ਰੇਲ ਮੰਤਰਾਲਾ
ਪ੍ਰਾਈਵੇਟ ਟ੍ਰੇਨਾਂ ਚਲਾਏ ਜਾਣ ਦੇ ਸਟੀਕ ਸਮੇਂ ਬਾਰੇ ਸਪਸ਼ਟੀਕਰਨ
प्रविष्टि तिथि:
19 JUL 2020 12:43PM by PIB Chandigarh
ਮੀਡੀਆ ਦੇ ਇੱਕ ਵਰਗ ਵਿੱਚ “ਪ੍ਰਾਈਵੇਟ ਟ੍ਰੇਨਾਂ ਸ਼ੁਰੂ ਕਰਨ ਦਾ ਨਿਰਧਾਰਿਤ ਸਮਾਂ” ਸਿਰਲੇਖ ਨਾਲ ਛਪੇ ਸਮਾਚਾਰ ‘ਤੇ ਕਿਰਪਾ ਕਰਕੇ ਗੌਰ ਕਰੋ, ਜਿਸ ਵਿੱਚ ਇਹ ਉਲੇਖ ਕੀਤਾ ਗਿਆ ਹੈ ਕਿ “ਪ੍ਰਾਈਵੇਟ ਟ੍ਰੇਨਸ ਪ੍ਰੋਜੈਕਟ ਮਾਰਚ 2024 ਵਿੱਚ ਸ਼ੁਰੂ ਹੋਵੇਗਾ।”
ਉਜ ਤਾਂ ਇਸ ਸਬੰਧ ਵਿੱਚ ਸਪਸ਼ਟੀਕਰਨ ਕੱਲ੍ਹ ਯਾਨੀ 18 ਜੁਲਾਈ 2020 ਨੂੰ ਹੀ ਮੀਡੀਆ ਗਰੁੱਪ ਨੂੰ ਦੇ ਦਿੱਤਾ ਗਿਆ ਸੀ, ਜਿਸ ਨੂੰ ਇੱਕ ਵਾਰ ਫਿਰ ਦੁਹਰਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪ੍ਰਾਈਵੇਟ ਟ੍ਰੇਨਾਂ ਨੂੰ ਮਾਰਚ 2023 ਤੋਂ ਚਲਾਉਣਾ ਨਿਰਧਾਰਿਤ ਕੀਤਾ ਗਿਆ ਹੈ।
ਇਸ ਨਾਲ ਸਬੰਧਿਤ ਟੈਂਡਰ ਨੂੰ ਮਾਰਚ 2021 ਤੱਕ ਅੰਤਿਮ ਰੂਪ ਦੇ ਦਿੱਤਾ ਜਾਵੇਗਾ ਅਤੇ ਟ੍ਰੇਨਾਂ ਮਾਰਚ 2023 ਤੋਂ ਸੰਚਾਲਿਤ ਕੀਤੀਆਂ ਜਾਣਗੀਆਂ।
ਜੇਕਰ ਕਿਸੇ ਵੀ ਵਜ੍ਹਾ ਨਾਲ ਕੋਈ ਗਲਤਫਹਿਮੀ ਪੈਦਾ ਹੋਈ ਹੈ, ਤਾਂ ਉਪਰੋਕਤ ਤੱਥਾਂ ਨੂੰ ਹੀ ਅਸਲੀ ਸਰਕਾਰੀ ਬਿਆਨ ਮੰਨਿਆ ਜਾ ਸਕਦਾ ਹੈ।
*****
ਡੀਜੇਐੱਨ/ਐੱਸਜੀ/ਐੱਮਕੇਵੀ
(रिलीज़ आईडी: 1639867)
आगंतुक पटल : 226