ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਦੋ ਪਹੀਆ ਹੈਲਮਟ ਲਈ ਬੀਆਈਐੱਸ ਸਰਟੀਫਿਕੇਸ਼ਨ ਲਾਗੂ ਕਰਨ ਬਾਰੇ ਜਨਤਾ ਤੋਂ ਸੁਝਾਅ ਮੰਗੇ

Posted On: 01 AUG 2020 1:16PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ  ਨੇ ਦੋ ਪਹੀਆ ਚਾਲਕਾਂ ਲਈ ਸੁਰੱਖਿਆਤਮਕ ਹੈਲਮਟ ਨੂੰ ਬਿਓਰੋ ਆਵ੍ ਇੰਡੀਅਨ ਸਟੈਂਡਰਡਸ ਐਕਟ2016 ਦੇ ਅਨੁਸਾਰ ਲਾਜ਼ਮੀ ਸਰਟੀਫਿਕੇਸ਼ਨ  ਦੇ ਦਾਇਰੇ ਵਿੱਚ ਲਿਆਉਣ ਲਈ ਇੱਕ ਮਸੌਦਾ ਅਧਿਸੂਚਨਾ ਜਾਰੀ ਕੀਤੀ ਹੈ। ਇਸ ਨਾਲ ਭਾਰਤ ਵਿੱਚ ਦੋ ਪਹੀਆ ਵਾਹਨਾਂ ਲਈ ਕੇਵਲ ਬੀਆਈਐੱਸ ਸਰਟੀਫਾਈਡ  ਹੈਲਮਟਾਂ ਦਾ ਹੀ ਨਿਰਮਾਣ ਅਤੇ ਵਿਕਰੀ ਕੀਤੇ ਜਾ ਸਕਣਗੇ। ਇਸ ਨਾਲ ਦੋ ਪਹੀਆ ਹੈਲਮਟ ਦੀ ਗੁਣਵੱਤਾ ਵੀ ਬਿਹਤਰ ਹੋ ਸਕੇਗੀ ਅਤੇ ਇਸ ਦੇ ਨਾਲ ਹੀ ਸੜਕ ਸੁਰੱਖਿਆ ਪਰਿਦ੍ਰਿਸ਼ ਵੀ ਉਮੀਦ  ਅਨੁਰੂਪ ਹੋ ਸਕੇਗਾ। ਇਸ ਦੇ ਇਲਾਵਾਇਹ ਦੋ ਪਹੀਆ ਵਾਹਨਾਂ ਨਾਲ ਜੁੜੀਆਂ ਜਾਨਲੇਵਾ ਚੋਟਾਂ ਨੂੰ ਘੱਟ ਕਰਨ ਵਿੱਚ ਵੀ ਮਦਦਗਾਰ ਸਾਬਤ ਹੋਵੇਗਾ।

 

ਇਸ ਸਬੰਧ ਵਿੱਚ ਟਿੱਪਣੀਆਂ ਜਾਂ ਸੁਝਾਅ ਅਧਿਸੂਚਨਾ ਦੀ ਮਿਤੀ ਤੋਂ ਤੀਹ ਦਿਨਾਂ ਦੇ ਅੰਦਰ ਸੰਯੁਕਤ ਸਕੱਤਰ  (ਐੱਮਵੀਐੱਲ)ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾਟ੍ਰਾਂਸਪੋਰਟ ਭਵਨਸੰਸਦ ਮਾਰਗਨਵੀਂ ਦਿੱਲੀ  - 110001  ( ਈਮੇਲ :  jspb-morth[at]gov[dot]in)  ਨੂੰ ਭੇਜੇ ਜਾ ਸਕਦੇ ਹਨ।

 

***

 

ਆਰਸੀਜੇ/ਐੱਮਐੱਸ



(Release ID: 1642973) Visitor Counter : 134