ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਈਫੈੱਡ ਨੇ ਉੱਨਤ ਭਾਰਤ ਅਭਿਯਾਨ (ਯੂਬੀਏ) ਲਈ ਆਈਆਈਟੀ, ਦਿੱਲੀ ਨਾਲ ਸਹਿਮਤੀ ਪੱਤਰ ਉੱਤੇ ਹਸਤਾਖਰ ਕੀਤੇ

2600 + ਸੰਸਥਾਵਾਂ ਕਬਾਇਲੀਆਂ ਨੂੰ ਹੁਨਰਮੰਦ ਬਣਾਉਣ ਲਈ ਟ੍ਰਾਈਫੈੱਡ ਨਾਲ ਹੱਥ ਮਿਲਾਉਣਗੀਆਂਸਹਿਮਤੀ ਪੱਤਰ ਕਬਾਇਲੀਆਂ ਨੂੰ ਨਵੀਆਂ ਪ੍ਰੋਸੈੱਸਿੰਗ ਟੈਕਨੋਲੋਜੀਆਂ, ਉਤਪਾਦ ਇਨੋਵੇਸ਼ਨ, ਸਲਾਹਕਾਰੀ ਅਤੇ ਤਬਦੀਲੀਯੋਗ ਡਿਜੀਟਲ ਸਿਸਟਮਸ ਤੋਂ ਜਾਣੂ ਕਰਵਾਏਗਾ

Posted On: 25 JUL 2020 4:25PM by PIB Chandigarh

ਕਬਾਇਲੀ ਮਾਮਲੇ ਮੰਤਰਾਲੇ ਤਹਿਤ ਟ੍ਰਾਈਫੈੱਡ ਕਬਾਇਲੀ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਪ੍ਰਮੁੱਖ ਸੰਗਠਨਾਂ ਵਿੱਚੋਂ ਇੱਕ ਹੋਣ ਦੇ ਨਾਤੇ ਕਬਾਇਲੀ ਲੋਕਾਂ ਨੂੰ ਮੁੱਖ ਧਾਰਾ ਦੇ ਵਿਕਾਸ ਵਿੱਚ ਸ਼ਾਮਲ ਕਰਨ ਲਈ ਆਪਣੇ ਯਤਨ ਵਿੱਚ ਅੱਗੇ ਵਧ ਰਿਹਾ ਹੈ ਆਪਣੀਆਂ ਚਲ ਰਹੀਆਂ ਪ੍ਰਾਪਤੀਆਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਤੋਂ ਇਲਾਵਾ ਟ੍ਰਾਈਫੈੱਡ ਨੇ ਹੁਣ ਆਈਆਈਟੀ, ਦਿੱਲੀ ਨਾਲ ਉੱਨਤ ਭਾਰਤ ਅਭਿਯਾਨ (ਯੂਬੀਏ) ਜੋ ਕਿ ਭਾਰਤ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦਾ ਇੱਕ ਪ੍ਰਮੁੱਖ ਰਾਸ਼ਟਰੀ ਪ੍ਰੋਗਰਾਮ ਹੈ, ਤਹਿਤ ਭਾਈਵਾਲੀ ਕੀਤੀ ਹੈ

 

 

ਇਸ ਭਾਈਵਾਲੀ ਨੂੰ ਅਮਲੀ ਰੂਪ ਦੇਣ ਲਈ ਇੱਕ ਤਿੰਨ ਧਿਰੀ ਸਹਿਮਤੀ ਪੱਤਰ ਟ੍ਰਾਈਫੈੱਡ, ਆਈਆਈਟੀ, ਦਿੱਲੀ ( ਯੂਬੀਏ ਦੀ ਤਰਫੋਂ ਰਾਸ਼ਟਰੀ ਕੋ-ਆਰਡੀਨੇਟਿੰਗ ਇੰਸਟੀਟਿਊਟ ਵਜੋਂ) ਅਤੇ ਵਿਗਿਆਨ ਭਾਰਤੀ (Vijnana Bharati) (ਵਿਭਾ (VIBHA), ਇੱਕ ਸਵਦੇਸ਼ੀ ਵਿਗਿਆਨ ਅੰਦੋਲਨ) ਆਈਆਈਟੀ, ਦਿੱਲੀ ਵਿਖੇ ਕੱਲ੍ਹ ਦਸਤਖਤ ਕੀਤੇ ਗਏ ਟ੍ਰਾਈਫੈੱਡ ਦੇ ਵਨ ਧਨ ਪ੍ਰੋਗਰਾਮ ਤਹਿਤ ਕਬਾਇਲੀ ਉੱਦਮੀ ਹੁਣ 2600 + ਵਿੱਦਿਅਕ ਅਤੇ ਖੋਜ ਸੰਸਥਾਵਾਂ ਤੱਕ ਉੱਨਤ ਭਾਰਤ ਅਭਿਯਾਨ ਤਹਿਤ ਹੁਨਰ ਤੱਕ ਪਹੁੰਚ ਕਰ ਸਕਣਗੇ

 

 

 

 

ਆਈਆਈਟੀ, ਦਿੱਲੀ ਨਾਲ ਮਿਲਕੇ ਉੱਨਤ ਭਾਰਤ ਅਭਿਯਾਨ ਤਹਿਤ "ਰਾਸ਼ਟਰੀ ਕੋ-ਆਰਡੀਨੇਟਿੰਗ ਇੰਸਟੀਟਿਊਟ" (ਐੱਨਸੀਆਈ) ਟ੍ਰਾਈਫੈੱਡ ਕਬਾਇਲੀ ਆਜੀਵਿਕਾ ਅਤੇ ਆਮਦਨ ਪੈਦਾ ਕਰਨ ਵਾਲੇ ਪ੍ਰੋਗਰਾਮਾਂ ਨੂੰ ਸਬੰਧਿਤ ਮੰਤਰਾਲਿਆਂ, ਜ਼ਿਲ੍ਹਾ ਪ੍ਰਸ਼ਾਸਨ, ਸਥਾਨਕ ਪੰਚਾਇਤ ਰਾਜ ਇੰਸਟੀਟਿਊਟਸ (ਪੀਆਰਆਈਜ਼), ਸਵੈ-ਇੱਛੁਕ ਸੰਗਠਨਾਂ, ਹੋਰ ਪ੍ਰਤੀਭਾਗੀਆਂ ਅਤੇ ਹੋਰ ਭਾਈਵਾਲ ਸੰਸਥਾਨਾਂ ਨਾਲ ਮਿਲਕੇ ਉਤਸ਼ਾਹਿਤ ਕਰੇਗਾ ਵਿਸ਼ੇਸ਼ ਤੌਰ ਤੇ ਇਹ ਭਾਈਵਾਲੀ ਵਨ-ਧਨ ਵਿਕਾਸ ਕੇਂਦਰਾਂ, ਜੋ ਕਿ ਵਨ ਧਨ ਯੋਜਨਾ ਤਹਿਤ ਕਾਇਮ ਕੀਤੇ ਗਏ ਹਨ, ਨਾਲ ਮਿਲ ਕੇ ਆਜੀਵਿਕਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗੀ

 

 

ਇਸ ਸਮਝੌਤੇ ਦੀ ਅਹਿਮੀਅਤ ਅਤੇ ਜੋ ਕੇਂਦਰੀ ਭੂਮਿਕਾ ਇਸ ਨੇ ਕਬਾਇਲੀ ਵਿਕਾਸ ਵਿੱਚ ਅਦਾ ਕਰਨੀ ਹੈ, ਬਾਰੇ ਬੋਲਦੇ ਹੋਏ ਮੈਨੇਜਿੰਗ ਡਾਇਰੈਕਟਰ ਟ੍ਰਾਈਫੈੱਡ ਸ਼੍ਰੀ ਪ੍ਰਵੀਰ ਕ੍ਰਿਸ਼ਨਾ ਨੇ ਕਿਹਾ, "ਟ੍ਰਾਈਫੈੱਡ ਕਬਾਇਲੀ ਆਜੀਵਿਕਾ ਲਈ ਹੁਨਰ ਵਿਕਾਸ ਲਈ ਵੱਖ-ਵੱਖ ਮੰਤਰਾਲਿਆਂ ਨਾਲ ਮਿਲਕੇ ਸਮਾਨਤਾਵਾਂ ਲਈ ਕੰਮ ਕਰ ਰਿਹਾ ਸੀ" ਇਹ ਅਹਿਮ ਹੈ ਕਿ "ਸਾਰਾ ਸਾਲ ਕਬਾਇਲੀਆਂ ਨੂੰ ਵੱਖ-ਵੱਖ ਆਰਥਿਕ ਸਰਗਰਮੀਆਂ, ਜਿਵੇਂ ਕਿ ਖੇਤੀਬਾੜੀ, ਬਾਗਬਾਨੀ, ਫਲੋਰੀਕਲਚਰ, ਮੈਡੀਸਿਨਲ ਅਤੇ ਖੁਸ਼ਬੂਦਾਰ ਪੌਦੇ ਆਦਿ ਸਰਗਰਮੀਆਂ ਵਿੱਚ ਲਗਾ ਕੇ ਆਮਦਨ ਕਮਾਉਣ ਦੇ ਮੌਕੇ ਪੈਦਾ ਕਰਨਾ ਯਕੀਨੀ ਬਣਾਇਆ ਜਾਵੇ ਰਾਸ਼ਟਰੀ ਅਹਿਮੀਅਤ ਦੀਆਂ ਸੰਸਥਾਵਾਂ ਜਿਵੇਂ ਕਿ ਆਈਆਈਟੀ, ਦਿੱਲੀ ਨਾਲ ਤਾਲਮੇਲ ਕਾਇਮ ਕਰਨਾ ਸਾਡੇ ਮਿਸ਼ਨ ਲਈ ਕਾਫੀ ਅਹਿਮ ਹੋਵੇਗਾ ਤਾਕਿ ਕਬਾਇਲੀਆਂ ਦੇ ਹਿਤਾਂ ਦੀ ਰਾਖੀ ਹੋ ਸਕੇ ਕਿਉਂਕਿ ਅਸੀਂ ਦੇਸ਼ ਵਿੱਚ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਦੇ ਪ੍ਰਮੁੱਖ ਪ੍ਰੋਗਰਾਮ ਤਹਿਤ ਉੱਨਤ ਭਾਰਤ ਅਭਿਯਾਨ ਨਾਲ ਵਿੱਦਿਅਕ ਅਤੇ ਖੋਜ ਸੰਸਥਾਵਾਂ ਦੇ ਵੱਡੇ ਢਾਂਚੇ ਦਾ ਲਾਭ ਲੈ ਸਕਦੇ ਹਾਂ"

 

 

ਆਈਆਈਟੀ, ਦਿੱਲੀ ਨਾਲ ਅਤੇ ਉੱਨਤ ਭਾਰਤ ਅਭਿਯਾਨ ਨਾਲ ਭਾਈਵਾਲੀ ਕਰਕੇ ਇਨ੍ਹਾਂ ਜੰਗਲਾਂ ਵਿੱਚ ਰਹਿਣ ਵਾਲੇ ਕਬਾਇਲੀਆਂ, ਜੋ ਕਿ ਛੋਟੇ-ਮੋਟੇ ਉਤਪਾਦ ਪੈਦਾ ਕਰ ਰਹੇ ਹਨ, ਨੂੰ ਨਵੀਆਂ ਪ੍ਰੋਸੈੱਸਿੰਗ ਟੈਕਨੋਲੋਜੀਆਂ, ਉਤਪਾਦ ਇਨੋਵੇਸ਼ਨ, ਸਲਾਹਕਾਰੀ ਅਤੇ ਪਰਿਵਰਤਨਕਾਰੀ ਡਿਜੀਟਲ ਸਿਸਟਮਸ ਨੂੰ ਸਮਝਣ ਦਾ ਮੌਕਾ ਮਿਲੇਗਾ ਸਹਿਮਤੀ ਪੱਤਰ ਦੇਸ਼ ਦੇ ਪ੍ਰਬੁੱਧ ਵਿਅਕਤੀਆਂ ਨੂੰ ਨਿਰੰਤਰ ਕਬਾਇਲੀ ਆਜੀਵਿਕਾ ਦੇ ਢੰਗਾਂ ਬਾਰੇ ਜਾਣਕਾਰੀ ਹਾਸਲ ਕਰਨ ਦਾ ਮੌਕਾ ਪ੍ਰਦਾਨ ਕਰੇਗਾ

 

 

ਇਸ ਮੌਕੇ ਤੇ ਬੋਲਦੇ ਹੋਏ ਹੀ ਆਈਆਈਟੀ ਦਿੱਲੀ ਦੇ ਡਾਇਰੈਕਟਰ ਸ਼੍ਰੀ ਵੀ ਰਾਮਗੋਪਾਲ ਰਾਓ ਨੇ ਕਿਹਾ, "ਆਈਆਈਟੀ  ਪੂਰਾ ਧਿਆਨ ਲਗਾ ਕੇ, ਬਹੁ-ਪੱਖੀ ਢੰਗ ਨਾਲ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ ਉਦਾਹਰਣ ਵਜੋਂ ਸਾਡੇ ਕੋਲ ਅਜਿਹੇ ਪ੍ਰੋਗਰਾਮ ਹਨ ਜਿਥੇ ਕਿ ਅਸੀਂ ਆਪਣੇ ਅਧਿਆਪਨ ਸਟਾਫ ਅਤੇ ਵਿਦਿਆਰਥੀਆਂ ਨੂੰ ਅਸਲ ਸਮੱਸਿਆਵਾਂ ਤੋਂ ਜਾਣੂ ਕਰਵਾਉਂਦੇ ਹਾਂ, ਭਾਵੇਂ ਉਹ ਹਸਪਤਾਲ ਵਿੱਚ ਕੰਮ ਕਰਨ, ਪਿੰਡਾਂ ਵਿੱਚ ਕੰਮ ਕਰਨ ਜਾਂ ਉਦਯੋਗਾਂ ਵਿੱਚ ਕੰਮ ਕਰਨ ਦੀਆਂ ਹੋਣ ਇਸ ਤਰ੍ਹਾਂ ਉਹ ਸਮੱਸਿਆਵਾਂ ਨੂੰ ਪਛਾਣ ਸਕਦੇ ਹਨ ਅਤੇ ਕੈਂਪਸ ਵਿੱਚ ਮੁਹੱਈਆ ਸੋਮਿਆਂ ਦੀ ਵਰਤੋਂ ਕਰਕੇ ਉਨ੍ਹਾਂ ਦਾ ਹੱਲ ਕੱਢ ਸਕਦੇ ਹਨ" ਇਸ ਤਰ੍ਹਾਂ ਭਾਈਵਾਲੀ ਸ਼ਾਨਦਾਰ ਦਿਮਾਗਦਾਰ ਵਿਅਕਤੀਆਂ ਲਈ ਇੱਕ ਮੌਕਾ ਹੁੰਦੀ ਹੈ ਜਿਸ ਸਾਹਮਣੇ ਸਹੀ ਸਮੱਸਿਆਵਾਂ ਪੇਸ਼ ਕਰਕੇ ਉਨ੍ਹਾਂ ਦਾ ਹੱਲ ਕਢਵਾਇਆ ਜਾ ਸਕਦਾ ਹੈ

 

 

ਆਈਆਈਟੀ ਦਿੱਲੀ - ਟ੍ਰਾਈਫੈੱਡ ਭਾਈਵਾਲੀ ਦੀ ਮੁਹਾਰਤ ਅਤੇ ਵਿਗਿਆਨ ਭਾਰਤੀ (ਵਿਭਾ), ਜੋ ਕਿ ਸਵਦੇਸ਼ੀ ਭਾਵਨਾ ਵਾਲਾ ਇੱਕ ਵਿਗਿਆਨ ਅੰਦੋਲਨ ਹੈ ਅਤੇ ਜਿਸ ਦਾ ਉਦੇਸ਼ ਸਦੀਆਂ ਤੋਂ ਭਾਰਤ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਅਹਿਮੀਅਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਮੌਜੂਦਾ ਸਮੇਂ ਵਿੱਚ ਇਸ ਦੀ ਸੰਬੰਧਤਾ ਅਤੇ ਭਾਰਤ ਵਿੱਚ ਜੀਵਨ ਦੇ ਸਾਰੇ ਢੰਗਾਂ ਬਾਰੇ ਆਤਮ-ਨਿਰਭਰਤਾ ਹਾਸਲ ਕਰਨ ਦੇ ਤਜਰਬੇ ਨਾਲ ਲਾਭ ਹਾਸਲ ਕਰਨਾ ਹੈ ਵਿਭਾ ਸਾਰੇ ਪ੍ਰਤੀਭਾਗੀਆਂ ਨਾਲ ਤਾਲਮੇਲ ਕਰਕੇ ਵਨ ਧਨ ਯੋਜਨਾ (ਵੀਡੀਵਾਈ) ਨੂੰ ਆਪਣੇ ਸਥਾਨਕ ਚੈਪਟਰਾਂ ਨਾਲ ਮਜ਼ਬੂਤ ਕਰਨ ਤੇ ਧਿਆਨ ਕੇਂਦ੍ਰਿਤ ਕਰੇਗੀ ਵਿਭਾ ਜ਼ਰੂਰਤਾਂ ਬਾਰੇ ਨਾਜ਼ੁਕ ਜਾਣਕਾਰੀ ਇਕੱਠੀ ਕਰਨ ਅਤੇ ਉਸ ਨੂੰ ਟ੍ਰਾਈਫੈੱਡ, ਯੂਬੀਏ ਅਤੇ ਕਬਾਇਲੀ ਭਾਈਚਾਰਿਆਂ ਤੱਕ ਪਹੁੰਚਾਉਣ ਵਿੱਚ ਸੰਭਾਵਿਤ ਮਦਦ ਕਰੇਗੀ ਕਬਾਇਲੀ ਲਾਭਕਾਰੀ, ਜੋ ਕਿ ਵਨ ਧਨ ਯੋਜਨਾ ਵਿੱਚ ਲੱਗੇ ਹੋਏ ਹਨ, ਉਹ ਵੀ ਟੈੱਕ-4 ਸੇਵਾ ਇਨਫਾਰਮੇਸ਼ਨ ਈਆਰਪੀ ਪੋਰਟਲ (ਸੀਐੱਸਆਈਆਰ - ਯੂਬੀਏ - ਵਿਭਾ), ਜੋ ਕਿ ਟੈਕਨੋਲੋਜੀ ਆਊਟਰੀਚ ਦੀ ਇੱਕ ਪਹਿਲਕਦਮੀ ਹੈ, ਰਾਹੀਂ ਸੰਮਿਲਤ ਅਤੇ ਨਿਰੰਤਰ ਵਿਕਾਸ ਦਾ ਲਾਭ ਉਠਾਉਣਗੇ ਤਾਕਿ ਟੈਕਨੋਲੋਜੀ ਪ੍ਰਦਾਨ ਕਰਨ ਵਾਲਿਆਂ ਦੀਆਂ ਰਚਨਾਤਮਕ ਯੋਗਤਾਵਾਂ ਦੀ ਵਰਤੋਂ ਵੱਖ-ਵੱਖ ਮੁੱਦਿਆਂ ਦੇ ਵਿਗਿਆਨਕ, ਪਹੁੰਚਯੋਗ ਅਤੇ ਨਿਰੰਤਰ ਹੱਲ ਵਿਕਸਿਤ ਕਰਨ ਲਈ ਮੁਢਲੇ ਪੱਧਰ ਉੱਤੇ ਕੀਤੀ ਜਾ ਸਕੇ

 

 

ਵਨ-ਧਨ ਲਾਭਾਰਥੀਆਂ ਲਈ ਪਹਿਲਾਂ ਹੀ ਮੁਹੱਈਆ ਟੈਕਨੋਲੋਜੀਆਂ ਦੇ ਤਬਾਦਲੇ ਲਈ ਸਹੂਲਤ, ਜਿਸ ਵਿੱਚ ਘੱਟ ਲਾਗਤ ਵਾਲੀ ਪ੍ਰੋਸੈੱਸਿੰਗ ਟੈਕਨੋਲੋਜੀ ਐੱਮਐੱਫਪੀਜ਼ ਜਿਵੇਂ ਕਿ ਸਜਾਵਟ ਕਰਨ ਵਾਲੇ, ਸੁੱਕਾਉਣ ਵਾਲੀਆਂ ਮਸ਼ੀਨਾਂ ਚਲਾਉਣ ਵਾਲੇ ਜੋ ਕਿ ਵੱਖ-ਵੱਖ ਮਾਮੂਲੀ ਜੰਗਲੀ ਉਤਪਾਦਾਂ (ਐੱਮਐੱਫਪੀਜ਼) ਨਾਲ ਸਬੰਧਿਤ ਹਨ, ਇਸ ਐਸੋਸੀਏਸ਼ਨ ਦਾ ਹਿੱਸਾ ਹੋਣਗੇ

 

 

ਟ੍ਰਾਈਫੈੱਡ ਵਨ-ਧਨ ਯੋਜਨਾ (ਵੀਡੀਵਾਈ), ਜੋ ਕਿ ਵੈਲਿਊ ਐਡੀਸ਼ਨ ਦਾ ਇੱਕ ਪ੍ਰੋਗਰਾਮ ਹੈ, ਜਿਸ ਦੀ ਬਰਾਂਡਿੰਗ ਅਤੇ ਮਾਰਕੀਟਿੰਗ ਐੱਮਐੱਫਪੀਜ਼ ਦੁਆਰਾ ਵਨਧਨ ਕੇਂਦਰਾਂ, ਜਿਨ੍ਹਾਂ ਵਿੱਚੋਂ ਹਰੇਕ ਦੇ 300 ਦੇ ਕਰੀਬ ਕਬਾਇਲੀ ਮੈਂਬਰ ਦੇਸ਼ ਭਰ ਵਿੱਚ ਹਨ, ਦੁਆਰਾ ਕੀਤੀ ਜਾਂਦੀ ਹੈ ਇਹ ਵਨ ਧਨ ਕੇਂਦਰ ਵਣ ਅਧਾਰਿਤ ਕਬਾਇਲੀ ਲੋਕਾਂ ਦੇ ਹਨ, ਦੁਆਰਾ ਨਿਰੰਤਰ ਆਜੀਵਿਕਾ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਕ ਅਨੋਖੇ ਵਨ ਧਨ ਕੇਂਦਰ ਵਿੱਚ ਕਬਾਇਲੀ ਲਾਭਾਰਥੀਆਂ ਦੁਆਰਾ ਇਕ ਅਦਾਰਾ ਕਾਇਮ ਕਰਨ ਦੀ ਆਸ ਕੀਤੀ ਜਾਂਦੀ ਹੈ ਜੋ ਕਿ ਜੰਗਲੀ ਉਤਪਾਦ ਨੂੰ ਇਕੱਠਾ ਕਰਨ, ਕਬਾਇਲੀ ਲਾਭਾਰਥੀਆਂ ਦੀ ਟ੍ਰੇਨਿੰਗ, ਵੈਲਿਊ ਐਡੀਸ਼ਨ ਅਤੇ ਪ੍ਰੋਸੈੱਸਿੰਗ ਅਤੇ ਪੈਕੇਜਿੰਗ ਦੇ ਸਾਰੇ ਪਹਿਲੂਆਂ ਵਿੱਚ ਸ਼ਾਮਲ ਹੋਵੇਗਾ

 

 

ਵਨ ਧਨ ਵਿਕਾਸ ਕੇਂਦਰ ਕਬਾਇਲੀ ਲੋਕਾਂ ਅਤੇ ਜੰਗਲਾਂ ਵਿੱਚ ਰਹਿਣ ਵਾਲਿਆਂ ਅਤੇ ਘਰ ਪਰਤਣ ਵਾਲੇ ਕਾਰੀਗਰਾਂ ਲਈ ਰੋਜ਼ਗਾਰ ਪੈਦਾ ਕਰਨ ਦੇ ਸੋਮੇ ਵਜੋਂ ਉਭਰੇ ਹਨ ਹੁਣ ਤੱਕ 1205 ਕਬਾਇਲੀ ਅਦਾਰੇ ਜੋ ਕਿ 18,500 ਸੈਲਫ ਹੈਲਪ ਗਰੁੱਪਾਂ ਵਿੱਚ ਫੈਲੇ ਹੋਏ ਹਨ, ਸਥਾਪਿਤ ਕੀਤੇ ਗਏ ਹਨ ਤਾਕਿ 3.6 ਲੱਖ ਕਬਾਇਲੀਆਂ ਅਤੇ 18,000 ਸਵੈ-ਸਹਾਇਤਾ ਗਰੁੱਪਾਂ ਨੂੰ 22 ਰਾਜਾਂ ਵਿੱਚ ਰੋਜ਼ਗਾਰ ਪ੍ਰਦਾਨ ਕੀਤਾ ਜਾ ਸਕੇ ਇਹ ਯਕੀਨੀ ਬਣਾਉਣ ਲਈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਜੋ ਗਤੀ ਫੜੀ ਗਈ ਹੈ ਉਹ ਚਾਲੂ ਮਾਲੀ ਸਾਲ ਵਿੱਚ ਠੰਢੀ ਨਾ ਪੈ ਜਾਵੇ, ਟ੍ਰਾਈਫੈੱਡ ਦੀ ਹੋਰ ਵਨ ਧਨ ਕੇਂਦਰ ਪ੍ਰਵਾਨ ਕਰਨ ਦੀ ਯੋਜਨਾ ਹੈ ਤਾਕਿ ਇਨ੍ਹਾਂ ਦੀ ਗਿਣਤੀ 3,000 ਵੀਡੀਵੀਕੇਜ਼ ਤੱਕ ਪਹੁੰਚ ਜਾਵੇ

 

 

ਵਨ ਧਨ ਯੋਜਨਾ, ਇਸੇ ਸਕੀਮ ਦੇ ਐੱਮਐੱਫਪੀ ਤੱਤ ਲਈ ਐੱਮਐੱਸਪੀ ਦੇ ਨਾਲ ਇੱਕ ਵਿਸਤ੍ਰਿਤ ਵਿਕਾਸ ਪੈਕੇਜ ਉਨ੍ਹਾਂ ਕਬਾਇਲੀਆਂ ਲਈ ਪੇਸ਼ ਕਰਦੀ ਹੈ ਜੋ ਕਿ ਰੋਜ਼ਗਾਰ, ਆਮਦਨ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਦੇ ਹਨ ਇਸ ਭਾਈਵਾਲੀ ਨੂੰ ਸਫਲਤਾ ਨਾਲ ਲਾਗੂ ਕਰਨ ਨਾਲ ਕਬਾਇਲੀਆਂ ਅਤੇ ਬਹੁਤ ਸਾਰੇ ਹੋਰ ਲੋਕਾਂ ਨੂੰ ਲਾਭ ਮਿਲੇਗਾ ਹੋਰ ਪਹਿਲਾਂ ਨੂੰ ਅੱਗੇ ਵਧਾਉਂਦੇ ਹੋਏ ਟ੍ਰਾਈਫੈੱਡ ਨੂੰ ਆਸ ਹੈ ਕਿ ਇਸ ਨਾਲ ਕਬਾਇਲੀ ਲੋਕਾਂ ਅਤੇ ਕਬਾਇਲੀ ਜੀਵਨ ਵਿੱਚ ਮੁਕੰਮਲ ਤਬਦੀਲੀ ਦੇਸ਼ ਭਰ ਵਿੱਚ ਆਵੇਗੀ ਅਤੇ ਕਬਾਇਲੀ ਆਬਾਦੀ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ

 

 

ਉੱਨਤ ਭਾਰਤ ਅਭਿਯਾਨ (ਯੂਬੀਏ), ਜੋ ਕਿ ਭਾਰਤ ਸਰਕਾਰ ਦੇ ਮਾਨਵ ਸੰਸਾਧਨ ਮੰਤਰਾਲਾ ਦਾ ਇੱਕ ਫਲੈਗਸ਼ਿਪ ਰਾਸ਼ਟਰੀ ਪ੍ਰੋਗਰਾਮ ਹੈ, ਦਾ ਸੁਪਨਾ ਗ੍ਰਾਮੀਣ ਵਿਕਾਸ ਅਮਲ ਵਿੱਚ ਪਰਿਵਰਤਨਕਾਰੀ ਤਬਦੀਲੀਆਂ ਲਿਆਉਣਾ ਹੈ ਅਤੇ ਇਸ ਦੇ ਲਈ ਗਿਆਨ ਦੀਆਂ ਸੰਸਥਾਵਾਂ ਦੀ ਮਦਦ ਲੈਣਾ ਹੈ ਤਾਕਿ ਸੰਮਿਲਤ ਭਾਰਤ ਦਾ ਨਕਸ਼ਾ ਤਿਆਰ ਹੋ ਸਕੇ https://unnatbharatabhiyan.gov.in/index #network.  ਦਿੱਲੀ ਦੇ ਆਈਆਈਟੀ ਵਿਖੇ ਉੱਨਤ ਭਾਰਤ ਅਭਿਯਾਨ ਵਿੱਚ ਇੱਕ ਸਲਾਹਕਾਰ ਕਮੇਟੀ, ਇੱਕ ਐਗ਼ਜ਼ੈਕਟਿਵ ਕਮੇਟੀ ਅਤੇ ਸੰਸਥਾ ਦੇ ਵੱਖ-ਵੱਖ ਵਿਭਾਗਾਂ ਅਤੇ ਕੇਂਦਰਾਂ ਵਿੱਚੋਂ ਲਏ ਗਏ 40 ਫੈਕਲਟੀ ਮੈਂਬਰਾਂ ਦਾ ਇਕ ਕੋਰ ਵਰਕਿੰਗ ਗਰੁੱਪ ਹੈ ਗ੍ਰਾਮੀਣ ਵਿਕਾਸ ਟੈਕਨੋਲੋਜੀ (ਸੀਆਰਡੀਟੀ) ਦੇ ਕੇਂਦਰ ਅਤੇ ਆਈਆਈਟੀ ਦਾ ਰੂ-ਟੈਗ ਗਰੁੱਪ ਪੂਰੀ ਤਰ੍ਹਾਂ ਉੱਨਤ ਭਾਰਤ ਮੁਹਿੰਮ ਦੀਆਂ ਸਰਗਰਮੀਆਂ ਵਿੱਚ ਹੱਸਾ ਲੈ ਰਹੇ ਹਨ ਇਸ ਵਿੱਚ ਕੁਝ ਗ੍ਰਾਮੀਣ ਕਲਸਟਰ ਸਿੱਧੀ ਦਖਲਅੰਦਾਜ਼ੀ ਲਈ ਹਨ ਅਤੇ ਇਹ ਵੱਖ-ਵੱਖ ਭਾਈਵਾਲ ਸੰਸਥਾਵਾਂ ਅਤੇ ਸਵੈ-ਇੱਛੁਕ ਸੰਗਠਨਾਂ ਨਾਲ ਨੈੱਟਵਰਕਿੰਗ ਦੇ ਅਮਲ ਵਿੱਚ ਹਨ

 

 

ਆਈਆਈਟੀ ਦਿੱਲੀ ਦਾ ਗ੍ਰਾਮੀਣ ਵਿਕਾਸ ਅਤੇ ਟੈਕਨੋਲੋਜੀ ਕੇਂਦਰ 1979 ਵਿੱਚ ਸਥਾਪਿਤ ਕੁਝ ਉੱਘੀਆਂ ਵਿੱਦਿਅਕ ਸੰਸਥਾਵਾਂ ਵਿੱਚ ਸ਼ਾਮਲ ਹੈ ਇਹ ਕੇਂਦਰ ਇੱਕ ਆਊਟਰੀਚ ਸੈਂਟਰ ਵਜੋਂ ਕੰਮ ਕਰਦਾ ਹੈ ਤਾਕਿ ਗ੍ਰਾਮੀਣ ਭਾਈਚਾਰੇ ਨੂੰ ਆਉਂਦੀਆਂ ਚੁਣੌਤੀਆਂ ਨਾਲ ਨਜਿੱਠਿਆ ਜਾ ਸਕੇ ਅਤੇ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕੀਤਾ ਜਾ ਸਕੇ ਇਸ ਕੇਂਦਰ ਦੀ ਮਦਦ 20 ਉੱਘੇ ਫੈਕਲਟੀ ਮੈਂਬਰਾਂ, 6 ਪੋਸਟ ਡਾਕਟੋਰੇਟ ਖੋਜੀਆਂ ਅਤੇ 100 ਤੋਂ ਵੱਧ ਸਕਾਲਰਾਂ ਦੁਆਰਾ ਕੀਤੀ ਜਾਂਦੀ ਹੈ ਜੋ ਕਿ ਗ੍ਰਾਮੀਣ ਵਿਕਾਸ ਲਈ ਬਹੁਤ ਜ਼ਿਆਦਾ ਪ੍ਰਤੀਬੱਧ ਹਨ ਫੈਕਲਟੀ ਮੈਂਬਰ ਅਤੇ ਸੀਆਰਡੀਟੀ ਦੀ ਖੋਜੀਆਂ ਦੀ ਟੀਮ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦੀ ਹੈ ਤਾਕਿ ਜੀਵਨ ਹਾਲਾਤਾਂ ਵਿੱਚ ਸੁਧਾਰ ਕੀਤਾ ਜਾ ਸਕੇ ਅਤੇ ਵਿਗਿਆਨ ਅਤੇ ਟੈਕਨੋਲੋਜੀ ਦੇ ਤਾਲਮੇਲ ਅਤੇ ਰਵਾਇਤੀ ਗਿਆਨ ਨਾਲ ਰੋਜ਼ੀ-ਰੋਟੀ ਦਾ ਪ੍ਰਬੰਧ ਹੋ ਸਕੇ ਇਸ ਸੈਂਟਰ ਨੂੰ 300 ਤੋਂ ਵੱਧ ਉੱਚ ਪ੍ਰਕਾਸ਼ਨ, ਰਿਪੋਰਟਾਂ ਅਤੇ ਆਰਟੀਕਲ, 25 ਪੇਟੈਂਟਸ ਅਤੇ 2 ਸਟਾਰਟ ਅੱਪਸ ਸ਼ੁਰੂ ਕਰਨ ਦਾ ਮਾਣ ਹਾਸਲ ਹੈ

 

 

ਉੱਨਤ ਭਾਰਤ ਅਭਿਯਾਨ (ਯੂਬੀਏ) ਤਹਿਤ ਆਈਆਈਟੀ, ਦਿੱਲੀ ਨੇ ਇਕ ਮਜ਼ਬੂਤ ਢਾਂਚਾ ਤਿਆਰ ਕੀਤਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੋਡਲ ਸੰਸਥਾਵਾਂ (ਵਿੱਦਿਅਕ ਅਤੇ ਖੋਜ ਸੰਸਥਾਵਾਂ) ਜਿਵੇਂ ਕਿ ਆਈਆਈਟੀਜ਼, ਐੱਨਆਈਟੀਜ਼, ਡੀਐੱਸਟੀ, ਡੀਬੀਟੀ, ਆਈਸੀਏਆਰ, ਆਈਸੀਐੱਮਆਰ, ਐੱਮਜੀਆਈਆਰਆਈ, ਸੀਐੱਸਆਈਆਰ ਲੈਬਾਰਟਰੀਆਂ, ਇਸਰੋ, ਡੀਆਰਡੀਓ ਅਤੇ ਰੱਖਿਆ ਲੈਬਾਰਟਰੀਆਂ ਅਤੇ ਬਾਰਕ ਆਦਿ), ਭਾਈਚਾਰਕ ਸੰਗਠਨ (ਐੱਨਜੀਓਜ਼, ਪੀਆਰਆਈਜ਼ ਅਤੇ ਯੂਐੱਲਬੀਜ਼ ਅਤੇ ਹੋਰ ਭਾਈਚਾਰਾ ਅਧਾਰਿਤ ਸੰਗਠਨ), ਸੀਐੱਸਆਰ ਕੌਂਸ਼ਿਅਸ ਕਾਰਪੋਰੇਟਸ ਸ਼ਾਮਲ ਹਨ ਇਸ ਵੇਲੇ ਯੂਬੀਏ ਨੈੱਟਵਰਕ ਵਿੱਚ 44 ਰੀਜਨਲ ਕੋ-ਆਰਡੀਨੇਟਿੰਗ ਇੰਸਟੀਟਿਊਟਸ (ਆਰਸੀਆਈਜ਼) ਸ਼ਾਮਲ ਹਨ ਜੋ ਕਿ ਹੱਲ ਕੱਢਣ ਵਿੱਚ ਮਦਦ ਕਰਨ ਵਾਲੇ ਹਨ ਇਨ੍ਹਾਂ  ਵਿੱਚ 13 ਵਿਸ਼ਾ ਮਾਹਿਰ ਗਰੁੱਪਸ (ਐੱਸਈਜੀਜ਼) ਅਤੇ ਵਿਸ਼ੇਸ ਮਾਹਿਰ ਸਲਾਹਕਾਰ ਅਤੇ 2600 + ਹਿੱਸਾ ਲੈਣ ਵਾਲੀਆਂ ਸੰਸਥਾਵਾਂ (ਪੀਆਈਜ਼) ਸ਼ਾਮਲ ਹਨ ਤਾਕਿ ਸਮਰੱਥਾ ਤਿਆਰ ਕੀਤੀ ਜਾ ਸਕੇ ਅਤੇ ਹੱਲ ਦੇ ਚਾਹਵਾਨਾਂ ਭਾਵ ਕਬਾਇਲੀ ਭਾਈਚਾਰੇ ਨਾਲ ਸੰਪਰਕ ਕੀਤਾ ਜਾ ਸਕੇ

 

 

*****

 

 

 

ਐੱਨਬੀ/ ਐੱਸਕ(Release ID: 1641286) Visitor Counter : 236