ਸੈਰ ਸਪਾਟਾ ਮੰਤਰਾਲਾ
ਕੇਂਦਰੀ ਟੂਰਿਜ਼ਮ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਟੂਰਿਜ਼ਮ ਮੰਤਰਾਲੇ ਦੀ ਪ੍ਰਸ਼ਾਦ ਸਕੀਮ ਦੇ ਤਹਿਤ ਗੁਜਰਾਤ ਦੇ ਸੋਮਨਾਥ ਵਿੱਚ ਤੀਰਥ ਯਾਤਰਾ ਸੁਵਿਧਾਵਾਂ ਦਾ ਵਿਕਾਸ ਪ੍ਰੋਜੈਕਟ ਦੇ ਉਦਘਾਟਨ ਵਿੱਚ ਵਰਚੁਅਲ ਤਰੀਕੇ ਨਾਲ ਹਿੱਸਾ ਲਿਆ
ਟੂਰਿਜ਼ਮ ਮੰਤਰਾਲੇ ਦੀ ਪ੍ਰਸ਼ਾਦ ਸਕੀਮ ਦੇ ਤਹਿਤ ਵਿੱਤ ਪੋਸ਼ਿਤ ਇਹ ਪ੍ਰੋਜੈਕਟ 45.36 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਹੋਇਆ
Posted On:
16 JUL 2020 7:40PM by PIB Chandigarh
ਕੇਂਦਰੀ ਟੂਰਿਜ਼ਮ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਭਾਈ ਰੁਪਾਣੀ ਦੇ ਨਾਲ ਅੱਜ ਟੂਰਿਜ਼ਮ ਮੰਤਰਾਲੇ ਦੀ ਪ੍ਰਸ਼ਾਦ ਸਕੀਮ ਦੇ ਤਹਿਤ ‘ਗੁਜਰਾਤ ਦੇ ਸੋਮਨਾਥ ਵਿੱਚ ਤੀਰਥਯਾਤਰਾ ਸੁਵਿਧਾਵਾਂ ਦਾ ਵਿਕਾਸ‘ ਪ੍ਰੋਜੈਕਟ ਦੇ ਉਦਘਾਟਨ ਵਿੱਚ ਵਰਚੁਅਲ ਤਰੀਕੇ ਨਾਲ ਸ਼ਾਮਲ ਹੋਏ। ਮਾਰਚ 2017 ਵਿੱਚ ਪ੍ਰਸ਼ਾਦ ਸਕੀਮ ਦੇ ਤਹਿਤ ਪ੍ਰਵਾਨ ‘ਗੁਜਰਾਤ ਦੇ ਸੋਮਨਾਥ ਵਿੱਚ ਤੀਰਥਯਾਤਰਾ ਸੁਵਿਧਾਵਾਂ ਦਾ ਵਿਕਾਸ‘ ਪ੍ਰੋਜੈਕਟ 45.36 ਕਰੋੜ ਰੁਪਏ ਦੀ ਲਾਗਤ ਨਾਲ ਸਫਲਤਾਪੂਰਵਕ ਪੂਰਾ ਹੋਇਆ ਹੈ। ਪ੍ਰੋਜੈਕਟ ਦੇ ਤਹਿਤ ਪਾਰਕਿੰਗ, ਟੂਰਿਜ਼ਮ ਸੁਵਿਧਾ ਕੇਂਦਰ ਅਤੇ ਠੋਸ ਕੂੜਾ ਪ੍ਰਬੰਧਨ ਲਈ ਉੱਚ ਗੁਣਵੱਤਾਪੂਰਨ ਵਿਸ਼ਵ ਪੱਧਰੀ ਸੁਵਿਧਾਵਾਂ ਦਾ ਵਿਕਾਸ ਕੀਤਾ ਗਿਆ ਹੈ।

ਸ਼੍ਰੀ ਪਟੇਲ ਨੇ ਅੰਤਰਰਾਸ਼ਟਰੀ ਮਿਆਰਾਂ ਦੀਆਂ ਸੁਵਿਧਾਵਾਂ ਦੇ ਸਿਰਜਣ ਲਈ ਭਾਰਤ ਸਰਕਾਰ ਦੁਆਰਾ ਜਾਰੀ ਫੰਡਾਂ ਦੀ ਅਨੁਕੂਲ ਵਰਤੋਂ ਲਈ ਰਾਜ ਸਰਕਾਰ ਦੀ ਪ੍ਰਸ਼ੰਸਾ ਕੀਤੀ। ਮੰਤਰੀ ਨੇ ਰਾਜ ਸਰਕਾਰ ਨੂੰ ਟੂਰਿਜ਼ਮ ਖੇਤਰ ਦੇ ਤਹਿਤ ਟੂਰਿਜ਼ਮ ਮੰਤਰਾਲੇ ਤੋਂ ਹਰੇਕ ਤਰ੍ਹਾਂ ਦੇ ਸਹਿਯੋਗ ਅਤੇ ਸਮਰਥਨ ਦਾ ਵੀ ਭਰੋਸਾ ਦਿੱਤਾ।

ਟੂਰਿਜ਼ਮ ਮੰਤਰਾਲੇ ਨੇ 2014-15 ਵਿੱਚ ‘ਤੀਰਥ ਯਾਤਰਾ ਕਾਇਆਕਲਪ ਅਤੇ ਅਧਿਆਤਮਿਕ, ਵਿਰਾਸਤ ਪ੍ਰਚਾਰ ਅਭਿਯਾਨ ਮਿਸ਼ਨ (ਪ੍ਰਸ਼ਾਦ) ਲਾਂਚ ਕੀਤਾ ਸੀ ਜਿਸ ਦਾ ਉਦੇਸ਼ ਸਨਾਖ਼ਤ ਕੀਤੇ ਤੀਰਥ ਸਥਾਨਾਂ ਅਤੇ ਵਿਰਾਸਤੀ ਸਥਾਨਾਂ ਦਾ ਸਮੇਕਿਤ ਵਿਕਾਸ ਸੀ। ਇਸ ਯੋਜਨਾ ਦਾ ਟੀਚਾ ਪਰਵੇਸ਼ ਬਿੰਦੂਆਂ (ਸੜਕ, ਰੇਲ ਅਤੇ ਪਾਣੀ ਟ੍ਰਾਂਸਪੋਰਟ) ਦਾ ਬੁਨਿਆਦੀ ਢਾਂਚਾ ਵਿਕਾਸ, ਅੰਤਿਮ ਬਿੰਦੂ ਤੱਕ ਸੰਪਰਕ, ਸੂਚਨਾ / ਅਨੁਵਾਦ ਕੇਂਦਰ ਜਿਹੀਆਂ ਮੁੱਢਲੀਆਂ ਟੂਰਿਜ਼ਮ ਸੁਵਿਧਾਵਾਂ, ਏਟੀਐੱਮ/ ਮਨੀ ਐਕਸਚੇਂਜ, ਟ੍ਰਾਂਸਪੋਰਟ ਦੇ ਵਾਤਾਵਰਣ ਅਨੁਕੂਲ ਤਰੀਕੇ, ਖੇਤਰ ਵਿੱਚ ਲਾਇਟਿੰਗ ਅਤੇ ਊਰਜਾ ਦੇ ਅਖੁੱਟ ਸਰੋਤਾਂ ਦੇ ਨਾਲ ਪ੍ਰਕਾਸ਼ ਵਿਵਸਥਾ, ਪਾਰਕਿੰਗ, ਪੀਣ ਦੇ ਪਾਣੀ, ਪਖਾਨੇ, ਕਲੌਕ ਰੂਮ, ਉਡੀਕ ਘਰ, ਪ੍ਰਾਥਮਿਕ ਚਿਕਿਤਸਾ ਕੇਂਦਰ, ਕ੍ਰਾਫਟ ਬਜ਼ਾਕ/ਹਾਟ/ ਸੋਵੀਨਿਅਰ ਦੁਕਾਨਾਂ / ਕੈਫੇਟੇਰੀਆ, ਵਰਖਾ ਆਸਰਾ, ਦੂਰਸੰਚਾਰ ਸੁਵਿਧਾਵਾਂ, ਇੰਟਰਨੈੱਟ ਕਨੈਕਟਿਵਿਟੀ ਆਦਿ ਜਿਹੀਆਂ ਸੁਵਿਧਾਵਾਂ ਉਪਲੱਬਧ ਕਰਵਾਉਣਾ ਹੈ।
*******
ਐੱਨਬੀ/ਏਕੇਜੇ/ਓਏ
(Release ID: 1639228)