ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਪਿਛਲੇ 24 ਘੰਟਿਆਂ ਵਿਚ 6.6 ਲੱਖ ਤੋਂ ਵੱਧ ਸੈਂਪਲ ਟੈਸਟ ਕੀਤੇ
28 ਰਾਜ /ਕੇਂਦਰ ਸ਼ਾਸਿਤ ਪ੍ਰਦੇਸ਼ 140 ਤੋਂ ਵੱਧ ਟੈਸਟ /ਪ੍ਰਤੀ ਦਿਨ /ਪ੍ਰਤੀ ਮਿਲੀਅਨ ਕਰ ਰਹੇ ਹਨ
28 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੌਜ਼ਿਟਿਵ ਕੇਸਾਂ ਦੀ ਦਰ 10 ਫੀਸਦੀ ਤੋਂ ਘੱਟ
प्रविष्टि तिथि:
04 AUG 2020 7:53PM by PIB Chandigarh
ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ ਰਿਕਾਰਡ 6,61,892 ਸੈਂਪਲ ਟੈਸਟ ਕੀਤੇ ਗਏ। ਇਸ ਨਾਲ ਕੁਲ ਸੈਂਪਲਾਂ ਦੀ ਟੈਸਟਿੰਗ 2,08,64,750 ਉੱਤੇ ਪਹੁੰਚ ਗਈ ਅਤੇ ਪ੍ਰਤੀ ਮਿਲੀਅਨ ਟੈਸਟ (ਟੀਪੀਐਮ) 15,119 ਪਹੁੰਚੇ।
ਕੇਂਦਰ ਅਤੇ ਰਾਜਾਂ/ ਕੇਂਦਰ ਸ਼ਾਸਿਤ ਸਰਕਾਰਾਂ ਦੇ ਸਾਂਝੇ ਅਤੇ ਕੇਂਦ੍ਰਿਤ ਯਤਨਾਂ ਦੇ ਨਤੀਜੇ ਵਜੋਂ ਦੇਸ਼ ਭਰ ਵਿਚ ਟੈਸਟਿੰਗ ਵਿਚ ਤੇਜ਼ੀ ਆਈ ਜਿਸ ਦੇ ਨਤੀਜੇ ਵਜੋਂ ਕੋਵਿਡ-19 ਪੌਜ਼ਿਟਿਵ ਕੇਸਾਂ ਦਾ ਜਲਦੀ ਪਤਾ ਲਗਣ ਨਾਲ ਮਰੀਜ਼ਾਂ ਨੂੰ ਆਈਸੋਲੇਟ ਕੀਤਾ ਜਾ ਸਕਿਆ। ਆਈਸੀਐਮਆਰ ਦੀ ਟੈਸਟਿੰਗ ਦੀ ਰਣਨੀਤੀ ਨੇ ਭਾਰਤ ਵਿਚ ਟੈਸਟਿੰਗ ਨੈੱਟ ਨੂੰ ਵਿਸ਼ਾਲ ਬਣਾਇਆ।
ਡਬਲਿਊਐਚਓ ਨੇ ਆਪਣੇ ਗਾਈਡੈਂਸ ਨੋਟ "ਪਬਲਿਕ ਹੈਲਥ ਕਰਾਈਟੀਰੀਆ ਟੂ ਐਡਜਸਟ ਪਬਲਿਕ ਹੈਲਥ ਐਂਡ ਸੋਸ਼ਲ ਮਈਯਰਜ਼ ਇਨ ਦਿ ਕਾਨਟੈਕਸਟ ਆਵ੍ ਕੋਵਿਡ-19" ਵਿਚ ਸਲਾਹ ਦਿੱਤੀ ਹੈ ਕਿ ਸ਼ੱਕੀ ਕੇਸਾਂ ਉੱਤੇ ਵਿਸਤ੍ਰਿਤ ਨਿਗਰਾਨੀ ਰੱਖੀ ਜਾਵੇ। ਡਬਲਿਊਐਚਓ ਨੇ ਸਲਾਹ ਦਿੱਤੀ ਹੈ ਕਿ ਇਕ ਦੇਸ਼ ਲਈ ਪ੍ਰਤੀ ਮਿਲੀਅਨ ਆਬਾਦੀ ਪਿੱਛੇ 140 ਟੈਸਟ ਰੋਜ਼ਾਨਾ ਕਰਨੇ ਜ਼ਰੂਰੀ ਹਨ।
ਜਦਕਿ ਭਾਰਤ ਨੇ 479 ਟੈਸਟ ਪ੍ਰਤੀ ਦਿਨ /ਮਿਲੀਅਨ ਔਸਤ ਦੇ ਹਿਸਾਬ ਨਾਲ ਕੀਤੇ ਹਨ, ਦੇਸ਼ ਵਿਚ 28 ਰਾਜ /ਕੇਂਦਰ ਸ਼ਾਸਿਤ ਪ੍ਰਦੇਸ਼ ਡਬਲਿਊਐਚਓ ਵਲੋਂ ਦਿੱਤੀਆਂ ਹਿਦਾਇਤਾਂ ਅਨੁਸਾਰ 140 ਟੈਸਟਾਂ ਤੋਂ ਵੱਧ ਪ੍ਰਤੀ ਦਿਨ/ ਮਿਲੀਅਨ/ ਕਰ ਰਹੇ ਹਨ।

ਕੇਂਦਰੀਕ੍ਰਿਤ ਰਣਨੀਤੀ "ਟੈਸਟ, ਟਰੈਕ ਐਂਡ ਟ੍ਰੀਟ" ਪਹੁੰਚ ਉੱਤੇ ਆਧਾਰਤ ਹੈ ਅਤੇ ਇਸ ਦਾ ਜ਼ੋਰ ਕੋਵਿਡ-19 ਦੀ ਪੌਜ਼ਿਟਿਵਿਟੀ ਦਰ ਨੂੰ ਘੱਟ ਕਰਨ ਉੱਤੇ ਹੈ। ਭਾਰਤ ਦੀ ਔਸਤ ਪੌਜ਼ਿਟਿਵਿਟੀ ਦਰ ਇਸ ਵੇਲੇ 8.89%, ਹੈ। 28 ਰਾਜ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੌਜ਼ਿਟਿਵਿਟੀ ਦੀ ਦਰ 10% ਤੋਂ ਘੱਟ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਸਾਡੀ ਟੈਸਟਿੰਗ ਰਣਨੀਤੀ ਸਹੀ ਰਾਹ ਤੇ ਚਲ ਰਹੀ ਹੈ। ਕੇਂਦਰ ਅਤੇ ਰਾਜ ਕੇਂਦਰ ਸ਼ਾਸਿਤ ਸਰਕਾਰਾਂ ਦੀ ਕੋਸ਼ਿਸ਼ ਪੌਜ਼ਿਟਿਵਿਟੀ ਦਰ ਨੂੰ 5% ਤੇ ਲਿਆਉਣ ਦੀ ਹੈ।

10 ਲੱਖ ਟੈਸਟ ਪ੍ਰਤੀਦਿਨ ਕਰਨ ਦੇ ਟੀਚੇ ਨੂੰ ਧਿਆਨ ਵਿਚ ਰੱਖਦੇ ਹੋਏ ਟੈਸਟਿੰਗ ਸਮਰੱਥਾ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਦੇਸ਼ ਵਿਚਲੇ ਟੈਸਟਿੰਗ ਲੈਬ ਨੈੱਟਵਰਕ ਵਿਚ ਕੁਲ 1356 ਲੈਬਾਰਟਰੀਆਂ ਹਨ, ਇਨ੍ਹਾਂ ਵਿਚੋਂ 917 ਲੈਬਾਰਟਰੀਆਂ ਸਰਕਾਰੀ ਅਤੇ 439 ਪ੍ਰਾਈਵੇਟ ਹਨ। ਇਨ੍ਹਾਂ ਵਿਚ ਸ਼ਾਮਿਲ ਹਨ :-
- ਰੀਅਲ-ਟਾਈਮ ਆਰਟੀ ਪੀਸੀਆਰ ਆਧਾਰਤ ਟੈਸਟਿੰਗ ਲੈਬਜ਼ : 691 (ਸਰਕਾਰੀ 420 + ਪ੍ਰਾਈਵੇਟ 271)
- ਟਰੂਨੈਟ ਆਧਾਰਤ ਟੈਸਟਿੰਗ ਲੈਬਜ਼ 558 : (ਸਰਕਾਰੀ 465 + ਪ੍ਰਾਈਵੇਟ 93)
- ਸੀਬੀਨੈਟ ਆਧਾਰਤ ਟੈਸਟਿੰਗ ਲੈਬਜ਼ : 107 (ਸਰਕਾਰੀ 32 + ਪ੍ਰਾਈਵੇਟ 75)
ਕੋਵਿਡ-19 ਨਾਲ ਸੰਬੰਧਤ ਤਕਨੀਕੀ ਮੁੱਦਿਆਂ, ਦਿਸ਼ਾ ਨਿਰਦੇਸ਼ਾਂ ਅਤੇ ਮਸ਼ਵਰਿਆਂ ਬਾਰੇ ਸਾਰੀ ਪ੍ਰਮਾਣਕ ਅਤੇ ਢੁਕਵੀਂ ਜਾਣਕਾਰੀ ਲਈ ਕਿਰਪਾ ਕਰਕੇ ਨਿਯਮਤ ਤੌਰ ਤੇ https://www.mohfw.gov.in/ ਅਤੇ @MoHFW_INDIA ਵੇਖੋ।
ਕੋਵਿਡ-19 ਨਾਲ ਸੰਬੰਧਤ ਤਕਨੀਕੀ ਸਵਾਲ technicalquery.covid19[at]gov[dot]in ਅਤੇ ਹੋਰ ਸਵਾਲ ncov2019[at]gov[dot]in ਅਤੇ @CovidIndiaSeva ਤੇ ਭੇਜੇ ਜਾ ਸਕਦੇ ਹਨ।
ਕੋਵਿਡ-19 ਨੂੰ ਲੈ ਕੇ ਜੇ ਕੋਈ ਸਵਾਲ ਹੋਵੇ ਤਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਹੈਲਪਲਾਈਨ ਨੰਬਰ + 91-11-23978046 ਜਾਂ 1075 (ਟੋਲ ਫਰੀ) ਉੱਤੇ ਕਾਲ ਕਰੋ। ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਲਿਸਟ ਵੀ https://www.mohfw.gov.in/pdf/coronvavirushelplinenumber.pdf ਉੱਤੇ ਮੁਹੱਈਆ ਹੈ।
ਐਮਵੀ /ਐਸਜੀ
HFW/COVID Updates/4thAugust2020/1
(रिलीज़ आईडी: 1643514)
आगंतुक पटल : 322