ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿਚ ਇਕ ਦਿਨ ਵਿਚ ਰਿਕਾਰਡ 51,706 ਰਿਕਵਰੀਆਂ ਹੋਈਆਂ

ਰਿਕਵਰੀ ਰੇਟ ਰਿਕਾਰਡ 67.19% ਉੱਤੇ ਪੁੱਜਾ

ਕੇਸ ਮੌਤ ਦਰ (ਸੀਐਫਆਰ) ਹੋਰ ਘੱਟ ਕੇ 2.09% ਉਤੇ ਆ ਗਈ

Posted On: 05 AUG 2020 2:47PM by PIB Chandigarh

ਭਾਰਤ ਨੇ ਪਿਛਲੇ 24 ਘੰਟਿਆਂ ਵਿਚ ਕਿਸੇ ਇਕ ਦਿਨ ਵਿਚ ਸਭ ਤੋਂ ਵੱਧ ਰਿਕਵਰੀਆਂ ਦਾ ਰਿਕਾਰਡ ਕਾਇਮ ਕੀਤਾ 51,706 ਕੋਵਿਡ-19 ਮਰੀਜ਼ਾਂ ਦੇ ਠੀਕ ਹੋਣ ਨਾਲ ਰਿਕਵਰੀ ਰੇਟ ਇਕ ਨਵੀਂ ਉਚਾਈ 67.19% ਉੱਤੇ ਪਹੁੰਚ ਗਿਆ ਅਤੇ ਰੋਜ਼ਾਨਾ ਇਸ ਵਿਚ ਸੁਧਾਰ ਹੋ ਰਿਹਾ ਹੈ ਹੁਣ ਤਕ ਕੁਲ 12,82,215 ਮਰੀਜ਼ ਠੀਕ ਹੋ ਚੁੱਕੇ ਹਨ ਇਹ ਗਿਣਤੀ ਸਰਗਰਮ ਕੇਸਾਂ ਤੋਂ ਦੁੱਗਣੀ ਤੋਂ ਜ਼ਿਆਦਾ ਹੈ

 

ਕੋਵਿਡ-19 ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ਵਿਚ ਵਾਧਾ ਹੋਣ ਨਾਲ ਪਿਛਲੇ 14 ਦਿਨਾਂ ਵਿਚ ਕੇਸਾਂ ਵਿਚ 63.8% ਦਾ ਰਿਕਵਰਡ ਵਾਧਾ ਹੋਇਆ ਹੈ ਇਸ ਤੋਂ ਸੰਕੇਤ ਮਿਲਦਾ ਹੈ ਕਿ ਕੋਵਿਡ-19 ਪ੍ਰਤੀ ਹੁੰਗਾਰਾ ਅਤੇ ਪ੍ਰਬੰਧਨ ਨਾਲ ਕੇਂਦਰ ਸਰਕਾਰ ਦੀ "ਟੈਸਟ, ਟ੍ਰੈਕ, ਟ੍ਰੀਟ" ਰਣਨੀਤੀ ਦੇ ਨਤੀਜੇ ਸਾਹਮਣੇ ਆ ਰਹੇ ਹਨ

 

WhatsApp Image 2020-08-05 at 12.25.29.jpeg

 

ਟੈਸਟਿੰਗ ਵਿਚ ਤੇਜ਼ੀ ਆਉਣ ਅਤੇ ਹਸਪਤਾਲਾਂ ਦੇ ਢਾਂਚੇ ਵਿਚ ਜਨਤਾ ਅਤੇ ਨਿੱਜੀ ਖੇਤਰ ਦੇ ਸਾਂਝੇ ਯਤਨਾਂ ਨਾਲ ਹੋਏ ਸੁਧਾਰ ਨੇ ਰਿਕਵਰੀ ਰੇਟ ਵਿਚ ਵਾਧਾ ਯਕੀਨੀ ਬਣਾਇਆ ਹੈ ਜੋ ਕਿ ਪਿਛਲੇ 14 ਦਿਨਾਂ ਵਿਚ 63%  ਤੋਂ ਵਧ ਕੇ 67% ਤੇ ਪਹੁੰਚ ਗਿਆ ਹੈ

 

WhatsApp Image 2020-08-05 at 12.25.28.jpeg

 

 

ਰਿਕਵਰੀਆਂ ਵਿਚ ਨਿਰੰਤਰ ਤੌਰ ਤੇ ਵਾਧਾ ਹੋਣ ਨਾਲ ਠੀਕ ਹੋਏ ਮਰੀਜ਼ਾਂ ਅਤੇ ਸਰਗਰਮ ਕੋਵਿਡ-19 ਕੇਸਾਂ ਵਿਚਲਾ ਖੱਪਾ ਤਕਰੀਬਨ 7 ਲੱਖ ਤੇ ਪਹੁੰਚ ਗਿਆ ਹੈ ਰਿਕਾਰਡ ਸਰਵਉੱਚ ਰੋਜ਼ਾਨਾ ਰਿਕਵਰੀਆਂ ਕਾਰਣ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 5,86,244 ਤੇ ਆ ਗਈ ਹੈ (ਜੋ ਕਿ ਕਲ੍ਹ ਰਿਕਾਰਡ ਕੀਤੀ 5,86,298 ਗਿਣਤੀ ਤੋਂ ਘੱਟ ਹੈ) ਅਤੇ ਇਹ ਸਾਰੇ ਮਰੀਜ਼ ਮੈਡੀਕਲ ਨਿਗਰਾਨੀ ਹੇਠ ਹਨ

 

"ਟੈਸਟ, ਟ੍ਰੈਕ. ਟ੍ਰੀਟ" ਰਣਨੀਤੀ ਨੂੰ ਕੇਂਦਰ ਅਤੇ ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਨੇ ਪੂਰੇ ਤਾਲਮੇਲ ਨਾਲ ਲਾਗੂ ਕਰਕੇ ਇਹ ਯਕੀਨੀ ਬਣਾਇਆ ਹੈ ਕਿ ਸੀਐਫਆਰ ਹੁਣ ਵਿਸ਼ਵ ਦੀ ਸਥਿਤੀ ਨਾਲੋਂ ਘਟ ਹੈ ਅਤੇ ਇਸ ਵਿਚ ਲਗਾਤਾਰ ਕਮੀ ਆ ਰਹੀ ਹੈ ਕੇਸ ਮੌਤ ਦਰ ਅੱਜ 2.09 ਫੀਸਦੀ ਉੱਤੇ ਖੜੀ ਹੈ

 

ਕੋਵਿਡ-19 ਨਾਲ ਸੰਬੰਧਤ ਤਕਨੀਕੀ ਮੁੱਦਿਆਂ, ਦਿਸ਼ਾ ਨਿਰਦੇਸ਼ਾਂ ਅਤੇ ਮਸ਼ਵਰਿਆਂ ਬਾਰੇ ਸਾਰੀ ਪ੍ਰਮਾਣਕ ਅਤੇ ਢੁਕਵੀਂ ਜਾਣਕਾਰੀ ਲਈ ਕਿਰਪਾ ਕਰਕੇ ਨਿਯਮਤ ਤੌਰ ਤੇ  https://www.mohfw.gov.in/ ਅਤੇ @MoHFW_INDIA ਵੇਖੋ

 

ਕੋਵਿਡ-19 ਨਾਲ ਸੰਬੰਧਤ ਤਕਨੀਕੀ ਸਵਾਲ technicalquery.covid19[at]gov[dot]in ਅਤੇ ਹੋਰ ਸਵਾਲ  ncov2019[at]gov[dot]in ਅਤੇ @CovidIndiaSeva ਤੇ ਭੇਜੇ ਜਾ ਸਕਦੇ ਹਨ

 

ਕੋਵਿਡ-19 ਨੂੰ ਲੈ ਕੇ ਜੇ ਕੋਈ ਸਵਾਲ ਹੋਵੇ ਤਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਹੈਲਪਲਾਈਨ ਨੰਬਰ + 91-11-23978046 ਜਾਂ 1075 (ਟੋਲ ਫਰੀ) ਉੱਤੇ ਕਾਲ ਕਰੋਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਲਿਸਟ ਵੀ https://www.mohfw.gov.in/pdf/coronvavirushelplinenumber.pdf ਉੱਤੇ ਮੁਹੱਈਆ ਹੈ

 

ਐਮਵੀ /ਐਸਜੀ

 



(Release ID: 1643624) Visitor Counter : 175