ਰੇਲ ਮੰਤਰਾਲਾ

ਰੇਲਵੇ ਨੂੰ ਸਮੂਹਿਕ ਤੌਰ 'ਤੇ ਮਾਲੀਆ ਵਧਾਉਣ, ਖਰਚਿਆਂ ਨੂੰ ਘੱਟ ਕਰਨ, ਸੁਰੱਖਿਆ ਕਾਰਜਾਂ ਨੂੰ ਤੇਜ਼ ਕਰਨ ਅਤੇ ਮੌਜੂਦਾ ਕਰਮਚਾਰੀਆਂ ਦੀ ਭਲਾਈ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ- ਰੇਲਵੇ ਅਤੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ

ਉਹ ਦੇਸ਼ ਭਰ ਤੋਂ ਰੇਲਵੇ ਵਰਕਰ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਪਹਿਲੀ ਔਨਲਾਈਨ ਵਰਕਮੈਨ ਸੰਗੋਸ਼ਠੀ(ਕਾਨਫਰੰਸ)ਨੂੰ ਸੰਬੋਧਨ ਕਰ ਰਹੇ ਸਨ

ਰੇਲਵੇ ਮੰਤਰੀ ਨੇ ਕਰਮਚਾਰੀਆਂ ਤੋਂ ਮੁਨਾਫਾ ਵਧਾਉਣ ਅਤੇ ਬਦਲਾਓ ਤਬਦੀਲੀਆਂ ਲਿਆਉਣ ਲਈ ਵਿਚਾਰਾਂ ਦੀ ਕਰਾਊਡ ਸੋਰਸਿੰਗ ਪ੍ਰਦਾਨ ਕਰਨ ਦੀ ਮੰਗ ਕੀਤੀ। ਜਨਰਲ ਮੈਨੇਜਰਾਂ ਅਤੇ ਮੰਡਲ ਰੇਲਵੇ ਮੈਨੇਜਰਾਂ ਨੂੰ ਸਰਗਰਮੀ ਨਾਲ ਉਨ੍ਹਾਂ ਦੀ ਭਾਲ ਕਰਨ ਲਈ ਕਿਹਾ


ਮੰਤਰੀ ਨੇ ਕੋਵਿਡ ਸਮੇਂ ਦੌਰਾਨ ਭਾਰਤੀ ਰੇਲਵੇ ਕਰਮਚਾਰੀਆਂ ਵੱਲੋਂ ਕੀਤੇ ਅਣਥੱਕ ਯਤਨਾਂ ਲਈ ਧੰਨਵਾਦ ਕੀਤਾ

Posted On: 16 JUL 2020 5:27PM by PIB Chandigarh

ਰੇਲਵੇ ਮੰਤਰਾਲੇ ਨੇ ਪਹਿਲੀ ਵਾਰ ਔਨਲਾਈਨ ਕਰਮਚਾਰੀ (ਵਰਕਮੈਨ) ਸੰਗੋਸ਼ਠੀ ਦਾ ਆਯੋਜਨ ਕੀਤਾ ਜਿਸ ਵਿੱਚ ਦੇਸ਼ ਭਰ ਤੋਂ ਰੇਲਵੇ ਵਰਕਰ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਕਰਮਚਾਰੀ ਸੰਗੋਸ਼ਠੀਵਿਚ ਰੇਲਵੇ ਅਤੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ,ਰੇਲਵੇ ਰਾਜ ਮੰਤਰੀ ਸ਼੍ਰੀ ਸੁਰੇਸ਼ ਸੀ ਅੰਗਦੀ, ਰੇਲਵੇ ਬੋਰਡ ਦੇ ਚੇਅਰਮੈਨ,ਸ਼੍ਰੀ ਵੀ ਕੇ ਯਾਦਵ ਸਮੇਤ ਬੋਰਡ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

 

ਸੰਗੋਸ਼ਠੀ ਦੇ ਦੌਰਾਨ ਦੋਵਾਂ ਫੈਡਰੇਸ਼ਨਾਂ- ਏਆਈਆਰਐੱਫ ਅਤੇ ਐੱਨਐੱਫਆਈਆਰ, ਸ਼੍ਰੀ ਰੱਖਲ ਦਾਸ ਗੁਪਤਾ, ਸ਼੍ਰੀ ਗੁੰਮਣ ਸਿੰਘ, ਸ਼੍ਰੀ ਸ਼ਿਵ ਗੋਪਾਲ ਮਿਸ਼ਰਾ ਅਤੇ ਡਾ. ਐਮ ਰਾਘਵਈਆ ਅਤੇ ਫੈਡਰੇਸ਼ਨ ਦੇ ਹੋਰ ਅਹੁਦੇਦਾਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।

 

ਸੰਗੋਸ਼ਠੀ ਨੂੰ ਸੰਬੋਧਨ ਕਰਦਿਆਂ ਸ਼੍ਰੀਪੀਯੂਸ਼ ਗੋਇਲ ਨੇ ਰੇਲਵੇ ਕਰਮਚਾਰੀਆਂ ਦਾ ਲੌਕਡਾਊਨ ਦੌਰਾਨ ਨਿਰੰਤਰ ਡਿਊਟੀਆਂ ਨਿਭਾਉਣ ਲਈ ਧੰਨਵਾਦ ਕੀਤਾ। ਮੰਤਰੀ ਨੇ ਕਿਹਾ, “ਉੱਚ ਪੱਧਰ ਤੋਂ ਲੈ ਕੇ ਹੇਠਲੇ ਪੱਧਰ ਤੱਕ, ਸਾਰੇ ਅਧਿਕਾਰੀਆਂ ਅਤੇ ਅਮਲੇ ਨੇ ਲੌਕਡਾਊਨ ਦੌਰਾਨ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ। ਇਸ ਸਮੇਂ ਮਹਾਮਾਰੀ ਦੇ ਕਾਰਨ ਭਾਰਤੀ ਰੇਲਵੇ ਨਾਜ਼ੁਕ ਸਮੇਂ ਵਿੱਚੋਂ ਲੰਘ ਰਿਹਾ ਹੈ। ਮੰਤਰੀ ਨੇ ਫੈਡਰੇਸ਼ਨਾਂ ਦੇ ਨੇਤਾਵਾਂ ਨੂੰ ਇਸ ਮਹਾਮਾਰੀ ਦੇ ਕਾਰਨ ਦੁਨੀਆ ਭਰ ਵਿੱਚ ਵਧ ਰਹੇ ਇਸ ਸੰਕਟ ਤੋਂ ਪਾਰ ਪਾਉਣ ਲਈ ਵਿਚਾਰ ਦੇਣ ਲਈ ਕਿਹਾ। ਉਨ੍ਹਾਂ ਰੇਲਵੇ ਫੈਡਰੇਸ਼ਨਾਂ ਨੂੰ ਵਿਲੱਖਣ ਵਿਚਾਰ ਦੇਣ ਲਈ ਕਿਹਾ,ਜਿਸ ਨਾਲ ਰੇਲਵੇ ਦੇ ਮਾਲੀਏ ਨੂੰ ਵਧਾਇਆ ਜਾ ਸਕੇ, ਖਰਚਿਆਂ ਨੂੰ ਘੱਟ ਕੀਤਾ ਜਾ ਸਕੇ, ਮਾਲ ਭਾੜੇ ਦੇ ਹਿੱਸੇ ਵਿਚ ਸੁਧਾਰ ਅਤੇ ਰੇਲਵੇ ਹੋਰ ਤੇਜ਼ੀ ਨਾਲ ਅੱਗੇ ਵਧ ਸਕੇ। ਉਨ੍ਹਾਂ ਸਾਰਿਆਂ ਨੂੰ ਕਰਮਚਾਰੀਆਂ ਦੀ ਸੁਰੱਖਿਆ ਅਤੇ ਭਲਾਈ ਬਾਰੇ ਸੋਚਣ ਲਈ ਵੀ ਕਿਹਾ। ਉਨ੍ਹਾਂ  ਇਸ ਪੜਾਅ ਦੌਰਾਨ ਰੇਲਵੇ ਅਧਿਕਾਰੀਆਂ, ਯੂਨੀਅਨਾਂ ਅਤੇ ਸਟਾਫ ਦੁਆਰਾ ਲੋੜੀਂਦੇ ਸਮੂਹਕ ਉਪਰਾਲੇ 'ਤੇ ਜ਼ੋਰ ਦਿੱਤਾ।

 

ਇੱਕ ਵਿਲੱਖਣ ਉਪਰਾਲੇ ਤਹਿਤ, ਰੇਲਵੇ ਮੰਤਰੀ ਨੇ ਕਰਮਚਾਰੀਆਂ ਤੋਂ ਮੁਨਾਫੇ ਅਤੇ ਬਦਲਾਅ ਦੀਆਂ ਤਬਦੀਲੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਚਾਰਾਂ ਦੀ ਕ੍ਰਾਊਡ ਸੋਰਸਿੰਗ ਕਰਨ ਦੀ ਮੰਗ ਕੀਤੀ। ਰੇਲਵੇ ਕਰਮਚਾਰੀਆਂ ਦਾ ਦਿਲ ਸੰਗਠਨ ਲਈ ਧੜਕਦਾ ਹੈ। ਉਨ੍ਹਾਂ ਕੋਲ ਵਿਚਾਰ ਹੋਣਗੇ ਤਾਂ ਰੇਲਵੇ ਦਾ ਮੁਨਾਫ਼ਾ ਵਧਾਇਆ ਜਾ ਸਕਦਾ ਹੈ। ਮੰਤਰੀ ਨੇ ਜਨਰਲ ਮੈਨੇਜਰਾਂ ਅਤੇ ਮੰਡਲ ਰੇਲਵੇ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਨ੍ਹਾਂ ਵਿਚਾਰਾਂ ਨੂੰ ਸਰਗਰਮੀ ਨਾਲ ਕਰਮਚਾਰੀਆਂ ਤੋਂ ਹਾਸਲ ਕਰਨ ਅਤੇ ਮੰਤਰਾਲੇ ਤੱਕ ਪਹੁੰਚਾਉਣ।

 

ਸੰਗੋਸ਼ਠੀ ਨੂੰ ਸੰਬੋਧਨ ਕਰਦਿਆਂ ਰੇਲ ਰਾਜ ਮੰਤਰੀ ਸ਼੍ਰੀ ਸੁਰੇਸ਼ ਸੀ ਅੰਗਦੀ ਨੇ ਕਿਹਾ ਕਿ ਪਿਛਲੇ 167 ਸਾਲਾਂ ਵਿੱਚ ਭਾਰਤੀ ਰੇਲਵੇ ਕਦੇ ਨਹੀਂ ਰੁਕਿਆ ਸੀ ਪਰ ਇਸ ਮਹਾਮਾਰੀ ਕਾਰਨ ਇਸ ਨੂੰ ਰੋਕਿਆ ਗਿਆ ਹੈ। ਮਹਾਮਾਰੀ ਦੌਰਾਨ ਰੇਲਵੇ ਦੇ ਸਾਰੇ ਕਰਮਚਾਰੀਆਂ ਨੇ ਅਣਥੱਕ ਮਿਹਨਤ ਕੀਤੀ ਹੈ। ਉਨ੍ਹਾਂ ਭਾਰਤੀ ਰੇਲਵੇ ਦੇ ਸਟਾਫ ਨੂੰ ਜੋਧਿਆਂ ਵਜੋਂ ਕੰਮ ਕਰਨ ਲਈ ਵਧਾਈ ਦਿੱਤੀ। ਮੰਤਰੀ ਨੇ ਜ਼ਾਹਰ ਕੀਤਾ ਕਿ ਭਵਿੱਖ ਵਿੱਚ ਵੀ ਰੇਲਵੇ ਦਾ ਸਟਾਫ ਸਖਤ ਮਿਹਨਤ ਕਰੇਗਾ ਅਤੇ ਭਾਰਤੀ ਰੇਲਵੇ ਨੂੰ ਵਿਸ਼ਵ ਦਾ ਸਰਬਉਤਮ ਰੇਲਵੇ ਬਣਾਉਣਗੇ।

 

ਇਸ ਤੋਂ ਪਹਿਲਾਂ, ਰੇਲਵੇ ਬੋਰਡ ਦੇ ਡੀਜੀ/ਐੱਚਆਰ ਡਾ.ਆਨੰਦ ਐੱਸ ਖਾਟੀ ਨੇ ਦੱਸਿਆ ਕਿ ਭਾਰਤੀ ਰੇਲਵੇ ਦੀ ਸੂਚੀ ਵਿੱਚ 12.18 ਲੱਖ ਤੋਂ ਵੱਧ ਕਰਮਚਾਰੀ ਹਨ। 1.21 ਲੱਖ ਕਰਮਚਾਰੀਆਂ ਦੀ ਭਰਤੀ ਹਾਲ ਹੀ ਵਿੱਚ ਕੀਤੀ ਗਈ ਹੈ। 1.40 ਲੱਖ ਅਸਾਮੀਆਂ ਦੀ ਭਰਤੀ ਲਈ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।

 

ਸੰਗੋਸ਼ਠੀ ਦੇ ਦੌਰਾਨ, ਫੈਡਰੇਸ਼ਨਾਂ ਦੇ ਅਹੁਦੇਦਾਰਾਂ ਨੇ ਰੇਲਵੇ ਕਰਮਚਾਰੀਆਂ ਦੁਆਰਾ ਕੋਵਿਡ ਸਮੇਂ ਨੂੰ ਚੁਣੌਤੀ ਦੇਣ ਵਿੱਚ ਕੀਤੇ ਗਏ ਕੰਮਾਂ ਬਾਰੇ ਚਾਨਣਾ ਪਾਇਆ ਅਤੇ ਰੇਲਵੇ ਵਿੱਚ ਬਦਲਾਅ ਲਿਆਉਣ ਵਾਲੀਆਂ ਤਬਦੀਲੀਆਂ ਦੀ ਪ੍ਰਕਿਰਿਆ ਵਿੱਚ ਸਰਗਰਮ ਹਿੱਸੇਦਾਰੀ ਦੀ ਗੱਲ ਆਖੀ।

 

ਰੇਲਵੇ ਯੂਨੀਅਨਾਂ ਦੇ ਅਹੁਦੇਦਾਰਾਂ ਨੇ ਕਿਹਾ ਕਿ ਰੇਲਵੇ ਦੇ ਵਿਕਾਸ ਦੇ ਮਿਸ਼ਨ ਵਿਚ ਰੇਲਵੇ ਕਰਮਚਾਰੀ ਮੰਤਰਾਲੇ ਦੇ ਨਾਲ ਖੜੇ ਹਨ। ਕੁਸ਼ਲਤਾ ਅਤੇ ਵਿੱਤੀ ਹਾਲਤ ਵਿੱਚ ਸੁਧਾਰ ਸਿਰਫ ਕਰਮਚਾਰੀਆਂ ਦੇ ਹਿਤ ਵਿੱਚ ਨਹੀਂ ਬਲਕਿ ਦੇਸ਼ ਦੇ ਵੀ ਹਿਤ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਰੇਲਵੇ ਕਰਮਚਾਰੀ ਇਸਦੇ ਲਈ ਕੋਈ ਵੀ ਜ਼ਿੰਮੇਵਾਰੀ ਲੈਣ ਦੇ ਸਮਰੱਥ ਹਨ।

 

                                                                   *****

 

ਡੀਜੇਐੱਨ/ਐੱਮਕੇਵੀ



(Release ID: 1639226) Visitor Counter : 141