PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
24 JUL 2020 6:32PM by PIB Chandigarh


(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਲਗਾਤਾਰ ਤੀਜੇ ਦਿਨ ਸਭ ਤੋਂ ਅਧਿਕ 34,602 ਕੋਵਿਡ ਰੋਗੀਆਂ ਨੂੰ ਪਿਛਲੇ 24 ਘੰਟਿਆਂ ਵਿੱਚ ਹਸਪਤਾਲ ਤੋਂ ਛੁੱਟੀ ਦਿੱਤੀ ਗਈ।
- ਕੋਵਿਡ ਬਿਮਾਰੀ ਤੋਂ ਹੁਣ ਤੱਕ ਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆ 8 ਲੱਖ ਦੇ ਪਾਰ ਪਹੁੰਚੀ।
- ਮੌਤ ਦਰ ਘਟ ਕੇ 2.38% ਹੋਈ ਅਤੇ ਇਸ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ।
- ਦੇਸ਼ ਵਿੱਚ ਹੁਣ ਤੱਕ 1.5 ਕਰੋੜ ਤੋਂ ਅਧਿਕ ਕੋਵਿਡ-19 ਦੇ ਸੈਂਪਲਾਂ ਦਾ ਟੈਸਟ ਕੀਤਾ ਜਾ ਚੁੱਕਿਆ ਹੈ, 1290 ਲੈਬਾਂ ਟੈਸਟ ਕਰ ਰਹੀਆਂ ਹਨ।
- ਸ਼੍ਰੀ ਪੀਯੂਸ਼ ਗੋਇਲ ਨੇ ਸਸਤੀ ਕੀਮਤ ’ਤੇ ਦਵਾਈਆਂ ਤੱਕ ਪਹੁੰਚ ਪ੍ਰਦਾਨ ਕਰਨ ਵਿੱਚ ਬੇਸ਼ੁਮਾਰ ਰੁਕਾਵਟਾਂ ਨੂੰ ਦੂਰ ਕਰਨ ਦਾ ਸੱਦਾ ਦਿੱਤਾ।
- ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਸਿਹਤ ਪ੍ਰਤੀ ਜਾਗਰੂਕਤਾ ਨੇ ਭਾਰਤ ਦੇ ਲੋਕਾਂ ਵਿੱਚ ਮਹਾਮਾਰੀ ਦੇ ਦੌਰਾਨ ਪ੍ਰਤੀਰੋਧਕ ਸਮਰੱਥਾ ਵਿਕਸਿਤ ਕਰਨ ਵਿੱਚ ਮਦਦ ਕੀਤੀ।


ਅੱਜ ਲਗਾਤਾਰ ਤੀਜੇ ਦਿਨ ਸਭ ਤੋਂ ਅਧਿਕ 34,602 ਕੋਵਿਡ ਰੋਗੀਆਂ ਨੂੰ ਪਿਛਲੇ 24 ਘੰਟਿਆਂ ਵਿੱਚ ਹਸਪਤਾਲ ਤੋਂ ਛੁੱਟੀ ਦਿੱਤੀ ਗਈ; ਕੋਵਿਡ ਬਿਮਾਰੀ ਤੋਂ ਹੁਣ ਤੱਕ ਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆ 8 ਲੱਖ ਦੇ ਪਾਰ ਪਹੁੰਚੀ; ਮੌਤ ਦਰ ਘਟ ਕੇ 2.38% ਹੋਈ ਅਤੇ ਇਸ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ
ਕੋਵਿਡ-19 ਦੀ ਬਿਮਾਰੀ ਤੋਂ ਇੱਕ ਦਿਨ ਵਿੱਚ ਅਧਿਕਤਮ ਮਰੀਜ਼ਾਂ ਦੇ ਠੀਕ ਹੋਣ ਦਾ ਸਿਲਸਿਲਾ ਨਿਰਵਿਘਨ ਰੂਪ ਨਾਲ ਜਾਰੀ ਹੈ। ਲਗਾਤਾਰ ਤੀਜੇ ਦਿਨ ਪਿਛਲੇ 24 ਘੰਟਿਆਂ ਵਿੱਚ 34,602 ਮਰੀਜ਼ ਠੀਕ ਹੋਏ ਹਨ ਜੋ ਇੱਕ ਦਿਨ ਵਿੱਚ ਹੁਣ ਤੱਕ ਦਾ ਸਭ ਤੋਂ ਅਧਿਕ ਅੰਕੜਾ ਹੈ। ਇਸ ਦੇ ਨਾਲ ਹੀ ਕੋਵਿਡ-19 ਦੀ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 8 ਲੱਖ ਤੋਂ ਅਧਿਕ ਹੋ ਗਈ ਹੈ ਅਤੇ ਵਰਤਮਾਨ ਵਿੱਚ ਇਹ 8,17,208 ਹੈ। ਇਸ ਨਾਲ ਕੋਵਿਡ-19 ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧ ਕੇ 63.45% ਤੱਕ ਪਹੁੰਚ ਗਈ ਹੈ। ਕੋਵਿਡ-19 ਮਰੀਜ਼ਾਂ ਦੇ ਠੀਕ ਹੋਣ ਦੀਆਂ ਇਨ੍ਹਾਂ ਲਗਾਤਾਰ ਵਧਦੀਆਂ ਸੰਖਿਆਵਾਂ ਸਦਕਾ, ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਇਸ ਬਿਮਾਰੀ ਦੇ ਐਕਟਿਵ ਕੇਸਾਂ (4,40,135 ਅੱਜ) ਤੋਂ 3,77,073 ਅਧਿਕ ਹੈ। ਠੀਕ ਹੋਣ ਵਾਲਿਆਂ ਅਤੇ ਐਕਟਿਵ ਕੇਸਾਂ ਦਾ ਇਹ ਅੰਤਰ ਬਿਮਾਰੀ ਤੋਂ ਠੀਕ ਹੋਣ ਦੀ ਲਗਾਤਾਰ ਵਧਦੀ ਹੋਈ ਪ੍ਰਵਿਰਤੀ ਨੂੰ ਦਿਖਾ ਰਿਹਾ ਹੈ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ ਅਤੇ ਮੌਤ ਦਰ (ਸੀਐੱਫਆਰ) ਲਗਾਤਾਰ ਘਟ ਰਹੀ ਹੈ। ਹੁਣ ਮੌਤ ਦਰ ਘਟ ਕੇ 2.38% ਤੱਕ ਆ ਗਈ ਹੈ।
https://www.pib.gov.in/PressReleseDetail.aspx?PRID=1640891
ਲੈਬ ਬੁਨਿਆਦੀ ਢਾਂਚੇ ਵਿੱਚ ਤੇਜ਼ ਵਾਧਾ ਹੋਣ ਨਾਲ ‘ਟੈਸਟ, ਟ੍ਰੈਕ ਅਤੇ ਟ੍ਰੀਟ’ ਦੀ ਰਣਨੀਤੀ ਜਾਰੀ ਰੱਖਦੇ ਹੋਏ ਹੁਣ ਤੱਕ 1.5 ਕਰੋੜ ਤੋਂ ਜ਼ਿਆਦਾ ਕੋਵਿਡ-19 ਦੇ ਸੈਂਪਲ ਟੈਸਟ ਕੀਤੇ ਗਏ
ਦੇਸ਼ ਵਿੱਚ ਹੁਣ ਤੱਕ 1.5 ਕਰੋੜ ਤੋਂ ਅਧਿਕ (1,54,28,170) ਕੋਵਿਡ-19 ਦੇ ਸੈਂਪਲਾਂ ਦਾ ਟੈਸਟ ਕੀਤਾ ਜਾ ਚੁੱਕਿਆ ਹੈ। ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕ੍ਰਮਣ ਦਾ ਪਤਾ ਲਗਾਉਣ ਲਈ 3,52,801 ਸੈਂਪਲ ਟੈਸਟ ਕੀਤੇ ਗਏ। ਦੇਸ਼ ਵਿੱਚ ਪ੍ਰਤੀ ਮਿਲੀਅਨ ਆਬਾਦੀ ‘ਤੇ ਕੋਵਿਡ ਸੈਂਪਲਾਂ ਦਾ ਟੈਸਟ 11179.83 ‘ਤੇ ਪਹੁੰਚ ਗਿਆ ਹੈ। ਟੈਸਟ, ਟ੍ਰੈਕ ਅਤੇ ਟ੍ਰੀਟਮੈਂਟ ਦੀ ਰਣਨੀਤੀ ਨੂੰ ਅਪਣਾਉਣ ਦੇ ਬਾਅਦ ਤੋਂ ਸੈਂਪਲਾਂ ਦੇ ਟੈਸਟ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ।

ਪਬਲਿਕ ਅਤੇ ਪ੍ਰਾਈਵੇਟ ਖੇਤਰਾਂ ਵਿੱਚ ਲੈਬਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਸਰਕਾਰੀ ਖੇਤਰ ਵਿੱਚ ਇਸ ਸਮੇਂ ਕੋਵਿਡ ਟੈਸਟ ਲਈ 897 ਅਤੇ ਪ੍ਰਾਇਵੇਟ ਖੇਤਰ ਵਿੱਚ 393 ਲੈਬਾਂ (ਕੁੱਲ 1290) ਹਨ।
https://www.pib.gov.in/PressReleseDetail.aspx?PRID=1640889
ਡਾ. ਹਰਸ਼ ਵਰਧਨ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਵਿੱਚ ਸਿਹਤ ਮੰਤਰੀਆਂ ਦੀ ਡਿਜੀਟਲ ਮੀਟਿੰਗ ਵਿੱਚ ਭਾਰਤ ਦੀ ਨੋਵਲ ਕੋਵਿਡ ਰੋਕਥਾਮ ਰਣਨੀਤੀ ਬਾਰੇ ਗੱਲ ਕੀਤੀ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਸਥਾਨਕ ਨਿਰਮਾਣ ਭਵਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਵਿੱਚ ਸ਼ਾਮਲ ਦੇਸ਼ਾਂ ਦੇ ਸਿਹਤ ਮੰਤਰੀਆਂ ਦੀ ਡਿਜੀਟਲ ਮੀਟਿੰਗ ਵਿੱਚ ਹਿੱਸਾ ਲਿਆ। ਡਾ. ਹਰਸ਼ ਵਰਧਨ ਨੇ ਕੋਵਿਡ ਬਿਮਾਰੀ ਨਾਲ ਨਜਿੱਠਣ ਲਈ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ "ਘਾਤਕ ਵਾਇਰਸ ਦੀ ਇਨਫੈਕਸ਼ਨ ਨੂੰ ਰੋਕਣ ਲਈ ਪੜਾਅਵਾਰ ਢੰਗ ਨਾਲ ਕਾਰਵਾਈ ਸ਼ੁਰੂ ਕੀਤੀ ਗਈ ਜਿਸ ਵਿੱਚ ਯਾਤਰਾ ਸਲਾਹ ਜਾਰੀ ਕਰਨਾ, ਸ਼ਹਿਰਾਂ ਜਾਂ ਰਾਜਾਂ ਵਿੱਚ ਦਾਖ਼ਲੇ ਦੇ ਸਥਾਨਾਂ ਦੀ ਨਿਗਰਾਨੀ, ਭਾਈਚਾਰਾ ਅਧਾਰਤ ਨਿਗਰਾਨੀ, ਲੈਬਾਰਟਰੀਆਂ ਅਤੇ ਹਸਪਤਾਲਾਂ ਦੀ ਸਮਰੱਥਾ ਵਧਾਉਣਾ, ਕੋਵਿਡ ਮਹਾਮਾਰੀ ਅਤੇ ਲੋਕਾਂ ਵਿੱਚ ਇਸ ਦੇ ਵਾਇਰਸ ਦੇ ਸੰਚਾਰ ਦੇ ਰਿਸਕ ਦੇ ਵੱਖ-ਵੱਖ ਪਹਿਲੂਆਂ ਦੇ ਪ੍ਰਬੰਧਨ ਉੱਤੇ ਤਕਨੀਕੀ ਦਿਸ਼ਾ-ਨਿਰਦੇਸ਼ ਦਾ ਵਿਆਪਕ ਪੱਧਰ ਉੱਤੇ ਜਾਰੀ ਕੀਤਾ ਜਾਣਾ ਆਦਿ ਸ਼ਾਮਲ ਸਨ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਲੌਕਡਾਊਨ ਦੌਰਾਨ ਅਤੇ ਉਸ ਤੋਂ ਬਾਅਦ ਟੈਸਟਿੰਗ ਸਮਰੱਥਾ ਅਤੇ ਸਿਹਤ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਬਾਰੇ ਗੱਲ ਕੀਤੀ। ਡਾ. ਹਰਸ਼ ਵਰਧਨ ਨੇ ਜ਼ੋਰ ਦੇਂਦੇ ਹੋਏ ਇਹ ਵੀ ਦੱਸਿਆ ਕਿ ਕਿਵੇਂ ਕੋਵਿਡ-19 ਦੌਰਾਨ ਆਮ ਲੋਕਾਂ ਦੀ ਮੁਕਾਬਲੇ ਦੀ ਸਮਰੱਥਾ ਨੂੰ ਵਧਾਉਣ ਵਿੱਚ ਭਾਰਤੀ ਰਵਾਇਤੀ ਇਲਾਜ ਪ੍ਰਣਾਲੀ ਨੇ ਵੀ ਅਹਿਮ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਹਤ ਮੰਤਰੀਆਂ ਦੀਆਂ ਮੌਜੂਦਾ ਸੰਸਥਾਗਤ ਮੀਟਿੰਗਾਂ ਅਧੀਨ ਰਵਾਇਤੀ ਇਲਾਜ ਚਿਕਿਤਸਾ ਉੱਤੇ ਇੱਕ ਨਵੇਂ ਉਪ-ਸਮੂਹ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ।
https://www.pib.gov.in/PressReleseDetail.aspx?PRID=1640889
ਸ਼੍ਰੀ ਪੀਯੂਸ਼ ਗੋਇਲ ਨੇ ਸਸਤੀ ਕੀਮਤ ’ਤੇ ਦਵਾਈਆਂ ਤੱਕ ਪਹੁੰਚ ਪ੍ਰਦਾਨ ਕਰਨ ਵਿੱਚ ਬੇਸ਼ੁਮਾਰ ਰੁਕਾਵਟਾਂ ਨੂੰ ਦੂਰ ਕਰਨ ਦਾ ਸੱਦਾ ਦਿੱਤਾ
ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਸਾਰੇ ਦੇਸ਼ਾਂ ਨੂੰ ਆਪਣੇ ਵਪਾਰ ਵਿੱਚ ਪਾਰਦਰਸ਼ਤਾ ਵਧਾਉਣ ਅਤੇ ਇੱਕ ਪ੍ਰਮੁੱਖ ਵਪਾਰ ਭਾਈਵਾਲ ਦੇ ਰੂਪ ਵਿੱਚ ਆਪਣੀ ਭੂਮਿਕਾ ਨੂੰ ਖੋਣ ਤੋਂ ਰੋਕਣ ਲਈ ਵਿਸ਼ਵਾਸ ਦਾ ਨਿਰਮਾਣ ਕਰਨ ਦਾ ਸੱਦਾ ਦਿੱਤਾ ਹੈ। ਅੱਜ 10ਵੀਂ ਬ੍ਰਿਕਸ ਵਪਾਰ ਮੰਤਰੀਆਂ ਦੀ ਵਰਚੁਅਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਪਾਰ ਵਿੱਚ ਰਿਕਵਰੀ ਪ੍ਰਕਿਰਿਆ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਸਾਰੇ ਭਾਈਵਾਲਾਂ ਨੂੰ ਭਰੋਸੇਮੰਦ ਅਤੇ ਪਾਰਦਰਸ਼ੀ ਹੋਣਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਚਲ ਰਹੇ ਸੰਕਟ ਨੇ ਦੁਨੀਆ ਨੂੰ ਕਮਜ਼ੋਰੀਆਂ ਤੋਂ ਜਾਣੂ ਕਰਾਇਆ ਹੈ ਜਿਸ ਨਾਲ ਸਾਨੂੰ ਇੱਕ-ਦੂਜੇ ਦਾ ਸਮਰਥਨ ਕਰਨ ਦੇ ਤਰੀਕੇ ਤਲਾਸ਼ਣ ’ਤੇ ਮਜਬੂਰ ਹੋਣਾ ਪਿਆ। ਉਨ੍ਹਾਂ ਨੇ ਕਿਹਾ ਕਿ ਵਪਾਰ ਇਸ ਤਰ੍ਹਾਂ ਦੇ ਦ੍ਰਿਸ਼ ਵਿੱਚ ਵਿਕਾਸ ਨੂੰ ਮੁੜ ਸੁਰਜੀਤ ਕਰਨ ਦਾ ਇੱਕ ਇੰਜਣ ਹੋ ਸਕਦਾ ਹੈ ਅਤੇ ਇਸਦਾ ਅਰਥ ਡਬਲਿਊਟੀਓ ਦੇ ਮਜ਼ਬੂਤੀਕਰਨ, ਨਿਰਪੱਖਤਾ, ਪਾਰਦਰਸ਼ਤਾ, ਸਮਾਵੇਸ਼ਤਾ ਅਤੇ ਬਿਨਾ ਭੇਦਭਾਵ ਦੇ ਸਿਧਾਂਤਾਂ ’ਤੇ ਅਧਾਰਿਤ ਹੈ। ਮੰਤਰੀ ਨੇ ਬੌਧਿਕ ਸੰਪਤੀ ਦੀ ਰਾਖੀ ਲਈ ਵਿਸ਼ਵ ਵਿਆਪੀ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਰਾਹੀਂ ਬਣਾਈਆਂ ਗਈਆਂ ਸਸਤੀਆਂ ਦਵਾਈਆਂ ਤੱਕ ਪਹੁੰਚ ਵਿੱਚ ਅਨੇਕ ਰੁਕਾਵਟਾਂ ਨੂੰ ਦੂਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਈਪੀਆਰ’ਜ਼ ਨੂੰ ਬਿਮਾਰੀ ਦੇ ਇਲਾਜ ਲਈ ਜ਼ਰੂਰੀ ਦਵਾਈਆਂ ਅਤੇ ਹੋਰ ਉਪਕਰਨਾਂ ਤੱਕ ਪਹੁੰਚ ਨੂੰ ਰੋਕਣਾ ਨਹੀਂ ਚਾਹੀਦਾ। ਸ਼੍ਰੀ ਗੋਇਲ ਨੇ ਕਿਹਾ ਕਿ ਮਹਾਮਾਰੀ ਨੇ ਸਾਨੂੰ ਵਿਰੋਧਾਭਾਸੀ ਰੂਪ ਨਾਲ ਇੱਕ ਮੌਕਾ ਪ੍ਰਦਾਨ ਕੀਤਾ ਹੈ-ਸਮਰੱਥਾ ਨਿਰਮਾਣ ਰਾਹੀਂ ਖੁਦ ਨੂੰ ਮਜ਼ਬੂਤ ਕਰਨ ਲਈ, ਨਿਰਮਾਣ ਦਾ ਵਿਸਥਾਰ ਕਰਨ ਦੇ ਨਾਲ-ਨਾਲ ਆਲਮੀ ਮੁੱਲ ਲੜੀ ਵਿੱਚ ਵੀ ਪ੍ਰਵੇਸ਼ ਕੀਤਾ ਹੈ।
https://www.pib.gov.in/PressReleseDetail.aspx?PRID=1640746
ਕੁਝ ਦੇਸ਼ਾਂ ਤੋਂ ਸਰਕਾਰੀ ਖ਼ਰੀਦ ਉੱਤੇ ਪਾਬੰਦੀਆਂ
ਭਾਰਤ ਸਰਕਾਰ ਨੇ ਅੱਜ ਰਾਸ਼ਟਰੀ ਸੁਰੱਖਿਆ ਸਮੇਤ ਭਾਰਤ ਦੀ ਰੱਖਿਆ ਨਾਲ ਸਬੰਧਿਤ ਸਿੱਧੇ ਜਾਂ ਅਸਿੱਧੇ ਮਾਮਲਿਆਂ ਕਾਰਣ ਅਜਿਹੇ ਦੇਸ਼ਾਂ ਦੇ ਬੋਲੀਦਾਤਿਆਂ ਉੱਤੇ ਪਾਬੰਦੀਆਂ ਲਾਉਣ ਦੇ ਯੋਗ ਹੋਣ ਲਈ ‘ਆਮ ਵਿੱਤੀ ਨਿਯਮਾਂ 2017’ ਵਿੱਚ ਸੋਧ ਕਰ ਦਿੱਤੀ ਹੈ, ਜਿਨ੍ਹਾਂ ਦੀ ਜ਼ਮੀਨੀ ਸਰਹੱਦ ਭਾਰਤ ਨਾਲ ਸਾਂਝੀ ਹੈ। ਆਦੇਸ਼ ਅਨੁਸਾਰ ਭਾਰਤ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਨ ਵਾਲੇ ਦੇਸ਼ਾਂ ਦਾ ਕੋਈ ਵੀ ਬੋਲੀਦਾਤਾ ਭਾਰਤ ਨਾਲ ਵਸਤਾਂ, ਸੇਵਾਵਾਂ (ਕੰਸਲਟੈਂਸੀ ਸਰਵਿਸੇਜ਼ ਤੇ ਨੌਨ–ਕੰਸਲਟੈਂਸੀ ਸਰਵਿਸੇਜ਼) ਜਾਂ ਕਾਰਜਾਂ (ਟਰਨਕੀਅ ਪ੍ਰੋਜੈਕਟਾਂ ਸਮੇਤ) ਜਿਹੀ ਕਿਸੇ ਵੀ ਤਰ੍ਹਾਂ ਦੀ ਖ਼ਰੀਦ ਲਈ ਬੋਲੀ ਲਾਉਣ ਦੇ ਸਿਰਫ਼ ਤਦ ਹੀ ਯੋਗ ਹੋਵੇਗਾ ਜੇ ਬੋਲੀਦਾਤਾ ਸਮਰੱਥ ਅਥਾਰਿਟੀ ਨਾਲ ਰਜਿਸਟਰਡ ਹੈ। ਰਜਿਸਟ੍ਰੇਸ਼ਨ ਲਈ ਸਮਰੱਥ ਅਥਾਰਿਟੀ ‘ਪ੍ਰਮੋਸ਼ਨ ਆਵ੍ ਇੰਡਸਟ੍ਰੀ ਐਂਡ ਇੰਟਰਨਲ ਟ੍ਰੇਡ’ (ਡੀਪੀਆਈਆਈਟੀ – DPIIT) ਦੁਆਰਾ ਗਠਿਤ ਰਜਿਸਟ੍ਰੇਸ਼ਨ ਕਮੇਟੀ ਹੋਵੇਗੀ। ਵਿਦੇਸ਼ ਤੇ ਗ੍ਰਹਿ ਮੰਤਰਾਲਿਆਂ ਤੋਂ ਸਿਆਸੀ ਅਤੇ ਸੁਰੱਖਿਆ ਪ੍ਰਵਾਨਗੀ ਲੈਣੀ ਕਾਨੂੰਨੀ ਤੌਰ ਉੱਤੇ ਲਾਜ਼ਮੀ ਹੋਵੇਗੀ। ਇਹ ਆਦੇਸ਼ ਜਨਤਕ ਖੇਤਰ ਦੇ ਬੈਂਕਾਂ ਤੇ ਵਿੱਤੀ ਸੰਸਥਾਨਾਂ, ਖ਼ੁਦਮੁਖਤਿਆਰ ਇਕਾਈਆਂ, ਸੈਂਟਰਲ ਪਬਲਿਕ ਸੈਕਟਰ ਉੱਦਮਾਂ (ਸੀਪੀਐੱਸਈਜ਼ – CPSEs) ਅਤੇ ਸਰਕਾਰ ਤੇ ਉਸ ਦੇ ਉੱਦਮਾਂ ਤੋਂ ਵਿੱਤੀ ਸਹਾਇਤਾ ਹਾਸਲ ਕਰਨ ਵਾਲੇ ਜਨਤਕ–ਨਿਜੀ ਭਾਈਵਾਲੀ ਉੱਤੇ ਅਧਾਰਿਤ ਪ੍ਰੋਜੈਕਟਾਂ ਨੂੰ ਆਪਣੇ ਘੇਰੇ ਵਿੱਚ ਲੈਂਦਾ ਹੈ। 31 ਦਸੰਬਰ, 2020 ਤੱਕ ਕੋਵਿਡ–19 ਮਹਾਮਾਰੀ ਨੂੰ ਰੋਕਣ ਲਈ ਮੈਡੀਕਲ ਸਪਲਾਈਜ਼ ਦੀ ਖ਼ਰੀਦ ਹਿਤ ਕੁਝ ਖ਼ਾਸ ਸੀਮਤ ਮਾਮਲਿਆਂ ਵਿੱਚ ਛੋਟ ਦਿੱਤੀ ਗਈ ਹੈ। ਇੱਕ ਵੱਖਰੇ ਆਦੇਸ਼ ਦੁਆਰਾ, ਜਿਹੜੇ ਦੇਸ਼ਾਂ ਲਈ ਭਾਰਤ ਸਰਕਾਰ ਲਾਈਨਜ਼ ਆਵ੍ ਕ੍ਰੈਡਿਟ ਦਾ ਵਿਸਤਾਰ ਕਰਦੀ ਹੈ ਜਾਂ ਵਿਕਾਸ ਸਹਾਇਤਾ ਪ੍ਰਦਾਨ ਕਰਦੀ ਹੈ, ਉਨ੍ਹਾਂ ਨੂੰ ਅਗਾਊਂ ਰਜਿਸਟ੍ਰੇਸ਼ਨ ਦੀ ਸ਼ਰਤ ਤੋਂ ਛੂਟ ਦਿੱਤੀ ਗਈ ਹੈ।
https://www.pib.gov.in/PressReleseDetail.aspx?PRID=1640778
ਰਾਸ਼ਟਰਮੰਡਲ ਦੇ ਸੱਕਤਰ ਜਨਰਲ ਨੇ ਫਿਟ ਇੰਡੀਆ ਮੂਵਮੈਂਟ ਦੀ ਸ਼ਲਾਘਾ ਕੀਤੀ; ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਸਿਹਤ ਪ੍ਰਤੀ ਜਾਗਰੂਕਤਾ ਨੇ ਭਾਰਤ ਦੇ ਲੋਕਾਂ ਵਿੱਚ ਮਹਾਮਾਰੀ ਦੇ ਦੌਰਾਨ ਪ੍ਰਤੀਰੋਧਕ ਸਮਰੱਥਾ ਵਿਕਸਿਤ ਕਰਨ ਵਿੱਚ ਮਦਦ ਕੀਤੀ
ਕੇਂਦਰੀ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਰਾਸ਼ਟਰਮੰਡਲ ਦੇਸ਼ਾਂ ਦੇ ਗਲੋਬਲ ਮਨਿਸਟ੍ਰੀਅਲ ਫੋਰਮ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਸ਼ਟਰਮੰਡਲ ਰਾਸ਼ਟਰਾਂ ਦੇ ਮੈਂਬਰ ਹੋਣ ਦੇ ਰੂਪ ਵਿੱਚ ਸਾਨੂੰ ਸਾਰੇ ਮੁੱਦਿਆਂ ‘ਤੇ ਇਕਜੁੱਟ ਹੋ ਕੇ ਖੜ੍ਹੇ ਹੋਣ ਦੀ ਜ਼ਰੂਰਤ ਹੈ ਅਤੇ ਉਹ ਵੀ ਖਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਪੂਰੀ ਦੁਨੀਆ ਕੋਵਿਡ-19 ਮਹਾਮਾਰੀ ਦੇ ਸੰਕਟ ਵਿੱਚੋਂ ਗੁਜਰ ਰਹੀ ਹੈ। ਸ਼੍ਰੀ ਰਿਜਿਜੂ ਨੇ ਬੈਠਕ ਵਿੱਚ ਭਾਰਤ ਵਿੱਚ ਖੇਡ ਗਤੀਵਿਧੀਆਂ ਫਿਰ ਤੋਂ ਸ਼ੁਰੂ ਕਰਨ ਦੀਆਂ ਤਿਆਰੀਆਂ ਅਤੇ ਕੋਵਿਡ-19 ਦੇ ਬਾਅਦ ਦੇ ਸਮੇਂ ਵਿੱਚ ਮਿਲ ਕੇ ਇੱਕ ਸਹਿਯੋਗੀ ਖੇਡ ਨੀਤੀ ਤਿਆਰ ਕੀਤੇ ਜਾਣ ਦਾ ਖਾਕਾ ਪੇਸ਼ ਕੀਤਾ। ਮਹਾਮਾਰੀ ਦੌਰਾਨ ਸਿਹਤ ਦਾ ਖਿਆਲ ਰੱਖਣ ਦੇ ਮਹੱਤਵ ‘ਤੇ ਬੋਲਦੇ ਹੋਏ, ਖੇਡ ਮੰਤਰੀ ਨੇ ਕਿਹਾ, “ਕਿ ਫਿਟ ਇੰਡੀਆ ਮੂਵਮੈਂਟ ਇੱਕ ਬਹੁਤ ਹੀ ਮਹੱਤਵਪੂਰਨ ਪ੍ਰੋਗਰਾਮ ਹੈ ਜੋ ਪਿਛਲੇ ਸਾਲ ਸਾਡੇ ਪ੍ਰਧਾਨ ਮੰਤਰੀ ਨੇ ਸ਼ੁਰੂ ਕੀਤਾ ਸੀ। ਇਹ ਲੋਕਾਂ ਨੂੰ ਸਿਹਤਮੰਦ ਰੱਖਦੇ ਹੋਏ ਉਨ੍ਹਾਂ ਨੂੰ ਮਹਾਮਾਰੀ ਨਾਲ ਲੜਨ ਦੇ ਸਮਰੱਥ ਬਣਾਉਣ ਦੇ ਮਾਮਲੇ ਵਿੱਚ ਬਹੁਤ ਉਪਯੋਗੀ ਸਾਬਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਔਨਲਾਈਨ ਪ੍ਰੋਗਰਾਮਾਂ ਦੀ ਵਿਸਤ੍ਰਿਤ ਲੜੀ ਜ਼ਰੀਏ ਲੋਕਾਂ ਵਿੱਚ ਫਿਟਨਸ ਅਤੇ ਵੈੱਲਨੈੱਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਕੰਮ ਕੀਤਾ ਹੈ। ਇਨ੍ਹਾਂ ਪ੍ਰੋਗਰਾਮਾਂ ਜ਼ਰੀਏ ਮਾਹਿਰਾਂ ਨੇ ਸਿਹਤ, ਪੋਸ਼ਣ ਅਤੇ ਕਸਰਤ ਬਾਰੇ ਆਪਣੀਆਂ ਸਲਾਹਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਦਾ ਲਾਭ ਹਰ ਉਮਰ ਵਰਗ ਦੇ ਨਾਗਰਿਕਾਂ ਨੇ ਉਠਾਇਆ ਹੈ।
https://www.pib.gov.in/PressReleseDetail.aspx?PRID=1640851
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ‘ਭਾਰਤ ’ਚ ਰਹੋ ਅਤੇ ਭਾਰਤ ’ਚ ਪੜ੍ਹੋ ’ ਬਾਰੇ ਵਿਚਾਰ–ਚਰਚਾ ਲਈ ਸੈਸ਼ਨ ਆਯੋਜਿਤ ਕੀਤਾ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਅੱਜ ਨਵੀਂ ਦਿੱਲੀ ’ਚ ਆਪਣੇ ਮੰਤਰਾਲੇ ਦੇ ਸਬੰਧਿਤ ਖ਼ੁਦਮੁਖਤਿਆਰ/ਤਕਨੀਕੀ ਸੰਗਠਨਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਮੁਖੀਆਂ ਨਾਲ ‘‘ਭਾਰਤ ’ਚ ਰਹੋ ਅਤੇ ਭਾਰਤ ’ਚ ਪੜ੍ਹੋ’’ ਵਿਸ਼ੇ ਉੱਤੇ ਵਿਚਾਰ–ਚਰਚਾ ਦਾ ਇੱਕ ਸੈਸ਼ਨ ਰੱਖਿਆ। ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਕੋਵਿਡ–19 ਦੀ ਸਥਿਤੀ ਕਾਰਨ ਅਜਿਹੇ ਬਹੁਤ ਸਾਰੇ ਵਿਦਿਆਰਥੀ ਜਿਹੜੇ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਸਨ, ਉਨ੍ਹਾਂ ਨੇ ਹੁਣ ਭਾਰਤ ’ਚ ਹੀ ਰਹਿ ਕੇ ਇੱਥੇ ਹੀ ਆਪਣੀ ਪੜ੍ਹਾਈ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਭਾਰਤੀ ਵਿਦਿਆਰਥੀਆਂ ਦੀ ਸੰਖਿਆ ਵੀ ਵਧਦੀ ਜਾ ਰਹੀ ਹੈ, ਜਿਹੜੇ ਭਾਰਤ ਪਰਤ ਰਹੇ ਹਨ ਤੇ ਉਨ੍ਹਾਂ ਨੂੰ ਆਪੋ–ਆਪਣੀ ਪੜ੍ਹਾਈ ਮੁਕੰਮਲ ਹੋਣ ਦੀ ਚਿੰਤਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੂੰ ਇਨ੍ਹਾਂ ਦੋਵੇਂ ਵਰਗਾਂ ਦੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹਰ ਤਰ੍ਹਾਂ ਦੇ ਜਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਸਥਿਤੀ ਤੋਂ ਦੋ ਅਹਿਮ ਚਿੰਤਾਜਨਕ ਮਸਲੇ ਸਾਹਮਣੇ ਆਉਂਦੇ ਹਨ। ‘ਵੱਧ ਤੋਂ ਵੱਧ ਵਿਦਿਆਰਥੀ ਭਾਰਤ ’ਚ ਰਹਿਣ ਤੇ ਭਾਰਤ ’ਚ ਪੜ੍ਹਨ’ ਨੂੰ ਯਕੀਨੀ ਬਣਾਉਣ ਲਈ ਦਿਸ਼ਾ–ਨਿਰਦੇਸ਼ ਤਿਆਰ ਕਰਨ ਤੇ ਉਪਾਵਾਂ ਬਾਰੇ ਫ਼ੈਸਲਾ ਲੈਣ ਵਾਲੀ ਕਮੇਟੀ ਦੇ ਮੁਖੀ ਹੋਣਗੇ ਯੂਜੀਸੀ ਦੇ ਚੇਅਰਮੈਨ।
https://www.pib.gov.in/PressReleseDetail.aspx?PRID=1640919
ਬਾਇਓਟੈਕਨੋਲੋਜੀ ਵਿਭਾਗ ਨੇ ਜੀਨੋਵਾ ਬਾਇਓਫਰਮਾਸਿਊਟੀਕਲ ਲਿਮਿਟਿਡ ਦੇ ਨੋਵੇਲ ਐੱਮਆਰਐੱਨਏ ਅਧਾਰਿਤ ਕੋਵਿਡ - 19 ਵੈਕਸੀਨ ਉਮੀਦਵਾਰ - ਐੱਚਜੀਸੀਓ19 ਲਈ ਸੀਡ ਫੰਡਿੰਗ ਉਪਲੱਬਧ ਕਰਵਾਈ
ਡੀਬੀਟੀ-ਬੀਆਈਆਰਏਸੀ ਨੇ ਭਾਰਤ ਵਿੱਚ ਆਪਣੀ ਤਰ੍ਹਾਂ ਦੇ ਪਹਿਲੇ ਐੱਮਆਰਐੱਨਏ ਅਧਾਰਿਤ ਵੈਕਸੀਨ ਨਿਰਮਾਣ ਪਲੈਟਫਾਰਮ ਦੀ ਸਥਾਪਨਾ ਨੂੰ ਅਸਾਨ ਬਣਾਇਆ ਹੈ। ਡੀਬੀਟੀ ਨੇ ਕੋਵਿਡ-19 ਵੈਕਸੀਨ ਲਈ ਜੀਨੋਵਾ ਦੇ ਨੋਵੇਲ ਸੈਲਫ ਐਂਪਲੀਫਾਇੰਗ ਐੱਮਆਰਐੱਨਏ ਅਧਾਰਿਤ ਵੈਕਸੀਨ ਉਮੀਦਵਾਰ ਦੇ ਵਿਕਾਸ ਲਈ ਸੀਡ ਫੰਡਿੰਗ ਉਪਲੱਬਧ ਕਰਵਾਈ ਹੈ। ਅਮਰੀਕਾ ਦੇ ਸੀਐਟਲ ਸਥਿਤ ਐੱਚਡੀਟੀ ਬਾਇਓਟੈੱਕ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਜੀਨੋਵਾ ਨੇ ਪ੍ਰਦਰਸ਼ਿਤ ਸੁਰੱਖਿਆ, ਇਮਊਨੋਜੈਨਿਸਿਟੀ, ਰੋਡੈਂਟ ਅਤੇ ਗ਼ੈਰ - ਮਾਨਵ ਪ੍ਰਾਇਮੇਟ ਮੋਡਲਸ ਵਿੱਚ ਨਿਊਟ੍ਰਲਾਈਜੇਸ਼ਨ ਐਂਟੀਬਾਡੀ ਗਤੀਵਿਧੀ ਨਾਲ ਇੱਕ ਐੱਮਆਰਐੱਨਏ ਵੈਕਸੀਨ ਉਮੀਦਵਾਰ (ਐੱਚਜੀਸੀਓ 19) ਵਿਕਸਿਤ ਕੀਤਾ ਹੈ। ਭਾਰਤੀ ਰੈਗੂਲੇਟਰੀ ਪ੍ਰਵਾਨਗੀਆਂ ਮਿਲਣ ‘ਤੇ, ਇਹ ਕੰਪਨੀ ਸਾਲ ਦੇ ਅੰਤ ਤੱਕ ਪਹਿਲਾ ਮਾਨਵ ਟ੍ਰਾਇਲ ਸੁਨਿਸ਼ਚਿਤ ਕਰਨ ਲਈ ਸਰਗਰਮ ਤਰੀਕੇ ਨਾਲ ਕੰਮ ਕਰ ਰਹੀ ਹੈ।
https://www.pib.gov.in/PressReleseDetail.aspx?PRID=1640846
ਸੀਐੱਸਆਈਆਰ ਦੁਆਰਾ ਵਿਕਸਿਤ ਕੀਤੀ, ਮੈਸਰਸ ਸਿਪਲਾ ਲਿਮਿਟਿਡ ਦੁਆਰਾ ਵਰਤੀ ਗਈ ਸਸਤੀ ਫ਼ੈਵੀਪਿਰਾਵਿਰ ਦੀ ਪ੍ਰੋਸੈੱਸ ਟੈਕਨੋਲੋਜੀ ਵਿੱਚ ਵਾਧਾ ਕਰਨ ਤੇ ਮੁੜ–ਉਦੇਸ਼ਿਤ ਦਵਾ ਦੇ ਛੇਤੀ ਲਾਂਚ ਕੀਤੇ ਜਾਣ ਦੀ ਸੰਭਾਵਨਾ
ਇੱਕ ਔਫ਼ ਪੇਟੈਂਟ ਐਂਟੀ–ਵਾਇਰਲ ਡ੍ਰੱਗ ਫ਼ੈਵੀਪਿਰਾਵਿਰ, ਜਿਸ ਦੀ ਖੋਜ ਮੂਲ ਰੂਪ ਵਿੱਚ ਫੂਜੀ, ਜਾਪਾਨ ਦੁਆਰਾ ਕੀਤੀ ਗਈ ਸੀ, ਨੇ ਕੋਵਿਡ–19 ਦੇ ਖ਼ਾਸ ਤੌਰ ’ਤੇ ਮਾਮੂਲੀ ਤੇ ਦਰਮਿਆਨੀ ਕਿਸਮ ਦੇ ਰੋਗੀਆਂ ਦੇ ਇਲਾਜ ਲਈ ਕਲੀਨਿਕਲ ਪ੍ਰੀਖਣਾਂ ਵਿੱਚ ਵਾਅਦੇ ਨੂੰ ਦਰਸਾਇਆ ਹੈ। ਸੀਐੱਸਆਈਆਰ (CSIR) ਦੀ ਲੈਬ ‘ਸੀਐੱਸਆਈਆਰ–ਇੰਡੀਅਨ ਇੰਸਟੀਚਿਊਟ ਆਵ੍ ਕੈਮੀਕਲ ਟੈਕਨੋਲੋਜੀ’ (ਸੀਐੱਸਆਈਆਰ–ਆਈਆਈਸੀਟੀ – CSIR-IICT) ਨੇ ਇਸ ‘ਐਕਟਿਵ ਫ਼ਾਰਮਾਸਿਊਟੀਕਲ ਇਨਗ੍ਰੀਡੀਐਂਟ’ (ਏਪੀਆਈ – API) ਦੇ ਮਿਸ਼ਰਣ ਲਈ ਸਥਾਨਕ ਤੌਰ ਉੱਤੇ ਉਪਲਬਧ ਰਸਾਇਣਾਂ ਦੀ ਵਰਤੋਂ ਕਰਦਿਆਂ ਇੱਕ ਸਸਤੀ ਪ੍ਰਕਿਰਿਆ ਵਿਕਸਿਤ ਕੀਤੀ ਹੈ ਅਤੇ ਇਸ ਟੈਕਨੋਲੋਜੀ ਨੂੰ ਉੱਘੇ ਫ਼ਾਰਮਾਸਿਊਟੀਕਲ ਉਦਯੋਗ ਮੈਸਰਸ ਸਿਪਲਾ ਲਿਮਿਟਿਡ ਨੂੰ ਟ੍ਰਾਂਸਫ਼ਰ ਕੀਤਾ ਹੈ। ਸਿਪਲਾ ਨੇ ਆਪਣੀ ਨਿਰਮਾਣ ਸੁਵਿਧਾ ਦੀ ਪ੍ਰਕਿਰਿਆ ਵਿੱਚ ਵਾਧਾ ਕੀਤਾ ਹੈ ਅਤੇ ਇਸ ਉਤਪਾਦ ਨੂੰ ਭਾਰਤ ਵਿੱਚ ਲਾਂਚ ਕਰਨ ਦੀ ਇਜਾਜ਼ਤ ਲਈ ਡੀਸੀਜੀਆਈ (DCGI) ਤੱਕ ਪਹੁੰਚ ਕੀਤੀ ਹੈ। ਚੇਤੇ ਰਹੇ ਕਿ ਡੀਸੀਜੀਆਈ (DCGI) ਨੇ ਦੇਸ਼ ਵਿੱਚ ਫ਼ੈਵੀਪਿਰਾਵਿਰ ਦੀ ਪਾਬੰਦੀਸ਼ੁਦਾ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦਿੱਤੀ ਹੈ, ਇਸ ਲਈ ਸਿਪਲਾ ਹੁਣ ਕੋਵਿਡ–19 ਤੋਂ ਪੀੜਤ ਮਰੀਜ਼ਾਂ ਦੀ ਮਦਦ ਲਈ ਇਸ ਉਤਪਾਦ ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
https://www.pib.gov.in/PressReleseDetail.aspx?PRID=1640742
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਟੈਲੀਫੋਨ ‘ਤੇ ਚਰਚਾ ਕੀਤੀ
ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇਜ਼ਰਾਈਲ ਦੇ ਰੱਖਿਆ ਮੰਤਰੀ ਲੈਫਟੀਨੈਂਟ ਜਨਰਲ ਬੈਂਜਾਮਿਨ ਗੈਂਟਜ਼ ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਦੋਹਾਂ ਮੰਤਰੀਆਂ ਨੇ ਦੋਹਾਂ ਦੇਸ਼ਾਂ ਦਰਮਿਆਨ ਰਣਨੀਤਕ ਸਹਿਯੋਗ ਦੀ ਪ੍ਰਗਤੀ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕੀਤੀ। ਦੋਹਾਂ ਰਾਜਨੇਤਾਵਾਂ ਨੇ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਖੋਜ ਅਤੇ ਵਿਕਾਸ ਵਿੱਚ ਆਪਸੀ ਸਹਿਯੋਗ ‘ਤੇ ਤਸੱਲੀ ਪ੍ਰਗਟ ਕੀਤੀ, ਜੋ ਨਾ ਕੇਵਲ ਦੋਹਾਂ ਦੇਸ਼ਾਂ ਨੂੰ ਲਾਭ ਪਹੁੰਚਾਏਗਾ, ਬਲਕਿ ਸੰਪੂਰਨ ਮਾਨਵਤਾ ਦੀ ਵੀ ਸਹਾਇਤਾ ਕਰੇਗਾ।
https://www.pib.gov.in/PressReleseDetail.aspx?PRID=1640901
ਰਾਸ਼ਟਰਪਤੀ ਨੇ ਅਸਾਮ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਰੈੱਡ ਕਰੌਸ ਦੀ ਤਰਫੋਂ ਭੇਜੀ ਗਈ ਰਾਹਤ ਸਮੱਗਰੀ ਦੀ ਖੇਪ ਰਵਾਨਾ ਕੀਤੀ
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ਰੈੱਡ ਕਰੌਸ ਦੀ ਤਰਫੋਂ ਹੜ੍ਹ ਪ੍ਰਭਾਵਿਤ ਰਾਜਾਂ ਲਈ ਭੇਜੀ ਗਈ ਰਾਹਤ ਸਪਲਾਈ ਸਮੱਗਰੀ ਨਾਲ ਭਰੇ 9 ਟਰੱਕਾਂ ਨੂੰ ਅੱਜ ਰਾਸ਼ਟਰਪਤੀ ਭਵਨ ਤੋਂ ਰਵਾਨਾ ਕੀਤਾ । ਇਸ ਅਵਸਰ ‘ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਵੀ ਮੌਜੂਦ ਸਨ। ਰਾਸ਼ਟਰਪਤੀ ਇੰਡੀਅਨ ਰੈੱਡ ਕਰੌਸ ਸੁਸਾਇਟੀ ਦੇ ਪ੍ਰਧਾਨ ਵੀ ਹਨ। ਇਸ ਰਾਹਤ ਸਮੱਗਰੀ ਵਿੱਚ ਤਰਪਾਲ, ਤੰਬੂ, ਸਾੜੀਆਂ, ਧੋਤੀਆਂ, ਸੂਤੀ ਕੰਬਲ, ਰਸੋਈ ਸੈੱਟ, ਮੱਛਰਦਾਨੀਆਂ, ਚਾਦਰਾਂ, ਬਾਲਟੀਆਂ ਅਤੇ ਦੋ ਪਾਣੀ ਸ਼ੁੱਧ ਕਰਨ ਵਾਲੀਆਂ ਮਸ਼ੀਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਕੋਵਿਡ ਤੋਂ ਬਚਾਅ ਲਈ ਇਸਤੇਮਾਲ ਕੀਤੇ ਜਾਣ ਵਾਲੇ ਸਰਜੀਕਲ ਮਾਸਕ, ਪੀਪੀਈ ਕਿੱਟਾਂ, ਦਸਤਾਨੇ ਅਤੇ ਫੇਸ ਸ਼ੀਲਡ ਵੀ ਇਸ ਖੇਪ ਦਾ ਹਿੱਸਾ ਹਨ। ਹੜ੍ਹ ਪ੍ਰਭਾਵਿਤ ਰਾਜਾਂ ਵਿੱਚ ਇਨ੍ਹਾਂ ਦਾ ਇਸਤੇਮਾਲ ਮੁੱਖ ਤੌਰ 'ਤੇ ਰਾਹਤ ਅਤੇ ਪੁਨਰਵਾਸ ਦੇ ਕਾਰਜਾਂ ਵਿੱਚ ਫਰੰਟਲਾਈਨ ਵਿੱਚ ਤੈਨਾਤ ਆਈਆਰਸੀਐੱਸ ਮੈਡੀਕਲ ਸੇਵਾਵਾਂ ਦੇ ਲੋਕਾਂ ਅਤੇ ਆਈਆਰਸੀਐੱਸ ਦੇ ਵਲੰਟੀਅਰਾਂ ਲਈ ਕੀਤਾ ਜਾਵੇਗਾ।
https://www.pib.gov.in/PressReleseDetail.aspx?PRID=1640901
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
- ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਪ੍ਰੈੱਸ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਵਿੱਚ ਕੋਵਿਡ ਲਾਗ ਨੂੰ ਰੋਕਣ ਲਈ ਸੁਰੱਖਿਆ ਸਾਵਧਾਨੀਆਂ ਬਾਰੇ ਜਾਗਰੂਕਤਾ ਪੈਦਾ ਕਰਨ। ਉਨ੍ਹਾਂ ਕਿਹਾ ਕਿ ਸਿਰਫ ਸਰਕਾਰੀ ਇਸ਼ਤਿਹਾਰਾਂ ਰਾਹੀਂ ਦਿੱਤੇ ਸੰਦੇਸ਼ ਹੀ ਕਾਫ਼ੀ ਨਹੀਂ ਹੋਣਗੇ। ਟ੍ਰਾਈ-ਸਿਟੀ ਵਿੱਚ ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਂਸਿੰਗ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮੀਡੀਆ ਨੂੰ ਇੱਕ ਸਕਾਰਾਤਮਕ ਅਤੇ ਐਕਟਿਵ ਭੂਮਿਕਾ ਨਿਭਾਉਣੀ ਚਾਹੀਦੀ ਹੈ।
- ਪੰਜਾਬ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਹੋਮ ਆਈਸੋਲੇਸ਼ਨ ਦੀਆਂ ਹਿਦਾਇਤਾਂ ਦੀ ਉਲੰਘਣਾ ਕਰਨ ਵਾਲੇ ਕੋਵਿਡ -19 ਮਰੀਜ਼ਾਂ ਨੂੰ 5000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸ ਵੇਲੇ ਰਾਜ ਭਰ ਵਿੱਚ 951 ਮਰੀਜ਼ ਘਰਾਂ ਅੰਦਰ ਆਈਸੋਲੇਸ਼ਨ ਵਿੱਚ ਹਨ। ਮੁੱਖ ਮੰਤਰੀ ਨੇ ਰਾਜ ਵਿੱਚ ਮਹਾਮਾਰੀ ਨੂੰ ਰੋਕਣ ਲਈ ਲਾਈਆਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਰੈਸਟੋਰੈਂਟਾਂ ਅਤੇ ਖਾਣ-ਪੀਣ ਵਾਲੀਆਂ ਥਾਵਾਂ ਦੇ ਮਾਲਕਾਂ ਲਈ 5000 ਰੁਪਏ ਜੁਰਮਾਨਾ ਲਗਾਉਣ ਦਾ ਐਲਾਨ ਵੀ ਕੀਤਾ।
- ਹਰਿਆਣਾ: ਕੋਵਿਡ-19 ਮਹਾਮਾਰੀ ਦੇ ਕਾਰਨ ਮਾੜੀਆਂ ਹੋ ਰਹੀਆਂ ਸਥਿਤੀਆਂ ਦੇ ਮੱਦੇਨਜ਼ਰ, ਹਰਿਆਣਾ ਰਾਜ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਮਾਸਕ ਅਤੇ ਦਸਤਾਨਿਆਂ ਦੇ ਸੁਰੱਖਿਅਤ ਨਿਪਟਾਰੇ ਬਾਰੇ ਜਾਗਰੂਕਤਾ ਦੀ ਮੁਹਿੰਮ ਸ਼ੁਰੂ ਕੀਤੀ ਹੈ ਕਿਉਂਕਿ ਉਹ ਨਵੀਂ ਜ਼ਿੰਦਗੀ ਦਾ ਆਮ ਹਿੱਸਾ ਬਣ ਗਏ ਹਨ ਅਤੇ ਜਨਤਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੁਰੱਖਿਆ ਨਾਲ ਉਨ੍ਹਾਂ ਦਾ ਨਿਪਟਾਰਾ ਕਿਵੇਂ ਕਰਨਾ ਹੈ।
- ਕੇਰਲ: ਅੱਜ ਰਾਜ ਵਿੱਚ ਤਿੰਨ ਹੋਰ ਕੋਵਿਡ ਮੌਤਾਂ ਹੋਣ ਨਾਲ ਕੁੱਲ ਮੌਤਾਂ ਦੀ ਸੰਖਿਆ 53 ਹੋ ਗਈ ਹੈ। ਇਸ ਦੌਰਾਨ ਸਿਹਤ ਅਧਿਕਾਰੀਆਂ ਨੇ ਅੰਦਾਜ਼ਾ ਲਾਇਆ ਹੈ ਕਿ ਕੋਜ਼ੀਕੋਡੇ ਵਿੱਚ ਚੈਕਈਆਡ ਪੰਚਾਇਤ ਕਮਿਊਨਟੀ ਟ੍ਰਾਂਸਮਿਸ਼ਨ ਦੀ ਕਗਾਰ 'ਤੇ ਹੈ; ਇੱਕ ਡਾਕਟਰ ਦੇ ਵਿਆਹ ਵਿੱਚ ਸ਼ਾਮਲ ਹੋਏ ਲਾੜੇ ਸਮੇਤ 23 ਵਿਅਕਤੀ ਪਾਜ਼ਿਟਿਵ ਆਏ ਹਨ। ਕੋਟਾਯੈਮ ਮੈਡੀਕਲ ਕਾਲਜ ਦੇ ਦੋ ਪੀਜੀ ਡਾਕਟਰਾਂ ਨੂੰ ਸੰਪਰਕ ਜ਼ਰੀਏ ਬਿਮਾਰੀ ਹੋ ਗਈ ਹੈ ਜਿਸ ਕਾਰਨ ਕਈ ਲੋਕ ਨਿਗਰਾਨੀ ਹੇਠ ਹਨ। ਸੀਪੀਆਈ (ਐੱਮ) ਨੇ ਅੱਜ ਦੀ ਆਲ ਪਾਰਟੀ ਮੀਟਿੰਗ ਤੋਂ ਪਹਿਲਾਂ ਕਿਹਾ ਹੈ ਕਿ ਮਹਾਮਾਰੀ ਨੂੰ ਰੋਕਣ ਲਈ ਹੋਰ ਪੂਰਨ ਲੌਕਡਾਊਨ ਦੇ ਵਿਰੁੱਧ ਹੈ, ਪਰ ਜੇ ਲੋੜ ਪਈ ਤਾਂ ਸਥਾਨਕ ਪੱਧਰ 'ਤੇ ਹੋਰ ਸਖਤ ਰੋਕਾਂ ਲਾਈਆਂ ਜਾਂ ਸਕਦੀਆਂ ਹਨ। ਕੇਰਲ ਵਿੱਚ ਕੱਲ੍ਹ ਇੱਕ ਦਿਨ ਵਿੱਚ ਸਭ ਤੋਂ ਵੱਧ 1078 ਕੋਰੋਨਾ ਕੇਸ ਆਏ ਹਨ ਜਿਨ੍ਹਾਂ ਵਿੱਚ 798 ਕੇਸ ਪੁਰਾਣੇ ਮਰੀਜ਼ਾਂ ਸੰਪਰਕ ਰਾਹੀਂ ਅਤੇ 65 ਕੇਸ ਅਣਪਛਾਤੇ ਸਰੋਤਾਂ ਤੋਂ ਆਏ ਹਨ। ਇਸ ਸਮੇਂ ਰਾਜ ਭਰ ਵਿੱਚ 9,458 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 1,58,117 ਵਿਅਕਤੀ ਨਿਗਰਾਨੀ ਹੇਠ ਹਨ।
- ਤਮਿਲ ਨਾਡੂ: ਵੀਰਵਾਰ ਨੂੰ ਤਮਿਲ ਨਾਡੂ ਵਿੱਚ ਸੁਰੱਖਿਆ ਕਰਮਚਾਰੀਆਂ ਅਤੇ ਫਾਇਰ ਸਰਵਿਸ ਸਟਾਫ ਸਮੇਤ 84 ਰਾਜ ਭਵਨ ਕਰਮਚਾਰੀ ਕੋਰੋਨਾ ਪਾਜ਼ਿਟਿਵ ਆਏ ਹਨ। ਪਤੰਜਲੀ ਨੇ ਮਦਰਾਸ ਹਾਈ ਕੋਰਟ ਨੂੰ 'ਕੋਰੋਨਿਲ' 'ਤੇ ਹੁਕਮ ਵਾਪਸ ਲੈਣ ਲਈ ਪਟੀਸ਼ਨ ਦਾਇਰ ਕੀਤੀ ਹੈ ਕਿਉਂਕਿ ਚੇਨਈ ਦੀ ਇੱਕ ਉਦਯੋਗਿਕ ਉਪਕਰਣ ਸਫਾਈ ਕੰਪਨੀ ਨੇ ਕਥਿਤ ਟ੍ਰੇਡਮਾਰਕ ਉਲੰਘਣਾ ਲਈ ਸਿਵਲ ਮੁਕੱਦਮਾ ਦਾਇਰ ਕੀਤਾ ਸੀ। ਦੱਖਣੀ ਜ਼ਿਲ੍ਹਿਆਂ ਵਿੱਚ ਕੋਵਿਡ -19 ਦੇ ਮਾਮਲੇ ਵਧਣ ਨਾਲ ਡੈਪੂਟੇਸ਼ਨ 'ਤੇ ਚੇਨਈ ਭੇਜੇ ਸਰਕਾਰੀ ਡਾਕਟਰਾਂ ਨੂੰ ਡੈਪੂਟੇਸ਼ਨ ਰੱਦ ਕਰਕੇ ਦੇ ਆਪਣੇ ਜ਼ਿਲ੍ਹਿਆਂ ਵਿੱਚ ਵਾਪਸ ਜਾਣ ਲਈ ਕਿਹਾ ਹੈ। ਤਾਮਿਲ ਨਾਡੂ ਵਿੱਚ ਕੱਲ੍ਹ ਆਏ 6472 ਨਵੇਂ ਕੇਸਾਂ ਨਾਲ ਕੋਵਿਡ ਕੇਸਾਂ ਦੀ ਕੁੱਲ ਸੰਖਿਆ 1,92,964 ਅਤੇ 88 ਮੌਤਾਂ ਨਾਲ ਮੌਤਾਂ ਦੀ ਕੁੱਲ ਸੰਖਿਆ 3,232 ਹੋ ਗਈ ਹੈ ; ਚੇਨਈ ਦਾ ਅੰਕੜਾ 90,000 ਨੂੰ ਪਾਰ ਕਰ ਗਿਆ ਹੈ।
- ਕਰਨਾਟਕ: ਪਹਿਲੇ ਭਾਰਤੀ ਨਿਰਮਿਤ ਸਵਸਥ ਵਾਯੂ ਨਾਨ-ਇਨਵੈਸਿਵ ਵੈਂਟੀਲੇਟਰ ਦਾ ਮਨੀਪਾਲ ਹਸਪਤਾਲ, ਬੰਗਲੁਰੂ ਵਿਖੇ ਕਲੀਨਿਕਲ ਟ੍ਰਾਇਲ ਸ਼ੁਰੂ ਹੋਵੇਗਾ। ਰਾਜ ਜਲਦ ਹੀ ਨੌਕਰੀਆਂ ਗੁਆ ਚੁੱਕੇ ਜਾਂ ਕੰਮ ਬੰਦ ਹੋਣ ਕਾਰਨ ਵਿੱਤੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਐੱਸਸੀ -ਐੱਸਟੀ ਵਰਗਾਂ ਨੂੰ ਸਵੈ-ਰੁਜ਼ਗਾਰ ਲਈ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ। ਕਰਨਾਟਕ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਕਿਹਾ ਕਿ ਉਹ ਸਾਰੇ ਹਸਪਤਾਲਾਂ ਨੂੰ ਨਿਯਮਿਤ ਤੌਰ 'ਤੇ ਉਪਲੱਬਧ ਬੈੱਡਾਂ ਦੀ ਜਾਣਕਾਰੀ ਜਨਤਕ ਕਰਨ ਲਈ ਨਿਰਦੇਸ਼ ਜਾਰੀ ਕਰੇ ਤਾਂ ਜੋ ਇਸ ਨੂੰ ਕੋਵਿਡ ਬੈੱਡਾਂ ਦੀ ਸੰਖਿਆ ਸਬੰਧੀ ਔਨਲਾਈਨ ਪੋਰਟਲ 'ਤੇ ਅੱਪਡੇਟ ਕੀਤਾ ਜਾ ਸਕੇ। ਕੱਲ੍ਹ 5030 ਨਵੇਂ ਕੇਸ ਆਏ ਅਤੇ 97 ਮੌਤਾਂ ਹੋਈਆਂ; ਬੰਗਲੌਰ ਸ਼ਹਿਰ ਵਿੱਚ 2207 ਕੇਸ ਆਏ। ਕੁੱਲ ਪਾਜ਼ਿਟਿਵ ਮਾਮਲੇ: 80,863; ਐਕਟਿਵ ਕੇਸ: 49,931; ਮੌਤਾਂ:1616.
- ਆਂਧਰ ਪ੍ਰਦੇਸ਼: ਕ੍ਰਿਸ਼ਨਾ ਦੇ ਜ਼ਿਲ੍ਹਾ ਕਲੈਕਟਰ ਨੇ ਵਧ ਰਹੇ ਕੋਰੋਨਾ ਕੇਸਾਂ ਅਤੇ ਮੌਤਾਂ ਦੇ ਮੱਦੇਨਜ਼ਰ 26 ਜੁਲਾਈ ਤੋਂ ਲੌਕਡਾਊਨ ਦੀ ਖ਼ਬਰ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਖ਼ਬਰਾਂ ਬੇ-ਬੁਨਿਆਦ ਹਨ। ਇਸ ਦੌਰਾਨ ਅੱਜ ਤੋਂ ਨੇਲੌਰ ਵਿੱਚ ਲੌਕਡਾਊਨ ਲਾਗੂ ਹੋ ਗਿਆ ਹੈ ਅਤੇ ਵਪਾਰਕ ਅਦਾਰੇ ਸਿਰਫ਼ ਇੱਕ ਵਜੇ ਤੱਕ ਖੁੱਲ੍ਹੇ ਰਹਿਣਗੇ। ਤਿਰੂਪਤੀ ਵਿੱਚ ਦਿਨ ਪ੍ਰਤੀ ਦਿਨ ਪਾਜ਼ਿਟਿਵ ਮਾਮਲਿਆਂ ਦੀ ਸੰਖਿਆ ਵਧਣ ਨਾਲ ਲੋਕ ਰੁਈਆ ਹਸਪਤਾਲ ਵਿੱਚ ਕੋਵਿਡ ਟੈਸਟ ਕਰਵਾਉਣ ਲਈ ਕਤਾਰਾਂ ਵਿੱਚ ਹਨ। ਕੱਲ੍ਹ 7998 ਨਵੇਂ ਕੇਸ ਸਾਹਮਣੇ ਆਏ ਅਤੇ 61 ਮੌਤਾਂ ਹੋਈਆਂ ਹਨ। ਕੋਵਿਡ ਦੇ ਕੁੱਲ ਕੇਸ: 72,711; ਐਕਟਿਵ ਕੇਸ: 34,272; ਮੌਤਾਂ:884।
- ਤੇਲੰਗਾਨਾ : ਹੈਦਰਾਬਾਦ ਵਿੱਚ ਸਿਹਤ ਅਧਿਕਾਰੀਆਂ ਨੇ ਪ੍ਰਾਈਵੇਟ ਹਸਪਤਾਲਾਂ, ਲੈਬਾਂ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਉਹ ਹੈਦਰਾਬਾਦ ਵਿੱਚ ਗੜਬੜ ਕਰਨ ਵਾਲੀਆਂ ਨਿਜੀ ਸਿਹਤ ਸੁਵਿਧਾਵਾਂ ਅਤੇ ਪ੍ਰਯੋਗਸ਼ਾਲਾਵਾਂ ਖੋਹਣ ਤੋਂ ਗੁਰੇਜ਼ ਨਹੀਂ ਕਰਨਗੇ। ਜੋ ਮਰੀਜ਼ਾਂ ਨੂੰ ਕੋਵਿਡ -19 ਸੁਵਿਧਾਵਾਂ ਪ੍ਰਦਾਨ ਕਰਨ ਵਿੱਚ ਸ਼ਾਮਲ ਹਨ। ਕੱਲ੍ਹ 1567 ਨਵੇਂ ਕੇਸ ਸਾਹਮਣੇ ਆਏ, 1661 ਦੀ ਰਿਕਵਰੀ ਹੋਈ ਅਤੇ 09 ਮੌਤਾਂ ਹੋਈਆਂ ਹਨ; 1567 ਮਾਮਲਿਆਂ ਵਿੱਚੋਂ 662 ਕੇਸ ਜੀਐੱਚਐਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 50,826; ਐਕਟਿਵ ਕੇਸ: 11,052; ਮੌਤਾਂ:447; ਡਿਸਚਾਰਜ: 39,327।
- ਮਹਾਰਾਸ਼ਟਰ: ਮੁੰਬਈ ਮਹਾਮਾਰੀ ਨੂੰ ਰੋਕਣ ਲਈ ਨਵੇਂ ਵਿਚਾਰਾਂ ਨੂੰ ਅਪਣਾ ਰਿਹਾ ਹੈ, ਜਿਵੇਂ ਕਿ ਕੇਂਦਰੀ ਰੇਲਵੇ ਦੁਆਰਾ ਸ਼ੁਰੂ ਕੀਤੀ ਸੰਪਰਕ ਰਹਿਤ ਟਿਕਟ ਚੈਕਿੰਗ ਪ੍ਰਣਾਲੀ। ਮੁੰਬਈ ਡਿਵੀਜ਼ਨ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ 'ਤੇ ਟਿਕਟ ਚੈੱਕਿੰਗ ਸਟਾਫ ਲਈ ਚੈਕਇਨ ਮਾਸਟਰ ਨਾਂ ਦੀ ਇੱਕ ਐਪ ਸ਼ੁਰੂ ਕੀਤੀ ਹੈ। ਐਪ ਵਿੱਚ ਸੁਰੱਖਿਅਤ ਦੂਰੀ ਤੋਂ ਪੈਸੈਂਜਰ ਰਿਜ਼ਰਵ ਸਿਸਟਮ ਅਤੇ ਅਣ-ਰਿਜ਼ਰਵਡ ਟਿਕਟਿੰਗ ਸਿਸਟਮ ਦੀਆਂ ਟਿਕਟਾਂ ਦੀ ਜਾਂਚ ਕਰਨ ਲਈ ਓਸੀਆਰ ਅਤੇ ਕਿਉਆਰ ਕੋਡ ਸਕੈਨਿੰਗ ਕੀਤੀ ਜਾਂ ਸਕਦੀ ਹੈ। ਅਗਲੇ ਪੜਾਅ ਵਿਚ, ਜੋ ਕਿ ਜਲਦੀ ਹੀ ਲਾਗੂ ਕੀਤਾ ਜਾਵੇਗਾ, ਵਿੱਚ ਫਲੈਪ-ਅਧਾਰਤ ਗੇਟਾਂ ਨੂੰ ਐਂਟਰੀ/ਐਗਜ਼ਿਟ ਤੇ ਆਟੋਮੈਟਿਕ ਕਿਉਆਰ-ਕੋਡ ਅਧਾਰਤ ਟਿਕਟ ਚੈਕਿੰਗ ਦੀ ਯੋਜਨਾ ਬਣਾਈ ਜਾ ਰਹੀ ਹੈ। ਮੁੰਬਈ ਵਿੱਚ ਹੁਣ ਤੱਕ ਕੁੱਲ 1.05 ਲੱਖ ਕੇਸਾਂ ਵਿੱਚੋਂ 22,800 ਕੇਸ ਐਕਟਿਵ ਹਨ। ਮਹਾਰਾਸ਼ਟਰ ਵਿੱਚ ਐਕਟਿਵ ਮਾਮਲਿਆਂ ਦੀ ਸੰਖਿਆ 1.40 ਲੱਖ ਹੈ।
- ਗੁਜਰਾਤ: ਗੁਜਰਾਤ ਵਿੱਚ ਵੀਰਵਾਰ ਨੂੰ ਕੁੱਲ 1,078 ਕੇਸਾਂ ਦੀ ਰਿਪੋਰਟ ਮਿਲਣ ਤੋਂ ਬਾਅਦ ਕੋਵਿਡ ਦੇ 19 ਕੇਸਾਂ ਦੀ ਸੰਖਿਆ 52,000 ਦੇ ਅੰਕੜੇ ਨੂੰ ਪਾਰ ਕਰ ਗਈ। ਰਾਜ ਵਿੱਚ ਕੋਰੋਨਾ ਵਾਇਰਸ ਕੇਸਾਂ ਦਾ ਅੰਕੜਾ ਹੁਣ 52,477 ਹੈ। ਇਹ ਰਾਜ ਵਿੱਚ ਹੁਣ ਤੱਕ ਦਾ ਸਭ ਤੋਂ ਉੱਚਾ ਸਿੰਗਲ-ਡੇਅ ਸਪਾਈਕ ਦੱਸਿਆ ਗਿਆ ਹੈ। ਹਾਲਾਂਕਿ, 12,348 ਐਕਟਿਵ ਮਾਮਲਿਆਂ ਦੇ ਨਾਲ, ਗੁਜਰਾਤ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਸੂਚੀ ਵਿੱਚ ਅੱਠਵੇਂ ਨੰਬਰ ਉੱਤੇ ਹੈ। ਰਾਜ ਵਿੱਚ ਵੀਰਵਾਰ ਨੂੰ 28 ਮੌਤਾਂ ਦੀ ਖਬਰ ਮਿਲੀ ਹੈ, ਜਿਸ ਨਾਲ ਮਹਾਮਾਰੀ ਦੀ ਬਿਮਾਰੀ ਨਾਲ ਮੌਤਾਂ ਦੀ ਸੰਖਿਆ 2,257 ਹੋ ਗਈ ਹੈ।
- ਰਾਜਸਥਾਨ: ਅੱਜ ਸਵੇਰੇ ਰਾਜ ਵਿੱਚ ਕੋਵਿਡ-19 ਕੇਸਾਂ ਦੀ ਸੰਖਿਆ 37,598 ਹੋ ਗਈ ਹੈ, ਜਿਸ ਵਿੱਚ 375 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਅਤੇ 4 ਮੌਤਾਂ ਹੋਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਸੰਖਿਆ 598 ਹੋ ਗਈ ਹੈ। ਅੱਜ ਅਲਵਰ ਜ਼ਿਲੇ ਵਿੱਚ ਇੱਕ ਦਿਨ ਵਿੱਚ ਰਿਕਾਰਡ 224 ਕੇਸ ਆਏ ਹਨ।
- ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਤਿਉਹਾਰ ਰੱਖੜੀ ਅਤੇ ਈਦ- ਉਲ - ਜੂਹਾ ਇਸ ਸਾਲ ਕੋਰਨਾ ਕੇਸਾਂ ਦੀ ਵਧਦੀ ਸੰਖਿਆ ਕਾਰਨ ਜਨਤਕ ਰੂਪ ਵਿੱਚ ਨਹੀਂ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਭੋਪਾਲ ਮਿਉਂਸਪਲ ਲਿਮਟ ਵਿੱਚ ਅੱਜ ਰਾਤ 8 ਵਜੇ ਤੋਂ 10 ਦਿਨਾਂ ਲਈ ਮੁਕੰਮਲ ਲੌਕਡਾਊਨ ਲਾਗੂ ਕੀਤਾ ਜਾਵੇਗਾ। ਦਵਾਈਆਂ, ਸਬਜ਼ੀਆਂ, ਫਲ, ਦੁੱਧ ਆਦਿ ਬਹੁਤ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ। ਪਿਛਲੇ 24 ਘੰਟਿਆਂ ਦੌਰਾਨ ਮੱਧ ਪ੍ਰਦੇਸ਼ ਵਿੱਚ 632 ਨਵੇਂ ਕੋਵਿਡ-19 ਕੇਸ ਸਾਹਮਣੇ ਆਏ ਹਨ ਅਤੇ ਰਾਜ ਦੀ ਸੰਖਿਆ 25,474 ਹੋ ਗਈ ਹੈ। ਹਾਲਾਂਕਿ, ਐਕਟਿਵ ਮਾਮਲਿਆਂ ਦੀ ਸੰਖਿਆ 7,355 ਹੈ।
- ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਵੀਰਵਾਰ ਨੂੰ ਰਿਕਾਰਡ 371 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਕੋਵਿਡ-19 ਦੀ ਰਾਜ ਦੀ ਸੰਖਿਆ 6,370 ਹੈ। ਇਕੱਲੇ ਰਾਏਪੁਰ ਵਿੱਚ 205 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਉਸ ਤੋਂ ਬਾਅਦ ਕਬੀਰਧਾਮ ਵਿੱਚ 34 ਕੇਸ ਅਤੇ ਫਿਰ ਰਾਜਨੰਦਗਾਂਵ ਵਿੱਚ 23 ਮਾਮਲੇ ਸਾਹਮਣੇ ਆਏ ਹਨ।
- ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਦੇਰਾਜਧਾਨੀ ਖੇਤਰ ਈਟਾਨਗਰ ਵਿੱਚ ਰਿਸਪਾਂਸ ਟੀਮਾਂ ਰੈਪਿਡ ਐਂਟੀਜੇਨ ਟੈਸਟ ਕਰ ਰਹੀਆਂ ਹਨ। ਵੀਹ ਟੀਮਾਂ ਨੇ ਟੈਸਟ ਕੈਂਪ ਲਗਾਏ ਹਨ ਅਤੇ 2672 ਟੈਸਟ ਕੀਤੇ ਹਨ। ਇਨ੍ਹਾਂ ਵਿੱਚੋਂ 30 ਵਿਅਕਤੀ ਪਾਜ਼ਿਟਿਵ ਆਏ ਹਨ ਅਤੇ ਪ੍ਰੋਟੋਕੋਲ ਅਨੁਸਾਰ ਇਲਾਜ ਕੀਤਾ ਜਾ ਰਿਹਾ ਹੈ। 42 ਵਿਅਕਤੀਆਂ ਦੇ ਠੀਕ ਹੋਣ ਨਾਲ ਅਰੁਣਾਚਲ ਪ੍ਰਦੇਸ਼ ਵਿੱਚ ਕੁੱਲ ਐਕਟਿਵ ਮਾਮਲੇ 654 ਰਹਿ ਗਏ ਹਨ।
- ਮਣੀਪੁਰ: ਮਣੀਪੁਰ ਸੂਚਨਾ ਕਮਿਸ਼ਨ ਨੇ ਸੂਚਿਤ ਕੀਤਾ ਹੈ ਕਿ ਮੌਜੂਦਾ ਕੋਵਿਡ-19 ਸਥਿਤੀ ਅਤੇ ਰਾਜ ਸਰਕਾਰ ਦੁਆਰਾ ਲਗਾਏ ਗਏ ਰਾਜ ਵਿਆਪੀ ਲੌਕਡਾਊਨ ਦੇ ਮੱਦੇਨਜ਼ਰ ਲੌਕਡਾਊਨ ਹਟਣ ਤੱਕ ਕਮਿਸ਼ਨ ਦੀ ਸਾਰੀ 'ਅਪੀਲ' ਅਤੇ 'ਸ਼ਿਕਾਇਤ' ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ। ਚੂੜਾਚੰਦਪੁਰ ਵਿੱਚ ਇੱਕ ਨਿਜੀ ਲੈਬਾਰਟਰੀ ਸਟਾਫ ਦੇ ਪਾਜ਼ਿਟਿਵ ਆਉਣ 'ਤੇ ਕੋਵਿਡ-19 ਦੇ ਕਮਿਊਨਿਟੀ ਟਰਾਂਸਮਿਸ਼ਨ ਦੀਆਂ ਸੰਭਾਵਨਾਵਾਂ ਨੂੰ ਰੋਕਣ ਲਈ ਵਿਸ਼ਾਲ ਸੰਪਰਕ ਟਰੇਸਿੰਗ ਮੁਹਿੰਮ ਚਲਾਇਆ ਗਿਆ ਹੈ।
- ਮਿਜ਼ੋਰਮ: ਮਿਜ਼ੋਰਮ ਦੇ ਮੁੱਖ ਮੰਤਰੀ ਸ਼੍ਰੀ ਜ਼ੋਰਮਥੰਗਾ ਨੇ 8 ਜ਼ਿਲ੍ਹਿਆਂ ਵਿੱਚ ਕੁਆਰੰਟੀਨ ਸੁਵਿਧਾਵਾਂ ਲਈ 3.85 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।
- ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ -19 ਦੇ 63 ਪਾਜ਼ਿਟਿਵ ਮਾਮਲੇ ਆਏ ਹਨ। ਦੀਮਾਪੁਰ ਵਿੱਚ 41, ਕੋਹਿਮਾ ਵਿੱਚ 21 ਅਤੇ ਪੇਰੇਨ ਵਿੱਚ 1 ਕੇਸ ਆਇਆ ਹੈ। ਨਾਗਾਲੈਂਡ ਵਿੱਚ ਕੁੱਲ ਕੋਵਿਡ -19 ਪਾਜ਼ਿਟਿਵ ਮਾਮਲੇ 1237, ਜਿਨ੍ਹਾਂ ਵਿੱਚੋਂ 707 ਐਕਟਿਵ ਕੇਸ ਅਤੇ 530 ਠੀਕ ਹੋਏ ਮਰੀਜ਼ ਹਨ।
ਫੈਕਟਚੈੱਕ


****
ਵਾਈਬੀ
(Release ID: 1641216)
Visitor Counter : 193