ਗ੍ਰਹਿ ਮੰਤਰਾਲਾ

ਕੇਂਦਰ ਸਰਕਾਰ ਦੁਆਰਾ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਰਾਸ਼ਟਰੀ ਆਪਦਾ ਮੋਚਨ ਫੰਡ (ਐੱਨਡੀਆਰਐੱਫ) ਵਿੱਚ ਅੰਸ਼ਦਾਨ ਕਰਨ ਦੀ ਆਗਿਆ

Posted On: 18 JUL 2020 4:52PM by PIB Chandigarh

ਕੇਂਦਰ ਸਰਕਾਰ ਨੇ ਆਪਦਾ ਪ੍ਰਬੰਧਨ ਦੇ ਪ੍ਰਯੋਜਨ ਨਾਲ ਆਪਦਾ ਪ੍ਰਬੰਧਨ ਐਕਟ, 2005 ਦੀ ਧਾਰਾ 46(1)(b) ਦੇ ਅਨੁਸਾਰ, ਕਿਸੇ ਵਿਅਕਤੀ ਜਾਂ ਸੰਸਥਾ ਨਾਲ ਰਾਸ਼ਟਰੀ ਆਪਦਾ ਮੋਚਨ ਫੰਡ ਵਿੱਚ ਅੰਸ਼ਦਾਨ/ ਅਨੁਦਾਨ ਪ੍ਰਾਪਤ ਕਰਨ ਦੀ ਪ੍ਰੀਕਿਰਿਆ ਨਿਰਧਾਰਿਤ ਕੀਤੀ ਹੈ। ਇਸੇ ਅਨੁਸਾਰ, ਕਿਸੇ ਵਿਅਕਤੀ ਜਾਂ ਸੰਸਥਾ ਦੁਆਰਾ ਰਾਸ਼ਟਰੀ ਆਪਦਾ ਮੋਚਨ ਫੰਡ ਵਿੱਚ ਨਿਮਨਲਿਖਿਤ ਤਰੀਕਿਆਂ ਵਿੱਚੋਂ ਕਿਸੇ ਵੀ ਤਰੀਕੇ ਨਾਲ ਅੰਸ਼ਦਾਨ/ਅਨੁਦਾਨ ਦਿੱਤੇ ਜਾ ਸਕਦੇ ਹਨ:

 

ਓ) ਫਿਜ਼ੀਕਲ ਇੰਸਟਰੂਮੈਂਟਸ ਜ਼ਰੀਏ: ਇਹ ਨਵੀਂ ਦਿੱਲੀ ਵਿੱਚ ਪੀਏਓ (ਸਕੱਤਰੇਤ), ਗ੍ਰਹਿ ਮੰਤਰਾਲੇ ਦੇ ਪੱਖ ਵਿੱਚ ਡ੍ਰਾਅ ਕੀਤੇ ਹੋਣ। ਇੰਸਟਰੂਮੈਂਟ ਦੇ ਪਿੱਛੇ ਵਿਅਕਤੀ ਰਾਸ਼ਟਰੀ ਆਪਦਾ ਮੋਚਨ ਫੰਡ ਵਿੱਚ ਅੰਸ਼ਦਾਨ/ਅਨੁਦਾਨਲਿਖ ਸਕਦੇ ਹਨ।

 

ਅ) ਆਰਟੀਜੀਐੱਸ / ਐੱਨਈਐੱਫਟੀ / ਯੂਪੀਆਈ ਜ਼ਰੀਏ: "ਐੱਨਡੀਆਰਐੱਫ ਵਿੱਚ ਅੰਸ਼ਦਾਨ/ਅਨੁਦਾਨ" ਦੇ ਪ੍ਰਯੋਜਨ ਦਾ ਉਲੇਖ ਕਰਦੇ ਹੋਏ ਆਰਟੀਜੀਐੱਸ/ਐੱਨਈਐੱਫਟੀ ਜ਼ਰੀਏ ਵੀ ਅੰਸ਼ਦਾਨ ਕੀਤੇ ਜਾ ਸਕਦੇ ਹਨ ਅਤੇ ਇਨ੍ਹਾਂ ਨੂੰ ਰਿਸੀਪਟ ਅਕਾਊਂਟ ਨੰ: 10314382194, ਆਈਐੱਫਐੱਸਸੀ ਕੋਡ - SBIN0000625, ਸਟੇਟ ਬੈਂਕ ਆਵ੍ ਇੰਡੀਆ, ਕੇਂਦਰੀ ਸਕੱਤਰੇਤ ਸ਼ਾਖਾ, ਨਵੀਂ ਦਿੱਲੀ ਵਿੱਚ ਜਮ੍ਹਾਂ ਕਰਵਾਇਆ ਜਾ ਸਕਦਾ ਹੈ।

 

 

ਈ) ਭਾਰਤਕੋਸ਼ ਪੋਰਟਲ https://bharatkosh.gov.in ਜ਼ਰੀਏ: ਨਿਮਨਲਿਖਿਤ ਸਟੈਪਸ ਦੇ ਅਨੁਸਾਰ ਨੈੱਟ ਬੈਂਕਿੰਗ, ਡੈਬਿਟ ਕਾਰਡ, ਕ੍ਰੈਡਿਟ ਕਾਰਡ ਅਤੇ ਯੂਪੀਆਈ ਦਾ ਇਸਤੇਮਾਲ ਕਰਕੇ:

 

(i) ਹੋਮ ਪੇਜ https://bharatkosh.gov.in 'ਤੇ ਕੁਇੱਕ ਪੇਮੈਂਟਦੇ ਵਿਕਲਪ ਨੂੰ ਕਲਿੱਕ ਕਰੋ।

 

(ii) ਅਗਲੇ ਪੇਜ ਤੇ ਮੰਤਰਾਲੇ ਦੇ ਰੂਪ ਵਿੱਚ "HOME AFFAIRS" ਨੂੰ ਅਤੇ ਪ੍ਰਯੋਜਨ ਦੇ ਰੂਪ ਵਿੱਚ "ਐੱਨਡੀਆਰਐੱਫ ਵਿੱਚ ਅੰਸ਼ਦਾਨ/ਅਨੁਦਾਨ" ਨੂੰ ਸਿਲੈਕਟ ਕਰੋ ਅਤੇ ਭੁਗਤਾਨ ਬਾਰੇ ਵੈੱਬਸਾਈਟ ਅੱਗੇ ਮਾਰਗਦਰਸ਼ਨ ਕਰੇਗੀ।

 

 

*****

 

 

ਐੱਨਡਬਲਿਊ/ਆਰਕੇ/ਪੀਕੇ/ਏਡੀ/ਡੀਡੀਡੀ



(Release ID: 1639715) Visitor Counter : 189