ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਮੰਤਰੀਆਂ ਦੇ ਸਮੂਹ (ਜੀਓਐੱਮ) ’ਤੇ ਕੋਵਿਡ-19 ’ਤੇ 19ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ

ਭਾਰਤ ਵਿੱਚ ਵਿਸ਼ਵ ਪੱਧਰ ’ਤੇ ਸਭ ਤੋਂ ਘੱਟ ਕੇਸਾਂ ਦੀ ਮੌਤ ਦਰ ਜੋ ਲਗਾਤਾਰ ਘਟ ਰਹੀ ਹੈ: ਡਾ. ਹਰਸ਼ ਵਰਧਨ

ਪਿਛਲੇ 24 ਘੰਟਿਆਂ ਵਿੱਚ ਰਿਕਾਰਡ 6,42,588 ਕੋਵਿਡ-19 ਟੈਸਟ ਕੀਤੇ ਗਏ

Posted On: 31 JUL 2020 3:38PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਇੱਥੇ ਇੱਕ ਵੀਡੀਓ-ਕਾਨਫਰੰਸ ਜ਼ਰੀਏ ਕੋਵਿਡ-19 ਬਾਰੇ ਉੱਚ-ਪੱਧਰੀ ਮੰਤਰੀਆਂ ਦੇ ਸਮੂਹ (ਜੀਓਐੱਮ) ਦੀ 19ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਡਾ. ਐੱਸ. ਜੈਸ਼ੰਕਰ, ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਜਹਾਜ਼ਰਾਨੀ (ਸੁਤੰਤਰ ਚਾਰਜ), ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਲਾਲ ਮਾਂਡਵੀਯਾ, ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ, ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਇ ਮੌਜੂਦ ਸਨ।

 

ਸ਼ੁਰੂਆਤ ਵਿੱਚ ਮੰਤਰੀਆਂ ਦੇ ਸਮੂਹ ਨੂੰ ਭਾਰਤ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ। ਡਾ. ਹਰਸ਼ ਵਰਧਨ ਨੇ ਦੱਸਿਆ , ‘ਭਾਰਤ ਨੇ 10 ਲੱਖ ਤੋਂ ਵੱਧ ਰਿਕਵਰੀ ਦਾ ਟੀਚਾ ਪ੍ਰਾਪਤ ਕੀਤਾ ਹੈ ਜਿਸ ਨੇ ਰਿਕਵਰੀ ਰੇਟ ਨੂੰ 64.54% ਤੱਕ ਪਹੁੰਚਾਇਆ ਹੈ। ਇਹ ਦਰਸਾਉਂਦਾ ਹੈ ਕਿ ਡਾਕਟਰੀ ਨਿਗਰਾਨੀ ਅਧੀਨ ਐਕਟਿਵ ਕੇਸ ਸਿਰਫ ਕੁੱਲ ਪਾਜ਼ਿਟਿਵ ਮਾਮਲਿਆਂ ਵਿੱਚੋਂ ਸਿਰਫ 33.27% ਜਾਂ ਤਕਰੀਬਨ ਇੱਕ ਤਿਹਾਈ ਹਨ। ਭਾਰਤ ਦੀ ਮੌਤ ਦਰ ਵੀ ਹੌਲ਼ੀ-ਹੌਲ਼ੀ ਘਟ ਰਹੀ ਹੈ ਅਤੇ ਇਸ ਸਮੇਂ ਇਹ 2.18% ਹੈ ਜੋ ਵਿਸ਼ਵ ਪੱਧਰ ਤੇ ਸਭ ਤੋਂ ਘੱਟ ਹੈ।

 

ਭਾਰਤ ਵਿੱਚ ਪਾਏ ਗਏ ਮਾਮਲਿਆਂ ਦੀ ਗੰਭੀਰਤਾ ਬਾਰੇ ਬੋਲਦਿਆਂ ਡਾ. ਹਰਸ਼ ਵਰਧਨ ਨੇ ਕਿਹਾ, ‘‘ਕੁੱਲ ਐਕਟਿਵ ਮਾਮਲਿਆਂ ਵਿੱਚੋਂ ਸਿਰਫ 0.28% ਮਰੀਜ਼ ਵੈਂਟੀਲੇਟਰਾਂ ਤੇ ਹਨ, 1.61% ਮਰੀਜ਼ਾਂ ਨੂੰ ਆਈਸੀਯੂ ਸਹਾਇਤਾ ਦੀ ਲੋੜ ਹੈ ਅਤੇ 2.32% ਆਕਸੀਜਨ ਸਹਾਇਤਾ ਤੇ ਹਨ।’’ ਭਾਰਤ ਦੀ ਤੇਜ਼ੀ ਨਾਲ ਫੈਲ ਰਹੀ ਟੈਸਟਿੰਗ ਸਮਰੱਥਾ ਬਾਰੇ ਕੇਂਦਰੀ ਸਿਹਤ ਮੰਤਰੀ ਨੇ ਚਾਨਣਾ ਪਾਇਆ ਕਿ ਅੱਜ ਤੱਕ 1331 ਲੈਬਾਂ (911- ਸਰਕਾਰੀ ਲੈਬਾਂ ਅਤੇ 420 ਪ੍ਰਾਈਵੇਟ ਲੈਬਾਂ ਨਾਲ) ਦੇ ਨੈੱਟਵਰਕ ਜ਼ਰੀਏ ਭਾਰਤ ਨੇ ਪਿਛਲੇ 24 ਘੰਟਿਆਂ ਵਿੱਚ ਰਿਕਾਰਡ 6,42,588 ਟੈਸਟ ਕੀਤੇ ਹਨ। ਇਸ ਨਾਲ ਕੁੱਲ ਟੈਸਟ 1.88 ਕਰੋੜ ਤੋਂ ਵੱਧ ਹੋ ਗਏ ਹਨ।

 

ਮੰਤਰੀਆਂ ਦੇ ਸਮੂਹ ਨੂੰ ਪੀਪੀਈ, ਮਾਸਕ, ਵੈਂਟੀਲੇਟਰਾਂ ਅਤੇ ਐਚਸੀਕਿਊ ਜਿਹੀਆਂ ਦਵਾਈਆਂ ਦੇ ਨਿਰਮਾਣ ਲਈ ਵੱਖ-ਵੱਖ ਸੈਕਟਰਾਂ ਦੀ ਘਰੇਲੂ ਉਤਪਾਦਨ ਸਮਰੱਥਾ ਨੂੰ ਵਧਾਉਣ ਬਾਰੇ ਵੀ ਜਾਣੂ ਕਰਾਇਆ। ਸਿਹਤ ਸੰਭਾਲ਼ ਲੌਜਿਸਟਿਕਸ ਦੀ ਗੱਲ ਕਰੀਏ ਤਾਂ ਕੁੱਲ 268.25 ਲੱਖ ਐੱਨ 95 ਮਾਸਕ, 120.40 ਲੱਖ ਪੀਪੀਈ ਅਤੇ 1083.77 ਲੱਖ ਐੱਚਸੀਕਿਊ ਗੋਲੀਆਂ ਰਾਜ /ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਕੇਂਦਰੀ ਸੰਸਥਾਵਾਂ ਨੂੰ ਵੰਡੀਆਂ ਗਈਆਂ ਹਨ।

 

ਨੈਸ਼ਨਲ ਸੈਂਟਰ ਫਾਰ ਰੋਗ ਕੰਟਰੋਲ, (ਐੱਨਸੀਡੀਸੀ) ਦੇ ਡਾਇਰੈਕਟਰ ਡਾ.  ਸੁਜੀਤ ਕੇ ਸਿੰਘ ਨੇ ਸਭ ਤੋਂ ਵੱਧ ਕੇਸਾਂ ਦੇ ਭਾਰ ਵਾਲੇ ਸਿਖਰਲੇ 10 ਦੇਸ਼ਾਂ ਵਿੱਚ ਰੋਜ਼ਾਨਾ ਕੇਸਾਂ, ਮੌਤਾਂ ਅਤੇ ਵਿਕਾਸ ਦਰ ਦੀ ਵਿਸ਼ਵਵਿਆਪੀ ਤੁਲਨਾ ਪੇਸ਼ ਕੀਤੀ। ਮੰਤਰੀਆਂ ਦੇ ਸਮੂਹ ਨੂੰ ਦੱਸਿਆ ਗਿਆ ਕਿ ਭਾਰਤ ਲਈ ਕੁੱਲ ਰਿਕਵਰੀ ਦੀ ਦਰ 64.54% ਹੈ, ਜਦੋਂ ਕਿ ਸਭ ਤੋਂ ਵੱਧ ਰਿਕਵਰੀ ਦਰ ਦਿੱਲੀ ਨੇ 89.08% ਦਰਜ ਕੀਤੀ ਹੈ, ਜਦੋਂ ਕਿ ਹਰਿਆਣਾ (79.82%) ਇਸ ਮਗਰੋਂ ਹੈ। ਕਰਨਾਟਕ ਵਿੱਚ ਸਭ ਤੋਂ ਘੱਟ 39.36% ਰਿਕਵਰੀ ਦੀ ਦਰ ਹੈ। ਜੀਓਐੱਮ ਨੂੰ ਪੇਂਡੂ ਅਤੇ ਸ਼ਹਿਰੀ ਭਾਰਤ ਦੇ ਕੰਟੇਨਮੈਂਟ ਜ਼ੋਨਾਂ ਵਿੱਚ ਸਥਾਨਕ ਅਤੇ ਐਕਟਿਵ ਮਾਮਲਿਆਂ ਦੇ ਨਾਲ ਨਾਲ ਪੁਸ਼ਟੀ ਕੀਤੇ ਕੇਸਾਂ ਦੀ ਵੰਡ ਬਾਰੇ ਜਾਣੂ ਕਰਾਇਆ ਗਿਆ। ਡਾਇਰੈਕਟਰ ਐੱਨਸੀਡੀਸੀ ਨੇ ਚੋਟੀ ਦੇ 12 ਰਾਜਾਂ (ਮਹਾਰਾਸ਼ਟਰ, ਤਮਿਲ ਨਾਡੂ, ਦਿੱਲੀ, ਆਂਧਰ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼, ਪੱਛਮ ਬੰਗਾਲ, ਗੁਜਰਾਤ, ਤੇਲੰਗਾਨਾ, ਬਿਹਾਰ, ਰਾਜਸਥਾਨ ਅਤੇ ਅਸਾਮ) ਦੀ ਵਿਕਾਸ ਦਰ, ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਟੈਸਟਾਂ ਅਤੇ ਟੈਸਟਾਂ ਦੀ ਪਾਜ਼ਿਟਿਵ ਦਰ ਅਤੇ ਜ਼ਿਲ੍ਹੇ ਭਰ ਦੇ ਚੋਟੀ ਦੇ 20 ਜ਼ਿਲ੍ਹਿਆਂ ਅਤੇ ਕੰਟੇਨਮੈਂਟ ਬਾਰੇ ਦੱਸਿਆ।

 

ਉਨ੍ਹਾਂ ਨੇ ਚਾਨਣਾ ਪਾਇਆ ਕਿ ਪੁਣੇ, ਠਾਣੇ, ਬੰਗਲੁਰੂ, ਹੈਦਰਾਬਾਦ ਆਦਿ ਵਰਗੇ ਤਾਜ਼ਾ ਉਭਾਰ ਦਰਸਾਉਣ ਵਾਲੇ ਖੇਤਰਾਂ ਵਿੱਚ ਉੱਚ ਪੱਧਰੀ ਲੋਡ ਜ਼ਿਲ੍ਹਿਆਂ/ ਸ਼ਹਿਰਾਂ ਵਿੱਚ ਹੋ ਰਹੀਆਂ ਮੌਤਾਂ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਠਾਏ ਜਾਣ ਵਾਲੇ ਉਪਾਵਾਂ ਵਿੱਚ ਸਖ਼ਤ ਘੇਰਾਬੰਦੀ ਜ਼ਰੀਏ ਕੰਟੇਨਮੈਂਟ ਜ਼ੋਨਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਦੀ ਰਣਨੀਤੀ ਨੂੰ ਸੁਧਾਰਨਾ, ਵਿਆਪਕ ਰੈਪਿਡ ਐਂਟੀਜੇਨ ਟੈਸਟ; ਡੂੰਘੀ ਅਤੇ ਤੇਜ਼ੀ ਨਾਲ ਘਰ-ਘਰ ਦੀ ਜਾਂਚ; ਸ਼ੱਕੀ ਵਿਅਕਤੀਆਂ/ਮਾਮਲਿਆਂ ਲਈ ਵਧੇਰੇ ਕੁਆਰੰਟੀਨ ਸੁਵਿਧਾਵਾਂ; ਆਕਸੀਜਨ ਸਹਿਯੋਗੀ ਬੈੱਡਾਂ ਅਤੇ ਵੈਂਟੀਲੇਟਰਾਂ ਦੇ ਵਾਧੇ ਦੇ ਨਾਲ ਸਟੈਂਡਰਡ ਕੇਸ ਮੈਨੇਜਮੈਂਟ ਪ੍ਰੋਟੋਕੋਲ ਅਤੇ ਯੋਜਨਾਬੱਧ ਸੀਰੋ-ਸਰਵੇਖਣਾਂ ਜ਼ਰੀਏ ਸਹੀ ਬੋਝ ਦਾ ਮੁਲਾਂਕਣ ਕਰਨਾ, ਜਨ ਚੇਤਨ ਨੂੰ ਆਈਸੀਟੀ ਦੀਆਂ ਮੁਹਿੰਮਾਂ ਅਤੇ ਜਨ ਭਾਗੀਦਾਰੀ (ਕਮਿਊਨਿਟੀ ਦੀ ਸ਼ਮੂਲੀਅਤ) ਜ਼ਰੀਏ ਅੱਗੇ ਜਾਣ ਦਾ ਸੁਝਾਅ ਦਿੱਤਾ ਗਿਆ।

 

ਦਰਮਿਆਨੇ ਕੋਵਿਡ ਭਾਰ ਵਾਲੇ ਜ਼ਿਲ੍ਹਿਆਂ/ਸ਼ਹਿਰਾਂ ਵਿੱਚ ਰਣਨੀਤੀ ਮਾਮਲਿਆਂ ਦੀ ਭਰਮਾਰ ਵਾਲੇ ਖੇਤਰਾਂ ਤੋਂ ਪੈਣ ਵਾਲੇ ਪ੍ਰਭਾਵ ਨੂੰ ਰੋਕਣ ਉੱਤੇ ਕੇਂਦਰਿਤ ਹੋਵੇਗੀ; ਸਥਾਨਕ ਪਸਾਰ ਨੂੰ ਸੀਮਤ ਕਰਨਾ; ਕੇਸਾਂ ਦਾ ਛੇਤੀ ਪਤਾ ਲਗਾਉਣਾ; ਟੈਕਨੋਲੋਜੀ ਦੀ ਵਰਤੋਂ ਨਾਲ ਸੰਪਰਕ ਟਰੇਸਿੰਗ ਨੂੰ ਮਜ਼ਬੂਤ ਕਰਨਾ ਅਤੇ ਕਮਿਊਨਿਟੀ ਦੀ ਸ਼ਮੂਲੀਅਤ ਕਰਨਾ ਹੈ।

 

ਘੱਟ ਬੋਝ ਵਾਲੇ ਜ਼ਿਲ੍ਹਿਆਂ ਲਈ ਯਤਨਾਂ ਦੇ ਉਦੇਸ਼ ਵਿੱਚ ਦੂਜੇ ਖੇਤਰਾਂ ਤੋਂ ਆਬਾਦੀ ਦਰਮਿਆਨ ਲਾਗ ਨੂੰ ਰੋਕਣਾ ਹੈ; ਇਨਫਲੂਐਂਜ਼ਾ ਜਿਹੀ ਬਿਮਾਰੀ (ਆਈਐੱਲਆਈ)/ ਗੰਭੀਰ ਤੀਬਰ ਸਾਹ ਦੀ ਬਿਮਾਰੀ (ਐੱਸਏਆਰਆਈ) ਦੀ ਨਿਗਰਾਨੀ ਅਤੇ ਟੀਚਾਗਤ ਟੈਸਟਿੰਗ ਨੂੰ ਮਜ਼ਬੂਤ ਕਰਨਾ; ਸਥਾਨਕ ਪ੍ਰਸ਼ਾਸਨ (> 15-20 ਸੰਪਰਕ / ਕੇਸ) ਜ਼ਰੀਏ ਨਿਰਧਾਰਤ ਕੀਤੇ ਟੀਚਿਆਂ ਨਾਲ ਸਖ਼ਤ ਸੰਪਰਕ ਟਰੇਸਿੰਗ; ਅਤੇ ਉੱਚ ਜੋਖਮ ਦੀ ਅਬਾਦੀ ਦੀ ਪਛਾਣ ਕਰਨੀ ਸ਼ਾਮਲ ਹੈ।

ਡੀਜੀਐੱਫਟੀ ਸ਼੍ਰੀ ਅਮਿਤ ਯਾਦਵ ਨੇ ਜੀਓਐੱਮ ਨੂੰ ਵੱਖ-ਵੱਖ ਵਸਤਾਂ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਨੂੰ ਕੋਵਿਡ-19 ਮਹਾਂਮਾਰੀ ਅਤੇ ਉਨ੍ਹਾਂ ਦੀ ਮੌਜੂਦਾ ਸਥਿਤੀ ਦੇ ਦੌਰਾਨ ਨਿਰਯਾਤ ਪਾਬੰਦੀ / ਮਨਾਹੀ ਅਧੀਨ ਰੱਖਿਆ ਗਿਆ ਸੀ। ਮੰਤਰੀਆਂ ਦੇ ਸਮੂਹ ਨੇ ਹਵਾਈ ਅੱਡਿਆਂ ਤੇ ਕੀਤੇ ਜਾ ਰਹੇ ਪ੍ਰੋਟੋਕਾਲ ਅਤੇ ਆਉਣ ਵਾਲੇ ਯਾਤਰੀਆਂ ਦੀ ਯਾਤਰਾ ਨੂੰ ਬਿਹਤਰ ਬਣਾਉਣ ਲਈ ਪ੍ਰਣਾਲੀਗਤ ਸੁਧਾਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।

 

ਵਰਚੂਅਲ ਮੀਟਿੰਗ ਵਿੱਚ ਸਿਹਤ ਸਕੱਤਰ ਸ਼੍ਰੀਮਤੀ ਪ੍ਰੀਤੀ ਸੂਦਨ, ਓਐੱਸਡੀ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ) ਸ਼੍ਰੀ ਰਾਜੇਸ਼ ਭੂਸ਼ਨ, ਸਕੱਤਰ (ਫਾਰਮਾ) ਸ਼੍ਰੀ ਪੀ. ਡੀ. ਵਘੇਲਾ, ਸਕੱਤਰ (ਸ਼ਹਿਰੀ ਹਵਾਬਾਜ਼ੀ) ਸ਼੍ਰੀ ਪ੍ਰਦੀਪ ਸਿੰਘ ਖਰੋਲਾ, ਸਕੱਤਰ (ਵਣਜ) ਸ਼੍ਰੀ ਅਨੂਪ ਵਧਾਵਨ, ਸਕੱਤਰ (ਕੱਪੜਾ) ਸ਼੍ਰੀ ਰਵੀ ਕਪੂਰ, ਡੀਜੀ (ਆਈਸੀਐੱਮਆਰ) ਡਾ. ਬਲਰਾਮ ਭਾਰਗਵ, ਡੀਜੀਐੱਚਐੱਸ ਡਾ. ਰਾਜੀਵ ਗਰਗ, ਡੀਜੀ, ਏਐੱਮਐੱਫਐੱਸ ਲੈਫਟੀਨੈਂਟ ਜਨਰਲ ਅਨੂਪ ਬੈਨਰਜੀ, ਐਡੀਸ਼ਨਲ ਸਕੱਤਰ (ਐੱਮਈਏ) ਸ਼੍ਰੀ ਦਾਮੂ ਰਵੀ, ਐਡੀਸ਼ਨਲ ਸਕੱਤਰ (ਕੈਬਨਿਟ ਸਕੱਤਰੇਤ) ਸ਼੍ਰੀ ਪੰਕਜ ਅਗਰਵਾਲ, ਐਡੀਸ਼ਨਲ ਸਕੱਤਰ (ਗ੍ਰਹਿ ਮਾਮਲੇ) ਸ਼੍ਰੀ ਅਨਿਲ ਮਲਿਕ, ਐਡੀਸ਼ਨਲ ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ) ਸ਼੍ਰੀਮਤੀ ਅਰਤੀ ਅਹੁਜਾ, ਆਈਟੀਬੀਪੀ, ਡੀਜੀਐੱਫਟੀ, ਵਿਦੇਸ਼ ਮੰਤਰਾਲੇ, ਰੱਖਿਆ ਮੰਤਰਾਲੇ ਦੇ ਪ੍ਰਤੀਨਿਧੀਆਂ ਅਤੇ ਹੋਰ ਸੀਨੀਅਰ ਸਰਕਾਰੀ ਅਧਿਕਾਰੀ ਸ਼ਾਮਲ ਹੋਏ।

 

****

 

ਐੱਮਵੀ/ਐੱਸਜੀ


(Release ID: 1642662) Visitor Counter : 186