ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ "ਵਿਸ਼ਵ ਹੈਪੇਟਾਈਟਸ ਦਿਵਸ" ਦੇ ਮੌਕੇ ਤੇ ਦੂਸਰੀ ਈ- ਐਂਪੈਥੀ ਈ-ਕਨਕਲੇਵ ਵਿਚ ਸੰਸਦ ਮੈਂਬਰਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਹਿੱਸਾ ਲਿਆ


"ਇਸ ਸਾਲ ਦਾ ਵਿਸ਼ਾ 'ਕੋਵਿਡ ਸਮੇਂ ਦੌਰਾਨ ਆਪਣੇ ਜੀਵਨ ਨੂੰ ਸੁਰੱਖਿਅਤ ਰੱਖਣਾ ਹੈ', ਇਨ੍ਹਾਂ ਔਖੇ ਸਮਿਆਂ ਲਈ ਇਕ ਬਹੁਤ ਹੀ ਢੁਕਵਾਂ, ਅਹਿਮ ਅਤੇ ਸੰਬੰਧਤ ਹੈ"

Posted On: 28 JUL 2020 11:55AM by PIB Chandigarh

 

 "ਵਿਸ਼ਵ ਹੈਪੇਟਾਈਟਸ ਦਿਵਸ" ਦੇ ਮੌਕੇ ਤੇ ਦੂਸਰਾ ਈ-ਅਪੈਥੀ ਕਨਕਲੇਵ ਆਯੋਜਿਤ ਕੀਤਾ ਗਿਆ ਜਿਸ ਵਿਚ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਮੁੱਖ ਮਹਿਮਾਨ ਸਨ ਅਤੇ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸ਼ਾਦ (ਜਿਨ੍ਹਾਂ ਨੇ ਡਿਜੀਟਲੀ ਇਸ ਵਿਚ ਹਿੱਸਾ ਲਿਆ),  ਤੋਂ ਇਲਾਵਾ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਸਨਮਾਨਤ ਮਹਿਮਾਨ ਵਜੋਂ ਇਸ ਵਿਚ ਸ਼ਾਮਿਲ ਹੋਏ। ਇਸ ਪ੍ਰੋਗਰਾਮ ਦਾ ਆਯੋਜਨ ਇੰਸਟੀਚਿਊਟ ਆਫ ਲਿਵਰ ਐਂਡ ਬਾਇਲੀਅਰੀ ਸਾਇੰਸਿਜ਼ (ਆਈਐਲਬੀਐਸ) ਵਲੋਂ ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਦੇ ਸਹਿਯੋਗ ਨਾਲ ਕੀਤਾ ਗਿਆ ਅਤੇ ਇਸ ਦਾ ਉਦੇਸ਼ ਸੰਸਦ ਮੈਂਬਰਾਂ ਵਿਚ ਜਾਗਰੂਕਤਾ ਪੈਦਾ ਕਰਨਾ ਸੀ।

ਸ਼ੁਰੂਆਤ ਵਿਚ ਆਈਐਲਬੀਐਸ ਦੇ ਡਾਇਰੈਕਟਰ ਡਾ. ਐਸ ਕੇ ਸਰੀਨ ਨੇ ਇਕ ਪੇਸ਼ਕਸ਼ ਦਿੱਤੀ  ਅਤੇ ਸਿਹਤਮੰਦ ਜਿਗਰ ਦੀ ਅਹਿਮੀਅਤ ਬਾਰੇ ਦੱਸਣ ਤੋਂ ਇਲਾਵਾ "ਹੈਪੇਟਾਈਟਸ ਵਿਰੁੱਧ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਨਾ - ਐਂਪੈਥੀ ਮੁਹਿੰਮ" ਜੋ ਕਿ ਆਈਐਲਬੀਐਸ ਵਲੋਂ ਏਏਆਈ ਦੀ ਭਾਈਵਾਲੀ ਨਾਲ ਪੇਸ਼ ਕੀਤੀ ਗਈ। ਇਨ੍ਹਾਂ ਵਲੋਂ   ਦੇਸ਼ ਭਰ ਵਿਚ ਕਈ ਇਨੋਵੇਟਿਵ ਪਹਿਲਕਦਮੀਆਂ ਚਲ ਰਹੀਆਂ ਹਨ  ਅਤੇ ਵੱਖ-ਵੱਖ ਤਰ੍ਹਾਂ ਦੀ ਆਬਾਦੀ ਤੱਕ ਪਹੁੰਚ ਕੀਤੀ ਜਾ ਰਹੀ ਹੈ।  

ਕਨਕਲੇਵ ਦਾ ਉਦਘਾਟਨ ਕਰਦੇ ਹੋਏ ਸ਼੍ਰੀ ਓਮ ਬਿਰਲਾ ਨੇ ਕਿਹਾ, "ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੈਂ ਵਿਸ਼ਵ ਹੈਪੇਟਾਈਟਸ ਦਿਵਸ ਦੇ ਸਮਾਰੋਹ ਵਿਚ ਲਗਾਤਾਰ ਦੂਜੇ ਸਾਲ ਵੀ ਸ਼ਾਮਿਲ ਹੋ ਰਿਹਾ ਹਾਂ। ਇਸ ਔਖੇ ਸਮੇਂ ਵਿਚ ਜਦੋਂ ਕਿ ਭਾਰਤ ਬਾਕੀ ਦੁਨੀਆ ਨਾਲ ਮਿਲ ਕੇ ਮਹਾਂਮਾਰੀ ਨਾਲ ਲਡ਼ ਰਿਹਾ ਹੈ,   ਇਹ ਸਾਡਾ ਸਮਰਪਣ ਹੈ ਅਤੇ ਇਸ ਨੇ ਹੀ ਸਾਨੂੰ ਇਸ ਈ ਕਨਕਲੇਵ ਰਾਹੀਂ ਇਕੱਠਾ ਕੀਤਾ ਹੈ।ਅਸੀਂ ਵਿਸ਼ਵ ਸਿਹਤ ਸੰਗਠਨ  ਦੇ ਹੈਪੇਟਾਈਟਸ ਸੀ ਦੇ ਖਾਤਮੇ ਅਤੇ  ਹੈਪੇਟਾਈਟਸ ਬੀ ਦੇ ਬੋਝ  ਨੂੰ 2030 ਤੱਕ ਘਟਾਉਣ ਲਈ ਵਚਨਬੱਧ ਹਾਂ। ਸਾਡੇ ਉੱਤੇ ਭਾਰਤ ਦੇ ਨੁਮਾਇੰਦੇ ਵਜੋਂ 
ਲੋਕਾਂ ਵਿਚ ਇਸ ਬੀਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਇਕ ਵੱਡੀ ਜ਼ਿੰਮੇਵਾਰੀ ਹੈ ਤਾਂਕਿ ਅਸੀਂ ਇਸ ਨੂੰ ਇਕ ਜਨਅੰਦੋਲਨ ਬਣਾ ਸਕੀਏ।"

ਕਨਕਲੇਵ ਵਿਚ ਸ਼ਾਮਿਲ ਹੋਣ ਵਾਲੇ ਹਰ ਇਕ ਦਾ ਸਵਾਗਤ ਕਰਦੇ ਹੋ ਡਾ. ਹਰਸ਼ ਵਰਧਨ ਨੇ ਕਿਹਾ,"ਇਸ ਸਾਲ ਦੇ ਕਨਕਲੇਵ ਦਾ ਮੁਖ ਵਿਸ਼ਾ 'ਆਪਣਾ ਜਿਗਰ ਕੋਵਿਡ ਸਮੇਂ ਵਿਚ ਸੁਰੱਖਿਅਤ ਰੱਖੋ' ਹੈ ਜੋ ਕਿ ਬਹੁਤ ਹੀ ਢੁਕਵਾਂ ਅਤੇ ਅਹਿਮ ਹੈ, ਵਿਸ਼ੇਸ਼ ਤੌਰ ਤੇ ਇਸ ਔਖੇ ਸਮੇਂ ਵਿਚ ਮਾਨਯੋਗ ਪ੍ਰਧਾਨ ਮੰਤਰੀ ਦੀ ਨਿਗਰਾਨੀ ਹੇਠ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਅਹਿਤਿਆਤੀ ਅਤੇ ਸਰਗਰਮ ਕਦਮ ਚੁੱਕੇ ਗਏ ਹਨ। ਕੋਵਿਡ-19 ਕਾਰਣ ਮੌਤ ਦਰ ਤਕਰੀਬਨ 2 ਤੋਂ 3 ਫੀਸਦੀ ਹੈ ਅਤੇ ਵਧੇਰੇ ਕੇਸ ਚਿੰਨ੍ਹ-ਰਹਿਤ ਹੋਣ ਕਾਰਣ ਇਹ ਅਹਿਮ ਹੈ ਕਿ ਮੌਤ ਦਰ ਦੇ ਵਧੇਰੇ ਰਿਸਕ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾਵੇ। ਇਸ ਬੀਮਾਰੀ ਦਾ ਕਾਰਣ ਸ਼ੂਗਰ, ਮੋਟਾਪਾ, ਫੈਟੀ ਲਿਵਰ ਅਤੇ ਲਾਇਲਾਜ ਜਿਗਰ ਦੀਆਂ ਬੀਮਾਰੀਆਂ ਹਨ। ਆਯੁਸ਼ਮਾਨ ਭਾਰਤ - ਸਿਹਤ ਅਤੇ ਵੈਲਨੈੱਸ ਸੈਂਟਰ ਅਣਥਕ ਤੌਰ ਤੇ ਅਜਿਹੀਆਂ ਹਾਲਤਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ।"

ਮਾਮਲੇ ਤੇ ਰੌਸ਼ਨੀ ਪਾਉਂਦੇ ਹੋਏ ਡਾ. ਹਰਸ਼ ਵਰਧਨ ਨੇ ਕਿਹਾ ਕਿ ਇਸ ਦਾ ਉਦੇਸ਼ ਬੀਮਾਰੀ ਪ੍ਰਤੀ ਸਮੂਹਕ ਜਾਗਰੂਕਤਾ ਅਤੇ ਭਾਈਚਾਰਕ ਗਤੀਸ਼ੀਲਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ, "ਹੈਪੇਟਾਈਟਸ ਇਕ ਵਿਸ਼ਵ ਸਿਹਤ ਸਮੱਸਿਆ ਬਣ ਚੁੱਕੀ ਹੈ। ਵਾਇਰਲ ਹੈਪੇਟਾਈਟਸ ਤੋਂ ਸਿਹਤ ਸੰਭਾਲ ਪ੍ਰਦਾਨ ਕਰਨ ਵਾਲੇ ਵਰਕਰ ਅਤੇ ਆਮ ਜਨਤਾ ਵੀ ਵਾਕਿਫ ਹੈ। ਵਾਇਰਲ-ਬੀ ਅਤੇ ਸੀ ਹੈਪੇਟਾਈਟਸ ਦਾ ਸ਼ਿਕਾਰ ਲੋਕਾਂ ਵਿਚ ਲਿਵਰ ਕੈਂਸਰ ਅਤੇ ਕਰੋਨਿਕ ਲਿਵਰ ਬੀਮਾਰੀ ਵਧ ਰਹੀ ਹੈ ਪਰ ਕਰੋਨਿਕ ਵਾਇਰਲ ਹੈਪੇਟਾਈਟਸ ਦੇ ਤਕਰੀਬਨ 80 ਫੀਸਦੀ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਇਸ ਬੀਮਾਰੀ ਦਾ ਸ਼ਿਕਾਰ ਹਨ। ਲੋਕਾਂ ਨੂੰ ਇਸ ਬਾਰੇ ਜਾਣੂ ਕਰਵਾਉਣ ਦਾ ਮੰਤਰ " ਦੱਸੋ, ਟੈਸਟ ਕਰਵਾਓ ਅਤੇ ਇਲਾਜ ਕਰਵਾਓ" ਹੈ ਅਤੇ ਮੈਂ ਸਾਰੇ ਪ੍ਰਤੀਭਾਗੀਆਂ ਨੂੰ, ਖਾਸ ਤੌਰ ਤੇ ਉਦਯੋਗਾਂ ਤੋਂ ਆਏ ਲੋਕਾਂ, ਐਨਜੀਓਜ਼ ਅਤੇ ਹੋਰ ਭਾਈਚਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਮੁਹਿੰਮ ਵਿਚ ਆਈਐਲਬੀਐਸ ਦੀ ਹਿਮਾਇਤ ਕਰਨ। ਮੈਂ ਇਥੇ ਮੌਜੂਦ ਆਪਣੇ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਹੈਪੇਟਾਈਟਸ ਬੀ ਅਤੇ ਸੀ ਦੀਆਂ ਚੁਪਚਪੀਤੀਆਂ  ਵਿਸ਼ੇਸ਼ਤਾਵਾਂ ਬਾਰੇ ਚੈਂਪੀਅਨ/ਅੰਬੈਸਡਰ ਵਜੋਂ ਜਾਗਰੂਕਤਾ ਫੈਲਾਉਣ ਅਤੇ ਇਨ੍ਹਾਂ ਬੀਮਾਰੀਆਂ ਬਾਰੇ ਫੈਲੇ ਭਰਮਾਂ ਨੂੰ ਦੂਰ ਕਰਨ ਵਿਚ ਮਦਦ ਕਰਨ।" 

ਆਈਐਲਬੀਐਸ ਦੀ ਦੇਣ ਬਾਰੇ ਡਾ. ਹਰਸ਼ ਵਰਧਨ ਨੇ ਕਿਹਾ "ਆਈਐਲਬੀਐਸ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਵਾਲਾ ਇਕ  ਸੰਗਠਨ ਹੈ। ਇਸ ਨੇ ਨੈਸ਼ਨਲ ਵਾਇਰਲ ਹੈਪੇਟਾਈਟਸ ਪ੍ਰੋਗਰਾਮ ਦੇ ਵਿਕਾਸ ਵਿਚ ਮਦਦ ਕੀਤੀ ਹੈ, ਜਿਸ ਦੀ ਸ਼ੁਰੂਆਤ 28 ਜੁਲਾਈ 2018 ਨੂੰ ਕੀਤੀ ਗਈ ਸੀ। ਇਹ ਹੈਪੇਟਾਈਟਸ ਬੀ  ਤੇ ਸੀ ਦਾ ਪਤਾ ਲਗਾਉਣ ਵਾਲਾ ਦੁਨੀਆ ਦਾ ਇਕ ਵਿਸ਼ਾਲ ਪ੍ਰੋਗਰਾਮ ਹੈ। ਅਸੀਂ ਲੋਕਾਂ ਤੱਕ ਪਹੁੰਚਣ ਵਿਚ ਮਹੱਤਵਪੂਰਨ ਤਰੱਕੀ ਕੀਤੀ ਹੈ ਅਤੇ ਹੁਣ ਤਾਂ ਹਰ ਰਾਜ ਨੇ ਇਸ ਦੇ ਇਲਾਜ ਦੇ ਕਈ ਯੂਨਿਟਸ ਕਾਇਮ ਕਰ ਲਏ ਹਨ।"

ਡਾ. ਹਰਸ਼ ਵਰਧਨ ਨੇ ਡਾ. ਬੀਐਸ ਸਰੀਨ ਅਤੇ ਆਈਐਲਬੀਐਸ ਟੀਮ ਦਾ ਕੋਵਿਡ-19 ਨਾਲ ਜੰਗ ਵਿਚ ਅਣਥੱਕ ਕੰਮ ਕਰਨ ਅਤੇ ਪਿਛਲੇ 4 ਮਹੀਨੇ ਤੋਂ ਲੋਕਾਂ ਦੇ ਸੈਂਪਲ ਲੈਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ "ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਆਈਐਲਬੀਐਸ ਵਿਖੇ ਚਾਲੂ ਹੋ ਚੁੱਕਾ ਹੈ।ਪਲਾਜ਼ਮਾ ਵਾਰੀਅਰਜ਼ ਭਾਰਤ ਵਿਚ ਰਿਕਵਰੀ ਦਰ ਨੂੰ ਸੁਧਾਰਨ ਵਿਚ ਸਹਿਯੋਗ ਕਰਕੇ ਬੇਦਾਗ ਸੇਵਾ ਕਰ ਰਹੇ ਹਨ। "

ਪ੍ਰੋਗਰਾਮ ਦੇ ਅੰਤ ਵਿਚ  ਸਾਰੇ ਪ੍ਰਤੀਭਾਗੀਆਂ ਨੇ ਇਕ ਸਹੁੰ ਚੁੱਕੀ  "ਸਿਹਤਮੰਦ ਜਿਗਰ-ਸਿਹਤਮੰਦ ਭਾਰਤ"। ਉਨ੍ਹਾਂ  ਵਾਅਦਾ ਕੀਤਾ ਕਿ ਕੋਵਿਡ-19 ਦੌਰਾਨ ਵੀ ਜਿਗਰ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਅਤੇ ਇਹੋ ਸੰਦੇਸ਼ ਘੱਟੋ ਘੱਟ 10 ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਸਮਾਰੋਹ ਧੰਨਵਾਦ ਮਤੇ ਨਾਲ ਖਤਮ ਹੋਇਆ। 

ਡਾ. ਪੂਨਮ ਖੇਤਰਪਾਲ, ਰੀਜਨਲ ਡਾਇਰੈਕਟਰ ਸੀਰੋ (ਡਬਲਿਊਐਚਓ), ਸ੍ਰੀ ਵਿਜੇ ਕੁਮਾਰ ਦੇਵ ਦਿੱਲੀ ਦੇ ਮੁੱਖ ਸਕੱਤਰ, ਸ੍ਰੀ ਅਰਵਿੰਦ ਸਿੰਘ ਚੇਅਰਮੈਨ ਏਏਆਈ ਅਤੇ ਹੋਰ ਸੰਸਦ ਮੈਂਬਰਾਂ ਅਤੇ ਦਰਸ਼ਕਾਂ ਨੇ ਡਿਜੀਟਲ ਪਲੇਟਫਾਰਮਾਂ ਰਾਹੀਂ ਇਸ ਵਿਚ ਸ਼ਿਰਕਤ ਕੀਤੀ।  


ਐਮਵੀ /ਐਸਜੀ



(Release ID: 1641881) Visitor Counter : 193