਈ ਹਾਥੀ ਦੁਨੀਆ ਭਰ ਵਿੱਚ ਮੌਜੂਦ ਹਨ ਹਾਥੀਆਂ ਦੀ 60 ਫੀਸਦੀ ਆਬਾਦੀ ਭਾਰਤ ਵਿੱਚ ਨਿਵਾਸ ਕਰਦੀ ਹੈ

 

ਭਾਰਤੀ ਹਾਥੀ ਨੂੰ ਕਨਵੈਨਸ਼ਨ ਆਵ੍ ਦ ਮਾਈਗ੍ਰੇਟਰੀ ਸਪੀਸ਼ਿਜ਼ ਦੀ ਅਨੁਸੂਚੀ-1 ਵਿੱਚ ਰੱਖਿਆ ਗਿਆ ਹੈ ਅਜਿਹਾ ਫਰਵਰੀ, 2020 ਵਿੱਚ ਗੁਜਰਾਤ ਦੇ ਗਾਂਧੀ ਨਗਰ ਵਿੱਚ ਖਤਮ ਹੋਈ ਸੀਐੱਮਐੱਸ-13 ਵਿੱਚ ਕੀਤਾ ਗਿਆ ਸੀ ਹਾਥੀ ਭਾਰਤ ਦਾ ਇੱਕ ਕੁਦਰਤੀ ਵਿਰਾਸਤੀ ਪਸ਼ੂ ਹੈ ਅਤੇ ਭਾਰਤ ਇਸ ਦਿਨ ਨੂੰ ਇਸ ਜਾਨਵਰ ਦੀ ਸੰਭਾਲ਼ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਮਨਾਉਂਦਾ ਹੈ

 

ਡਾ. ਸੰਜੈ ਕੁਮਾਰ, ਡੀਜੀ (ਵਣ) ਅਤੇ ਵਿਸ਼ੇਸ਼ ਸਕੱਤਰ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਤਨ ਮੰਤਰਾਲਾ (ਐੱਮਓਈਐੱਫਸੀਸੀ), ਸ਼੍ਰੀ ਸੌਮਿੱਤਰਾ ਦਾਸਗੁਪਤਾ, ਏਡੀਜੀ (ਜੰਗਲੀ ਜੀਵਨ), ਸ਼੍ਰੀ ਨੋਇਲ ਥੋਮਸ ਆਈਜੀਐੱਫ ਅਤੇ ਡਾਇਰੈਕਟ ਪ੍ਰੋਜੈਕਟ ਐਲੀਫੈਂਟ, ਐੱਮਓਈਐੱਫਸੀਸੀ ਅਤੇ ਇਸੇ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਰਾਜਾਂ ਦੇ ਵਣ ਵਿਭਾਗਾਂ ਅਤੇ ਹੋਰ ਪ੍ਰਤੀਭਾਗੀ ਸੰਗਠਨਾਂ ਨੇ ਵੀ ਵਰਚੁਅਲ ਮੋਡ ਵਿੱਚ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ

 

For Best practices of Human-Elephant Conflict Management in India” Click here

 

****

 

 

ਜੀਕੇ


(Release ID: 1644938) Visitor Counter : 269