ਪ੍ਰਧਾਨ ਮੰਤਰੀ ਦਫਤਰ

ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮਭੂਮੀ ਦੇ ਭੂਮੀ ਪੂਜਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 05 AUG 2020 3:37PM by PIB Chandigarh

ਸਿਯਾਵਰ ਰਾਮਚੰਦਰ ਕੀ ਜੈ !

 

ਜੈ ਸਿਯਾਰਾਮ।

 

ਜੈ ਸਿਯਾਰਾਮ।

 

ਅੱਜ ਇਹ ਜੈਘੋਸ਼ ਸਿਰਫ਼ ਸਿਯਾਰਾਮ ਦੀ ਨਗਰੀ ਵਿੱਚ ਹੀ ਨਹੀਂ ਸੁਣਾਈ ਦੇ ਰਿਹਾ ਬਲਕਿ ਇਸ ਦੀ ਗੂੰਜ ਪੂਰੇ ਵਿਸ਼ਵ ਭਰ ਵਿੱਚ ਹੈ। ਸਾਰੇ ਦੇਸ਼ਵਾਸੀਆਂ ਨੂੰ ਅਤੇ ਵਿਸ਼ਵ ਭਰ ਵਿੱਚ ਫੈਲੇ ਕਰੋੜਾਂ ਭਾਰਤ ਭਗਤਾਂ ਨੂੰ, ਰਾਮ ਭਗਤਾਂ ਨੂੰ, ਅੱਜ ਇਸ ਪਵਿੱਤਰ ਅਵਸਰ ਦੀ ਕੋਟਿ-ਕੋਟਿ ਵਧਾਈ।

 

ਮੰਚ ਤੇ ਵਿਰਾਜਮਾਨ ਯੂਪੀ ਦੀ ਗਵਰਨਰ ਸ਼੍ਰੀਮਤੀ ਆਨੰਦੀਬੇਨ ਪਟੇਲ  ਜੀ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਜੀ, ਪੂਜਯ ਨ੍ਰਿਤਯ ਗੋਪਾਲਦਾਸ ਜੀ ਮਹਾਰਾਜ ਅਤੇ ਸਾਡੇ ਸਾਰਿਆਂ ਦੇ ਸਨਮਾਨਿਤ ਸ਼੍ਰੀ ਮੋਹਨ ਭਾਗਵਤ ਜੀ, ਇਹ ਮੇਰਾ ਸੁਭਾਗ ਹੈ ਕਿ ਸ਼੍ਰੀਰਾਮ ਜਨਮਭੂਮੀ ਤੀਰਥ ਕਸ਼ੇਤਰ ਟਰੱਸਟ ਨੇ ਮੈਨੂੰ ਸੱਦਿਆ, ਇਸ ਇਤਿਹਾਸਿਕ ਪਲ ਦਾ ਸਾਖੀ ਬਣਨ ਦਾ ਅਵਸਰ ਦਿੱਤਾ। ਮੈਂ ਇਸ ਦੇ ਲਈ ਹਿਰਦੇ ਪੂਰਵਕ ਸ਼੍ਰੀਰਾਮ ਜਨਮਭੂਮੀ ਤੀਰਥ ਕਸ਼ੇਤਰ ਟਰੱਸਟ ਦਾ ਆਭਾਰ ਵਿਅਕਤ ਕਰਦਾ ਹਾਂ।

ਰਾਮ ਕਾਜੁ ਕੀਨਹੇ ਬਿਨੁ ਮੋਹਿ ਕਹਾਂ ਬਿਸ਼੍ਰਾਮ ॥

राम काजु कीन्हे बिनु मोहि कहाँ बिश्राम॥  )

 

ਭਾਰਤ, ਅੱਜ, ਭਗਵਾਨ ਭਾਸਕਰ ਦੀ ਹਾਜ਼ਰੀ ਵਿੱਚ ਸਰਯੂ ਦੇ ਕਿਨਾਰੇ ਇੱਕ ਸੁਨਹਿਰੀ ਅਧਿਆਏ ਰਚ ਰਿਹਾ ਹੈ। ਕੰਨਿਆਕੁਮਾਰੀ ਤੋਂ ਕਸ਼ੀਰਭਵਾਨੀ ਤੱਕ, ਕੋਟੇਸ਼ਵਰ ਤੋਂ ਕਾਮਾਖਿਆ ਤੱਕ, ਜਗਨਨਾਥ ਤੋਂ ਕੇਦਾਰਨਾਥ ਤੱਕ, ਸੋਮਨਾਥ ਤੋਂ ਕਾਸ਼ੀ ਵਿਸ਼ਵਨਾਥ ਤੱਕ, ਸੱਮੇਦ ਸਿਖਰ ਤੋਂ ਸ਼ਰਵਣਬੇਲਗੋਲਾ ਤੱਕਬੋਧਗਯਾ ਤੋਂ ਸਾਰਨਾਥ ਤੱਕ, ਅੰਮ੍ਰਿਤਸਰ ਤੋਂ ਪਟਨਾ ਸਾਹਿਬ ਤੱਕ, ਅੰਡਮਾਨ ਤੋਂ ਅਜਮੇਰ ਤੱਕਲਕਸ਼ਦਵੀਪ ਤੋਂ ਲੇਹ ਤੱਕ, ਅੱਜ ਪੂਰਾ ਭਾਰਤ, ਰਾਮਮਯ ਹੈ। ਪੂਰਾ ਦੇਸ਼ ਰੋਮਾਂਚਿਤ ਹੈ, ਹਰ ਮਨ ਦੀਪਮਯ ਹੈ। ਅੱਜ ਪੂਰਾ ਭਾਰਤ ਭਾਵੁਕ ਵੀ ਹੈ। ਸਦੀਆਂ ਦਾ ਇੰਤਜ਼ਾਰ ਅੱਜ ਸਮਾਪਤ ਹੋ ਰਿਹਾ ਹੈ।  ਕਰੋੜਾਂ ਲੋਕਾਂ ਨੂੰ ਅੱਜ ਇਹ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਉਹ ਆਪਣੇ ਜੀਂਦੇ-ਜੀ ਇਸ ਪਾਵਨ ਦਿਨ ਨੂੰ ਦੇਖ ਰਹੇ ਹਨ।

 

ਸਾਥੀਓ,

 

ਵਰ੍ਹਿਆਂ ਤੋਂ ਟਾਟ ਅਤੇ ਟੈਂਟ ਦੇ ਨੀਚੇ ਰਹਿ ਰਹੇ ਸਾਡੇ ਰਾਮਲਲਾ ਦੇ ਲਈ ਹੁਣ ਇੱਕ ਸ਼ਾਨਦਾਰ ਮੰਦਿਰ  ਦਾ ਨਿਰਮਾਣ ਹੋਵੇਗਾ। ਟੁੱਟਣਾ ਅਤੇ ਫਿਰ ਉੱਠ ਖੜ੍ਹਾ ਹੋਣਾ, ਸਦੀਆਂ ਤੋਂ ਚਲ ਰਹੇ ਇਸ ਵਿਅਤੀਕ੍ਰਮ ਤੋਂ ਰਾਮ ਜਨਮਭੂਮੀ ਅੱਜ ਮੁਕਤ ਹੋ ਗਈ ਹੈ। ਮੇਰੇ ਨਾਲ ਫਿਰ ਇੱਕ ਵਾਰ ਬੋਲੋ, ਜੈ ਸਿਯਾਰਾਮ, ਜੈ ਸਿਯਾਰਾਮ !!!

 

ਸਾਥੀਓ,

 

ਸਾਡੇ ਸੁਤੰਤਰਤਾ ਅੰਦੋਲਨ ਦੇ ਸਮੇਂ ਕਈ-ਕਈ ਪੀੜ੍ਹੀਆਂ ਨੇ ਆਪਣਾ ਸਭ ਕੁਝ ਸਮਰਪਿਤ ਕਰ ਦਿੱਤਾ ਸੀ। ਗੁਲਾਮੀ ਦੇ ਕਾਲਖੰਡ ਵਿੱਚ ਕੋਈ ਅਜਿਹਾ ਸਮਾਂ ਨਹੀਂ ਸੀ ਜਦੋਂ ਆਜ਼ਾਦੀ ਲਈ ਅੰਦੋਲਨ ਨਾ ਚਲਿਆ ਹੋਵੇ, ਦੇਸ਼ ਦਾ ਕੋਈ ਭੂ-ਭਾਗ ਅਜਿਹਾ ਨਹੀਂ ਸੀ ਜਿੱਥੇ ਆਜ਼ਾਦੀ ਲਈ ਬਲੀਦਾਨ ਨਾ ਦਿੱਤਾ ਗਿਆ ਹੋਵੇ। 15 ਅਗਸਤ ਦਾ ਦਿਨ ਉਸ ਅਥਾਹ ਤਪ ਦਾ, ਲੱਖਾਂ ਬਲੀਦਾਨਾਂ ਦਾ ਪ੍ਰਤੀਕ ਹੈਸੁਤੰਤਰਤਾ ਦੀ ਉਸ ਉਤਕੰਠ ਇੱਛਾ, ਉਸ ਭਾਵਨਾ ਦਾ ਪ੍ਰਤੀਕ ਹੈ। ਠੀਕ ਉਸੇ ਤਰ੍ਹਾਂ, ਰਾਮ ਮੰਦਿਰ  ਲਈ ਕਈ-ਕਈ ਸਦੀਆਂ ਤੱਕ, ਕਈ-ਕਈ ਪੀੜ੍ਹੀਆਂ ਨੇ ਅਖੰਡ ਅਵਿਰਤ ਇੱਕ-ਨਿਸ਼ਠ ਪ੍ਰਯਤਨ ਕੀਤਾ ਹੈ।  ਅੱਜ ਦਾ ਇਹ ਦਿਨ ਉਸੇ ਤਪ, ਤਿਆਗ ਅਤੇ ਸੰਕਲਪ ਦਾ ਪ੍ਰਤੀਕ ਹੈ।

 

ਰਾਮ ਮੰਦਿਰ ਲਈ ਚਲੇ ਅੰਦੋਲਨ ਵਿੱਚ ਅਰਪਣ ਵੀ ਸੀ ਤਰਪਣ ਵੀ ਸੀ, ਸੰਘਰਸ਼ ਵੀ ਸੀ, ਸੰਕਲਪ ਵੀ ਸੀ। ਜਿਨ੍ਹਾਂ ਦੇ ਤਿਆਗ, ਬਲੀਦਾਨ ਅਤੇ ਸੰਘਰਸ਼ ਨਾਲ ਅੱਜ ਇਹ ਸੁਪਨਾ ਸਾਕਾਰ ਹੋ ਰਿਹਾ ਹੈ, ਜਿਨ੍ਹਾਂ ਦੀ ਤਪੱਸਿਆ ਰਾਮ ਮੰਦਿਰ ਵਿੱਚ ਨੀਂਹ ਦੀ ਤਰ੍ਹਾਂ ਜੁੜੀ ਹੋਈ ਹੈ, ਮੈਂ ਉਨ੍ਹਾਂ ਸਭ ਲੋਕਾਂ ਨੂੰ ਅੱਜ ਨਮਨ ਕਰਦਾ ਹਾਂ, ਉਨ੍ਹਾਂ ਦਾ ਵੰਦਨ ਕਰਦਾ ਹਾਂ। ਸੰਪੂਰਨ ਸ੍ਰਿਸ਼ਟੀ ਦੀਆਂ ਸ਼ਕਤੀਆਂ, ਰਾਮ ਜਨਮਭੂਮੀ ਦੇ ਪਵਿੱਤਰ ਅੰਦੋਲਨ ਨਾਲ ਜੁੜਿਆ ਹਰ ਵਿਅਕਤਿੱਤਵ, ਜੋ ਜਿੱਥੇ ਹੈ, ਇਸ ਆਯੋਜਨ ਨੂੰ ਦੇਖ ਰਿਹਾ ਹੈਉਹ ਭਾਵ-ਵਿਭੋਰ ਹੈਸਾਰਿਆਂ ਨੂੰ ਅਸ਼ੀਰਵਾਦ ਦੇ ਰਿਹਾ ਹੈ।

 

ਸਾਥੀਓ,

 

ਰਾਮ ਸਾਡੇ ਮਨ ਵਿੱਚ ਵਸੇ ਹੋਏ ਹਨ, ਸਾਡੇ ਅੰਦਰ ਘੁਲ-ਮਿਲ ਗਏ ਹਨ। ਕੋਈ ਕੰਮ ਕਰਨਾ ਹੋਵੇ, ਤਾਂ ਪ੍ਰੇਰਣਾ ਲਈ ਅਸੀਂ ਭਗਵਾਨ ਰਾਮ ਦੀ ਤਰਫ ਹੀ ਦੇਖਦੇ ਹਾਂ। ਆਪ ਭਗਵਾਨ ਰਾਮ ਦੀ ਅਦਭੁੱਤ ਸ਼ਕਤੀ ਦੇਖੋ। ਇਮਾਰਤਾਂ ਨਸ਼ਟ ਕਰ ਦਿੱਤੀਆਂ ਗਈਆਂ, ਹੋਂਦ ਮਿਟਾਉਣ ਦਾ ਪ੍ਰਯਤਨ ਵੀ ਬਹੁਤ ਹੋਇਆ, ਲੇਕਿਨ ਰਾਮ ਅੱਜ ਵੀ ਸਾਡੇ ਮਨ ਵਿੱਚ ਵਸੇ ਹੋਏ ਹਨ, ਸਾਡੇ ਸੱਭਿਆਚਾਰ ਦਾ ਅਧਾਰ ਹਨ।  ਸ਼੍ਰੀਰਾਮ ਭਾਰਤ ਦੀ ਮਰਯਾਦਾ ਹਨ, ਸ਼੍ਰੀਰਾਮ ਮਰਯਾਦਾ ਪੁਰਸ਼ੋਤਮ ਹਨ।

ਇਸੀ ਆਲੋਕ ਵਿੱਚ ਅਯੁੱਧਿਆ ਵਿੱਚ ਰਾਮ ਜਨਮਭੂਮੀ ਤੇ, ਸ਼੍ਰੀ ਰਾਮ ਦੇ ਇਸ ਸ਼ਾਨਦਾਰ-ਦਿੱਵਯ ਮੰਦਿਰ  ਲਈ ਭੂਮੀਪੂਜਨ ਹੋਇਆ ਹੈ। ਇੱਥੇ ਆਉਣ ਤੋਂ ਪਹਿਲਾਂ, ਮੈਂ ਹਨੂਮਾਨਗੜ੍ਹੀ ਦਾ ਦਰਸ਼ਨ ਕੀਤਾ। ਰਾਮ  ਦੇ ਸਾਰੇ ਕੰਮ ਹਨੂਮਾਨ ਹੀ ਤਾਂ ਕਰਦੇ ਹਨ। ਰਾਮ ਦੇ ਆਦਰਸ਼ਾਂ ਦੀ ਕਲਯੁਗ ਵਿੱਚ ਰੱਖਿਆ ਕਰਨ ਦੀ ਜ਼ਿੰਮੇਦਾਰੀ ਵੀ ਹਨੂਮਾਨ ਜੀ ਦੀ ਹੀ ਹੈ। ਹਨੂਮਾਨ ਜੀ ਦੇ ਅਸ਼ੀਰਵਾਦ ਨਾਲ ਸ਼੍ਰੀ ਰਾਮਮੰਦਿਰ ਭੂਮੀਪੂਜਨ ਦਾ ਇਹ ਆਯੋਜਨ ਸ਼ੁਰੂ ਹੋਇਆ ਹੈ।

 

ਸਾਥੀਓ,

 

ਸ਼੍ਰੀਰਾਮ ਦਾ ਮੰਦਿਰ ਸਾਡੇ ਸੱਭਿਆਚਾਰ ਦਾ ਆਧੁਨਿਕ ਪ੍ਰਤੀਕ ਬਣੇਗਾ, ਸਾਡੀ ਸਦੀਵੀ ਆਸਥਾ ਦਾ ਪ੍ਰਤੀਕ ਬਣੇਗਾ, ਸਾਡੀ ਰਾਸ਼ਟਰੀ ਭਾਵਨਾ ਦਾ ਪ੍ਰਤੀਕ ਬਣੇਗਾ, ਅਤੇ ਇਹ ਮੰਦਿਰ ਕਰੋੜਾਂ-ਕਰੋੜਾਂ ਲੋਕਾਂ ਦੀ ਸਮੂਹਿਕ ਸੰਕਲਪ ਸ਼ਕਤੀ ਦਾ ਵੀ ਪ੍ਰਤੀਕ ਬਣੇਗਾ। ਇਹ ਮੰਦਿਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਸਥਾ, ਸ਼ਰਧਾ, ਅਤੇ ਸੰਕਲਪ ਦੀ ਪ੍ਰੇਰਣਾ ਦਿੰਦਾ ਰਹੇਗਾ। ਇਸ ਮੰਦਿਰ ਦੇ ਬਣਨ ਦੇ ਬਾਅਦ ਅਯੁੱਧਿਆ ਦੀ ਸਿਰਫ਼ ਸੁੰਦਰਤਾ ਹੀ ਨਹੀਂ ਵਧੇਗੀ, ਇਸ ਖੇਤਰ ਦਾ ਪੂਰਾ ਅਰਥਤੰਤਰ ਵੀ ਬਦਲ ਜਾਵੇਗਾ। ਇੱਥੇ ਹਰ ਖੇਤਰ ਵਿੱਚ ਨਵੇਂ ਅਵਸਰ ਬਣਨਗੇ, ਹਰ ਖੇਤਰ ਵਿੱਚ ਅਵਸਰ ਵਧਣਗੇ।

 

ਸੋਚੋ, ਪੂਰੀ ਦੁਨੀਆ ਤੋਂ ਲੋਕ ਇੱਥੇ ਆਉਣਗੇ, ਪੂਰੀ ਦੁਨੀਆ ਪ੍ਰਭੂ ਰਾਮ ਅਤੇ ਮਾਤਾ ਜਾਨਕੀ ਦਾ ਦਰਸ਼ਨ ਕਰਨ ਆਵੇਗੀ। ਕਿਤਨਾ ਕੁਝ ਬਦਲ ਜਾਵੇਗਾ ਇੱਥੇ।

 

ਸਾਥੀਓ

 

ਰਾਮ ਮੰਦਿਰ ਦੇ ਨਿਰਮਾਣ ਦੀ ਇਹ ਪ੍ਰਕਿਰਿਆ, ਰਾਸ਼ਟਰ ਨੂੰ ਜੋੜਨ ਦਾ ਉਪਕ੍ਰਮ ਹੈ। ਇਹ ਮਹੋਤਸਵ ਹੈ- ਵਿਸ਼ਵਾਸ ਨੂੰ ਵਿਦਮਾਨ ਨਾਲ ਜੋੜਨ ਦਾ। ਨਰ ਨੂੰ ਨਾਰਾਇਣ ਨਾਲ  ਜੋੜਨ ਦਾ।  ਲੋਕਾਂ ਨੂੰ ਆਸਥਾ ਨਾਲ ਜੋੜਨ ਦਾ। ਵਰਤਮਾਨ ਨੂੰ ਅਤੀਤ ਨਾਲ ਜੋੜਨ ਦਾ। ਅਤੇ ਖ਼ੁਦ ਨੂੰ ਸੰਸਕਾਰ ਨਾਲ ਜੋੜਨ ਦਾ। ਅੱਜ ਦੇ ਇਹ ਇਤਿਹਾਸਿਕ ਪਲ ਯੁਗਾਂ-ਯੁਗਾਂ ਤੱਕ, ਦਿਗ-ਦਿਗੰਤ ਤੱਕ ਭਾਰਤ ਦੀ ਕੀਰਤੀ ਪਤਾਕਾ ਫਹਿਰਾਉਂਦੇ ਰਹਿਣਗੇ। ਅੱਜ ਦਾ ਇਹ ਦਿਨ ਕਰੋੜਾਂ ਰਾਮਭਗਤਾਂ ਦੇ ਸੰਕਲਪ ਦੀ ਸਚਾਈ ਦਾ ਪ੍ਰਮਾਣ ਹੈ।

 

ਅੱਜ ਦਾ ਇਹ ਦਿਨ ਸੱਚਅਹਿੰਸਾਆਸਥਾ ਅਤੇ ਬਲੀਦਾਨ ਨੂੰ ਨਿਆਂਪ੍ਰਿਯ ਭਾਰਤ ਦੀ ਇੱਕ ਅਨੁਪਮ ਭੇਂਟ ਹੈ।  ਕੋਰੋਨਾ ਕਾਰਨ ਬਣੀਆਂ ਸਥਿਤੀਆਂ ਦੇ ਕਾਰਨ ਭੂਮੀਪੂਜਨ ਦਾ ਇਹ ਪ੍ਰੋਗਰਾਮ ਅਨੇਕ ਮਰਯਾਦਾਵਾਂ ਦੇ ਵਿੱਚ ਹੋ ਰਿਹਾ ਹੈ।  ਸ਼੍ਰੀਰਾਮ  ਦੇ ਕੰਮ ਵਿੱਚ ਮਰਯਾਦਾ ਦਾ ਜਿਹੋ-ਜਿਹਾ ਉਦਾਹਰਣ ਪੇਸ਼ ਕੀਤਾ ਜਾਣਾ ਚਾਹੀਦਾ ਹੈ, ਦੇਸ਼ ਨੇ ਵੈਸਾ ਹੀ ਉਦਾਹਰਣ ਪੇਸ਼ ਕੀਤਾ ਹੈ।  ਇਸੇ ਮਰਯਾਦਾ ਦਾ ਅਨੁਭਵ ਅਸੀਂ ਉਦੋਂ ਵੀ ਕੀਤਾ ਸੀ ਜਦੋਂ ਮਾਣਯੋਗ ਸਰਬਉੱਚ ਅਦਾਲਤ ਨੇ ਆਪਣਾ ਇਤਿਹਾਸਿਕ ਫੈਸਲਾ ਸੁਣਾਇਆ ਸੀ। ਅਸੀਂ ਉਦੋਂ ਵੀ ਦੇਖਿਆ ਸੀ ਕਿ ਕਿਵੇਂ ਸਾਰੇ ਦੇਸ਼ਵਾਸੀਆਂ ਨੇ ਸ਼ਾਂਤੀ ਨਾਲਸਾਰਿਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹੋਏ ਵਿਵਹਾਰ ਕੀਤਾ ਸੀ।  ਅੱਜ ਵੀ ਅਸੀਂ ਹਰ ਤਰਫ ਉਹੀ ਮਰਯਾਦਾ ਦੇਖ ਰਹੇ ਹਾਂ।

 

ਸਾਥੀਓ,

 

ਇਸ ਮੰਦਿਰ ਦੇ ਨਾਲ ਸਿਰਫ ਨਵਾਂ ਇਤਿਹਾਸ ਹੀ ਨਹੀਂ ਰਚਿਆ ਜਾ ਰਿਹਾਬਲਕਿ ਇਤਿਹਾਸ ਖੁਦ ਨੂੰ ਦੁਹਰਾ ਵੀ ਰਿਹਾ ਹੈ।  ਜਿਸ ਤਰ੍ਹਾਂ ਗਿਲਹਰੀ (ਕਾਟੋ) ਤੋਂ ਲੈ ਕੇ ਵਾਨਰ ਅਤੇ ਕੇਵਟ ਤੋਂ ਲੈ ਕੇ ਵਨਵਾਸੀ ਬੰਧੂਆਂ ਨੂੰ ਭਗਵਾਨ ਰਾਮ ਦੀ ਵਿਜੈ ਦਾ ਮਾਧਿਅਮ ਬਣਨ ਦਾ ਸੁਭਾਗ ਮਿਲਿਆਜਿਸ ਤਰ੍ਹਾਂ ਛੋਟੇ-ਛੋਟੇ ਗਵਾਲਿਆਂ ਨੇ ਭਗਵਾਨ ਸ਼੍ਰੀ ਕ੍ਰਿਸ਼ਣ ਦੁਆਰਾ ਗੋਵਰਧਨ ਪਰਬਤ ਉਠਾਉਣ ਵਿੱਚ ਵੱਡੀ ਭੂਮਿਕਾ ਨਿਭਾਈਜਿਸ ਤਰ੍ਹਾਂ ਮਾਵਲੇਛਤਰਪਤੀ ਵੀਰ ਸ਼ਿਵਾਜੀ ਦੀ ਸਵਰਾਜ ਸਥਾਪਨਾ ਦੇ ਨਮਿਤ ਬਣੇ, ਜਿਸ ਤਰ੍ਹਾਂ ਗ਼ਰੀਬ-ਪਿਛੜੇਵਿਦੇਸ਼ੀ ਆਕ੍ਰਾਂਤਾਵਾਂ (ਹਮਲਾਵਰਾਂ) ਦੇ ਨਾਲ ਲੜਾਈ ਵਿੱਚ ਮਹਾਰਾਜਾ ਸੁਹੇਲਦੇਵ  ਦੇ ਸੰਬਲ ਬਣੇਜਿਸ ਤਰ੍ਹਾਂ ਦਲਿਤਾਂ-ਪਿਛੜਿਆਂ-ਆਦਿਵਾਸੀਆਂਸਮਾਜ  ਦੇ ਹਰ ਵਰਗ ਨੇ ਆਜ਼ਾਦੀ ਦੀ ਲੜਾਈ ਵਿੱਚ ਗਾਂਧੀ ਜੀ ਨੂੰ ਸਹਿਯੋਗ ਦਿੱਤਾਉਸੇ ਤਰ੍ਹਾਂ ਅੱਜ ਦੇਸ਼ ਭਰ ਦੇ ਲੋਕਾਂ  ਦੇ ਸਹਿਯੋਗ ਨਾਲ ਰਾਮ ਮੰਦਿਰ  ਨਿਰਮਾਣ ਦਾ ਇਹ ਪੁੰਨ-ਕਾਰਜ ਸ਼ੁਰੂ ਹੋਇਆ ਹੈ।

 

ਜਿਵੇਂ ਪੱਥਰਾਂ ਤੇ ਸ਼੍ਰੀਰਾਮ ਲਿਖ ਕੇ ਰਾਮਸੇਤੂ ਬਣਾਇਆ ਗਿਆਉਸੇ ਤਰ੍ਹਾਂ ਹੀ ਘਰ-ਘਰ ਤੋਂਪਿੰਡ-ਪਿੰਡ ਤੋਂ ਸ਼ਰਧਾਪੂਰਵਕ ਪੂਜੀ ਸ਼ਿਲਾਵਾਂਇੱਥੇ ਊਰਜਾ ਦਾ ਸਰੋਤ ਬਣ ਗਈਆਂ ਹਨ।  ਦੇਸ਼ ਭਰ ਦੇ ਧਾਮਾਂ ਅਤੇ ਮੰਦਿਰਾਂ ਤੋਂ ਲਿਆਈ ਗਈ ਮਿੱਟੀ ਅਤੇ ਨਦੀਆਂ ਦਾ ਜਲਉੱਥੋਂ ਦੇ ਲੋਕਾਂਉੱਥੋਂ ਦੇ ਸੱਭਿਆਚਾਰ ਅਤੇ ਉੱਥੋਂ ਦੀਆਂ ਭਾਵਨਾਵਾਂਅੱਜ ਇੱਥੋਂ ਦੀ ਸ਼ਕਤੀ ਬਣ ਗਈਆਂ ਹਨ।  ਵਾਕਈਯੇ ਨ ਭੂਤੋ ਨ ਭਵਿਸ਼ਯਤਿ ਹੈ।  ਭਾਰਤ ਦੀ ਆਸਥਾਭਾਰਤ  ਦੇ ਲੋਕਾਂ ਦੀ ਸਮੂਹਿਕਤਾ ਦੀ ਇਹ ਅਮੋਘ ਸ਼ਕਤੀਪੂਰੀ ਦੁਨੀਆ ਦੇ ਲਈ ਅਧਿਐਨ ਦਾ ਵਿਸ਼ਾ ਹੈ, ਖੋਜ ਦਾ ਵਿਸ਼ਾ ਹੈ।

 

ਸਾਥੀਓ,

 

ਸ਼੍ਰੀਰਾਮਚੰਦਰ ਨੂੰ ਤੇਜ਼ ਵਿੱਚ ਸੂਰਜ ਦੇ ਸਮਾਨ, ਖਿਮਾ ਵਿੱਚ ਪ੍ਰਿਥਵੀ ਦੇ ਤੁੱਲਬੁੱਧੀ ਵਿੱਚ ਬ੍ਰਹਸਪਤੀ ਦੇ ਸਦ੍ਰਿਸ਼ ਅਤੇ ਯਸ਼ ਵਿੱਚ ਇੰਦਰ ਦੇ ਸਮਾਨ ਮੰਨਿਆ ਗਿਆ ਹੈ। ਸ਼੍ਰੀਰਾਮ ਦਾ ਚਰਿੱਤਰ ਸਭ ਤੋਂ ਅਧਿਕ ਜਿਸ ਕੇਂਦਰ ਬਿੰਦੂ ਤੇ ਘੁੰਮਦਾ ਹੈਉਹ ਹੈ ਸੱਚ ਤੇ ਅਡਿਗ ਰਹਿਣਾ।  ਇਸੇ ਲਈ ਹੀ ਸ਼੍ਰੀਰਾਮ ਸੰਪੂਰਨ ਹਨ।  ਇਸ ਲਈ ਹੀ ਉਹ ਹਜ਼ਾਰਾਂ ਸਾਲਾਂ ਤੋਂ ਭਾਰਤ ਲਈ ਪ੍ਰਕਾਸ਼ ਸਤੰਭ ਬਣੇ ਹੋਏ ਹਨ।  ਸ਼੍ਰੀਰਾਮ ਨੇ ਸਮਾਜਿਕ ਸਮਰਸਤਾ ਨੂੰ ਆਪਣੇ ਸ਼ਾਸਨ ਦੀ ਅਧਾਰਸ਼ਿਲਾ ਬਣਾਇਆ ਸੀ। ਉਨ੍ਹਾਂ ਨੇ ਗੁਰੂ ਵਸ਼ਿਸ਼ਠ ਤੋਂ ਗਿਆਨਕੇਵਟ ਤੋਂ ਪ੍ਰੇਮਸ਼ਬਰੀ ਤੋਂ ਮਾਤ੍ਰਤਵਹਨੂਮਾਨਜੀ ਅਤੇ ਵਨਵਾਸੀ ਬੰਧੂਆਂ ਤੋਂ ਸਹਿਯੋਗ ਅਤੇ ਪ੍ਰਜਾ ਤੋਂ ਵਿਸ਼ਵਾਸ ਪ੍ਰਾਪਤ ਕੀਤਾ।

 

ਇੱਥੋਂ ਤੱਕ ਕਿ ਇੱਕ ਗਿਲਹਰੀ ਦੀ ਮਹੱਤਤਾ ਨੂੰ ਵੀ ਉਨ੍ਹਾਂ ਨੇ ਖੁਸ਼ੀ ਨਾਲ ਸਵੀਕਾਰ ਕੀਤਾ।  ਉਨ੍ਹਾਂ ਦਾ ਅਦਭੁਤ ਵਿਅਕਤਿੱਤਵਉਨ੍ਹਾਂ ਦੀ ਵੀਰਤਾਉਨ੍ਹਾਂ ਦੀ ਉਦਾਰਤਾ ਉਨ੍ਹਾਂ ਦੀ ਸਤਯਨਿਸ਼ਠਾਉਨ੍ਹਾਂ ਦੀ ਨਿਰਭੀਕਤਾਉਨ੍ਹਾਂ ਦਾ ਧੀਰਜਉਨ੍ਹਾਂ ਦੀ ਦ੍ਰਿੜ੍ਹਤਾਉਨ੍ਹਾਂ ਦੀ ਦਾਰਸ਼ਨਿਕ ਦ੍ਰਿਸ਼ਟੀ ਯੁਗਾਂ-ਯੁਗਾਂ ਤੱਕ ਪ੍ਰੇਰਿਤ ਕਰਦੇ ਰਹਿਣਗੇ।  ਰਾਮ ਪ੍ਰਜਾ ਨਾਲ ਇੱਕ ਸਮਾਨ ਪ੍ਰੇਮ ਕਰਦੇ ਹਨ ਲੇਕਿਨ ਗ਼ਰੀਬਾਂ ਅਤੇ ਦੀਨ-ਦੁਖੀਆਂ ਤੇ ਉਨ੍ਹਾਂ ਦੀ ਵਿਸ਼ੇਸ਼ ਕਿਰਪਾ ਰਹਿੰਦੀ ਹੈ।  ਇਸ ਲਈ ਤਾਂ ਮਾਤਾ ਸੀਤਾਰਾਮ ਜੀ ਲਈ ਕਹਿੰਦੇ ਹਨ-

 

ਦੀਨ ਦਯਾਲ ਬਿਰਿਦੁ ਸੰਭਾਰੀ

( दीन दयाल बिरिदु संभारी। )

 

ਯਾਨੀ ਜੋ ਦੀਨ ਹੈਜੋ ਦੁਖੀ ਹਨਉਨ੍ਹਾਂ ਦੀ ਵਿਗੜੀ ਬਣਾਉਣ ਵਾਲੇ ਸ਼੍ਰੀਰਾਮ ਹਨ।

 

ਸਾਥੀਓ,

 

ਜੀਵਨ ਦਾ ਅਜਿਹਾ ਕੋਈ ਪਹਿਲੂ ਨਹੀਂ ਹੈਜਿੱਥੇ ਸਾਡੇ ਰਾਮ ਪ੍ਰੇਰਣਾ ਨਾ ਦਿੰਦੇ ਹੋਣ।  ਭਾਰਤ ਦੀ ਅਜਿਹੀ ਕੋਈ ਭਾਵਨਾ ਨਹੀਂ ਹੈ ਜਿਸ ਵਿੱਚ ਪ੍ਰਭੂ ਰਾਮ ਝਲਕਦੇ ਨਾ ਹੋਣ।  ਭਾਰਤ ਦੀ ਆਸਥਾ ਵਿੱਚ ਰਾਮ ਹਨਭਾਰਤ ਦੇ ਆਦਰਸ਼ਾਂ ਵਿੱਚ ਰਾਮ ਹਨ!  ਭਾਰਤ ਦੀ ਦਿੱਵਯਤਾ ਵਿੱਚ ਰਾਮ ਹਨਭਾਰਤ  ਦੇ ਦਰਸ਼ਨ ਵਿੱਚ ਰਾਮ ਹਨ !  ਹਜ਼ਾਰਾਂ ਸਾਲ ਪਹਿਲਾਂ ਵਾਲਮੀਕਿ ਦੀ ਰਾਮਾਇਣ ਵਿੱਚ ਜੋ ਰਾਮ ਪ੍ਰਾਚੀਨ ਭਾਰਤ ਦਾ ਪਥ ਪ੍ਰਦਰਸ਼ਨ ਕਰ ਰਹੇ ਸਨਜੋ ਰਾਮ ਮਧਯੁੱਗ ਵਿੱਚ ਤੁਲਸੀਕਬੀਰ ਅਤੇ ਨਾਨਕ ਦੇ ਜ਼ਰੀਏ ਭਾਰਤ ਨੂੰ ਬਲ  ਦੇ ਰਹੇ ਸਨਉਹੀ ਰਾਮ ਆਜ਼ਾਦੀ ਦੀ ਲੜਾਈ  ਦੇ ਸਮੇਂ ਬਾਪੂ ਦੇ ਭਜਨਾਂ ਵਿੱਚ ਅਹਿੰਸਾ ਅਤੇ ਸੱਤਿਆਗ੍ਰਹਿ ਦੀ ਸ਼ਕਤੀ ਬਣ ਕੇ ਮੌਜੂਦ ਸਨ!  ਤੁਲਸੀ  ਦੇ ਰਾਮ ਸਗੁਣ ਰਾਮ ਹਨਤਾਂ ਨਾਨਕ ਅਤੇ ਕਬੀਰ ਦੇ ਰਾਮ ਨਿਰਗੁਣ ਰਾਮ ਹੈ!

 

ਭਗਵਾਨ ਬੁੱਧ ਵੀ ਰਾਮ ਨਾਲ ਜੁੜੇ ਹੋਏ ਹਨ ਤਾਂ ਸਦੀਆਂ ਤੋਂ ਇਹ ਅਯੁੱਧਿਆ ਨਗਰੀ ਜੈਨ ਧਰਮ ਦੀ ਆਸਥਾ ਦਾ ਕੇਂਦਰ ਵੀ ਰਹੀ ਹੈ।  ਰਾਮ ਦੀ ਇਹੀ ਸਰਬਵਿਆਪਕਤਾ ਭਾਰਤ ਦੀ ਵਿਵਿਧਤਾ ਵਿੱਚ ਏਕਤਾ ਦਾ ਜੀਵਨ ਚਰਿੱਤਰ ਹੈ!  ਤਮਿਲ ਵਿੱਚ ਕੰਬ ਰਾਮਾਇਣ ਤਾਂ ਤੇਲਗੂ ਵਿੱਚ ਰਘੂਨਾਥ ਅਤੇ ਰੰਗਨਾਥ ਰਾਮਾਇਣ ਹਨ।  ਉੜੀਆ ਵਿੱਚ ਰੂਇਪਾਦ-ਕਾਤੇੜਪਦੀ ਰਾਮਾਇਣ ਤਾਂ ਕੰਨੜਾ ਵਿੱਚ ਕੁਮੁਦੇਂਦੁ ਰਾਮਾਇਣ ਹੈ।  ਤੁਸੀਂ ਕਸ਼ਮੀਰ ਜਾਓਗੇ ਤਾਂ ਤੁਹਾਨੂੰ ਰਾਮਾਵਤਾਰ ਚਰਿਤ ਮਿਲੇਗਾਮਲਿਆਲਮ ਵਿੱਚ ਰਾਮਚਰਿਤਮ੍ ਮਿਲੇਗੀ।  ਬਾਂਗਲਾ ਵਿੱਚ ਕ੍ਰਿੱਤਿਵਾਸ ਰਾਮਾਇਣ ਹੈ ਤਾਂ ਗੁਰੂ ਗੋਬਿੰਦ ਸਿੰਘ ਨੇ ਤਾਂ ਖੁਦ ਗੋਬਿੰਦ ਰਾਮਾਇਣ ਲਿਖੀ ਹੈ।  ਅਲੱਗ-ਅਲੱਗ ਰਾਮਾਇਣਾਂ ਵਿੱਚਅਲੱਗ-ਅਲੱਗ ਥਾਵਾਂ ਤੇ ਰਾਮ ਭਿੰਨ-ਭਿੰਨ ਰੂਪਾਂ ਵਿੱਚ ਮਿਲਣਗੇਲੇਕਿਨ ਰਾਮ ਸਭ ਜਗ੍ਹਾਂ ਹਨਰਾਮ ਸਭ ਦੇ ਹਨ।  ਇਸ ਲਈਰਾਮ ਭਾਰਤ ਦੀ ਅਨੇਕਤਾ ਵਿੱਚ ਏਕਤਾ’  ਦੇ ਸੂਤਰ ਹਨ। 

 

ਸਾਥੀਓ,

 

ਦੁਨੀਆ ਵਿੱਚ ਕਿਤਨੇ ਹੀ ਦੇਸ਼ ਰਾਮ ਦੇ ਨਾਮ ਦਾ ਵੰਦਨ ਕਰਦੇ ਹਨਉੱਥੋਂ ਦੇ ਨਾਗਰਿਕਖੁਦ ਨੂੰ ਸ਼੍ਰੀਰਾਮ ਨਾਲ ਜੁੜਿਆ ਹੋਇਆ ਮੰਨਦੇ ਹਨ।  ਵਿਸ਼ਵ ਦੀ ਸਭ ਤੋਂ ਅਧਿਕ ਮੁਸਲਿਮ ਜਨਸੰਖਿਆ ਜਿਸ ਦੇਸ਼ ਵਿੱਚ ਹੈਉਹ ਹੈ ਇੰਡੋਨੇਸ਼ੀਆ। ਉੱਥੇ ਸਾਡੇ ਦੇਸ਼ ਦੀ ਹੀ ਤਰ੍ਹਾਂ ਕਾਕਾਵਿਨਰਾਮਾਇਣਸਵਰਣਦਵੀਪ ਰਾਮਾਇਣਯੋਗੇਸ਼ਵਰ ਰਾਮਾਇਣ ਜਿਹੀਆਂ ਕਈ ਅਨੂਠੀ ਰਾਮਾਇਣਾਂ ਹਨ। ਰਾਮ ਅੱਜ ਵੀ ਉੱਥੇ ਪੂਜਨੀਯ ਹਨ।  ਕੰਬੋਡੀਆ ਵਿੱਚ ਰਮਕੇਰਰਾਮਾਇਣ ਹੈਲਾਓ ਵਿੱਚ ਫ੍ਰਾ ਲਾਕ ਫ੍ਰਾ ਲਾਮਰਾਮਾਇਣ ਹੈਮਲੇਸ਼ੀਆ ਵਿੱਚ ਹਿਕਾਯਤ ਸੇਰੀ ਰਾਮਤਾਂ ਥਾਈਲੈਂਡ ਵਿੱਚ ਰਾਮਾਕੇਨਹੈ! ਤੁਹਾਨੂੰ ਇਰਾਨ ਅਤੇ ਚੀਨ ਵਿੱਚ ਵੀ ਰਾਮ ਦੇ ਪ੍ਰਸੰਗ ਅਤੇ ਰਾਮ ਕਥਾਵਾਂ ਦਾ ਵਿਵਰਣ ਮਿਲੇਗਾ।

 

ਸ੍ਰੀਲੰਕਾ ਵਿੱਚ ਰਾਮਾਇਣ ਦੀ ਕਥਾ ਜਾਨਕੀ ਹਰਣ ਦੇ ਨਾਮ ਸੁਣਾਈ ਜਾਂਦੀ ਹੈ, ਅਤੇ ਨੇਪਾਲ ਦਾ ਤਾਂ ਰਾਮ ਨਾਲ ਆਤਮੀ ਸਬੰਧ, ਮਾਤਾ ਜਾਨਕੀ ਨਾਲ ਜੁੜਿਆ ਹੋਇਆ ਹੈ। ਇਵੇਂ ਹੀ ਦੁਨੀਆ ਦੇ ਹੋਰ ਪਤਾ ਨਹੀਂ ਕਿਤਨੇ ਦੇਸ਼ ਹਨ, ਕਿਤਨੇ ਸਿਰੇ ਹਨ, ਜਿੱਥੋਂ ਦੀ ਆਸਥਾ ਵਿੱਚ ਵਿੱਚ ਜਾਂ ਅਤੀਤ ਵਿੱਚ, ਰਾਮ ਕਿਸੇ ਨਾ ਕਿਸੇ ਰੂਪ ਵਿੱਚ ਰਚੇ ਵਸੇ ਹੋਏ ਹਨ! ਅੱਜ ਵੀ ਭਾਰਤ ਤੋਂ ਬਾਹਰ ਦਰਜਨਾਂ ਅਜਿਹੇ ਦੇਸ਼ ਹਨ ਜਿੱਥੇ, ਉੱਥੋਂ ਦੀ ਭਾਸ਼ਾ ਵਿੱਚ ਰਾਮਕਥਾ, ਅੱਜ ਵੀ ਪ੍ਰਚਲਿਤ ਹੈ। ਮੈਨੂੰ ਵਿਸ਼ਵਾਸ਼ ਹੈ ਕਿ ਅੱਜ ਇਨ੍ਹਾਂ ਦੇਸ਼ਾਂ ਵਿੱਚ ਵੀ, ਕਰੋੜਾਂ ਲੋਕਾਂ ਨੂੰ ਰਾਮ ਮੰਦਿਰ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਣ ਨਾਲ ਬਹੁਤ ਹੀ ਸੁਖਦ ਅਨੁਭੂਤੀ ਹੋ ਰਹੀ ਹੋਵੇਗੀ। ਆਖਿਰ, ਰਾਮ ਸਭ ਦੇ ਹਨ, ਸਭ ਵਿੱਚ ਹਨ।

 

ਸਾਥੀਓ,

 

ਮੈਨੂੰ ਵਿਸ਼ਵਾਸ ਹੈ ਕਿ ਸ਼੍ਰੀ ਰਾਮ ਦੇ ਨਾਮ ਦੀ ਤਰ੍ਹਾਂ ਹੀ ਅਯੁੱਧਿਆ ਵਿੱਚ ਬਣਨ ਵਾਲਾ ਇਹ ਸ਼ਾਨਦਾਰ ਰਾਮ ਮੰਦਿਰ ਭਾਰਤੀ ਸੱਭਿਆਚਾਰ ਦੀ ਸਮ੍ਰਿੱਧ ਵਿਰਾਸਤ ਦਾ ਪ੍ਰਤੀਕ ਹੋਵੇਗਾ। ਮੈਨੂੰ ਵਿਸ਼ਵਾਸ਼ ਹੈ ਕਿ ਇੱਥੇ ਬਣਨ ਵਾਲਾ ਰਾਮ ਮੰਦਿਰ ਅਨੰਤਕਾਲ ਤੱਕ ਪੂਰੀ ਮਾਨਵਤਾ ਨੂੰ ਪ੍ਰੇਰਣਾ ਦੇਵੇਗਾ। ਇਸ ਲਈ ਸਾਨੂੰ ਇਹ ਵੀ ਸੁਨਿਸ਼ਚਿਤ ਕਰਨਾ ਹੈ ਕਿ ਭਗਵਾਨ ਸ਼੍ਰੀ ਰਾਮ ਦਾ ਸੰਦੇਸ਼, ਰਾਮ ਮੰਦਿਰ ਦਾ ਸੰਦੇਸ਼, ਸਾਡੀ ਹਜ਼ਾਰਾਂ ਸਾਲਾਂ ਦੀ ਪਰੰਪਰਾ ਦਾ ਸੰਦੇਸ਼, ਕਿਵੇਂ ਪੂਰੀ ਦੁਨੀਆ ਤੱਕ ਨਿਰੰਤਰ ਪਹੁੰਚੇ। ਕਿਵੇਂ ਸਾਡੇ ਗਿਆਨ, ਸਾਡੀ ਜੀਵਨ-ਦ੍ਰਿਸ਼ਟੀ ਤੋਂ ਦੁਨੀਆ ਜਾਣੂ ਹੋਵੇ, ਇਹ ਸਾਡੀ, ਸਾਡੀਆਂ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਮੇਵਾਰੀ ਹੈ। ਇਸ ਨੂੰ ਸਮਝਦੇ ਹੋਏ, ਅੱਜ ਦੇਸ਼ ਵਿੱਚ ਭਗਵਾਨ ਰਾਮ ਦੇ ਚਰਨ ਜਿੱਥੇ-ਜਿੱਥੇ ਪਏ, ਉੱਥੇ ਰਾਮ ਸਰਕਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

 

ਅਯੁੱਧਿਆ ਤਾਂ ਭਗਵਾਨ ਰਾਮ ਦੀ ਆਪਣੀ ਨਗਰੀ ਹੈ! ਅਯੁੱਧਿਆ ਦੀ ਮਹਿਮਾ ਤਾਂ ਖੁਦ ਪ੍ਰਭੂ ਸ਼੍ਰੀ ਰਾਮ ਨੇ ਕਹੀ ਹੈ-

"ਜਨਮਭੂਮੀ ਮਮ ਪੁਰੀ ਸੁਹਾਵਨਿ" ॥

जन्मभूमि मम पुरी सुहावनि ॥  )

 

ਇੱਥੇ ਰਾਮ ਕਹਿ ਰਹੇ ਹਨ-ਮੇਰੀ ਜਨਮਭੂਮੀ ਅਯੁੱਧਿਆ ਅਲੌਕਿਕ ਸ਼ੋਭਾ ਦੀ ਨਗਰੀ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਪ੍ਰਭੂ ਰਾਮ ਦੀ ਜਨਮਭੂਮੀ ਦੀ ਸ਼ਾਨ, ਦਿੱਵਯਤਾ ਵਧਾਉਣ ਲਈ ਕਈ ਇਤਿਹਾਸਿਕ ਕੰਮ ਹੋ ਰਹੇ ਹਨ!

 

ਸਾਥੀਓ,

 

ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ- ਨ੍ਰਾਮ ਸਦ੍ਰਸ਼ੋ ਰਾਜਾ, ਪ੍ਰਥਿਵਯਾਮ੍ ਨੀਤਿਵਾਨ੍ ਅਭੂਤ॥” (न्राम सदृशो राजा, प्रथिव्याम् नीतिवान् अभूत)। ਯਾਨੀ ਕਿ, ਪੂਰੀ ਪ੍ਰਿਥਵੀ ਉੱਤੇ ਸ਼੍ਰੀ ਰਾਮ ਜਿਹਾ ਨੀਤੀਵਾਨ ਸ਼ਾਸਕ ਕਦੇ ਹੋਇਆ ਹੀ ਨਹੀਂ ! ਸ਼੍ਰੀ ਰਾਮ ਦੀ ਸਿੱਖਿਆ ਹੈ- ਨਹਿਂ ਦਰਿਦ੍ਰ ਕੋਉ ਦੁਖੀ ਨ ਦੀਨਾ (नहिं दरिद्र कोउ दुखी न दीना)ਕੋਈ ਵੀ ਦੁਖੀ ਨਾ ਹੋਵੇ, ਗ਼ਰੀਬ ਨਾ ਹੋਵੇ। ਸ਼੍ਰੀ ਰਾਮ ਦਾ ਸਮਾਜਿਕ ਸੰਦੇਸ਼ ਹੈ- ਪ੍ਰਹ੍ਰਸ਼ਟ ਨਰ ਨਾਰੀਕ, ਸਮਾਜ  ਉਤਸਵ ਸ਼ੋਭਿਤ: ॥  (प्रहृष्ट नर नारीकः,समाज उत्सव शोभितः॥) ਨਰ-ਨਾਰੀ ਸਾਰੇ ਸਮਾਨ ਰੂਪ ਨਾਲ ਸੁਖੀ ਹੋਣ। ਸ਼੍ਰੀ ਰਾਮ ਦਾ ਨਿਰਦੇਸ਼ ਹੈ- ਕੱਚਿਤ੍ ਤੇ ਦਯਿਤ: ਸਰਵੇ, ਕ੍ਰਿਸ਼ਿ ਗੋਰਕਸ਼ ਜੀਵਿਨ: (कच्चित् ते दयितः सर्वे, कृषि गोरक्ष जीविनः” )ਕਿਸਾਨ, ਪਸ਼ੂ ਪਾਲਕ ਸਾਰੇ ਹਮੇਸ਼ਾ ਖੁਸ਼ ਰਹਿਣ। ਸ਼੍ਰੀਰਾਮ ਦਾ ਆਦੇਸ਼ ਹੈ- ਕਸ਼ਿਚ੍ਰਵ੍ਰਦ੍ਧਾਂਚਬਾਲਾਂਚ, ਵੈਦਯਾਨ੍ ਮੁਖਯਾਨ੍ ਰਾਘਵ। ਤ੍ਰਿਭਿ: ਏਤੈ: ਵੁਭੂਸ਼ਸੇ(कश्चिद्वृद्धान्चबालान्च, वैद्यान् मुख्यान् राघव। त्रिभि: एतै: वुभूषसे)। ਬਜ਼ੁਰਗਾਂ ਦੀ, ਬੱਚਿਆਂ ਦੀ, ਡਾਕਟਰਾਂ ਦੀ ਹਮੇਸ਼ਾ ਰੱਖਿਆ ਹੋਣੀ ਚਾਹੀਦੀ ਹੈ।

 

ਸ਼੍ਰੀ ਰਾਮ ਦਾ ਸੱਦਾ ਹੈ "ਜੌਂਸਭੀਤਆਵਾਸਰਨਾਈ। ਰਖਿਹਂਉਤਾਹਿਪ੍ਰਾਨਕੀਨਾਈ"॥ (जौंसभीतआवासरनाई।रखिहंउताहिप्रानकीनाई)। ਜੋ ਸ਼ਰਣ ਵਿੱਚ ਆਏ, ਉਸ ਦੀ ਰੱਖਿਆ ਕਰਨਾ ਸਭ ਦਾ ਕਰਤੱਵ ਹੈ। ਸ਼੍ਰੀ ਰਾਮ ਦਾ ਮੰਤਰ ਹੈ "ਜਨਨੀ ਜਨਮਭੂਮੀਸ਼ਚ ਸਵਰਗਾਦਪਿ ਗਰੀਯਸੀ" ॥ (जननी जन्मभूमिश्च स्वर्गादपि गरीयसी॥) । ਆਪਣੀ ਮਾਤ੍ਰ ਭੂਮੀ ਸਵਰਗ ਤੋਂ ਵੀ ਵਧ ਕੇ ਹੁੰਦੀ ਹੈ। ਅਤੇ ਭਾਈਓ ਅਤੇ ਭੈਣੋ, ਇਹ ਵੀ ਸ਼੍ਰੀ ਰਾਮ ਦੀ ਹੀ ਨੀਤੀ ਹੈ-"ਭਯਬਿਨੁਹੋਇਨ ਪ੍ਰੀਤਿ"॥ (भयबिनुहोइन प्रीति)।  ਇਸ ਲਈ ਸਾਡਾ ਦੇਸ਼ ਜਿਤਨਾ ਤਾਕਤਵਰ ਹੋਵੇਗਾ, ਉਤਨਾ ਹੀ ਪਿਆਰ ਅਤੇ ਸ਼ਾਂਤੀ ਵੀ ਬਣੀ ਰਹੇਗੀ।

 

ਰਾਮ ਦੀ ਇਹੀ ਨੀਤੀ ਅਤੇ ਰੀਤੀ ਸਦੀਆਂ ਤੋਂ ਭਾਰਤ ਦਾ ਮਾਰਗਦਰਸ਼ਨ ਕਰਦੀ ਰਹੀ ਹੈ। ਰਾਸ਼ਟਰਪਿਤਾ, ਮਹਾਤਮਾ ਗਾਂਧੀ ਨੇ, ਇਨ੍ਹਾਂ ਹੀ ਸੂਤਰਾਂ, ਇਨ੍ਹਾਂ ਹੀ ਮੰਤਰਾਂ ਦੇ ਆਲੋਕ ਵਿੱਚ, ਰਾਮਰਾਜਯ ਦਾ ਸੁਪਨਾ ਦੇਖਿਆ ਸੀ। ਰਾਮ ਦਾ ਜੀਵਨ, ਉਨ੍ਹਾਂ ਦਾ ਚਰਿੱਤਰ ਗਾਂਧੀ ਜੀ ਦੇ ਰਾਮਰਾਜਯ ਦਾ ਰਸਤਾ ਹੈ।

 

ਸਾਥੀਓ,

 

ਆਪ ਪ੍ਰਭੂ ਸ਼੍ਰੀ ਰਾਮ ਨੇ ਕਿਹਾ ਹੈ-

 

ਦੇਸ਼ਕਾਲ ਅਵਸਰ ਅਨੁਹਾਰੀ। ਬੋਲੇ ਬਚਨ ਬਿਨੀਤ ਬਿਚਾਰੀ॥

(देशकाल अवसर अनुहारी। बोले बचन बिनीत बिचारी॥)

 

ਅਰਥਾਤ, ਰਾਮ ਸਮੇਂ, ਸਥਾਨ ਅਤੇ ਪਰਿਸਥਿਤੀਆਂ ਦੇ ਹਿਸਾਬ ਨਾਲ ਬੋਲਦੇ ਹਨ, ਸੋਚਦੇ ਹਨਕਰਦੇ ਹਨ।

 

ਰਾਮ ਸਾਨੂੰ ਸਮੇਂ ਦੇ ਨਾਲ ਵਧਣਾ ਸਿਖਾਉਂਦੇ ਹਨ, ਚਲਣਾ ਸਿਖਾਉਂਦੇ ਹਨ। ਰਾਮ ਪਰਿਵਰਤਨ ਦੇ ਹਾਮੀ ਹਨ, ਆਧੁਨਿਕਤਾ ਦੇ ਹਾਮੀ ਹਨ। ਉਨ੍ਹਾਂ ਦੀ ਇਨ੍ਹਾਂ ਹੀ ਪ੍ਰੇਰਣਾਵਾਂ ਦੇ ਨਾਲ, ਸ਼੍ਰੀ ਰਾਮ ਦੇ ਆਦਰਸ਼ਾਂ ਦੇ ਨਾਲ ਭਾਰਤ ਅੱਜ  ਅੱਗੇ ਵਧ ਰਿਹਾ ਹੈ!

 

ਸਾਥੀਓ,

 

ਪ੍ਰਭੂ ਸ਼੍ਰੀਰਾਮ ਨੇ ਸਾਨੂੰ ਕਰੱਤਵ ਪਾਲਣ ਦੀ ਸਿੱਖਿਆ ਦਿੱਤੀ ਹੈ, ਆਪਣੇ ਕਰੱਤਵਾਂ ਨੂੰ ਕਿਵੇਂ ਨਿਭਾਈਏ ਇਸ ਦੀ ਸਿੱਖਿਆ ਦਿੱਤੀ ਹੈ! ਉਨ੍ਹਾਂ ਨੇ ਸਾਨੂੰ ਵਿਰੋਧ ਤੋਂ ਕੱਢ ਕੇ, ਬੋਧ ਅਤੇ ਖੋਜ ਦਾ ਮਾਰਗ ਦਿਖਾਇਆ ਹੈ! ਸਾਨੂੰ ਆਪਸੀ ਪਿਆਰ ਅਤੇ ਭਾਈਚਾਰੇ ਦੇ ਜੋੜ ਨਾਲ ਰਾਮ ਮੰਦਿਰ ਦੀਆਂ ਇਨ੍ਹਾਂ ਸ਼ਿਲਾਵਾਂ ਨੂੰ ਜੋੜਨਾ ਹੈ। ਸਾਨੂੰ ਧਿਆਨ ਰੱਖਣਾ ਹੈ, ਜਦੋਂ-ਜਦੋਂ ਮਾਨਵਤਾ ਨੇ ਰਾਮ ਨੂੰ ਮੰਨਿਆ ਹੈ ਵਿਕਾਸ ਹੋਇਆ ਹੈ, ਜਦੋਂ-ਜਦੋਂ ਅਸੀਂ ਭਟਕੇ ਹਾਂ ਵਿਨਾਸ਼ ਦੇ ਰਸਤੇ ਖੁਲ੍ਹੇ ਹਨ! ਸਾਨੂੰ ਸਾਰਿਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਣਾ ਹੈ। ਸਾਨੂੰ ਸਾਰਿਆਂ ਦੇ ਨਾਲ, ਸਾਰਿਆਂ ਦੇ ਵਿਸ਼ਵਾਸ ਨਾਲ, ਸਾਰਿਆਂ ਦਾ ਵਿਕਾਸ ਕਰਨਾ ਹੈ। ਆਪਣੀ ਮਿਹਨਤ, ਆਪਣੀ ਸੰਕਲਪਸ਼ਕਤੀ ਨਾਲ ਇੱਕ ਆਤਮਵਿਸ਼ਵਾਸੀ ਅਤੇ ਆਤਮਨਿਰਭਰ ਭਾਰਤ ਦਾ ਨਿਰਮਾਣ ਕਰਨਾ ਹੈ।

 

ਸਾਥੀਓ,

ਤਮਿਲ ਰਾਮਾਇਣ ਵਿੱਚ ਸ਼੍ਰੀ ਰਾਮ ਕਹਿੰਦੇ ਹਨ-

"ਕਾਲਮ੍ ਤਾਯ, ਈਂਡ ਇਨੁਮ ਇਰੂਤੀ ਪੋਲਾਮ੍" ॥

(कालम् ताय, ईण्ड इनुम इरुत्ति पोलाम्॥)

 

ਭਾਵ ਇਹ ਹੈ, ਹੁਣ ਦੇਰੀ ਨਹੀਂ ਕਰਨੀ ਹੈ, ਹੁਣ ਸਾਨੂੰ ਅੱਗੇ ਵਧਣਾ ਹੈ!

 

ਅੱਜ ਭਾਰਤ ਲਈ ਵੀ, ਸਾਡੇ ਸਾਰਿਆਂ ਲਈ ਵੀ ਭਗਵਾਨ ਰਾਮ ਦਾ ਇਹੀ ਸੰਦੇਸ਼ ਹੈ! ਮੈਨੂੰ ਵਿਸ਼ਵਾਸ ਹੈ, ਅਸੀਂ ਸਾਰੇ ਅੱਗੇ ਵਧਾਂਗੇ, ਦੇਸ਼ ਅੱਗੇ ਵਧੇਗਾ! ਭਗਵਾਨ ਰਾਮ ਦਾ ਇਹ ਮੰਦਿਰ ਯੁਗਾਂ-ਯੁਗਾਂ ਤੱਕ ਮਾਨਵਤਾ ਨੂੰ ਪ੍ਰੇਰਣਾ ਦਿੰਦਾ ਰਹੇਗਾ, ਮਾਰਗਦਰਸ਼ਨ ਕਰਦਾ ਰਹੇਗਾ। ਵੈਸੇ ਕੋਰੋਨਾ ਦੀ ਵਜ੍ਹਾ ਨਾਲ ਜਿਸ ਤਰ੍ਹਾਂ ਦੇ ਹਾਲਾਤ ਹਨ, ਪ੍ਰਭੂ ਰਾਮ ਦਾ ਮਰਯਾਦਾ ਦਾ ਮਾਰਗ ਅੱਜ ਹੋਰ ਅਧਿਕ ਜ਼ਰੂਰੀ ਹੈ।

 

ਵਰਤਮਾਨ ਦੀ ਮਰਯਾਦਾ ਹੈ, ਦੋ ਗਜ ਦੀ ਦੂਰੀ-ਮਾਸਕ ਹੈ ਜ਼ਰੂਰੀ। ਮਰਯਾਦਾਵਾਂ ਦਾ ਪਾਲਣ ਕਰਦੇ ਹੋਏ ਸਾਰੇ ਦੇਸ਼ਵਾਸੀਆਂ ਨੂੰ ਭਗਵਾਨ ਸ਼੍ਰੀ ਰਾਮ ਸੁਅਸਥ ਰੱਖਣ, ਸੁਖੀ ਰੱਖਣ, ਇਹੀ ਪ੍ਰਾਰਥਨਾ ਹੈ। ਸਾਰੇ ਦੇਸ਼ਵਾਸੀਆਂ ਤੇ ਮਾਤਾ ਸੀਤਾ ਅਤੇ ਸ਼੍ਰੀ ਰਾਮ ਦਾ ਅਸ਼ੀਰਵਾਦ ਬਣਿਆ ਰਹੇ।

 

ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ, ਸਾਰੇ ਦੇਸ਼ਵਾਸੀਆਂ ਨੂੰ ਇੱਕ ਵਾਰ ਫਿਰ  ਵਧਾਈ!

 

ਬੋਲੇ ਸਿਯਾਪਤੀ ਰਾਮਚੰਦਰ ਕੀ ... ਜੈ !!!

 

*****

 

ਵੀਆਰਆਰਕੇ/ਵੀਜੇ/ਬੀਐੱਮ



(Release ID: 1643621) Visitor Counter : 207