ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ ਨੇ ਕੰਮ ਵਾਲੀ ਥਾਂ ਲਈ ਕੋਵਿਡ-ਸੁਰੱਖਿਆ ਸਿਸਟਮ (ਕੌਪਸ) ਵਿਕਸਿਤ ਕੀਤਾ
Posted On:
19 JUL 2020 12:04PM by PIB Chandigarh
ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ ਨੇ ਕੰਮ ਵਾਲੇ ਸਥਾਨ ਲਈ ਕੋਵਿਡ ਸੁਰੱਖਿਆ ਸਿਸਟਮ (ਕੌਪਸ) ਵਿਕਸਿਤ ਕੀਤਾ ਹੈ ਜੋ ਕਿ ਮੌਜੂਦਾ ਮਹਾਮਾਰੀ ਦੇ ਸਮੇਂ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ (ਗੇਮ ਚੇਂਜਰ) ਸਿੱਧ ਹੋਵੇਗਾ। ਪ੍ਰੋ. (ਡਾ.) ਹਰੀਸ਼ ਹਿਰਾਨੀ, ਡਾਇਰੈਕਟਰ ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ ਨੇ ਕੰਮ ਵਾਲੀ ਥਾਂ ਲਈ ਕੌਪਸ ਤੋਂ ਪਰਦਾ ਹਟਾਉਂਦੇ ਹੋਏ ਕਿਹਾ, ''ਸਿਹਤ ਸੰਭਾਲ ਵਰਕਰਾਂ ਤੋਂ ਇਲਾਵਾ ਕਿਸੇ ਵੀ ਸੰਗਠਨ ਦੇ ਫਰੰਟਲਾਈਨ ਸੁਰੱਖਿਆ ਗਾਰਡਜ਼ ਲਈ ਵੀ ਕੋਵਿਡ ਸੰਕ੍ਰਮਿਤ ਵਿਅਕਤੀਆਂ ਅਤੇ ਦੂਸ਼ਿਤ ਵਸਤਾਂ ਰਾਹੀਂ ਕਾਫੀ ਖਤਰਨਾਕ ਹੁੰਦਾ ਹੈ। ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ, ਨਿਕਟ ਭਵਿੱਖ ਵਿੱਚ ਇੱਕ ਡਿਜੀਟਲ ਐਂਟਰੀ ਮੈਨੇਜਮੈਂਟ ਸਿਸਟਮਜ਼ ਵਿਕਸਿਤ ਕਰ ਰਿਹਾ ਹੈ ਜਿਸ ਵਿੱਚ ਕੰਮ ਦਾ ਵਹਾਅ ਆਟੋਮੇਟਿਡ ਢੰਗ ਨਾਲ ਹੋਵੇਗਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਇੰਟਰਸਟ ਆਵ੍ ਥਿੰਗਜ਼ ਉੱਤੇ ਅਧਾਰਿਤ ਹੋਵੇਗਾ। ਕੰਮ ਵਾਲੀ ਥਾਂ ਲਈ ਕੋਪਸ ਵਿੱਚ ਸੰਪਰਕ ਰਹਿਤ ਸੋਲਰ ਅਧਾਰਿਤ ਇੰਟੈਲੀਜੈਂਟ ਮਾਸਕ ਆਟੋਮੇਟਿਡ ਡਿਸਪੈਂਸਿੰਗ ਯੂਨਿਟ ਕਮ ਥਰਮਲ ਸਕੈਨਰ (ਇੰਟੈਲੀਮਾਸਟ), ਟੱਚਲੈਸ ਨਲ (ਟੌਫ) ਅਤੇ 360 ਡਿਗਰੀ ਕਾਰ ਫਲਸ਼ਰ ਸ਼ਾਮਲ ਹਨ ਅਤੇ ਇਹ ਇਸ ਵੇਲੇ ਟੈਕਨੋਲੋਜੀ ਤਬਾਦਲੇ ਅਤੇ ਉਤਪਾਦ ਆਰਡਰਾਂ ਲਈ ਮਿਲ ਰਹੇ ਹਨ।"
ਡਾ. ਹਿਰਾਨੀ ਨੇ ਹੋਰ ਕਿਹਾ, "ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ ਦਾ ਉਦੇਸ਼ ਸਟਾਰਟ ਅੱਪਸ ਅਤੇ ਉਨ੍ਹਾਂ ਉੱਦਮਾਂ ਦੀ ਹਿਮਾਇਤ ਕਰਨਾ ਅਤੇ ਉਨ੍ਹਾਂ ਦੇ ਨਾਲ ਚਲਣਾ ਹੈ ਜੋ ਕਿ ਆਪਣੀਆਂ ਟੈਕਨੋਲੋਜੀਆਂ ਨੂੰ ਵਿਕਸਿਤ ਕਰ ਰਹੇ ਹਨ ਤਾਕਿ ਉਨ੍ਹਾਂ ਦੀਆਂ ਖਾਹਿਸ਼ਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਆਪਣੀ ਇਨੋਵੇਟਿਵ ਸਮਰੱਥਾ ਦੇ ਪ੍ਰਗਟਾਵੇ ਲਈ ਪਲੇਟਫਾਰਮ ਮਿਲ ਸਕੇ। ਇਸ ਵੇਲੇ ਸੀਐੱਸਆਈਆਰ-ਸੀਐੱਮਈਆਰਆਈ ਮੁੱਖ ਤੌਰ ‘ਤੇ ਭਾਰਤ ਵਿੱਚ ਬਣਨ ਵਾਲੇ ਉਤਪਾਦਾਂ ਨੂੰ ਵਿਕਸਿਤ ਕਰਨ ਉੱਤੇ ਧਿਆਨ ਦੇ ਰਹੇ ਹਨ, ਜੋ ਕਿ ਨਤੀਜੇ ਵਜੋਂ ਭਾਰਤ ਸਰਕਾਰ ਦੀ ਆਤਮ ਨਿਰਭਰ ਭਾਰਤ ਫਲੈਗਸ਼ਿਪ ਪਹਿਲਕਦਮੀ ਨੂੰ ਉਤਸ਼ਾਹਿਤ ਕਰਨਗੇ।"
ਕੌਪਸ ਹੇਠ ਲਿਖੀਆਂ ਟੈਕਨੋਲੋਜੀਆਂ ਦਾ ਮਿਸ਼ਰਨ ਹੈ -
1. ਸੋਲਰ ਅਧਾਰਿਤ ਇੰਟੈਲੀਜੈਂਟ ਮਾਸਕ ਆਟੋਮੇਟਿਡ ਡਿਸਪੈਂਸਿੰਗ ਯੂਨਿਟ ਕਮ ਥਰਮਲ ਸਕੈਨਰ (ਇੰਟੈਲੀਮਾਸਟ) - ਸੋਲਰ ਅਧਾਰਿਤ ਇੰਟੈਲੀਮਾਸਟ ਇੱਕ ਇੰਟੈਲੀਜੈਂਟ ਨਿਗਰਾਨੀ ਬੂਥ ਹੈ ਜੋ ਕਿ ਸਰੀਰ ਦੇ ਤਾਪਮਾਨ ਦਾ ਪਤਾ ਲਗਾਉਂਦਾ ਹੈ ਅਤੇ ਨਾਲ ਹੀ ਇਹ ਵੀ ਦੇਖਦਾ ਹੈ ਕਿ ਵਿਅਕਤੀ ਨੇ ਚਿਹਰੇ ਤੇ ਮਾਸਕ ਪਾਇਆ ਹੋਇਆ ਹੈ ਜਾਂ ਨਹੀਂ। ਇਹ ਕੰਮ ਅਨੁਕੂਲਿਤ ਸਾਫਟਵੇਅਰ ਸਾਲਿਊਸ਼ਨਜ਼ ਰਾਹੀਂ ਕੀਤਾ ਜਾਂਦਾ ਹੈ। ਇੱਕ ਕਰਮਚਾਰੀ ਜਿਸ ਨੇ ਕਿ ਚਿਹਰੇ ਤੇ ਮਾਸਕ ਨਹੀਂ ਪਾਇਆ ਹੋਇਆ, ਉਸ ਬਾਰੇ ਸੂਚਨਾ ਪ੍ਰਸ਼ਾਸਨ ਨੂੰ ਪ੍ਰਦਾਨ ਕੀਤੀ ਜਾਂਦੀ ਹੈ ਤਾਕਿ ਉਸ ਨੂੰ ਮਾਸਕ ਪ੍ਰਦਾਨ ਕਰ ਦਿੱਤਾ ਜਾਵੇ ਅਤੇ ਬਾਅਦ ਵਿੱਚ ਉਸ ਦੀ ਤਨਖਾਹ ਵਿਚੋਂ ਪੈਸੇ ਕੱਟ ਲਏ ਜਾਣ। ਇਸ ਸਬੰਧ ਵਿੱਚ ਸਿਸਟਮ ਇੰਟਰਨੈੱਟ ਆਫ ਥਿੰਗਜ਼ ਦੇ ਢੰਗ ਦੀ ਵਰਤੋਂ ਕਰਦਾ ਹੈ। ਇਨ-ਬਿਲਟ ਥਰਮਲ ਸਕੈਨਰ ਸਰੀਰ ਦੇ ਤਾਪਮਾਨ ਵਿੱਚ ਹੋਣ ਵਾਲੇ ਵਾਧੇ ਦਾ ਪਤਾ ਮੱਥੇ ਉੱਤੇ ਲੱਗੇ ਸਕੈਨਰ ਨਾਲ ਲਗਾਉਂਦਾ ਹੈ ਅਤੇ ਸੁਰੱਖਿਆ ਗਾਰਡ ਨੂੰ ਆਡੀਓ-ਵਿਯੁਅਲ ਐਲਰਟ ਜਾਰੀ ਕਰਦਾ ਹੈ। ਇੰਟੈਲੀਮਾਸਟ ਕਿਸੇ ਵੀ ਵੱਡੀ ਸੰਸਥਾ ਵਿੱਚ ਨਿਗਰਾਨੀ ਸਟਾਫ ਦੀ ਸੁਰੱਖਿਆ ਅਤੇ ਅਹਿਤਿਆਤੀ ਕਦਮ ਚੁੱਕਣਾ ਵੀ ਯਕੀਨੀ ਬਣਾਵੇਗਾ। ਇੰਟੈਲੀਮਾਸਟ ਸ਼ਨਾਖਤੀ ਕਾਰਡ ਅਧਾਰਿਤ ਮਾਸਕ ਵਾਲੇ ਹਾਜ਼ਰੀ ਸਿਸਟਮ ਨੂੰ ਲਾਗੂ ਕਰੇਗਾ। ਚਿਹਰੇ ਦੀ ਪਛਾਣ ਤੇ ਅਧਾਰਿਤ ਅਤੇ ਆਈਡੀ ਕਾਰਡ ਅਧਾਰਿਤ ਹਾਜ਼ਰੀ ਸਿਸਟਮ ਨੇੜ ਭਵਿੱਖ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਇਸ ਲਈ ਦਫ਼ਤਰੀ ਅਤੇ ਉਦਯੋਗਿਕ ਕੰਪਲੈਕਸਾਂ, ਸਕੂਲਾਂ ਅਤੇ ਕਾਲਜ ਕੈਂਪਸਾਂ ਵਿੱਚ ਇੱਕ ਵਿਸਤ੍ਰਿਤ ਹੱਲ ਵਜੋਂ ਕੰਮ ਕਰੇਗਾ। ਇਸ ਸਿਸਟਮ ਵਿੱਚ ਆਰਟੀਫਿਸ਼ਿਅਲ ਇੰਟੈਲੀਜੈਂਸ ਅਤੇ ਸੂਚਨਾ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਵੇਗੀ ਤਾਕਿ ਰੀਅਲ ਟਾਈਮ ਨਤੀਜੇ ਹਾਸਲ ਹੋ ਸਕਣ ਅਤੇ ਇਸ ਨੂੰ ਕਿਸੇ ਸੰਗਠਨ ਦੇ ਮਨੁੱਖੀ ਸੋਮਾ ਡਾਟਾ ਨਾਲ ਤਾਲਮੇਲ ਕੀਤਾ ਜਾ ਸਕੇ ਤਾਕਿ ਰੀਅਲ ਟਾਈਮ ਡਾਟਾ ਹੁੰਗਾਰਾ ਮਿਲ ਸਕੇ ਅਤੇ ਸੂਚਨਾ ਪ੍ਰਦਾਨ ਕੀਤੀ ਜਾ ਸਕੇ। ਇੰਟੈਲੀਮਾਸਟ ਸਿਸਟਮ ਸੂਰਜੀ ਸ਼ਕਤੀ ਨਾਲ ਚਲਦਾ ਹੈ ਅਤੇ ਬਲੈਕਆਊਟ ਦੌਰਾਨ ਇਸ ਰਾਹੀਂ ਬਿਜਲੀ ਸਪਲਾਈ ਪ੍ਰਦਾਨ ਕੀਤੀ ਜਾ ਸਕਦੀ ਹੈ। ਇੰਟੈਲੀਮਾਸਟ ਲਈ ਬਿਜਲੀ ਦੀ ਜ਼ਰੂਰਤ 40-50 ਵਾਟ ਦੀ ਹੁੰਦੀ ਹੈ ਜੋ ਕਿ ਇੱਕ ਸੂਰਜੀ ਅਤੇ ਬਿਜਲੀ ਦੇ ਸਾਂਝੇ ਮਿਸ਼ਰਨ ਰਾਹੀਂ ਹਾਸਲ ਹੁੰਦੀ ਹੈ।
2. ਸਪਰਸ਼-ਰਹਿਤ ਨਲ (ਟੌਫ) - ਸਪਰਸ਼-ਰਹਿਤ ਨਲ (ਟੌਫ) ਨੂੰ ਘਰਾਂ ਅਤੇ ਦਫ਼ਤਰਾਂ ਲਈ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਿਸਟਮ ਵਿੱਚ ਤਰਲ ਸਾਬਣ ਅਤੇ ਪਾਣੀ ਇੱਕੋ ਨਲ ਵਿਚੋਂ 30 ਸੈਕੰਡ ਦੇ ਵਕਫੇ ਉੱਤੇ ਨਿਕਲਦੇ ਹਨ ਜੋ ਕਿ ਤਾਜ਼ਾ ਸਰਕਾਰੀ ਹਿਦਾਇਤਾਂ ਅਨੁਸਾਰ ਹਨ। ਇਸ ਨਲ ਨੂੰ ਬੜੀ ਅਸਾਨੀ ਨਾਲ ਵਾਸ਼ ਬੇਸਿਨ ਉੱਤੇ ਰੱਖਿਆ ਜਾ ਸਕਦਾ ਹੈ ਅਤੇ ਇਹ ਪਲੱਗ ਅਤੇ ਚਲਣਾ ਦੇ ਮੋਡ ਵਿੱਚ ਹੋਵੇਗਾ ਅਤੇ ਇਸ ਨੂੰ ਅਸਾਨੀ ਨਾਲ ਚਾਲੂ ਕੀਤਾ ਜਾ ਸਕੇਗਾ। ਇਸ ਸਿਸਟਮ ਵਿੱਚ ਸਪਰਸ਼-ਰਹਿਤ ਢੰਗ ਨਾਲ ਪਹਿਲਾਂ ਸਾਬਣ ਆਵੇਗਾ ਅਤੇ ਉਸ ਤੋਂ 30 ਸੈਕੰਡ ਬਾਅਦ ਪਾਣੀ ਆਵੇਗਾ ਅਤੇ ਇਹ ਸਥਾਨਕ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਢਾਂਚੇ ਅਧੀਨ ਚਲੇਗਾ ਅਤੇ ਇਸ ਨੂੰ ਬੜੀ ਅਸਾਨੀ ਨਾਲ ਘਰਾਂ ਦੇ ਵਾਸ਼ ਬੇਸਿਨਾਂ ਉੱਤੇ ਫਿੱਟ ਕੀਤਾ ਜਾ ਸਕੇਗਾ। ਪਾਣੀ ਅਤੇ ਸਾਬਣ ਛੱਡਣ ਦੇ ਇਸ ਸਿਸਟਮ ਨਾਲ ਪਾਣੀ ਖਰਾਬ ਹੋਣ ਤੋਂ ਬਚੇਗਾ ਅਤੇ ਪਰਿਵਾਰ ਦੇ ਮੈਂਬਰਾਂ ਵਿੱਚ ਇਨਫੈਕਸ਼ਨ ਤੋਂ ਬਚਾਅ ਰਹੇਗਾ। ਇਸ ਟੈਕਨੋਲੋਜੀ ਲਈ 10 ਵਾਟ ਦੀ ਬਿਜਲੀ ਸਪਲਾਈ ਦੀ ਲੋੜ ਹੁੰਦੀ ਹੈ।
3. 360° ਕਾਰ ਫਲਸ਼ਰ - ਸੀਐੱਸਆਈਆਰ - ਸੀਐੱਮਈਆਰਆਈ ਨੇ 360° ਕਾਰ ਫਲਸ਼ਰ ਵਿਕਸਿਤ ਕੀਤਾ ਹੈ ਜੋ ਕਿ ਕਾਰ ਦੀ ਸਕ੍ਰੀਨ ਉੱਤੇ ਸੋਡੀਅਮ ਹਾਈਪੋਕਲੋਰਾਈਟ ਵਾਲੇ ਪਾਣੀ ਦਾ ਛਿੜਕਾਅ ਕਰੇਗਾ। ਇਸ ਵਿੱਚ ਵਿਸ਼ੇਸ਼ ਨੋਜ਼ਲ ਵਾਲਾ ਡਿਜ਼ਾਈਨ ਇਹ ਯਕੀਨੀ ਬਣਾਉਣ ਲਈ ਹੋਵੇਗਾ ਕਿ ਸੈਨੇਟਾਈਜ਼ਰ ਡਿਫਿਊਜ਼ਡ ਵਾਟਰ ਬਰਾਬਰ ਤੌਰ ‘ਤੇ ਪੂਰੀ ਸਕ੍ਰੀਨ ਉੱਤੇ ਫੈਲੇ ਅਤੇ ਨਾਲ ਹੀ ਕਾਰ ਦੇ ਹੇਠਲੇ ਹਿੱਸੇ/ ਪਹੀਆਂ ਉੱਤੇ ਪਾਣੀ ਪਹੁੰਚੇ। ਇਸ 360° ਕਾਰ ਫਲਸ਼ਰ ਦਾ ਆਰਕੀਟੈਕਚਰ ਇੱਕ ਪਾਣੀ ਚੈਨਲ ਫਰੇਮ ਉੱਤੇ ਅਧਾਰਿਤ ਹੈ ਜਿਸ ਵਿੱਚ ਵਿਸ਼ੇਸ਼ ਨੋਜ਼ਲਾਂ ਫਿੱਟ ਹਨ ਜੋ ਕਿ ਕਿਸੇ ਖਾਸ ਸੰਗਠਨ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਬਦਲੀਆਂ ਜਾ ਸਕਦੀਆਂ ਹਨ। ਕਾਰ ਫਲਸ਼ਰ ਵਾਟਰ ਚੈਨਲ ਫਰੇਮ ਅਤੇ ਨੋਜ਼ਲ ਡਿਜ਼ਾਈਨ ਇਸ ਤਰ੍ਹਾਂ ਬਣਾਇਆ ਗਿਆ ਹੈ ਤਾਕਿ ਪਾਣੀ ਦਾ ਵਹਾਅ ਠੀਕ ਢੰਗ ਨਾਲ ਹੋਵੇ ਅਤੇ ਪਾਣੀ ਦੀ ਵੇਸਟੇਜ ਘਟੇ। ਇਸ ਪੰਪ ਨੂੰ ਚਲਾਉਣ ਲਈ 750 ਵਾਟ ਬਿਜਲੀ ਸ਼ਕਤੀ ਦੀ ਲੋੜ ਹੈ।
*****
ਐੱਨਬੀ /ਕੇਜੀਐੱਸ (ਸੀਐੱਸਆਈਆਰ-ਸੀਐੱਮਈਆਰਆਈ)
(Release ID: 1639865)
Visitor Counter : 257