ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਵਿਜੈ ਦਿਵਸ ’ਤੇ ਸੈਨਾ ਹਸਪਤਾਲ ਨੂੰ ਦਾਨ ਦਿੱਤਾ



ਫੰਡਾਂ ਦਾ ਉਪਯੋਗ ਕੋਰੋਨਾ ਜੋਧਿਆਂ ਲਈ ਏਅਰ ਫਿਲਟਰਿੰਗ ਉਪਕਰਣਾਂ ਦੀ ਖਰੀਦ ਲਈ ਕੀਤਾ ਜਾਵੇਗਾ

Posted On: 26 JUL 2020 12:57PM by PIB Chandigarh

ਕਰਗਿਲ ਯੁੱਧ ਵਿੱਚ ਬਹਾਦਰੀ ਨਾਲ ਲੜਨ ਵਾਲੇ ਅਤੇ ਸਰਬਉੱਚ ਬਲੀਦਾਨ ਦੇਣ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਰਾਸ਼ਟਰਪਤੀ ਨੇ ਅੱਜ (26 ਜੁਲਾਈ, 2020) ਦਿੱਲੀ ਸਥਿਤ ਸੈਨਾ ਹਸਪਤਾਲ (ਰਿਸਰਚ ਐਂਡ ਰੈਫਰਲ) ਨੂੰ ਉਨ੍ਹਾਂ ਉਪਕਰਣਾਂ ਜੋ ਕੋਵਿਡ-19 ਮਹਾਮਾਰੀ ਨਾਲ ਪ੍ਰਭਾਵੀ ਰੂਪ ਨਾਲ ਮੁਕਾਬਲਾ ਕਰਨ ਵਿੱਚ ਮੈਡੀਕਲ ਅਤੇ ਅਰਧ ਮੈਡੀਕਲ ਕਰਮਚਾਰੀਆਂ ਦੀ ਸਹਾਇਤਾ ਕਰਨਗੇ, ਦੀ ਖਰੀਦ ਲਈ 20 ਲੱਖ ਰੁਪਏ ਦਾ ਚੈੱਕ ਦਿੱਤਾ। ਅੱਜ ਕਰਗਿਲ ਯੁੱਧ ਵਿੱਚ ਜਿੱਤ ਦੀ 21ਵੀਂ ਵਰ੍ਹੇਗੰਢ ਹੈ ਜਿਸ ਨੂੰ ਵਿਜੈ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

 

ਸੈਨਾ ਹਸਪਤਾਲ ਨੂੰ ਰਾਸ਼ਟਰਪਤੀ ਦਾ ਯੋਗਦਾਨ ਰਾਸ਼ਟਰਪਤੀ ਭਵਨ ਵਿੱਚ ਖਰਚ ਨੂੰ ਕਿਫਾਇਤੀ ਬਣਾਉਣ ਅਤੇ ਇਸ ਪ੍ਰਕਾਰ ਕੋਵਿਡ-19 ਨੂੰ ਕੰਟਰੋਲ ਕਰਨ ਲਈ ਜ਼ਿਆਦਾ ਸਰੋਤ ਉਪਲੱਬਧ ਕਰਾਉਣ ਦੇ ਇੱਕ ਪ੍ਰਯੋਗ ਦੇ ਕਾਰਨ ਸੰਭਵ ਹੋ ਸਕਿਆ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਵਿੱਚ ਕਈ ਉਪਾਵਾਂ ਨੂੰ ਸ਼ੁਰੂ ਕਰਨ ਜ਼ਰੀਏ ਖਰਚ ਵਿੱਚ ਕਮੀ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਇਸ ਪਹਿਲ ਦੇ ਇੱਕ ਨਤੀਜੇ ਦੇ ਰੂਪ ਵਿੱਚ ਇਸਤੋਂ ਪਹਿਲਾਂ ਉਨ੍ਹਾਂ ਨੇ ਇੱਕ ਲਿਮੋਜੀਨ (ਕਈ ਸੁਵਿਧਾਵਾਂ ਨਾਲ ਲੈਸ ਲੰਬੀ ਕਾਰ) ਖਰੀਦਣ ਦੇ ਪ੍ਰਸਤਾਵ ਨੂੰ ਮੁਲਤਵੀ ਕਰ ਦਿੱਤਾ ਸੀ ਜਿਸ ਦਾ ਉਪਯੋਗ ਸਮਾਰੋਹ ਸਬੰਧੀ ਮੌਕਿਆਂ ਤੇ ਕੀਤਾ ਜਾਣਾ ਸੀ।

 

ਸੈਨਾ ਹਸਪਤਾਲ ਨੂੰ ਰਾਸ਼ਟਰਪਤੀ ਦੇ ਯੋਗਦਾਨ ਦਾ ਉਪਯੋਗ ਪੀਏਪੀਆਰ (ਪਾਵਰਡ ਏਅਰ ਪਿਊਰੀਫਾਇੰਗ ਰੈਸਿਪਰੇਟਰ) ਦੀਆਂ ਇਕਾਈਆਂ ਦੀ ਖਰੀਦ ਲਈ ਕੀਤਾ ਜਾਵੇਗਾ ਜੋ ਸਰਜਰੀ ਦੌਰਾਨ ਮੈਡੀਕਲ ਪੇਸ਼ੇਵਰਾਂ ਨੂੰ ਸਾਹ ਲੈਣ ਵਿੱਚ ਸਮਰੱਥ ਬਣਾਉਣ ਅਤੇ ਉਨ੍ਹਾਂ ਨੂੰ ਸੰਕਰਮਣ ਤੋਂ ਸੁਰੱਖਿਆ ਪ੍ਰਦਾਨ ਕਰਨ ਵਾਲੇ ਅਤਿ-ਆਧੁਨਿਕ ਉਪਕਰਣ ਹਨ। ਇਹ ਰੋਗੀਆਂ ਦੀ ਦੇਖਭਾਲ਼ ਕਰਨ ਦੇ ਵੱਡੇ ਪ੍ਰਯੋਜਨ ਨੂੰ ਪੂਰਾ ਕਰੇਗਾ ਅਤੇ ਉਨ੍ਹਾਂ ਜੋਧਿਆਂ ਦੀ ਸੁਰੱਖਿਆ ਕਰੇਗਾ ਜੋ ਇੱਕ ਅਦਿੱਖ ਦੁਸ਼ਮਣ ਨਾਲ ਲੜ ਰਹੇ ਹਨ।

 

ਸੁਰੱਖਿਆ ਫੋਰਸਾਂ ਦੇ ਸਰਬਉੱਚ ਕਮਾਂਡਰ ਦੀ ਉਨ੍ਹਾਂ ਦੀ ਭੂਮਿਕਾ ਵਿੱਚ ਰਾਸ਼ਟਰਪਤੀ ਦਾ ਭਾਵਨਾ ਪ੍ਰਦਰਸ਼ਨ ਸੈਨਾ ਹਸਪਤਾਲ ਦੇ ਮੋਹਰੀ ਕਤਾਰ ਦੇ ਕੋਵਿਡ ਜੋਧਿਆਂ ਦਾ ਹੌਸਲਾ ਵਧਾਏਗਾ। ਇਹ ਉਨ੍ਹਾਂ ਲਈ ਇੱਕ ਸੁਰੱਖਿਅਤ, ਅਨੁਕੂਲ ਵਾਤਾਵਰਣ ਉਪਲੱਬਧ ਕਰਾਉਣ ਵਿੱਚ ਲੰਬੇ ਸਮੇਂ ਦੀ ਭੂਮਿਕਾ ਨਿਭਾਏਗਾ ਜਿਸ ਨਾਲ ਕਿ ਉਹ ਆਪਣੀ ਸਰਬਸ੍ਰੇਸ਼ਠ ਸਮਰੱਥਾ ਅਨੂਸਾਰ ਕਾਰਜ ਕਰ ਸਕਣ। ਅਜਿਹੀ ਵੀ ਉਮੀਦ ਕੀਤੀ ਜਾਂਦੀ ਹੈ ਕਿ ਇਹ ਭਾਵਨਾ ਪ੍ਰਦਰਸ਼ਨ ਦੂਜੇ ਲੋਕਾਂ ਅਤੇ ਸੰਗਠਨਾਂ ਨੂੰ ਆਪਣੇ ਖਰਚਿਆਂ ਨੂੰ ਘੱਟ ਕਰਨ ਲਈ ਅਤੇ ਬੱਚਤ ਦਾ ਉਪਯੋਗ ਕੋਵਿਡ ਜੋਧਿਆਂ ਦੀ ਸਹਾਇਤਾ ਅਤੇ ਮਦਦ ਲਈ ਪ੍ਰੇਰਿਤ ਕਰੇਗਾ।

 

ਸੈਨਾ ਹਸਪਤਾਲ (ਰਿਸਰਚ ਐਂਡ ਰੈਫਰਲ) ਭਾਰਤ ਦੇ ਸੁਰੱਖਿਆ ਬਲਾਂ ਲਈ ਸਿਖਰਲਾ ਮੈਡੀਕਲ ਦੇਖਭਾਲ਼ ਕੇਂਦਰ ਹੈ। ਕਾਰਜਕਾਰੀ ਕਮਾਂਡੈਂਟ ਮੇਜਰ ਜਨਰਲ ਸ਼ਰਤ ਚੰਦਰ ਦਾਸ ਵੀ ਅਪਰੇਸ਼ਨ ਵਿਜੈ ਦੇ ਇੱਕ ਪ੍ਰਤੀਭਾਗੀ ਸਨ ਜਿਨ੍ਹਾਂ ਲਈ ਉਨ੍ਹਾਂ ਨੂੰ ਯੁੱਧ ਸੇਵਾ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ। ਮੌਜੂਦਾ ਸਥਿਤੀਆਂ ਵਿੱਚ ਇਸ ਦੇ ਮੈਡੀਕਲ, ਨਰਸ ਅਤੇ ਅਰਧ ਮੈਡੀਕਲ ਕਰਮਚਾਰੀ ਅਣਥੱਕ ਰੂਪ ਨਾਲ 24 ਘੰਟੇ ਕਾਰਜ ਕਰ ਰਹੇ ਹਨ ਅਤੇ ਆਪਣੇ ਜੀਵਨ ਨੂੰ ਵੱਡੇ ਖਤਰੇ ਵਿੱਚ ਪਾ ਕੇ ਸਰਬਉੱਚ ਗੁਣਵੱਤਾ ਦੀ ਮੈਡੀਕਲ ਦੇਖਭਾਲ਼ ਉਪਲੱਬਧ ਕਰਵਾ ਰਹੇ ਹਨ।

 

***

 

ਵੀਆਰਆਰਕੇ/ਐੱਸਐੱਚ/ਏਕੇ



(Release ID: 1641449) Visitor Counter : 139