ਵਿੱਤ ਮੰਤਰਾਲਾ
ਨੈਸ਼ਨਲ ਪੈਨਸ਼ਨ ਸਿਸਟਮ ਨੇ ਵਿੱਤ ਵਰ੍ਹੇ 2020-21 ਦੀ ਪਹਿਲੀ ਤਿਮਾਹੀ ਵਿੱਚ ਨਿਜੀ ਖੇਤਰ ਦੇ 1.03 ਲੱਖ ਮੈਂਬਰ ਜੋੜੇ
ਵਿੱਤ ਵਰ੍ਹੇ 2020-21 ਦੀ ਪਹਿਲੀ ਤਿਮਾਹੀ ਵਿੱਚ 206 ਕਾਰਪੋਰੇਟ ਜੁੜੇ
ਕਾਰਪੋਰੇਟ ਜੋੜਨ ਜ਼ਰੀਏ 43,000 ਨਵੀਂ ਮੈਂਬਰਸ਼ਿਪ
ਸਮੁੱਚੇ ਨਾਗਰਿਕ ਮਾਡਲ ਤਹਿਤ 60,000 ਤੋਂ ਵੀ ਜ਼ਿਆਦਾ ਸ਼ਾਮਲ
प्रविष्टि तिथि:
17 JUL 2020 3:52PM by PIB Chandigarh
ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਨਿਸ਼ਚਿਤ ਅੰਸ਼ਦਾਨ ਪੈਨਸ਼ਨ ਯੋਜਨਾ ‘ਨੈਸ਼ਨਲ ਪੈਨਸ਼ਨ ਸਿਸਟਮ’ (ਐੱਨਪੀਐੱਸ) ਨੇ ਵਿੱਤ ਵਰ੍ਹੇ 2020-21 ਦੀ ਪਹਿਲੀ ਤਿਮਾਹੀ ਲਈ ਆਪਣੀ ਮੈਂਬਰਸ਼ਿਪ ਸੰਖਿਆ ਜਾਰੀ ਕਰ ਦਿੱਤੀ ਹੈ। ਇਸ ਯੋਜਨਾ ਦੀ ਮੈਂਬਰ ਸੰਖਿਆ ਵਿੱਚ 30 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਯੋਜਨਾ ਵਿੱਚ ਨਿਜੀ ਖੇਤਰ ਦੇ 1.03 ਲੱਖ ਨਿਜੀ ਗਾਹਕਾਂ ਜਾਂ ਮੈਂਬਰਾਂ ਨੂੰ ਪਹਿਲੀ ਤਿਮਾਹੀ ਦੌਰਾਨ ਜੋੜਿਆ ਗਿਆ ਹੈ। ਇਸ ਤਰ੍ਹਾਂ ਵਿੱਤ ਵਰ੍ਹੇ 2020-21 ਦੀ ਪਹਿਲੀ ਤਿਮਾਹੀ ਵਿੱਚ 206 ਕਾਰਪੋਰੇਟ ਵੀ ਜੋੜੇ ਗਏ ਹਨ। ਇਸਦੇ ਸਿੱਟੇ ਵਜੋਂ 18 ਤੋਂ 65 ਸਾਲ ਦੇ ਉਮਰ ਸਮੂਹ ਵਿੱਚ ਕੁੱਲ 10.13 ਲੱਖ ਕਾਰਪੋਰੇਟ ਮੈਂਬਰ ਹੋ ਗਏ ਹਨ। ਰਜਿਸਟਰਡ 1,02,975 ਮੈਂਬਰਾਂ ਵਿੱਚੋਂ 43,000 ਨੇ ਆਪਣੇ ਨਿਯੁਕਤੀਕਾਰ/ਕੰਪਨੀ ਰਾਹੀਂ ਮੈਂਬਰਸ਼ਿਪ ਪ੍ਰਾਪਤ ਕੀਤੀ ਹੈ ਜਦੋਂਕਿ ਬਾਕੀ ਮੈਂਬਰਾਂ ਨੇ ਸਵੈਇੱਛਾ ਨਾਲ ਇਸ ਯੋਜਨਾ ਨਾਲ ਖੁਦ ਨੂੰ ਜੋੜਿਆ ਹੈ।
ਕੋਵਿਡ-19 ਦੇ ਪ੍ਰਕੋਪ ਦੇ ਬਾਅਦ ਨਿਯੁਕਤੀਕਾਰਾਂ ਨੇ ਕਰਮਚਾਰੀਆਂ ਦੀ ਵਿੱਤੀ ਖੁਸ਼ਹਾਲੀ ਦੀ ਦ੍ਰਿਸ਼ਟੀ ਨਾਲ ਉਨ੍ਹਾਂ ਨੂੰ ਉਚਿੱਤ ਸਹਾਇਤਾ ਯਕੀਨੀ ਕਰਨ ਲਈ ਹੁਣ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਉਪਾਵਾਂ ਨੂੰ ਜਾਂ ਤਾਂ ਅਪਣਾ ਲਿਆ ਹੈ ਜਾਂ ਅਪਣਾਉਣ ਨੂੰ ਤਿਆਰ ਹਨ। ਵਿਲਿਸ ਟਾਵਰਜ ਵਾਟਸਨ ਦੇ ਹਾਲੀਆ ਸਰਵੇਖਣ ਅਨੁਸਾਰ ਨਿਜੀ ਖੇਤਰ ਦੇ 20 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਨਿਯੁਕਤੀਕਾਰਾਂ ਦਾ ਉਦੇਸ਼ ਸੇਵਾ ਮੁਕਤੀ ਨਾਲ ਜੁੜੀਆਂ ਲੋੜਾਂ ਅਤੇ ਉਪਲੱਬਧ ਬੱਚਤ ਵਿਕਲਪਾਂ ਬਾਰੇ ਕਰਮਚਾਰੀਆਂ ਨੂੰ ਜਾਗਰੂਕ ਕਰਨਾ ਹੈ। ਇਸ ਤਰ੍ਹਾਂ ਕੁਝ ਕੰਪਨੀਆਂ ਸੁਤੰਤਰ ਅਤੇ ਨਿਰਪੱਖ ਵਿੱਤੀ ਸਲਾਹ ਪ੍ਰਦਾਨ ਕਰਕੇ ਸੇਵਾਮੁਕਤੀ ਦੇ ਕਰੀਬ ਪਹੁੰਚ ਰਹੇ ਕਰਮਚਾਰੀਆਂ ’ਤੇ ਫੋਕਸ ਕਰ ਰਹੀਆਂ ਹਨ। ਇਸ ਦੇ ਇਲਾਵਾ ਲਗਭਗ 30 ਪ੍ਰਤੀਸ਼ਤ ਨਿਯੁਕਤੀਕਾਰ ਆਰਥਿਕ ਸਥਿਤੀ ਅਤੇ ਨੌਕਰੀ ਦੀ ਸੁਰੱਖਿਆ ਨਾਲ ਸਬੰਧਿਤ ਮਾਨਸਿਕ ਤਣਾਅ ਅਤੇ ਚਿੰਤਾਵਾਂ ਦੇ ਮੱਦੇਨਜ਼ਰ ਕਰਮਚਾਰੀਆਂ ਦੀ ਵਿੱਤੀ ਅਤੇ ਭਾਵਨਾਤਮਕ ਸਥਿਤੀ ’ਤੇ ਮਹਾਮਾਰੀ ਨਾਲ ਪੈ ਰਹੇ ਪ੍ਰਤੀਕੂਲ ਪ੍ਰਭਾਵਾਂ ਨੂੰ ਖਤਮ ਕਰਨ ’ਤੇ ਗੌਰ ਕਰ ਰਹੇ ਹਨ। ਕਿਉਂਕਿ ਨਿਯੁਕਤੀਕਾਰਾਂ ਦੁਆਰਾ ਕਈ ਘੱਟ ਸਮੇਂ ਦੇ ਉਪਾਅ ਕਰਨ ਦੇ ਬਾਵਜੂਦ ਸੇਵਾਮੁਕਤੀ ਦੇ ਲਾਭ ਘੱਟ ਹੋਣ ਦੀ ਸੰਭਾਵਨਾ ਨਹੀਂ ਹੈ, ਇਸ ਲਈ ਕਰਮਚਾਰੀ ਸੰਭਾਵਿਤ : ਅੰਸ਼ਦਾਨ ਦੀ ਨਿਰਧਾਰਿਤ ਸਮਾਂ ਸੀਮਾ, ਧਨ ਨਿਕਾਸੀ ਅਤੇ ਇੱਕਮੁਸ਼ਤ ਭੁਗਤਾਨ ਦੇ ਸਮੇਂ ਆਦਿ ਵਿੱਚ ਹੋਰ ਵੀ ਜ਼ਿਆਦਾ ਲਚਕੀਲੇਪਣ ਦੀ ਉਮੀਦ ਕਰ ਰਹੇ ਹਨ।
ਪੈਨਸ਼ਨ ਫੰਡ ਰੈਗੂਲੇਸ਼ਨ ਅਤੇ ਵਿਕਾਸ ਅਥਾਰਿਟੀ (ਪੀਐੱਫਆਰਡੀਏ) ਦੇ ਚੇਅਰਮੈਨ ਸ਼੍ਰੀ ਸੁਪ੍ਰੀਤਮ ਬੰਦੋਪਾਧਿਆਏ ਨੇ ਕਿਹਾ: ‘‘ਨੈਸ਼ਨਲ ਪੈਨਸ਼ਨ ਸਿਸਟਮ (ਐੱਨਪੀਐੱਸ) ਕਾਰਪੋਰੇਟ ਕਰਮਚਾਰੀਆਂ ਵਿਚਕਾਰ ਕਾਫ਼ੀ ਸਫਲ ਰਹੀ ਹੈ। ਉਂਜ ਤਾਂ ਲੋਕਾਂ ਦੇ ਜੀਵਨ ਵਿੱਚ ਵਿੱਤੀ ਯੋਜਨਾਬੰਦੀ ਅਕਸਰ ਤਰਜੀਹ ਵਿੱਚ ਨਹੀਂ ਹੁੰਦੀ ਹੈ, ਪਰ ਇਸ ਮਹਾਮਾਰੀ ਕਾਰਨ ਲੋਕਾਂ ਨੇ ਵਿੱਤੀ ਯੋਜਨਾਬੰਦੀ ’ਤੇ ਮੰਥਨ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਇਸ ਤਰ੍ਹਾਂ ਦੀ ਸੰਕਟ ਦੀ ਘੜੀ ਵਿੱਚ ਵਿੱਤੀ ਸੁਰੱਖਿਆ ਲਈ ਜਾਗਰੂਕਤਾ ਵਧ ਰਹੀ ਹੈ। ਇਸ ਮਹਾਮਾਰੀ ਦੌਰਾਨ ਕੰਪਨੀਆਂ ਅਤੇ ਵਿਅਕਤੀਆਂ ਦੋਵਾਂ ਨੂੰ ਹੀ ਇਹ ਅਹਿਸਾਸ ਹੋ ਰਿਹਾ ਹੈ ਕਿ ਸੇਵਾਮੁਕਤੀ ਵਿੱਤੀ ਯੋਜਨਾ ਦਾ ਉਦੇਸ਼ ਸਿਰਫ਼ ਬੱਚਤ ਜਾਂ ਕਰ ਲਾਭ ਨਹੀਂ ਹੈ। ਐੱਨਪੀਐੱਸ ਦੇ ਲਾਭਾਂ ਬਾਰੇ ਕਰਮਚਾਰੀਆਂ ਨੂੰ ਜਾਗਰੂਕ ਕਰਨ ਲਈ ਨਿਜੀ ਕੰਪਨੀਆਂ ਦੁਆਰਾ ਨਿਭਾਈ ਗਈ ਭੂਮਿਕਾ ਬੇਹੱਦ ਸ਼ਲਾਘਾਯੋਗ ਹੈ ਜਿਸ ਦੇ ਨਤੀਜੇ ਵਜੋਂ ਇਹ ਤਿਮਾਹੀ ਪੈਨਸ਼ਨ ਖੇਤਰ ਦੀ ਰੈਗੂਲੇਸ਼ਨ ਲਈ ਕਾਫ਼ੀ ਦਿਲਸਚਪ ਸਾਬਤ ਹੋਈ ਹੈ। ਅਸੀਂ ਵੀ ਅਣਕਿਆਸੇ ਸੰਕਟ ਦੇ ਇਸ ਦੌਰ ਵਿੱਚ ਗਾਹਕਾਂ ਨੂੰ ਨਿਰਵਿਘਨ ਸੇਵਾਵਾਂ ਯਕੀਨੀ ਕਰਨ ਲਈ ਵਿਭਿੰਨ ਸਰਗਰਮ ਕਦਮ ਚੁੱਕੇ ਹਨ।’’
ਨਾਗਰਿਕਾਂ ਨੂੰ ਵਿਭਿੰਨ ਲਾਭਾਂ ਤੋਂ ਜਾਣੂ ਕਰਾਉਣ ਅਤੇ ਪੈਨਸ਼ਨ ਤੇ ਨੈਸ਼ਨਲ ਪੈਨਸ਼ਨ ਸਿਸਟਮ ਬਾਰੇ ਜਾਗਰੂਕਤਾ ਵਧਾਉਣ ਦੀ ਆਪਣੀ ਪਹਿਲ ਤਹਿਤ ਪੀਐੱਫਆਰਡੀਏ ਪ੍ਰਮੁੱਖ ਉਦਯੋਗ ਸੰਗਠਨ ਭਾਰਤੀ ਵਣਜ ਅਤੇ ਉਦਯੋਗ ਮੰਡਲ ਫੈਡਰੇਸ਼ਨ (ਫਿੱਕੀ) ਨਾਲ ਮਿਲ ਕੇ ਵੈਬੀਨਾਰ ਆਯੋਜਿਤ ਕਰਦਾ ਰਿਹਾ ਹੈ।
****
ਆਰਐੱਮ/ਕੇਐੱਮਐੱਨ
(रिलीज़ आईडी: 1639532)
आगंतुक पटल : 200