ਕਿਰਤ ਤੇ ਰੋਜ਼ਗਾਰ ਮੰਤਰਾਲਾ

ਖੇਤੀ ਅਤੇ ਗ੍ਰਾਮੀਣ ਮਜ਼ਦੂਰਾਂ ਲਈ ਅਖਿਲ ਭਾਰਤੀ ਉਪਭੋਗਤਾ ਮੁੱਲ ਸੂਚਕ ਅੰਕ-ਜੂਨ 2020

Posted On: 20 JUL 2020 3:16PM by PIB Chandigarh

ਜੂਨ, 2020 ਵਿੱਚ ਖੇਤੀ ਮਜ਼ਦੂਰਾਂ ਅਤੇ ਗ੍ਰਾਮੀਣ ਮਜ਼ਦੂਰਾਂ ਲਈ ਅਖਿਲ ਭਾਰਤੀ ਉਪਭੋਗਤਾ ਮੁੱਲ ਸੂਚਕ ਅੰਕ (ਅਧਾਰ ਸਾਲ : 1986-87=100) ਕ੍ਰਮਵਾਰ : 1-1 ਅੰਕ ਘਟ ਕੇ ਕ੍ਰਮਵਾਰ : 1018 (ਇੱਕ ਹਜ਼ਾਰ ਅਠਾਰਾਂ) ਅਤੇ 1024 (ਇੱਕ ਹਜ਼ਾਰ ਚੌਵੀ) ਦੇ ਪੱਧਰ ਤੇ ਪਹੁੰਚ ਗਿਆ। ਖੇਤੀ ਮਜ਼ਦੂਰਾਂ ਅਤੇ ਗ੍ਰਾਮੀਣ ਮਜ਼ਦੂਰਾਂ ਦੇ ਆਮ ਸੂਚਕ ਅੰਕ ਵਿੱਚ ਹੋਈ ਕਮੀ ਵਿੱਚ ਮੁੱਖ ਯੋਗਦਾਨ ਖੁਰਾਕ ਪਦਾਰਥਾਂ ਦਾ ਰਿਹਾ ਜੋ ਕ੍ਰਮਵਾਰ : (-) 1.82 ਅੰਕਾਂ ਅਤੇ (-) 1.58 ਅੰਕਾਂ ਦਾ ਰਿਹਾ। ਮੁੱਖ ਤੌਰ ਤੇ ਇਹ ਕਮੀ ਚਾਵਲ, ਅਰਹਰ ਦੀ ਦਾਲ, ਮਸਰੀ ਦੀ ਦਾਲੀ, ਮੂੰਗਫਲੀ ਦੇ ਤੇਲ, ਬੱਕਰੇ ਦੇ ਮਾਸ, ਪੋਲਟਰੀ, ਸਬਜ਼ੀਆਂ ਅਤੇ ਫਲਾਂ ਆਦਿ ਕੀਮਤਾਂ ਘਟਣ ਦੀ ਵਜ੍ਹਾ ਨਾਲ ਹੋਈ।

 

ਸੂਚਕ ਅੰਕ ਵਿੱਚ ਵਾਧਾ/ਗਿਰਾਵਟ ਹਰ ਰਾਜ ਵਿੱਚ ਵੱਖ ਵੱਖ ਰਹੀ। ਖੇਤੀ ਮਜ਼ਦੂਰਾਂ ਦੇ ਮਾਮਲੇ ਵਿੱਚ ਸੂਚਕ ਅੰਕ ਨੇ 9 ਰਾਜਾਂ ਵਿੱਚ 1 ਤੋਂ 7 ਅੰਕਾਂ ਤੱਕ ਦਾ ਵਾਧਾ ਦਰਸਾਇਆ, ਜਦੋਂਕਿ ਇਸ ਨੇ 9 ਰਾਜਾਂ ਵਿੱਚੋਂ 1 ਤੋਂ 9 ਅੰਕਾਂ ਤੱਕ ਦੀ ਕਮੀ ਦਰਜ ਕੀਤੀ। ਉੱਥੇ ਇਹ ਸੂਚਕ ਅੰਕ ਦੋ ਰਾਜਾਂ-ਰਾਜਸਥਾਨ ਅਤੇ ਮਣੀਪੁਰ ਵਿੱਚ ਸਥਿਰ ਰਿਹਾ। ਤਮਿਲ ਨਾਡੂ ਰਾਜ 1214 ਅੰਕਾਂ ਨਾਲ ਸੂਚਕ ਅੰਕ ਸਾਰਣੀ ਵਿੱਚ ਸਭ ਤੋਂ ਉੱਪਰ ਰਿਹਾ, ਜਦੋਂਕਿ ਹਿਮਾਚਲ ਪ੍ਰਦੇਸ਼ 784 ਅੰਕਾਂ ਨਾਲ ਇਸ ਸਾਰਣੀ ਵਿੱਚ ਸਭ ਤੋਂ ਹੇਠ ਰਿਹਾ।

 

ਗ੍ਰਾਮੀਣ ਮਜ਼ਦੂਰਾਂ ਦੇ ਮਾਮਲੇ ਵਿੱਚ ਸੂਚਕ ਅੰਕ ਨੇ 9 ਰਾਜਾਂ ਵਿੱਚ 1 ਤੋਂ 8 ਅੰਕਾਂ ਤੱਕ ਦਾ ਵਾਧਾ ਦਰਸਾਇਆ, ਜਦੋਂਕਿ ਇਸਨੇ 10 ਰਾਜਾਂ ਵਿੱਚ 2 ਤੋਂ 20 ਅੰਕਾਂ ਤੱਕ ਦੀ ਕਮੀ ਦਰਜ ਕੀਤੀ। ਤਮਿਲ ਨਾਡੂ ਰਾਜ 1199 ਅੰਕਾਂ ਨਾਲ ਸੂਚਕ ਅੰਕ ਸਾਰਣੀ ਵਿੱਚ ਸਭ ਤੋਂ ਉੱਪਰ ਰਿਹਾ, ਜਦੋਂਕਿ ਹਿਮਾਚਲ ਪ੍ਰਦੇਸ਼ 82 ਅੰਕਾਂ ਨਾਲ ਇਸ ਸਾਰਣੀ ਵਿੱਚ ਸਭ ਤੋਂ ਹੇਠ ਰਿਹਾ।

 

ਜਿੱਥੋਂ ਤੱਕ ਰਾਜਾਂ ਦਾ ਸਵਾਲ ਹੈ, ਖੇਤੀ ਮਜ਼ਦੂਰਾਂ ਅਤੇ ਗ੍ਰਾਮੀਣ ਮਜ਼ਦੂਰਾਂ ਲਈ ਉਪਭੋਗਤਾ ਮੁੱਲ ਸੂਚਕ ਅੰਕ ਵਿੱਚ ਸਭ ਤੋਂ ਵੱਧ ਵਾਧਾ ਓਡੀਸਾ ਰਾਜ (ਕ੍ਰਮਵਾਰ: 7 ਅੰਕ ਅਤੇ 8 ਅੰਕ) ਵਿੱਚ ਦਰਜ ਕੀਤਾ ਗਿਆ। ਇੰਨਾ ਵਾਧਾ ਮੁੱਖ ਤੌਰ ਤੇ ਬੱਕਰੇ ਦੇ ਮਾਸ, ਮੱਛੀ ਤਾਜ਼ੀ/ਸੁੱਕੀ, ਸਬਜ਼ੀ, ਫਲ, ਸੂਤੀ ਸਾੜ੍ਹੀ (ਮਿਲ) ਆਦਿ ਦੀਆਂ ਕੀਮਤਾਂ ਵਧਣ ਕਾਰਨ ਦਰਜ ਕੀਤਾ ਗਿਆ। ਇਸਦੇ ਉਲਟ ਖੇਤੀ ਮਜ਼ਦੂਰਾਂ ਅਤੇ ਗ੍ਰਾਮੀਣ ਮਜ਼ਦੂਰਾਂ ਲਈ ਉਪਭੋਗਤਾ ਮੁੱਲ ਸੂਚਕ ਅੰਕ ਵਿੱਚ ਸਭ ਤੋਂ ਵੱਧ ਕਮੀ ਜੰਮੂ-ਕਸ਼ਮੀਰ ਰਾਜ (-19 ਅੰਕ ਅਤੇ -20 ਅੰਕ ਹਰੇਕ) ਵਿੱਚ ਦਰਜ ਕੀਤੀ ਗਈ। ਇਸ ਹੱਦ ਤੱਕ ਕਮੀ ਦਾ ਮੁੱਖ ਕਾਰਨ ਫਲਾਂ ਅਤੇ ਸਬਜ਼ੀਆਂ ਆਦਿ ਦੀਆਂ ਕੀਮਤਾਂ ਘਟਣਾ ਰਿਹਾ।

 

ਉਪਭੋਗਤਾ ਮੁੱਲ ਸੂਚਕ ਅੰਕ-ਖੇਤੀ ਮਜ਼ਦੂਰ (ਸੀਪੀਆਈ-ਏਐੱਲ) ਅਤੇ ਉਪਭੋਗਤਾ ਮੁੱਲ ਸੂਚਕ ਅੰਕ-ਗ੍ਰਾਮੀਣ ਮਜ਼ਦੂਰ (ਸੀਪੀਆਈ-ਆਰਐੱਲ) ਤੇ ਅਧਾਰਿਤ ਬਿੰਦੂ ਦਰ ਬਿੰਦੂ ਮਹਿੰਗਾਈ ਦਰ ਮਈ 2020 ਦੇ ਕ੍ਰਮਵਾਰ : 8.40 ਪ੍ਰਤੀਸ਼ਤ ਅਤੇ 8.12 ਪ੍ਰਤੀਸ਼ਤ ਤੋਂ ਘਟ ਕੇ ਜੂਨ 2020 ਵਿੱਚ ਕ੍ਰਮਵਾਰ : 7.16 ਪ੍ਰਤੀਸ਼ਤ ਅਤੇ 7.00 ਪ੍ਰਤੀਸ਼ਤ ਰਹਿ ਗਈ। ਉਪਭੋਗਤਾ ਮੁੱਲ ਸੂਚਕ ਅੰਕ ਖੇਤੀ ਮਜ਼ਦੂਰ ਅਤੇ ਉਪਭੋਗਤਾ ਮੁੱਲ ਸੂਚਕ ਅੰਕ-ਗ੍ਰਾਮੀਣ ਮਜ਼ਦੂਰ ਦੇ ਖੁਰਾਕ ਸੂਚਕ ਅੰਕ ਤੇ ਅਧਾਰਿਤ ਮਹਿੰਗਾਈ ਦਰ ਜੂਨ 2020 ਵਿੱਚ ਕ੍ਰਮਵਾਰ : (+) 8.57 ਪ੍ਰਤੀਸ਼ਤ ਅਤੇ (+) 8.41 ਪ੍ਰਤੀਸ਼ਤ ਆਂਕੀ ਗਈ।

 

ਅਖਿਲ ਭਾਰਤੀ ਉਪਭੋਗਤਾ ਮੁੱਲ ਸੂਚਕ ਅੰਕ (ਆਮ ਅਤੇ ਸਮੂਹ ਵਾਰ)

 

ਸਮੂਹ

ਖੇਤੀ ਮਜ਼ਦੂਰ

ਗ੍ਰਾਮੀਣ ਮਜ਼ਦੂਰ

 

ਮਈ , 2020

ਜੂਨ , 2020

ਮਈ , 2020

ਜੂਨ , 2020

ਆਮ ਸੂਚਕ ਅੰਕ

1019

1018

1025

1024

ਖੁਰਾਕ ਪਦਾਰਥ

977

977

977

977

ਪਾਨ, ਸੁਪਾਰੀ ਆਦਿ

1665

1674

1678

1686

ਈਂਧਣ ਅਤੇ ਲਾਈਟ

1105

1099

1099

1094

ਕੱਪੜੇ, ਬਿਸਤਰ ਅਤੇ ਫੁਟਵਿਅਰ

1003

1004

1022

1026

ਫੁਟਕਲ

1020

1025

1025

1030

 

****

ਆਰਸੀਜੇ/ਐੱਸਕੇਪੀ/ਆਈਏ



(Release ID: 1640107) Visitor Counter : 187