ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਵਿੱਚ ਸਿਹਤ ਮੰਤਰੀਆਂ ਦੀ ਡਿਜੀਟਲ ਮੀਟਿੰਗ ਵਿੱਚ ਭਾਰਤ ਦੀ ਨੋਵਲ ਕੋਵਿਡ ਰੋਕਥਾਮ ਰਣਨੀਤੀ ਬਾਰੇ ਗੱਲ ਕੀਤੀ
ਭਾਰਤ ਨੇ ਵਿਸ਼ਵ ਸਿਹਤ ਸੰਗਠਨ ਰਵਾਇਤੀ ਇਲਾਜ ਰਣਨੀਤੀ 2014-2023 ਨੂੰ ਪੂਰਾ ਕਰਨ ਲਈ ਐੱਸਸੀਓ ਸਿਹਤ ਮੰਤਰੀਆਂ ਦੀਆਂ ਮੌਜੂਦਾ ਸੰਸਥਾਗਤ ਬੈਠਕਾਂ ਅਧੀਨ ਰਵਾਇਤੀ ਇਲਾਜ ਬਾਰੇ ਇੱਕ ਉਪ-ਸਮੂਹ ਕਾਇਮ ਕਰਨ ਦਾ ਪ੍ਰਸਤਾਵ ਰੱਖਿਆ

Posted On: 24 JUL 2020 4:33PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ  ਸਥਾਨਕ ਨਿਰਮਾਣ ਭਵਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਵਿੱਚ ਸ਼ਾਮਲ ਦੇਸ਼ਾਂ ਦੇ ਸਿਹਤ ਮੰਤਰੀਆਂ ਦੀ ਡਿਜੀਟਲ ਮੀਟਿੰਗ ਵਿੱਚ ਹਿੱਸਾ ਲਿਆ ਮੀਟਿੰਗ ਦੀ ਪ੍ਰਧਾਨਗੀ ਰੂਸ ਦੇ  ਸਿਹਤ ਮੰਤਰੀ ਸ਼੍ਰੀ ਮਿਖਾਇਲ ਮੁਰਾਸ਼ਕੋ ਨੇ ਕੀਤੀ ਇਸ ਮੀਟਿੰਗ ਵਿੱਚ ਚਰਚਾ ਦਾ ਮੁੱਖ ਵਿਸ਼ਾ ਦੁਨੀਆ ਭਰ ਵਿੱਚ ਜਾਰੀ ਕੋਵਿਡ ਸੰਕਟ ਸੀ

 

ਡਾ. ਹਰਸ਼ ਵਰਧਨ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਕੋਵਿਡ-19 ਦੀ ਚਪੇਟ ਵਿੱਚ ਆਉਣ ਕਾਰਣ ਦੁਨੀਆ ਭਰ ਵਿੱਚ ਹੋਈਆਂ ਮੌਤਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟਾਈ ਇਸ ਮਹਾਮਾਰੀ ਨੂੰ ਕਾਬੂ ਕਰਨ ਲਈ ਭਾਰਤ ਦੀ ਸਿਆਸੀ ਪ੍ਰਤੀਬੱਧਤਾ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਕਿਵੇਂ ਪ੍ਰਧਾਨ ਮੰਤਰੀ ਨੇ ਨਿਜੀ ਤੌਰ ਤੇ ਸਥਿਤੀ ਦੀ ਨਿਗਰਾਨੀ ਕੀਤੀ ਅਤੇ ਜਾਨਲੇਵਾ ਕੋਵਿਡ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਕ ਕਾਫੀ ਸਰਗਰਮ ਅਤੇ ਲੜੀਵਾਰ ਪ੍ਰਤੀਕਰਮ ਯਕੀਨੀ ਬਣਾਇਆ

 

ਡਾ. ਹਰਸ਼ ਵਰਧਨ ਨੇ ਕੋਵਿਡ ਬਿਮਾਰੀ ਨਾਲ ਨਜਿੱਠਣ ਲਈ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਬਾਰੇ ਵਿਸਥਾਰ ਨਾਲ ਦੱਸਿਆ ਉਨ੍ਹਾਂ ਕਿਹਾ ਕਿ "ਘਾਤਕ ਵਾਇਰਸ ਦੀ ਇਨਫੈਕਸ਼ਨ ਨੂੰ ਰੋਕਣ ਲਈ ਪਡ਼ਾਅਵਾਰ ਢੰਗ ਨਾਲ ਕਾਰਵਾਈ ਸ਼ੁਰੂ ਕੀਤੀ ਗਈ ਜਿਸ ਵਿੱਚ ਯਾਤਰਾ ਸਲਾਹ ਜਾਰੀ ਕਰਨਾ, ਸ਼ਹਿਰਾਂ ਜਾਂ ਰਾਜਾਂ ਵਿੱਚ ਦਾਖ਼ਲੇ ਦੇ ਸਥਾਨਾਂ ਦੀ ਨਿਗਰਾਨੀ, ਭਾਈਚਾਰਾ ਅਧਾਰਤ ਨਿਗਰਾਨੀ, ਲੈਬਾਰਟਰੀਆਂ ਅਤੇ ਹਸਪਤਾਲਾਂ ਦੀ ਸਮਰੱਥਾ ਵਧਾਉਣਾ, ਕੋਵਿਡ ਮਹਾਮਾਰੀ ਅਤੇ ਲੋਕਾਂ ਵਿੱਚ ਇਸ ਦੇ ਵਾਇਰਸ ਦੇ ਸੰਚਾਰ ਦੇ ਰਿਸਕ ਦੇ ਵੱਖ-ਵੱਖ ਪਹਿਲੂਆਂ ਦੇ ਪ੍ਰਬੰਧਨ ਉੱਤੇ ਤਕਨੀਕੀ ਦਿਸ਼ਾ-ਨਿਰਦੇਸ਼ ਦਾ ਵਿਆਪਕ ਪੱਧਰ ਉੱਤੇ ਜਾਰੀ ਕੀਤਾ ਜਾਣਾ ਆਦਿ ਸ਼ਾਮਲ ਸਨ ਉਨ੍ਹਾਂ ਦੱਸਿਆ ਕਿ ਲਗਾਤਾਰ ਲੌਕਡਾਊਨ ਦੌਰਾਨ ਭਾਰਤ ਨੂੰ ਤਕਨੀਕੀ ਗਿਆਨ ਵਧਾਉਣ, ਲੈਬਾਰਟਰੀਆਂ ਦੀ ਸਮਰੱਥਾ ਵਧਾਉਣ, ਹਸਪਤਾਲਾਂ ਦੇ ਬੁਨਿਆਦੀ ਢਾਂਚੇ ਅਤੇ ਇਸ ਦੇ ਫਾਰਮਾਸਿਊਟੀਕਲ ਅਤੇ ਗ਼ੈਰ - ਫਾਰਮਾਸਿਊਟੀਕਲ ਇਲਾਜ ਦੀ ਵਿਵਸਥਾ ਦੇ ਨਿਰਮਾਣ ਲਈ ਲੋੜੀਂਦਾ ਸਮਾਂ ਅਤੇ ਮੌਕਾ ਵੀ ਮਿਲਿਆ"

 

ਡਾ. ਹਰਸ਼ ਵਰਧਨ ਨੇ ਲੌਕਡਾਊਨ ਦੇ ਨਤੀਜਿਆਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ, "ਭਾਰਤ ਵਿੱਚ ਕੋਵਿਡ ਦੇ ਹੁਣ ਤੱਕ 1.25 ਮਿਲੀਅਨ ਮਾਮਲੇ ਸਾਹਮਣੇ ਆਏ ਅਤੇ ਇਸ ਕਾਰਣ 30,000 ਤੋਂ ਵੱਧ ਲੋਕਾਂ ਦੀ ਜਾਨ ਵੀ ਗਈ ਉਨ੍ਹਾਂ ਕਿਹਾ ਕਿ ਪ੍ਰਤੀ 10 ਲੱਖ ਆਬਾਦੀ ਪਿੱਛੇ 864 ਮਾਮਲੇ ਸਾਹਮਣੇ ਆਏ ਅਤੇ ਪ੍ਰਤੀ 10 ਲੱਖ ਪਿੱਛੇ 21 ਤੋਂ ਘੱਟ ਲੋਕਾਂ ਦੀ ਮੌਤ ਹੋਣ ਨਾਲ ਭਾਰਤ ਦੁਨੀਆ ਦਾ ਸਭ ਤੋਂ ਘੱਟ ਇਨਫੈਕਸ਼ਨ ਅਤੇ ਮੌਤ ਦਰ ਵਾਲਾ ਦੇਸ਼ ਹੈ ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਕੋਵਿਡ ਇਨਫੈਕਸ਼ਨ ਤੋਂ ਠੀਕ ਹੋਣ ਦੀ ਦਰ 63.45 ਪ੍ਰਤੀਸ਼ਤ ਹੈ ਜਦਕਿ ਮੌਤ ਦਰ 2.3 ਪ੍ਰਤੀਸ਼ਤ ਹੈ"

 

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਲੌਕਡਾਊਨ ਦੌਰਾਨ ਅਤੇ ਉਸ ਤੋਂ ਬਾਅਦ ਟੈਸਟਿੰਗ ਸਮਰੱਥਾ ਅਤੇ ਸਿਹਤ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਬਾਰੇ ਗੱਲ ਕੀਤੀ ਉਨ੍ਹਾਂ ਲੌਜਿਸਟਿਕਸ ਬਾਰੇ ਵੀ ਗੱਲ ਕੀਤੀ ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਨਿਜੀ ਸੁਰੱਖਿਆ ਉਪਕਰਣ (ਪੀਪੀਈਜ਼) ਦਾ ਇੱਕ ਵੀ ਨਿਰਮਾਤਾ ਨਹੀਂ ਸੀ ਅਤੇ ਹੁਣ ਦੇਸ਼ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਆਪਣੀ ਸਵਦੇਸ਼ੀ ਸਮਰੱਥਾ ਏਨੀ ਜ਼ਿਆਦਾ ਵਿਕਸਿਤ ਕਰ ਲਈ ਹੈ ਕਿ ਉਹ ਗੁਣਵਤਾ ਭਰਪੂਰ ਪੀਪੀਈ ਬਰਾਮਦ ਕਰ ਸਕਦਾ ਹੈ ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੀ ਹੋਰ ਸਵਦੇਸ਼ੀ ਸਮਰੱਥਾ ਵੀ ਹਾਸਿਲ ਕੀਤੀ ਗਈ ਹੈ ਜਿਸ ਨਾਲ ਵੈਂਟੀਲੇਟਰ ਅਤੇ ਮੈਡੀਕਲ ਆਕਸੀਜਨ ਦੀ ਮੰਗ ਅਤੇ ਸਪਲਾਈ ਦੇ ਅੰਤਰ ਨੂੰ ਘੱਟ ਕਰਨ ਵਿੱਚ ਕਾਮਯਾਬੀ ਮਿਲੀ ਹੈ

 

ਡਾ. ਹਰਸ਼ ਵਰਧਨ ਨੇ ਕੋਵਿਡ ਪ੍ਰਬੰਧਨ ਦੇ ਤਕਰੀਬਨ ਹਰ ਪਹਿਲੂ ਵਿੱਚ ਸੂਚਨਾ ਟੈਕਨੋਲੋਜੀ ਦੇ ਅਨੋਖੇ ਉਪਾਅ ਬਾਰੇ ਵੀ ਵਿਸਤਾਰ ਨਾਲ ਦੱਸਿਆ ਉਨ੍ਹਾਂ ਦੱਸਿਆ ਕਿ "ਸੈਲੂਲਰ ਅਧਾਰਿਤ ਟ੍ਰੈਕਿੰਗ ਤਕਨੀਕ ਦੀ ਵਰਤੋਂ ਬਿਮਾਰੀ ਦੇ ਸੰਭਾਵਿਤ ਸਮੂਹਾਂ ਦੀ ਨਿਗਰਾਨੀ ਅਤੇ ਪਹਿਚਾਣ ਵਿੱਚ ਵਰਤਣ ਲਈ ਆਰੋਗਯ ਸੇਤੂ ਐਪ ਅਤੇ ਆਈਟੀਆਈ ਐੱਚਏਐੱਸ ਪਰਖ ਲਈ ਆਰਟੀ-ਪੀਸੀਆਰ ਐਪ, ਹਸਪਤਾਲ ਵਿੱਚ ਭਰਤੀ ਮਰੀਜ਼ਾਂ ਅਤੇ ਹਸਪਤਾਲ ਦੇ ਬੈੱਡਾਂ ਦੀ ਗਿਣਤੀ ਬਾਰੇ ਜਾਣਕਾਰੀ ਦੇ ਪ੍ਰਬੰਧਨ ਲਈ ਸੁਵਿਧਾ ਐਪ ਜਿਹੇ ਸਾਰੇ ਤਕਨੀਕੀ ਸਾਧਨਾਂ ਨੂੰ ਇੱਕ ਕੋਵਿਡ ਪੋਰਟਲ ਨਾਲ ਏਕੀਕ੍ਰਿਤ ਕੀਤਾ ਗਿਆ ਹੈ"

 

ਡਾ. ਹਰਸ਼ ਵਰਧਨ ਨੇ ਜ਼ੋਰ ਦੇਂਦੇ ਹੋਏ ਇਹ ਵੀ ਦੱਸਿਆ ਕਿ ਕਿਵੇਂ ਕੋਵਿਡ-19 ਦੌਰਾਨ ਆਮ ਲੋਕਾਂ ਦੀ ਮੁਕਾਬਲੇ ਦੀ ਸਮਰੱਥਾ ਨੂੰ ਵਧਾਉਣ ਵਿੱਚ ਭਾਰਤੀ ਰਵਾਇਤੀ ਇਲਾਜ ਪ੍ਰਣਾਲੀ ਨੇ ਵੀ ਅਹਿਮ ਯੋਗਦਾਨ ਦਿੱਤਾ ਹੈ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਰਵਾਇਤੀ ਇਲਾਜ ਵਿੱਚ ਸਹਿਯੋਗ ਬਾਰੇ ਚਰਚਾ ਕਰਨ ਲਈ ਐੱਸਸੀਓ ਦੇ ਅੰਦਰ ਕੋਈ ਸੰਸਥਾਗਤ ਮਸ਼ੀਨਰੀ ਨਹੀਂ ਹੈ ਜੋ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਰਵਾਇਤੀ ਇਲਾਜ ਰਣਨੀਤੀ 2014-2023 ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦੀ ਹੋਵੇ ਉਨ੍ਹਾਂ 2018 ਵਿੱਚ ਕੁਇੰਗਦਾਓ ਸਿਖਰ ਸੰਮੇਲਨ ਵਿੱਚ ਹਸਤਾਖਰਤ ਮਹਾਮਾਰੀਆਂ ਨਾਲ ਨਜਿੱਠਣ ਵਿੱਚ ਸਹਿਯੋਗ ਬਾਰੇ ਸਾਂਝੇ ਬਿਆਨ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਉੱਤੇ ਵੀ ਜ਼ੋਰ ਦਿੱਤਾ ਉਨ੍ਹਾਂ ਕਿਹਾ ਕਿ "ਇਸ ਤਰ੍ਹਾਂ ਦੀਆਂ ਪੂਰਕ ਮੈਡੀਕਲ ਪ੍ਰਣਾਲੀਆਂ ਦੇ ਬਾਵਜੂਦ ਐੱਸਸੀਓ ਦੇ ਸਾਰੇ ਮੈਂਬਰ ਦੇਸ਼ਾਂ ਵਿੱਚ ਇਹ ਚਿਕਿਤਸਾ ਪ੍ਰਣਾਲੀ ਵਿਆਪਕ ਤੌਰ ਤੇ ਚਲ ਰਹੀ ਹੈ" ਇਸ ਲਈ ਉਨ੍ਹਾਂ ਨੇ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਹਤ ਮੰਤਰੀਆਂ ਦੀਆਂ ਮੌਜੂਦਾ ਸੰਸਥਾਗਤ ਮੀਟਿੰਗਾਂ ਅਧੀਨ ਰਵਾਇਤੀ ਇਲਾਜ ਚਿਕਿਤਸਾ ਉੱਤੇ ਇੱਕ ਨਵੇਂ ਉਪ-ਸਮੂਹ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ

 

ਡਾ. ਹਰਸ਼ ਵਰਧਨ ਨੇ ਐੱਸਸੀਓ ਦੇ ਸਾਰੇ ਮੈਂਬਰ ਦੇਸ਼ਾਂ ਨੂੰ ਸੰਕਟ ਦੀ ਇਸ ਘੜੀ ਵਿੱਚ ਜਾਗਣ ਅਤੇ ਸਿਹਤ ਅਤੇ ਅਰਥਵਿਵਸਥਾ ਉੱਤੇ ਕੋਵਿਡ ਦੇ ਪ੍ਰਭਾਵ ਨੂੰ ਘੱਟ ਕਰਨ ਦਾ ਸੱਦਾ ਦਿੱਤਾ ਉਨ੍ਹਾਂ ਮਹਾਮਾਰੀ ਨਾਲ ਨਜਿੱਠਣ ਵਿੱਚ ਲੱਗੇ ਸਾਰੇ ਫਰੰਟ ਲਾਈਨ ਸਿਹਤ ਕਰਮਚਾਰੀਆਂ ਨੂੰ ਵਧਾਈ ਦੇਂਦੇ ਹੋਏ ਆਪਣਾ ਸੰਬੋਧਨ ਖਤਮ ਕੀਤਾ ਅਤੇ ਕਿਹਾ ਕਿ ਉਹ "ਮਾਨਵਤਾ ਲਈ ਭਗਵਾਨ ਤੋਂ ਘੱਟ ਨਹੀਂ ਹਨ"

 

*****

 

ਐੱਮਵੀ/ਐੱਸਜੀ(Release ID: 1641096) Visitor Counter : 9