ਖੇਤੀਬਾੜੀ ਮੰਤਰਾਲਾ

ਭਾਰਤ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਨੌਜਵਾਨਾਂ ਨੂੰ ਰੋਜਗਾਰ ਅਵਸਰ ਪ੍ਰਦਾਨ ਕਰਨ ਲਈ ਖੇਤੀਬਾੜੀ ਸੈਕਟਰ ਵਿੱਚ ਸਟਾਰਟ-ਅੱਪਸ ਨੂੰ ਉਤਸ਼ਾਹਿਤ ਕਰ ਰਹੀ ਹੈ: ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ

‘ਰਾਸ਼ਟਰੀਯ ਕ੍ਰਿਸ਼ੀ ਵਿਕਾਸ ਯੋਜਨਾ’ ਦੇ ਇਨੋਵੇਸ਼ਨ ਅਤੇ ਐਗਰੀਪ੍ਰਿਨਿਓਰਸ਼ਿਪ (ਖੇਤੀਬਾੜੀ-ਉੱਦਮਸ਼ੀਲਤਾ) ਘਟਕ ਤਹਿਤ ਸਟਾਰਟ-ਅੱਪਸ ਨੂੰ ਖੇਤੀਬਾੜੀ ਮੰਤਰਾਲਾ ਵਿੱਤਪੋਸ਼ਿਤ ਕਰ ਰਿਹਾ ਹੈ

ਪਹਿਲੇ ਪੜਾਅ ਵਿੱਚ ਐਗਰੋ-ਪ੍ਰੋਸੈੱਸਿੰਗ, ਫੂਡ ਟੈਕਨੋਲੋਜੀ ਅਤੇ ਵੈਲਿਊ ਐਡੀਸ਼ਨ ਦੇ ਖੇਤਰ ਵਿੱਚ 112 ਸਟਾਰਟ-ਅੱਪਸ ਨੂੰ 1185.90 ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ

Posted On: 31 JUL 2020 12:05PM by PIB Chandigarh

ਕੇਂਦਰ ਸਰਕਾਰ ਖੇਤੀਬਾੜੀ ਸੈਕਟਰ ਨੂੰ ਉੱਚ ਪ੍ਰਾਥਮਿਕਤਾ ਦਿੰਦੀ ਹੈ। ਕਿਸਾਨਾਂ ਨੂੰ ਅਵਸਰ ਪ੍ਰਦਾਨ ਕਰਕੇ ਉਨ੍ਹਾਂ ਦੀ ਆਮਦਨ ਵਧਾਉਣ ਦੇ ਨਾਲ ਹੀ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਰੋਜਗਾਰ ਪ੍ਰਦਾਨ ਕਰਨ 'ਤੇ ਵੀ ਸਰਕਾਰ ਦਾ ਧਿਆਨ ਹੈ। ਇਸੇ ਪ੍ਰਸੰਗ ਵਿੱਚ ਖੇਤੀਬਾੜੀ ਨਾਲ ਜੁੜੇ ਸਟਾਰਟ-ਅੱਪਸ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ, ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਜ਼ੋਰ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਇਨੋਵੇਸ਼ਨ ਅਤੇ ਟੈਕਨੋਲੋਜੀ ਦਾ ਉਪਯੋਗ ਸੁਨਿਸ਼ਚਿਤ ਕਰਨ ਲਈ ਸਟਾਰਟ-ਅੱਪਸ ਅਤੇ ਐਗਰੀਪ੍ਰਿਨਿਓਰਸ਼ਿਪ (ਖੇਤੀਬਾੜੀ-ਉੱਦਮਸ਼ੀਲਤਾ) ਨੂੰ ਹੁਲਾਰਾ ਦੇਣ ਉੱਤੇ ਹੈ। ਇਸ ਦੇ ਤਹਿਤ ਰਾਸ਼ਟਰੀਯ ਕ੍ਰਿਸ਼ੀ ਵਿਕਾਸ ਯੋਜਨਾ (ਆਰਕੇਵੀਵਾਈ) ਦੇ ਤਹਿਤ ਇਨੋਵੇਸ਼ਨ ਐਂਡ ਐਗਰੀਪ੍ਰਿਨਿਓਰਸ਼ਿਪ ਡਿਵੈਲਪਮੈਂਟਪ੍ਰੋਗਰਾਮ ਨੂੰ ਅਪਣਾਇਆ ਗਿਆ ਹੈ। ਵਿੱਤ ਵਰ੍ਹੇ 2020-21 ਵਿੱਚ ਪਹਿਲੇ ਪੜਾਅ ਵਿੱਚ ਐਗਰੋ-ਪ੍ਰੋਸੈੱਸਿੰਗ, ਫੂਡ ਟੈਕਨੋਲੋਜੀ ਅਤੇ ਵੈਲਿਊ ਐਡੀਸ਼ਨ ਦੇ ਖੇਤਰਾਂ ਵਿੱਚ 112 ਸਟਾਰਟ-ਅੱਪਸ ਨੂੰ 1,185.90 ਲੱਖ ਰੁਪਏ ਦੀ ਸਹਾਇਤਾ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ, ਜੋ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਯੋਗਦਾਨ ਦੇਣਗੇ।

 

ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਦੇਸ਼ ਵਿੱਚ ਖੇਤੀਬਾੜੀ ਖੋਜ, ਵਿਸਤਾਰ ਅਤੇ ਸਿੱਖਿਆ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਸੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਸੀ ਕਿ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਇਨੋਵੇਸ਼ਨ ਅਤੇ ਟੈਕਨੋਲੋਜੀ ਦਾ ਉਪਯੋਗ ਸੁਨਿਸ਼ਚਿਤ ਕਰਨ ਲਈ ਸਟਾਰਟ-ਅੱਪਸ ਅਤੇ ਖੇਤੀਬਾੜੀ-ਉੱਦਮੀਆਂ (ਐਗਰੀ-ਐਂਟਰਪ੍ਰਿਨਿਓਰ) ਨੂੰ ਹੁਲਾਰਾ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਸਾਨਾਂ ਦੀ ਮੰਗ ਤੇ ਜਾਣਕਾਰੀ ਪ੍ਰਦਾਨ ਕਰਨ ਲਈ ਸੂਚਨਾ ਟੈਕਨੋਲੋਜੀ ਦਾ ਉਪਯੋਗ ਕਰਨ ਦੀ ਜ਼ਰੂਰਤ ਤੇ ਚਾਨਣਾ ਪਾਇਆ ਸੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਕਹਿਣਾ ਹੈ ਕਿ ਭਾਰਤੀ ਭਾਈਚਾਰਿਆਂ ਦੇ ਪਰੰਪਰਾਗਤ ਗਿਆਨ ਨੂੰ ਯੁਵਾ ਅਤੇ ਖੇਤੀਬਾੜੀ ਗ੍ਰੈਜੂਏਟਸ ਦੇ ਕੌਸ਼ਲ ਅਤੇ ਟੈਕਨੋਲੋਜੀ ਨਾਲ ਜੋੜਿਆ ਜਾਣਾ ਚਾਹੀਦਾ ਹੈ, ਤਾਕਿ ਗ੍ਰਾਮੀਣ ਖੇਤਰਾਂ ਵਿੱਚ ਭਾਰਤੀ ਖੇਤੀਬਾੜੀ ਦੀ ਪੂਰੀ ਸਮਰੱਥਾ ਦਾ ਲਾਭ ਲਿਆ ਜਾ ਸਕੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਸ਼ਨਾਖ਼ਤ ਕੀਤੀਆਂ ਸਮੱਸਿਆਵਾਂ ਨੂੰ ਸੁਲਝਾਉਣ ਅਤੇ ਕਲਪੁਰਜ਼ਿਆਂ ਤੇ ਉਪਕਰਣਾਂ ਲਈ ਡਿਜ਼ਾਈਨ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੈਕਾਥੌਨ ਦਾ ਆਯੋਜਨ ਸਾਲ ਵਿੱਚ ਦੋ ਵਾਰ ਕੀਤਾ ਜਾ ਸਕਦਾ ਹੈ, ਜਿਸ ਨਾਲ ਖੇਤੀਬਾੜੀ ਵਿੱਚ ਸਖਤ ਮਿਹਨਤ ਨੂੰ ਘੱਟ ਕੀਤਾ ਜਾ ਸਕਦਾ ਹੈ।

 

ਸ਼੍ਰੀ ਤੋਮਰ ਨੇ ਮੰਤਰਾਲਾ ਪੱਧਰ ਤੇ ਆਯੋਜਿਤ ਬੈਠਕਾਂ ਵਿੱਚ ਖੇਤੀਬਾੜੀ ਨੂੰ ਪ੍ਰਤੀਯੋਗੀ ਬਣਾਉਣ, ਖੇਤੀਬਾੜੀ ਅਧਾਰਿਤ ਗਤੀਵਿਧੀਆਂ ਲਈ ਜ਼ਰੂਰੀ ਸੰਬਲ ਪ੍ਰਦਾਨ ਕਰਨ ਅਤੇ ਨਵੀਂ ਤਕਨੀਕ ਨੂੰ ਜਲਦੀ ਤੋਂ ਜਲਦੀ ਅਪਣਾਉਣ ਨੂੰ ਕਿਹਾ ਹੈ। ਸਰਕਾਰ ਦਾ ਜ਼ੋਰ ਖੇਤੀਬਾੜੀ ਸੈਕਟਰ ਵਿੱਚ ਨਿਜੀ ਨਿਵੇਸ਼ ਵਧਾਉਣ 'ਤੇ ਹੈ, ਇਸ ਲਈ ਸ਼੍ਰੀ ਤੋਮਰ ਨੇ ਵੈਲਿਊ ਐਡੀਸ਼ਨ ਅਤੇ ਸਟਾਰਟ-ਅੱਪਸ ਦੀ ਜ਼ਰੂਰਤ ਦੱਸਦੇ ਹੋਏ ਨੌਜਵਾਨਾਂ ਨੂੰ ਖੇਤੀਬਾੜੀ ਪ੍ਰਤੀ ਆਕਰਸ਼ਿਤ ਕਰਨ ਅਤੇ ਇਸ ਸੈਕਟਰ ਦੇ ਕਾਇਆਕਲਪ ਕਰਨ ਦੀ ਗੱਲ ਕੀਤੀ। ਖੇਤੀਬਾੜੀ ਅਤੇ ਸਬੰਧਿਤ ਗਤੀਵਿਧੀਆਂ ਅਤੇ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਦੇਣ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਰਕੇਵੀਵਾਈ-ਰਫ਼ਤਾਰ, ਜੋ ਖੇਤੀਬਾੜੀ ਮੰਤਰਾਲੇ ਦੀ ਮਹੱਤਵਪੂਰਨ ਯੋਜਨਾ ਹੈ, ਦਾ ਪੁਨਰ ਨਿਰੀਖਣ ਕੀਤਾ ਗਿਆ ਹੈ।

 

ਸ਼੍ਰੀ ਤੋਮਰ ਨੇ ਦੱਸਿਆ ਕਿ ਯੋਜਨਾ ਤਹਿਤ ਇਨੋਵੇਸ਼ਨ ਅਤੇ ਖੇਤੀਬਾੜੀ ਉੱਦਮਤਾ ਨੂੰ ਹੁਲਾਰਾ ਦੇਣ ਲਈ ਇਨੋਵੇਸ਼ਨ ਐਂਡ ਐਗਰੀ-ਇੰਟਰਪ੍ਰਿਨਿਓਰਸ਼ਿਪ ਡਿਵੈਲਪਮੈਂਟਪ੍ਰੋਗਰਾਮ ਨੂੰ ਜੋੜਿਆ ਗਿਆ ਹੈ। ਇਸ ਦੇ ਤਹਿਤ ਜ਼ਿਆਦਾ ਸਟਾਰਟ-ਅੱਪਸ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸੇ ਸਬੰਧ ਵਿੱਚ ਮੰਤਰਾਲੇ ਨੇ ਉਤਕ੍ਰਿਸ਼ਟਤਾ ਕੇਂਦਰ ਦੇ ਰੂਪ ਵਿੱਚ 5 ਨੌਲੇਜ ਪਾਰਟਨਰਸ (ਕੇਪੀ) ਅਤੇ 24 ਆਰਕੇਵੀਵਾਈ-ਰਫ਼ਤਾਰ ਐਗਰੀਬਿਜ਼ਨਸ ਇਨਕਿਊਬੇਟਰਸ (ਆਰਏਬੀਆਈ) ਦੇਸ਼ ਭਰ ਵਿੱਚ ਚੁਣੇ ਹਨ। 112 ਸਟਾਰਟ-ਅੱਪਸ ਨੂੰ ਖੇਤੀਬਾੜੀ ਪ੍ਰੋਸੈੱਸਿੰਗ, ਫੂਡ ਟੈਕਨੋਲੋਜੀ ਅਤੇ ਵੈਲਿਊ ਐਡੀਸ਼ਨ ਦੇ ਖੇਤਰਾਂ ਵਿੱਚ ਵੱਖ-ਵੱਖ ਨੌਲੇਜ ਪਾਰਟਨਰਸ ਅਤੇ ਐਗਰੀਬਿਜ਼ਨਸ ਇਨਕਿਊਬੇਟਰਸ ਦੁਆਰਾ ਚੁਣਿਆ ਗਿਆ।

 

ਮੌਜੂਦਾ ਵਿੱਤ ਵਰ੍ਹੇ ਵਿੱਚ ਇਨ੍ਹਾਂ 112 ਸਟਾਰਟ-ਅੱਪਸ ਨੂੰ ਇੱਕ ਅਨੁਦਾਨ ਦੇ ਰੂਪ ਵਿੱਚ 1,185.90 ਲੱਖ ਰੁਪਏ ਕਿਸ਼ਤਾਂ ਵਿੱਚ ਦਿੱਤੇ ਜਾਣਗੇ। ਇਨ੍ਹਾਂ ਸਟਾਰਟ-ਅੱਪਸ ਨੂੰ 29 ਐਗਰੀਬਿਜ਼ਨਸ ਇਨਕਿਊਬੇਸ਼ਨ ਸੈਂਟਰਸ (ਕੇਪੀਜ਼ ਅਤੇ ਆਰਏਬੀਆਈਜ਼) ਵਿਖੇ ਦੋ ਮਹੀਨਿਆਂ ਦੀ ਟ੍ਰੇਨਿੰਗ ਦਿੱਤੀ ਗਈ। ਇਹ ਸਟਾਰਟ-ਅੱਪਸ ਨੌਜਵਾਨਾਂ ਨੂੰ ਰੋਜਗਾਰ ਪ੍ਰਦਾਨ ਕਰਨਗੇ ਅਤੇ ਪ੍ਰਤੱਖ-ਅਪ੍ਰਤੱਖ ਤੌਰ 'ਤੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਵੀ ਮਦਦਗਾਰ ਸਾਬਤ ਹੋਣਗੇ। ਇਸ ਨਾਲ ਸਬੰਧਿਤ ਵਿਸਤ੍ਰਿਤ ਜਾਣਕਾਰੀ ਵੈੱਬਸਾਈਟ: https://rkvy.nic.in  'ਤੇ ਉਪਲਬਧ ਹੈ।

 

 

*****

 

ਏਪੀਐੱਸ/ਐੱਸਜੀ


(Release ID: 1642770) Visitor Counter : 178