ਵਿੱਤ ਮੰਤਰਾਲਾ

ਵਿੱਤ ਮੰਤਰੀ ਨੇ ਰੀਅਲ ਇਸਟੇਟ ਸੈਕਟਰ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਜ਼ੋਰ ਦੇਣ ਵਾਲੇ ਰਿਹਾਇਸ਼ੀ ਪ੍ਰੋਜੈਕਟਾਂ ਲਈ ਸਪੈਸ਼ਲ ਵਿੰਡੋ 'ਤੇ ਸਮੀਖਿਆ ਬੈਠਕ ਕੀਤੀ

81 ਪ੍ਰੋਜੈਕਟਾਂ ਲਈ 8767 ਕਰੋੜ ਰੁਪਏ ਮਨਜ਼ੂਰ; ਪੂਰੇ ਭਾਰਤ ਵਿੱਚ ਲਗਭਗ 60,000 ਘਰ ਮੁਕੰਮਲ ਹੋਣਗੇ

ਸਪੈਸ਼ਲ ਵਿੰਡੋ ਰਾਹੀਂ ਨਿਰਮਾਣ ਸਥਾਨਾਂ ਨੂੰ ਸਰਗਰਮ ਕਰਨ ਨਾਲ ਕਈ ਹੁਨਰਮੰਦ ਅਤੇ ਅਰਧ-ਕੁਸ਼ਲ ਮਜ਼ਦੂਰਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ।

Posted On: 23 JUL 2020 7:45PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਵਿੱਤ ਮੰਤਰਾਲੇ ਦੇ ਸੱਕਤਰਾਂ ਅਤੇ ਭਾਰਤੀ ਸਟੇਟ ਬੈਂਕ, ਐੱਸਬੀਆਈ ਕੈਪੀਟਲ ਮਾਰਕਿਟ ਲਿਮਿਟਿਡ ਅਤੇ ਐੱਸਬੀਆਈਸੀਏਪੀਐੱਸ ਵੈਂਚਰਸ ਲਿਮਿਟਿਡ (ਐੱਸਵੀਐੱਲ) ਦੇ ਸੀਨੀਅਰ ਪ੍ਰਬੰਧਕਾਂ ਦੀ ਟੀਮ ਨਾਲ ਕਿਫਾਇਤੀ ਅਤੇ ਮੱਧ ਆਮਦਨ ਰਿਹਾਇਸ਼ ਲਈ ਸਪੈਸ਼ਲ ਵਿੰਡੋ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ। 8767 ਕਰੋੜ ਰੁਪਏ ਦੇ ਨਿਵੇਸ਼ ਨਾਲ ਹੁਣ ਤੱਕ 81 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

 

ਐੱਸਡਬਲਿਊਏਐੱਮਆਈਐੱਚ ਨਿਵੇਸ਼ ਫੰਡ-1 ਨੇ ਨੀਤੀਗਤ ਐਲਾਨ ਤੋਂ ਜ਼ਮੀਨੀ ਤੌਰ 'ਤੇ ਇਕ ਕਾਰਜਸ਼ੀਲ ਪਹਿਲਕਦਮੀ ਵਜੋਂ ਤਰੱਕੀ ਕੀਤੀ ਹੈ। ਇਸ ਨੇ 81 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੋ ਕਿ ਪੂਰੇ ਭਾਰਤ ਵਿੱਚ ਲਗਭਗ 60,000 ਘਰਾਂ ਨੂੰ ਪੂਰਾ ਕਰਨ ਦੇ ਯੋਗ ਬਣਾਏਗੀ। ਇਹ ਪ੍ਰੋਜੈਕਟ ਵੱਡੇ ਸ਼ਹਿਰਾਂ ਜਿਵੇਂ ਕਿ ਐੱਨਸੀਆਰ, ਐੱਮਐੱਮਆਰ, ਬੰਗਲੁਰੂ, ਚੇਨਈ, ਪੁਣੇ ਅਤੇ ਟੀਅਰ 2 ਸਥਾਨਾਂ ਜਿਨ੍ਹਾਂ ਵਿੱਚ ਕਰਨਾਲ, ਪਾਣੀਪਤ, ਲਖਨਊ , ਸੂਰਤ, ਦੇਹਰਾਦੂਨ, ਕੋਟਾ, ਨਾਗਪੁਰ, ਜੈਪੁਰ, ਨਾਸਿਕ, ਵਿਜਾਗ, ਚੰਡੀਗੜ੍ਹ ਆਦਿ ਵਿੱਚ ਫੈਲੇ ਹੋਏ ਹਨ। ਇਨ੍ਹਾਂ ਪ੍ਰੋਜੈਕਟਾਂ ਵਿੱਚੋਂ, 18 ਪ੍ਰੋਜੈਕਟਾਂ ਵਿੱਚ ਨਿਵੇਸ਼ਾਂ ਨੂੰ ਅੰਤਿਮ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ 7 ਰਿਹਾਇਸ਼ੀ ਪ੍ਰੋਜੈਕਟਾਂ ਵਿੱਚ ਵੱਖ-ਵੱਖ ਪੜਾਵਾਂ 'ਤੇ ਵੰਡ ਜਾਰੀ ਕੀਤੀ ਗਈ ਹੈ। ਸਪੈਸ਼ਲ ਵਿੰਡੋ ਰਾਹੀਂ ਵੱਖ-ਵੱਖ ਹੁਨਰਮੰਦ ਅਤੇ ਅਰਧ-ਹੁਨਰਮੰਦ ਮਜ਼ਦੂਰਾਂ ਨੂੰ ਨਿਰਮਾਣ ਸਥਾਨਾਂ ਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਗੀਆਂ। ਇਸ ਤੋਂ ਇਲਾਵਾ, ਇਹ ਫੰਡ ਕੁਝ ਲੰਬੇ ਸਮੇਂ ਤੋਂ ਰੁਕ ਪਏ ਪ੍ਰੋਜੈਕਟਾਂ ਵਿੱਚ 15,000 ਘਰਾਂ ਦੇ ਖਰੀਦਦਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਵਿਕਲਪਾਂ ਦਾ ਸਰਗਰਮੀ ਨਾਲ ਮੁੱਲਾਂਕਣ ਕਰ ਰਿਹਾ ਹੈ, ਜੋ ਕਿ ਫੈਸਲੇ ਲਈ ਮਾਣਯੋਗ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹਨ।

 

ਸਪੈਸ਼ਲ ਵਿੰਡੋ ਰਾਹੀਂ ਪ੍ਰਾਪਤ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਵਿੱਤ ਮੰਤਰੀ ਨੇ ਯਤਨਾਂ ਦੀ ਸ਼ਲਾਘਾ ਕੀਤੀ। ਪੂੰਜੀ ਦੀ ਲਾਗਤ ਨੂੰ 12% ਤੱਕ ਘਟਾਉਣ ਲਈ ਫੰਡ ਦੁਆਰਾ ਕੀਤੀ ਗਈ ਤਾਜ਼ਾ ਪਹਿਲਕਦਮੀ ਦੇ ਨਤੀਜੇ ਵਜੋਂ ਪ੍ਰੋਜੈਕਟਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਜੋ ਸਪੈਸ਼ਲ ਵਿੰਡੋ ਦੇ ਤਹਿਤ ਨਿਰਧਾਰਿਤ ਫੰਡਿੰਗ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਮੌਜੂਦਾ ਕਰਜ਼ਾਦਾਤਾਵਾਂ ਦੀ ਭਾਗੀਦਾਰੀ ਵਿੱਚ ਤੇਜ਼ੀ ਲਿਆਉਣ ਲਈ ਸਪੈਸ਼ਲ ਵਿੰਡੋ ਦੁਆਰਾ ਚੁੱਕੇ ਕਦਮਾਂ ਦੀ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਸੀਤਾਰਮਣ ਨੇ ਸੁਝਾਅ ਦਿੱਤਾ ਕਿ ਦੋਵੇਂ ਨਿਜੀ ਅਤੇ ਜਨਤਕ ਬੈਂਕਾਂ, ਐੱਨਬੀਐੱਫਸੀਜ਼ ਅਤੇ ਐੱਚਐੱਫਸੀ ਨੂੰ ਸਪੈਸ਼ਲ ਵਿੰਡੋ ਨੂੰ ਹਿੱਤਧਾਰਕ ਵਜੋਂ ਦੇਖਣਾ ਚਾਹੀਦਾ ਹੈ ਅਤੇ ਜ਼ਰੂਰੀ ਪ੍ਰੋਜੈਕਟਾਂ ਦੇ ਜਲਦੀ ਮੁਕੰਮਲ ਹੋਣ ਵਿੱਚ ਸਹਾਇਤਾ ਵਧਾਉਣਾ ਚਾਹੀਦਾ ਹੈ।

 

ਟੀਮ ਨੇ ਵਿੱਤ ਮੰਤਰੀ ਨੂੰ ਪ੍ਰੋਜੈਕਟ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਅਤੇ ਨਿਵੇਸ਼ਾਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਫੰਡ ਰਾਹੀਂ ਬਣਾਏ ਜਾ ਰਹੇ ਕੰਟਰੋਲ ਪ੍ਰਣਾਲੀ ਬਾਰੇ ਵੀ ਜਾਣੂ ਕਰਵਾਇਆ। ਇਹ ਕਦਮ ਪ੍ਰੋਜੈਕਟ ਦੇ ਨਕਦ ਪ੍ਰਵਾਹਾਂ ਦੀ ਜਵਾਬਦੇਹੀ ਅਤੇ ਫੰਡਾਂ ਦੀ ਵਿਭਿੰਨਤਾ ਨੂੰ ਖਤਮ ਕਰਨ ਦੇ ਖੇਤਰ ਵਿੱਚ ਵੀ ਵਧੇਰੇ ਪਾਰਦਰਸ਼ਤਾ ਲਿਆਉਣਗੇ।

 

ਸਮੀਖਿਆ ਬੈਠਕ ਦੌਰਾਨ ਵਿੱਤ ਮੰਤਰੀ ਨੇ ਆਰਥਿਕ ਮਾਮਲਿਆਂ ਦੇ ਵਿਭਾਗ ਨੂੰ ਐੱਸਡਬਲਿਊਏਐੱਮਆਈਐੱਚ ਨਿਵੇਸ਼ ਫੰਡ-1 ਦੀ ਕਾਰਗੁਜ਼ਾਰੀ 'ਤੇ ਨੇੜਿਓ ਨਜ਼ਰਸਾਨੀ ਕਰਨ ਲਈ ਕਿਹਾ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਫੰਡ ਦੁਆਰਾ ਇਕੱਠੀ ਕੀਤੀ ਗਈ ਪੂੰਜੀ ਜਰੂਰੀ ਪ੍ਰੋਜੈਕਟਾਂ ਦੇ ਨਿਪਟਾਰੇ ਲਈ ਵਚਨਬੱਧ ਹੈ ਅਤੇ ਜਿਹੜੀ ਰੁਕਾਵਟ ਪੈਦਾ ਹੋਈ  ਹੈ ਉਸ ਨੂੰ ਦੂਰ ਕਰੇ। ਸ਼੍ਰੀਮਤੀ ਸੀਤਾਰਮਣ ਵੀ ਪ੍ਰੋਜੈਕਟਾਂ ਦੇ ਨਿਰਮਾਣ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਯਤਨ ਚਾਹੁੰਦੇ ਹਨ, ਜਿਸ ਲਈ ਆਖਰੀ ਫੰਡਿੰਗ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਫੰਡ ਵਿੱਚ ਵਿਸ਼ੇਸ਼ ਆਦੇਸ਼ਾਂ ਦੁਆਰਾ ਪ੍ਰਦਾਨ ਕੀਤੇ ਗਏ ਮੌਕਿਆਂ ਨੂੰ ਮੌਜੂਦਾ ਪ੍ਰੋਜੈਕਟ ਵਿੱਤਕਾਰਾਂ ਦੀ ਸਰਗਰਮ ਸਹਾਇਤਾ ਨਾਲ ਘਰਾਂ ਦੇ ਖਰੀਦਦਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੇ ਇਸ ਉਦੇਸ਼ ਵੱਲ ਨਿਰਦੇਸ਼ਿਤ ਕੀਤਾ ਜਾਣਾ ਚਾਹੀਦਾ ਹੈ। ਸ਼੍ਰੀਮਤੀ ਸੀਤਾਰਮਣ ਨੇ ਦੱਸਿਆ ਕਿ ਇਹ ਸਪੈਸ਼ਲ ਵਿੰਡੋ ਇੱਕ ਬੇਮਿਸਾਲ ਪਹਿਲ ਸੀ ਜਿਸ ਨੇ ਰੀਅਲ ਇਸਟੇਟ ਸੈਕਟਰ  ਨੂੰ ਅਸਾਧਾਰਣ ਸਹਾਇਤਾ ਪ੍ਰਦਾਨ ਕੀਤੀ ਹੈ ਅਤੇ ਅਜਿਹੇ ਮੁਸ਼ਕਲ ਆਰਥਿਕ ਸਮੇਂ ਦੇ ਬਾਵਜੂਦ ਇਸ ਨੇ ਇੱਕ ਬਦਲਾਅ ਲਿਆਂਦਾ ਹੈ।

 

*******

 

ਆਰਐੱਮ/ਕੇਐੱਮਐੱਨ


(Release ID: 1640819) Visitor Counter : 141