ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਲਗਾਤਾਰ ਦੂਜੇ ਦਿਨ 24 ਘੰਟਿਆਂ ਵਿਚ 6 ਲੱਖ ਤੋਂ ਵੱਧ ਟੈਸਟ ਕੀਤੇ


ਕੁਲ 2.14 ਕਰੋੜ ਤੋਂ ਵੱਧ ਸੈਂਪਲ ਟੈਸਟ ਕੀਤੇ ਗਏ

ਟੈਸਟ ਪ੍ਰਤੀ ਮਿਲੀਅਨ (ਟੀਪੀਐਮ) ਵਧ ਕੇ 15568 ਹੋਏ

Posted On: 05 AUG 2020 3:43PM by PIB Chandigarh

ਭਾਰਤ ਨੇ ਲਗਾਤਾਰ ਦੂਜੇ ਦਿਨ 24 ਘੰਟਿਆਂ ਵਿਚ 6 ਲੱਖ ਤੋਂ ਵੱਧ ਟੈਸਟ ਕੀਤੇ ਕੇਂਦਰ ਅਤੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੋਵਿਡ-19 ਕੇਸਾਂ ਦਾ ਪਤਾ ਲਗਾਉਣ ਲਈ ਜੋ ਤੇਜ਼ ਸਰਗਰਮੀਆਂ ਜਾਰੀ ਹਨ - ਪ੍ਰਾਥਮਿਕ ਕਦਮ ਵਜੋਂ ਟੈਸਟਿੰਗ ਵਿਚ ਤੇਜ਼ੀ ਲਿਆਉਣੀ ਹੈ ਅਤੇ ਇਲਾਜ/ ਘਰ ਵਿਚ ਆਈਸੋਲੇਸ਼ਨ ਕਰਨੀ ਹੈ, ਦੇ ਨਤੀਜੇ  ਵਜੋਂ ਭਾਰਤ ਤੇਜ਼ੀ ਨਾਲ ਰੋਜ਼ਾਨਾ ਹੋਣ ਵਾਲੇ ਟੈਸਟਾਂ ਦੀ ਗਿਣਤੀ ਵਿਚ ਵਾਧਾ ਕਰ ਰਿਹਾ ਹੈ

 

ਗ੍ਰੇਡਿਡ ਅਤੇ ਮਿਲ ਰਹੇ ਹੁੰਗਾਰੇ ਦੇ ਨਤੀਜੇ ਵਜੋਂ ਇਕ ਟੈਸਟਿੰਗ ਰਣਨੀਤੀ ਸਾਹਮਣੇ ਆਈ ਜਿਸ ਨੇ ਕਿ ਦੇਸ਼ ਭਰ ਵਿਚ ਟੈਸਟਿੰਗ ਨੈੱਟਵਰਕ ਵਿਚ ਨਿਰੰਤਰ ਵਾਧਾ ਕੀਤਾ ਪਿਛਲੇ 24 ਘੰਟਿਆਂ ਵਿਚ 6,19,652 ਟੈਸਟ ਕੀਤੇ ਗਏ ਅਤੇ ਕੁਲ ਟੈਸਟਿੰਗ ਅੱਜ ਤੱਕ 2,14,84,402 ਉੱਤੇ ਪਹੁੰਚ ਗਈ ਪ੍ਰਤੀ ਮਿਲੀਅਨ ਟੈਸਟਿੰਗ ਵਿਚ ਤੇਜ਼ੀ ਨਾਲ ਵਾਧਾ ਹੋਇਆ ਅਤੇ ਇਹ 15,568 ਉੱਤੇ ਪਹੁੰਚੀ

 

ਵਿਸਤ੍ਰਿਤ "ਟੈਸਟ, ਟਰੈਕ ਐਂਡ ਟ੍ਰੀਟ" ਰਣਨੀਤੀ ਨੂੰ ਜਾਰੀ ਰੱਖਦੇ ਹੋਏ ਦੇਸ਼ ਵਿਚ ਟੈਸਟਿੰਗ ਲੈਬ ਨੈੱਟਵਰਕ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ ਅੱਜ ਤੱਕ ਲੈਬ ਨੈੱਟਵਰਕ ਵਿਚ ਦੇਸ਼ ਵਿਚ ਕੁਲ 1366 ਲੈਬਜ਼ ਹਨ ਜਿਨ੍ਹਾਂ ਵਿਚੋਂ 920 ਸਰਕਾਰੀ ਅਤੇ 446 ਪ੍ਰਾਈਵੇਟ ਖੇਤਰ ਦੀਆਂ ਲੈਬਜ਼ ਹਨ ਇਨ੍ਹਾਂ ਵਿਚ ਸ਼ਾਮਿਲ ਹਨ -

 

  • ਰੀਅਲ-ਟਾਈਮ ਆਰਟੀ ਪੀਸੀਆਰ ਆਧਾਰਤ ਟੈਸਟਿੰਗ ਲੈਬਜ਼ : 696 (ਸਰਕਾਰੀ 421 + ਪ੍ਰਾਈਵੇਟ 275)

 

  • ਟਰੂਨੈਟ ਆਧਾਰਤ ਟੈਸਟਿੰਗ ਲੈਬਜ਼ 561 : (ਸਰਕਾਰੀ 467 + ਪ੍ਰਾਈਵੇਟ 94)

 

  • ਸੀਬੀਨੈਟ ਆਧਾਰਤ ਟੈਸਟਿੰਗ ਲੈਬਜ਼ : 109 (ਸਰਕਾਰੀ 32 + ਪ੍ਰਾਈਵੇਟ 77)

 

ਕੋਵਿਡ-19 ਨਾਲ ਸੰਬੰਧਤ ਤਕਨੀਕੀ ਮੁੱਦਿਆਂ, ਦਿਸ਼ਾ ਨਿਰਦੇਸ਼ਾਂ ਅਤੇ ਮਸ਼ਵਰਿਆਂ ਬਾਰੇ ਸਾਰੀ ਪ੍ਰਮਾਣਕ ਅਤੇ ਢੁਕਵੀਂ ਜਾਣਕਾਰੀ ਲਈ ਕਿਰਪਾ ਕਰਕੇ ਨਿਯਮਤ ਤੌਰ ਤੇ  https://www.mohfw.gov.in/ ਅਤੇ @MoHFW_INDIA ਵੇਖੋ

 

ਕੋਵਿਡ-19 ਨਾਲ ਸੰਬੰਧਤ ਤਕਨੀਕੀ ਸਵਾਲ technicalquery.covid19[at]gov[dot]in ਅਤੇ ਹੋਰ ਸਵਾਲ  ncov2019[at]gov[dot]in ਅਤੇ @CovidIndiaSeva ਤੇ ਭੇਜੇ ਜਾ ਸਕਦੇ ਹਨ

 

ਕੋਵਿਡ-19 ਨੂੰ ਲੈ ਕੇ ਜੇ ਕੋਈ ਸਵਾਲ ਹੋਵੇ ਤਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਹੈਲਪਲਾਈਨ ਨੰਬਰ + 91-11-23978046 ਜਾਂ 1075 (ਟੋਲ ਫਰੀ) ਉੱਤੇ ਕਾਲ ਕਰੋਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਲਿਸਟ ਵੀ https://www.mohfw.gov.in/pdf/coronvavirushelplinenumber.pdf ਉੱਤੇ ਮੁਹੱਈਆ ਹੈ

ਐਮਵੀ /ਐਸਜੀ



(Release ID: 1643625) Visitor Counter : 138