ਰਸਾਇਣ ਤੇ ਖਾਦ ਮੰਤਰਾਲਾ

ਫੈਕਟ ਨੇ ਤੱਟਵਰਤੀ ਜਹਾਜਰਾਣੀ ਰਾਹੀਂ ਖਾਦਾਂ ਦੀ ਆਵਾਜਾਈ ਸ਼ੁਰੂ ਕੀਤੀ

560 ਮੀਟ੍ਰਿਕ ਟਨ ਅਮੋਨੀਅਮ ਸਲਫ਼ੇਟ ਦਾ ਪਹਿਲਾ ਬੈਚ ਐਲੂਰ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ
ਪੱਛਮ ਬੰਗਾਲ ਦੇ ਕਿਸਾਨਾਂ ਨੂੰ ਵੰਡਣ ਲਈ ਅਮੋਨੀਅਮ ਸਲਫ਼ੇਟ ਦੇ ਕੁੱਲ 20 ਕੰਟੇਨਰ ਹਲਦੀਆ ਬੰਦਰਗਾਹ ਭੇਜੇ ਜਾਣਗੇ

Posted On: 29 JUL 2020 3:51PM by PIB Chandigarh

ਰਸਾਇਣ ਅਤੇ ਖਾਦਾਂ ਬਾਰੇ ਮੰਤਰਾਲਾ ਅਧੀਨ ਇੱਕ ਪੀਐਸਯੂ, ਫ਼ਰਟੀਲਾਈਜ਼ਰਸ ਅਤੇ ਕੇਮਿਕਲਸ ਟ੍ਰੈਵਨਕੋਰ ਲਿਮਿਟਡ (ਫੈਕਟ) ਨੇ ਦੇਸ਼ ਦੇ ਪੂਰਬ ਅਤੇ ਪੱਛਮੀ ਤਟ ਨੂੰ ਖਾਦਾਂ ਭੇਜਣ ਦਾ ਕੰਮ, ਟਰਾਂਸਪੋਰਟ ਦੀ ਇੱਕ ਨਵੀਂ ਵਿਧੀ ਤਟਵਰਤੀ ਜਹਾਜ਼ਰਾਣੀ ਦਾ ਇਸਤੇਮਾਲ ਕਰਕੇ ਸ਼ੁਰੂ ਕੀਤਾ ਹੈ। 

 

ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮੋਨੀਅਮ ਸਲਫ਼ੇਟ ਦੇ ਕੁੱਲ 20 ਕੰਟੇਨਰ ਪੱਛਮ ਬੰਗਾਲ ਦੇ ਕਿਸਾਨਾਂ ਨੂੰ ਵੰਡਣ ਲਈ ਹਲਦੀਆ ਬੰਦਰਗਾਹ ਭੇਜੇ ਜਾਣਗੇ। ਸਮੁੰਦਰੀ ਜਹਾਜ਼ "ਐਸਐਸਐਲ ਵਿਸਾਖਾਪਟਨਮ" ਦੇ 560 ਮੀਟ੍ਰਿਕ ਟਨ ਅਮੋਨੀਅਮ ਸਲਫ਼ੇਟ ਲੈ ਕੇ 30 ਜੁਲਾਈ ਨੂੰ ਕੋਚੀਨ ਬੰਦਰਗਾਹ ਤੋਂ ਰਵਾਨਾ ਹੋਣ ਦੀ ਉਮੀਦ ਹੈ। 

ਫੈਕਟ ਇਸ ਉੱਦਮ ਵਿੱਚ ਕੋਚੀਨ ਪੋਰਟ ਟ੍ਰਸਟ ਦਾ ਸਰਗਰਮ ਸਹਿਯੋਗ ਲੈ ਰਿਹਾ ਹੈ। ਤਟਵਰਤੀ ਜਹਾਜਰਾਣੀ ਰਾਹੀਂ ਭੇਜੀ ਜਾ ਰਹੀ ਖ਼ਾਦ ਅਗਲੀ ਲੋੜੀਂਦੀ ਥਾਂ ਤੇ ਰੇਲ ਰਾਹੀਂ ਪਹੁੰਚਾਈ ਜਾਵੇਗੀ।  

ਕੋਚੀਨ ਪੋਰਟ ਟ੍ਰਸਟ ਦੇ ਡਿਪਟੀ ਚੇਅਰਮੈਨ ਸ਼੍ਰੀ ਏਕੇ ਮਹਿਰਾ, ਟ੍ਰੈਫ਼ਿਕ ਮੈਨੇਜਰ ਵਿਪਿਨ ਆਰ ਮੇਨੋਥ, ਸੀਪੀਟੀ ਦੇ ਸਲਾਹਕਾਰ ਗੌਤਮ ਗੁਪਤਾ ਅਤੇ ਫੈਕਟ ਦੇ ਚੀਫ਼ ਜਨਰਲ ਮੈਨੇਜਰ (ਮਾਰਕੀਟਿੰਗ) ਅਨਿਲ ਰਾਘਵਨ ਵੀ ਇਸ ਮੌਕੇ ਮੌਜੂਦ ਸਨ।  

ਉਨ੍ਹਾ ਕਿਹਾ ਕਿ ਖਾਦਾਂ ਦੀ ਸਮੁੰਦਰੀ ਮਾਰਗ ਰਾਹੀਂ ਜਹਾਜਰਾਣੀ ਕਾਫ਼ੀ ਹੱਦ ਤਕ ਰੇਲ ਅਤੇ ਸੜਕੀ ਮਾਰਗ ਦੁਆਰਾ ਖਾਦਾਂ ਭੇਜਣ ਕਾਰਨ ਪੈਣ ਵਾਲੇ ਦਬਾਅ ਨੂੰ, ਵਿਸ਼ੇਸ਼ ਤੌਰ ਤੇ ਕੋਵਿਡ-19 ਮਹਾਮਾਰੀ ਦੇ ਇਸ ਮੁਸ਼ਕਲ ਸਮੇਂ ਦੌਰਾਨ ਹਲਕਾ ਕਰੇਗੀ।  ਤਟਵਰਤੀ ਜਹਾਜਰਾਣੀ ਤਟਵਰਤੀ ਰਾਜਾਂ ਦੇ ਕਿਸਾਨਾਂ ਨੂੰ ਖਾਦਾਂ ਦੀ ਨਿਯਮਤ ਸਪਲਾਈ ਨੂੰ ਯਕੀਨੀ ਬਣਾਉਣ ਵਿਚ ਵੀ ਸਹਾਇਤਾ ਕਰੇਗੀ। 

 

ਆਰ ਸੀ ਜੇ /ਆਰ ਕੇ ਐਮ 



(Release ID: 1642193) Visitor Counter : 154