ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਸਰਕਾਰ ਨੇ ਆਤਮ ਨਿਰਭਰ ਐਪ ਇਨੋਵੇਸ਼ਨ ਚੈਲੰਜ ਲਈ ਅੰਤਿਮ ਮਿਤੀ ਵਧਾਈ

Posted On: 17 JUL 2020 5:48PM by PIB Chandigarh

ਆਤਮ-ਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜ ਨੂੰ ਹੁਲਾਰਾ ਦਿੰਦਿਆਂ, ਸਰਕਾਰ ਨੇ ਚੁਣੌਤੀ ਦਾਖਲ ਕਰਨ ਦੀ ਅੰਤਿਮ ਮਿਤੀ 26 ਜੁਲਾਈ 2020 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਮੁਕਾਬਲਾ ਮਾਈਗੌਵ ਪੋਰਟਲ (MyGov) ਤੇ  ਕਰਵਾਇਆ ਜਾਵੇਗਾ ਅਤੇ ਹਿੱਸਾ ਲੈਣ ਲਈ, ਕੋਈ ਵੀ https://innovate.mygov.in/app-challenge/ ਤੇ  ਲੌਗਇਨ ਕਰ ਸਕਦਾ ਹੈ।

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ 4 ਜੁਲਾਈ ਨੂੰ ਸ਼ੁਰੂ ਕੀਤੇ ਗਏ ਆਤਮ-ਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜ ਨੂੰ ਦੇਸ਼ ਭਰ ਦੇ ਤਕਨੀਕੀ ਉੱਦਮੀਆਂ ਅਤੇ ਸਟਾਰਟ-ਅੱਪਸ ਦੁਆਰਾ ਬਹੁਤ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ। ਹੁਣ ਤੱਕ 8 ਸ਼੍ਰੇਣੀਆਂ ਵਿੱਚ 2353 ਦਾਖਲੇ ਪ੍ਰਾਪਤ ਹੋਏ ਹਨ। ਇਨ੍ਹਾਂ ਵਿੱਚ ਵਿਅਕਤੀਆਂ ਦੁਆਰਾ 1496 ਅਤੇ ਸੰਸਥਾਵਾਂ ਅਤੇ ਕੰਪਨੀਆਂ ਦੇ ਲਗਭਗ 857 ਦਾਖਲੇ ਭੇਜੇ ਗਏ ਹਨ। ਵਿਅਕਤੀਆਂ ਤੋਂ ਪ੍ਰਾਪਤ ਹੋਣ ਵਾਲਿਆਂ ਵਿੱਚ, ਲਗਭਗ 788 ਵਰਤੋਂ ਲਈ ਤਿਆਰ ਹਨ ਅਤੇ ਬਾਕੀ 708 ਵਿਕਾਸ ਅਧੀਨ ਹਨ। ਸੰਗਠਨਾਂ ਦੁਆਰਾ ਜਮ੍ਹਾਂ ਕੀਤੇ ਐਪਸ ਲਈ, 636 ਐਪਸ ਪਹਿਲਾਂ ਹੀ ਕਾਰਜਸ਼ੀਲ ਕੀਤੀਆਂ ਗਈਆਂ ਹਨ ਅਤੇ ਬਾਕੀ 221 ਵਿਕਾਸ ਅਧੀਨ ਹਨ। ਜਮ੍ਹਾਂ ਕਰਵਾਈਆਂ ਗਈਆਂ ਐਪਸ ਦੀ ਸ਼੍ਰੇਣੀ ਵੰਡ ਅਨੁਸਾਰ 380 ਕਾਰੋਬਾਰ, 286 ਸਿਹਤ ਅਤੇ ਤੰਦਰੁਸਤੀ , ਈ-ਲਰਨਿੰਗ ਦੀਆਂ 339, ਸੋਸ਼ਲ ਨੈੱਟਵਰਕਿੰਗ 414, ਖੇਡਾਂ ਦੀਆਂ 136, ਘਰ ਤੋਂ ਦਫ਼ਤਰ ਅਤੇ ਕੰਮ ਲਈ 238, ਖ਼ਬਰਾਂ ਲਈ 75 ਅਤੇ ਮਨੋਰੰਜਨ ਦੀਆਂ 96 ਐੱਪਸ ਹਨ। ਹੋਰ ਸ਼੍ਰੇਣੀ ਦੇ ਅਧੀਨ ਲਗਭਗ 389 ਐਪਸ ਸ਼ਾਮਲ ਕੀਤੀਆਂ ਗਈਆਂ ਹਨਇਨ੍ਹਾਂ ਵਿੱਚੋਂ 100 ਐਪਸ 100,000 ਤੋਂ ਵੱਧ ਵਾਰੀ ਡਾਊਨਲੋਡ ਕੀਤੀਆਂ ਗਈਆਂ ਹਨ। ਬਿਨੈਕਾਰ ਦੂਰ-ਦੁਰਾਡੇ ਅਤੇ ਛੋਟੇ ਸ਼ਹਿਰਾਂ ਸਮੇਤ ਪੂਰੇ ਦੇਸ਼ ਤੋਂ ਹਨ। ਇਹ ਦੇਸ਼ ਵਿੱਚ ਮੌਜੂਦ ਪ੍ਰਤਿਭਾ ਨੂੰ ਦਰਸਾਉਂਦੀ ਹੈ ਅਤੇ ਇਹ ਐਪ ਇਨੋਵੇਸ਼ਨ ਚੈਲੰਜ ਭਾਰਤੀ ਤਕਨੀਕੀ ਵਿਕਾਸਕਰਤਾਵਾਂ, ਉੱਦਮੀਆਂ ਅਤੇ ਕੰਪਨੀਆਂ ਲਈ ਇੱਕ ਪੱਧਰ 'ਤੇ ਭਾਰਤ ਲਈ ਨਿਰਮਾਣ ਦਾ ਸਹੀ ਮੌਕਾ ਹੈ, ਜੋ ਕਿ ਵਿਸ਼ਵ ਵਿੱਚ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦਾ। ਇਸ ਦੌਰਾਨ ਅਸਲ ਚੁਣੌਤੀ ਉਹ ਐਪਸ ਦੀ ਪਹਿਚਾਣ ਕਰਨਾ ਹੈ ਜੋ ਮਜ਼ਬੂਤ, ਸਕੇਲੇਬਲ, ਵਰਤੋਂ ਵਿੱਚ ਅਸਾਨ ਇੰਟਰਫੇਸ ਨਾਲ ਸੁਰੱਖਿਅਤ ਹਨ ਅਤੇ ਉਪਭੋਗਤਾਵਾਂ ਨੂੰ ਇੱਕ ਅਨੁਭਵ ਦੇਣਾ ਹੈ ਜੋ ਉਨ੍ਹਾਂ ਨੂੰ ਐਪ ਤੇ ਵਾਪਸ ਲਿਆਏਗਾ

 

ਆਤਮਨਿਰਭਰ ਭਾਰਤ ਐਪ ਈਕੋਸਿਸਟਮ ਵਿੱਚ ਭਾਰਤੀ ਤਕਨੀਕੀ ਸਟਾਰਟ-ਅੱਪਸ ਲਈ ਮਹੱਤਵ ਪਹਿਚਾਣਨ ਅਤੇ ਉਨ੍ਹਾਂ ਨੂੰ ਮਲਟੀ ਟ੍ਰਿਲੀਅਨ ਡਾਲਰ ਦੀ ਐਪ ਅਰਥਵਿਵਸਥਾ ਦਾ ਪਤਾ ਲਗਾਉਣ ਵਿੱਚ ਸਹਾਇਤਾ ਕਰਨ ਦਾ ਮੌਕਾ ਹੈ। ਐਪਸ ਦੇ ਵੱਧ ਤੋਂ ਵੱਧ ਡਾਊਨਲੋਡ ਕਰਨ ਵਾਲੀਆਂ ਸਿਰਫ ਚੋਟੀ ਦੀਆਂ 3 ਕੰਪਨੀਆਂ ਹਨ, ਇਸ ਸਾਲ ਕੁੱਲ ਮਾਰਕਿਟ ਕੈਪ ਲਗਭਗ 2 ਟ੍ਰਿਲੀਅਨ ਡਾਲਰ ਹੈ ਅਤੇ ਬਹੁਤ ਤੇਜ਼ੀ ਨਾਲ ਵਧ ਰਹੀ ਹੈ।

 

ਪਿਛਲੇ ਮਹੀਨੇ ਲਾਂਚ ਹੋਏ, ਵੀਡੀਓ ਕਾਨਫਰੰਸਿੰਗ ਇਨੋਵੇਸ਼ਨ ਚੈਲੰਜ ਲਈ ਮਿਲੇ ਉਤਸ਼ਾਹੀ ਪ੍ਰਤੀਕਿਰਿਆ ਨਾਲ ਸਾਡੇ ਨਵੀਨ ਹੱਲਾਂ ਦੀ ਉਸਾਰੀ ਦੀ ਸਮਰੱਥਾ ਸਾਬਤ ਹੋਈ ਹੈ ਜਿਸ ਵਿੱਚ 2000 ਤੋਂ ਵੱਧ ਅਰਜ਼ੀਆਂ ਆਈਆਂ ਸਨ, ਜਿਨ੍ਹਾਂ ਵਿੱਚੋਂ 12 ਨੂੰ ਪ੍ਰੋਟੋਟਾਈਪ ਬਣਾਉਣ ਲਈ ਚੁਣਿਆ ਗਿਆ ਸੀ। ਜਮ੍ਹਾਂ ਹੋਏ ਹੱਲਾਂ ਦੀ ਗੁਣਵੱਤਾ ਨੂੰ ਵਿਚਾਰਦਿਆਂ, ਜਿਊਰੀ ਨੂੰ ਇਸ ਪੜਾਅ 'ਤੇ ਸੂਚੀਆਂ ਨੂੰ 3 ਤੋਂ ਵਧਾ ਕੇ 5 ਤੱਕ ਕਰਨਾ ਪਿਆ ਸੀ ਕਿਉਂਕਿ ਸਾਰਿਆਂ ਵਿੱਚ ਮੁਕੰਮਲ ਹੱਲ ਲਈ ਪੂਰੀ ਹੁਨਰ ਸਮਰੱਥਾ ਮੌਜੂਦ ਸੀ। ਚੋਟੀ ਦੀਆਂ 3 ਕੰਪਨੀਆਂ ਵਿੱਚ ਜੈਪੁਰ ਤੋਂ ਸਰਵ ਵੈਬਸ, ਹੈਦਰਾਬਾਦ ਤੋਂ ਪੀਪਲ ਲਿੰਕ ਅਤੇ ਅਲਾਪ੍ਪੁੜਾ (Alappuzha) ਤੋਂ ਟੇਕਜੈਂਸੀਆ (Techgentsia) ਸ਼ਾਮਲ ਹਨ। ਉਨ੍ਹਾਂ ਨੂੰ ਮੁਕੰਮਲ ਹੱਲ ਬਣਾਉਣ ਲਈ ਹਰੇਕ ਨੂੰ 20 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ। ਜਿਊਰੀ ਦੁਆਰਾ ਚੌਥੇ ਅਤੇ ਪੰਜਵੇਂ ਨੰਬਰ 'ਤੇ ਆਉਣ ਵਾਲੀਆਂ ਦੋ ਕੰਪਨੀਆਂ ਵਿੱਚ ਹੈਦਰਾਬਾਦ ਦੀ ਸੋਲਪੇਜ ਅਤੇ ਚੇਨਈ ਤੋਂ ਹਾਈਡ੍ਰਾਮੀਟ ਸ਼ਾਮਲ ਹਨ। ਉਨ੍ਹਾਂ ਵਿਚੋਂ ਹਰੇਕ ਨੂੰ 15 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਸੀ ਅਤੇ ਮੁਕੰਮਲ ਹੱਲ ਦਾ ਨਿਰਮਾਣ ਕਰਨ ਵਿੱਚ ਜੁਟੇ ਹੋਏ ਹਨ। ਇਸ ਤੋਂ ਇਲਾਵਾ, ਚਾਰ ਕੰਪਨੀਆਂ; ਗਾਜ਼ੀਆਬਾਦ ਤੋਂ ਅਰੀਆ ਟੈਲੀਕੌਮ, ਜੈਪੁਰ ਤੋਂ ਵੀਡੀਓਮੀਟ, ਦਿੱਲੀ ਤੋਂ ਵੈਕਸੇਤੂ ਅਤੇ ਚੇਨਈ ਤੋਂ ਜ਼ੋਹੋ ਦੀ ਵੀ ਜਿਊਰੀ ਨੇ ਮਹੱਤਵਪੂਰਨ ਸਮਰੱਥਾ ਦੀ ਹਾਮੀ ਭਾਰੀ ਹੈ। ਇਸ ਚੁਣੌਤੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਸਾਡੀਆਂ ਤਕਨੀਕੀ ਕੰਪਨੀਆਂ ਨੂੰ ਸਹੀ ਸਹਾਇਤਾ ਦਿੱਤੀ ਜਾਵੇ ਤਾਂ ਇਹ ਵਿਸ਼ਵ ਪੱਧਰੀ ਹੱਲ ਤਿਆਰ ਕਰ ਸਕਦੀਆਂ ਹਨ।

 

*****

 

ਆਰਜੇ/ਐੱਮ



(Release ID: 1639531) Visitor Counter : 138