ਰੱਖਿਆ ਮੰਤਰਾਲਾ
ਜਲ ਸੈਨਾ ਦੇ ਸਭ ਤੋਂ ਵੱਡੇ ਸੌਰ ਊਰਜਾ ਪਲਾਂਟ ਦੀ ਸ਼ੁਰੂਆਤ
Posted On:
23 JUL 2020 5:03PM by PIB Chandigarh
ਵਾਇਸ ਐਡਮਿਰਲ ਅਨਿਲ ਕੁਮਾਰ ਚਾਵਲਾ, ਪੀਵੀਐੱਸਐੱਮ, ਏਵੀਐੱਸਐੱਮ, ਐੱਨਐੱਮ, ਵੀਐੱਸਐੱਮ, ਏਡੀਸੀ ਫਲੈਗ ਅਫਸਰ ਕਮਾਂਡਿੰਗ - ਇਨ - ਚੀਫ਼ , ਦੱਖਣੀ ਜਲ ਸੈਨਾ ਕਮਾਂਡ ਨੇ 22 ਜੁਲਾਈ 2020 ਨੂੰ ਵਰਚੁਅਲ ਕਾਨਫਰੰਸਿੰਗ ਦੇ ਜ਼ਰੀਏ ਇੰਡੀਅਨ ਨੇਵਲ ਅਕਾਦਮੀ, ਏਜ਼ੀਮਾਲਾ (Ezhimala) ਵਿੱਚ 3 ਮੈਗਾਵਾਟ ਦੇ ਸੌਰ ਊਰਜਾ ਪਲਾਂਟ ਦੀ ਸ਼ੁਰੂਆਤ ਕੀਤੀ। ਇਹ, 2022 ਤੱਕ 100 ਗੀਗਾਵਾਟ ਸੌਰ ਊਰਜਾ ਦਾ ਟੀਚਾ ਪ੍ਰਾਪਤ ਕਰਨ ਨਾਲ ਸੰਬਧਿਤ ਭਾਰਤ ਸਰਕਾਰ ਦੇ ‘ਨੈਸ਼ਨਲ ਸੋਲਰ ਮਿਸ਼ਨ’ ਪਹਿਲ ਦੇ ਅਨੁਰੂਪ ਹੈ।
ਇਹ ਪਲਾਂਟ, ਭਾਰਤੀ ਜਲ ਸੈਨਾ ਦਾ ਸਭ ਤੋਂ ਵੱਡਾ ਸੌਰ ਪਲਾਂਟ ਹੈ ਅਤੇ ਇਸ ਦਾ ਅਨੁਮਾਨਿਤ ਜੀਵਨ-ਕਾਲ 25 ਸਾਲ ਹੈ। ਸਾਰੇ ਉਪਕਰਣਾਂ ਦੀ ਸਪਲਾਈ ਸਥਾਨਕ ਪੱਧਰ ‘ਤੇ ਹੋਈ ਹੈ, ਜਿਸ ਵਿੱਚ ਨਵੀਨਤਮ ਤਕਨੀਕ ‘ਤੇ ਅਧਾਰਿਤ 9180 ਅਤਿਅਧਿਕ ਕੁਸ਼ਲ ਮੋਨੋਕ੍ਰਿਸਟਲਾਈਨ ਸੌਰ ਪੈਨਲ ਵੀ ਹਨ। ਕੇਰਲ ਰਾਜ ਇਲੈਕਟ੍ਰੌਨਿਕਸ ਵਿਕਾਸ ਨਿਗਮ ਲਿਮਿਟਿਡ (ਕੇਈਐੱਲਟੀਆਰਓਐੱਨ) ਦੁਆਰਾ ਇਸ ਪ੍ਰੋਜੈਕਟ ਨੂੰ ਲਾਗੂ ਕੀਤਾ ਗਿਆ ਹੈ।
ਭਾਰੀ ਮਾਨਸੂਨ ਅਤੇ ਕੋਵਿਡ-19 ਪ੍ਰਤੀਬੰਧਾਂ ਦੇ ਬਾਵਜੂਦ, ਕੇਰਲ ਰਾਜ ਬਿਜਲੀ ਬੋਰਡ (ਕੇਐੱਸਈਬੀ) ਸਮੇਤ ਸਾਰੀਆਂ ਸਬੰਧਤ ਏਜੰਸੀਆਂ ਨੇ ਕੋਵਿਡ-19 ਦੇ ਸਾਰੇ ਦਿਸ਼ਾ ਨਿਰਦੇਸ਼ਾਂ/ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਪ੍ਰੋਜੈਕਟ ‘ਤੇ ਕੰਮ ਜਾਰੀ ਰੱਖਿਆ ਅਤੇ ਸਮਾਂਬੱਧ ਤਰੀਕੇ ਨਾਲ ਕਾਰਜ ਨੂੰ ਪੂਰਾ ਕੀਤਾ ।
ਸੌਰ ਊਰਜਾ ਪਲਾਂਟ ਪ੍ਰੋਜੈਕਟ ਕਾਰਬਨ ਫੁਟਪ੍ਰਿੰਟ ਨੂੰ ਘੱਟ ਕਰਨ ਵਿੱਚ ਜਲ ਸੈਨਾ ਸਟੇਸ਼ਨ ਏਜ਼ੀਮਾਲਾ (Ezhimala) ਦੀ ਮਦਦ ਕਰੇਗੀ। ਇਹ ਆਈਐੱਨਏ ਦੁਆਰਾ ਸਵੱਛ ਅਤੇ ਹਰੇ ਵਾਤਾਵਰਣ ਦੀ ਦਿਸ਼ਾ ਵਿੱਚ ਕੀਤੀਆਂ ਗਈਆਂ ਕਈ ਪਹਿਲਾਂ ਵਿੱਚੋਂ ਇੱਕ ਹੈ। ਉਤਪਾਦਿਤ ਅਤਿਰਿਕਤ ਬਿਜਲੀ ਨੂੰ ਕੇਐੱਸਈਬੀ ਬਿਜਲੀ ਗ੍ਰਿੱਡ ਵਿੱਚ ਦੇ ਦਿੱਤੀ ਜਾਵੇਗੀ।
*******
ਵੀਐੱਮ/ਏਐੱਨ/ਐੱਮਐੱਸ
(Release ID: 1640783)
Visitor Counter : 163