ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ ਮਹਾਮਾਰੀ ਤੋਂ ਠੀਕ ਹੋਣ ਦੀ ਦਰ ਲਗਭਗ 68% ਦੀ ਨਵੀਂ ਉਚਾਈ ਤਕ ਪਹੁੰਚੀ

ਮੌਤ ਦੀ ਦਰ (ਸੀਐਫਆਰ) ਵਿਚ ਗਿਰਾਵਟ ਜਾਰੀ, ਅੱਜ ਮੌਤ ਦਰ ਘੱਟ ਕੇ 2.05% ਹੋ ਗਈ

Posted On: 07 AUG 2020 12:20PM by PIB Chandigarh

ਭਾਰਤ ਦੋ ਮਹੱਤਵਪੂਰਨ ਪ੍ਰਾਪਤੀਆਂ -ਕੋਵਿਡ -19 ਮਰੀਜ਼ਾਂ ਵਿੱਚ ਠੀਕ ਹੋਣ ਦੀ ਦਰ ਵਿੱਚ ਲਗਾਤਾਰ ਵਾਧਾ ਅਤੇ ਘਟ ਮੌਤ ਦਰ ਜੋ ਵਿਸ਼ਵ ਪੱਧਰ ਦੀ ਔਸਤ ਤੋਂ ਵੀ ਘਟ ਬਣੀ ਹੋਈ ਹੈ, ਦੇ ਨਾਲ ਕੋਵਿਡ -19 ਦੇ ਇਲਾਜ਼ ਦੀ ਰਾਹ ਤੇ ਅੱਗੇ ਵੱਧ ਰਿਹਾ ਹੈ। ਕੋਵਿਡ ਮਰੀਜ਼ਾਂ ਦੇ ਠੀਕ ਹੋਣ ਦੀ ਦਰ 68% ਦੀ ਰਿਕਾਰਡ ਉਚਾਈ ਤੇ ਹੈ, ਜਦਕਿ ਮੌਤ ਦਰ 2.05% ਫ਼ੀਸਦ ਦੇ ਨੀਵੇਂ ਪੱਧਰ ਤੇ ਆ ਗਈ ਹੈ। ਇਸ ਤਰ੍ਹਾਂ ਕੋਵਿਡ-19 ਦੇ ਮਰੀਜ਼ਾਂ ਵਿਚਾਲੇ ਮੌਤ ਦੀ ਦਰ ਘੱਟ ਬਣੀ ਹੋਈ ਹੈ। ਇਨ੍ਹਾਂ ਦੋਹਾਂ ਕਾਰਨਾਂ ਕਰਕੇ ਭਾਰਤ ਵਿੱਚ ਇਸ ਮਹਾਮਾਰੀ ਤੋਂ ਠੀਕ ਹੋਣ ਵਾਲੇ ਹੋਣ ਲੋਕਾਂ ਦੀ ਗਿਣਤੀ ਅਤੇ ਇਸਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਿਚਾਲੇ ਪਾੜਾ (7.7 ਲੱਖ ਤੋਂ ਵੱਧ) ਲਗਾਤਾਰ ਵਧਦਾ ਜਾ ਰਿਹਾ ਹੈ।

ਪਿਛਲੇ 24 ਘੰਟਿਆਂ ਵਿੱਚ 49,769 ਮਰੀਜ਼ਾਂ ਦੇ ਠੀਕ ਹੋਣ ਦੇ ਨਾਲ ਹੀ ਇਸ ਮਹਾਮਾਰੀ ਤੋਂ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 13. 78.105 ਹੋ ਗਈ ਹੈ।

ਹਸਪਤਾਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਕੇਂਦਰ ਵੱਲੋਂ ਜਾਰੀ ਕੀਤੇ ਗਏ ਕਲੀਨਿਕਲ ਟਰੀਟਮੈਂਟ ਪ੍ਰੋਟੋਕੋਲ ਵਿਚ ਸ਼ਾਮਲ ਕੀਤੇ ਗਏ ਸਟੈਂਡਰਡ ਆਫ਼ ਕੇਅਰ ਰਾਹੀਂ ਹਸਪਤਾਲਾਂ ਵਿੱਚ ਦਾਖ਼ਲ ਮਰੀਜ਼ਾਂ ਦੇ ਉਪਯੁਕਤ ਇਲਾਜ ਤੇ ਜ਼ੋਰ ਦੇਣ ਨਾਲ ਇਸ ਮਹਾਮਾਰੀ ਤੋਂ ਠੀਕ ਹੋਣ ਦੀ ਦਰ ਵਿੱਚ ਸੁਧਾਰ ਯਕੀਨੀ ਬਣਿਆ ਹੈ। ਪਿੱਛਲੇ ਦੋ ਹਫ਼ਤਿਆਂ ਦੌਰਾਨ ਮਹਾਮਾਰੀ ਤੋਂ ਠੀਕ ਹੋਣ ਦੇ ਰੋਜ਼ਾਨਾ ਮਾਮਲੇ (7 ਦਿਨ ਦੀ ਔਸਤ ਨਾਲ) ਲਗਭਗ 26, 000 ਤੋਂ ਵੱਧ ਕੇ 44, 000 ਹੋ ਗਏ ਹਨ।

 

ਕੇਂਦਰ ਅਤੇ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ਾਂ ਸਰਕਾਰਾਂ ਵੱਲੋਂ ਕੇਂਦਰਤ ਅਤੇ ਤਾਲਮੇਲ ਨਾਲ ਮਹਾਮਾਰੀ ਦੀ ਰੋਕਥਾਮ ਦੇ ਉਪਰਾਲਿਆਂ, ਮਰੀਜ਼ਾਂ ਦੀ ਆਈਸੋਲੇਸ਼ਨ ਦੇ ਨਾਲ ਨਾਲ ਵਿਆਪਕ ਪੱਧਰ ਤੇ ਟੈਸਟਿੰਗ ਅਤੇ ਪ੍ਰਭਾਵਸ਼ਾਲੀ ਇਲਾਜ਼ ਦੇ ਨਿਰੰਤਰ ਯਤਨਾਂ ਸਦਕਾ ਇਸ ਮਹਾਮਾਰੀ ਦੇ ਐਕਟਿਵ ਮਾਮਲਿਆਂ ਦੇ ਪ੍ਰਤੀਸ਼ਤ ਵਿੱਚ ਗਿਰਾਵਟ ਤੇ ਮਹਾਮਾਰੀ ਤੋਂ ਠੀਕ ਹੋਣ ਦੀ ਦਰ ਵਿੱਚ ਵਾਧਾ ਸੁਨਿਸ਼ਚਿਤ ਹੋਇਆ ਹੈ।

 

 

ਹਰ ਰੋਜ਼ ਨਵੇਂ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ਵਿੱਚ ਵੀ ਕਾਬਿਲੇ ਜ਼ਿਕਰ ਅਤੇ ਨਿਰੰਤਰ ਵਾਧਾ ਦਰਜ ਕੀਤਾ ਜਾ ਰਿਹਾ ਹੈ।

 

 

 

ਕੋਵਿਡ-19 ਨਾਲ ਸੰਬੰਧਤ ਸਾਰੇ ਤਕਨੀਕੀ ਮੁੱਦਿਆਂ,ਦਿਸ਼ਾ ਨਿਰਦੇਸ਼ਾਂ ਅਤੇ ਅਡਵਾਈਜਰੀਆਂ ਬਾਰੇ ਸਾਰੀ ਪ੍ਰਮਾਣਿਕ ਅਤੇ ਨਵੀਨਤਮ ਜਾਣਕਾਰੀ ਹਾਸਲ ਕਰਨ ਲਈ ਕਿਰਪਾ ਕਰਕੇ ਨਿਯਮਿਤ ਤੌਰ ਤੇ ਸਾਡੀ ਵੈਬਸਾਈਟ https://www.mohfw.gov.in/ and @MoHFW_INDIA.ਵੇਖੋ।

ਕੋਵਿਡ -19 ਨਾਲ ਸੰਬੰਧਤ ਤਕਨੀਕੀ ਪ੍ਰਸ਼ਨ ਹੇਠ ਦਿੱਤੀ ਵੈਬਸਾਈਟ ਤੇ ਭੇਜੇ ਜਾ ਸਕਦੇ ਹਨ।

technicalquery.covid19[at]gov[dot]in and other queries on ncov2019[at]gov[dot]in and @CovidIndiaSeva

ਕੋਵਿਡ -19 'ਤੇ ਕੋਈ ਪ੍ਰਸ਼ਨ ਹੋਣ ਦੀ ਸਥਿਤੀ ਵਿੱਚ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਹੈਲਪਲਾਈਨ ਨੰਬਰ +91-11-23978046 ਜਾਂ 1075

(ਟੋਲ ਫ੍ਰੀ) ਤੇ ਸੰਪਰਕ ਕਰੋ

ਕੋਵਿਡ -19 ਲਈ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ

https://www.mohfw.gov.in/pdf/coronvavirushelplinenumber.pdf. ਤੇ ਉਪ੍ਲੱਬਧ ਹੈ।

ਐਮ ਵੀ/ਐਸ ਜੀ



(Release ID: 1644282) Visitor Counter : 212