ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਪੀਐੱਮਜੀਕੇਏਵਾਈ-2 ਤਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੁੱਲ 19.32 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਗਿਆ ਹੈ

ਆਤਮ ਨਿਰਭਰ ਭਾਰਤ ਮੁਹਿੰਮ ਦੇ ਤਹਿਤ ਮਈ ਵਿੱਚ 2.40 ਕਰੋੜ ਲਾਭਾਰਥੀਆਂ ਨੂੰ ਅਤੇ ਜੂਨ 2020 ਵਿੱਚ 2.47 ਕਰੋੜ ਲਾਭਾਰਥੀਆਂ ਨੂੰ 2,43,092 ਮੀਟ੍ਰਿਕ ਟਨ ਅਨਾਜ ਵੰਡਿਆ ਗਿਆ; 11,678 ਮੀਟ੍ਰਿਕ ਟਨ ਚਣੇ ਵੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਵੰਡੇ ਗਏ

Posted On: 22 JUL 2020 6:37PM by PIB Chandigarh

ਕੁੱਲ ਅਨਾਜ ਭੰਡਾਰ:

 

ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੀ 21.07.2020 ਦੀ ਰਿਪੋਰਟ ਅਨੁਸਾਰ, ਐੱਫਸੀਆਈ ਕੋਲ ਇਸ ਸਮੇਂ 253.28 ਲੱਖ ਮੀਟ੍ਰਿਕ ਟਨ ਚਾਵਲ ਅਤੇ 531.05 ਲੱਖ ਮੀਟ੍ਰਿਕ ਟਨ ਕਣਕ ਦਾ ਭੰਡਾਰ ਹੈ। ਇਸ ਲਈ, ਕੁੱਲ 784.33 ਲੱਖ ਮੀਟ੍ਰਿਕ ਟਨ ਅਨਾਜ ਭੰਡਾਰ (ਕਣਕ ਅਤੇ ਝੋਨੇ ਦੀ ਚੱਲ ਰਹੀ ਖਰੀਦ ਨੂੰ ਛੱਡ ਕੇ, ਜੋ ਅਜੇ ਤੱਕ ਗੋਦਾਮ ਨਹੀਂ ਪਹੁੰਚੀ ਹੈ) ਉਪਲਬਧ ਹੈ।  ਐੱਨਐੱਫਐੱਸਏ, ਪੀਐੱਮਜੀਕੇਏਵਾਈ ਅਤੇ ਹੋਰ ਭਲਾਈ ਸਕੀਮਾਂ ਤਹਿਤ ਇੱਕ ਮਹੀਨੇ ਲਈ ਲਗਭਗ 95 ਲੱਖ ਮੀਟ੍ਰਿਕ ਟਨ ਅਨਾਜ ਦੀ ਲੋੜ ਹੈ।

 

ਲੌਕਡਾਊਨ ਤੋਂ ਬਾਅਦ ਤਕਰੀਬਨ 139.97 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਜਾ ਚੁੱਕਾ ਹੈ ਅਤੇ 4999 ਰੇਲ ਰੈਕਾਂ ਰਾਹੀਂ ਢੋਆ ਢੁਆਈ ਕੀਤੀ ਗਈ ਹੈ ਅਤੇ ਕੁੱਲ 285.07 ਲੱਖ ਮੀਟ੍ਰਿਕ ਟਨ ਅਨਾਜ 30 ਜੂਨ 2020 ਤੱਕ ਲਿਜਾਇਆ ਜਾ ਚੁੱਕਾ ਹੈ। 1 ਜੁਲਾਈ 2020 ਤੋਂ ਹੁਣ ਤੱਕ 26.69 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਗਿਆ ਹੈ ਅਤੇ 953 ਰੇਲ ਰੈਕਾਂ ਰਾਹੀਂ ਲਿਜਾਇਆ ਗਿਆ ਹੈ। ਰੇਲ ਮਾਰਗ ਤੋਂ ਇਲਾਵਾ ਸੜਕਾਂ ਅਤੇ ਜਲ ਮਾਰਗਾਂ ਰਾਹੀਂ ਵੀ ਢੋਆ-ਢੁਆਈ ਕੀਤੀ ਗਈ ਸੀ। 1 ਜੁਲਾਈ 2020 ਤੋਂ ਹੁਣ ਤੱਕ ਕੁੱਲ 50.91 ਲੱਖ ਮੀਟ੍ਰਿਕ ਟਨ ਅਨਾਜ ਲਿਜਾਇਆ ਗਿਆ ਹੈ। 1 ਜੁਲਾਈ 2020 ਤੋਂ ਕੁੱਲ 1.63 ਲੱਖ ਮੀਟ੍ਰਿਕ ਟਨ ਅਨਾਜ  ਉੱਤਰ-ਪੂਰਬੀ ਰਾਜਾਂ ਨੂੰ ਭੇਜਿਆ ਗਿਆ ਹੈ।

 

 ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ -1

ਅਨਾਜ (ਚਾਵਲ / ਕਣਕ):

 

ਪੀਐੱਮਜੀਕੇਏਵਾਈ  ਤਹਿਤ, 3 ਮਹੀਨਿਆਂ ਅਪ੍ਰੈਲ, ਮਈ ਅਤੇ ਜੂਨ 2020 ਲਈ, ਕੁੱਲ 119.5 ਲੱਖ ਮੀਟ੍ਰਿਕ ਟਨ ਅਨਾਜ (104.3 ਲੱਖ ਮੀਟ੍ਰਿਕ ਟਨ ਚਾਵਲ ਅਤੇ 15.2 ਲੱਖ ਮੀਟ੍ਰਿਕ ਟਨ ਕਣਕ) ਲੋੜੀਂਦਾ ਸੀ, ਜਿਸ ਵਿੱਚੋਂ 101.51 ਲੱਖ ਮੀਟ੍ਰਿਕ ਟਨ ਚਾਵਲ ਅਤੇ 15.01 ਲੱਖ ਮੀਟ੍ਰਿਕ ਟਨ ਕਣਕ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਚੁਕਾਈ ਕਰ ਲਈ ਹੈ। ਕੁੱਲ 117.08 ਲੱਖ ਮੀਟ੍ਰਿਕ ਟਨ ਅਨਾਜ ਚੁੱਕ ਲਿਆ ਗਿਆ ਹੈ। ਅਪ੍ਰੈਲ 2020 ਦੇ ਮਹੀਨੇ ਵਿੱਚ 37.43 ਲੱਖ ਮੀਟ੍ਰਿਕ ਟਨ (94 %) ਅਨਾਜ 74.86 ਕਰੋੜ ਲਾਭਾਰਥੀਆਂ ਨੂੰ ਵੰਡਿਆ ਗਿਆ ਹੈ , ਮਈ 2020 ਵਿੱਚ ਕੁੱਲ 37.41ਲੱਖ ਮੀਟ੍ਰਿਕ ਟਨ(94 %) ਅਨਾਜ 74. 82 ਕਰੋੜ ਲਾਭਾਰਥੀਆਂ ਨੂੰ ਵੰਡਿਆ ਗਿਆ ਅਤੇ ਜੂਨ 2020 ਵਿੱਚ 36.19 ਲੱਖ ਮੀਟ੍ਰਿਕ ਟਨ (91%) ਅਨਾਜ 72.82 ਕਰੋੜ ਲਾਭਾਰਥੀਆਂ (ਜੂਨ ਮਹੀਨੇ ਦੀ ਵੰਡ ਅਜੇ ਜਾਰੀ ਹੈ)ਨੂੰ ਵੰਡਿਆ ਗਿਆ ਹੈ। ਤਿੰਨ ਮਹੀਨਿਆਂ ਵਿੱਚ ਲਗਭਗ 93 % ਕੁੱਲ ਵੰਡ ਕੀਤੀ ਗਈ ਹੈ।

 

ਦਾਲ਼ਾਂ :

 

ਦਾਲ਼ਾਂ ਦੇ ਸਬੰਧ ਵਿੱਚ, ਤਿੰਨ ਮਹੀਨਿਆਂ ਲਈ ਕੁੱਲ ਲੋੜ 5.87 ਲੱਖ ਮੀਟ੍ਰਿਕ ਟਨ ਸੀ। ਹੁਣ ਤੱਕ 5.83 ਲੱਖ ਮੀਟ੍ਰਿਕ ਟਨ ਦਾਲ਼ਾਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੀਆਂ ਗਈਆਂ ਹਨ ਅਤੇ 5.79 ਲੱਖ ਮੀਟ੍ਰਿਕ ਟਨ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਹੁੰਚੀਆਂ ਹਨ, ਜਦਕਿ 4.89 ਲੱਖ ਮੀਟ੍ਰਿਕ ਟਨ ਦਾਲ਼ਾਂ ਵੰਡੀਆਂ ਗਈਆਂ ਹਨ।

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ -2:

ਅਨਾਜ (ਚਾਵਲ / ਕਣਕ):

01 ਜੁਲਾਈ 2020 ਤੋਂ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ-2 ਸ਼ੁਰੂ ਹੋ ਗਈ ਹੈ, ਜੋ ਕਿ ਨਵੰਬਰ 2020 ਤੱਕ ਜਾਰੀ ਰਹੇਗੀ। ਇਸ ਸਮੇਂ ਦੌਰਾਨ, ਕੁੱਲ 201 ਲੱਖ ਮੀਟ੍ਰਿਕ ਟਨ ਅਨਾਜ 81 ਕਰੋੜ ਲਾਭਾਰਥੀਆਂ ਵਿੱਚ ਵੰਡਿਆ ਜਾਵੇਗਾ ਅਤੇ ਨਾਲ ਹੀ ਕੁੱਲ 12 ਲੱਖ ਮੀਟ੍ਰਿਕ ਟਨ ਸਾਬਤ ਚਣਾ 19.4 ਕਰੋੜ ਪਰਿਵਾਰਾਂ ਨੂੰ ਦਿੱਤਾ ਜਾਵੇਗਾ ।

 

ਜੁਲਾਈ ਤੋਂ ਨਵੰਬਰ 2020 ਤੱਕ 5 ਮਹੀਨਿਆਂ ਦੀ ਮਿਆਦ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੁੱਲ 201.08 ਲੱਖ ਮੀਟ੍ਰਿਕ ਟਨ ਅਨਾਜ ਅਲਾਟ ਕੀਤਾ ਗਿਆ ਹੈ। ਇਸ ਵਿੱਚ 91.14 ਲੱਖ ਮੀਟ੍ਰਿਕ ਟਨ ਅਤੇ 109.94 ਲੱਖ ਮੀਟ੍ਰਿਕ ਟਨ ਚਾਵਲ ਸ਼ਾਮਲ ਹਨ। ਕੁੱਲ 19.32 ਲੱਖ ਮੀਟ੍ਰਿਕ ਟਨ ਅਨਾਜ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਚੁੱਕਿਆ ਗਿਆ ਹੈ। ਭਾਰਤ ਸਰਕਾਰ ਇਸ ਯੋਜਨਾ ਤਹਿਤ 76,062 ਕਰੋੜ ਲਗਭਗ ਰੁਪਏ ਦਾ 100% ਵਿੱਤੀ ਬੋਝ ਸਹਿ ਰਹੀ ਹੈ। ਕਣਕ ਕੇਵਲ  4 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਲਾਟ ਕੀਤੀ ਗਈ ਹੈ,ਚਾਵਲ 15 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਲਾਟ ਕੀਤੇ ਗਏ ਹਨ ਅਤੇ ਚਾਵਲ ਅਤੇ ਕਣਕ ਦੋਵੇਂ ਬਾਕੀ 17 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਲਾਟ ਕੀਤੇ ਗਏ ਹਨ।

 

ਦਾਲ਼ਾਂ :

 

ਦਾਲ਼ਾਂ ਦੇ ਸਬੰਧ ਵਿੱਚ, ਅਗਲੇ ਪੰਜ ਮਹੀਨਿਆਂ ਲਈ ਕੁੱਲ 12 ਲੱਖ ਮੀਟ੍ਰਿਕ ਟਨ ਦੀ ਲੋੜ ਹੈ। ਭਾਰਤ ਸਰਕਾਰ ਇਸ ਯੋਜਨਾ ਤਹਿਤ ਲਗਭਗ 6849 ਕਰੋੜ ਰੁਪਏ ਦਾ 100 %  ਵਿੱਤੀ ਬੋਝ ਸਹਿ ਰਹੀ ਹੈ। 15 ਜੁਲਾਈ 2020 ਨੂੰ ਕੁੱਲ 10.38 ਲੱਖ ਮੀਟ੍ਰਿਕ ਟਨ ਦਾਲ਼ਾਂ (ਤੁਰ -5.48 ਲੱਖ ਮੀਟ੍ਰਿਕ ਟਨ, ਮੂੰਗ -1.13 ਲੱਖ ਮੀਟ੍ਰਿਕ ਟਨ, ਉੜਦ -2.19 ਲੱਖ ਮੀਟ੍ਰਿਕ ਟਨ, ਚਣਾ -1.30 ਲੱਖ ਮੀਟ੍ਰਿਕ ਟਨ ਅਤੇ ਮਸਰ-0.27 ਲੱਖ ਮੀਟ੍ਰਿਕ ਟਨ) ਭੰਡਾਰ ਵਿੱਚ ਉਪਲਬਧ ਹਨ। ਲਗਭਗ 22.52 ਲੱਖ ਮੀਟ੍ਰਿਕ ਟਨ ਚਣਾ ਪੀਐੱਸਐੱਸ ਸਟਾਕ ਵਿੱਚ ਉਪਲਬਧ ਹੈ ਅਤੇ ਪੀਐੱਸਐੱਫ ਸਟਾਕ ਵਿੱਚ 1.30 ਲੱਖ ਮੀਟ੍ਰਿਕ ਟਨ ਚਣਾ ਉਪਲਬਧ ਹੈ।

 

ਪ੍ਰਵਾਸੀ ਮਜ਼ਦੂਰਾਂ ਨੂੰ ਅਨਾਜ ਦੀ ਵੰਡ(ਆਤਮਾ ਨਿਰਭਰ ਭਾਰਤ ਪੈਕੇਜ):

 

ਆਤਮਾ ਨਿਰਭਰ ਭਾਰਤ ਪੈਕੇਜ ਦੇ ਤਹਿਤ, ਭਾਰਤ ਸਰਕਾਰ ਨੇ ਫੈਸਲਾ ਲਿਆ ਹੈ ਕਿ ਤਕਰੀਬਨ 8 ਕਰੋੜ ਪ੍ਰਵਾਸੀ ਮਜ਼ਦੂਰ, ਫਸੇ ਅਤੇ ਲੋੜਵੰਦ ਪਰਿਵਾਰਾਂ ਨੂੰ 8 ਲੱਖ ਮੀਟ੍ਰਿਕ ਟਨ ਅਨਾਜ ਮੁਹੱਈਆ ਕਰਵਾਇਆ ਜਾਵੇਗਾ, ਜਿਹੜੇ ਐੱਨਐੱਫਐੱਸਏ ਜਾਂ ਰਾਜ ਸਕੀਮ ਦੇ ਪੀਡੀਐੱਸ ਕਾਰਡ ਦੇ ਅਧੀਨ ਨਹੀਂ ਹਨ। ਹਰ ਵਿਅਕਤੀ ਨੂੰ 5 ਕਿਲੋਗ੍ਰਾਮ ਅਨਾਜ ਮਈ ਅਤੇ ਜੂਨ ਦੇ ਮਹੀਨਿਆਂ ਲਈ ਸਾਰੇ ਪ੍ਰਵਾਸੀਆਂ ਨੂੰ ਮੁਫਤ ਵੰਡਿਆ ਜਾਣਾ ਸੀ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 6.39 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਹੈ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਲਾਭਾਰਥੀਆਂ ਨੂੰ (ਮਈ ਵਿੱਚ 2.40 ਕਰੋੜ ਅਤੇ ਜੂਨ ਵਿੱਚ 2.47 ਕਰੋੜ) ਅਨਾਜ ਦੀ ਵੰਡ ਕੀਤੀ ਹੈ।

 

ਭਾਰਤ ਸਰਕਾਰ ਨੇ ਅੰਦਾਜ਼ਨ 1.96 ਕਰੋੜ ਪ੍ਰਵਾਸੀ ਪਰਿਵਾਰਾਂ ਲਈ 39,000 ਮੀਟ੍ਰਿਕ ਟਨ  ਚਣੇ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਅੰਦਾਜ਼ਨ 8 ਕਰੋੜ ਪ੍ਰਵਾਸੀ ਮਜ਼ਦੂਰ, ਫਸੇ ਅਤੇ ਲੋੜਵੰਦ ਪਰਿਵਾਰ, ਜੋ ਐੱਨਐੱਫਐੱਸਏ ਜਾਂ ਰਾਜ  ਪੀਡੀਐੱਸ ਯੋਜਨਾ ਦੇ ਅਧੀਨ ਨਹੀਂ ਆਉਂਦੇ , ਨੂੰ ਮਈ ਅਤੇ ਜੂਨ ਮਹੀਨੇ ਲਈ ਪ੍ਰਤੀ ਪਰਿਵਾਰ ਇੱਕ ਕਿਲੋਗ੍ਰਾਮ ਮੁਫ਼ਤ ਚਣਾ /ਦਾਲ਼ ਦਿੱਤੀ ਜਾਏਗੀ। ਚਣਾ/ਦਾਲ਼ ਦੀ ਇਹ ਅਲਾਟਮੈਂਟ ਰਾਜਾਂ ਦੀ ਲੋੜ ਅਨੁਸਾਰ ਕੀਤੀ ਜਾ ਰਹੀ ਹੈ। ਲਗਭਗ 33,745 ਮੀਟ੍ਰਿਕ ਟਨ ਚਣਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜਿਆ ਗਿਆ ਹੈ। ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੁੱਲ 33,378 ਮੀਟ੍ਰਿਕ ਟਨ ਚਣਾ ਚੁੱਕ ਲਿਆ ਗਿਆ ਹੈ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੁੱਲ 11,678 ਮੀਟ੍ਰਿਕ ਟਨ ਚਣਾ ਵੰਡਿਆ ਗਿਆ ਹੈ।

 

ਭਾਰਤ ਸਰਕਾਰ ਇਸ ਯੋਜਨਾ ਤਹਿਤ ਅਨਾਜ ਲਈ 3,109 ਕਰੋੜ ਅਤੇ ਚਣੇ ਲਈ 280 ਕਰੋੜ ਰੁਪਏ ਦਾ 100 % ਵਿੱਤੀ ਬੋਝ ਸਹਿ ਰਹੀ ਹੈ। ਖਰਚ ਕੀਤੇ ਜਾਣਗੇ। ਆਤਮਾ ਨਿਰਭਰ ਭਾਰਤ ਮੁਹਿੰਮ ਦੇ ਲਾਭਾਰਥੀਆਂ ਨੂੰ ਬਕਾਇਆ ਮੁਫਤ ਅਨਾਜ ਵੰਡਣ ਦੀ ਮਿਆਦ 31 ਅਗਸਤ 2020 ਤੱਕ ਹੋਰ ਵਧਾ ਦਿੱਤੀ ਗਈ ਹੈ।

 

ਅਨਾਜ ਦੀ ਖਰੀਦ:

 

21.07.2020 ਤੱਕ, ਕੁੱਲ 389.74 ਲੱਖ ਮੀਟ੍ਰਿਕ ਟਨ ਕਣਕ (ਆਰਐੱਮਐੱਸ 2020-21) ਅਤੇ 751.10 ਲੱਖ ਮੀਟ੍ਰਿਕ ਟਨ ਚਾਵਲ (ਕੇਐੱਮਐੱਸ  2019- 20) ਦੀ ਖਰੀਦ ਕੀਤੀ ਗਈ ਸੀ।

 

ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ:

 

01 ਜੂਨ 2020 ਤੱਕ, ਵਨ ਨੇਸ਼ਨ,ਵਨ ਰਾਸ਼ਨ ਕਾਰਡ ਸਕੀਮ 20 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਚਾਲੂ ਹੈ, ਭਾਵ - ਆਂਧਰ ਪ੍ਰਦੇਸ਼, ਬਿਹਾਰ, ਦਮਨ ਅਤੇ ਦਿਊ (ਦਾਦਰਾ ਅਤੇ ਨਗਰ ਹਵੇਲੀ), ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਕੇਰਲ , ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਿਜ਼ੋਰਮ, ਓਡੀਸ਼ਾ, ਪੰਜਾਬ, ਰਾਜਸਥਾਨ, ਸਿੱਕਮ, ਉੱਤਰ ਪ੍ਰਦੇਸ਼, ਤੇਲੰਗਾਨਾ ਅਤੇ ਤ੍ਰਿਪੁਰਾ ਵਿੱਚ । 31 ਮਾਰਚ 2021 ਤੱਕ ਬਾਕੀ ਰਹਿੰਦੇ ਸਾਰੇ ਰਾਜਾਂ ਨੂੰ ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ ਸਕੀਮ ਵਿੱਚ ਸ਼ਾਮਲ ਕਰ ਲਿਆ ਜਾਵੇਗਾ ਅਤੇ ਇਹ ਯੋਜਨਾ ਪੂਰੇ ਭਾਰਤ ਵਿੱਚ ਚਾਲੂ ਹੋ ਜਾਵੇਗੀ। ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ ਅਧੀਨ ਬਾਕੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਕੀਮ ਦਾ ਵੇਰਵਾ ਅਤੇ ਸਥਿਤੀ ਹੇਠਾਂ ਦਿੱਤੀ ਹੈ: -

 

ਲੜੀ ਨੰਬਰ

ਰਾਜ

ਈਪੀਓਐੱਸ ਦਾ%

ਰਾਸ਼ਨ ਕਾਰਡਾਂ ਦੀ ਮੁੱਢਲੀ ਸੀਡਿੰਗ (%)

ਯੋਜਨਾ ਵਿੱਚ ਸ਼ਾਮਲ ਹੋਣ ਦੀ ਸੰਭਾਵਿਤ ਮਿਤੀ

1

ਅੰਡੇਮਾਨ ਅਤੇ ਨਿਕੋਬਾਰ

96%

98%

1 ਅਗਸਤ 2020

2

ਮਣੀਪੁਰ

61%

83%

1 ਅਗਸਤ 2020

3

ਨਾਗਾਲੈਂਡ

96%

73%

1 ਅਗਸਤ 2020

4

ਜੰਮੂ ਕਸ਼ਮੀਰ

99%

100%

ਇਹ ਯੋਜਨਾ ਕੁਝ ਜ਼ਿਲ੍ਹਿਆਂ ਵਿੱਚ 1 ਅਗਸਤ 2020 ਨੂੰ  ਅਤੇ ਬਾਕੀ ਜ਼ਿਲ੍ਹਿਆਂ ਵਿੱਚ 1 ਨਵੰਬਰ, 2020 ਤੋਂ ਲਾਗੂ ਹੋਵੇਗੀ।

5

ਛੱਤੀਸਗੜ੍ਹ

98%

98%

31 ਅਗਸਤ 2020

6

ਉੱਤਰਾਖੰਡ

77%

95%

1 ਸਤੰਬਰ 2020

7

ਤਮਿਲ ਨਾਡੂ

100%

100%

1 ਅਕਤੂਬਰ 2020

8

ਲੱਦਾਖ

100%

91%

1 ਅਕਤੂਬਰ 2020

9

ਦਿੱਲੀ

0%

100%

1 ਅਕਤੂਬਰ 2020

10

ਮੇਘਾਲਿਆ

0%

1%

1 ਦਸੰਬਰ 2020

11

ਪੱਛਮ ਬੰਗਾਲ

96%

80%

1 ਜਨਵਰੀ 2021

12

ਅਰੁਣਾਚਲ ਪ੍ਰਦੇਸ਼

1%

57%

1 ਜਨਵਰੀ 2021

13

ਅਸਾਮ

0%

0%

 

14

ਲਕਸ਼ਦੀਪ

100%

100% (ਡੀਬੀਟੀ)

 

15

ਪੁਦੂਚੇਰੀ

0%

100% (ਡੀਬੀਟੀ)

ਡੀਬੀਟੀ

16

ਚੰਡੀਗੜ੍ਹ

0%

99%( ਡੀਬੀਟੀ)

ਡੀਬੀਟੀ

 

****

 

ਏਪੀਐੱਸ/ਐੱਸਜੀ/ਐੱਮਐੱਸ
 


(Release ID: 1640542) Visitor Counter : 218