ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਪੀਐੱਮਜੀਕੇਏਵਾਈ -2 ਦੇ ਤਹਿਤ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਹੁਣ ਤੱਕ ਕੁੱਲ 44.08 ਐੱਲਐੱਮਟੀ ਅਨਾਜ ਚੁੱਕਿਆ ਗਿਆ ਹੈ; ਜੁਲਾਈ ਵਿੱਚ 47.38 ਕਰੋੜ ਲਾਭਪਾਤਰੀਆਂ ਵਿੱਚ 23.69 ਐੱਲਐੱਮਟੀ ਅਨਾਜ ਵੰਡਿਆ ਗਿਆ

Posted On: 04 AUG 2020 9:22PM by PIB Chandigarh

ਕੁੱਲ ਅਨਾਜ ਭੰਡਾਰ:

ਭਾਰਤੀ ਖ਼ੁਰਾਕ ਨਿਗਮ ਦੀ 3 ਅਗਸਤ, 2020 ਦੀ ਰਿਪੋਰਟ ਅਨੁਸਾਰ, ਐੱਫ਼ਸੀਆਈ ਕੋਲ ਇਸ ਸਮੇਂ 242.87 ਐੱਲਐੱਮਟੀ ਚੌਲ ਅਤੇ 516.54 ਐੱਲਐੱਮਟੀ ਕਣਕ ਹੈ। ਇਸ ਲਈ ਕੁੱਲ 759.41 ਐੱਲਐੱਮਟੀ ਅਨਾਜ ਭੰਡਾਰ ਉਪਲਬਧ ਹੈ| ਐੱਨਐੱਫ਼ਐੱਸਏ, ਪੀਐੱਮਜੀਕੇਏਵਾਈ ਅਤੇ ਹੋਰ ਭਲਾਈ ਸਕੀਮਾਂ ਅਧੀਨ ਇੱਕ ਮਹੀਨੇ ਲਈ ਲਗਭਗ 95 ਐੱਲਐੱਮਟੀ ਅਨਾਜ ਦੀ ਜ਼ਰੂਰਤ ਹੈ|

ਲੌਕਡਾਉਨ ਤੋਂ ਹੁਣ ਤੱਕ, ਲਗਭਗ 139.97 ਐੱਲਐੱਮਟੀ ਅਨਾਜ ਨੂੰ 4999 ਰੇਲ ਰੈਕਾਂ ਦੁਆਰਾ ਢੋਇਆ ਗਿਆ ਹੈ| 30 ਜੂਨ 2020 ਤੱਕ ਕੁੱਲ 285.07 ਐੱਲਐੱਮਟੀ ਅਨਾਜ ਢੋਇਆ ਜਾ ਚੁੱਕਾ ਹੈ ਅਤੇ 13.89 ਐੱਲਐੱਮਟੀ ਅਨਾਜ ਉੱਤਰ-ਪੂਰਬੀ ਰਾਜਾਂ ਵਿੱਚ ਲਿਜਾਇਆ ਗਿਆ ਹੈ। 1 ਜੁਲਾਈ 2020 ਤੋਂ 47.71 ਐੱਲਐੱਮਟੀ ਅਨਾਜ ਚੁੱਕਿਆ ਗਿਆ ਹੈ ਅਤੇ 1704 ਰੇਲ ਰੈਕਾਂ ਰਾਹੀਂ ਲਿਜਾਇਆ ਗਿਆ ਹੈ। ਰੇਲ ਮਾਰਗਾਂ ਤੋਂ ਇਲਾਵਾ ਸੜਕਾਂ ਅਤੇ ਜਲ ਮਾਰਗਾਂ ਰਾਹੀਂ ਵੀ ਢੋਆ-ਢੁਆਈ ਕੀਤੀ ਜਾਂਦੀ ਸੀ| 1 ਜੁਲਾਈ 2020 ਤੋਂ ਹੁਣ ਤੱਕ ਕੁੱਲ 91.02 ਐੱਲਐੱਮਟੀ ਅਨਾਜ ਢੋਇਆ ਗਿਆ ਹੈ। 1 ਜੁਲਾਈ 2020 ਤੋਂ ਉੱਤਰ-ਪੂਰਬੀ ਰਾਜਾਂ ਵਿੱਚ ਕੁੱਲ 3.92 ਐੱਲਐੱਮਟੀ ਅਨਾਜ ਲਿਜਾਇਆ ਗਿਆ ਹੈ।

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ -1

ਅਨਾਜ (ਚੌਲ / ਕਣਕ):

ਪੀਐੱਮਜੀਕੇਏਵਾਈ -1 ਦੇ ਤਹਿਤ, ਅਪ੍ਰੈਲ, ਮਈ ਅਤੇ ਜੂਨ 2020 ਵਿੱਚ 3 ਮਹੀਨਿਆਂ ਲਈ, ਕੁੱਲ 119.5 ਐੱਲਐੱਮਟੀ ਅਨਾਜ (104.3 ਐੱਲਐੱਮਟੀ ਚੌਲ ਅਤੇ 15.2 ਐੱਲਐੱਮਟੀ ਕਣਕ) ਲੋੜੀਂਦਾ ਸੀ ਜਿਸ ਵਿੱਚੋਂ 101.51 ਐੱਲਐੱਮਟੀ ਚੌਲ ਅਤੇ 15.01 ਐੱਲਐੱਮਟੀ ਕਣਕ ਨੂੰ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿੱਚ ਢੋਇਆ ਗਿਆ ਹੈ। ਕੁੱਲ 117.08 ਐੱਲਐੱਮਟੀ ਅਨਾਜ ਚੁੱਕ ਲਿਆ ਗਿਆ ਹੈ| ਅਪ੍ਰੈਲ 2020 ਦੇ ਮਹੀਨੇ ਵਿੱਚ 37.43 ਐੱਲਐੱਮਟੀ (94%) ਅਨਾਜ ਨੂੰ 74.86 ਕਰੋੜ ਲਾਭਪਾਤਰੀਆਂ ਵਿੱਚ ਵੰਡਿਆ ਜਾ ਚੁੱਕਿਆ ਹੈ, ਮਈ 2020 ਵਿੱਚ ਕੁੱਲ 37.43 ਐੱਲਐੱਮਟੀ (94%) ਅਨਾਜ ਨੂੰ 74.82 ਕਰੋੜ ਲਾਭਪਾਤਰੀਆਂ ਵਿੱਚ ਵੰਡਿਆ ਗਿਆ ਹੈ ਅਤੇ ਜੂਨ 2020 ਵਿੱਚ 36.19 ਐੱਲਐੱਮਟੀ (91%) ਅਨਾਜ ਨੂੰ 72.38 ਕਰੋੜ ਲਾਭਪਾਤਰੀਆਂ (ਜੂਨ ਮਹੀਨੇ ਲਈ ਵੰਡ ਹਾਲੇ ਜਾਰੀ ਹੈ) ਵਿੱਚ ਵੰਡਿਆ ਗਿਆ ਹੈ| ਤਿੰਨ ਮਹੀਨਿਆਂ ਵਿੱਚ ਕੁੱਲ ਔਸਤਨ ਵੰਡ ਲਗਭਗ 93 ਫ਼ੀਸਦੀ ਹੈ|

ਦਾਲਾਂ:

ਦਾਲਾਂ ਦੇ ਸੰਬੰਧ ਵਿੱਚ, ਤਿੰਨ ਮਹੀਨਿਆਂ ਲਈ ਕੁੱਲ ਲੋੜ 5.87 ਐੱਲਐੱਮਟੀ ਸੀ| ਹੁਣ ਤੱਕ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 5.83 ਐੱਲਐੱਮਟੀ ਦਾਲਾਂ ਭੇਜੀਆਂ ਗਈਆਂ ਹਨ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 5.80 ਐੱਲਐੱਮਟੀ ਦਾਲਾਂ ਪਹੁੰਚ ਚੁੱਕੀਆਂ ਹਨ, ਜਦੋਂ ਕਿ 5.21 ਐੱਲਐੱਮਟੀ ਦਾਲਾਂ ਵੰਡੀਆਂ ਜਾ ਚੁੱਕੀਆਂ ਹਨ। ਅਪ੍ਰੈਲ 2020 ਵਿੱਚ 18.74 ਕਰੋੜ ਪਰਿਵਾਰਾਂ ਨੂੰ, ਮਈ 2020 ਵਿੱਚ 18.72 ਕਰੋੜ ਪਰਿਵਾਰਾਂ ਨੂੰ ਅਤੇ ਜੂਨ 2020 ਵਿੱਚ 14.53 ਕਰੋੜ ਪਰਿਵਾਰਾਂ (ਜੂਨ ਮਹੀਨੇ ਦੀ ਵੰਡ ਹਾਲੇ ਜਾਰੀ ਹੈ) ਨੂੰ ਦਾਲਾਂ ਵੰਡੀਆਂ ਗਈਆਂ ਹਨ| ਤਿੰਨ ਮਹੀਨਿਆਂ ਵਿੱਚ ਕੁੱਲ ਔਸਤਨ ਵੰਡ ਲਗਭਗ 89 ਫ਼ੀਸਦੀ ਹੈ|

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ -2:

01 ਜੁਲਾਈ 2020 ਤੋਂ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ -2 ਦੀ ਸ਼ੁਰੂਆਤ ਹੋ ਚੁੱਕੀ ਹੈ, ਜੋ ਨਵੰਬਰ 2020 ਤੱਕ ਜਾਰੀ ਰਹੇਗੀ। ਇਸ ਸਮੇਂ ਦੌਰਾਨ, ਕੁੱਲ 201 ਐੱਲਐੱਮਟੀ ਅਨਾਜ ਨੂੰ 81 ਕਰੋੜ ਲਾਭਪਾਤਰੀਆਂ ਵਿੱਚ ਵੰਡਿਆ ਜਾਵੇਗਾ, ਅਤੇ ਨਾਲ ਹੀ ਕੁੱਲ 12 ਐੱਲਐੱਮਟੀ ਚਨਾ 19.4 ਕਰੋੜ ਪਰਿਵਾਰਾਂ ਵਿੱਚ ਵੰਡਿਆ ਜਾਵੇਗਾ

ਅਨਾਜ (ਚੌਲ / ਕਣਕ):

ਜੁਲਾਈ ਤੋਂ ਨਵੰਬਰ 2020 ਤੱਕ ਦੇ 5 ਮਹੀਨਿਆਂ ਦੀ ਮਿਆਦ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੀਐੱਮਜੀਕੇਏਵਾਈ ਦੇ ਅਧੀਨ ਕੁੱਲ 201.08 ਐੱਲਐੱਮਟੀ ਅਨਾਜ ਅਲਾਟ ਕੀਤਾ ਗਿਆ ਹੈ। ਇਸ ਵਿੱਚ 91.14 ਐੱਲਐੱਮਟੀ ਕਣਕ ਅਤੇ 109.94 ਐੱਲਐੱਮਟੀ ਚੌਲ ਸ਼ਾਮਲ ਹਨ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਕੁੱਲ 44.08 ਐੱਲਐੱਮਟੀ ਅਨਾਜ ਚੁੱਕਿਆ ਗਿਆ ਹੈ ਅਤੇ 23.80 ਐੱਲਐੱਮਟੀ ਅਨਾਜ ਵੰਡਿਆ ਗਿਆ ਹੈ| ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਜੁਲਾਈ 2020 ਵਿੱਚ ਕੁੱਲ 23.69 ਐੱਲਐੱਮਟੀ (59%) ਅਨਾਜ ਨੂੰ 47.38 ਕਰੋੜ ਲਾਭਪਾਤਰੀਆਂ (ਜੁਲਾਈ ਮਹੀਨੇ ਲਈ ਵੰਡ ਹਾਲੇ ਜਾਰੀ ਹੈ) ਵਿੱਚ ਵੰਡਿਆ ਗਿਆ ਹੈ| ਭਾਰਤ ਸਰਕਾਰ ਪੀਐੱਮਜੀਕੇਏਵਾਈ -2 ਯੋਜਨਾ ਦੇ ਲਗਭਗ 76,062 ਕਰੋੜ ਰੁਪਏ ਦਾ 100 ਫ਼ੀਸਦੀ ਵਿੱਤੀ ਬੋਝ ਚੁੱਕ ਰਹੀ ਹੈ| ਕਣਕ ਨੂੰ 4 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਅਲਾਟ ਕੀਤਾ ਗਿਆ ਹੈ, ਚੌਲਾਂ ਨੂੰ 15 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਅਲਾਟ ਕੀਤਾ ਗਿਆ ਹੈ ਅਤੇ ਚੌਲ ਅਤੇ ਕਣਕ ਦੋਵਾਂ ਨੂੰ ਬਾਕੀ ਬਚੇ 17 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਲਾਟ ਕੀਤਾ ਗਿਆ ਹੈ

ਚਨਾ ਦਾਲ:

ਚਨੇ ਦੇ ਸੰਬੰਧ ਵਿੱਚ, ਅਗਲੇ ਪੰਜ ਮਹੀਨਿਆਂ ਲਈ ਕੁੱਲ ਲੋੜ 12 ਐੱਲਐੱਮਟੀ ਹੈ| ਕੁੱਲ 1.09 ਐੱਲਐੱਮਟੀ ਚਨਾ ਦਾਲ ਭੇਜੀ ਗਈ ਹੈ ਅਤੇ ਇਸ ਵਿੱਚੋਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੱਕ 50,576 ਐੱਮਟੀ ਚਨਾ ਦਾਲ ਪਹੁੰਚ ਗਈ ਹੈ। ਭਾਰਤ ਸਰਕਾਰ ਇਸ ਸਕੀਮ ਅਧੀਨ ਲਗਭਗ 6849 ਕਰੋੜ ਰੁਪਏ ਦਾ 100 ਫ਼ੀਸਦੀ ਵਿੱਤੀ ਬੋਝ ਚੁੱਕ ਰਹੀ ਹੈ। 3 ਅਗਸਤ, 2020 ਨੂੰ ਸਟਾਕ ਵਿੱਚ ਕੁੱਲ 10.28 ਐੱਲਐੱਮਟੀ ਦਾਲਾਂ (ਤੂਰ -5.48 ਐੱਲਐੱਮਟੀ, ਮੂੰਗ -1.13 ਐੱਲਐੱਮਟੀ, ਉੜਦ -2.12 ਐੱਲਐੱਮਟੀ, ਚਨਾ -1.28 ਐੱਲਐੱਮਟੀ ਅਤੇ ਮਸੂਰ -0.27 ਐੱਲਐੱਮਟੀ) ਉਪਲਬਧ ਹਨ| ਲਗਭਗ 21.55 ਐੱਲਐੱਮਟੀ ਚਨਾ ਪੀਐੱਸਐੱਸ ਸਟਾਕ ਵਿੱਚ ਉਪਲਬਧ ਹੈ ਅਤੇ 1.28 ਐੱਲਐੱਮਟੀ ਚਨਾ ਪੀਐੱਸਐੱਫ਼ ਸਟਾਕ ਵਿੱਚ ਉਪਲਬਧ ਹੈ|

ਪ੍ਰਵਾਸੀ ਮਜ਼ਦੂਰਾਂ ਨੂੰ ਅਨਾਜ ਦੀ ਵੰਡ: (ਆਤਮ ਨਿਰਭਰ ਭਾਰਤ ਪੈਕੇਜ)

ਆਤਮ ਨਿਰਭਰ ਭਾਰਤ ਪੈਕੇਜ ਦੇ ਤਹਿਤ, ਭਾਰਤ ਸਰਕਾਰ ਨੇ ਫੈਸਲਾ ਲਿਆ ਹੈ ਕਿ ਅੰਦਾਜ਼ਨ 8 ਕਰੋੜ ਪ੍ਰਵਾਸੀ ਮਜ਼ਦੂਰਾਂ, ਫ਼ਸੇ ਹੋਇਆਂ ਅਤੇ ਲੋੜਵੰਦ ਪਰਿਵਾਰਾਂ ਨੂੰ (ਜਿਹੜੇ ਐੱਨਐੱਫ਼ਐੱਸਏ ਜਾਂ ਰਾਜ ਦੀ ਪੀਡੀਐੱਸ ਕਾਰਡ ਦੀ ਸਕੀਮ ਦੇ ਅਧੀਨ ਨਹੀਂ ਆਉਂਦੇ) ਮਈ ਅਤੇ ਜੂਨ ਮਹੀਨੇ ਲਈ 8 ਐੱਲਐੱਮਟੀ ਅਨਾਜ ਮੁਹੱਈਆ ਕਰਵਾਏ ਜਾਣਗੇ। ਮਈ ਅਤੇ ਜੂਨ ਦੇ ਮਹੀਨਿਆਂ ਲਈ ਪ੍ਰਵਾਸੀਆਂ ਵਿੱਚੋਂ ਹਰ ਵਿਅਕਤੀ ਨੂੰ 5 ਕਿਲੋਗ੍ਰਾਮ ਅਨਾਜ ਮੁਫ਼ਤ ਵੰਡਿਆ ਜਾਣਾ ਸੀ| ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 6.39 ਐੱਲਐੱਮਟੀ ਅਨਾਜ ਚੁੱਕਿਆ ਹੈ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਲਾਭਪਾਤਰੀਆਂ (ਮਈ ਵਿੱਚ 2.42 ਕਰੋੜ ਵਿੱਚ ਅਤੇ ਜੂਨ ਵਿੱਚ 2.51 ਕਰੋੜ ਵਿੱਚ) ਵਿੱਚ 2.42 ਐੱਲਐੱਮਟੀ ਅਨਾਜ ਦੀ ਵੰਡ ਕੀਤੀ ਹੈ।

ਭਾਰਤ ਸਰਕਾਰ ਨੇ ਅਨੁਮਾਨਿਤ 1.96 ਕਰੋੜ ਪ੍ਰਵਾਸੀ ਪਰਿਵਾਰਾਂ ਲਈ 39,000 ਐੱਮਟੀ ਚਨੇ ਦੀ ਵੀ ਪ੍ਰਵਾਨਗੀ ਦਿੱਤੀ ਹੈ। ਅੰਦਾਜ਼ਨ 8 ਕਰੋੜ ਪ੍ਰਵਾਸੀ ਮਜ਼ਦੂਰਾਂ, ਫ਼ਸੇ ਹੋਇਆਂ ਅਤੇ ਲੋੜਵੰਦ ਪਰਿਵਾਰਾਂ ਨੂੰ (ਜਿਹੜੇ ਐੱਨਐੱਫ਼ਐੱਸਏ ਜਾਂ ਰਾਜ ਦੀ ਪੀਡੀਐੱਸ ਕਾਰਡ ਦੀ ਸਕੀਮ ਦੇ ਅਧੀਨ ਨਹੀਂ ਆਉਂਦੇ) ਮਈ ਅਤੇ ਜੂਨ ਮਹੀਨੇ ਲਈ ਹਰ ਪਰਿਵਾਰ ਨੂੰ 1 ਕਿੱਲੋਗ੍ਰਾਮ ਗਰਾਮ ਦਾਲ ਮੁਫ਼ਤ ਵੰਡੀ ਜਾਣੀ ਸੀ ਗਰਾਮ/ਦਾਲ ਦੀ ਇਸ ਵੰਡ ਨੂੰ ਰਾਜਾਂ ਦੀ ਜ਼ਰੂਰਤ ਅਨੁਸਾਰ ਕੀਤਾ ਜਾ ਰਿਹਾ ਹੈ। ਲਗਭਗ 33,745 ਐੱਮਟੀ ਚਨਾ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜਿਆ ਗਿਆ ਹੈ। ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਕੁੱਲ 33,388 ਐੱਮਟੀ ਚਨਾ ਚੁੱਕ ਲਿਆ ਗਿਆ ਹੈ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਕੁੱਲ 15,526 ਐੱਮਟੀ ਚਨਾ ਵੰਡਿਆ ਗਿਆ ਹੈ।

ਭਾਰਤ ਸਰਕਾਰ, ਇਸ ਸਕੀਮ ਅਧੀਨ ਅਨਾਜ ਲਈ ਲਗਭਗ 3109 ਕਰੋੜ ਰੁਪਏ ਦਾ ਅਤੇ ਗਰਾਮ ਲਈ 280 ਕਰੋੜ ਰੁਪਏ ਦਾ 100 ਫ਼ੀਸਦੀ ਵਿੱਤੀ ਬੋਝ ਚੁੱਕ ਰਹੀ ਹੈ।

ਅਨਾਜ ਦੀ ਖ਼ਰੀਦ

3 ਅਗਸਤ, 2020 ਤੱਕ, ਕੁੱਲ 389.77 ਐੱਲਐੱਮਟੀ ਕਣਕ (ਆਰਐੱਮਐੱਸ 2020-21) ਅਤੇ 752.58 ਐੱਲਐੱਮਟੀ ਚੌਲ (ਕੇਐੱਮਐੱਸ 2019- 20) ਦੀ ਖ਼ਰੀਦ ਕੀਤੀ ਗਈ ਸੀ।

ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ:

01 ਅਗਸਤ 2020 ਨੂੰ ਚਾਰ ਹੋਰ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ - ਮਣੀਪੁਰ, ਨਾਗਾਲੈਂਡ, ਉਤਰਾਖੰਡ ਅਤੇ ਜੰਮੂ-ਕਸ਼ਮੀਰ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਸਕੀਮ ਵਿੱਚ ਸ਼ਾਮਲ ਹੋਏ ਹਨ| ਇਸ ਨਾਲ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਸਕੀਮ 24 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਾਗੂ ਹੋਵੇਗੀ| ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਮ ਕ੍ਰਮਵਾਰ ਇਸ ਤਰ੍ਹਾਂ ਹਨ - ਆਂਧਰ ਪ੍ਰਦੇਸ਼, ਬਿਹਾਰ, ਦਮਨ ਅਤੇ ਦਿਉ (ਦਾਦਰਾ ਅਤੇ ਨਗਰ ਹਵੇਲੀ), ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਝਾਰਖੰਡ, ਕੇਰਲ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਮਿਜ਼ੋਰਮ, ਨਾਗਾਲੈਂਡ, ਉੜੀਸਾ, ਪੰਜਾਬ, ਰਾਜਸਥਾਨ, ਸਿੱਕਮ, ਉਤਰਾਖੰਡ, ਉੱਤਰ ਪ੍ਰਦੇਸ਼, ਤੇਲੰਗਾਨਾ ਅਤੇ ਤ੍ਰਿਪੁਰਾ। 31 ਮਾਰਚ 2021 ਤੱਕ, ਬਾਕੀ ਬਚੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਸਕੀਮ ਵਿੱਚ ਜੋੜਿਆ ਜਾਵੇਗਾ।

ਲੜੀ ਨੰਬਰ

ਰਾਜ

ਈਪੀਓਐੱਸ ਦੀ %

ਰਾਸ਼ਨ ਕਾਰਡਾਂ ਦੀ ਆਧਾਰ ਸੀਡਿੰਗ (%)

ਸਕੀਮ ਵਿੱਚ ਸ਼ਾਮਲ ਹੋਣ ਦੀ ਅਨੁਮਾਨਤ ਤਾਰੀਖ਼

1

ਅੰਡੇਮਾਨ ਅਤੇ ਨਿਕੋਬਾਰ

96%

98%

1 ਅਗਸਤ 2020

2

ਛੱਤੀਸਗੜ੍ਹ

98%

98%

31 ਅਗਸਤ 2020

3

ਤਮਿਲ ਨਾਡੂ

100%

100%

1 ਅਕਤੂਬਰ 2020

4

ਲੱਦਾਖ

100%

91%

1 ਅਕਤੂਬਰ 2020

5

ਦਿੱਲੀ

0%

100%

1 ਅਕਤੂਬਰ 2020

6

ਮੇਘਾਲਿਆ

0%

1%

1 ਦਸੰਬਰ 2020

7

ਪੱਛਮੀ ਬੰਗਾਲ

96%

80%

1 ਜਨਵਰੀ 2021

8

ਅਰੁਣਾਚਲ ਪ੍ਰਦੇਸ਼

1%

57%

1 ਜਨਵਰੀ 2021

9

ਆਸਾਮ

0%

0%

 

10

ਲਕਸ਼ਦਵੀਪ

100%

100%

 

11

ਪੁਦੂਚੇਰੀ

0%

100% (ਡੀਬੀਟੀ)

ਡੀਬੀਟੀ

12

ਚੰਡੀਗੜ੍ਹ

0%

99%( ਡੀਬੀਟੀ)

ਡੀਬੀਟੀ

 

****

ਏਪੀਐੱਸ/ ਐੱਸਜੀ/ ਐੱਮਐੱਸ



(Release ID: 1643494) Visitor Counter : 116