ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੇਵੀਆਈਸੀ ਨੇ ਖੋਲ੍ਹਿਆ ਚਮੜਾ ਕਾਰੀਗਰਾਂ ਲਈ ਅਤਿ-ਆਧੁਨਿਕ ਫੁੱਟਵਿਅਰ ਟ੍ਰੇਨਿੰਗ ਸੈਂਟਰ ਖੋਲ੍ਹਿਆ

Posted On: 16 JUL 2020 5:38PM by PIB Chandigarh

ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਅੱਜ ਚਮੜੇ ਕਾਰੀਗਰਾਂ ਦੇ ਹਾਸ਼ੀਏ 'ਤੇ ਚਲ ਰਹੇ ਭਾਈਚਾਰੇ ਨੂੰ ਸਿਖਲਾਈ ਦੇਣ ਲਈ ਇਸ ਤਰ੍ਹਾਂ ਦੇ ਫੁੱਟਵਿਅਰ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕੀਤਾ ਸੈਂਟਰ ਦੀ ਸਥਾਪਨਾ ਕੇਂਦਰੀ ਫੁੱਟਵਿਅਰ ਟ੍ਰੇਨਿੰਗ ਇੰਸਟੀਚਿਊਟ (ਸੀਐੱਫਟੀਆਈ), ਆਗਰਾ, ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਦੀ ਇਕਾਈ, ਦੇ ਤਕਨੀਕੀ ਗਿਆਨ ਨਾਲ ਕੀਤੀ ਗਈ ਹੈ ਰਾਜਘਾਟ ਵਿਖੇ ਗਾਂਧੀ ਦਰਸ਼ਨ ਵਿਖੇ ਸਥਿਤਕੇਵੀਆਈਸੀ - ਸੀਐੱਫਟੀਆਈ ਦੇ ਚੇਅਰਮੈਨ ਸ਼੍ਰੀ ਵੀਕੇ ਸਕਸੈਨਾ ਨੇ ਸੈਂਟਰ ਦਾ ਉਦਘਾਟਨ ਕਰਦਿਆਂ ਚਮੜੇ ਦੇ ਕਾਰੀਗਰਾਂ ਨੂੰਚਰਮ ਚਿਕਿਤਸਕ” (ਚਮੜੇ ਦੇ ਡਾਕਟਰ) ਕਰਾਰ ਦਿੱਤਾ ਸਿਖਲਾਈ ਕੇਂਦਰ ਸਿਖਲਾਈ ਪ੍ਰਾਪਤ ਕਾਰੀਗਰਾਂ ਨੂੰ ਦੋ ਮਹੀਨੇ ਦੀ ਸਿਖਲਾਈ ਸਫਲਤਾਪੂਰਵਕ ਮੁਕੰਮਲ ਹੋਣ ਤੋਂ ਬਾਅਦ, ਆਪਣੇ ਜੁੱਤੇ ਬਣਾਉਣ ਦੇ ਕਾਰੋਬਾਰ ਨੂੰ ਸ਼ੁਰੂ ਕਰਨ ਵਿੱਚ ਸਹਾਇਤਾ ਵੀ ਪ੍ਰਦਾਨ ਕਰੇਗਾ ਕਾਰੀਗਰਾਂ ਨੂੰ ਭਵਿੱਖ ਵਿੱਚ ਆਪਣੀਆਂ ਗਤੀਵਿਧੀਆਂ ਕਰਨ ਲਈ 5000 ਰੁਪਏ ਦੀ ਟੂਲ ਕਿੱਟ ਵੀ ਪ੍ਰਦਾਨ ਕੀਤੀ ਜਾਵੇਗੀ

 

 

ਅਡਵਾਂਸਡ ਟੂਲ ਕਿੱਟਾਂ ਅਤੇ ਮਸ਼ੀਨਰੀ ਨਾਲ ਲੈਸ ਕੇਵੀਆਈਸੀ-ਸੀਐੱਫਟੀਆਈ ਫੁੱਟਵੇਅਰ ਟ੍ਰੇਨਿੰਗ ਤੇ ਪ੍ਰੋਡਕਸ਼ਨ ਸੈਂਟਰ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਦੇ ਰਿਕਾਰਡ ਸਮੇਂ ਵਿੱਚ ਸਥਾਪਿਤ ਕੀਤਾ ਗਿਆ ਹੈ ਉਦਘਾਟਨ ਹਾਲਾਂਕਿ, ਲੌਕਡਾਊਨ ਕਾਰਨ ਦੇਰੀ ਨਾਲ ਹੋਇਆ ਸੀ ਸ਼ੁਰੂ ਵਿੱਚ ਸਿਖਲਾਈ ਪ੍ਰੋਗਰਾਮ 40 ਚਮੜੇ ਦੇ ਕਾਰੀਗਰਾਂ ਦੇ ਸਮੂਹ ਲਈ ਤਿਆਰ ਕੀਤੇ ਗਏ ਸਨ ਪਰ ਕੋਰੋਨਾ ਬਿਮਾਰੀ ਦੇ ਮੱਦੇਨਜ਼ਰ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਗਿਣਤੀ 20 ਕਾਰੀਗਰਾਂ ਦੇ ਸਮੂਹ ਵਿੱਚ ਘਟਾ ਦਿੱਤੀ ਗਈ ਹੈ ਵਾਰਾਣਸੀ ਵਿੱਚ ਵੀ ਕੇਵੀਆਈਸੀ ਅਜਿਹਾ ਹੀ ਫੁੱਟਵੀਅਰ ਟ੍ਰੇਨਿੰਗ ਸੈਂਟਰ ਸਥਾਪਿਤ ਕਰ ਰਿਹਾ ਹੈ

 

 

ਕੇਵੀਆਈਸੀ ਦੇ ਚੇਅਰਮੈਨ ਨੇ ਕਿਹਾ ਕਿ ਚਮੜੇ ਦੇ ਕਾਰੀਗਰਾਂ ਦੀ ਸਿਖਲਾਈ ਅਤੇਚਰਮ ਚਿਕਿਤਸਕਯੋਜਨਾ ਪ੍ਰਧਾਨ ਮੰਤਰੀ ਦੇ "ਸਬਕਾ ਸਾਥ, ਸਬਕਾ ਵਿਕਾਸ" ਦੇ ਦਰਸ਼ਨ ਨਾਲ ਮੇਲ ਖਾਂਦੀ ਹੈ

 

 

ਕੇਵੀਆਈਸੀ ਦੇ ਚੇਅਰਮੈਨ ਨੇ ਕਿਹਾ ਕਿ ਫੁੱਟਵੀਅਰ ਫੈਸ਼ਨ ਦਾ ਇੱਕ ਅਨਿੱਖੜਵਾਂ ਅੰਗ ਬਣ ਗਏ ਹਨ ਅਤੇ ਜੁੱਤੀਆਂ ਬਣਾਉਣ ਦਾ ਕੰਮ ਹੁਣ ਮਾਮੂਲੀ ਜਿਹਾ ਕੰਮ ਨਹੀਂ ਰਿਹਾ ਇਸ ਸਿਖਲਾਈ ਕੇਂਦਰ ਰਾਹੀਂ ਅਸੀਂ ਜੁੱਤੀਆਂ ਬਣਾਉਣ ਵਾਲੀਆਂ ਗਤੀਵਿਧੀਆਂ ਵਾਲੇ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਪ੍ਰੋਗਰਾਮ ਨੂੰ  ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਸਿਰਫ ਦੋ ਮਹੀਨਿਆਂ ਦੇ ਸਮੇਂ ਵਿੱਚ, ਕਾਰੀਗਰ ਹਰ ਕਿਸਮ ਦੇ ਫੁੱਟਵੀਅਰ ਤਿਆਰ ਕਰ ਸਕਣਗੇ ਇਸ ਨਾਲ ਉਨ੍ਹਾਂ ਦੀ ਆਮਦਨੀ ਕਈ ਗੁਣਾ ਵਧ ਜਾਵੇਗੀ

 

 

*****

 

ਆਰਸੀਜੇ/ਐੱਸਕੇਪੀ/ਆਈਏ



(Release ID: 1639222) Visitor Counter : 148