ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਸਰਕਾਰ ਨੇ ਕੋਵਿਡ-19 ਦੀ ਮੌਤ ਦਰ ਲਗਾਤਾਰ ਘਟਣ ਦੇ ਮੱਦੇਨਜ਼ਰ ਵੈਂਟੀਲੇਟਰਾਂ ਦੇ ਨਿਰਯਾਤ ਦੀ ਆਗਿਆ ਦੇਣ ਦਾ ਫੈਸਲਾ ਕੀਤਾ

Posted On: 01 AUG 2020 4:53PM by PIB Chandigarh

ਕੋਵਿਡ -19 'ਤੇ ਮੰਤਰੀਆਂ ਦੇ ਸਮੂਹ (ਜੀਓਐੱਮ) ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਪ੍ਰਸਤਾਵ 'ਤੇ ਸਹਿਮਤੀ ਵਿਅਕਤ ਕਰਦੇ ਹੋਏ ਮੇਡ ਇਨ ਇੰਡੀਆ(ਭਾਰਤ ਵਿੱਚ ਬਣੇ) ਵੈਂਟੀਲੇਟਰਾਂ ਦੇ ਨਿਰਯਾਤ ਦੀ ਆਗਿਆ ਦੇ ਦਿੱਤੀ ਹੈਇਸ ਫੈਸਲੇ ਦੀ ਸੂਚਨਾ ਵਿਦੇਸ਼ੀ ਵਪਾਰ ਦੇ ਡਾਇਰੈਕਟਰ ਜਨਰਲ (ਡੀਜੀਐੱਫਟੀ) ਨੂੰ ਪ੍ਰਦਾਨ ਕਰ ਦਿੱਤੀ ਗਈ ਹੈ, ਜਿਸ ਨਾਲ ਅੱਗੇ ਦੀ ਜ਼ਰੂਰੀ ਕਾਰਵਾਈ ਕੀਤੀ ਜਾ ਸਕੇ ਅਤੇ ਦੇਸ਼ ਵਿੱਚ ਬਣੇ ਵੈਂਟੀਲੇਟਰਾਂ ਦੇ ਨਿਰਯਾਤ ਨੂੰ ਸੁਗਮ ਬਣਾਇਆ ਜਾ ਸਕੇ

 

ਇਹ ਮਹੱਤਵਪੂਰਨ ਫੈਸਲਾ ਕੋਵਿਡ -19 ਦੇ ਮਰੀਜ਼ਾਂ ਦੀ ਮੌਤ ਦਰ ਵਿੱਚ ਲਗਾਤਾਰ ਕਮੀ ਆਉਣ ਕਰਕੇ ਲਿਆ ਗਿਆ ਹੈ, ਜੋ ਇਸ ਸਮੇਂ 2.15% ਹੈ, ਜਿਸਦਾ ਅਰਥ ਹੈ ਕਿ ਬਹੁਤ ਘੱਟ ਐਕਟਿਵ ਕੇਸ ਵੈਂਟੀਲੇਟਰਾਂ 'ਤੇ ਹਨ।  31 ਜੁਲਾਈ 2020 ਤੱਕ, ਦੇਸ਼ ਭਰ ਵਿੱਚ ਸਿਰਫ 0.22% ਐਕਟਿਵ ਕੇਸ ਵੈਂਟੀਲੇਟਰਾਂ 'ਤੇ ਸਨ। ਇਸ ਤੋਂ ਇਲਾਵਾ, ਵੈਂਟੀਲੇਟਰਾਂ ਦੀ ਘਰੇਲੂ ਨਿਰਮਾਣ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਇਆ ਹੈ।  ਜਨਵਰੀ 2020 ਦੇ ਮੁਕਾਬਲੇ, ਵੈਂਟੀਲੇਟਰਾਂ ਦੇ ਇਸ ਸਮੇਂ 20 ਤੋਂ ਵੱਧ ਘਰੇਲੂ ਨਿਰਮਾਤਾ ਹਨ।

 

ਕੋਵਿਡ -19 ਨਾਲ ਪ੍ਰਭਾਵੀ ਢੰਗ ਨਾਲ ਲੜਨ ਲਈ ਘਰੇਲੂ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਮਾਰਚ,2020ਵਿੱਚ ਵੈਂਟੀਲੇਟਰਾਂ ਦੇ ਨਿਰਯਾਤ 'ਤੇ ਰੋਕ/ਪਾਬੰਦੀ ਲਗਾਈ ਗਈ ਸੀ।  ਡੀਜੀਐੱਫਟੀ ਨੋਟੀਫਿਕੇਸ਼ਨ ਨੰਬਰ 53 ਦੇ 24.03.2020 ਨੂੰ ਲਾਗੂ ਹੋਣ ਤੋਂ ਬਾਅਦ ਹਰ ਕਿਸਮ ਦੇ ਵੈਂਟੀਲੇਟਰਾਂ ਦੇਨਿਰਯਾਤ ਕਰਨ 'ਤੇ ਰੋਕ ਹੈ।  ਹੁਣ ਵੈਂਟੀਲੇਟਰਾਂ ਦੇ ਨਿਰਯਾਤ ਦੀ ਇਜਾਜ਼ਤ ਮਿਲਣ ਦੇ ਨਾਲ, ਇਹ ਉਮੀਦ ਕੀਤੀ ਜਾ ਰਹੀ ਹੈ ਕਿ ਘਰੇਲੂ ਵੈਂਟੀਲੇਟਰ ਵਿਦੇਸ਼ਾਂ ਵਿੱਚ ਭਾਰਤੀ ਵੈਂਟੀਲੇਟਰਾਂ ਲਈ ਨਵਾਂ ਬਜ਼ਾਰ ਲੱਭਣ ਦੀ ਸਥਿਤੀ ਵਿੱਚ ਹੋਣਗੇ।

 

 ******

ਐੱਮਵੀ



(Release ID: 1642970) Visitor Counter : 173