ਰੇਲ ਮੰਤਰਾਲਾ

ਇੱਕ ਪ੍ਰਾਈਵੇਟ ਏਜੰਸੀ ਦੁਆਰਾ ਇੱਕ ਅਖ਼ਬਾਰ ਵਿੱਚ ਭਾਰਤੀ ਰੇਲਵੇ ਦੀਆਂ ਅੱਠ ਸ਼੍ਰੇਣੀਆਂ ਦੀਆਂ ਅਸਾਮੀਆਂ ਦੇ ਕਥਿਤ ਤੌਰ ’ਤੇ ਭਰਤੀ ਕਰਨ ਸੰਬੰਧੀ ਇੱਕ ਇਸ਼ਤਿਹਾਰ ਬਾਰੇ ਸਪਸ਼ਟੀਕਰਨ |

ਕਿਸੇ ਵੀ ਰੇਲਵੇ ਭਰਤੀ ਲਈ ਇਸ਼ਤਿਹਾਰ ਹਮੇਸ਼ਾਂ ਸਿਰਫ਼ ਭਾਰਤੀ ਰੇਲਵੇ ਦੁਆਰਾ ਦਿੱਤਾ ਜਾਂਦਾ ਹੈ| ਕਿਸੇ ਵੀ ਪ੍ਰਾਈਵੇਟ ਏਜੰਸੀ ਨੂੰ ਅਜਿਹਾ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ|
ਅਜਿਹਾ ਇਸ਼ਤਿਹਾਰ ਜਾਰੀ ਕਰਨਾ ਗੈਰ-ਕਾਨੂੰਨੀ ਹੈ ਅਤੇ ਧੋਖਾਧੜੀ ਦੇ ਬਰਾਬਰ ਹੈ।
ਉਪਰੋਕਤ ਏਜੰਸੀ ਖ਼ਿਲਾਫ਼ ਰੇਲਵੇ ਸਖ਼ਤ ਕਾਰਵਾਈ ਕਰੇਗਾ।

Posted On: 09 AUG 2020 7:13PM by PIB Chandigarh

ਰੇਲਵੇ ਮੰਤਰਾਲੇ ਦੇ ਧਿਆਨ ਵਿੱਚ ਆਇਆ ਹੈ ਕਿ ਇੱਕ ਅਵੇਸਟ੍ਰਨ ਇੰਫੋਟੈਕਨਾਂ ਦੀ ਇੱਕ ਸੰਸਥਾ ਨੇ ਜਿਸਦੀ ਵੈਬਸਾਈਟ (www.avestran.in) ਹੈ, ਇਸਨੇ 8 ਅਗਸਤ 2020 ਨੂੰ ਇੱਕ ਪ੍ਰਮੁੱਖ ਨਿਊਜ਼ ਪੇਪਰ ਵਿੱਚ ਇੱਕ ਇਸ਼ਤਿਹਾਰ ਦਿੱਤਾ ਹੈ ਜਿਸ ਵਿੱਚ ਅੱਠ ਸ਼੍ਰੇਣੀਆਂ ਅਧੀਨ ਕੁੱਲ 5285 ਅਸਾਮੀਆਂ ਦੇ ਲਈ ਅਰਜ਼ੀਆਂ ਮੰਗੀਆਂ ਹਨ, ਅਤੇ ਇਹ ਵੀ ਲਿਖਿਆ ਗਿਆ ਹੈ ਕਿ ਇਹ ਅਸਾਮੀਆਂ ਭਾਰਤੀ ਰੇਲਵੇ ਦੁਆਰਾ ਆਊਟਸੋਰਸਿੰਗ ਦੇ ਅਧਾਰ ’ਤੇ 11 ਸਾਲਾਂ ਦੇ ਇੱਕਰਾਰਨਾਮੇ ਲਈ ਭਰੀਆਂ ਜਾਣਗੀਆਂ| ਬਿਨੈਕਾਰਾਂ ਨੂੰ 750 / - ਰੁਪਏ ਆਨਲਾਈਨ ਫ਼ੀਸ ਵਜੋਂ ਜਮ੍ਹਾ ਕਰਨ ਲਈ ਕਿਹਾ ਗਿਆ ਹੈ ਅਤੇ ਅਰਜ਼ੀਆਂ ਭਰਨ ਦੀ ਆਖਰੀ ਮਿਤੀ 10 ਸਤੰਬਰ, 2020 ਦੱਸੀ ਗਈ ਹੈ|

ਇਹ ਸਭ ਨੂੰ ਦੱਸਿਆ ਜਾ ਸਕਦਾ ਹੈ ਕਿ ਕਿਸੇ ਵੀ ਰੇਲਵੇ ਭਰਤੀ ਲਈ ਇਸ਼ਤਿਹਾਰ ਹਮੇਸ਼ਾਂ ਸਿਰਫ਼ ਭਾਰਤੀ ਰੇਲਵੇ ਦੁਆਰਾ ਹੀ ਦਿੱਤਾ ਜਾਂਦਾ ਹੈ| ਕਿਸੇ ਵੀ ਪ੍ਰਾਈਵੇਟ ਏਜੰਸੀ ਨੂੰ ਅਜਿਹਾ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ| ਅਜਿਹਾ ਇਸ਼ਤਿਹਾਰ ਜਾਰੀ ਕਰਨਾ ਗੈਰ-ਕਾਨੂੰਨੀ ਹੈ।

ਇਸ ਸੰਬੰਧ ਵਿੱਚ, ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਗਰੁੱਪ ‘ਸੀ’ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀ ਭਰਤੀ ਅਤੇ ਇਸ ਤੋਂ ਪਹਿਲਾਂ ਭਾਰਤੀ ਰੇਲਵੇ ’ਤੇ ਸਮੂਹ ‘ਡੀ’ ਦੀਆਂ ਅਸਾਮੀਆਂ ਦੀ ਭਰਤੀ ਮੌਜੂਦਾ ਸਮੇਂ ਵਿੱਚ ਸਿਰਫ਼ 21 ਰੇਲਵੇ ਭਰਤੀ ਬੋਰਡਾਂ (ਆਰਆਰਬੀ) ਅਤੇ 16 ਰੇਲਵੇ ਭਰਤੀ ਸੈੱਲ (ਆਰਆਰਸੀ) ਦੁਆਰਾ ਕੀਤੀ ਗਈ ਹੈ ਅਤੇ ਕਿਸੇ ਹੋਰ ਏਜੰਸੀ ਦੁਆਰਾ ਨਹੀਂ| ਕੇਂਦਰੀ ਰੇਲਵੇ ਰੁਜ਼ਗਾਰ ਨੋਟੀਫਿਕੇਸ਼ਨ (ਸੀਈਐੱਨ) ਦੁਆਰਾ ਵਿਸ਼ਾਲ ਪਬਲੀਸਿਟੀ ਦੇ ਕੇ ਭਾਰਤੀ ਰੇਲਵੇ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਂਦੀਆਂ ਹਨ|

ਪੂਰੇ ਦੇਸ਼ ਵਿੱਚ ਯੋਗ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਨੂੰ ਮੰਗਵਾਇਆ ਜਾਂਦਾ ਹੈ| ਸੀਈਐੱਨ ਨੂੰ ਇੰਪਲਾਈਮੈਂਟ ਨਿਊਜ਼ / ਰੋਜ਼ਗਾਰ ਸਮਾਚਾਰ ਦੁਆਰਾ ਪ੍ਰਕਾਸ਼ਤ ਕੀਤਾ ਜਾਂਦਾ ਹੈ ਅਤੇ ਰਾਸ਼ਟਰੀ ਰੋਜ਼ਾਨਾ ਅਤੇ ਸਥਾਨਕ ਅਖ਼ਬਾਰਾਂ ਵਿੱਚ ਇਸਦਾ ਸੰਕੇਤਕ ਨੋਟਿਸ ਦਿੱਤਾ ਜਾਂਦਾ ਹੈ| ਸੀਈਐੱਨ ਆਰਆਰਬੀਜ਼ / ਆਰਆਰਸੀਜ਼ ਦੀਆਂ ਅਧਿਕਾਰਤ ਵੈਬਸਾਈਟਾਂ ’ਤੇ ਵੀ ਪ੍ਰਦਰਸ਼ਤ ਕੀਤੀ ਜਾਂਦੀ ਹੈ| ਸਾਰੇ ਆਰਆਰਬੀਜ਼ / ਆਰਆਰਸੀਜ਼ ਦੀ ਵੈਬਸਾਈਟ ਦਾ ਪਤਾ ਸੀਈਐੱਨ ਵਿੱਚ ਦਿੱਤਾ ਗਿਆ ਹੈ|

ਇਹ ਹੋਰ ਸਪੱਸ਼ਟ ਕੀਤਾ ਗਿਆ ਹੈ ਕਿ ਰੇਲਵੇ ਨੇ ਹਾਲੇ ਤੱਕ ਇਸ ਦੇ ਸਟਾਫ਼ ਦੀ ਭਰਤੀ ਕਰਨ ਲਈ ਰੇਲਵੇ ਦੀ ਬਜਾਏ ਕਿਸੇ ਵੀ ਪ੍ਰਾਈਵੇਟ ਏਜੰਸੀ ਨੂੰ ਅਧਿਕਾਰਤ ਨਹੀਂ ਕੀਤਾ ਹੈ ਜਿਵੇਂ ਕਿ ਉਪਰੋਕਤ ਨਾਮੀ ਏਜੰਸੀ ਨੇ ਕਥਿੱਤ ਤੌਰ ’ਤੇ ਕਿਹਾ ਹੈ|

ਰੇਲਵੇ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਪਰੋਕਤ ਮਾਮਲੇ ਵਿੱਚ ਸ਼ਾਮਲ ਉਪਰੋਕਤ ਏਜੰਸੀ / ਸੰਬੰਧਤ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

**

ਡੀਜੇਐੱਨ / ਐੱਮਕੇਵੀ


(Release ID: 1644681) Visitor Counter : 256