ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਵਜੂਦ ਚੰਗੀ ਉਪਜ ਅਤੇ ਖਰੀਫ਼ ਫਸਲਾਂ ਦੀ ਬਿਜਾਈ ֹ’ਤੇ ਤਸੱਲੀ ਪ੍ਰਗਟਾਈ

ਆਈਸੀਏਆਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਨੂੰ ਖੇਤੀਬਾੜੀ ਵਿਕਾਸ ਲਈ ਖੇਤਰਵਾਰ ਮਾਡਲ ਵਿਕਸਿਤ ਕਰਨੇ ਚਾਹੀਦੇ ਹਨ, ਕਿਸਾਨਾਂ ਨੂੰ ਸਰਬਉੱਤਮ ਅਤੇ ਵਿਵਿਧ ਖੇਤੀਬਾੜੀ ਪੱਧਤੀਆਂ ’ਤੇ ਮਾਰਗਦਰਸ਼ਨ ਕਰਨਾ ਚਾਹੀਦਾ ਹੈ - ਸ਼੍ਰੀ ਤੋਮਰ

Posted On: 01 AUG 2020 1:18PM by PIB Chandigarh

ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਦੀ ਤਿੰਨ ਦਿਨਾਂ ਜ਼ੋਨਲ ਵਰਕਸ਼ਾਪ 29 ਤੋਂ 31 ਅਗਸਤ 2020 ਤੱਕ ਆਯੋਜਿਤ ਕੀਤੀ ਗਈ ਸੀ। ਵਰਕਸ਼ਾਪ ਦੇ ਸੰਪੂਰਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ  ਤੋਮਰ ਨੇ ਕਿਹਾ ਕਿ ਖੇਤੀਬਾੜੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਦੇਸ਼ ਨੂੰ ਕਿਸੇ ਵੀ ਸੰਕਟ ਤੋਂ ਕੱਢਣ ਦੀ ਸਮਰੱਥਾ ਹੈ। ਸ਼੍ਰੀ ਤੋਮਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਵਜੂਦ ਚੰਗੀ ਉਪਜ ਅਤੇ ਖਰੀਫ਼ ਫ਼ਸਲਾਂ ਦੀ ਬਿਜਾਈ ਤੇ ਤਸੱਲੀ ਪ੍ਰਗਟਾਉਂਦੇ ਹੋਏ ਕਿਹਾ ਕਿ ਭਵਿੱਖ ਵਿੱਚ ਵੀ ਗ੍ਰਾਮੀਣ ਭਾਰਤ ਅਤੇ ਕਿਸਾਨੀ ਭਾਈਚਾਰਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦੇਸ਼ ਦੇ ਕਿਸਾਨ ਅਤੇ ਗ੍ਰਾਮੀਣ ਅਰਥਵਿਵਸਥਾ ਕਦੇ ਕਿਸੇ ਬਿਪਤਾ ਦੇ ਅੱਗੇ ਨਹੀਂ ਝੁਕੀ। ਪ੍ਰਧਾਨ ਮੰਤਰੀ ਦੁਆਰਾ ਦਿੱਤਾ ਗਿਆ ਨਾਅਰਾ ਵੋਕਲ ਫਾਰ ਲੋਕਲਵੀ ਗ੍ਰਾਮੀਣ ਵਿਕਾਸ ਦੇ ਨਾਲ ਗਹਿਰਾਈ ਨਾਲ ਜੁੜਿਆ ਹੋਇਆ ਹੈ।

https://ci6.googleusercontent.com/proxy/uje1oeXgVloHPwEuABPcxhjKlvIo5qSpw1SR5h29kPUJq_pp7653KEoTOY8Ht5CkAzWOPwkCvxFQZYfA5yXwLWtfqgbyM5xghG6W_QR4Wi4F5b2nctZOAQmcwg=s0-d-e1-ft#https://static.pib.gov.in/WriteReadData/userfiles/image/image00173SV.jpg

 

ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਖੇਤੀਬਾੜੀ ਵਿਕਾਸ ਦੀ ਦੇਖਭਾਲ਼ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਅਤੇ ਖੇਤੀਬਾੜੀ ਵਿਗਿਆਨੀਆਂ ਦੀ ਮਹੱਤਵਪੂਰਨ ਭੂਮਿਕਾ ਹੈ। ਇਹ ਮਹੱਤਵਪੂਰਨ ਹੈ ਕਿ ਖੇਤੀਬਾੜੀ ਉਤਪਾਦਨ ਵਧੇ ਅਤੇ ਨੌਜਵਾਨਾਂ ਨੂੰ ਆਜੀਵਿਕਾ ਦੇ ਸਾਧਨ ਦੇ ਰੂਪ ਵਿੱਚ ਖੇਤੀਬਾੜੀ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਵੇ। ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਨੂੰ ਖੇਤੀਬਾੜੀ ਪੱਧਤੀਆਂ ਤੇ ਛੋਟੇ ਅਤੇ ਸੀਮਾਂਤ ਕਿਸਾਨਾਂ ਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਛੋਟੀ ਖੇਤੀ ਤੋਂ ਵੀ ਅਧਿਕਤਮ ਲਾਭ ਪ੍ਰਾਪਤ ਕਰਨ ਵਿੱਚ ਮਦਦ ਕਰਨ। ਉਨ੍ਹਾਂ ਨੇ ਕਿਹਾ ਕਿ ਆਈਸੀਏਆਰ ਅਤੇ ਕੇਵੀਕੇ ਨੂੰ ਕਿਸਾਨਾਂ ਨੂੰ ਆਕਰਸ਼ਿਤ ਕਰਨ ਵਾਲੇ ਖੇਤੀਬਾੜੀ ਵਿਕਾਸ ਦੇ ਖੇਤਰਵਾਰ ਮਾਡਲ ਵਿਕਸਿਤ ਕਰਨੇ ਚਾਹੀਦੇ ਹਨ।

 

ਸ਼੍ਰੀ ਤੋਮਰ ਨੇ ਜੈਵਿਕ ਅਤੇ ਕੁਦਰਤੀ ਖੇਤੀ ਦੇ ਮਹੱਤਵ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਨਾ ਕੇਵਲ ਮਨੁੱਖਾਂ ਅਤੇ ਜਾਨਵਰਾਂ ਦੀ ਸਿਹਤ ਲਈ, ਬਲਕਿ ਉਪਜਾਊ ਮਿੱਟੀ ਅਤੇ ਸਵੱਛ ਵਾਤਾਵਰਣ ਲਈ ਹੋਰ ਨਿਰਿਯਾਤ ਵਧਾਉਣ ਅਤੇ ਖੇਤੀਬਾੜੀ ਨੂੰ ਲਾਭਦਾਇਕ ਬਣਾਉਣ ਲਈ ਵੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਵਿਗਿਆਨੀਆਂ ਦੇ ਸਾਹਮਣੇ ਮਿੱਟੀ ਦੀ ਉਰਵਰਾ ਸ਼ਕਤੀ ਨੂੰ ਬਣਾਈ ਰੱਖਣਾ ਅਤੇ ਜਲਵਾਯੂ ਪਰਿਵਰਤਨ ਨਾਲ ਨਜਿੱਠਣਾ ਮਹੱਤਵਪੂਰਨ ਚੁਣੌਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਅਜਿਹੀ ਵੱਡੀ ਕਬਾਇਲੀ ਆਬਾਦੀ ਹੈ ਜੋ ਪਹਿਲਾਂ ਤੋਂ ਹੀ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੇ ਬਿਨਾ ਹੀ ਕੁਦਰਤੀ ਖੇਤੀ ਕਰ ਰਹੀ ਹੈ। ਸ਼੍ਰੀ ਤੋਮਰ ਨੇ ਖੇਤੀਬਾੜੀ ਵਿਗਿਆਨੀਆਂ ਨੂੰ ਇਸ ਖੇਤੀਬਾੜੀ ਪੱਧਤੀ ਵਿੱਚ ਸੁਧਾਰ ਕਰਨ ਵਿੱਚ ਕਿਸਾਨਾਂ ਦੀ ਮਦਦ ਕਰਨ ਦਾ ਸੱਦਾ ਦਿੱਤਾ ਤਾਕਿ ਜੈਵਿਕ ਖੇਤੀ ਨੂੰ ਹੋਰ ਹੁਲਾਰਾ ਮਿਲੇ ਅਤੇ ਪਸ਼ੂ ਪਾਲਣ ਨੂੰ ਲਾਭਦਾਇਕ ਬਣਾਇਆ ਜਾ ਸਕੇ।

 

ਸ਼੍ਰੀ ਤੋਮਰ ਨੇ ਕਿਹਾ ਕਿ ਹਾਲ ਹੀ ਵਿੱਚ ਲਾਗੂ ਆਰਡੀਨੈਂਸ ਕਲਸਟਰ ਖੇਤੀ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ ਨੂੰ ਆਪਣੀ ਉਪਜ ਲਾਭਕਾਰੀ ਮੁੱਲਾਂ ਤੇ ਵੇਚਣ ਦੀ ਸੁਵਿਧਾ ਪ੍ਰਦਾਨ ਕਰਦੇ ਹਨ। ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਲਈ ਨਿਜੀ ਨਿਵੇਸ਼ ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇੱਕ ਲੱਖ ਕਰੋੜ ਰੁਪਏ ਦਾ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦਾ ਐਲਾਨ ਕੀਤਾ ਹੈ ਜੋ ਆਤਮ-ਨਿਰਭਰ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। 10000 ਕਿਸਾਨ ਉਤਪਾਦਕ ਸੰਗਠਨਾਂ ਦੇ ਗਠਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੂੰ ਸਰਕਾਰ ਦੁਆਰਾ ਬਿਜਾਈ ਤੋਂ ਲੈ ਕੇ ਫਸਲਾਂ ਦੀ ਵਿਕਰੀ ਤੱਕ ਦੀ ਵਿਵਸਥਾ ਦਿੱਤੀ ਜਾਵੇਗੀ। ਇਸ ਯੋਜਨਾ ਦੇ ਤਹਿਤ ਅਧਿਕ ਤੋਂ ਅਧਿਕ ਸੰਖਿਆ ਵਿੱਚ ਛੋਟੇ ਕਿਸਾਨਾਂ ਨੂੰ ਲਿਆਉਣ ਦਾ ਪ੍ਰਯਤਨ ਕੀਤਾ ਜਾਣਾ ਚਾਹੀਦਾ ਹੈ।

 

ਇਸ ਵਰਕਸ਼ਾਪ ਵਿੱਚ ਆਈਸੀਏਆਰ ਦੇ ਡਾਇਰੈਕਟਰ ਜਨਰਲ ਡਾ. ਤ੍ਰਿਲੋਚਨ ਮਹਾਪਾਤਰਾ, ਖੇਤੀਬਾੜੀ ਵਿਸਤਾਰ ਦੇ ਡਿਪਟੀ ਡਾਇਰੈਕਟਰ ਜਨਰਲ  ਡਾ. ਏਕੇ ਸਿੰਘ, ਆਈਸੀਏਆਰ ਦੇ ਜ਼ੋਨਲ ਇੰਚਾਰਜ ਏਡੀਜੀ (ਖੇਤੀਬਾੜੀ ਵਿਸਤਾਰ) ਡਾ. ਵੀਪੀ ਚਹਿਲ, ਐੱਸਏਯੂ ਦੇ ਵਾਈਸ ਚਾਂਸਲਰਾਂ, ਆਈਸੀਏਆਰ ਸੰਸਥਾਨਾਂ ਦੇ ਡਾਇਰੈਕਟਰਾਂ, ਪੁਰਸਕ੍ਰਿਤ ਕਿਸਾਨਾਂ, ਖੇਤੀਬਾੜੀ ਇਨੋਵੇਸ਼ਨਾਂਖੇਤੀਬਾੜੀ ਉੱਦਮੀਆਂ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਕੇਵੀਕੇ ਪ੍ਰਮੁੱਖਾਂ ਨੇ ਵੀਡੀਓ- ਕਾਨਫਰੰਸਿੰਗ ਜ਼ਰੀਏ ਹਿੱਸਾ ਲਿਆ।

 

*****

ਏਪੀਐੱਸ/ਐੱਸਜੀ


(Release ID: 1642971) Visitor Counter : 123