ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਰੇਸ਼ਮ ਦੇ ਮਾਸਕ ਦਾ ਕੇਵੀਆਈਸੀ ਦਾ ਗਿਫਟ ਬਾਕਸ ਲਾਂਚ ਕੀਤਾ

Posted On: 01 AUG 2020 2:23PM by PIB Chandigarh

ਹੁਣ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਗਿਫਟ ਵਿੱਚ ਖਾਸ ਤੌਰ ਤੇ ਤਿਆਰ ਕੀਤੇ ਗਏ ਖਾਦੀ ਰੇਸ਼ਮ ਫੇਸ ਮਾਸਕ ਦਾ ਇੱਕ ਆਕਰਸ਼ਕ ਗਿਫਟ ਬਾਕਸ  ਦੇ ਸਕਦੇ ਹੋ।  ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ  ਸ਼੍ਰੀ ਨਿਤਿਨ ਗਡਕਰੀ ਨੇ ਕੱਲ੍ਹ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ  (ਕੇਵੀਆਈਸੀ) ਦੁਆਰਾ ਵਿਕਸਿਤ ਗਿਫਟ ਬਾਕਸ ਲਾਂਚ ਕੀਤਾ।  ਗਿਫਟ ਬਾਕਸ ਵਿੱਚ ਵੱਖ-ਵੱਖ ਰੰਗਾਂ ਅਤੇ ਪ੍ਰਿੰਟਾਂ ਵਿੱਚ ਚਾਰ ਦਸਤਕਾਰੀ ਰੇਸ਼ਮ  ਦੇ ਮਾਸਕ ਹੁੰਦੇ ਹਨ।  ਮਾਸਕ ਨੂੰ ਸੁਨਹਿਰੀ ਉੱਭਰੀ ਹੋਈ ਪ੍ਰਿੰਟਿੰਗ  ਦੇ ਨਾਲ ਇੱਕ ਸੁੰਦਰ ਰੂਪ ਨਾਲ ਤਿਆਰ ਕੀਤੇ ਗਏ ਹੱਥੀਂ ਬਣੇ ਕਾਲ਼ੇ ਰੰਗ ਦੇ ਪੇਪਰ ਬਾਕਸ ਵਿੱਚ ਪੈਕ ਕੀਤਾ ਗਿਆ ਹੈ।

 

http://static.pib.gov.in/WriteReadData/userfiles/image/20200731_152951NWD7.jpg

 

ਸ਼੍ਰੀ ਗਡਕਰੀ ਨੇ ਗਿਫਟ ਬਾਕਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਤਿਉਹਾਰਾਂ ਦਾ ਜਸ਼ਨ ਮਨਾਉਣ ਦਾ ਇੱਕ ਉਚਿਤ ਉਤਪਾਦ ਹੈ। ਉਨ੍ਹਾਂ ਨੇ ਕੇਵੀਆਈਸੀ ਦੀ ਮਾਸਕ ਬਣਾਉਣ ਦੀ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਕਾਰੀਗਰਾਂ ਨੂੰ ਕੋਰੋਨਾ ਮਹਾਮਾਰੀ  ਦੇ ਸਭ ਤੋਂ ਕਠਿਨ ਸਮੇਂ  ਦੇ ਦੌਰਾਨ ਸਥਾਈ ਆਜੀਵਿਕਾ ਮਿਲਦੀ ਹੈ।

http://static.pib.gov.in/WriteReadData/userfiles/image/20200709_163012(2)1EE3.jpg

 

 

ਰੇਸ਼ਮ ਮਾਸਕ ਗਿਫਟ ਬਾਕਸ ਦੀ ਕੀਮਤ ਸਿਰਫ 500 ਰੁਪਏ ਪ੍ਰਤੀ ਬਾਕਸ ਹੈ ਅਤੇ ਹੁਣ ਦਿੱਲੀ ਐੱਨਸੀਆਰ ਵਿੱਚ ਕੇਵੀਆਈਸੀ  ਦੇ ਸਾਰੇ ਆਊਟਲੈੱਟਸ ਤੇ ਉਪਲੱਬਧ ਹੈ।

 

ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਵਿਨੈ ਕੁਮਾਰ  ਸਕਸੈਨਾ ਨੇ ਕਿਹਾ ਕਿ ਗਿਫਟ ਬਾਕਸ ਲਾਂਚ ਕਰਨ ਦੇ ਪਿੱਛੇ ਦਾ ਵਿਚਾਰ ਵਿਦੇਸ਼ੀ ਬਜ਼ਾਰ ਅਤੇ ਤਿਉਹਾਰਾਂ ਦੇ ਮੌਸਮ ਦੌਰਾਨ ਆਪਣੇ ਪ੍ਰੇਮੀ-ਜਨਾਂ ਲਈ ਉਚਿਤ ਮੁੱਲ ਦੇ ਉਪਹਾਰਾਂ ਦੀ ਤਲਾਸ਼ ਕਰ ਰਹੀ ਇੱਕ ਵੱਡੀ ਭਾਰਤੀ ਅਬਾਦੀ ਦੀ ਮੰਗ ਨੂੰ ਪੂਰਾ ਕਰਨਾ ਹੈ।

 

ਗਿਫਟ ਬਕਸੇ ਵਿੱਚ ਇੱਕ ਪ੍ਰਿੰਟਡ ਰੇਸ਼ਮ ਮਾਸਕ ਅਤੇ ਤਿੰਨ ਹੋਰ ਮਾਸਕ ਠੋਸ ਆਕਰਸ਼ਕ ਰੰਗਾਂ ਵਿੱਚ ਹੋਣਗੇ। ਇਹ ਤਿੰਨ ਪੱਧਰੀ ਰੇਸ਼ਮ ਮਾਸਕ ਚਮੜੀ ਦੇ ਅਨੁਕੂਲ, ਧੋਣ ਯੋਗ, ਮੁੜ ਵਰਤੋਂ ਯੋਗਅਤੇ ਸੁਭਾਵਿਕ ਰੂਪ ਨਾਲ ਬਾਇਓਡੀਗ੍ਰੇਡੇਬਲ ਹਨ। ਸਿਲਕ ਮਾਸਕ ਵਿੱਚ ਤਿੰਨ ਫੋਲਡ ਹੁੰਦੇ ਹਨ ਅਤੇ ਕੰਨਾਂ ਵਿੱਚ ਲਗਾਉਣ ਵਾਲੇ ਲੂਪ ਨੂੰ ਅਸਾਨੀ ਨਾਲ ਵਿਵਸਥਿਤ ਕੀਤਾ ਜਾ ਸਕਦਾ ਹੈ।  ਇਸ ਵਿੱਚ 100%  ਖਾਦੀ ਸੂਤੀ ਕੱਪੜੇ ਦੀਆਂ ਦੋ ਅੰਦਰੂਨੀ ਪਰਤਾਂ ਅਤੇ ਰੇਸ਼ਮ ਕੱਪੜੇ ਦੀ ਇੱਕ ਉੱਪਰਲੀ ਤਹਿ ਹੈ।

 

*****

 

ਆਰਸੀਜੇ/ਐੱਸਕੇਪੀ/ਆਈਏ



(Release ID: 1642969) Visitor Counter : 143