PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 28 JUL 2020 6:38PM by PIB Chandigarh


Coat of arms of India PNG images free downloadhttps://static.pib.gov.in/WriteReadData/userfiles/image/image001RECE.jpg

 

  • ਭਾਰਤ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਮੌਤ ਦਰ  ( ਸੀਐੱਫਆਰ )  ਘੱਟ ਕੇ 2.25% ਰਹਿ ਗਈ ਹੈ । 

  • ਠੀਕ ਹੋਣ ਵਾਲਿਆਂ ਦੀ ਗਿਣਤੀ ਵਿੱਚ ਤੇਜ਼ੀ ਕਾਇਮ,  ਅੱਜ ਇਹ ਸੰਖਿਆ 9.5 ਲੱਖ ਤੋਂ ਅਧਿਕ ਹੋਈ । 

  • ਕੱਲ੍ਹ 35,000 ਤੋਂ ਅਧਿਕ ਲੋਕ ਠੀਕ ਹੋਏ ,  ਰੋਗੀਆਂ  ਦੇ ਠੀਕ  ਹੋਣ  ( ਰਿਕਵਰੀ )  ਦੀ ਦਰ 64.2% ਹੋਈ । 

  • ਪ੍ਰਧਾਨ ਮੰਤਰੀ ਵੱਲੋਂ ਕੋਲਕਾਤਾ, ਮੁੰਬਈ ਤੇ ਨੌਇਡਾ ’ਚ ਵੱਧ ਮਾਤਰਾ ’ਚ ਕੋਵਿਡ ਟੈਸਟ ਕਰਨ ਵਾਲੀਆਂ ਸੁਵਿਧਾਵਾਂ ਦੀ ਸ਼ੁਰੂਆਤ

  •  ਵਰਤਮਾਨ ਵਿੱਚ ਐਕਟਿਵ ਮਾਮਲਿਆਂ ਦੀ ਸੰਖਿਆ 4,96,988 ਹੈ । 

  •  ਭਾਰਤ ਵਿੱਚ ਲਗਾਤਾਰ ਦੂਜੇ ਦਿਨ 5 ਲੱਖ ਪ੍ਰਤੀਦਿਨ ਤੋਂ ਅਧਿਕ ਸੈਂਪਲਾਂ ਦੇ ਟੈਸਟ ਕੀਤੇ ਗਏ ;  ਅੱਜ ਤੱਕ 1.73 ਕਰੋੜ ਤੋਂ ਅਧਿਕ ਸੈਂਪਲਾਂ ਦਾ ਟੈਸਟ ਕੀਤਾ ਜਾ ਚੁੱਕਿਆ ਹੈ ।

 

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

https://static.pib.gov.in/WriteReadData/userfiles/image/image005VPST.jpg

ਭਾਰਤ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਮੌਤ ਦਰ  ( ਸੀਐੱਫਆਰ )  ਵਿੱਚ ਹੋਰ ਸੁਧਾਰ ਦੇ ਨਾਲ ਇਹ ਘੱਟ ਕੇ 2.25% ਹੋਈ ;  ਠੀਕ ਹੋਣ ਵਾਲਿਆਂ ਦੀ ਸੰਖਿਆ ਵਿੱਚ ਤੇਜ਼ੀ ਕਾਇਮ ,  ਅੱਜ ਇਹ ਸੰਖਿਆ 9.5 ਲੱਖ ਤੋਂ ਅਧਿਕ ਹੋਈ;  ਕੱਲ੍ਹ 35,000 ਤੋਂ ਅਧਿਕ ਲੋਕ ਠੀਕ ਹੋਏ

 

ਭਾਰਤ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਹੋਣ ਵਾਲੀ ਮੌਤ ਦਰ  ( ਸੀਐੱਫਆਰ )  ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ।   ਵਰਤਮਾਨ ਵਿੱਚ,  ਇਹ 2.25% ਰਹਿ ਗਈ ਹੈ ।  ਕੋਵਿਡ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਸਭ ਤੋਂ ਘੱਟ ਮੌਤ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ।  ਸੀਐੱਫਆਰ ਜੂਨ ਦੇ ਅੱਧ ਵਿੱਚ ਲਗਭਗ 3.33% ਸੀ ਜੋ ਅੱਜ ਘੱਟ ਕੇ 2.25% ਹੋ ਗਈ ਹੈ ।  ਲਗਾਤਾਰ ਪੰਜਵੇਂ ਦਿਨ ,  ਭਾਰਤ ਵਿੱਚ ਠੀਕ ਹੋਣ ਵਾਲਿਆਂ ਦੀ ਸੰਖਿਆ 30,000 ਤੋਂ ਅਧਿਕ ਰਹੀ ਹੈ ।

 

Slide2.JPG

ਜੂਨ ਦੇ ਅੱਧ ਵਿੱਚ ਰਿਕਵਰੀ ਦਰ ਲਗਭਗ 53% ਸੀ ਜੋ ਅੱਜ ਵਧ ਕੇ 64% ਤੋਂ ਅਧਿਕ ਹੋ ਗਈ ਹੈ ।  ਪਿਛਲੇ 24 ਘੰਟਿਆਂ ਵਿੱਚ 35,176 ਰੋਗੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ 9,52,743 ਹੋ ਗਈ ਹੈ ।  ਰੋਜ਼ਾਨਾ ਠੀਕ ਹੋਣ ਵਾਲਿਆਂ ਦੀ ਸੰਖਿਆ ਵਿੱਚ ਸੁਧਾਰ  ਦੇ ਨਾਲ ,  ਐਕਟਿਵ ਮਾਮਲਿਆਂ ਅਤੇ ਠੀਕ ਹੋਣ ਵਾਲਿਆਂ  ਦੇ ਵਿੱਚ ਦਾ ਅੰਤਰ ਵੀ ਲਗਾਤਾਰ ਵੱਧ ਰਿਹਾ ਹੈ ।  ਵਰਤਮਾਨ ਵਿੱਚ ,  ਇਹ 4,55,755 ਹੈ ।  ਇਸ ਦਾ ਮਤਲਬ ਹੈ ਕਿ ਹੁਣ ਐਕਟਿਵ ਮਾਮਲੇ 4,96,988 ਹੈ ਅਤੇ ਸਾਰੇ ਮੈਡੀਕਲ ਦੇਖ - ਰੇਖ ਵਿੱਚ ਹਨ ।

For details: https://pib.gov.in/PressReleseDetail.aspx?PRID=1641785

 

ਭਾਰਤ ਨੇ ਲਗਾਤਾਰ ਦੂਜੇ ਦਿਨ 5 ਲੱਖ ਤੋਂ ਵੱਧ ਪ੍ਰਤੀ ਦਿਨ ਟੈਸਟ ਕੀਤੇ; ਹੁਣ ਤੱਕ 1.73 ਕਰੋੜ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ

'ਟੈਸਟ, ਟਰੈਕ, ਟ੍ਰੀਟ' ਦੀ ਰਣਨੀਤੀ ਦੇ ਚੱਲਦਿਆਂ ਭਾਰਤ ਨੇ ਇਕੋ ਦਿਨ ਵਿੱਚ 5 ਲੱਖ ਤੋਂ ਜ਼ਿਆਦਾ ਕੋਵਿਡ -19 ਟੈਸਟਾਂ ਦਾ ਨਵਾਂ ਉੱਚ ਰਿਕਾਰਡ ਕਾਇਮ ਕੀਤਾ ਅਤੇ ਲਗਾਤਾਰ ਦੂਜੇ ਦਿਨ ਇਸ ਨੂੰ ਬਣਾਈ ਰੱਖਿਆ। ਭਾਰਤ ਵਿੱਚ 26 ਜੁਲਾਈ ਨੂੰ ਕੁੱਲ 5,15,000 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ 27 ਜੁਲਾਈ ਨੂੰ ਕੁੱਲ 5,28,000 ਨਮੂਨਿਆਂ ਦੀ ਜਾਂਚ ਕੀਤੀ ਗਈ।  ਗ੍ਰੇਡਡ ਅਤੇ ਵਿਕਸਤ ਹੁੰਗਾਰੇ ਦੇ ਨਤੀਜੇ ਵਜੋਂ ਇੱਕ ਟੈਸਟਿੰਗ ਰਣਨੀਤੀ ਸਾਹਮਣੇ ਆਈ, ਜਿਸਨੇ ਦੇਸ਼ ਵਿੱਚ ਟੈਸਟਿੰਗ ਨੈਟਵਰਕ ਨੂੰ ਲਗਾਤਾਰ ਵਿਸਥਾਰਤ ਕੀਤਾ ਅਤੇ ਉਸ ਦਿਨ ਸੰਚਤ  ਟੈਸਟਾਂ ਦੀ ਗਿਣਤੀ 1.73 ਕਰੋੜ ਦਾ ਅੰਕੜਾ ਪਾਰ ਕਰ ਗਈ । ਪ੍ਰਤੀ ਮਿਲੀਅਨ ਟੈਸਟਾਂ ਵਿੱਚ 12,562 ਟੈਸਟਾਂ ਦਾ ਹੋਰ ਸੁਧਾਰ ਹੋਇਆ ਹੈ । ਦੇਸ਼ ਵਿੱਚ ਟੈਸਟਿੰਗ ਲੈਬ ਨੈਟਵਰਕ ਨੂੰ 1310 ਲੈਬਾਂ ਨਾਲ ਲਗਾਤਾਰ ਮਜ਼ਬੂਤ ਕੀਤਾ ਗਿਆ ਹੈ; ਸਰਕਾਰੀ ਸੈਕਟਰ ਵਿੱਚ 905 ਲੈਬਾਂ ਹਨ ਅਤੇ 405 ਨਿਜੀ ਲੈਬਾਂ ਹਨ।

For details: https://pib.gov.in/PressReleseDetail.aspx?PRID=1641827

 

 

ਪ੍ਰਧਾਨ ਮੰਤਰੀ ਵੱਲੋਂ ਕੋਲਕਾਤਾ, ਮੁੰਬਈ ਤੇ ਨੌਇਡਾ ’ਚ ਵੱਧ ਮਾਤਰਾ ’ਚ ਕੋਵਿਡ ਟੈਸਟ ਕਰਨ ਵਾਲੀਆਂ ਸੁਵਿਧਾਵਾਂ ਦੀ ਸ਼ੁਰੂਆਤ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰਸਿੰਗ ਜ਼ਰੀਏ ਵੱਧ ਸੰਖਿਆ ’ਚ ਕੋਵਿਡ–19 ਦੇ ਉੱਚ ਸਮਰੱਥਾ ਨਾਲ ਟੈਸਟ ਕਰਨ ਵਾਲੀਆਂ ਤਿੰਨ ਸੁਵਿਧਾਵਾਂ ਦੀ ਸ਼ੁਰੂਆਤ ਕੀਤੀ। ਇਹ ਸਾਰੀਆਂ ਸੁਵਿਧਾਵਾਂ ਕੋਲਕਾਤਾ, ਮੁੰਬਈ ਤੇ ਨੌਇਡਾ ਸਥਿਤ ‘ਭਾਰਤੀ ਮੈਡੀਕਲ ਖੋਜ ਕੌਂਸਲ’ (ਆਈਸੀਐੱਮਆਰ – ICMR) ਦੇ ਰਾਸ਼ਟਰੀ ਸੰਸਥਾਨਾਂ ਵਿੱਚ ਸਥਾਪਤ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਉੱਚ–ਤਕਨੀਕੀ ਅਤਿ–ਆਧੁਨਿਕ ਟੈਸਟਿੰਗ ਸੁਵਿਧਾਵਾਂ ਨਾਲ ਇਨ੍ਹਾਂ ਤਿੰਨੇ ਸ਼ਹਿਰਾਂ ਵਿੱਚੋਂ ਹਰੇਕ ਵਿੱਚ ਰੋਜ਼ਾਨਾ ਹੋਣ ਵਾਲੇ ਟੈਸਟਾਂ ਦੀ ਗਿਣਤੀ ਵਿੱਚ ਲਗਭਗ 10,000 ਦਾ ਵਾਧਾ ਹੋ ਜਾਵੇਗਾ। ਵੱਧ ਗਿਣਤੀ ’ਚ ਹੋਣ ਵਾਲੇ ਟੈਸਟਾਂ ਨਾਲ ਰੋਗੀਆਂ ਦਾ ਛੇਤੀ ਪਤਾ ਲਾਉਣ ਤੇ ਉਨ੍ਹਾਂ ਦਾ ਇਲਾਜ ਕਰਨ ਵਿੱਚ ਮਦਦ ਮਿਲੇਗੀ ਅਤੇ ਇੰਝ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਲੈਬੋਰੇਟਰੀਜ਼ ਸਿਰਫ਼ ਕੋਵਿਡ ਦੇ ਟੈਸਟ ਕਰਨ ਤੱਕ ਹੀ ਸੀਮਤ ਨਹੀਂ ਰਹਿਣਗੀਆਂ, ਸਗੋਂ ਭਵਿੱਖ ’ਚ ਇਹ ਹੈਪੇਟਾਈਟਿਸ ਬੀ ਤੇ ਸੀ, ਐੱਚਆਈਵੀ, ਡੇਂਗੂ ਤੇ ਹੋਰ ਕਈ ਰੋਗਾਂ ਦੇ ਟੈਸਟ ਕਰਨ ਦੇ ਵੀ ਯੋਗ ਹੋਣਗੀਆਂ।

For details: https://pib.gov.in/PressReleseDetail.aspx?PRID=1641550

 

3 ਆਈਸੀਐੱਮਆਰ ਲੈਬਜ਼ ਵਿੱਚ ਹਾਈ ਉੱਚ ਸਮਰੱਥਾ COVID-19 ਟੈਸਟਿੰਗ ਸੁਵਿਧਾਵਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪਾਠ-ਮੂਲ

For details: https://pib.gov.in/PressReleseDetail.aspx?PRID=1641742

 

ਡਾ. ਹਰਸ਼ ਵਰਧਨ ਨੇ "ਵਿਸ਼ਵ ਹੈਪੇਟਾਈਟਸ ਦਿਵਸ" ਦੇ ਮੌਕੇ ਤੇ ਦੂਸਰੀ ਈ- ਐਂਪੈਥੀ ਈ-ਕਨਕਲੇਵ (Empathy e-Conclave ) ਵਿੱਚ ਸੰਸਦ ਮੈਂਬਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹਿੱਸਾ ਲਿਆ

 

 "ਵਿਸ਼ਵ ਹੈਪੇਟਾਈਟਸ ਦਿਵਸ" ਦੇ ਮੌਕੇ ਤੇ ਦੂਸਰਾ ਈ-ਅਪੈਥੀ ਕਨਕਲੇਵ ਆਯੋਜਿਤ ਕੀਤਾ ਗਿਆ ਜਿਸ ਵਿੱਚ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਮੁੱਖ ਮਹਿਮਾਨ ਸਨ ਅਤੇ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ, ਸ਼੍ਰੀ ਰਵੀ ਸ਼ੰਕਰ ਪ੍ਰਸ਼ਾਦ (ਜਿਨ੍ਹਾਂ ਨੇ ਡਿਜੀਟਲੀ ਇਸ ਵਿੱਚ ਹਿੱਸਾ ਲਿਆ),  ਤੋਂ ਇਲਾਵਾ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਸਨਮਾਨਤ ਮਹਿਮਾਨ ਵਜੋਂ ਇਸ ਵਿੱਚ ਸ਼ਾਮਿਲ ਹੋਏ। ਕਨਕਲੇਵ ਦਾ ਉਦਘਾਟਨ ਕਰਦੇ ਹੋਏ ਸ਼੍ਰੀ ਓਮ ਬਿਰਲਾ ਨੇ ਕਿਹਾ, ਅਸੀਂ ਵਿਸ਼ਵ ਸਿਹਤ ਸੰਗਠਨ  ਦੇ ਹੈਪੇਟਾਈਟਸ ਸੀ ਦੇ ਖਾਤਮੇ ਅਤੇ  ਹੈਪੇਟਾਈਟਸ ਬੀ ਦੇ ਬੋਝ  ਨੂੰ 2030 ਤੱਕ ਘਟਾਉਣ ਲਈ ਵਚਨਬੱਧ ਹਾਂ। ਕਨਕਲੇਵ ਵਿੱਚ ਸ਼ਾਮਿਲ ਹੋਣ ਵਾਲੇ ਹਰ ਇਕ ਦਾ ਸਵਾਗਤ ਕਰਦੇ ਹੋ ਡਾ. ਹਰਸ਼ ਵਰਧਨ ਨੇ ਕਿਹਾ,"ਇਸ ਸਾਲ ਦੇ ਕਨਕਲੇਵ ਦਾ ਮੁਖ ਵਿਸ਼ਾ 'ਆਪਣਾ ਜਿਗਰ ਕੋਵਿਡ ਸਮੇਂ ਵਿੱਚ ਸੁਰੱਖਿਅਤ ਰੱਖੋ' ਹੈ ਜੋ ਕਿ ਬਹੁਤ ਹੀ ਢੁਕਵਾਂ ਅਤੇ ਅਹਿਮ ਹੈ, ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ਤੇ ਇਸ ਔਖੇ ਸਮੇਂ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਦੀ ਨਿਗਰਾਨੀ ਹੇਠ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਅਹਿਤਿਆਤੀ ਅਤੇ ਸਰਗਰਮ ਕਦਮ ਚੁੱਕੇ ਗਏ ਹਨ। ਕੋਵਿਡ-19 ਕਾਰਣ ਮੌਤ ਦਰ ਤਕਰੀਬਨ 2 ਤੋਂ 3 ਫੀਸਦੀ ਹੈ ਅਤੇ ਵਧੇਰੇ ਕੇਸ ਚਿੰਨ੍ਹ-ਰਹਿਤ ਹੋਣ ਕਾਰਣ ਇਹ ਅਹਿਮ ਹੈ ਕਿ ਮੌਤ ਦਰ ਦੇ ਵਧੇਰੇ ਰਿਸਕ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ। ਇਸ ਬਿਮਾਰੀ ਦਾ ਕਾਰਣ ਸ਼ੂਗਰ, ਮੋਟਾਪਾ, ਫੈਟੀ ਲਿਵਰ ਅਤੇ ਲਾਇਲਾਜ ਜਿਗਰ ਦੀਆਂ ਬਿਮਾਰੀਆਂ ਹਨ। 

For details: https://pib.gov.in/PressReleseDetail.aspx?PRID=1641742

 

ਮਿਸ਼ਨ ਮੋਡ ʼਤੇ ਕੰਮ ਕਰਦੇ ਹੋਏ ਰੇਲਵੇ ਨੇ ਕੋਵਿਡ 19 ਨਾਲ ਸਬੰਧਿਤ ਚੁਣੌਤੀਆਂ ਦੇ ਬਾਵਜੂਦ ਮਾਲ ਢੋਆ-ਢੋਆਈ ਨੂੰ ਪਿਛਲੇ ਸਾਲ ਦੇ ਪੱਧਰ ਤੋਂ ਅੱਗੇ ਵਧਾਇਆ

ਭਾਰਤੀ ਰੇਲਵੇ ਨੇ ਕੋਵਿਡ 19 ਨਾਲ ਸਬੰਧਿਤ ਚੁਣੌਤੀਆਂ ਦੇ ਬਾਵਜੂਦ ਪਿਛਲੇ ਸਾਲ ਦੇ ਪੱਧਰ ਦੀ ਤੁਲਨਾ ਵਿੱਚ ਮਾਲ ਢੋਆ-ਢੋਆਈ ਨੂੰ ਹੋਰ ਅੱਗੇ ਵਧਾਉਣ ਦੀ ਮਹੱਤਵਪੂਰਨ ਉਪਲੱਬਧੀ ਹਾਸਿਲ ਕੀਤੀ ਹੈ। 27 ਜੁਲਾਈ 2020 ਨੂੰ ਮਾਲ ਲੋਡਿੰਗ 3.13 ਮੀਟ੍ਰਿਕ  ਟਨ ਸੀ ਜੋ ਕਿ ਪਿਛਲੇ ਸਾਲ ਦੀ ਇਸੇ ਤਰੀਕ ਨਾਲੋਂ ਵਧੇਰੇ ਹੈ। ਰੇਲਵੇ ਨੇ ਇਸ ਅਵਧੀ ਵਿੱਚ ਲਗਭਗ 200 ਬੁਨਿਆਦੀ ਢਾਂਚੇ ਦੇ ਕੰਮ ਪੂਰੇ ਕੀਤੇ ਹਨ।27 ਜੁਲਾਈ 2020 ਨੂੰ ਮਾਲ ਗੱਡੀਆਂ ਦੀ ਔਸਤ ਗਤੀ 46.16 ਕਿਲੋਮੀਟਰ ਪ੍ਰਤੀ ਘੰਟਾ ਸੀ ਜੋ ਕਿ ਪਿਛਲੇ ਸਾਲ (22.52 ਕਿਲੋਮੀਟਰ ਪ੍ਰਤੀ ਘੰਟਾ) ਦੀ ਤੁਲਨਾ ਵਿੱਚ ਦੁੱਗਣੀ ਨਾਲੋਂ ਵੀ ਜ਼ਿਆਦਾ ਹੈ । ਜੁਲਾਈ ਦੇ ਮਹੀਨੇ ਵਿੱਚ ਮਾਲ ਗੱਡੀਆਂ ਦੀ ਔਸਤ ਗਤੀ 45.03 ਕਿਲੋਮੀਟਰ ਪ੍ਰਤੀ ਘੰਟਾ ਹੈ ਜੋ ਪਿਛਲੇ ਸਾਲ ਦੇ ਇਸੇ ਮਹੀਨੇ(23.22 ਕਿਲੋਮੀਟਰ ਪ੍ਰਤੀ ਘੰਟਾ) ਦੇ ਮੁਕਾਬਲੇ ਲਗਭਗ ਦੁੱਗਣੀ ਹੈ।  27 ਜੁਲਾਈ 2020 ਨੂੰ ਕੁੱਲ ਮਾਲ ਲੋਡਿੰਗ 3.13 ਮਿਲੀਅਨ ਟਨ ਸੀ ਜੋ ਕਿ ਪਿਛਲੇ ਸਾਲ ਦੀ ਇਸੇ ਤਰੀਕ ਨਾਲੋਂ ਵੱਧ ਹੈ। 27 ਜੁਲਾਈ 2020 ਨੂੰ  ਭਾਰਤੀ ਰੇਲਵੇ ਵਿੱਚ ਮਾਲ  ਨਾਲ ਲੱਦੀਆਂ ਕੁੱਲ 1039 ਰੇਕਾਂ ਵਿੱਚ ਅਨਾਜ ਦੀਆਂ 76, ਖਾਦ ਦੀਆਂ 67, ਸਟੀਲ ਦੀਆਂ 49, ਸੀਮੈਂਟ ਦੀਆਂ 113,  ਕੱਚੇ ਲੋਹੇ ਦੀਆਂ 113 ਅਤੇ ਕੋਲੇ ਦੀਆਂ  363 ਰੇਕਾਂ ਸ਼ਾਮਲ ਰਹੀਆਂ।

For details: https://pib.gov.in/PressReleseDetail.aspx?PRID=1641856

ਬੰਗਲੌਰ ਅਧਾਰਤ ਸਟਾਰਟਅੱਪ ਨੇ ਕੋਵਿਡ- 19 ਸੰਕ੍ਰਮਿਤ ਵਿਅਕਤੀਆਂ ਦਾ ਪਤਾ ਲਗਾਉਣ ਅਤੇ ਜੋਖ਼ਮ ਮੁਲਾਂਕਣ ਲਈ ਮੋਬਾਈਲ ਐਪ ਤਿਆਰ ਕੀਤਾ

ਕੋਵਿਡ 19 ਦੀ ਪਿੱਠਭੂਮੀ 'ਤੇ ਵੱਡੇ ਪੈਮਾਨੇ ਦੀ ਸਕ੍ਰੀਨਿੰਗ ਦੁਆਰਾ ਰਵਾਇਤੀ ਟੈਸਟਿੰਗ ਨੂੰ ਪਹਿਲ ਦੇਣ ਲਈ ਬਿਮਾਰੀ ਦੀ ਛੇਤੀ ਜਾਂਚ ਅਤੇ ਛੂਤ ਵਾਲੇ ਲੋਕਾਂ ਦੇ ਜੋਖਮ ਮੁਲਾਂਕਣ ਲਈ ਪੂਰਕ ਨਵੀਨਤਾਕਾਰੀ ਤਰੀਕਿਆਂ ਦੀ ਖੋਜ ਕਰਨਾ ਇਕ ਮਹੱਤਵਪੂਰਨ ਚੁਣੌਤੀ ਹੈ ।  ਸੈਂਟਰ ਫਾਰ ਅਗੇਮੈਂਟੇਸ਼ਨ ਵਾਰ ਟੂ ਕੋਵਿਡ -19 ਹੈਲਥ ਕ੍ਰਾਈਸਿਸ (ਏਆਰਐੱਮਐੱਸ), ਜੋ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐਸਟੀ) ਦੀ ਪਹਿਲਕਦਮੀ ਹੈ, ਨੇ ਬੰਗਲੌਰ ਵਿੱਚ ਸਟਾਰਟਅਪ ਅਕੁਲੀ ਲੈਬ ਦੀ ਚੋਣ ਕੀਤੀ ਜਿਸ ਨੂੰ ਇਕ ਕੋਵਿਡ ਜੋਖਮ ਪ੍ਰਬੰਧਨ ਪ੍ਰੋਫਾਈਲ ਵਿਕਸਿਤ ਕੀਤਾ ਗਿਆ ਜਿਸ ਨੂੰ ਲੀਫਸ ਕੋਵਿਡ ਸਕੋਰ ਕਿਹਾ ਜਾਂਦਾ ਹੈ। ਲੀਫਸ ਇਕ ਕਲੀਨੀਕਲ-ਗਰੇਡ, ਨੌਨ-ਇਨਵੇਸਿਵ, ਡਿਜੀਟਲੀ ਤੌਰ ਤੇ ਕਾਰਜਸ਼ੀਲ ਬਾਇਓਮਾਰਕਰ ਸਮਾਰਟਫੋਨ ਟੂਲ ਹੈ ਜੋ ਮੁੱਢਲੇ ਨਿਦਾਨ ਲਈ, ਮੂਲ ਕਾਰਨ ਵਿਸ਼ਲੇਸ਼ਣ, ਗੰਭੀਰ ਜੋਖਮ ਮੁਲਾਂਕਣ, ਪੂਰਵ-ਅਨੁਮਾਨ ਅਤੇ ਪੁਰਾਣੀਆਂ ਬਿਮਾਰੀਆਂ ਦੀ ਗੰਭੀਰ ਨਿਗਰਾਨੀ ਲਈ ਲੈਸ ਹੈ।

For details: https://pib.gov.in/PressReleseDetail.aspx?PRID=1641755

 

ਕੋਵਿਡ ਮਹਾਮਾਰੀ ਦੌਰਾਨ ਸੇਵਾਮੁਕਤ ਹੋਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਪੈਨਸ਼ਨ ਭੁਗਤਾਨ ਦੇ ਨਿਯਮਤ ਪੈਨਸ਼ਨ ਆਦੇਸ਼ ਜਾਰੀ ਹੋਣ ਤੱਕ ‘ਆਰਜ਼ੀ’ ਪੈਨਸ਼ਨ ਦਿੱਤੀ ਜਾਵੇਗੀ : ਡਾ. ਜਿਤੇਂਦਰ ਸਿੰਘ

ਕੋਵਿਡ ਮਹਾਮਾਰੀ ਦੌਰਾਨ ਸੇਵਾਮੁਕਤ ਹੋਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਨਿਯਮਤ ਪੈਨਸ਼ਨ ਭੁਗਤਾਨ ਆਦੇਸ਼ (ਪੀਪੀਓ) ਜਾਰੀ ਹੋਣ ਤੱਕ ਅਤੇ ਹੋਰ ਅਧਿਕਾਰਕ ਕਾਰਵਾਈਆਂ ਨੂੰ ਪੂਰਾ ਕਰਨ ਤੱਕ ‘ਆਰਜ਼ੀ’ ਪੈਨਸ਼ਨ ਪ੍ਰਾਪਤ ਹੋਵੇਗੀ।ਅਮਲਾ ਮੰਤਰਾਲੇ ਨਾਲ ਸਬੰਧਿਤ ਪੈਨਸ਼ਨ ਵਿਭਾਗ ਵੱਲੋਂ ਜਾਰੀ ਓਐੱਮ (ਦਫ਼ਤਰੀ ਮੈਮੋਰੰਡਮ) ਅਨੁਸਾਰ ‘ਆਰਜ਼ੀ ਪੈਨਸ਼ਨ’ ਦਾ ਭੁਗਤਾਨ ਸ਼ੁਰੂ ਵਿੱਚ ਸੇਵਾਮੁਕਤੀ ਦੀ ਮਿਤੀ ਤੋਂ ਛੇ ਮਹੀਨੇ ਦੇ ਸਮੇਂ ਅਤੇ ‘ਆਰਜ਼ੀ ਪੈਨਸ਼ਨ’ ਦੀ ਮਿਆਦ ਤੱਕ ਜਾਰੀ ਰਹੇਗਾ। ਇਸਨੂੰ ਅਸਾਧਾਰਨ  ਮਾਮਲਿਆਂ  ਵਿੱਚ  ਇੱਕ  ਸਾਲ  ਤੱਕ  ਵਧਾਇਆ  ਜਾ  ਸਕਦਾ  ਹੈ।  ਇਹ  ਨਿਰਦੇਸ਼  ਉਨ੍ਹਾਂ  ਮਾਮਲਿਆਂ  ਵਿੱਚ  ਵੀ ਲਾਗੂ ਹੋਣਗੇ ਜਿੱਥੇ ਇੱਕ ਸਰਕਾਰੀ ਕਰਮਚਾਰੀ ਸੇਵਾਮੁਕਤੀ ਤੋਂ ਇਲਾਵਾ ਸੇਵਾਮੁਕਤ ਹੁੰਦਾ ਹੈ, ਭਾਵ ਐੱਫਆਰ 56 ਆਦਿ 

ਅਧੀਨ ਸਵੈਇਛੁੱਕ ਸੇਵਾਮੁਕਤੀ ਲੈਂਦਾ ਹੈ। ਕੇਂਦਰੀ ਰਾਜ ਮੰਤਰੀ, ਡਾ.  ਜਿਤੇਂਦਰ  ਸਿੰਘ  ਨੇ  ਕਿਹਾ  ਕਿ  ਇਹ  ਫੈਸਲਾ  ਇਹ  ਵਿਚਾਰ  ਕਰਕੇ  ਲਿਆ  ਗਿਆ  ਹੈ  ਕਿ  ਮਹਾਮਾਰੀ  ਅਤੇ  ਲੌਕਡਾਊਨ  ਦੀਆਂ  ਰੁਕਾਵਟਾਂ  ਕਾਰਨ  ਇੱਕ  ਸਰਕਾਰੀ  ਸੇਵਕ  ਨੂੰ  ਆਪਣੇ  ਪੈਨਸ਼ਨ  ਫਾਰਮ  ਦਫ਼ਤਰੀ  ਇੰਚਾਰਜ  ਅੱਗੇ  ਪੇਸ਼  ਕਰਨ  ਵਿੱਚ  ਮੁਸ਼ਕਿਲ  ਹੋ  ਸਕਦੀ  ਹੈ  ਜਾਂ  ਸਮੇਂ  ਸਮੇਂ  ’ਤੇ  ਸਬੰਧਿਤ  ਵੇਤਨ  ਅਤੇ ਲੇਖਾ ਦਫ਼ਤਰ ਨੂੰ  ਸਰਵਿਸ ਬੁੱਕ  ਨਾਲ  ਵਿਸ਼ੇਸ਼  ਕਰਕੇ  ਜਦੋਂ  ਦੋਵੇਂ  ਦਫ਼ਤਰ  ਅਲੱਗ  ਅਲੱਗ  ਸ਼ਹਿਰਾਂ  ਵਿੱਚ  ਸਥਿਤ  ਹੋਣ, ਕਾਰਨ ਹਾਰਡ ਕਾਪੀ ਵਿੱਚ ਦਾਅਵਾ ਫਾਰਮ   ਅੱਗੇ ਭੇਜਣ ਵਿੱਚ ਸਮਰੱਥ ਨਹੀਂ ਹੋ ਸਕਦਾ। 

For details: https://pib.gov.in/PressReleasePage.aspx?PRID=1641560

 

ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਬੀਆਈਐੱਸ ਮੋਬਾਈਲ ਐਪ 'ਬੀਆਈਐੱਸ-ਕੇਅਰ ਅਤੇ ਈ-ਬੀਆਈਐੱਸ ਦੇ ਮਾਨਕੀਕਰਨ, ਅਨੁਕੂਲਤਾ ਮੁਲਾਂਕਣ ਅਤੇ ਸਿਖਲਾਈ ਪੋਰਟਲ ਦੀ ਸ਼ੁਰੂਆਤ ਕੀਤੀ


ਕੇਂਦਰੀ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਬਿਉਰੋ ਆਫ਼ ਇੰਡੀਅਨ ਸਟੈਂਡਰਡ ਦੀਆਂ ਮੋਬਾਈਲ ਐਪਸ ਬੀਆਈਐੱਸ-ਕੇਅਰ ਖਪਤਕਾਰਾਂ ਅਤੇ ਈ-ਬੀਆਈਐੱਸ ਪੋਰਟਲਜ਼ ਲਈ ਡਬਲਿਊਡਬਲਿਊਡਬਲਿਊ ਡੌਟ ਮਾਨਕਆਨਲਾਈਨ ਡੌਟ ਇਨ ਲਾਂਚ ਕੀਤਾ । ਇਹ ਐਪ ਹਿੰਦੀ ਅਤੇ ਅੰਗਰੇਜ਼ੀ ਵਿੱਚ ਕੰਮ ਕਰ ਰਹੀ ਹੈ ਅਤੇ ਗੂਗਲ ਪਲੇ ਸਟੋਰ ਤੋਂ ਮੁਫਤ ਵਿੱਚ ਡਾਉਨਲੋਡ ਕੀਤੀ ਜਾ ਸਕਦੀ ਹੈ । ਮੰਤਰੀ ਨੇ ਇਹ ਵੀ ਦੱਸਿਆ ਕਿ ਬੀ ਆਈ ਐੱਸ ਖਪਤਕਾਰਾਂ ਦੀ ਭਾਗੀਦਾਰੀ ਲਈ ਇਕ ਪੋਰਟਲ ਵਿਕਸਤ ਕਰ ਰਿਹਾ ਹੈ ਜਿਸ ਨਾਲ ਔਨਲਾਈਨ ਰਜਿਸਟ੍ਰੇਸ਼ਨ, ਪ੍ਰਸਤਾਵ ਦਾਖਲ ਕਰਨ ਅਤੇ ਖਪਤਕਾਰਾਂ ਦੇ ਸਮੂਹਾਂ ਦੀ ਪ੍ਰਵਾਨਗੀ ਅਤੇ ਸ਼ਿਕਾਇਤ ਪ੍ਰਬੰਧਨ ਦੀ ਸਹੂਲਤ ਮਿਲੇਗੀ।
ਸ਼੍ਰੀ ਪਾਸਵਾਨ ਨੇ ਐੱਮਐੱਸਐੱਮਈਜ਼ ਦੀ ਸਹਾਇਤਾ ਦੀ ਜ਼ਰੂਰਤ ਨੂੰ ਦੁਹਰਾਉਂਦਿਆਂ ਐੱਮਐੱਸਐੱਮਈਜ਼ ਨੂੰ ਕੋਵਿਡ -19 ਨਾਲ ਤਾਲਮੇਲ ਬਣਾਈ ਰੱਖਣ ਲਈ ਦਿੱਤੀਆਂ ਜਾ ਰਹੀਆਂ ਹਿਦਾਇਤਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨਾ ਸਿਰਫ ਘੱਟੋ-ਘੱਟ ਮਾਰਕਿੰਗ ਫੀਸ ਵਿੱਚ 40 ਪ੍ਰਤੀਸ਼ਤ ਦੀ ਕਮੀ ਆਈ ਹੈ ਬਲਕਿ ਉਸਨੂੰ ਦੋ ਕਿਸ਼ਤਾਂ ਵਿੱਚ ਫੀਸ ਜਮ੍ਹਾ ਕਰਨ ਦਾ ਵਿਕਲਪ ਵੀ ਦਿੱਤਾ ਗਿਆ ਸੀ। ਲਾਇਸੈਂਸਾਂ ਦੇ ਨਵੀਨੀਕਰਨ ਦੀ ਅੰਤਮ ਤਾਰੀਖ ਵੀ ਵਧਾ ਕੇ 30 ਸਤੰਬਰ 2020 ਕਰ ਦਿੱਤੀ ਗਈ ਸੀ। ਮੌਜੂਦਾ ਕੋਵਿਡ -19 ਮਹਾਂਮਾਰੀ ਦੇ ਦੌਰਾਨ, ਬੀਆਈਐੱਸ ਨੇ ਕਵਰ-ਆਲ ਅਤੇ ਵੈਂਟੀਲੇਟਰਾਂ ਲਈ ਕੋਵਿਡ ਦਾ ਮਿਆਰ ਵੀ ਵਿਕਸਤ ਕੀਤਾ ਅਤੇ ਐਨ 95 ਮਾਸਕ, ਸਰਜੀਕਲ ਮਾਸਕ ਅਤੇ ਅੱਖਾਂ ਦੇ ਬਚਾਅ ਕਰਨ ਵਾਲੇ ਸਾਧਨਾਂ ਲਈ ਲਾਇਸੈਂਸਾਂ ਦੀ ਪ੍ਰਵਾਨਗੀ ਲਈ ਨਿਯਮ ਜਾਰੀ ਕੀਤੇ । ਇਸ ਦੇ ਨਤੀਜੇ ਵਜੋਂ ਆਈਐੱਸਆਈ ਮਾਰਕ ਕੀਤੇ ਪੀਪੀਈ ਆਈਟਮਾਂ ਦੇ ਉਤਪਾਦਨ ਵਿੱਚ ਵਾਧਾ ਹੋਇਆ ਹੈ ।

For details: https://pib.gov.in/PressReleseDetail.aspx?PRID=1641559

 

ਉਦਯੋਗਿਕ ਕਲੀਅਰੈਂਸ ਅਤੇ ਪ੍ਰਵਾਨਗੀਆਂ ਲਈ ਸਿੰਗਲ ਵਿੰਡੋ ਪ੍ਰਣਾਲੀ ਜਲਦੀ ਸਥਾਪਤ ਹੋਵੇਗੀ

ਸਰਕਾਰ ਦੇਸ਼ ਵਿੱਚ ਉਦਯੋਗਿਕ ਕਲੀਅਰੈਂਸ ਅਤੇ ਪ੍ਰਵਾਨਗੀਆਂ ਲਈ ਸਿੰਗਲ ਵਿੰਡੋ ਪ੍ਰਣਾਲੀ ਜਲਦੀ ਸਥਾਪਤ ਕਰੇਗੀ।  ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਇਹ ਇਕ ਜਾਇਜ਼ ਇਕਹਿਰੀ ਖਿਡ਼ਕੀ ਸਿਸਟਮ ਹੋਵੇਗਾ ਅਤੇ ਸਾਰੀਆਂ ਸੰਬੰਧਤ ਰਾਜ ਸਰਕਾਰਾਂ ਅਤੇ ਕੇਂਦਰੀ ਮੰਤਰਾਲਿਆਂ ਨੂੰ ਇਸ ਸਿਸਟਮ ਦੇ ਬੋਰਡ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਇਕ ਲੈਂਡ ਬੈਂਕ ਕਾਇਮ ਕਰਨ ਬਾਰੇ ਕੰਮ ਕਰ ਰਹੀ ਹੈ ਜਿਸ ਦੇ ਲਈ 6 ਰਾਜ ਆਪਣੀ ਪ੍ਰਵਾਨਗੀ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੰਭਾਵਤ ਨਿਵੇਸ਼ਕ ਲੈਂਡ ਬੈਂਕਾਂ ਦਾ ਆਪਣੇ ਦੂਰ-ਦੁਰਾਡੇ ਦਫਤਰਾਂ ਤੋਂ ਪਤਾ ਲਗਾ ਸਕਣਗੇ ਅਤੇ ਉਨ੍ਹਾਂ ਦੀ ਪਛਾਣ ਕਰ ਸਕਣਗੇ ਤਾਕਿ ਉਦਯੋਗਾਂ ਦੀ ਸਥਾਪਨਾ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ ਅਤੇ ਜ਼ਮੀਨ ਦੀਆਂ ਮਾਲਿਕ ਏਜੰਸੀਆਂ ਦੇ ਦਫਤਰਾਂ ਵਿੱਚ ਵਾਰ ਵਾਰ ਨਾ ਜਾਣਾ ਪਵੇ। ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਸਰਕਾਰ ਬਿਲਕੁਲ ਸਹੀ ਢੰਗ ਨਾਲ ਜੀਵਨ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਅਤੇ ਉਸ ਨੇ ਦੁਨੀਆ ਵਿੱਚ ਸਭ ਤੋਂ ਸਖਤ ਲਾਕਡਾਊਨ ਲਾਗੂ ਕੀਤਾ ਹੋਇਆ ਹੈ। ਇਹ ਲੰਬੇ ਸਮੇਂ ਵਿੱਚ ਕਾਫੀ ਅਹਿਮ ਸਿੱਧ ਹੋਵੇਗਾ ਅਤੇ ਇਸ ਨਾਲ ਕੋਰੋਨਾ ਮਹਾਂਮਾਰੀ ਦਾ ਵਧੀਆ ਪ੍ਰਬੰਧਨ ਹੋ ਸਕੇਗਾ। ਹੁਣ ਸਾਡਾ ਦੇਸ਼ ਜੀਵਨ ਦੇ ਨਾਲ ਨਾਲ ਰੋਜ਼ੀ-ਰੋਟੀ ਉੱਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਅਤੇ ਅਸੀਂ ਅਨ-ਲਾਕ ਦੇ ਪਡ਼ਾਅ ਵਿੱਚ ਹਾਂ। ਆਰਥਿਕ ਸਰਗਰਮੀ ਇਕ ਸਨਮਾਨਤ ਪੱਧਰ ਉੱਤੇ ਪਹੁੰਚੀ ਹੋਈ ਹੈ ਜਿਸ ਦੇ ਸੰਕੇਤ ਵੇਖੇ ਜਾ ਸਕਦੇ ਹਨ।  ਉਨ੍ਹਾਂ ਕਿਹਾ ਭਾਰਤ ਲਾਕਡਾਊਨ ਦੌਰਾਨ ਸਿਹਤ ਢਾਂਚਾ ਕਾਇਮ ਕਰਨ ਵਿੱਚ ਸਫਲ ਹੋਇਆ ਹੈ ਜਿਵੇਂ ਕਿ ਵੱਡੀ ਗਿਣਤੀ ਵਿੱਚ ਭਾਰਤ ਵਿੱਚ ਪੀਪੀਈਜ਼ ਅਤੇ ਵੈਂਟੀਲੇਟਰਾਂ ਦਾ ਉਤਪਾਦਨ ਚਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਕੋਵਿਡ ਟੈਸਟ ਰੋਜ਼ਾਨਾ ਆਧਾਰ ਤੇ ਹੋ ਰਹੇ ਹਨ।

For details:  https://pib.gov.in/PressReleseDetail.aspx?PRID=1641556

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

  • ਪੰਜਾਬ: ਮਿਸ਼ਨ ਫ਼ਤਿਹ ਤਹਿਤ ਕੋਵਿਡ -19 ਦਾ ਮੁਕਾਬਲਾ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਜਾਰੀ ਰੱਖਦਿਆਂ, ਪੰਜਾਬ ਸਰਕਾਰ ਨੇ ਸਰਕਾਰ ਦੇ ਪਲਾਜ਼ਮਾ ਬੈਂਕ ਤੋਂ ਨਿੱਜੀ ਹਸਪਤਾਲਾਂ ਨੂੰ ਵਾਜਬ ਕੀਮਤ ’ਤੇ ਪਲਾਜ਼ਮਾ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ।

  • ਹਰਿਆਣਾ: ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕੋਵਿਡ -19 ਦੀ ਲਾਗ ਤੋਂ ਠੀਕ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ ਤਾਂ ਜੋ ਇਸ ਲਾਗ ਦਾ ਇਲਾਜ ਕਰਵਾ ਰਹੇ ਹਨ ਮਰੀਜ਼ ਵੀ ਕੋਵਿਡ ਤੋਂ ਜਲਦੀ ਠੀਕ ਹੋ ਸਕਣ।

  • ਮਹਾਰਾਸ਼ਟਰ: ਪਿਛਲੇ ਹਫ਼ਤੇ ਰਿਕਾਰਡ ਤੋੜ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਤੋਂ ਬਾਅਦ, ਰਾਜ ਅਤੇ ਸ਼ਹਿਰ ਵਿੱਚ ਸੋਮਵਾਰ ਨੂੰ ਕੋਵਿਡ -19 ਮਾਮਲਿਆਂ ਅਤੇ ਮੌਤਾਂ ਵਿੱਚ ਗਿਰਾਵਟ ਆਈ ਹੈ| ਨਾਲ ਹੀ ਅਜਿਹਾ ਬਹੁਤ ਘੱਟ ਵਾਪਰਿਆ ਹੈ ਕਿ ਸੋਮਵਾਰ ਨੂੰ ਰੋਜ਼ਾਨਾ ਆਉਣ ਵਾਲੇ ਨਵੇਂ ਮਾਮਲਿਆਂ ਨਾਲੋਂ ਡਿਸਚਾਰਜ ਮਾਮਲੇ ਵਧੇਰੇ ਸੀ| ਸੋਮਵਾਰ ਨੂੰ ਰਾਜ ਵਿੱਚ 7,924 ਨਵੇਂ ਕੇਸ ਆਏ, ਜੋ ਕਿ ਪਿਛਲੇ 13 ਦਿਨਾਂ ਵਿੱਚ ਸਭ ਤੋਂ ਘੱਟ ਕੇਸ ਸੀ, ਜਿਨ੍ਹਾਂ ਵਿੱਚੋਂ 1,033 ਕੇਸ ਮੁੰਬਈ ਤੋਂ ਸਾਹਮਣੇ ਆਏ ਹਨ। 8,706 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ, ਜਿਨ੍ਹਾਂ ਵਿੱਚੋਂ ਮੁੰਬਈ ਦੇ 1,706 ਮਰੀਜ਼ ਸ਼ਾਮਲ ਹਨ। ਰਾਜ ਵਿੱਚ ਕੁੱਲ 3.83 ਲੱਖ ਕੇਸਾਂ ਵਿੱਚੋਂ ਐਕਟਿਵ ਮਾਮਲਿਆਂ ਦੀ ਗਿਣਤੀ 1.47 ਲੱਖ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਰਚੁਅਲ ਮਾਧਿਅਮ ਰਾਹੀਂ ਮੁੰਬਈ ਵਿੱਚ ਆਈਸੀਐੱਮਆਰ ਦੇ ਨੈਸ਼ਨਲ ਇੰਸਟੀਚਿਊਟ ਫਾਰ ਰਿਸਰਚ ਇਨ ਰਿਪ੍ਰੋਡਕਟਿਵ ਹੈਲਥ ਵਿੱਚ ਉੱਚ ਪੱਧਰੀ ਟੈਸਟਿੰਗ ਸਹੂਲਤ ਦਾ ਉਦਘਾਟਨ ਕੀਤਾ ਜਿਸ ਨਾਲ ਕੋਵਿਡ 19 ਟੈਸਟਿੰਗ ਵਿੱਚ ਵਾਧਾ ਹੋਵੇਗਾ।

  • ਗੁਜਰਾਤ: ਗੁਜਰਾਤ ਵਿੱਚ 1,052 ਕੋਵਿਡ ਮਾਮਲੇ ਸਾਹਮਣੇ ਆਏ ਅਤੇ 22 ਮੌਤਾਂ ਹੋਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 2,348 ਹੋ ਗਈ ਹੈ ਅਤੇ ਕੁੱਲ ਕੇਸਾਂ ਦੀ ਗਿਣਤੀ 56,874 ਹੋ ਗਈ ਹੈ। ਰਾਜ ਨੇ ਦਿਨ ਵਿੱਚ ਰਿਕਾਰਡ ਤੋੜ  25,474 ਨਮੂਨਿਆਂ ਦਾ ਟੈਸਟ ਕੀਤਾ, ਜਦੋਂ ਕਿ ਹੁਣ ਤੱਕ ਟੈਸਟ ਕੀਤੇ ਗਏ ਕੁੱਲ ਨਮੂਨਿਆਂ ਦੀ ਗਿਣਤੀ 6.67 ਲੱਖ ਤੋਂ ਪਾਰ ਹੋ ਗਈ ਹੈ। ਇਸ ਦੌਰਾਨ, ਕੋਵਿਡ ਮਾਮਲਿਆਂ ਦੀ ਗਿਣਤੀ ਵਿੱਚ 8 ਵੱਡੇ ਸ਼ਹਿਰਾਂ ਦਾ ਹਿੱਸਾ ਜੋ ਇੱਕ ਮਹੀਨੇ ਪਹਿਲਾਂ ਲਗਭਗ 80% ਸੀ, ਹੁਣ ਉਸਤੋਂ ਘਟ ਕੇ 51% ਰਹਿ ਗਿਆ ਹੈ|

  • ਰਾਜਸਥਾਨ: ਰਾਜਸਥਾਨ ਵਿੱਚ ਪਹਿਲੀ ਵਾਰ ਐਕਟਿਵ ਮਾਮਲੇ 10,000 ਅੰਕ ਨੂੰ ਪਾਰ ਕਰ ਚੁੱਕੇ ਹਨ, ਲਗਾਤਾਰ ਤੀਜੇ ਦਿਨ ਤੱਕ ਇੱਕ ਦਿਨ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਰਾਜ ਵਿੱਚ ਕੁੱਲ 1,134 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਰਾਜ ਵਿੱਚ ਕੁੱਲ ਕੇਸ 37,564 ਹਨ ਅਤੇ ਐਕਟਿਵ ਮਾਮਲਿਆਂ ਦੀ ਗਿਣਤੀ 10,097 ਹੈ। ਸੂਬਾ ਸਰਕਾਰ ਨੇ ਕੋਵਿਡ ਮਾਮਲਿਆਂ ਦੇ ਵਾਧੇ ਨੂੰ ਵੇਖਦਿਆਂ ਬੂੰਦੀ ਜ਼ਿਲ੍ਹੇ ਵਿੱਚ 7 ​​ਦਿਨਾਂ ਦੇ ਲੌਕਡਾਉਨ ਦਾ ਐਲਾਨ ਕੀਤਾ ਹੈ।

  • ਮੱਧ ਪ੍ਰਦੇਸ਼: ਸੋਮਵਾਰ ਨੂੰ ਮੱਧ ਪ੍ਰਦੇਸ਼ ਵਿੱਚ ਕੋਵਿਡ-19 ਦੇ 789 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਪੌਜ਼ਿਟਿਵ ਮਰੀਜ਼ਾਂ ਦੀ ਗਿਣਤੀ 28,000 ਦੇ ਅੰਕ ਨੂੰ ਪਾਰ ਕਰਕੇ 28,589 ਦੇ ਪੱਧਰ ਤੱਕ ਪਹੁੰਚ ਗਈ ਹੈ| ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 7,978 ਹੈ, ਜਦੋਂ ਕਿ ਸੋਮਵਾਰ ਨੂੰ 659 ਮਰੀਜ਼ਾਂ ਦਾ ਇਲਾਜ਼ ਹੋ ਕੇ ਛੁੱਟੀ ਕਰ ਦਿੱਤੀ ਗਈ ਹੈ।

  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਸੋਮਵਾਰ ਨੂੰ 362 ਨਵੇਂ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਰਾਜ ਵਿੱਚ ਕੋਵਿਡ -19 ਦੇ ਕੇਸਾਂ ਦੀ ਗਿਣਤੀ 7,980 ਹੈ ਅਤੇ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 2,763 ਹੈ|

  • ਕੇਰਲ: ਰਾਜਧਾਨੀ ਜ਼ਿਲ੍ਹੇ ਦੇ ਤੱਟਵਰਤੀ ਇਲਾਕਿਆਂ ਵਿੱਚ ਵਾਇਰਸ ਫੈਲਣ ਦਾ ਵਾਧਾ ਨਿਰੰਤਰ ਜਾਰੀ ਹੈ ਅਤੇ ਸੀਮਿਤ ਕਮਿਊਨਿਟੀ ਕਲਸਟਰਾਂ ਨੂੰ ਵੱਡੇ ਕਮਿਊਨਿਟੀ ਕਲਸਟਰਾਂ ਵਿੱਚ ਬਦਲਣ ਦੀ ਸੰਭਾਵਨਾ ਹੈ| ਤਿਰੂਵਨੰਤਪੁਰਮ ਵਿੱਚ ਲੌਕਡਾਉਨ ਜਾਰੀ ਰੱਖਣ ਸੰਬੰਧੀ ਆਖਰੀ ਫੈਸਲਾ ਅੱਜ ਸ਼ਾਮ ਤੱਕ ਪਤਾ ਲੱਗ ਜਾਵੇਗਾ। ਕੋਟੱਯਮ ਵਿੱਚ ਹਾਈ ਅਲਰਟ ਜਾਰੀ ਹੈ ਜਦੋਂਕਿ ਏਟੂਮਨੂਰ ਵਿੱਚ ਸਬਜ਼ੀ ਮੰਡੀ ਵਿੱਚ ਲਏ ਗਏ ਐਂਟੀਜਨ ਟੈਸਟ ਵਿੱਚ 46 ਲੋਕਾਂ ਵਿੱਚ ਵਾਇਰਸ ਦੀ ਪੁਸ਼ਟੀ ਹੋ ਗਈ ਹੈ। ਇਸ ਦੌਰਾਨ ਅੱਜ ਰਾਜ ਵਿੱਚ ਤਿੰਨ ਕੋਵਿਡ ਮੌਤਾਂ ਹੋਈਆਂ ਹਨ। ਮੌਤਾਂ ਤਿਰੂਵਨੰਤਪੁਰਮ, ਅਲਪੂਝਾ ਅਤੇ ਕਸਾਰਾਗੋਡ ਵਿੱਚ ਹੋਈਆਂ ਹਨ। ਰਾਜ ਵਿੱਚ ਕੁੱਲ ਮੌਤਾਂ ਦੀ ਗਿਣਤੀ 63 ਹੈ। ਰਾਜ ਦੀ ਰੋਜ਼ਾਨਾ ਕੇਸਾਂ ਦੀ ਗਿਣਤੀ ਲਗਾਤਾਰ ਪੰਜਵੇਂ ਦਿਨ 6000 ਤੋਂ ਵੱਧ ਸੀ, ਕੱਲ੍ਹ ਰਾਜ ਵਿੱਚ 745 ਨਵੇਂ ਕੇਸ ਆਏ ਅਤੇ 702 ਲੋਕ ਰਿਕਵਰ ਹੋਏ। ਇਸ ਵੇਲੇ 9,609 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ 1.55 ਲੱਖ ਲੋਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਗਰਾਨੀ ਅਧੀਨ ਹਨ।

  • ਤਮਿਲਨਾਡੂ: ਪੁਦੂਚੇਰੀ ਦੇ ਸਾਬਕਾ ਵਿਧਾਇਕ ਅਤੇ ਐੱਨ.ਆਰ. ਕਾਂਗਰਸ ਦੇ ਨੇਤਾ ਵੀ. ਭਲਾਨ ਦੀ ਕੋਵਿਡ -19 ਕਾਰਨ ਮੌਤ ਹੋ ਗਈ ਹੈ। ਪੁਦੂਚੇਰੀ ਦੇ ਸੀ.ਐੱਮ., ਸਪੀਕਰ, ਮੰਤਰੀ ਅਤੇ ਵਿਧਾਇਕਾਂ ਦੀ ਜਾਂਚ ਨੈਗੀਟਿਵ ਆਈ ਹੈ, ਛੇ ਹੋਰਾਂ ਦਾ ਟੈਸਟ ਪੌਜ਼ਿਟਿਵ ਆਇਆ ਹੈ| ਇਹ ਟੈਸਟ ਐੱਨ.ਆਰ. ਕਾਂਗਰਸ ਦੇ ਵਿਧਾਇਕ ਐੱਨ.ਐੱਸ. ਜਯਾਬਲ ਵਿੱਚ ਕੋਵਿਡ ਲਈ ਪਾਜ਼ਿਟਿਵ ਟੈਸਟ ਪਾਏ ਜਾਣ ਤੋਂ ਬਾਅਦ ਕੀਤੇ ਗਏ ਸਨ| ਤਮਿਲਨਾਡੂ ਦੇ ਮੁੱਖ ਮੰਤਰੀ ਨੇ ਜਨਤਕ ਵੰਡ ਪ੍ਰਣਾਲੀ ਰਾਹੀਂ 2.08 ਕਰੋੜ ਪਰਿਵਾਰਕ ਕਾਰਡ ਧਾਰਕਾਂ ਦੇ 6.74 ਕਰੋੜ ਮੈਂਬਰਾਂ ਨੂੰ ਮੁਫ਼ਤ ਫੇਸ ਮਾਸਕ ਵੰਡਣ ਦੀ ਸ਼ੁਰੂਆਤ ਕੀਤੀ ਹੈ। ਮਦੁਰਾਈ ਵਿੱਚ ਕੋਵਿਡ ਕੇਸਾਂ ਦੀ ਗਿਣਤੀ 10,000 ਨੂੰ ਪਾਰ ਕਰ ਗਈ; ਚੇਨਈ, ਚੇਂਗੱਲਪੱਟੂ ਅਤੇ ਤਿਰੂਵੱਲੂਰ ਤੋਂ ਬਾਅਦ ਕੋਵਿਡ ਦੇ 10,000 ਤੋਂ ਵੱਧ ਪੌਜ਼ਿਟਿਵ ਮਾਮਲੇ ਪਾਏ ਜਾਣ ਵਾਲਾ ਰਾਜ ਦਾ ਇਹ ਚੌਥਾ ਜ਼ਿਲ੍ਹਾ ਹੈ। ਕੱਲ੍ਹ ਤਮਿਲਨਾਡੂ ਵਿੱਚ 6993 ਨਵੇਂ ਕੇਸ ਆਏ ਅਤੇ 77 ਮੌਤਾਂ ਹੋਈਆਂ। ਕੁੱਲ ਕੇਸ: 2,20,716; ਐਕਟਿਵ ਕੇਸ: 54,896; ਮੌਤਾਂ: 3571; ਚੇਨਈ ਵਿੱਚ ਐਕਟਿਵ ਮਾਮਲੇ: 13,064|

  • ਕਰਨਾਟਕ: ਕਰਨਾਟਕ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਕੋਵਿਡ ਸਥਿਤੀ ਨੂੰ ਦੇਖਦਿਆਂ 30-31 ਜੁਲਾਈ ਨੂੰ ਸੀਈਟੀ ਰੱਖਣ ਦੇ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। 61,819 ਐਕਟਿਵ ਕੇਸਾਂ ਦੇ ਨਾਲ, ਕਰਨਾਟਕ ਹੁਣ ਕੋਵਿਡ ਦੇ ਐਕਟਿਵ ਮਾਮਲਿਆਂ ਵਿੱਚ ਮਹਾਰਾਸ਼ਟਰ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਕੱਲ੍ਹ 5324 ਨਵੇਂ ਕੇਸ ਆਏ, 1847 ਡਿਸਚਾਰਜ ਹੋਏ ਅਤੇ 75 ਮੌਤਾਂ ਹੋਈਆਂ; ਬੰਗਲੌਰ ਸ਼ਹਿਰ ਵਿੱਚੋਂ 1470 ਕੇਸ ਆਏ ਹਨ। ਕੁੱਲ ਕੇਸ: 1,01,465; ਐਕਟਿਵ ਕੇਸ: 61,819; ਮੌਤਾਂ: 1953; ਡਿਸਚਾਰਜ: 37,685|

  • ਆਂਧਰ ਪ੍ਰਦੇਸ਼: ਰਾਜ ਨੇ 128 ਜ਼ਿਲ੍ਹਾ ਹਸਪਤਾਲਾਂ ਦੀ ਪਛਾਣ ਕੀਤੀ ਜਿਨ੍ਹਾਂ ਵਿੱਚ 32 ਹਜ਼ਾਰ ਬਿਸਤਰੇ ਉਪਲਬਧ ਹਨ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਵਿਡ -19 ਦੇ ਮਰੀਜ਼ਾਂ ਦੀ ਪੂਰੀ ਦਾਖਲਾ ਪ੍ਰਕਿਰਿਆ 30 ਮਿੰਟਾਂ ਤੋਂ ਘੱਟ ਸਮੇਂ ਵਿੱਚ ਪੂਰੀ ਕੀਤੀ ਜਾਵੇ। ਮੁੱਖ ਮੰਤਰੀ ਨੇ ਵੱਖ-ਵੱਖ ਜ਼ਿਲ੍ਹਾ ਹਸਪਤਾਲਾਂ ਅਤੇ 10 ਰਾਜ ਪੱਧਰੀ ਕੋਵਿਡ ਹਸਪਤਾਲਾਂ ਵਿੱਚ ਬਿਸਤਰੇ ਦੀ ਉਪਲਬਧਤਾ ਦੀ ਜਾਣਕਾਰੀ ਨੂੰ ਡਿਸਪਲੇ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੋਵਿਡ ਹੌਟਸਪੌਟ ਕਲਸਟਰਾਂ ਵਿੱਚ 90 ਫ਼ੀਸਦੀ ਦੀ ਦਰ ਨਾਲ ਟੈਸਟ ਕਰਨ ਨਾਲ, ਰਾਜ ਰੋਜ਼ਾਨਾ ਕੋਰੋਨਾ ਟੈਸਟ ਕੀਤੇ ਜਾਣ ਵਿੱਚ ਸਭ ਤੋਂ ਉੱਪਰ ਹੈ। ਟੀਡੀਪੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਾਜ ਵਿੱਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਕੇਂਦਰੀ ਫੰਡਾਂ ਉੱਤੇ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ। ਕੱਲ੍ਹ 6051 ਨਵੇਂ ਕੇਸ ਆਏ, 3234 ਡਿਸਚਾਰਜ ਹੋਏ ਅਤੇ 49 ਮੌਤਾਂ ਹੋਈਆਂ ਹਨ। ਕੁੱਲ ਕੇਸ: 1,02,349; ਐਕਟਿਵ ਕੇਸ: 51,701; ਮੌਤਾਂ: 1090|

  • ਤੇਲੰਗਾਨਾ: ਮੁੱਖ ਸਕੱਤਰ ਸੋਮੇਸ਼ ਕੁਮਾਰ ਤੇਲੰਗਾਨਾ ਹਾਈ ਕੋਰਟ ਅੱਗੇ ਪੇਸ਼ ਹੋਏ। ਉਨ੍ਹਾਂ ਨੇ ਹਾਈ ਕੋਰਟ ਨੂੰ ਇੱਕ ਨਵੀਂ ਐਪ - ਹੋਮ ਆਈਸੋਲੇਸ਼ਨ ਐਂਡ ਟੈਲੀਮੇਡਿਸਿਨ (ਐੱਚਆਈਟੀਏਐੱਮ) ਬਾਰੇ ਜਾਣਕਾਰੀ ਦਿੱਤੀ - ਜਿਸ ਰਾਹੀਂ ਡਾਕਟਰ ਕੋਵਿਡ ਪੌਜ਼ਿਟਿਵ ਮਰੀਜ਼ਾਂ ਲਈ ਦਵਾਈਆਂ ਲਿਖਣਗੇ, ਮਰੀਜ਼ ਐਂਬੂਲੈਂਸ ਨੂੰ ਬੁਲਾ ਸਕਦੇ ਹਨ ਅਤੇ ਜੇ ਗੰਭੀਰ ਹੋਣ ਤਾਂ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਜਾ ਸਕਦਾ ਹੈ। ਰਾਜ ਸਰਕਾਰ ਕੋਵਿਡ -19 ਦੇ ਇਲਾਜ ਲਈ ਨਿੱਜੀ ਬੈਡਾਂ ਦੀ ਉਪਲਬਧਤਾ ਦੇ ਅੰਕੜਿਆਂ ਨੂੰ ਸੂਚਿਤ ਕਰਦੀ ਹੈ; ਲਗਭਗ 1465 ਬੈੱਡ ਨਿੱਜੀ ਅਤੇ 6204 ਬੈੱਡ ਸਰਕਾਰੀ ਸਹੂਲਤਾਂ ਵਿੱਚ ਉਪਲਬਧ ਹਨ। ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ 1610 ਨਵੇਂ ਕੇਸ ਆਏ, 803 ਰਿਕਵਰ ਹੋਏ ਅਤੇ 09 ਮੌਤਾਂ ਹੋਈਆਂ ਹਨ; 1610 ਮਾਮਲਿਆਂ ਵਿੱਚੋਂ, 531 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ 57,142; ਐਕਟਿਵ ਕੇਸ: 13,753; ਮੌਤਾਂ 480|

  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਇਟਾਨਗਰ ਦੇ ਰਾਜਧਾਨੀ ਖੇਤਰ ਵਿੱਚ ਪਿਛਲੇ ਦੋ ਦਿਨਾਂ ਵਿੱਚ 3126 ਐਂਟੀਜਨ ਟੈਸਟ ਕੀਤੇ ਗਏ ਹਨ ਅਤੇ 52 ਪੌਜ਼ਿਟਿਵ ਮਾਮਲੇ ਪਾਏ ਗਏ ਹਨ।

  • ਆਸਾਮ: ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ ਕੀਤਾ ਕਿ ਆਸਾਮ ਵਿੱਚ ਟਾਰਗੇਟਿਡ ਸਰਵੀਲੈਂਸ ਪ੍ਰੋਗਰਾਮ ਤਹਿਤ ਅੱਜ ਤੱਕ ਪੂਰੇ ਰਾਜ ਵਿੱਚ ਕੋਵਿਡ-19 ਦੇ ਕੁੱਲ 8 ਲੱਖ ਟੈਸਟ ਕੀਤੇ ਗਏ ਹਨ।

  • ਮਣੀਪੁਰ: ਮਣੀਪੁਰ ਟਰੇਡ ਅਤੇ ਐਕਸਪੋ ਸੈਂਟਰ ਲੰਬੋਈਖੋਂਗਨਾਂਗਖੋਂਗ ਵਿਖੇ ਨਵਾਂ 300 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ 3 ਦਿਨਾਂ ਦੇ ਅੰਦਰ ਤਿਆਰ ਹੋ ਜਾਵੇਗਾ|

  • ਮਿਜ਼ੋਰਮ: ਮਿਜ਼ੋਰਮ ਵਿੱਚ ਕੁੱਲ ਕੋਵਿਡ-19 ਐਕਟਿਵ ਮਾਮਲੇ 186 ਹਨ| ਕੁੱਲ 384 ਕੇਸ ਆਏ ਅਤੇ 198 ਦੀ ਰਿਕਵਰੀ ਹੋਈ|

  • ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ-19 ਦੇ 75 ਨਵੇਂ ਕੇਸ ਆਏ ਹਨ| ਕੋਹਿਮਾ ਵਿੱਚ 51, ਪਹੇਕ ਵਿੱਚ 10, ਵੋਖਾ ਵਿੱਚ 7, ਮੋਨ ਅਤੇ ਦੀਮਾਪੁਰ ਵਿੱਚ 3-3 ਅਤੇ 1 ਤੁਇਨਸਾਂਗ ਜ਼ਿਲ੍ਹੇ ਵਿੱਚ| ਕੁੱਲ ਪੌਜ਼ਿਟਿਵ ਮਾਮਲੇ 1459 ਹਨ, ਜਿਨ੍ਹਾਂ ਵਿੱਚੋਂ 885 ਐਕਟਿਵ ਮਾਮਲੇ ਹਨ ਅਤੇ 569 ਦਾ ਇਲਾਜ਼ ਹੋਇਆ|

Image

Image

****

 ਵਾਈਬੀ

 



(Release ID: 1642194) Visitor Counter : 208